17 ਫਰਵਰੀ, 2026 ਨੂੰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਦੁਵੱਲੇ ਸਬੰਧਾਂ ਨੂੰ 'ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਉੱਚਾ ਚੁੱਕਿਆ ਸੀ। ਉਨ੍ਹਾਂ ਨੇ ਸਾਂਝੇ ਤੌਰ 'ਤੇ 'ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ 2026' ਦਾ ਉਦਘਾਟਨ ਕੀਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਇਨੋਵੇਸ਼ਨ, ਖੋਜ, ਤਕਨਾਲੋਜੀ, ਡਿਜੀਟਲ ਤਕਨੀਕ ਅਤੇ ਸਾਈਬਰ ਸਪੇਸ, ਸਿਹਤ, ਸੱਭਿਆਚਾਰ, ਅਰਥ-ਵਿਵਸਥਾ, ਵਿੱਦਿਅਕ ਸਬੰਧਾਂ ਅਤੇ ਲੋਕਾਂ ਵਿਚਾਲੇ ਆਪਸੀ ਤਾਲਮੇਲ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਵਿਆਪਕ ਅਤੇ ਵਿਭਿੰਨ ਬਣਾਉਣ ਦਾ ਸੱਦਾ ਦਿੱਤਾ।

'ਹੋਰਾਇਜ਼ਨ 2047 ਰੋਡਮੈਪ' ਅਤੇ ਦੋਵਾਂ ਦੇਸ਼ਾਂ ਦੀ ਸਾਂਝੀ ਇਨੋਵੇਸ਼ਨ ਯਾਤਰਾ ਨੂੰ ਆਧਾਰ ਬਣਾਉਂਦਿਆਂ ਭਾਰਤ ਅਤੇ ਫ਼ਰਾਂਸ ਨੇ ਇਨੋਵੇਸ਼ਨ ਨੂੰ ਆਰਥਿਕ ਮਜ਼ਬੂਤੀ, ਟਿਕਾਊ ਵਿਕਾਸ, ਰਣਨੀਤਕ ਖ਼ੁਦਮੁਖਤਿਆਰੀ ਅਤੇ ਤਕਨੀਕੀ ਤੇ ਉਦਯੋਗਿਕ ਪ੍ਰਭੂਸੱਤਾ ਦੇ ਪ੍ਰਮੁੱਖ ਆਧਾਰ ਵਜੋਂ ਮਾਨਤਾ ਦਿੱਤੀ ਹੈ। ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹਨ ਕਿ ਮਜ਼ਬੂਤ ਇਨੋਵੇਸ਼ਨ ਭਾਈਵਾਲੀ ਦੋਵਾਂ ਦੇਸ਼ਾਂ ਦੀਆਂ ਪੂਰਨ ਇਨੋਵੇਸ਼ਨ ਸਮਰੱਥਾਵਾਂ ਦਾ ਲਾਭ ਉਠਾਉਣ ਵਿੱਚ ਮਦਦ ਕਰੇਗੀ ਅਤੇ ਆਲਮੀ ਚੁਣੌਤੀਆਂ ਦੇ ਹੱਲ ਵਿੱਚ ਯੋਗਦਾਨ ਪਾਵੇਗੀ।

ਦੋਵਾਂ ਧਿਰਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਭਾਰਤ ਦਾ 'ਵਿਕਸਿਤ ਭਾਰਤ 2047' ਦਾ ਦ੍ਰਿਸ਼ਟੀਕੋਣ ਅਤੇ 'ਫ਼ਰਾਂਸ 2030' ਤਹਿਤ ਫ਼ਰਾਂਸ ਦੀਆਂ ਇੱਛਾਵਾਂ ਭਵਿੱਖਮੁਖੀ ਇਨੋਵੇਸ਼ਨ ਭਾਈਵਾਲੀ ਦੇ ਨਿਰਮਾਣ ਲਈ ਮਜ਼ਬੂਤ ਆਧਾਰ ਪ੍ਰਦਾਨ ਕਰਦੀਆਂ ਹਨ, ਜੋ ਮੋਹਰੀ ਇਨੋਵੇਸ਼ਨਾਂ ਵਿੱਚ ਨਿਵੇਸ਼ ਦੇ ਨਵੇਂ ਮੌਕਿਆਂ ਦਾ ਰਾਹ ਪੱਧਰਾ ਕਰਦੀਆਂ ਹਨ। ਇਸ ਲਈ ਭਾਰਤ ਅਤੇ ਫ਼ਰਾਂਸ 'ਇੰਡੀਆ-ਫ਼ਰਾਂਸ ਇਨੋਵੇਸ਼ਨ ਰੋਡਮੈਪ 2030' ਨੂੰ ਅਜਿਹੇ ਢਾਂਚੇ ਵਜੋਂ ਅਪਣਾ ਰਹੇ ਹਨ ਜੋ ਮਹੱਤਵਪੂਰਨ ਅਤੇ ਉੱਭਰਦੀਆਂ ਤਕਨਾਲੋਜੀਆਂ ਵਿੱਚ ਮਿਲ ਕੇ ਵਿਕਾਸ ਨੂੰ ਅੱਗੇ ਵਧਾਉਣ, ਭਰੋਸੇਯੋਗ ਤਕਨਾਲੋਜੀ ਈਕੋਸਿਸਟਮ ਨੂੰ ਮਜ਼ਬੂਤ ਕਰਨ, ਅਕਾਦਮਿਕ ਅਤੇ ਖੋਜ ਆਦਾਨ-ਪ੍ਰਦਾਨ ਨੂੰ ਵਧਾਉਣ ਅਤੇ ਲੋਕਾਂ, ਵਿਸ਼ਵ ਅਤੇ ਸਾਂਝੀ ਖ਼ੁਸ਼ਹਾਲੀ ਲਈ ਠੋਸ ਨਤੀਜੇ ਦੇਣ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਸਹਿਯੋਗੀ ਯਤਨਾਂ ਦਾ ਮਾਰਗ-ਦਰਸ਼ਨ ਕਰੇਗਾ।

ਇਸ ਰੋਡਮੈਪ ਵਿੱਚ ਹੇਠ ਲਿਖੇ ਮੁੱਖ ਤੱਤ ਸ਼ਾਮਲ ਹਨ:

I. 'ਭਰੋਸੇਯੋਗ ਏਆਈਲਈ ਭਾਈਵਾਲੀਇਨੋਵੇਸ਼ਨ ਭਾਈਵਾਲੀ ਦਾ ਮੁੱਖ ਥੰਮ੍ਹ: ਫਰਵਰੀ 2025 ਦੀ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਭਾਰਤ-ਫ਼ਰਾਂਸ ਐਲਾਨਨਾਮੇ ਅਤੇ ਕ੍ਰਮਵਾਰ 2025 ਅਤੇ 2026 ਵਿੱਚ ਫ਼ਰਾਂਸ ਅਤੇ ਭਾਰਤ ਵੱਲੋਂ ਕਰਵਾਏ 'ਏਆਈ ਐਕਸ਼ਨ ਐਂਡ ਇਮਪੈਕਟ ਸਮਿਟਸ' ਨੂੰ ਆਧਾਰ ਬਣਾਉਂਦਿਆਂ ਦੋਵੇਂ ਦੇਸ਼ 'ਭਰੋਸੇਯੋਗ ਏਆਈ' ਨੂੰ ਆਪਣੀ ਇਨੋਵੇਸ਼ਨ ਭਾਈਵਾਲੀ ਦਾ ਮੁੱਖ ਥੰਮ੍ਹ ਬਣਾਉਣ 'ਤੇ ਸਹਿਮਤ ਹੋਏ ਹਨ।

  • ਸੁਰੱਖਿਅਤ ਅਤੇ ਭਰੋਸੇਯੋਗ ਏਆਈ ਪ੍ਰਣਾਲੀ: ਦੋਵੇਂ ਧਿਰਾਂ ਅਜਿਹੀਆਂ ਸੁਰੱਖਿਅਤ ਅਤੇ ਭਰੋਸੇਯੋਗ ਏਆਈ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨਗੀਆਂ, ਜੋ ਲੋਕ-ਤੰਤਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੇ ਅਨੁਕੂਲ ਹੋਣ, ਵਿਤਕਰੇ ਅਤੇ ਗ਼ਲਤ ਜਾਣਕਾਰੀ ਦੇ ਪਾਸਾਰ ਨੂੰ ਰੋਕਣ ਅਤੇ 'ਟਿਕਾਊ ਵਿਕਾਸ ਲਈ 2030 ਏਜੰਡੇ' ਦਾ ਸਮਰਥਨ ਕਰਨ। ਉਹ ਏਆਈ ਗਵਰਨੈਂਸ ਲਈ ਇੰਟਰਆਪਰੇਬਲ ਅਤੇ ਜੋਖਮ-ਆਧਾਰਿਤ ਪਹੁੰਚ ਨੂੰ ਅੱਗੇ ਵਧਾਉਣ ਲਈ ਰੈਗੂਲੇਟਰਾਂ, ਸਟੈਂਡਰਡ ਬਾਡੀਜ਼ ਅਤੇ ਤਕਨੀਕੀ ਮਾਹਿਰਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ — ਜਿਸ ਵਿੱਚ ਫਰੰਟੀਅਰ ਅਤੇ ਜੈਨਰੇਟਿਵ ਮਾਡਲ ਵੀ ਸ਼ਾਮਲ ਹਨ — ਨਾਲ ਹੀ ਇਹ ਯਕੀਨੀ ਬਣਾਉਣਗੇ ਕਿ ਇਨੋਵੇਸ਼ਨ ਅਤੇ ਰਾਸ਼ਟਰੀ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ।
  • ਏਆਈ ਭਾਈਵਾਲੀ ਦੀ ਤਰਜੀਹ ਵਜੋਂ ਆਨਲਾਈਨ ਬਾਲ ਸੁਰੱਖਿਆ 'ਤੇ ਸਹਿਯੋਗ: ਡਿਜੀਟਲ ਮਾਹੌਲ ਵਿੱਚ ਏਆਈ-ਆਧਾਰਿਤ ਸੇਵਾਵਾਂ ਤੋਂ ਸੰਵੇਦਨਸ਼ੀਲ ਵਰਗਾਂ, ਖ਼ਾਸ ਕਰਕੇ ਬੱਚਿਆਂ ਲਈ ਪੈਦਾ ਹੋਣ ਵਾਲੇ ਗੰਭੀਰ ਖ਼ਤਰਿਆਂ ਨੂੰ ਸਵੀਕਾਰ ਕਰਦਿਆਂ, ਭਾਰਤ ਅਤੇ ਫ਼ਰਾਂਸ ਆਪਣੀ ਏਆਈ ਭਾਈਵਾਲੀ ਦੀ ਤਰਜੀਹ ਵਜੋਂ ਆਨਲਾਈਨ ਬਾਲ ਸੁਰੱਖਿਆ 'ਤੇ ਸਹਿਯੋਗ ਹੋਰ ਡੂੰਘਾ ਕਰਨ 'ਤੇ ਸਹਿਮਤ ਹਨ। 'ਏਆਈ ਇਮਪੈਕਟ ਸਮਿਟ 2026' ਵਿੱਚ ਗਠਿਤ ਏਆਈ ਅਤੇ ਬਾਲ ਸੁਰੱਖਿਆ ਬਾਰੇ ਮਾਹਿਰ ਸਮੂਹ ਅਤੇ ਆਨਲਾਈਨ ਬਾਲ ਸੁਰੱਖਿਆ 'ਤੇ ਭਾਰਤ ਦੇ ਉੱਭਰਦੇ ਟੈਕਨੋ-ਲੀਗਲ ਫਰੇਮਵਰਕ ਨੂੰ ਆਧਾਰ ਬਣਾਉਂਦਿਆਂ ਦੋਵੇਂ ਧਿਰਾਂ ਆਪਣੀਆਂ ਚੱਲ ਰਹੀਆਂ ਪਹਿਲਕਦਮੀਆਂ ਵਿਚਾਲੇ ਠੋਸ ਤਾਲਮੇਲ ਵਿਕਸਿਤ ਕਰਨਗੀਆਂ। ਇਸ ਵਿੱਚ ਪ੍ਰਾਈਵੇਸੀ ਦਾ ਧਿਆਨ ਰੱਖਦਿਆਂ ਉਮਰ ਦੀ ਪੁਸ਼ਟੀ ਕਰਨਾ, ਸੇਫਟੀ-ਬਾਏ-ਡਿਜ਼ਾਈਨ ਆਰਕੀਟੈਕਚਰ ਅਤੇ ਉਨ੍ਹਾਂ ਏਆਈ ਪ੍ਰਣਾਲੀਆਂ ਲਈ ਨਤੀਜਾ-ਅਧਾਰਿਤ ਸੁਰੱਖਿਆ ਮਾਪਦੰਡ ਸ਼ਾਮਲ ਹੋਣਗੇ ਜੋ ਬੱਚਿਆਂ ਨਾਲ ਸਿੱਧੇ ਤੌਰ 'ਤੇ ਇੰਟਰੈਕਟ ਕਰਦੀਆਂ ਹਨ।
  • ਪ੍ਰਾਈਵੇਸੀ ਦਾ ਧਿਆਨ ਰੱਖਣ ਵਾਲੇ ਡੇਟਾ ਸ਼ੇਅਰਿੰਗ ਫਰੇਮਵਰਕ ਦੀ ਅਹਿਮੀਅਤ: ਭਾਰਤ ਅਤੇ ਫ਼ਰਾਂਸ ਮੌਲਿਕ ਅਧਿਕਾਰਾਂ ਦੀ ਰਾਖੀ ਕਰਦਿਆਂ ਏਆਈ ਅਤੇ ਡੇਟਾ-ਆਧਾਰਿਤ ਇਨੋਵੇਸ਼ਨ ਦੀ ਪੂਰੀ ਸਮਰੱਥਾ ਦਾ ਲਾਭ ਉਠਾਉਣ ਲਈ ਪ੍ਰਾਈਵੇਸੀ ਦਾ ਧਿਆਨ ਰੱਖਣ ਵਾਲੇ ਡੇਟਾ ਸ਼ੇਅਰਿੰਗ ਫਰੇਮਵਰਕ ਦੀ ਅਹਿਮੀਅਤ ਨੂੰ ਮਾਨਤਾ ਦਿੰਦੇ ਹਨ। ਭਾਰਤ ਦਾ 'ਡੇਟਾ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਆਰਕੀਟੈਕਚਰ' (ਡੀਈਪੀਏ) ਅਤੇ ਭਰੋਸੇਯੋਗ ਡੇਟਾ ਸਪੇਸ ਤੇ ਭਰੋਸੇਮੰਦ ਡੇਟਾ ਪਲੇਟਫਾਰਮਾਂ 'ਤੇ ਫ਼ਰਾਂਸ ਦਾ ਕੰਮ, ਪੂਰਕ ਤਾਕਤਾਂ ਦਿੰਦੇ ਹਨ, ਜੋ ਖੋਜ, ਸਿਹਤ ਸੰਭਾਲ ਅਤੇ ਜਨਤਕ ਸੇਵਾਵਾਂ ਲਈ ਸੁਰੱਖਿਅਤ ਅਤੇ ਸਹਿਮਤੀ-ਆਧਾਰਿਤ ਡੇਟਾ ਦੇ ਆਦਾਨ-ਪ੍ਰਦਾਨ ਵਿੱਚ ਮਦਦ ਕਰ ਸਕਦੇ ਹਨ।

II. ਅਕਾਦਮਿਕ ਆਦਾਨ-ਪ੍ਰਦਾਨ ਰਾਹੀਂ ਲੋਕ-ਸੰਪਰਕ ਸਹਿਯੋਗ ਨੂੰ ਹੁਲਾਰਾ ਦੇਣਾ: 'ਹੋਰਾਇਜ਼ਨ 2047' ਫਰੇਮਵਰਕ ਦੇ ਤਹਿਤ ਸਾਂਝੇ ਉਦੇਸ਼ਾਂ ਦੇ ਅਨੁਕੂਲ, ਦੋਵੇਂ ਧਿਰਾਂ ਇਸ ਗੱਲ ਨੂੰ ਸਵੀਕਾਰ ਕਰਦੀਆਂ ਹਨ ਕਿ ਸਟੈਮ  ਸਿੱਖਿਆ, ਖੋਜ ਭਾਈਵਾਲੀ, ਪ੍ਰਤਿਭਾਵਾਂ ਦਾ ਆਦਾਨ-ਪ੍ਰਦਾਨ ਅਤੇ ਸੰਸਥਾਗਤ ਸਹਿਯੋਗ, ਭਵਿੱਖ ਦੀਆਂ ਪੀੜ੍ਹੀਆਂ ਨੂੰ ਆਲਮੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਸਬੰਧੀ ਦੋਵੇਂ ਧਿਰਾਂ 2030 ਤੱਕ 30,000 ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨ ਦੇ ਫ਼ਰਾਂਸ ਦੇ ਟੀਚੇ ਦੀ ਮਹੱਤਤਾ ਨੂੰ ਸਵੀਕਾਰ ਕਰਦੀਆਂ ਹਨ ਅਤੇ ਦੁਵੱਲੀ ਭਾਈਵਾਲੀ ਦੀ ਨੀਂਹ ਵਜੋਂ ਲੋਕਾਂ ਵਿਚਕਾਰ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀਆਂ ਹਨ। ਇਸ ਸੰਦਰਭ ਵਿੱਚ, ਦੋਵੇਂ ਧਿਰਾਂ ਹੇਠ ਲਿਖੀਆਂ ਪਹਿਲਕਦਮੀਆਂ ਦਾ ਸਵਾਗਤ ਕਰਦੀਆਂ ਹਨ:

  • ਵਿੱਦਿਅਕ ਯੋਗਤਾਵਾਂ ਦੀ ਆਪਸੀ ਮਾਨਤਾ (ਐੱਮਆਰਕਿਊ): ਲੰਬੇ ਸਮੇਂ ਦੀ ਇਨੋਵੇਸ਼ਨ ਭਾਈਵਾਲੀ ਨੂੰ ਬਣਾਈ ਰੱਖਣ ਵਿੱਚ ਲੋਕਾਂ ਦੀ ਆਵਾਜਾਈ ਅਤੇ ਅਕਾਦਮਿਕ ਏਕੀਕਰਨ ਦੀ ਕੇਂਦਰੀ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਦੋਵੇਂ ਧਿਰਾਂ ਉੱਚ ਸਿੱਖਿਆ ਅਤੇ ਪੇਸ਼ੇਵਰ ਯੋਗਤਾਵਾਂ ਲਈ ਆਪਸੀ ਮਾਨਤਾ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਦੁਹਰਾਉਂਦੀਆਂ ਹਨ। ਇਹ ਯਾਦ ਕਰਦਿਆਂ ਕਿ ਫ਼ਰਾਂਸ 2018 ਵਿੱਚ ਭਾਰਤ ਨਾਲ ਵਿੱਦਿਅਕ ਯੋਗਤਾਵਾਂ ਦੀ ਆਪਸੀ ਮਾਨਤਾ (ਐੱਮਆਰਕਿਊ) ਸਮਝੌਤਾ ਕਰਨ ਵਾਲਾ ਪਹਿਲਾ ਦੇਸ਼ ਬਣਿਆ ਸੀ, ਦੋਵੇਂ ਧਿਰਾਂ ਇੱਕ ਵਿਸਤ੍ਰਿਤ ਅਤੇ ਅੱਪਡੇਟਿਡ ਫਰੇਮਵਰਕ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਇਰਾਦਾ ਰੱਖਦੀਆਂ ਹਨ, ਜਿਸ ਵਿੱਚ ਅਕਾਦਮਿਕ ਵਿਸ਼ਿਆਂ, ਰੈਗੂਲੇਟਿਡ ਪੇਸ਼ਿਆਂ ਅਤੇ ਉੱਭਰਦੇ ਤਕਨਾਲੋਜੀ ਖੇਤਰਾਂ ਦੀ ਇੱਕ ਵਿਆਪਕ ਸ਼੍ਰੇਣੀ ਸ਼ਾਮਲ ਹੋਵੇਗੀ। ਇਸ ਕਿਸਮ ਦਾ ਸਹਿਯੋਗ ਵਧੇਰੇ ਅਕਾਦਮਿਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ, ਡਿਊਲ-ਡਿਗਰੀ ਪ੍ਰੋਗਰਾਮ ਅਤੇ ਡਾਕਟੋਰਲ ਕੋ-ਸੁਪਰਵਿਜ਼ਨ ਦੀ ਵਿਵਸਥਾ ਨੂੰ ਸੌਖਾ ਬਣਾਏਗਾ ਅਤੇ ਭਾਰਤ ਤੇ ਫ਼ਰਾਂਸ ਵਿਚਕਾਰ ਲੰਬੇ ਸਮੇਂ ਦੀ ਪ੍ਰਤਿਭਾ ਅਤੇ ਗਿਆਨ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।

ਇਸ ਤੋਂ ਇਲਾਵਾ, ਭਾਰਤ ਅਤੇ ਫ਼ਰਾਂਸ ਦੀਆਂ ਕਈ ਸੰਸਥਾਵਾਂ ਨੇ ਉੱਚ ਸਿੱਖਿਆ ਅਤੇ ਖੋਜ ਸਹਿਯੋਗ ਰਾਹੀਂ ਅਕਾਦਮਿਕ ਸਬੰਧਾਂ ਨੂੰ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਸਹਿਮਤੀ ਦਿੱਤੀ ਹੈ [ਸਮਝੌਤਾ ਪੱਤਰਾਂ ਦੀ ਸੂਚੀ ਅੰਤਿਕਾ ਵਿੱਚ ਨੱਥੀ ਹੈ]।

III. ਉਦਯੋਗ-ਅਕਾਦਮਿਕ ਸਬੰਧਾਂ ਰਾਹੀਂ ਤਕਨੀਕੀ ਆਤਮ-ਨਿਰਭਰਤਾ ਅਤੇ ਇਨੋਵੇਸ਼ਨ-ਅਧਾਰਿਤ ਵਿਕਾਸ ਲਈ ਭਾਈਵਾਲੀ: ਦੋਵੇਂ ਦੇਸ਼ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਸਰਕਾਰਾਂ, ਉਦਯੋਗਾਂ, ਸਟਾਰਟਅੱਪਸ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਵਿਚਕਾਰ ਨੇੜਲਾ ਸਹਿਯੋਗ, ਇਨੋਵੇਸ਼ਨ-ਆਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਰਣਨੀਤਕ ਖੇਤਰਾਂ ਵਿੱਚ ਮਜ਼ਬੂਤ ਅਤੇ ਭਰੋਸੇਮੰਦ ਸਪਲਾਈ ਚੇਨ ਬਣਾਉਣ ਲਈ ਲਾਜ਼ਮੀ ਹੋਵੇਗਾ। ਇਸ ਸੰਦਰਭ ਵਿੱਚ, ਦੋਵੇਂ ਧਿਰਾਂ ਮੰਨਦੀਆਂ ਹਨ ਕਿ:

  • 'ਇੰਡੋ-ਫ੍ਰੈਂਚ ਸੈਂਟਰ ਫਾਰ ਦਿ ਪ੍ਰਮੋਸ਼ਨ ਆਫ ਐਡਵਾਂਸਡ ਰਿਸਰਚਦੀ ਕੇਂਦਰੀ ਭੂਮਿਕਾ, ਜੋ ਦੁਵੱਲੇ ਵਿਗਿਆਨਕ ਸਹਿਯੋਗ ਦਾ ਪ੍ਰਮੁੱਖ ਮਾਧਿਅਮ ਹੈ, ਜਿਸ ਵਿੱਚ ਇਨੋਵੇਸ਼ਨ ਅਤੇ ਰਣਨੀਤਕ ਤੌਰ 'ਤੇ ਢੁਕਵੀਆਂ ਤਕਨਾਲੋਜੀਆਂ ਦੇ ਸਹਿ-ਵਿਕਾਸ ਅਤੇ ਵਿਸਤਾਰ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
  • 'ਇੰਡੀਆ-ਫ਼ਰਾਂਸ ਇਨੋਵੇਸ਼ਨ ਨੈੱਟਵਰਕਦੀ ਮਹੱਤਤਾ, ਜੋ 'ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ' ਦੀ ਪ੍ਰਮੁੱਖ ਪ੍ਰਾਪਤੀ ਹੈ ਅਤੇ ਦੋਵਾਂ ਦੇਸ਼ਾਂ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਜੋੜਨ ਵਾਲਾ ਸ਼ਕਤੀਸ਼ਾਲੀ ਮਾਧਿਅਮ ਹੈ। ਦੋਵੇਂ ਦੇਸ਼ ਇਸ ਦੇ ਲੰਬੇ ਸਮੇਂ ਤੱਕ ਸਰਗਰਮ ਰਹਿਣ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹਨ, ਜਿਸ ਵਿੱਚ ਆਈਐੱਫਆਈਐੱਨ ਦੇ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਇੱਕ ਸਾਂਝੀ ਭਾਰਤ-ਫ਼ਰਾਂਸ ਸਟੀਅਰਿੰਗ ਕਮੇਟੀ ਦਾ ਸੰਭਾਵਿਤ ਗਠਨ ਵੀ ਸ਼ਾਮਲ ਹੈ।
  • ਬਾਇਓਮੈਡੀਕਲ ਸਾਇੰਸ ਅਤੇ ਹੈਲਥ ਇਨੋਵੇਸ਼ਨ ਦੇ ਖੇਤਰ ਵਿੱਚ ਸਹਿਯੋਗ ਉਤਸ਼ਾਹਿਤ ਕਰਨ ਵਾਲੇ ਮੌਜੂਦਾ ਪਲੇਟਫਾਰਮ ਵਜੋਂ 'ਫ੍ਰੈਂਕੋ-ਇੰਡੀਅਨ ਕੈਂਪਸ ਇਨ ਲਾਈਫ ਸਾਇੰਸਿਜ਼ ਫਾਰ ਹੈਲਥ' (ਐੱਫਆਈਸੀ-ਐੱਲਐੱਸਐੱਚ) ਦੀ ਅਹਿਮੀਅਤ ਪਛਾਣਨਾ ਅਤੇ ਸਿਹਤ ਖੇਤਰ ਵਿੱਚ ਦੁਵੱਲੀ ਖੋਜ, ਅਕਾਦਮਿਕ ਸਹਿਯੋਗ ਅਤੇ ਇਨੋਵੇਸ਼ਨ ਪਾਰਟਨਰਸ਼ਿਪ ਵਿੱਚ ਇਸ ਦੇ ਯੋਗਦਾਨ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ 'ਤੇ ਚਰਚਾ ਜਾਰੀ ਰੱਖਣ ਵਿੱਚ ਦਿਲਚਸਪੀ ਰੱਖਦੇ ਹਨ।
  • ਖੋਜ ਪ੍ਰਯੋਗਸ਼ਾਲਾਵਾਂ ਤੱਕ ਆਪਸੀ ਪਹੁੰਚ, ਸੀਈਐੱਫਆਈਪੀਆਰਏ, ਸਾਂਝੀ ਵਿਗਿਆਨ ਅਤੇ ਤਕਨਾਲੋਜੀ ਕਮੇਟੀ, ਸਟੇਸ਼ਨ-ਐੱਫ ਅਤੇ ਐੱਫਆਰਆਈਐੱਨਡੀ-ਐੱਕਸ ਵਿੱਚ ਸਟਾਰਟਅੱਪ ਸਹਿਯੋਗ ਅਤੇ ਇੰਡੀਆ-ਫ਼ਰਾਂਸ ਇਨੋਵੇਸ਼ਨ ਨੈੱਟਵਰਕ ਦੀ ਸ਼ੁਰੂਆਤ ਰਾਹੀਂ, ਦੋਵੇਂ ਦੇਸ਼ ਆਪਣੀ ਤਕਨੀਕੀ ਖ਼ੁਦਮੁਖਤਿਆਰੀ ਨੂੰ ਸੁਰੱਖਿਅਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਨ ਕਿ ਖੋਜਕਰਤਾਵਾਂ ਅਤੇ ਉੱਦਮੀਆਂ ਦੀ ਅਗਲੀ ਪੀੜ੍ਹੀ ਆਲਮੀ ਚੁਣੌਤੀਆਂ ਦਾ ਸੁਤੰਤਰ ਰੂਪ ਵਿੱਚ ਹੱਲ ਕਰ ਸਕੇ।

ਇਸ ਤੋਂ ਇਲਾਵਾ, ਦੋਵੇਂ ਧਿਰਾਂ ਹੇਠ ਲਿਖੀਆਂ ਪਹਿਲਕਦਮੀਆਂ 'ਤੇ ਸਹਿਮਤ ਹੋਈਆਂ:

  • ਐਰੋਨੌਟਿਕਸ ਟ੍ਰੇਨਿੰਗ ਅਤੇ ਕਰੀਅਰ ਲਈ ਫ੍ਰੈਂਕੋ-ਇੰਡੀਅਨ ਕੈਂਪਸਫ਼ਰਾਂਸ ਅਤੇ ਭਾਰਤਐੱਮਐੱਸਡੀਈ ਨਾਲ ਮਿਲ ਕੇ ਕਾਨਪੁਰ ਵਿੱਚ ਇੱਕ ਐਰੋਨੌਟੀਕਲ ਟ੍ਰੇਨਿੰਗ ਕੈਂਪਸ ਬਣਾਉਣਗੇ ਇਸ ਦਾ ਮਕਸਦ ਇਸ ਅਹਿਮ ਅਤੇ ਰਣਨੀਤਕ ਸੈਕਟਰ ਵਿੱਚ ਟ੍ਰੇਨਿੰਗ ਨਾਲ ਜੁੜੀਆਂ ਸਹੂਲਤਾਂ ਨੂੰ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਸਾਂਝਾ ਕਰਨਾ ਹੈ
  • ਇੰਡੀਆ-ਫ਼ਰਾਂਸ ਇਨੋਐਕਸਚੇਂਜ ਬ੍ਰਿਜਦੋਵੇਂ ਧਿਰਾਂ ਇੰਡੀਆ-ਫ਼ਰਾਂਸ ਇਨੋਐਕਸਚੇਂਜ ਬ੍ਰਿਜ ਦੀ ਸਮਰੱਥਾ ਨੂੰ ਸਵੀਕਾਰ ਕਰਦੀਆਂ ਹਨ ਇਹ ਦੋਵਾਂ ਦੇਸ਼ਾਂ ਵਿਚਕਾਰ ਇੱਕ ਸਮਰਪਿਤ ਰਿਸਰਚ ਅਤੇ ਐਂਟਰਪ੍ਰੀਨਿਓਰਸ਼ਿਪ ਕੌਰੀਡੋਰ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਇੱਕ ਦੁਵੱਲੀ ਸਟਾਰਟਅੱਪ ਅਤੇ ਇਨੋਵੇਸ਼ਨ ਐਕਸਚੇਂਜ ਪਹਿਲਕਦਮੀ ਹੈ ਪਹਿਲਾਂ ਤੋਂ ਚੱਲ ਰਹੀਆਂ ਦੁਵੱਲੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਉਂਦੇ ਹੋਏਇਨੋਐਕਸਚੇਂਜ ਬ੍ਰਿਜ ਦੋਵਾਂ ਦੇਸ਼ਾਂ ਵਿੱਚ ਰਿਸਰਚ ਲੈਬਾਰਟਰੀਟੈਕਨਾਲੋਜੀ ਪਲੇਟਫਾਰਮਇਨੋਵੇਸ਼ਨ ਕਲੱਸਟਰਨਿਵੇਸ਼ਕਾਂ ਅਤੇ ਸਟਾਰਟਅੱਪ ਈਕੋਸਿਸਟਮ ਤੱਕ ਵਿਵਸਥਿਤ ਅਤੇ ਆਪਸੀ ਪਹੁੰਚ ਪ੍ਰਦਾਨ ਕਰ ਸਕਦਾ ਹੈ ਇਸ ਨਾਲ ਸਟਾਰਟਅੱਪਸ ਅਤੇ ਇਨੋਵੇਟਰਾਂ ਨੂੰ ਦੋਵਾਂ ਦੇਸ਼ਾਂ ਵਿੱਚ ਰਿਸਰਚ ਰੈਜ਼ੀਡੈਂਸੀਮਿਲ ਕੇ ਇਨੋਵੇਸ਼ਨ ਕਰਨ ਅਤੇ ਸਹਿਯੋਗ ਪ੍ਰੋਗਰਾਮਾਂ ਦੇ ਨਾਲ-ਨਾਲ ‘ਸੌਫਟ ਲੈਂਡਿੰਗ’ ਦੀ ਸਹੂਲਤ ਮਿਲ ਸਕੇਗੀ
  • ਇਨੋਵੇਸ਼ਨਰੁਜ਼ਗਾਰ ਪੈਦਾ ਕਰਨ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ (ਇਨਕਲੂਸਿਵਆਰਥਿਕ ਵਿਕਾਸ ਨੂੰ ਗਤੀ ਦੇਣ ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਸਐੱਮਈਦੀ ਅਹਿਮ ਭੂਮਿਕਾ ਨੂੰ ਸਵੀਕਾਰ ਕਰਦੇ ਹੋਏਦੋਵੇਂ ਧਿਰਾਂ ਐੱਸਐੱਮਈ ਈਕੋਸਿਸਟਮ ਵਿਚਕਾਰ ਹੋਰ ਜ਼ਿਆਦਾ ਗੱਲਬਾਤ ਅਤੇ ਸਹਿਯੋਗ ਦੇ ਰਾਹ ਤਲਾਸ਼ਣ ਦਾ ਇਰਾਦਾ ਰੱਖਦੀਆਂ ਹਨ
  • ਫ਼ਰਾਂਸ ਅਤੇ ਭਾਰਤਸੰਸਥਾਗਤ ਪੱਧਰ ਦੇ ਨਾਲ-ਨਾਲ ਫ਼ਰਾਂਸ ਅਤੇ ਭਾਰਤ ਦੇ ਪ੍ਰਾਈਵੇਟ ਸਪੇਸ ਈਕੋਸਿਸਟਮ ਵਿਚਕਾਰ ਪੁਲਾੜ ਖੇਤਰ ਵਿੱਚ ਮੌਜੂਦਾ ਮਜ਼ਬੂਤ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਨ ਭਾਰਤ ਅਤੇ ਫ਼ਰਾਂਸ ਇੱਕ ਹੀ ਹਫ਼ਤੇ ਦੌਰਾਨ ਦੋ ਅੰਤਰਰਾਸ਼ਟਰੀ ਪੁਲਾੜ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨਗੇ: 7-9 ਸਤੰਬਰ ਨੂੰ ਬੈਂਗਲੁਰੂ ਵਿੱਚ ‘ਬੈਂਗਲੁਰੂ ਸਪੇਸ ਐਕਸਪੋ’, ਅਤੇ 9-10 ਸਤੰਬਰ ਨੂੰ ਪੈਰਿਸ ਵਿੱਚ ਇੰਟਰਨੈਸ਼ਨਲ ਸਪੇਸ ਸਮਿਟ ਇਹ ਪ੍ਰਮੁੱਖ ਆਯੋਜਨ ਅਰਥ ਓਬਜ਼ਰਵੇਸ਼ਨ ਅਤੇ ਹਿਊਮਨ ਐਕਸਪਲੋਰੇਸ਼ਨ ਦੇ ਖੇਤਰਾਂ ਵਿੱਚ ਸਾਡੇ ਦੁਵੱਲੇ ਪੁਲਾੜ ਸਹਿਯੋਗ ਨੂੰ ਡੂੰਘਾ ਕਰਨ ਲਈ ਇੱਕ ਢਾਂਚਾਗਤ ਸਾਂਝੀ ਇੱਛਾ ਦੀ ਨੀਂਹ ਰੱਖਣ ਵਿੱਚ ਯੋਗਦਾਨ ਪਾਉਣਗੇ ਇਸ ਵਿੱਚ ਫ਼ਰਾਂਸ ਦੀਆਂ ਜ਼ੀਰੋ-ਜੀ (Zero-G) ਸਮਰੱਥਾਵਾਂ ਅਤੇ ਮੁਹਾਰਤ ਅਤੇ ਭਾਰਤੀ ਭਵਿੱਖ ਦੇ ਲੋਅ ਅਰਥ ਆਰਬਿਟ ਪੁਲਾੜ ਸਟੇਸ਼ਨ ਨਾਲ ਸਬੰਧਤ ਸਾਂਝੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂਤਾਂ ਜੋ ਫ਼ਰਾਂਸ ਅਤੇ ਭਾਰਤ ਦੇ ਈਕੋਸਿਸਟਮ ਨੂੰ ਇਕੱਠੇ ਲਿਆਂਦਾ ਜਾ ਸਕੇ

IV. ਸਿਹਤ ਦੇ ਖੇਤਰ ਵਿੱਚ ਆਲਮੀ ਚੁਣੌਤੀਆਂ ਲਈ ਏਆਈ ਅਤੇ ਰਿਸਰਚ ਉੱਤੇ ਆਧਾਰਿਤ ਹੱਲ ਤਿਆਰ ਕਰਨ ਲਈ ਭਾਈਵਾਲੀ

  • ਸਹਿਮਤੀ ਉੱਤੇ ਆਧਾਰਿਤ ਡੇਟਾ ਸ਼ੇਅਰਿੰਗਭਾਰਤ ਦੇ ਆਈਸੀਐੱਮਆਰ ਅਤੇ ਫ਼ਰਾਂਸ ਦੇ ਹੈਲਥ ਡੇਟਾ ਹੱਬ (ਐੱਚਡੀਐੱਚਨਾਲ ਜੁੜੇ ਪਾਇਲਟ ਪ੍ਰੋਜੈਕਟਾਂ ਵਰਗੇ ਮੌਜੂਦਾ ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏਦੋਵੇਂ ਧਿਰਾਂ ਸੁਰੱਖਿਅਤ ਡੇਟਾ ਸ਼ੇਅਰ ਕਰਨ ਲਈ ਰਾਸ਼ਟਰੀ ਕਾਨੂੰਨੀ ਢਾਂਚੇ ਦੀ ਪਾਲਣਾ ਕਰਦਿਆਂਸਹਿਮਤੀ-ਆਧਾਰਿਤ ਆਰਕੀਟੈਕਚਰ ਉੱਤੇ ਕੰਮ ਕਰਨਗੀਆਂ ਇਸ ਨੂੰ ਵੱਡੇ ਪੱਧਰ ਉੱਤੇ ਲਾਗੂ ਕੀਤਾ ਜਾ ਸਕਦਾ ਹੈਹੋਰ ਖੇਤਰਾਂ ਵਿੱਚ ਅਪਣਾਇਆ ਜਾ ਸਕਦਾ ਹੈ ਅਤੇ ਗਲੋਬਲ ਸਾਊਥ ਸਮੇਤ ਇੱਛੁਕ ਭਾਈਵਾਲਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਭਾਰਤ ਅਤੇ ਫ਼ਰਾਂਸ ਏਆਈ ਇਨੋਵੇਸ਼ਨ ਅਤੇ ਲੋਕ-ਪੱਖੀ ਰਿਸਰਚ ਨੂੰ ਆਧਾਰ ਪ੍ਰਦਾਨ ਕਰਨ ਵਾਲੇ ਇੰਟਰਆਪਰੇਬਲ ਅਤੇ ਅਧਿਕਾਰਾਂ ਦੀ ਸੁਰੱਖਿਆ ਕਰਨ ਵਾਲੇ ਡੇਟਾ ਇਨਫਰਾਸਟ੍ਰਕਚਰ ਨੂੰ ਹੁਲਾਰਾ ਦੇਣ ਲਈ ਆਪਣੇ ਡੇਟਾ ਮੀਡੀਏਟਰਾਂ (ਵਿਚੋਲਿਆਂ), ਤਕਨੀਕੀ ਸਟੈਂਡਰਡ ਬਾਡੀਜ਼ ਅਤੇ ਰੈਗੂਲੇਟਰਾਂ ਵਿਚਕਾਰ ਸਾਂਝੇ ਕੰਮ ਨੂੰ ਉਤਸ਼ਾਹਿਤ ਕਰਨਗੇ
  • ਭਾਰਤ ਅਤੇ ਫ਼ਰਾਂਸ ਇਸ ਰੋਡਮੈਪ ਨੂੰ ਆਪਸੀ ਵਿਸ਼ਵਾਸਸਾਂਝੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂਰਣਨੀਤਕ ਖ਼ੁਦਮੁਖਤਿਆਰੀ ਅਤੇ ਭਰੋਸੇਮੰਦਮੁਕਤਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਅਤੇ ਮਨੁੱਖ-ਕੇਂਦਰਿਤ ਇਨੋਵੇਸ਼ਨ ਪ੍ਰਤੀ ਸਾਂਝੀ ਵਚਨਬੱਧਤਾ ਤੋਂ ਸੇਧਿਤ ਭਾਈਵਾਲੀ ਵਜੋਂ ਅੱਗੇ ਵਧਾਉਣਗੇ

 

ਭਾਰਤ-ਫ਼ਰਾਂਸ ਇਨੋਵੇਸ਼ਨ ਰੋਡਮੈਪ 2030 ਦਾ ਅਨੈਕਸਚਰ (ਅੰਤਿਕਾ)

ਸਮਝੌਤਿਆਂ ਦੀ ਸੂਚੀ:

  1. ਆਈਆਈਟੀ ਬੰਬੇ ਅਤੇ ਇੰਸਟੀਚਿਊਟ ਪੌਲੀਟੈਕਨਿਕ ਡੀ ਪੈਰਿਸ (ਆਈਪੀਪੀ), ਫ਼ਰਾਂਸ ਵਿਚਕਾਰ ਟਰਾਂਸਲੇਸ਼ਨ (ਅਨੁਵਾਦ), ਇਨਕਿਊਬੇਸ਼ਨ ਅਤੇ ਐਕਸਲਰੇਸ਼ਨ ਵਿੱਚ ਸਹਿਯੋਗ ਸ਼ਾਮਲ ਕਰਨ ਲਈ ਮੌਜੂਦਾ ਸਮਝੌਤਾ ਪੱਤਰ (ਐੱਮਓਯੂਵਿੱਚ ਸੋਧ
  2. ਆਈਆਈਟੀ ਬੰਬੇ ਅਤੇ ਪੈਰਿਸ-ਸੈਕਲੇ ਯੂਨੀਵਰਸਿਟੀਫ਼ਰਾਂਸ ਵਿਚਕਾਰ ਟਰਾਂਸਲੇਸ਼ਨਇਨਕਿਊਬੇਸ਼ਨ ਅਤੇ ਐਕਸਲਰੇਸ਼ਨ ਵਿੱਚ ਸਹਿਯੋਗ ਨੂੰ ਸ਼ਾਮਲ ਕਰਨ ਲਈ ਮੌਜੂਦਾ ਐੱਮਓਯੂ ਵਿੱਚ ਸੋਧ
  3. ਆਈਆਈਟੀ ਬੰਬੇ ਅਤੇ ਯੂਨੀਵਰਸਿਟੀ ਕੋਟੇ ਡੀ'ਅਜ਼ੂਰਨੀਸਫ਼ਰਾਂਸ ਵਿਚਕਾਰ ਫੈਕਲਟੀਪ੍ਰਬੰਧਕੀ ਸਟਾਫਵਿਭਾਗਾਂ ਅਤੇ ਖੋਜ ਸੰਸਥਾਵਾਂ ਵਿਚਕਾਰ ਆਪਸੀ ਸਹਿਯੋਗ
  4. ਆਈਆਈਟੀ ਦਿੱਲੀ ਅਤੇ ਇੰਸਟੀਚਿਊਟ ਮਾਈਨਸ-ਟੈਲੀਕਾਮਫ਼ਰਾਂਸ ਵਿਚਕਾਰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਅਕਾਦਮਿਕ ਅਤੇ ਵਿਗਿਆਨਕ ਆਦਾਨ-ਪ੍ਰਦਾਨ ਅਤੇ ਸਹਿਯੋਗ
  5. ਆਈਆਈਟੀ ਦਿੱਲੀਫਾਊਂਡੇਸ਼ਨ ਫਾਰ ਇਨੋਵੇਸ਼ਨ ਐਂਡ ਟੈਕਨਾਲੋਜੀ ਟ੍ਰਾਂਸਫਰ (ਐੱਫਆਈਟੀਟੀਅਤੇ ਫ਼ਰਾਂਸ ਦੀ ‘ਰਾਸੀਨ  ਫ਼ਰਾਂਸ’ ਵਿਚਕਾਰ ਇਨੋਵੇਸ਼ਨ ਅਤੇ ਐਂਟਰਪ੍ਰੀਨਿਓਰਸ਼ਿਪ ਭਾਈਵਾਲੀਖ਼ਾਸ ਕਰਕੇ ਐਨਰਜੀਸਸਟੇਨੇਬਿਲਿਟੀ ਅਤੇ ਕਲਾਈਮੇਟ ਚੇਂਜ ਦੇ ਖੇਤਰ ਵਿੱਚ
  6. ਆਈਆਈਟੀ ਦਿੱਲੀ ਦੇ ਫਾਊਂਡੇਸ਼ਨ ਫਾਰ ਇਨੋਵੇਸ਼ਨ ਐਂਡ ਟੈਕਨਾਲੋਜੀ ਟ੍ਰਾਂਸਫਰ (ਐੱਫਆਈਟੀਟੀਅਤੇ ‘ਡੇਸਕਾਰਟੇਸ ਡਿਵੈਲਪਮੈਂਟ ਐਂਡ ਇਨੋਵੇਸ਼ਨ’ (ਡੀਡੀਆਈਇਨਕਿਊਬੇਟਰ ਵਿਚਕਾਰ ਇਨੋਵੇਸ਼ਨ ਅਤੇ ਐਂਟਰਪ੍ਰੀਨਿਓਰਸ਼ਿਪ ਭਾਈਵਾਲੀਜੋ ਖ਼ਾਸ ਕਰਕੇ ਐਨਰਜੀਸਸਟੇਨੇਬਿਲਿਟੀ ਅਤੇ ਕਲਾਈਮੇਟ ਚੇਂਜ ਉੱਤੇ ਕੇਂਦਰਿਤ ਹੈ
  7. ਆਲਮੀ ਚੁਣੌਤੀਆਂ ਦਾ ਹੱਲ ਕਰਨ ਅਤੇ ਖੋਜ ਨੂੰ ਬਾਜ਼ਾਰ ਦੇ ਅਨੁਕੂਲ ਉਤਪਾਦਾਂ ਅਤੇ ਹੱਲਾਂ ਵਿੱਚ ਬਦਲਣ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈਆਈਆਈਟੀ ਦਿੱਲੀ ਦੇ ‘ਫਾਊਂਡੇਸ਼ਨ ਫਾਰ ਇਨੋਵੇਸ਼ਨ’ ਅਤੇ ‘ਜੀ2ਆਈ ਵੈਂਚਰ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ’ (ਇਸ ਦੀ ਫਰਾਂਸੀਸੀ ਇਕਾਈ SC Conseil ਵੱਲੋਂ ਨੁਮਾਇੰਦਗੀਵਿਚਕਾਰ ਇਨੋਵੇਸ਼ਨ ਅਤੇ ਐਂਟਰਪ੍ਰੀਨਿਓਰਸ਼ਿਪ ਭਾਈਵਾਲੀ
  8. ਆਈਆਈਟੀ ਗਾਂਧੀਨਗਰ ਅਤੇ ਕੋਮਿਊਟੋ ਐੱਸ.. / ਬਲਾਬਲਾਕਾਰਫ਼ਰਾਂਸ ਵਿਚਕਾਰ ਮੋਬਿਲਿਟੀਏਆਈਡਿਜੀਟਲ ਪਲੇਟਫਾਰਮਸਸਟੇਨੇਬਿਲਿਟੀਸਮਾਰਟ ਟ੍ਰਾਂਸਪੋਰਟੇਸ਼ਨ ਸਿਸਟਮ ਅਤੇ ਇਨੋਵੇਸ਼ਨ ਈਕੋਸਿਸਟਮ ਦੇ ਖੇਤਰਾਂ ਵਿੱਚ ਅਕਾਦਮਿਕਇਨੋਵੇਸ਼ਨਐਂਟਰਪ੍ਰੀਨਿਓਰਸ਼ਿਪ ਅਤੇ ਰਿਸਰਚ ਸਹਿਯੋਗ ਤਲਾਸ਼ਣ ਲਈ ‘ਐਕਸਪ੍ਰੈਸ਼ਨ ਆਫ ਇੰਟ੍ਰਸਟ’ (ਦਿਲਚਸਪੀ ਦਾ ਪ੍ਰਗਟਾਵਾ)
  9. ਆਈਆਈਟੀ ਤਿਰੂਪਤੀ ਅਤੇ ਸਫਰਾਨ ਇਲੈਕਟ੍ਰੋਨਿਕਸ ਐਂਡ ਡਿਫੈਂਸਫ਼ਰਾਂਸ ਵਿਚਕਾਰ ਪੋਜ਼ੀਸ਼ਨਿੰਗਨੈਵੀਗੇਸ਼ਨ ਅਤੇ ਟਾਈਮਿੰਗ (ਪੀਐੱਨਟੀਵਿੱਚ ਰਣਨੀਤਕ ਅਕਾਦਮਿਕ-ਉਦਯੋਗ ਭਾਈਵਾਲੀਜਿਸ ਦਾ ਮੁੱਖ ਉਦੇਸ਼ ਭਾਰਤ ਵਿੱਚ ਇੱਕ ਰਾਸ਼ਟਰੀ ਈਕੋਸਿਸਟਮ ਦਾ ਨਿਰਮਾਣ ਕਰਨਾ ਹੈ
  10. ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਅਕਾਦਮਿਕਵਿਗਿਆਨਕ ਅਤੇ ਖੋਜ ਸਹਿਯੋਗ ਨੂੰ ਹੁਲਾਰਾ ਦੇਣ ਲਈ ਆਈਆਈਟੀਆਈਆਈਐੱਸਸੀ ਅਤੇ ਯੂਡੀਆਈਸੀਈ ਨੈੱਟਵਰਕ ਵਿਚਕਾਰ ਇਰਾਦੇ ਦਾ ਐਲਾਨਨਾਮਾ
  11. ਆਈਆਈਟੀ ਹੈਦਰਾਬਾਦਕ੍ਰਿਮਸਨ ਐਨਰਜੀ ਐਕਸਪਰਟਸ ਅਤੇ ਡਸੌਲਟ ਸਿਸਟਮਜ਼ ਵਿਚਕਾਰ 3ਡੀ ਕੰਪਿਊਟਿੰਗ ਸਿਸਟਮਜ਼ ਉੱਤੇ ਸਹਿਯੋਗ ਲਈ ਐੱਮਓਯੂ
  12. ਸਾਇਰਨ ਏਆਈ ਅਤੇ ਸਫਰਾਨ ਏਅਰਕ੍ਰਾਫਟ ਇੰਜਣ ਵਿਚਕਾਰ ਐੱਮਓਯੂ
  13. ਆਈਆਈਟੀ ਮਦਰਾਸ ਅਤੇ ਯੂਨੀਵਰਸਿਟੀ ਡੀ ਲਿਮੋਜਫ਼ਰਾਂਸ ਵਿਚਕਾਰ ਸਟੂਡੈਂਟ ਐਕਸਚੇਂਜ ਐਗਰੀਮੈਂਟ ਦਾ ਨਵੀਨੀਕਰਨ
  14. ਆਈਆਈਟੀ ਮਦਰਾਸ ਅਤੇ ਈਐੱਸਸੀਪੀ ਬਿਜ਼ਨਸ ਸਕੂਲਫ਼ਰਾਂਸ ਵਿਚਕਾਰ ਸਟੂਡੈਂਟ ਐਕਸਚੇਂਜ ਐਗਰੀਮੈਂਟ
  15. ਆਈਆਈਟੀ ਮਦਰਾਸ ਅਤੇ ਕਲੇਰਮੌਂਟ ਔਵਰਗਨੇ ਇੰਸਟੀਚਿਊਟ ਨੈਸ਼ਨਲ ਪੌਲੀਟੈਕਨਿਕਫ਼ਰਾਂਸ ਵਿਚਕਾਰ ਸਟੂਡੈਂਟ ਐਕਸਚੇਂਜ ਐਗਰੀਮੈਂਟ
  16. ਆਈਆਈਟੀ ਮਦਰਾਸ ਅਤੇ ਯੂਨੀਵਰਸਿਟੀ ਡੀ ਟੈਕਨੋਲੋਜੀ ਡੀ ਕੌਂਪੀਏਗਨੇ (ਯੂਟੀਸੀਵਿਚਕਾਰ ਸਟੂਡੈਂਟ ਐਕਸਚੇਂਜ ਐਗਰੀਮੈਂਟ ਦਾ ਨਵੀਨੀਕਰਨ
  17. ਆਈਆਈਟੀ ਮਦਰਾਸ ਅਤੇ ਸੈਂਟਰਲੇ-ਸੁਪੇਲੇਕਯੂਨੀਵਰਸਿਟੀ ਪੈਰਿਸ-ਸੈਕਲੇਫ਼ਰਾਂਸ ਵਿਚਕਾਰ ਸਟੂਡੈਂਟ ਐਕਸਚੇਂਜ ਐਗਰੀਮੈਂਟ ਦਾ ਨਵੀਨੀਕਰਨ
  18. ਯੂਨੀਵਰਸਿਟੀ ਗ੍ਰੇਨੋਬਲ ਆਲਪਸ (ਯੂਜੀਏ), ਫ਼ਰਾਂਸ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸਬੈਂਗਲੁਰੂ (ਆਈਆਈਐੱਸਸੀ), ਭਾਰਤ ਵਿਚਕਾਰ ਐੱਮਓਯੂ
  19. ਆਈਆਈਟੀ ਮਦਰਾਸ ਅਤੇ ਈਕੋਲ ਨੈਸ਼ਨਲ ਸੁਪਰੀਓਰ ਡੇਸ ਮਾਈਨਸ ਡੀ ਸੇਂਟ-ਏਟੀਨਫ਼ਰਾਂਸ ਵਿਚਕਾਰ ਅਕਾਦਮਿਕ ਸਹਿਯੋਗ ਅਤੇ ਸਟੂਡੈਂਟ ਐਕਸਚੇਂਜ ਐਗਰੀਮੈਂਟ

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi at BRICS summit: Dismantle ‘pyramid of privilege’ to make Global South a ‘rule-shaper’

Media Coverage

PM Modi at BRICS summit: Dismantle ‘pyramid of privilege’ to make Global South a ‘rule-shaper’
NM on the go

Nm on the go

Always be the first to hear from the PM. Get the App Now!
...
Prime Minister extends greetings on the Parkash Purab of Sri Guru Granth Sahib Ji
September 12, 2026

The Prime Minister, Shri Narendra Modi, extended greetings on the occasion of the Parkash Purab of Sri Guru Granth Sahib Ji.

The Prime Minister said that for centuries, Sri Guru Granth Sahib Ji has shown humanity the way of selfless service, human dignity and togetherness.

Shri Modi expressed hope that the sacred occasion would inspire everyone to deepen these values in society and build a more compassionate and harmonious world.

The Prime Minister wrote on X;

“Greetings on the Parkash Purab of Sri Guru Granth Sahib Ji.

For centuries, it has shown humanity the way of selfless service, human dignity and togetherness.

May this sacred occasion inspire us to deepen these values in our society and build a more compassionate and harmonious world.”