ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਉਹ ਕਈ ਯੋਗ ਅਭਿਆਸੀਆਂ ਨਾਲ ਵੱਖ-ਵੱਖ ਯੋਗ ਆਸਣ ਕਰਨ ਵਿੱਚ ਸ਼ਾਮਲ ਹੋਏ। ਇਹ ਦੱਸਦੇ ਹੋਏ ਕਿ ਯੋਗ ਨੇ ਸਾਰਿਆਂ ਨੂੰ ਇਕਜੁੱਟ ਕੀਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ, "ਯੋਗ ਸਾਰਿਆਂ ਲਈ ਹੈ, ਸੀਮਾਵਾਂ ਤੋਂ ਪਰੇ, ਪਿਛੋਕੜ ਤੋਂ ਪਰੇ, ਉਮਰ ਜਾਂ ਯੋਗਤਾ ਤੋਂ ਪਰੇ।"

























