ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਟਲੀ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਤੇ ਕੌਮਾਂਤਰੀ ਸਹਿਯੋਗ ਮੰਤਰੀ ਸ਼੍ਰੀ ਐਂਤੋਨੀਓ ਤਾਯਾਨੀ ਨਾਲ ਮੁਲਾਕਾਤ ਕੀਤੀ।
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਇਟਲੀ-ਭਾਰਤ ਸੰਯੁਕਤ ਰਣਨੀਤਕ ਕਾਰਜ ਯੋਜਨਾ 2025-2029 ਲਾਗੂ ਕਰਨ ਲਈ ਦੋਵੇਂ ਪਾਸਿਓਂ ਚੁੱਕੇ ਜਾ ਰਹੇ ਸਰਗਰਮ ਕਦਮਾਂ ਦੀ ਸ਼ਲਾਘਾ ਕੀਤੀ। ਗੱਲਬਾਤ ਵਿੱਚ ਵਪਾਰ, ਨਿਵੇਸ਼, ਖੋਜ, ਨਵੀਨਤਾ, ਰੱਖਿਆ, ਪੁਲਾੜ, ਸੰਪਰਕ, ਅੱਤਵਾਦ-ਵਿਰੋਧੀ ਸਹਿਯੋਗ, ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਸਮੇਤ ਕਈ ਤਰਜੀਹੀ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ।
ਐੱਕਸ 'ਤੇ ਪੋਸਟ ਵਿੱਚ ਸ਼੍ਰੀ ਮੋਦੀ ਨੇ ਲਿਖਿਆ:
“ਅੱਜ ਇਟਲੀ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਤੇ ਅੰਤਰਰਾਸ਼ਟਰੀ ਸਹਿਯੋਗ ਮੰਤਰੀ ਐਂਤੋਨੀਓ ਤਾਯਾਨੀ ਨੂੰ ਮਿਲ ਕੇ ਖ਼ੁਸ਼ੀ ਹੋਈ। ਵਪਾਰ, ਨਿਵੇਸ਼, ਖੋਜ, ਨਵੀਨਤਾ, ਰੱਖਿਆ, ਪੁਲਾੜ, ਸੰਪਰਕ, ਅੱਤਵਾਦ-ਵਿਰੋਧੀ ਸਹਿਯੋਗ, ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਮੁੱਖ ਖੇਤਰਾਂ ਵਿੱਚ 2025-2029 ਦੀ ਇਟਲੀ-ਭਾਰਤ ਸੰਯੁਕਤ ਰਣਨੀਤਕ ਕਾਰਜ ਯੋਜਨਾ ਲਾਗੂ ਕਰਨ ਦੀ ਦਿਸ਼ਾ ਵਿੱਚ ਦੋਵੇਂ ਪਾਸਿਓਂ ਚੁੱਕੇ ਜਾ ਰਹੇ ਸਰਗਰਮ ਕਦਮਾਂ ਦੀ ਮੈਂ ਸ਼ਲਾਘਾ ਕੀਤੀ।”
ਭਾਰਤ-ਇਟਲੀ ਦੀ ਮਿੱਤਰਤਾ ਲਗਾਤਾਰ ਮਜ਼ਬੂਤ ਹੋ ਰਹੀ ਹੈ, ਜਿਸ ਨਾਲ ਸਾਡੇ ਲੋਕਾਂ ਅਤੇ ਆਲਮੀ ਭਾਈਚਾਰੇ ਨੂੰ ਬਹੁਤ ਲਾਭ ਹੋ ਰਿਹਾ ਹੈ।
@GiorgiaMeloni
@Antonio_Tajani”
Lieto di aver incontrato oggi il Vice Primo Ministro e Ministro degli Affari Esteri e della Cooperazione Internazionale dell’Italia, Antonio Tajani. Ho espresso apprezzamento per le misure proattive adottate da entrambe le parti per l'attuazione del Piano d'Azione Strategico… pic.twitter.com/ZNozUwumv7
— Narendra Modi (@narendramodi) December 10, 2025




