‘‘ਇੱਕ ਖੇਤੀਬਾੜੀ ਮੰਤਰੀ ਦੀਆਂ ਜ਼ਿੰਮੇਦਾਰੀਆਂ ਕੇਵਲ ਅਰਥਵਿਵਸਥਾ ਦੇ ਇੱਕ ਖੇਤਰ ਨੂੰ ਸੰਭਾਲਣ ਤੱਕ ਹੀ ਸੀਮਿਤ ਨਹੀਂ ਹਨ, ਬਲਕਿ ਇਨ੍ਹਾਂ ਦਾ ਵਿਸਤਾਰ ਮਾਨਵਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਤੱਕ ਹੈ’’
‘‘ਭਾਰਤ ਦੀ ਨੀਤੀ ‘ਬੈਕ ਟੂ ਬੇਸਿਕਸ’ ਅਤੇ ‘ਮਾਰਚ ਟੂ ਫਿਊਚਰ' ਦਾ ਮਿਸ਼ਰਣ ਹੈ’’
‘‘ਆਓ ਅਸੀਂ ਸ਼੍ਰੀ ਅੰਨ ਮਿਲਟਸ(ਪੋਸ਼ਕ ਅਨਾਜਾਂ) ਨੂੰ ਆਪਣੇ ਮਨਪਸੰਦ ਭੋਜਨ ਦੇ ਰੂਪ ਵਿੱਚ ਅਪਣਾਈਏ’’
‘‘ਦੁਨੀਆ ਦੇ ਵਿਭਿੰਨ ਹਿੱਸਿਆਂ ਦੀਆਂ ਪਰੰਪਰਾਗਤ ਪਿਰਤਾਂ ਸਾਨੂੰ ਪੁਨਰਉਦਪਾਤਕ ਖੇਤੀ (regenerative agriculture)ਦੇ ਵਿਕਲਪ ਵਿਕਸਿਤ ਕਰਨ ਲਈ ਪ੍ਰੇਰਿਤ ਕਰ ਸਕਦੀਆਂ ਹਨ’’
‘‘ਖੇਤੀਬਾੜੀ ਵਿੱਚ ਭਾਰਤ ਦੀਆਂ ਜੀ20 ਸਬੰਧੀ ਪ੍ਰਾਥਮਿਕਤਾਵਾਂ ਸਾਡੀ ‘ਇੱਕ ਪ੍ਰਿਥਵੀ’ ਨੂੰ ਠੀਕ ਕਰਨ, ਸਾਡੇ ‘ਇੱਕ ਪਰਿਵਾਰ’ ਦੇ ਅੰਦਰ ਸਦਭਾਵ ਪੈਦਾ ਕਰਨ ਅਤੇ ਇੱਕ ਉੱਜਵਲ ‘ਇੱਕ ਭਵਿੱਖ’ ਦੀ ਆਸ਼ਾ ਜਗਾਉਣ ‘ਤੇ ਕੇਂਦ੍ਰਿਤ ਹਨ’’ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਜੀ20 ਖੇਤੀਬਾੜੀ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਪਤਵੰਤਿਆਂ ਦਾ ਭਾਰਤ ਵਿੱਚ ਸੁਆਗਤ ਕੀਤਾ ਅਤੇ ਕਿਹਾ ਕਿ  ਖੇਤੀਬਾੜੀ ਮਾਨਵ ਸੱਭਿਅਤਾ ਦੇ ਕੇਂਦਰ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਖੇਤੀਬਾੜੀ ਮੰਤਰੀ ਦੀਆਂ ਜ਼ਿੰਮੇਦਾਰੀਆਂ ਕੇਵਲ ਅਰਥਵਿਵਸਥਾ ਦੇ ਇੱਕ ਖੇਤਰ ਨੂੰ ਸੰਭਾਲਣ ਤੱਕ ਹੀ ਸੀਮਿਤ ਨਹੀਂ ਹਨ, ਬਲਕਿ ਇਨ੍ਹਾਂ ਦਾ ਵਿਸਤਾਰ ਮਾਨਵਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਤੱਕ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਖੇਤੀਬਾੜੀ ਆਲਮੀ ਪੱਧਰ ‘ਤੇ 2.5 ਬਿਲੀਅਨ ਤੋਂ ਅਧਿਕ ਲੋਕਾਂ ਨੂੰ ਅਜੀਵਿਕਾ ਪ੍ਰਦਾਨ ਕਰਦੀ ਹੈ ਅਤੇ ਕੁੱਲ ਘਰੇਲੂ ਉਦਪਾਦ (ਜੀਡੀਪੀ) ਦਾ ਲਗਭਗ 30 ਪ੍ਰਤੀਸ਼ਤ ਅਤੇ ਦੱਖਣੀ ਦੁਨੀਆ ਦੇ ਦੇਸ਼ਾਂ ਵਿੱਚ 60 ਪ੍ਰਤੀਸ਼ਤ ਤੋਂ ਅਧਿਕ ਨੌਕਰੀਆਂ ਦੇ ਲਈ ਜ਼ਿੰਮੇਦਾਰ ਹੈ। ਵਰਤਮਾਨ ਸਮੇਂ ਦੱਖਣੀ ਦੁਨੀਆ ਦੇ ਦੇਸ਼ਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਪ੍ਰਭਾਵਾਂ ਅਤੇ ਸਪਲਾਈ ਚੇਨ ਵਿੱਚ ਵਿਘਨ ਪਾਉਣ ਵਾਲੇ ਵਿਗੜਦੇ ਭੂ-ਰਾਜਨੀਤਕ ਤਣਾਵਾਂ ਦਾ ਉਲੇਖ ਕੀਤਾ। ਉਨ੍ਹਾਂ ਨੇ ਜਲਵਾਯੂ ਪਰਿਵਰਤਨ  ਬਾਰੇ ਵੀ ਗੱਲ ਕੀਤੀ ਜਿਸ ਦੇ ਕਾਰਨ ਮੌਸਮ ਦੀਆਂ ਅਤਿ ਦੀਆਂ ਘਟਨਾਵਾਂ ਵਾਰ-ਵਾਰ ਹੋ ਰਹੀਆਂ ਹਨ।

 

ਖੇਤੀਬਾੜੀ ਦੇ ਖੇਤਰ ਵਿੱਚ ਭਾਰਤ ਦੇ ਯੋਗਦਾਨ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ  ‘ਬੈਕ ਟੂ ਬੇਸਿਕਸ’ ਅਤੇ ‘ਮਾਰਚ ਟੂ ਫਿਊਚਰ' ਦੇ ਮਿਸ਼ਰਣ ‘ਤੇ ਅਧਾਰਿਤ ਭਾਰਤ ਦੀ ਨੀਤੀ ‘ਤੇ ਚਾਨਣ ਪਾਇਆ ਅਤੇ ਕਿਹਾ ਕਿ ਭਾਰਤ ਕੁਦਰਤੀ ਖੇਤੀ ਦੇ ਨਾਲ-ਨਾਲ ਟੈਕਨੋਲੋਜੀ ਦੀ ਦ੍ਰਿਸ਼ਟੀ ਤੋਂ ਸਮਰੱਥ ਖੇਤੀ ਨੂੰ ਵੀ ਹੁਲਾਰਾ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਦੇਸ਼ ਭਰ ਦੇ ਕਿਸਾਨ ਹੁਣ ਕੁਦਰਤੀ ਖੇਤੀ ਨੂੰ ਅਪਣਾ ਰਹੇ ਹਨ।’’ ਉਨ੍ਹਾਂ ਨੇ ਕਿਹਾ ਕਿ ਉਹ ਸਿੰਥੈਟਿਕ ਫਰਟੀਲਾਇਜ਼ਰਾਂ (ਖਾਦਾਂ) ਜਾਂ ਕੀਟਨਾਸ਼ਕਾਂ ਦਾ ਉਪਯੋਗ ਨਹੀਂ ਕਰ ਰਹੇ ਹਨ, ਲੇਕਿਨ ਉਨ੍ਹਾਂ ਦਾ ਧਿਆਨ ਧਰਤੀ ਮਾਤਾ ਨੂੰ ਫਿਰ ਤੋਂ ਜੀਵੰਤ ਕਰਨ, ਮਿੱਟੀ ਦੀ ਸਿਹਤ ਦੀ ਰੱਖਿਆ ਕਰਨ, ‘ਪ੍ਰਤੀ ਬੂੰਦ, ਅਧਿਕ ਫਸਲ’ ਦਾ ਉਤਪਾਦਨ ਕਰਨ ਅਤੇ ਜੈਵਿਕ ਫਰਟੀਇਲਾਜ਼ਰਾਂ (ਖਾਦਾਂ) ਅਤੇ ਕੀਟ ਪ੍ਰਬੰਧਨ ਦੇ ਉਪਾਵਾਂ ਨੂੰ ਹੁਲਾਰਾ ਦੇਣ ‘ਤੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਸਾਡੇ ਕਿਸਾਨ ਉਤਪਾਦਕਤਾ ਨੂੰ ਹੁਲਾਰਾ ਦੇਣ ਲਈ ਸਰਗਰਮੀ ਨਾਲ ਟੈਕਨੋਲੋਜੀ ਦਾ ਉਪਯੋਗ ਕਰ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਦੁਆਰਾ ਆਪਣੇ ਖੇਤਾਂ ਵਿੱਚ ਸੌਰ ਊਰਜਾ ਪੈਦਾ ਕਰਨ ਅਤੇ ਉਸ ਦਾ ਉਪਯੋਗ ਕਰਨ, ਫਸਲ ਦੀ ਚੋਣ ਨੂੰ ਅਨੁਕੂਲ ਬਣਾਉਣ ਲਈ ਭੂਮੀ ਸਿਹਤ ਕਾਰਡ ਦਾ ਉਪਯੋਗ ਕਰਨ ਅਤੇ ਪੋਸ਼ਕ ਤੱਤਾਂ ਦੇ ਛਿੜਕਾਅ ਅਤੇ ਆਪਣੀ ਫਸਲ ਦੀ ਨਿਗਰਾਨੀ ਲਈ ਡ੍ਰੋਨ ਦਾ ਉਪਯੋਗ ਕੀਤੇ ਜਾਣ ਦੀ ਉਦਾਹਰਣ ਦਿੱਤੀ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ‘ਮਿਸ਼ਰਣ ਦੀ ਇਹ ਪਹੁੰਚ’ ਖੇਤੀਬਾੜੀ ਦੀਆਂ ਕਈ ਸਮੱਸਿਆਵਾਂ ਨੂੰ ਹੱਲ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਉਲੇਖ ਕੀਤਾ ਕਿ ਸਾਲ 2023 ਨੂੰ ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹੇ (ਇੰਟਰਨੈਸ਼ਨਲ ਈਅਰ ਆਵ੍ ਮਿਲਟਸ ) ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਕਿਹਾ ਕਿ ਪਤਵੰਤਿਆਂ ਨੂੰ ਹੈਦਰਾਬਾਦ ਵਿੱਚ ਆਪਣੀ ਥਾਲੀ ਵਿੱਚ ਇਸ ਦੀ ਝਲਕ ਮਿਲੇਗੀ ਕਿਉਂਕਿ ਪੋਸ਼ਕ ਅਨਾਜਾਂ (ਮਿਲਟਸ) ਜਾਂ ਸ਼੍ਰੀ ਅੰਨ ‘ਤੇ ਅਧਾਰਿਤ ਕਈ ਵਿਅੰਜਨ ਤਿਆਰ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਸੁਪਰਫੂਡ ਨਾ ਕੇਵਲ ਉਪਭੋਗ ਕਰਨ ਦੀ ਦ੍ਰਿਸ਼ਟੀ ਤੋਂ ਗੁਣਕਾਰੀ ਹੁੰਦੇ ਹਨ ਬਲਕਿ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੀ ਮਦਦ ਕਰਦੇ ਹਨ ਕਿਉਂਕਿ ਇਨ੍ਹਾਂ ਫਸਲਾਂ ਨੂੰ ਘੱਟ ਪਾਣੀ ਅਤੇ ਖਾਦ ਦੀ ਜ਼ਰੂਰਤ ਹੁੰਦੀ ਹੈ। ਪੋਸ਼ਕ ਅਨਾਜਾਂ(ਮਿਲਟਸ) ਦੇ ਇਤਿਹਾਸ ‘ਤੇ ਚਾਨਣ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਖੇਤੀ ਹਜ਼ਾਰਾਂ ਵਰ੍ਹਿਆਂ ਤੋਂ ਕੀਤੀ ਜਾਂਦੀ ਰਹੀ ਹੈ, ਲੇਕਿਨ ਬਜ਼ਾਰ ਅਤੇ ਮਾਰਕਿਟਿੰਗ ਦੇ ਪ੍ਰਭਾਵ ਦੇ ਕਾਰਨ ਪਰੰਪਰਾਗਤ ਤੌਰ 'ਤੇ ਉਗਾਈਆਂ ਜਾਣ ਵਾਲੀਆਂ ਇਨ੍ਹਾਂ ਖੁਰਾਕੀ ਫਸਲਾਂ ਦਾ ਮਹੱਤਵ ਗੁਆਚ ਗਿਆ। ਪ੍ਰਧਾਨ ਮੰਤਰੀ ਨੇ ਕਿਹਾ, ‘‘ਆਓ ਅਸੀਂ ਸ਼੍ਰੀ ਅੰਨ ਪੋਸ਼ਕ ਅਨਾਜਾਂ (ਮਿਲਟਸ) ਨੂੰ ਆਪਣੇ ਮਨਪਸੰਦ ਭੋਜਨ ਦੇ ਰੂਪ ਵਿੱਚ ਅਪਣਾਈਏ।’’  ਉਨ੍ਹਾਂ ਨੇ ਦੱਸਿਆ ਕਿ ਭਾਰਤ ਪੋਸ਼ਕ ਅਨਾਜਾਂ (ਮਿਲਟਸ) ਨਾਲ ਜੁੜੀਆਂ ਬਿਹਤਰੀਨ ਪਿਰਤਾਂ, ਖੋਜਾਂ ਅਤੇ ਟੈਕਨੋਲੋਜੀਆਂ ਨੂੰ ਸਾਂਝਾ ਕਰਨ ਲਈ ਉਤਕ੍ਰਿਸ਼ਟਤਾ ਕੇਂਦਰ ਦੇ ਰੂਪ ਵਿੱਚ ਮਿਲਟਸ ਖੋਜ ਸੰਸਥਾਨ ਵਿਕਸਿਤ ਕਰ ਰਿਹਾ ਹੈ।

 

ਸ਼੍ਰੀ ਮੋਦੀ ਨੇ ਖੇਤੀਬਾੜੀ ਮੰਤਰੀਆਂ ਨੂੰ ਆਲਮੀ ਖੁਰਾਕ ਸੁਰੱਖਿਆ ਦਾ ਲਕਸ਼ ਹਾਸਲ ਕਰਨ ਦੀ ਦਿਸ਼ਾ ਵਿੱਚ ਸਮੂਹਿਕ ਰੂਪ ਨਾਲ ਕਾਰਵਾਈ ਕਰਨ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇੱਕ ਸਥਾਈ ਅਤੇ ਸਮਾਵੇਸ਼ੀ ਖੁਰਾਕ ਪ੍ਰਣਾਲੀ ਬਣਾਉਣ ਦੇ ਤਰੀਕੇ ਖੋਜਣ ਦਾ ਸੁਝਾਅ ਦਿੱਤਾ ਜੋ ਸੀਮਾਂਤ ਕਿਸਾਨਾਂ ‘ਤੇ ਕੇਂਦ੍ਰਿਤ ਹੋਣ ਅਤੇ ਗਲੋਬਲ ਫਰਟੀਲਾਇਜ਼ਰ ਸਪਲਾਈ ਚੇਨ ਨੂੰ ਮਜ਼ਬੂਤ ਕਰਨ। ਨਾਲ ਹੀ, ਪ੍ਰਧਾਨ ਮੰਤਰੀ ਨੇ ਬਿਹਤਰ ਭੂਮੀ ਸਿਹਤ, ਫਸਲ ਸਿਹਤ ਅਤੇ ਉਪਜ ਦੇ ਲਈ ਉਚਿਤ ਖੇਤੀਬਾੜੀ ਪੱਧਤੀਆਂ ਨੂੰ ਅਪਣਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵਿਭਿੰਨ ਹਿੱਸਿਆਂ ਦੀਆਂ ਪਰੰਪਰਾਗਤ ਪਿਰਤਾਂ ਸਾਨੂੰ ਪੁਨਰਉਤਪਾਦਕ ਖੇਤੀਬਾੜੀ

(regenerative agriculture)

 ਦੇ ਵਿਕਲਪ ਵਿਕਸਿਤ ਕਰਨ ਲਈ ਪ੍ਰੇਰਿਤ ਕਰ ਸਕਦੀਆਂ ਹਨ। ਉਨ੍ਹਾਂ ਨੇ ਇਨੋਵੇਸ਼ਨ ਅਤੇ ਡਿਜੀਟਲ ਟੈਕਨੋਲੋਜੀ ਨਾਲ ਲੈਸ ਕਰਕੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਦੱਖਣੀ ਦੁਨੀਆ ਦੇ ਦੇਸ਼ਾਂ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਈ ਕਿਫਾਇਤੀ ਉਪਾਵਾਂ ਨੂੰ ਤਿਆਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ  ਰਹਿੰਦ-ਖੂਹੰਦ ਤੋਂ ਦੌਲਤ ਬਣਾਉਣ ( creating wealth from waste)  ਦੀ ਪ੍ਰਕਿਰਿਆ ਵਿੱਚ ਨਿਵੇਸ਼ ਕਰਦੇ ਹੋਏ ਖੇਤੀਬਾੜੀ ਅਤੇ ਖੁਰਾਕ ਰਹਿੰਦ-ਖੂਹੰਦ (ਵੇਸਟ) ਨੂੰ ਘੱਟ ਕਰਨ ਦੀ ਤਤਕਾਲ ਜ਼ਰੂਰਤ  ਬਾਰੇ  ਵੀ ਗੱਲ ਕੀਤੀ।

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ‘‘ਖੇਤੀਬਾੜੀ ਦੇ ਖੇਤਰ ਵਿੱਚ ਭਾਰਤ ਦੀਆਂ ਜੀ20 ਸਬੰਧੀ  ਪ੍ਰਾਥਮਿਕਤਾਵਾਂ ਸਾਡੀ ‘ਇੱਕ ਪ੍ਰਿਥਵੀ’ ਨੂੰ ਠੀਕ ਕਰਨ, ਸਾਡੇ ‘ਇੱਕ ਪਰਿਵਾਰ’ ਦੇ ਅੰਦਰ ਸਦਭਾਵ ਪੈਦਾ ਕਰਨ ਅਤੇ ਇੱਕ ਉੱਜਵਲ ‘ਇੱਕ ਭਵਿੱਖ’ ਦੀ ਆਸ਼ਾ ਜਗਾਉਣ ‘ਤੇ ਕੇਂਦ੍ਰਿਤ ਹਨ।’’  ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਦੋ ਠੋਸ ਪਰਿਣਾਮਾਂ  ‘ਤੇ ਕੰਮ ਚਲ ਰਿਹਾ ਹੈ- ‘ਖੁਰਾਕ ਸੁਰੱਖਿਆ ਅਤੇ ਪੋਸ਼ਣ ਨਾਲ ਸਬੰਧਿਤ ਦੱਕਨ ਉੱਚ-ਪੱਧਰੀ ਸਿਧਾਂਤ’ ਅਤੇ ਪੋਸ਼ਕ ਅਨਾਜਾਂ (ਮਿਲਟਸ) ਅਤੇ ਹੋਰ ਅਨਾਜਾਂ ਦੇ ਲਈ ‘ਮਹਾਰਿਸ਼ੀ'('MAHARISHI') ਪਹਿਲ (on two concrete outcomes - The ‘Deccan High-level Principles on Food Security and Nutrition’, and the ‘MAHARISHI’ initiative for millets and other grains.) ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਇਨ੍ਹਾਂ ਦੋ ਪਹਿਲਾਂ ਦੇ ਪ੍ਰਤੀ ਸਮਰਥਨ ਸਮਾਵੇਸ਼ੀ, ਟਿਕਾਊ ਅਤੇ ਮਜ਼ਬੂਤ ਖੇਤੀਬਾੜੀ ਦੇ ਸਮਰਥਨ ਵਿੱਚ ਇੱਕ ਬਿਆਨ ਹੈ।’’

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
STEM Enrolment Crosses 1 Crore Mark, Women's Share Rises To 44%: Government Report

Media Coverage

STEM Enrolment Crosses 1 Crore Mark, Women's Share Rises To 44%: Government Report
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam applauding the courage and perseverance of India's Youth
July 20, 2026

The Prime Minister, Shri Narendra Modi, shared a Sanskrit Subhashitam applauding the courage and perseverance of India's Youth:

"प्राप्यापदं न व्यथते कदाचिदुद्योगमन्विच्छति चाप्रमत्तः।

दुःखं च काले सहते महात्मा धुरन्धरस्तस्य जिताः सपत्नाः॥"

Shri Modi said that our youth is achieving historic success through their courage, self-confidence, and relentless hard work, and this is the greatest strength of a rapidly developing India.

The Prime Minister posted on X:

आज हमारे युवा साथी धैर्य, आत्मविश्वास और अथक परिश्रम से ऐतिहासिक सफलता हासिल कर रहे हैं। यही विकसित हो रहे भारत की सबसे बड़ी ताकत है।

प्राप्यापदं न व्यथते कदाचिदुद्योगमन्विच्छति चाप्रमत्तः।

दुःखं च काले सहते महात्मा धुरन्धरस्तस्य जिताः सपत्नाः॥