Share
 
Comments
“ਮਹਿਲਾਵਾਂ ਨੈਤਿਕਤਾ, ਵਫ਼ਾਦਾਰੀ, ਨਿਰਣਾਇਕਤਾ ਤੇ ਅਗਵਾਈ ਦੀਆਂ ਪ੍ਰਤੀਬਿੰਬ ਹਨ”
“ਸਾਡੇ ਵੇਦਾਂ ਤੇ ਪਰੰਪਰਾਵਾਂ ਨੇ ਇਹ ਸੱਦਾ ਦਿੱਤਾ ਹੈ ਕਿ ਮਹਿਲਾਵਾਂ ਨੂੰ ਦੇਸ਼ ਨੂੰ ਦਿਸ਼ਾ ਦੇਣ ਦੇ ਯੋਗ ਅਤੇ ਸਮਰੱਥ ਹੋਣਾ ਚਾਹੀਦਾ ਹੈ”
“ਮਹਿਲਾਵਾਂ ਦੀ ਤਰੱਕੀ ਰਾਸ਼ਟਰ ਦੇ ਸਸ਼ਕਤੀਕਰਣ ਨੂੰ ਹਮੇਸ਼ਾ ਬਲ ਦਿੰਦੀ ਹੈ”
“ਅੱਜ ਦੇਸ਼ ਦੀ ਪ੍ਰਾਥਮਿਕਤਾ ਭਾਰਤ ਦੀ ਵਿਕਾਸ ਯਾਤਰਾ ’ਚ ਮਹਿਲਾਵਾਂ ਦੀ ਪੂਰੀ ਭਾਗੀਦਾਰੀ ਵਿੱਚ ਹੈ”
“ ‘ਸਟੈਂਡਅੱਪ ਇੰਡੀਆ' ਤਹਿਤ 80 ਫੀਸਦੀ ਤੋਂ ਵੱਧ ਕਰਜ਼ੇ ਮਹਿਲਾਵਾਂ ਦੇ ਨਾਮ 'ਤੇ ਹਨ। ਮੁਦਰਾ ਯੋਜਨਾ ਤਹਿਤ ਲਗਭਗ 70 ਫੀਸਦੀ ਕਰਜ਼ੇ ਸਾਡੀਆਂ ਭੈਣਾਂ ਤੇ ਧੀਆਂ ਨੂੰ ਦਿੱਤੇ ਗਏ ਹਨ”

ਨਮਸਕਾਰ ! 

ਮੈਂ ਆਪ ਸਾਰਿਆਂ ਨੂੰ, ਦੇਸ਼ ਦੀਆਂ ਸਾਰੀਆਂ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਅਨੇਕ ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਅਵਸਰ ’ਤੇ ਦੇਸ਼ ਦੀਆਂ ਆਪ ਮਹਿਲਾ ਸੰਤਾਂ ਅਤੇ ਸਾਧਵੀਆਂ ਦੁਆਰਾ ਇਸ ਅਭਿਨਵ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਹੈ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ।

ਮਾਤਾਓ ਭੈਣੋਂ, 

ਕੱਛ ਦੀ ਜਿਸ ਧਰਤੀ ’ਤੇ ਤੁਹਾਡਾ ਆਗਮਨ ਹੋਇਆ ਹੈ, ਉਹ ਸਦੀਆਂ ਤੋਂ ਨਾਰੀ ਸ਼ਕਤੀ ਅਤੇ ਸਮਰੱਥਾ ਦੀ ਪ੍ਰਤੀਕ ਰਹੀ ਹੈ। ਇੱਥੇ ਮਾਂ ਆਸ਼ਾ ਪੂਰਾ ਖ਼ੁਦ ਮਾਤ੍ਰ ਸ਼ਕਤੀ ਦੇ ਰੂਪ ਵਿੱਚ ਵਿਰਾਜਦੀ ਹੈ।  ਇੱਥੋਂ ਦੀਆਂ ਮਹਿਲਾਵਾਂ ਨੇ ਪੂਰੇ ਸਮਾਜ ਨੂੰ ਕਠੋਰ ਕੁਦਰਤੀ ਚੁਣੌਤੀਆਂ, ਸਾਰੀਆਂ ਵਿਪਰੀਤ ਪਰਿਸਥਿਤੀਆਂ ਉਸ ਦੇ ਵਿੱਚ ਜੀਣਾ ਸਿਖਾਇਆ ਹੈ, ਜੂਝਣਾ ਸਿਖਾਇਆ ਹੈ ਅਤੇ ਜਿੱਤਣਾ ਵੀ ਸਿਖਾਇਆ ਹੈ। ਜਲ ਸੰਭਾਲ ਨੂੰ ਲੈ ਕੇ ਕੱਛ ਦੀਆਂ ਮਹਿਲਾਵਾਂ ਨੇ ਜੋ ਭੂਮਿਕਾ ਨਿਭਾਈ, ਪਾਨੀ ਸਮਿਤੀ/ ਬਣਾ ਕਰ ਕੇ ਜੋ ਕਾਰਜ ਕੀਤਾ, ਉਸ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਨੇ ਵੀ ਸਨਮਾਨਿਤ ਕੀਤਾ ਹੈ। ਕੱਛ ਦੀਆਂ ਮਹਿਲਾਵਾਂ ਨੇ ਆਪਣੇ ਅਣਥੱਕ ਪਰਿਸ਼੍ਰਮ(ਮਿਹਨਤ) ਨਾਲ ਕੱਛ ਦੀ ਸੱਭਿਅਤਾ, ਸੰਸਕ੍ਰਿਤੀ ਨੂੰ ਵੀ ਜੀਵੰਤ ਬਣਾਈ ਰੱਖਿਆ ਹੈ। ਕੱਛ ਦੇ ਰੰਗ, ਵਿਸ਼ੇਸ਼ ਤੌਰ ‘ਤੇ ਇੱਥੋਂ ਦਾ handicraft ਇਸ ਦੀ ਬੜੀ ਉਦਾਹਰਣ ਹੈ। ਇਹ ਕਲਾਵਾਂ ਅਤੇ ਇਹ ਕੌਸ਼ਲ ਹੁਣ ਤਾਂ ਪੂਰੀ ਦੁਨੀਆ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾ ਰਿਹਾ ਹੈ। ਆਪ ਇਸ ਸਮੇਂ ਭਾਰਤ ਦੀ ਪੱਛਮੀ ਸੀਮਾ ਦੇ ਆਖਰੀ ਪਿੰਡ ਵਿੱਚ ਹੋ।

ਯਾਨੀ ਗੁਜਰਾਤ ਦਾ, ਹਿੰਦੁਸਤਾਨ ਦੀ ਸੀਮਾ ਦਾ ਆਖਰੀ ਪਿੰਡ ਹੈ। ਉਸ ਦੇ ਬਾਅਦ ਕੋਈ ਜਨ ਜੀਵਨ ਨਹੀਂ ਹੈ। ਫਿਰ ਦੂਸਰਾ ਦੇਸ਼ ਸ਼ੁਰੂ ਹੋ ਜਾਂਦਾ ਹੈ। ਸੀਮਾਵਰਤੀ ਪਿੰਡਾਂ ਵਿੱਚ ਉੱਥੋਂ ਦੇ ਲੋਕਾਂ ’ਤੇ ਦੇਸ਼ ਦੀਆਂ ਵਿਸ਼ੇਸ਼ ਜ਼ਿੰਮੇਦਾਰੀਆਂ ਰਹਿੰਦੀਆਂ ਹਨ। ਕੱਛ ਦੀਆਂ ਵੀਰਾਂਗਣਾ ਨਾਰੀਆਂ ਨੇ ਹਮੇਸ਼ਾ ਇਸ ਜ਼ਿੰਮੇਵਾਰੀ ਦਾ ਵੀ ਬਖੂਬੀ ਨਿਰਬਾਹ ਕੀਤਾ ਹੈ। ਹੁਣ ਤੁਸੀਂ ਕੱਲ੍ਹ ਤੋਂ ਉੱਥੇ ਹੋ, ਸ਼ਾਇਦ ਜ਼ਰੂਰ ਤੁਸੀਂ ਕਿਸੇ ਨਾ ਕਿਸੇ ਤੋਂ ਸੁਣਿਆ ਹੋਵੇਗਾ, 1971 ਦਾ ਜਦੋਂ ਯੁੱਧ ਚਲ ਰਿਹਾ ਸੀ, 1971 ਵਿੱਚ, ਯੁੱਧ ਵਿੱਚ ਦੁਸ਼ਮਨਾਂ ਨੇ ਭੁਜ ਦੇ ਏਅਰਪੋਰਟ ਹਮਲਾ ਬੋਲਿਆ। ਏਅਰਸਟ੍ਰਿਪ ’ਤੇ ਬੰਬ ਵਰਖਾ ਕੀਤੀ ਅਤੇ ਸਾਡੀ ਜੋ ਹਵਾਈ ਪੱਟੀ ਸੀ,  ਉਸ ਨੂੰ ਨਸ਼ਟ ਕਰ ਦਿੱਤਾ। ਅਜਿਹੇ ਸਮੇਂ, ਯੁੱਧ ਦੇ ਸਮੇਂ ਇੱਕ ਹੋਰ ਹਵਾਈ ਪੱਟੀ ਦੀ ਜ਼ਰੂਰਤ ਸੀ। ਤੁਹਾਨੂੰ ਸਭ ਨੂੰ ਮਾਣ ਹੋਵੇਗਾ ਤਦ ਕੱਛ ਦੀਆਂ ਮਹਿਲਾਵਾਂ ਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਕੇ ਰਾਤੋਂ-ਰਾਤ ਏਅਰ ਸਟ੍ਰਿੱਪ ਬਣਾਉਣ ਦਾ ਕੰਮ ਕੀਤਾ ਅਤੇ ਭਾਰਤ ਦੀ ਸੈਨਾ ਦੀ ਲੜਾਈ ਦੇ ਲਈ ਸੁਵਿਧਾ ਬਣਾਈ ਸੀ।

ਇਤਿਹਾਸ ਦੀ ਬਹੁਤ ਮਹੱਤਵਪੂਰਨ ਘਟਨਾ ਹੈ। ਉਸ ਵਿੱਚੋਂ ਕਈ ਮਾਤਾਵਾਂ-ਭੈਣਾਂ ਅੱਜ ਵੀ ਸਾਡੇ ਨਾਲ ਅਗਰ ਆਪ ਜਾਣਕਾਰੀ ਲਵੋਗੇ ਤਾਂ ਉਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਲੇਕਿਨ ਫਿਰ ਵੀ ਮੈਨੂੰ ਵੀ ਕਈ ਵਾਰ ਮਿਲ ਕੇ ਉਨ੍ਹਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਹੈ। ਤਾਂ ਫਿਰ ਮਹਿਲਾਵਾਂ ਦੇ ਅਜਿਹੇ ਅਸਾਧਾਰਣ ਸਾਹਸ ਅਤੇ ਸਮਰੱਥਾ ਦੀ ਇਸ ਧਰਤੀ ਤੋਂ ਸਾਡੀ ਮਾਤ੍ਰਸ਼ਕਤੀ ਅੱਜ ਸਮਾਜ ਦੇ ਲਈ ਇੱਕ ਸੇਵਾ ਯੱਗ ਸ਼ੁਰੂ ਕਰ ਰਹੀ ਹੈ।

ਮਾਤਾਓ ਭੈਣੋਂ, 

ਸਾਡੇ ਵੇਦਾਂ ਨੇ ਮਹਿਲਾਵਾਂ ਨੂੰ ਸੱਦਾ ‘ਪੁਰੰਧਿ: ਯੋਸ਼ਾ’ ਐਸੇ ਮੰਤਰਾਂ ਨਾਲ ਦਿੱਤਾ ਹੈ। ਯਾਨੀ, ਮਹਿਲਾਵਾਂ ਆਪਣੇ ਨਗਰ, ਆਪਣੇ ਸਮਾਜ ਦੀ ਜ਼ਿੰਮੇਦਾਰੀ ਸੰਭਾਲਣ ਵਿੱਚ ਸਮਰੱਥ ਹੋਣ, ਮਹਿਲਾਵਾਂ ਦੇਸ਼ ਨੂੰ ਅਗਵਾਈ ਦੇਣ। ਨਾਰੀ, ਨੀਤੀ, ਨਿਸ਼ਠਾ, ਨਿਰਣੇ ਸ਼ਕਤੀ ਅਤੇ ਅਗਵਾਈ ਦੀ ਪ੍ਰਤੀਬਿੰਬ ਹੁੰਦੀ ਹੈ। ਉਸ ਦਾ ਪ੍ਰਤੀਨਿੱਧੀਤਾ ਕਰਦੀ ਹੈ। ਇਸ ਲਈ, ਸਾਡੇ ਵੇਦਾਂ ਨੇ, ਸਾਡੀ ਪਰੰਪਰਾ ਨੇ ਇਹ ਸੱਦਾ ਦਿੱਤਾ ਹੈ ਕਿ ਨਾਰੀ ਸਕਸ਼ਮ ਹੋਣ, ਸਮਰੱਥ ਹੋਣ, ਅਤੇ ਰਾਸ਼ਟਰ ਨੂੰ ਦਿਸ਼ਾ ਦੇਣ। ਅਸੀਂ ਲੋਕ ਇੱਕ ਬਾਤ ਕਦੇ-ਕਦੇ ਬੋਲਦੇ ਹਾਂ, ਨਾਰੀ ਤੂ ਨਾਰਾਯਣੀ!

ਲੇਕਿਨ ਹੋਰ ਵੀ ਇੱਕ ਬਾਤ ਅਸੀਂ ਸੁਣੀ ਹੋਵੇਗੀ ਬੜਾ ਧਿਆਨ ਨਾਲ ਸੁਣਨ ਜਿਹਾ ਹੈ, ਸਾਡੇ ਇੱਥੇ ਕਿਹਾ ਜਾਂਦਾ ਹੈ, ਨਰ ਕਰਣੀ ਕਰੇ ਤਾਂ ਨਾਰਾਯਣ ਹੋ ਜਾਵੇ! ਯਾਨੀ ਨਰ ਨੂੰ ਨਾਰਾਇਣ ਹੋਣ ਦੇ ਲਈ ਕੁਝ ਕਰਨਾ ਪਵੇਗਾ। ਨਰ ਕਰਣੀ ਕਰੇ ਤੋ ਨਾਰਾਯਣ ਹੋ ਜਾਵੇ! ਲੇਕਿਨ ਨਾਰੀ ਦੇ ਲਈ ਕੀ ਕਿਹਾ ਹੈ, ਨਾਰੀ ਤੂ ਨਾਰਾਇਣੀ! ਹੁਣ ਦੇਖੋ ਕਿ ਕਿਤਨਾ ਬੜਾ ਫ਼ਰਕ ਹੈ। ਅਸੀਂ ਬੋਲਦੇ ਰਹਿੰਦੇ ਹਾਂ ਲੇਕਿਨ ਅਗਰ ਸੋਚੇ ਥੋੜ੍ਹਾ ਤਾਂ ਸਾਡੇ ਪੂਰਵਜਾਂ ਨੇ ਕਿਤਨਾ ਗਹਨ ਚਿੰਤਨ ਨਾਲ ਸਾਨੂੰ ਪੁਰਸ਼ ਦੇ ਲਈ ਕਿਹਾ, ਨਰ ਕਰਣੀ ਕਰੇ ਤਾਂ ਨਾਰਾਯਣ ਹੋ ਜਾਏ! ਲੇਕਿਨ ਮਾਤਾਵਾਂ-ਭੈਣਾਂ ਦੇ ਲਈ ਕਿਹਾ, ਨਾਰੀ ਤੂ ਨਾਰਾਯਣੀ!

ਮਾਤਾਓ ਭੈਣੋਂ, 

ਭਾਰਤ, ਵਿਸ਼ਵ ਦੀ ਅਜਿਹੀ ਬੌਧਿਕ ਪਰੰਪਰਾ ਦਾ ਵਾਹਕ ਹੈ, ਜਿਸ ਦਾ ਅਸਤਿੱਤਵ ਉਸ ਦੇ ਦਰਸ਼ਨ ’ਤੇ ਕੇਂਦ੍ਰਿਤ ਰਿਹਾ ਹੈ। ਅਤੇ ਇਸ ਦਰਸ਼ਨ ਦਾ ਅਧਾਰ ਉਸ ਦੀ ਅਧਿਆਤਮਿਕ ਚੇਤਨਾ ਰਹੀ ਹੈ।  ਅਤੇ ਇਹ ਅਧਿਆਤਮਿਕ ਚੇਤਨਾ ਉਸ ਦੀ ਨਾਰੀ ਸ਼ਕਤੀ ’ਤੇ ਕੇਂਦ੍ਰਿਤ ਰਹੀ ਹੈ। ਅਸੀਂ ਖੁਸ਼ੀ ਨਾਲ/ ਈਸ਼ਵਰੀ ਸੱਤਾ ਨੂੰ ਵੀ ਨਾਰੀ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਜਦੋਂ ਅਸੀਂ ਈਸ਼ਵਰੀ ਸੱਤਾ ਨੂੰ ਅਤੇ ਈਸ਼ਵਰੀ ਸੱਤਾਵਾਂ ਨੂੰ ਇਸਤਰੀ ਅਤੇ ਪੁਰਸ਼ ਦੋਨਾਂ ਰੂਪਾਂ ਵਿੱਚ ਦੇਖਦੇ ਹਾਂ, ਤਾਂ ਸੁਭਾਅ ਤੋਂ ਹੀ, ਪਹਿਲੀ ਪ੍ਰਾਥਮਿਕਤਾ ਨਾਰੀ ਸੱਤਾ ਨੂੰ ਦਿੰਦੇ ਹਾਂ। ਫਿਰ ਚਾਹੇ ਉਹ ਸੀਤਾ-ਰਾਮ ਹੋਣ, ਰਾਧਾ- ਕ੍ਰਿਸ਼ਣ ਹੋਣ, ਗੌਰੀ-ਗਣੇਸ਼ ਹੋਣ, ਜਾਂ ਲਕਸ਼ਮੀ-ਨਾਰਾਇਣ ਹੋਣ! ਆਪ ਲੋਕਾਂ ਤੋਂ ਬਿਹਤਰ ਕੌਣ ਸਾਡੀ ਇਸ ਪਰੰਪਰਾ ਤੋਂ ਪਰੀਚਿਤ ਹੋਵੇਗਾ। ਸਾਡੇ ਵੇਦਾਂ ਵਿੱਚ ਘੋਸ਼ਾ, ਗੋਧਾ, ਅਪਾਲਾ ਅਤੇ ਲੋਪਮੁਦਰਾ ਅਨੇਕ ਵਿਦਨਾਮ ਹਨ ਜੋ ਵੈਸੇ ਹੀ ਰਿਸ਼ੀਕਾਵਾਂ ਰਹੀਆਂ ਹਨ ਸਾਡੇ ਇੱਥੇ। ਗਾਰਗੀ ਅਤੇ ਮੈਤ੍ਰਯੀ ਜਿਹੀਆਂ ਵਿਦੁਸ਼ੀਆਂ (ਵਿਦਵਾਨ ਇਸਤਰੀਆਂ) ਨੇ ਵੇਦਾਂਤ ਦੀ ਸ਼ੋਧ(ਖੋਜ) ਨੂੰ ਦਿਸ਼ਾ ਦਿੱਤੀ ਹੈ।

ਉੱਤਰ ਵਿੱਚ ਮੀਰਾਬਾਈ ਤੋਂ ਲੈ ਕੇ ਦੱਖਣ ਵਿੱਚ ਸੰਤ ਅੱਕਾ ਮਹਾਦੇਵੀ ਤੱਕ, ਭਾਰਤ ਦੀਆਂ ਦੇਵੀਆਂ ਨੇ ਭਗਤੀ ਅੰਦੋਲਨ ਤੋਂ ਲੈ ਕੇ ਗਿਆਨ ਦਰਸ਼ਨ ਤੱਕ ਸਮਾਜ ਵਿੱਚ ਸੁਧਾਰ ਅਤੇ ਪਰਿਵਰਤਨ ਨੂੰ ਸਵਰ ਦਿੱਤਾ ਹੈ। ਗੁਜਰਾਤ ਅਤੇ ਕੱਛ ਦੀ ਇਸ ਧਰਤੀ ’ਤੇ ਵੀ ਸਤੀ ਤੋਰਲ, ਗੰਗਾ ਸਤੀ, ਸਤੀ ਲੋਯਣ,  ਰਾਮਬਾਈ, ਅਤੇ ਲੀਰਬਾਈ ਅਜਿਹੀਆਂ ਅਨੇਕ ਦੇਵੀਆਂ ਦੇ ਨਾਮ, ਆਪ ਸੌਰਾਸ਼ਟਰ ਵਿੱਚ ਜਾਓ, ਘਰ- ਘਰ ਘੁੰਮਦੇ ਹੋ। ਇਸ ਤਰ੍ਹਾਂ ਤੁਸੀਂ ਹਰ ਰਾਜ ਵਿੱਚ ਹਰ ਖੇਤਰ ਵਿੱਚ ਦੇਖੋ, ਇਸ ਦੇਸ਼ ਵਿੱਚ ਸ਼ਾਇਦ ਹੀ ਐਸਾ ਕੋਈ ਪਿੰਡ ਹੋਵੇ, ਸ਼ਾਇਦ ਹੀ ਐਸਾ ਕੋਈ ਖੇਤਰ ਹੋਵੇ, ਜਿੱਥੇ ਕੋਈ ਨਾ ਕੋਈ ਗ੍ਰਾਮ ਦੇਵੀ, ਕੁਲਦੇਵੀ ਉੱਥੋਂ ਦੀ ਆਸਥਾ ਦਾ ਕੇਂਦਰ ਨਾ ਹੋਵੇ! ਇਹ ਦੇਵੀਆਂ ਇਸ ਦੇਸ਼ ਦੀ ਉਸ ਨਾਰੀ ਚੇਤਨਾ ਦਾ ਪ੍ਰਤੀਕ ਹਨ ਜਿਸ ਨੇ ਸਨਾਤਨ ਕਾਲ ਤੋਂ ਸਾਡੇ ਸਮਾਜ ਦਾ ਸਿਰਜਣ ਕੀਤਾ ਹੈ। ਇਸੇ ਨਾਰੀ ਚੇਤਨਾ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਵੀ ਦੇਸ਼ ਵਿੱਚ ਸੁਤੰਤਰਤਾ ਦੀ ਜਵਾਲਾ ਨੂੰ ਪ੍ਰਜਵਲਿਤ ਰੱਖਿਆ।

ਅਤੇ ਇਹ ਅਸੀਂ ਯਾਦ ਰੱਖੀਏ ਕਿ 1857 ਦਾ ਸੁਤੰਤਰਤਾ ਸੰਗ੍ਰਾਮ ਅਸੀਂ ਯਾਦ ਕਰੀਏ ਅਤੇ ਜਦੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਸੀਂ ਮਨਾ ਰਹੇ ਹਾਂ ਤਾਂ ਭਾਰਤ ਦੇ ਆਜ਼ਾਦੀ ਦੇ ਅੰਦੋਲਨ ਦੀ ਪੀਠਿਕਾ,  ਉਸ ਨੂੰ ਤਿਆਰ ਕਰਨ ਵਿੱਚ ਭਗਤੀ ਅੰਦੋਲਨ ਦਾ ਬਹੁਤ ਬੜਾ ਰੋਲ ਸੀ। ਹਿੰਦੁਸਤਾਨ ਦੇ ਹਰ ਕੋਨੇ ਵਿੱਚ ਕੋਈ ਨਾ ਕੋਈ ਰਿਸ਼ੀ, ਮੁਨੀ, ਸੰਤ, ਆਚਾਰੀਆ ਪੈਦਾ ਹੋਏ ਜਿਨ੍ਹਾਂ ਨੇ ਭਾਰਤ ਦੀਆਂ ਚੇਤਨਾਵਾਂ ਨੂੰ ਪ੍ਰਜਵਲਿਤ ਕਰਨ ਦਾ ਅਦਭੁਤ ਕੰਮ ਕੀਤਾ ਸੀ। ਅਤੇ ਉਸੇ ਦੇ ਪ੍ਰਕਾਸ਼ ਵਿੱਚ, ਉਸੇ ਚੇਤਨਾ ਦੇ ਰੂਪ ਵਿੱਚੋਂ ਦੇਸ਼ ਸੁਤੰਤਰਤਾ ਦੇ ਅੰਦੋਲਨ ਵਿੱਚ ਸਫ਼ਲ ਹੋਇਆ। ਅੱਜ ਅਸੀਂ ਇੱਕ ਐਸੇ ਮੁਕਾਮ ਵਿੱਚ ਹਾਂ ਕਿ ਆਜ਼ਾਦੀ ਦੇ 75 ਸਾਲ ਹੋ ਗਏ, ਸਾਡੀ ਅਧਿਆਤਮਿਕ ਯਾਤਰਾ ਚਲਦੀ ਰਹੇਗੀ। ਲੇਕਿਨ ਸਮਾਜਿਕ ਚੇਤਨਾ, ਸਮਾਜਿਕ ਸਮਰੱਥਾ, ਸਮਾਜਿਕ ਵਿਕਾਸ, ਸਮਾਜ ਵਿੱਚ ਪਰਿਵਰਤਨ, ਇਸ ਦਾ ਸਮਾਂ ਹਰ ਨਾਗਰਿਕ ਦੀ ਜ਼ਿੰਮੇਦਾਰੀ ਨਾਲ ਜੁੜ ਚੁੱਕਿਆ ਹੈ। ਅਤੇ ਤਦ ਜਦੋਂ ਇਤਨੀ ਬੜੀ ਤਾਦਾਦ ਵਿੱਚ ਸੰਤ ਪਰੰਪਰਾ ਦੀਆਂ ਸਭ ਮਾਤਾਵਾਂ-ਭੈਣਾਂ ਬੈਠੀਆਂ ਹਨ ਤਾਂ ਮੈਂ ਸਮਝਦਾ ਹਾਂ ਕਿ ਮੈਨੂੰ ਤੁਹਾਡੇ ਨਾਲ ਉਹ ਬਾਤ ਵੀ ਕਰਨੀ ਚਾਹੀਦੀ ਹੈ। ਅਤੇ ਅੱਜ ਮੇਰਾ ਸੁਭਾਗ ਹੈ ਕਿ ਮੈਂ, ਨਾਰੀ ਚੇਤਨਾ ਦੇ ਐਸੇ ਹੀ ਇੱਕ ਜਾਗ੍ਰਿਤ ਸਮੂਹ ਨਾਲ ਬਾਤ ਕਰ ਰਿਹਾ ਹਾਂ।

ਮਾਤਾਓ ਭੈਣੋਂ, 

ਜੋ ਰਾਸ਼ਟਰ ਇਸ ਧਰਤੀ ਨੂੰ ਮਾਂ ਸਵਰੂਪ ਮੰਨਦਾ ਹੋਵੇ, ਉੱਥੇ ਮਹਿਲਾਵਾਂ ਦੀ ਪ੍ਰਗਤੀ ਰਾਸ਼ਟਰ ਦੇ ਸਸ਼ਕਤੀਕਰਣ ਨੂੰ ਹਮੇਸ਼ਾ ਬਲ ਦਿੰਦੀ ਹੈ। ਅੱਜ ਦੇਸ਼ ਦੀ ਪ੍ਰਾਥਮਿਕਤਾ, ਮਹਿਲਾਵਾਂ ਦਾ ਜੀਵਨ ਬਿਹਤਰ ਬਣਾਉਣ ’ਤੇ ਹੈ, ਅੱਜ ਦੇਸ਼ ਦੀ ਪ੍ਰਾਥਮਿਕਤਾ ਭਾਰਤ ਦੀ ਵਿਕਾਸ ਯਾਤਰਾ ਵਿੱਚ ਮਹਿਲਾਵਾਂ ਦੀ ਸੰਪੂਰਨ ਭਾਗੀਦਾਰੀ ਵਿੱਚ ਹੈ ਅਤੇ ਇਸ ਲਈ ਸਾਡੀਆਂ ਮਾਤਾਵਾਂ-ਭੈਣਾਂ ਦੀਆਂ ਮੁਸ਼ਕਿਲਾਂ ਘੱਟ ਕਰਨ ’ਤੇ ਅਸੀਂ ਜ਼ੋਰ ਦੇ ਰਹੇ ਹਾਂ। ਸਾਡੇ ਇੱਥੇ ਤਾਂ ਇਹ ਸਥਿਤੀ ਸੀ ਕਿ ਕਰੋੜਾਂ ਮਾਤਾਵਾਂ-ਭੈਣਾਂ ਨੂੰ ਸ਼ੌਚ ਤੱਕ ਦੇ ਲਈ ਘਰ ਦੇ ਬਾਹਰ ਖੁੱਲ੍ਹੇ ਵਿੱਚ ਜਾਣਾ ਪੈਂਦਾ ਸੀ। ਘਰ ਵਿੱਚ ਸ਼ੌਚਾਲਯ(ਪਖਾਨਾ) ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਿਤਨੀ ਪੀੜਾ ਸਹਿਣੀ ਪੈਂਦੀ ਸੀ, ਇਸ ਦਾ ਅੰਦਾਜ਼ਾ ਮੈਨੂੰ ਸ਼ਬਦਾਂ ਵਿੱਚ ਵਰਣਨ ਕਰਨ ਦੀ ਜ਼ਰੂਰਤ ਤੁਹਾਡੇ ਸਾਹਮਣੇ ਨਹੀਂ ਹੈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਮਹਿਲਾਵਾਂ ਦੀ ਇਸ ਪੀੜਾ ਨੂੰ ਸਮਝਿਆ। 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਇਸ ਬਾਤ ਨੂੰ ਦੇਸ਼ ਦੇ ਸਾਹਮਣੇ ਰੱਖਿਆ ਅਤੇ ਅਸੀਂ ਦੇਸ਼ ਭਰ ਵਿੱਚ ਸਵੱਛ ਭਾਰਤ ਮਿਸ਼ਨ ਦੇ ਤਹਿਤ 11 ਕਰੋੜ ਤੋਂ ਜ਼ਿਆਦਾ ਸ਼ੌਚਾਲਯ(ਪਖਾਨੇ) ਬਣਾਏ। ਹੁਣ ਬਹੁਤ ਲੋਕਾਂ ਨੂੰ ਲਗਦਾ ਹੋਵੇਗਾ ਕਿ ਇਹ ਕੋਈ ਕੰਮ ਹੈ ਕੀ?

ਲੇਕਿਨ ਅਗਰ ਨਹੀਂ ਹੈ ਤਾਂ ਐਸਾ ਕੰਮ ਵੀ ਪਹਿਲਾਂ ਕੋਈ ਨਹੀਂ ਕਰ ਪਾਇਆ ਸੀ। ਆਪ ਸਭ ਨੇ ਦੇਖਿਆ ਹੈ ਕਿ ਪਿੰਡਾਂ ਵਿੱਚ ਮਾਤਾਵਾਂ-ਭੈਣਾਂ ਨੂੰ ਲੱਕੜੀ ਅਤੇ ਗੋਬਰ ਨਾਲ ਚੁੱਲ੍ਹੇ ’ਤੇ ਖਾਣਾ ਬਣਾਉਣਾ ਪੈਂਦਾ। ਧੂੰਏਂ ਦੀ ਤਕਲੀਫ਼ ਨੂੰ ਮਹਿਲਾਵਾਂ ਦੀ ਨਿਯਤੀ(ਤਕਦੀਰ) ਮੰਨ ਲਿਆ ਗਿਆ ਸੀ। ਇਸ ਤਕਲੀਫ਼ ਤੋਂ ਮੁਕਤੀ ਦਿਵਾਉਣ ਦੇ ਲਈ ਹੀ ਦੇਸ਼ ਨੇ 9 ਕਰੋੜ ਤੋਂ ਜ਼ਿਆਦਾ ਉੱਜਵਲਾ ਗੈਸ ਉਨ੍ਹਾਂ ਨੂੰ ਦਿੱਤੇ, ਉਨ੍ਹਾਂ ਨੂੰ ਧੂੰਏ ਤੋਂ ਆਜ਼ਾਦੀ ਦਿਵਾਈ। ਪਹਿਲਾਂ ਮਹਿਲਾਵਾਂ ਦੇ, ਖ਼ਾਸ ਕਰ ਗ਼ਰੀਬ ਮਹਿਲਾਵਾਂ ਦੇ ਬੈਂਕ ਖਾਤੇ ਵੀ ਨਹੀਂ ਹੁੰਦੇ ਸਨ। ਇਸ ਕਾਰਨ ਉਨ੍ਹਾਂ ਦੀ ਆਰਥਿਕ ਸ਼ਕਤੀ ਕਮਜ਼ੋਰ ਰਹਿੰਦੀ ਸੀ। ਸਾਡੀ ਸਰਕਾਰ ਨੇ 23 ਕਰੋੜ ਮਹਿਲਾਵਾਂ ਨੂੰ ਜਨਧਨ ਖਾਤਿਆਂ ਦੇ ਜ਼ਰੀਏ ਬੈਂਕ ਨਾਲ ਜੋੜਿਆ ਹੈ। ਵਰਨਾ ਪਹਿਲਾਂ ਸਾਨੂੰ ਮਾਲੂਮ ਸੀ ਕਿਚਨ ਵਿੱਚ,  ਰਸੋੜੇ ਵਿੱਚ ਅਗਰ(ਗੇਹੂੰ) ਕਣਕ ਦਾ ਡਿੱਬਾ ਹੈ ਤਾਂ ਮਹਿਲਾ ਉਸ ਵਿੱਚ ਪੈਸੇ ਰੱਖ ਕੇ ਰੱਖਦੀ ਸੀ। ਚਾਵਲ ਦਾ ਡਿੱਬਾ ਹੈ ਤਾਂ ਨੀਚੇ ਦਬਾ ਕੇ ਰੱਖਦੀ ਸੀ।

ਅੱਜ ਅਸੀਂ ਵਿਵਸਥਾ ਕੀਤੀ ਹੈ ਕਿ ਸਾਡੀਆਂ ਮਾਤਾਵਾਂ-ਭੈਣਾਂ ਪੈਸੇ ਬੈਂਕ ਵਿੱਚ ਜਮ੍ਹਾਂ ਕਰਨ। ਅੱਜ ਪਿੰਡ- ਪਿੰਡ ਵਿੱਚ ਮਹਿਲਾਵਾਂ ਸੈਲਫ਼-ਹੈਲਪ ਗਰੁੱਪਸ ਬਣਾ ਕੇ, ਛੋਟੇ ਉਦਯੋਗਾਂ ਦੇ ਜ਼ਰੀਏ ਗ੍ਰਾਮੀਣ ਅਰਥਵਿਵਸਥਾ ਨੂੰ ਗਤੀ ਦੇ ਰਹੀਆਂ ਹਨ। ਮਹਿਲਾਵਾਂ ਦੇ ਪਾਸ ਕੌਸ਼ਲ ਦੀ ਕਦੇ ਕੋਈ ਕਮੀ ਨਹੀਂ ਹੈ।  ਲੇਕਿਨ ਹੁਣ ਉਹੀ ਕੌਸ਼ਲ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਤਾਕਤ ਵਧਾ ਰਿਹਾ ਹੈ। ਸਾਡੀਆਂ ਭੈਣਾਂ-ਬੇਟੀਆਂ ਅੱਗੇ ਵਧ ਸਕਣ, ਸਾਡੀਆਂ ਬੇਟੀਆਂ ਆਪਣੇ ਸੁਪਨੇ ਪੂਰੇ ਕਰ ਸਕਣ, ਆਪਣੀ ਇੱਛਾ ਦੇ ਅਨੁਸਾਰ ਆਪਣਾ ਕੁਝ ਕੰਮ ਕਰ ਸਕਣ, ਇਸ ਦੇ ਲਈ ਸਰਕਾਰ ਅਨੇਕ ਮਾਧਿਅਮਾਂ ਨਾਲ ਉਨ੍ਹਾਂ ਨੂੰ ਆਰਥਿਕ ਮਦਦ ਵੀ ਦੇ ਰਹੀ ਹੈ। ਅੱਜ ‘ਸਟੈਂਡਅੱਪ ਇੰਡੀਆ’ ਦੇ ਤਹਿਤ 80 ਪ੍ਰਤੀਸ਼ਤ ਲੋਨ ਸਾਡੀਆਂ ਮਾਤਾਵਾਂ-ਭੈਣਾਂ ਦੇ ਨਾਮ ’ਤੇ ਹਨ। ਮੁਦਰਾ ਯੋਜਨਾ ਦੇ ਤਹਿਤ ਕਰੀਬ 70 ਪ੍ਰਤੀਸ਼ਤ ਲੋਨ ਸਾਡੀਆਂ ਭੈਣਾਂ- ਬੇਟੀਆਂ ਨੂੰ ਦਿੱਤੇ ਗਏ ਹਨ ਅਤੇ ਇਹ ਹਜ਼ਾਰਾਂ-ਕਰੋੜ ਰੁਪਏ ਦਾ ਮਾਮਲਾ ਹੈ।

ਇੱਕ ਹੋਰ ਵਿਸ਼ੇਸ਼ ਕਾਰਜ ਹੋਇਆ ਹੈ ਜਿਸ ਦਾ ਜ਼ਿਕਰ ਮੈਂ ਤੁਹਾਡੇ ਸਾਹਮਣੇ ਜ਼ਰੂਰ ਕਰਨਾ ਚਾਹੁੰਦਾ ਹਾਂ।  ਸਾਡੀ ਸਰਕਾਰ ਨੇ ਪੀਐੱਮ ਆਵਾਸ ਯੋਜਨਾ ਦੇ ਜੋ 2 ਕਰੋੜ ਤੋਂ ਅਧਿਕ ਘਰ ਬਣਾ ਕਰ ਕੇ ਦਿੱਤੇ ਹਨ,  ਕਿਉਂਕਿ ਸਾਡਾ ਇੱਕ ਸੁਪਨਾ ਹੈ ਕਿ ਹਿੰਦੁਸਤਾਨ ਵਿੱਚ ਹਰ ਗ਼ਰੀਬ ਦੇ ਪਾਸ ਆਪਣਾ ਪੱਕਾ ਘਰ ਹੋਵੇ।  ਪੱਕੀ ਛੱਤ ਵਾਲਾ ਘਰ ਹੋਵੇ ਅਤੇ ਘਰ ਵੀ ਮਤਲਬ ਚਾਰਦੀਵਾਰੀ ਵਾਲਾ ਨਹੀਂ, ਘਰ ਐਸਾ ਜਿਸ ਵਿੱਚ ਸ਼ੌਚਾਲਯ (ਪਖਾਨਾ) ਹੋਵੇ, ਘਰ ਐਸਾ ਜਿਸ ਵਿੱਚ ਨਲ ਸੇ ਜਲ ਹੋਵੇ, ਘਰ ਐਸਾ ਜਿਸ ਵਿੱਚ ਬਿਜਲੀ ਦਾ ਕਨੈਕਸ਼ਨ ਹੋਵੇ, ਘਰ ਐਸਾ ਜਿਸ ਦੇ ਅੰਦਰ ਉਨ੍ਹਾਂ ਨੂੰ ਜੋ ਪ੍ਰਾਥਮਿਕ ਸੁਵਿਧਾਵਾਂ ਹਨ, ਗੈਸ ਕਨੈਕਸ਼ਨ ਸਮੇਤ ਦੀਆਂ, ਇਹ ਸਾਰੀਆਂ ਸੁਵਿਧਾਵਾਂ ਵਾਲਾ ਘਰ ਮਿਲੇ, ਦੋ ਕਰੋੜ ਗ਼ਰੀਬ ਪਰਿਵਾਰਾਂ ਦੇ ਲਈ ਦੋ ਕਰੋੜ ਘਰ ਬਣੇ ਸਾਡੇ ਆਉਣ ਦੇ ਬਾਅਦ। ਇਹ ਆਂਕੜਾ ਬਹੁਤ ਬੜਾ ਹੈ।

ਹੁਣ ਦੋ ਕਰੋੜ ਘਰ ਅੱਜ ਘਰ ਦੀ ਕੀਮਤ ਇਤਨੀ ਹੁੰਦੀ ਹੈ, ਆਪ ਲੋਕ ਸੋਚਦੇ ਹੋਵੋਗੇ ਕਿਤਨੀ ਹੁੰਦੀ ਹੈ, ਡੇਢ ਲੱਖ, ਦੋ ਲੱਖ, ਢਾਈ ਲੱਖ, ਤਿੰਨ ਲੱਖ, ਛੋਟਾ ਜਿਹਾ ਘਰ ਹੋਵੇਗਾ ਤਾਂ ਇਸ ਦਾ ਮਤਲਬ ਦੋ ਕਰੋੜ ਮਹਿਲਾਵਾਂ ਦੇ ਨਾਮ ਜੋ ਘਰ ਬਣੇ ਹਨ ਮਤਲਬ ਦੋ ਕਰੋੜ ਗਰੀਬ ਮਹਿਲਾਵਾਂ ਲੱਖਪਤੀ ਬਣੀਆਂ ਹਨ। ਜਦੋਂ ਅਸੀਂ ਲੱਖਪਤੀ ਸੁਣਦੇ ਹਾਂ ਤਾਂ ਕਿਤਨਾ ਬੜਾ ਲਗਦਾ ਹੈ।

ਲੇਕਿਨ ਇੱਕ ਵਾਰ ਗ਼ਰੀਬਾਂ ਦੇ ਪ੍ਰਤੀ ਸੰਵੇਦਨਾ ਹੋਵੇ, ਕੰਮ ਕਰਨ ਦਾ ਇਰਾਦਾ ਹੋਵੇ, ਤਾਂ ਕਿਵੇਂ ਕੰਮ ਹੁੰਦਾ ਹੈ ਅਤੇ ਅੱਜ ਬਹੁਤ ਇੱਕ ਇਨ੍ਹਾਂ ਦੋ ਕਰੋੜ ਵਿੱਚੋਂ ਬਹੁਤ ਇੱਕ ਸਾਡੀਆਂ ਮਾਤਾਵਾਂ-ਭੈਣਾਂ, ਉਨ੍ਹਾਂ ਨੂੰ ਇਹ ਮਾਲਿਕਾਨਾ ਹੱਕ ਮਿਲਿਆ ਹੈ। ਇੱਕ ਸਮਾਂ ਸੀ ਜਦੋਂ ਮਹਿਲਾਵਾਂ ਦੇ ਨਾਮ ਨਾ ਜ਼ਮੀਨ ਹੁੰਦੀ ਸੀ, ਨਾ ਦੁਕਾਨ ਹੁੰਦੀ ਸੀ ਅਤੇ ਨਾ ਹੀ ਘਰ, ਕਿਤੇ ਵੀ ਪੁੱਛ ਲਵੋ ਕਿ ਭਈ ਜ਼ਮੀਨ ਕਿਸ ਦੇ ਨਾਮ ‘ਤੇ ਹੈ, ਜਾਂ ਤਾਂ ਪਤੀ ਦੇ ਨਾਮ ‘ਤੇ ਜਾਂ ਬੇਟੇ ਦੇ ਨਾਮ ‘ਤੇ ਜਾਂ ਭਾਈ ਦੇ ਨਾਮ ‘ਤੇ।

ਦੁਕਾਨ ਕਿਸ ਦੇ ਨਾਮ ’ਤੇ, ਪਤੀ, ਬੇਟਾ ਜਾਂ ਭਾਈ। ਗੱਡੀ ਲਿਆਈਏ, ਸਕੂਟਰ ਲਿਆਈਏ ਤਾਂ ਕਿਸ ਦੇ ਨਾਮ ‘ਤੇ, ਪਤੀ, ਬੇਟਾ ਜਾਂ ਭਾਈ। ਮਹਿਲਾ ਦੇ ਨਾਮ ‘ਤੇ ਨਾ ਘਰ ਹੁੰਦਾ ਹੈ, ਨਾ ਗੱਡੀ ਹੁੰਦੀ ਹੈ, ਕੁਝ ਨਹੀਂ ਹੁੰਦਾ ਹੈ ਜੀ। ਪਹਿਲੀ ਵਾਰ ਅਸੀਂ ਨਿਰਣਾ ਕੀਤਾ ਕਿ ਸਾਡੀਆਂ ਮਾਤਾਵਾਂ-ਭੈਣਾਂ ਦੇ ਨਾਮ ‘ਤੇ ਵੀ ਸੰਪਤੀ ਹੋਵੇਗੀ ਅਤੇ ਇਸ ਲਈ ਅਸੀਂ ਅਜਿਹੇ ਮਹੱਤਵਪੂਰਨ ਨਿਰਣੇ ਕੀਤੇ ਹਨ। ਅਤੇ ਇਸ ਵਿੱਚ ਜਦੋਂ ਉਨ੍ਹਾਂ ਦੇ ਪਾਸ ਇਹ ਤਾਕਤ ਆਉਂਦੀ ਹੈ ਨਾ, ਇਹ empowerment ਹੁੰਦਾ ਹੈ, ਤਾਂ ਘਰ ਵਿੱਚ ਜਦੋਂ ਆਰਥਿਕ ਫ਼ੈਸਲੇ ਲੈਣ ਦੀ ਗੱਲ ਆਉਂਦੀ ਹੈ ਤਾਂ ਮਾਤਾਵਾਂ-ਭੈਣਾਂ ਇਸ ਵਿੱਚ ਹਿੱਸੇਦਾਰ ਬਣਦੀਆਂ ਹਨ। 

 

ਉਨ੍ਹਾਂ ਦੀ ਸਹਿਭਾਗਿਤਾ ਵਧ ਜਾਂਦੀ ਹੈ ਨਹੀਂ ਤਾਂ ਪਹਿਲਾਂ ਕੀ ਹੁੰਦੀ ਸੀ ਘਰ ਵਿੱਚ ਬੇਟਾ ਅਤੇ ਬਾਪ ਕੁਝ ਵਪਾਰ ਅਤੇ ਬਿਜ਼ਨਸ ਦੀ ਗੱਲ ਕਰਦੇ ਹਨ ਅਤੇ ਕਿਚਨ ਵਿੱਚੋਂ ਮਾਂ ਆ ਕੇ ਥੋੜ੍ਹੀ ਮੁੰਡੀ ਰੱਖਦੀ ਹੈ, ਤਾਂ ਤੁਰੰਤ ਉਹ ਕਹਿ ਦਿੰਦੇ ਸਨ ਜਾਓ-ਜਾਓ ਤੂੰ ਕਿਚਨ ਵਿੱਚ ਕੰਮ ਕਰੋ, ਅਸੀਂ ਬੇਟੇ ਨਾਲ ਗੱਲ ਕਰ ਰਹੇ ਹਾਂ। ਯਾਨੀ ਇਹ ਸਮਾਜ ਦੀ ਸਥਿਤੀ ਅਸੀਂ ਦੇਖੀ ਹੈ। ਅੱਜ ਮਾਤਾਵਾਂ-ਭੈਣਾਂ empowerment ਹੋ ਕੇ ਕਹਿੰਦੀਆਂ ਹਨ, ਯਾਨੀ ਇਹ ਗਲਤ ਕਰ ਰਹੇ ਹੋ, ਇਹ ਕਰੋ। ਐਸਾ ਕਰਨ ਨਾਲ ਇਹ ਨੁਕਸਾਨ ਹੋਵੇਗਾ, ਐਸਾ ਕਰਨ ਨਾਲ ਇਹ ਲਾਭ ਹੋਵੇਗਾ। 

ਅੱਜ ਉਨ੍ਹਾਂ ਦੀ ਭਾਗੀਦਾਰੀ ਵਧ ਰਹੀ ਹੈ। ਮਾਤਾਵਾਂ ਭੈਣਾਂ, ਬੇਟੀਆਂ ਪਹਿਲਾਂ ਵੀ ਇੰਨੀਆਂ ਹੀ ਸਮਰੱਥ ਸਨ, ਲੇਕਿਨ ਪਹਿਲਾਂ ਉਨ੍ਹਾਂ ਦੇ ਸੁਪਨਿਆਂ ਦੇ ਸਾਹਮਣੇ ਪੁਰਾਣੀ ਸੋਚ ਅਤੇ ਅਵਿਵਸਥਾਵਾਂ ਦਾ ਬੰਧਨ ਸੀ। ਬੇਟੀਆਂ ਕੁਝ ਕੰਮ ਕਰਦੀਆਂ ਸਨ, ਨੌਕਰੀ ਕਰਦੀਆਂ ਸਨ, ਤਾਂ ਕਈ ਵਾਰ ਉਨ੍ਹਾਂ ਦੇ ਮਾਤ੍ਰਤਵ(ਜਣੇਪੇ) ਦੇ ਸਮੇਂ ਨੌਕਰੀ ਛੱਡਣੀ ਪੈਂਦੀ ਸੀ। ਹੁਣ ਉਸ ਸਮੇਂ ਉਸ ਨੂੰ ਜਦੋਂ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇ, ਪੈਸਿਆਂ ਦੀ ਵੀ ਜ਼ਰੂਰਤ ਹੋਵੇ, ਬਾਕੀ ਸਹਾਇਤਾ ਦੀ ਜੋ ਉਸੇ ਸਮੇਂ ਨੌਕਰੀ ਛੱਡਣੀ ਪਵੇ, ਤਾਂ ਉਸ ਦੇ ਪੇਟ ਵਿੱਚ ਜੋ ਬੱਚਾ ਹੈ, ਉਸ ‘ਤੇ ਪ੍ਰਭਾਵ ਹੁੰਦਾ ਹੈ। 

ਕਿਨੀਆਂ ਹੀ ਲੜਕੀਆਂ ਨੂੰ ਮਹਿਲਾ ਅਪਰਾਧਾਂ ਦੇ ਡਰ ਤੋਂ ਕੰਮ ਛੱਡਣਾ ਪੈਂਦਾ ਸੀ। ਅਸੀਂ ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਬਦਲਣ ਦੇ ਲਈ ਬਹੁਤ ਸਾਰੇ ਕਦਮ ਉਠਾਏ ਹਨ। ਅਸੀਂ ਮਾਤ੍ਰਤਵ ਅਵਕਾਸ਼ (ਜਣੇਪਾ ਛੁੱਟੀ) ਨੂੰ 12 ਹਫਤਿਆਂ ਤੋਂ ਵਧਾ ਕੇ 26 ਹਫਤੇ ਕਰ ਦਿੱਤਾ ਹੈ ਯਾਨੀ ਇੱਕ ਪ੍ਰਕਾਰ ਨਾਲ 52 ਹਫਤਿਆਂ ਦਾ ਉਹ ਸਾਲ ਹੁੰਦਾ ਹੈ, 26 ਹਫ਼ਤੇ ਛੁੱਟੀ ਦੇ ਦਿੰਦੇ ਹਨ। ਅਸੀਂ ਵਰਕ ਪਲੇਸ ‘ਤੇ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਸਖਤ ਕਾਨੂੰਨ ਬਣਾਏ ਹਨ। ਬਲਾਤਕਾਰ ਅਤੇ ਸਾਡੇ ਦੇਸ਼ ਵਿੱਚ ਸਾਡੀ ਸਰਕਾਰ ਨੇ ਬਹੁਤ ਬੜਾ ਕੰਮ ਕੀਤਾ ਹੈ, ਬਲਾਤਕਾਰ ਜਿਹੇ ਘਿਨਾਉਣੇ ਅਪਰਾਧਾਂ ‘ਤੇ ਫਾਂਸੀ ਜਿਹੀ ਸਜਾ ਦਾ ਵੀ ਪ੍ਰਾਵਧਾਨ ਕੀਤਾ ਹੈ।

ਇਸੇ ਤਰ੍ਹਾਂ, ਬੇਟੇ-ਬੇਟੀ ਨੂੰ ਇੱਕ ਸਮਾਨ ਮੰਨਦੇ ਹੋਏ ਸਰਕਾਰ ਬੇਟੀਆਂ ਦੇ ਵਿਆਹ ਦੀ ਉਮਰ ਨੂੰ ਵੀ 21 ਵਰ੍ਹੇ ਕਰਨ ‘ਤੇ ਵਿਚਾਰ ਕਰ ਰਹੀ ਹੈ, ਸੰਸਦ ਦੇ ਸਾਹਮਣੇ ਇੱਕ ਪ੍ਰਸਤਾਵ ਹੈ। ਅੱਜ ਦੇਸ਼ ਸੈਨਾਵਾਂ ਵਿੱਚ ਬੇਟੀਆਂ ਨੂੰ ਬੜੀਆਂ ਭੂਮਿਕਾਵਾਂ ਨੂੰ ਹੁਲਾਰਾ ਦੇ ਰਿਹਾ ਹੈ, ਸੈਨਿਕ ਸਕੂਲਾਂ ਵਿੱਚ ਬੇਟੀਆਂ ਦੇ ਦਾਖਲੇ ਦੀ ਸ਼ੁਰੂਆਤ ਹੋਈ ਹੈ।

ਮਾਤਾਵੋਂ-ਭੈਣੋਂ,

ਨਾਰੀਸ਼ਕਤੀ ਦੇ ਸਸ਼ਕਤੀਕਰਣ ਦੀ ਇਸ ਯਾਤਰਾ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਆਪ ਸਭ ਦਾ ਮੇਰੇ ‘ਤੇ ਇਤਨਾ ਸਨੇਹ ਰਿਹਾ ਹੈ, ਤੁਹਾਡੇ ਇਤਨੇ ਅਸ਼ੀਰਵਾਦ ਰਹੇ ਹਨ, ਤੁਹਾਡੇ ਦਰਮਿਆਨ ਹੀ ਮੈਂ ਪਲਿਆ ਹਾਂ, ਤੁਹਾਡੇ ਵਿੱਚੋਂ ਹੀ ਨਿਕਲਿਆ ਹੋਇਆ ਹਾਂ ਅਤੇ ਇਸ ਲਈ ਅੱਜ ਮਨ ਕਰਦਾ ਹੈ ਕਿ ਮੈਂ ਤੁਹਾਨੂੰ ਕੁਝ ਤਾਕੀਦ ਕਰਾਂ। ਕੁਝ ਬਾਤਾਂ ਦੇ ਲਈ ਮੈਂ ਤੁਹਾਨੂੰ ਕਹਾਂਗਾ, ਤੁਸੀਂ ਵੀ ਕੁਝ ਮੇਰੀ ਮਦਦ ਕਰੋ। ਹੁਣ ਕੀ ਕੰਮ ਕਰਨੇ ਹਨ? ਮੈਂ ਕੁਝ ਕੰਮ ਤੁਹਾਨੂੰ ਦੱਸਣਾ ਚਾਹੁੰਦਾ ਹਾਂ।

ਸਾਡੇ ਜੋ ਕੁਝ ਮੰਤਰੀ ਵੀ ਉੱਥੇ ਆਏ ਹਨ, ਕੁਝ ਸਾਡੇ ਕਾਰਜਕਰਤਾ ਆਏ ਹਨ ਉਨ੍ਹਾਂ ਨੇ ਵੀ ਸ਼ਾਇਦ ਦੱਸਿਆ ਹੋਵੇਗਾ ਜਾਂ ਸ਼ਾਇਦ ਅੱਗੇ ਦੱਸਣ ਵਾਲੇ ਹੋਣਗੇ। ਹੁਣ ਦੇਖੋ ਕੁਪੋਸ਼ਣ, ਅਸੀਂ ਕਿਤੇ ਵੀ ਹੋਈਏ, ਅਸੀਂ ਗ੍ਰਹਿਸਤੀ ਹੋਈਏ ਜਾਂ ਸੰਨਿਆਸੀ ਹੋਈਏ, ਲੇਕਿਨ ਕੀ ਭਾਰਤ ਦਾ ਬੱਚਾ ਜਾਂ ਬੱਚੀ ਇੱਕ ਕੁਪੋਸ਼ਿਤ ਹੋਵੇ, ਸਾਨੂੰ ਦਰਦ ਹੁੰਦਾ ਹੈ ਕੀ? ਦਰਦ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਕੀ ਇਸ ਨੂੰ ਅਸੀਂ scientific ਤਰੀਕੇ ਨਾਲ ਉਸ ਦਾ ਸਮਾਧਾਨ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਹਾਂ?

ਕੀ ਜ਼ਿੰਮੇਦਾਰੀ ਨਹੀਂ ਲੈ ਸਕਦੇ ਹਾਂ ਅਤੇ ਇਸ ਲਈ ਮੈਂ ਕਹਾਂਗਾ ਕੁਪੋਸ਼ਣ ਦੇ ਖ਼ਿਲਾਫ਼ ਦੇਸ਼ ਵਿੱਚ ਜੋ ਅਭਿਯਾਨ ਚਲ ਰਿਹਾ ਹੈ, ਉਸ ਵਿੱਚ ਆਪ ਬਹੁਤ ਬੜੀ ਮਦਦ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਯਾਨ ਵਿੱਚ ਵੀ ਤੁਹਾਡੀ ਬਹੁਤ ਬੜੀ ਭੂਮਿਕਾ ਹੈ। ਬੇਟੀਆਂ ਜਿਆਦਾ ਤੋਂ ਜਿਆਦਾ ਸੰਖਿਆ ਵਿੱਚ ਨਾ ਕੇਵਲ ਸਕੂਲ ਜਾਣ, ਬਲਕਿ ਪੜ੍ਹਾਈ ਵੀ ਪੂਰੀ ਕਰਨ, ਇਸ ਦੇ ਲਈ ਤੁਹਾਨੂੰ ਲੋਕਾਂ ਨੂੰ ਲਗਾਤਾਰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਆਪ ਵੀ ਕਦੇ ਬੱਚੀਆਂ ਨੂੰ ਬੁਲਾ ਕੇ ਉਨ੍ਹਾਂ ਨਾਲ ਬਾਤ ਕਰਨੀ ਚਾਹੀਦੀ ਹੈ।

ਆਪਣੇ ਮਠ ਵਿੱਚ, ਮੰਦਿਰ ਵਿੱਚ, ਜਿੱਥੇ ਵੀ, ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਹੁਣ ਸਰਕਾਰ ਇੱਕ ਅਭਿਯਾਨ ਸ਼ੁਰੂ ਕਰਨ ਜਾ ਰਹੀ ਹੈ ਜਿਸ ਵਿੱਚ ਬੇਟੀਆਂ ਦੇ ਸਕੂਲ ਪ੍ਰਵੇਸ਼ ਦਾ ਉਤਸਵ ਮਨਾਇਆ ਜਾਵੇਗਾ। ਇਸ ਵਿੱਚ ਵੀ ਤੁਹਾਡੀ ਸਰਗਰਮ ਭਾਗੀਦਾਰੀ ਬਹੁਤ ਮਦਦ ਕਰੇਗੀ। ਇਸੇ ਤਰ੍ਹਾਂ ਹੀ ਇੱਕ ਵਿਸ਼ਾ ਹੈ, ਵੋਕਲ ਫੌਰ ਲੋਕਲ ਦਾ। ਵਾਰ-ਵਾਰ ਮੇਰੇ ਮੂੰਹ ਤੋਂ ਤੁਸੀਂ ਸੁਣਿਆ ਹੋਵੇਗਾ, ਤੁਸੀਂ ਮੈਨੂੰ ਦੱਸੋ ਮਹਾਤਮਾ ਗਾਂਧੀ ਸਾਨੂੰ ਕਹਿ ਕੇ ਗਏ , ਲੇਕਿਨ ਅਸੀਂ ਲੋਕ ਸਭ ਭੁੱਲ ਗਏ। ਅੱਜ ਦੁਨੀਆ ਵਿੱਚ ਜੋ ਹਾਲਤ ਅਸੀਂ ਦੇਖੀ ਹੈ, ਦੁਨੀਆ ਵਿੱਚ ਉਹੀ ਦੇਸ਼ ਚਲ ਸਕਦਾ ਹੈ, ਜੋ ਆਪਣੇ ਪੈਰਾਂ ‘ਤੇ ਖੜ੍ਹਾ ਹੋਵੇ। 

ਜੋ ਬਾਹਰ ਤੋਂ ਚੀਜਾਂ ਲੈ ਕੇ ਗੁਜਾਰਾ ਕਰਦਾ ਹੋਵੇ, ਉਹ ਕੁਝ ਨਹੀਂ ਕਰ ਸਕਦਾ ਹੈ। ਹੁਣ ਇਸ ਲਈ ਵੋਕਲ ਫੌਰ ਲੋਕਲ ਸਾਡੀ ਅਰਥਵਿਵਸਥਾ ਨਾਲ ਜੁੜਿਆ ਇੱਕ ਬਹੁਤ ਅਹਿਮ ਵਿਸ਼ਾ ਬਣ ਗਿਆ ਹੈ, ਲੇਕਿਨ ਇਸ ਦਾ ਮਹਿਲਾ ਸਸ਼ਕਤੀਕਰਣ ਨਾਲ ਵੀ ਬਹੁਤ ਗਹਿਰਾ ਸਬੰਧ ਹੈ। ਜ਼ਿਆਦਾਤਰ ਸਥਾਨਕ ਉਤਪਾਦਾਂ ਦੀ ਤਾਕਤ ਮਹਿਲਾਵਾਂ ਦੇ ਹੱਥਾਂ ਵਿੱਚ ਹੁੰਦੀ ਹੈ। ਇਸ ਲਈ, ਆਪਣੇ ਸੰਬੋਧਨਾਂ ਵਿੱਚ, ਆਪਣੇ ਜਾਗਰੂਕਤਾ ਅਭਿਯਾਨਾਂ ਵਿੱਚ ਆਪ ਸਥਾਨਕ ਉਤਪਾਦਾਂ ਦੇ ਉਪਯੋਗ ਦੇ ਲਈ ਲੋਕਾਂ ਨੂੰ ਜ਼ਰੂਰ ਪ੍ਰੋਤਸਾਹਿਤ ਕਰੋ। 

ਲੋਕ, ਆਪਣੇ ਘਰ ਵਿੱਚ ਤੁਹਾਡੇ ਜੋ ਭਗਤ ਲੋਕ ਹਨ ਨਾ ਉਨ੍ਹਾਂ ਨੂੰ ਕਹੋ ਭਈ ਤੁਹਾਡੇ ਘਰ ਵਿੱਚ ਵਿਦੇਸ਼ੀ ਚੀਜ਼ਾਂ ਕਿਤਨੀਆਂ ਹਨ ਅਤੇ ਹਿੰਦੁਸਤਾਨ ਦੀਆਂ ਚੀਜ਼ਾਂ ਕਿਤਨੀਆਂ ਹਨ, ਜ਼ਰਾ ਹਿਸਾਬ ਲਗਾਓ। ਛੋਟੀਆਂ-ਛੋਟੀਆਂ ਚੀਜ਼ਾਂ ਅਸੀਂ ਵਿਦੇਸ਼ੀ ਘੁਸ ਗਈਆਂ ਹਨ ਸਾਡੇ ਘਰ ਵਿੱਚ। ਇਹ ਸਾਡੇ ਦੇਸ਼ ਦਾ ਵਿਅਕਤੀ ਕੀ... ਮੈਂ ਦੇਖਿਆ ਛਾਤਾ, ਉਹ ਛਾਤਾ ਬੋਲਿਆ ਵਿਦੇਸ਼ੀ ਛਾਤਾ ਹੈ। ਅਰੇ ਭਈ ਸਾਡੇ ਦੇਸ਼ ਵਿੱਚ ਛਾਤਾ ਸਦੀਆਂ ਤੋਂ ਬਣ ਰਿਹਾ ਹੈ ਅਤੇ ਵਿਦੇਸ਼ੀ ਲਿਆਉਣ ਦੀ ਕੀ ਜ਼ਰੂਰਤ ਹੈ। ਹੋ ਸਕਦਾ ਹੈ ਦੋ-ਚਾਰ ਰੁਪਏ ਜ਼ਿਆਦਾ ਲਗਣਗੇ, ਲੇਕਿਨ ਸਾਡੇ ਕਿਤਨੇ ਲੋਕਾਂ ਨੂੰ ਰੋਜ਼ੀ-ਰੋਟੀ ਮਿਲੇਗੀ। ਅਤੇ ਇਸ ਲਈ ਮੈਂ ਮੰਨਦਾ ਹਾਂ ਕਿ ਕਿਤਨੀਆਂ ਚੀਜ਼ਾਂ ਹਨ ਕਿ ਸਾਨੂੰ ਬਾਹਰ ਦਾ ਲਿਆਉਣ ਦਾ ਸਾਨੂੰ ਸ਼ੌਕ ਬਣ ਗਿਆ ਹੈ।

ਆਪ ਲੋਕਾਂ ਨੂੰ ਉਸ ਪ੍ਰਕਾਰ ਦਾ ਜੀਵਨ ਜੀਓ, ਆਪ ਉਸ ਬਾਤ ‘ਤੇ ਲੋਕਾਂ ਨੂੰ ਪ੍ਰੇਰਿਤ ਕਰ ਸਕਦੇ ਹੋ। ਲੋਕਾਂ ਨੂੰ ਆਪ ਦਿਸ਼ਾ ਦੇ ਸਕਦੇ ਹੋ। ਅਤੇ ਇਸ ਦੇ ਕਾਰਨ ਭਾਰਤ ਦੀ ਮਿੱਟੀ ਦੀਆਂ ਬਣੀਆਂ ਹੋਈਆਂ ਚੀਜ਼ਾਂ, ਭਾਰਤ ਦੀ ਮਿੱਟੀ ਵਿੱਚ ਬਣੀਆਂ ਹੋਈਆਂ ਚੀਜਾਂ, ਭਾਰਤ ਦੇ ਲੋਕਾਂ ਦਾ ਜਿਸ ਵਿੱਚ ਪਸੀਨਾ ਹੋਵੇ, ਅਜਿਹੀਆਂ ਚੀਜ਼ਾਂ ਅਤੇ ਜਦੋਂ ਮੈਂ ਇਹ ਵੋਕਲ ਫੌਰ ਲੋਕਲ ਕਹਿੰਦਾ ਹਾਂ ਤਾਂ ਲੋਕਾਂ ਨੂੰ ਲਗਦਾ ਹੈ ਦੀਵਾਲੀ ਦੇ ਦੀਵੇ, ਦੀਵਾਲੀ ਦੀਵੇ ਨਹੀਂ ਭਈ, ਹਰ ਚੀਜ਼ ਦੀ ਤਰਫ਼ ਦੇਖੋ, ਸਿਰਫ਼ ਦੀਵਾਲੀ ਦੇ ਦੀਵੇ ‘ਤੇ ਮਤ (ਨਾ) ਜਾਓ।

ਇਸੇ ਤਰ੍ਹਾਂ ਹੀ ਆਪ ਜਦੋਂ ਸਾਡੇ ਬੁਣਕਰਾਂ ਭਾਈਆਂ-ਭੈਣਾਂ ਨੂੰ, ਹਸਤ ਕਾਰੀਗਰਾਂ ਨੂੰ ਮਿਲੇ ਤਾਂ ਉਨ੍ਹਾਂ ਨੂੰ ਸਰਕਾਰ ਦਾ ਇੱਕ GeM ਪੋਰਟਲ ਹੈ, GeM ਪੋਰਟਲ ਦੇ ਵਿਸ਼ੇ ਵਿੱਚ ਦੱਸੋ। ਭਾਰਤ ਸਰਕਾਰ ਨੇ ਇਹ ਇੱਕ ਅਜਿਹਾ ਪੋਰਟਲ ਬਣਾਇਆ ਹੈ ਜਿਸ ਦੀ ਮਦਦ ਨਾਲ ਕੋਈ ਵੀ ਦੂਰ-ਸਦੂਰ ਵਿੱਚ ਕਿਤੇ ਵੀ ਰਹਿੰਦਾ ਹੋਵੇ, ਉਹ ਆਪਣੀ ਚੀਜ ਜੋ ਬਣਾਉਂਦਾ ਹੈ, ਉਹ ਸਰਕਾਰ ਨੂੰ ਆਪਣੇ-ਆਪ ਵੇਚ ਸਕਦਾ ਹੈ। ਇੱਕ ਬਹੁਤ ਬੜਾ ਕੰਮ ਹੋ ਰਿਹਾ ਹੈ। ਇੱਕ ਤਾਕੀਦ ਮੇਰੀ ਇਹ ਵੀ ਹੈ ਕਿ ਜਦੋਂ ਵੀ ਆਪ ਸਮਾਜ ਦੇ ਭਿੰਨ-ਭਿੰਨ ਵਰਗਾਂ ਨੂੰ ਮਿਲੋ, ਉਨ੍ਹਾਂ ਨਾਲ ਬਾਤ ਕਰੋ ਨਾਗਰਿਕਾਂ ਦੇ ਕਰਤੱਵਾਂ ‘ਤੇ ਬਲ ਦੇਣ ਵਾਲੀ ਚਾਹੀਦੀ ਹੈ। 

ਨਾਗਰਿਕ ਧਰਮ ਦੀ ਭਾਵਨਾ ਦੀ ਬਾਤ ਸਾਨੂੰ ਦੱਸਣੀ ਚਾਹੀਦੀ ਹੈ। ਅਤੇ ਆਪ ਲੋਕ ਤਾਂ ਪਿਤ੍ਰ ਧਰਮ, ਮਾਤ੍ਰ ਧਰਮ, ਇਹ ਸਭ ਦੱਸਦੇ ਹੀ ਹੋ। ਦੇਸ਼ ਦੇ ਲਈ ਨਾਗਰਿਕ ਧਰਮ ਉਤਨਾ ਹੀ ਜ਼ਰੂਰੀ ਹੁੰਦਾ ਹੈ। ਸੰਵਿਧਾਨ ਵਿੱਚ ਨਿਹਿਤ ਇਸ ਭਾਵਨਾ ਨੂੰ ਸਾਨੂੰ ਮਿਲ ਕੇ ਮਜ਼ਬੂਤ ਕਰਨਾ ਹੈ। ਇਸੇ ਭਾਵਨਾ ਨੂੰ ਮਜ਼ਬੂਤ ਕਰਦੇ ਹੋਏ ਅਸੀਂ ਨਵੇਂ ਭਾਰਤ ਦੇ ਨਿਰਮਾਣ ਦੇ ਲਕਸ਼ ਨੂੰ ਪ੍ਰਾਪਤ ਕਰ ਪਾਵਾਂਗੇ। ਮੈਨੂੰ ਪੂਰਾ ਭਰੋਸਾ ਹੈ ਕਿ, ਦੇਸ਼ ਨੂੰ ਅਧਿਆਤਮਿਕ ਅਤੇ ਸਮਾਜਿਕ ਅਗਵਾਈ ਦਿੰਦੇ ਹੋਏ ਆਪ ਹਰ ਜਨ ਨੂੰ ਰਾਸ਼ਟਰ ਨਿਰਮਾਣ ਦੀ ਇਸ ਯਾਤਰਾ ਵਿੱਚ ਜੋੜੋਗੇ।

ਤੁਹਾਡੇ ਅਸ਼ੀਰਵਾਦ ਅਤੇ ਮਾਰਗਦਰਸ਼ਨ ਨਾਲ ਨਵੇਂ ਭਾਰਤ ਦਾ ਸੁਪਨਾ ਜਲਦੀ ਹੀ ਸਾਕਾਰ ਕਰ ਪਾਵਾਂਗੇ ਅਤੇ ਫਿਰ ਆਪ ਲੋਕਾਂ ਨੇ ਦੇਖਿਆ ਹੈ ਹਿੰਦੁਸਤਾਨ ਦਾ ਆਖਰੀ ਪਿੰਡ ਦਾ ਨਜਾਰਾ ਤੁਹਾਨੂੰ ਕਿਤਨਾ ਆਨੰਦ ਦਿੰਦਾ ਹੋਵੇਗਾ। ਸ਼ਾਇਦ ਤੁਹਾਡੇ ਵਿੱਚੋਂ ਕੁਝ ਲੋਕ ਸਫ਼ੈਦ ਰਣ ਨੂੰ ਦੇਖਣ ਗਏ ਹੋਣਗੇ। ਕੁਝ ਲੋਕ ਸ਼ਾਇਦ ਅੱਜ ਜਾਣ ਵਾਲੇ ਹੋਣਗੇ। ਉਸ ਦੀ ਆਪਣੀ ਇੱਕ ਸੁੰਦਰਤਾ ਹੀ ਹੈ। ਅਤੇ ਉਸ ਵਿੱਚ ਇੱਕ ਅਧਿਆਤਮਿਕ ਅਨੁਭੂਤੀ ਵੀ ਕਰ ਸਕਦੇ ਹਾਂ। ਕੁਝ ਪਲ ਇਕੱਲੇ ਥੋੜ੍ਹੇ ਦੂਰ ਜਾ ਕੇ ਬੈਠਾਂਗੇ।

ਇੱਕ ਨਵੀਂ ਚੇਤਨਾ ਦਾ ਅਨੁਭਵ ਕਰਾਂਗੇ ਕਿਉਂਕਿ ਮੇਰੇ ਲਈ ਕਿਸੇ ਜ਼ਮਾਨੇ ਵਿੱਚ ਇਸ ਜਗ੍ਹਾ ਦਾ ਬੜਾ ਦੂਸਰਾ ਉਪਯੋਗ ਹੁੰਦਾ ਸੀ। ਤਾਂ ਮੈਂ ਲੰਬੇ ਅਰਸੇ ਤੱਕ ਇਸ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ ਹਾਂ। ਅਤੇ ਤੁਸੀਂ ਜਦੋਂ ਉੱਥੇ ਆਏ ਹੋ ਤਾਂ ਆਪ ਜ਼ਰੂਰ ਦੇਖੋ ਕਿ ਉਸ ਦਾ ਆਪਣਾ ਇੱਕ ਵਿਸ਼ੇਸ਼ ਅਨੁਭਵ ਹੁੰਦਾ ਹੈ, ਉਸ ਅਨੁਭਵ ਨੂੰ ਆਪ ਪ੍ਰਾਪਤ ਕਰੋ। 

ਮੈਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੇ ਕੁਝ ਸਾਥੀ ਉੱਥੇ ਹਨ, ਬਹੁਤ ਗਹਿਰਾਈ ਨਾਲ ਉਨ੍ਹਾਂ ਨਾਲ ਗੱਲ ਕਰੋ। ਆਪ ਸਮਾਜ ਦੇ ਲਈ ਵੀ ਅੱਗੇ ਆਓ। ਆਜ਼ਾਦੀ ਦੇ ਅੰਦੋਲਨ ਵਿੱਚ ਸੰਤ ਪਰੰਪਰਾ ਨੇ ਬਹੁਤ ਬੜਾ ਰੋਲ ਕੀਤਾ ਸੀ। ਆਜ਼ਾਦੀ ਦੇ 75 ਸਾਲ ਬਾਅਦ ਦੇਸ਼ ਨੂੰ ਅੱਗੇ ਵਧਾਉਣ ਵਿੱਚ ਸੰਤ ਪਰੰਪਰਾ ਅੱਗੇ ਆਏ, ਆਪਣੀ ਜ਼ਿੰਮੇਵਾਰੀ ਨੂੰ ਸਮਾਜਿਕ ਜ਼ਿੰਮੇਵਾਰੀ ਦੇ ਰੂਪ ਵਿੱਚ ਨਿਭਾਵੇ। ਇਹੀ ਮੇਰੀ ਤੁਹਾਡੇ ਤੋਂ ਉਮੀਦ ਹੈ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ!

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
World Tourism Day: PM Narendra Modi’s 10 significant tourism initiatives that have enhanced India’s soft power

Media Coverage

World Tourism Day: PM Narendra Modi’s 10 significant tourism initiatives that have enhanced India’s soft power
...

Nm on the go

Always be the first to hear from the PM. Get the App Now!
...
PM condoles deaths in an accident in Lakhimpur Kheri, Uttar Pradesh
September 28, 2022
Share
 
Comments
Announces ex-gratia from PMNRF

The Prime Minister, Shri Narendra Modi has expressed deep grief over the deaths in an accident in Lakhimpur Kheri district of Uttar Pradesh. He also wished speedy recovery of the those injured in the accident.

The Prime Minister has also announced an ex-gratia of Rs. 2 lakhs to the next kin of deceased and Rs. 50,000 to those injured in the accident from Prime Minister's National Relief Fund (PMNRF).

The Prime Minister Office tweeted;

"Distressed by the accident in Lakhimpur Kheri, UP. Condolences to the bereaved families. May the injured recover quickly. Rs. 2 lakh from PMNRF would be given to the next of kin of each deceased. The injured would be given Rs. 50,000: PM @narendramodi"