Excellency,
 

ਤੁਹਾਡਾ ਅਤੇ ਤੁਹਾਡੇ ਵਫ਼ਦ (delegation) ਦਾ ਭਾਰਤ ਵਿੱਚ ਹਾਰਦਿਕ ਸੁਆਗਤ ਹੈ। ਪੈਰਾਗਵੇ ਦੱਖਣ ਅਮਰੀਕਾ ਵਿੱਚ ਇੱਕ ਮਹੱਤਵਪੂਰਨ ਪਾਰਟਨਰ  ਹੈ। ਸਾਡੇ ਭੂਗੋਲ ਭਲੇ ਹੀ ਅਲੱਗ ਹੋਣ, ਲੇਕਿਨ ਸਾਡੀਆਂ ਲੋਕਤੰਤਰੀ ਕਦਰਾਂ-ਕੀਮਤਾਂ (democratic values) ਅਤੇ ਜਨ-ਕਲਿਆਣ ਦੀ ਪਰਵਾਹ ਕਰਨ ਦੀ ਇੱਕ ਹੀ ਸੋਚ ਹੈ। (Our geographies may be different, but we share the same democratic values, and care for the well-being of people.)


Excellency,

ਤੁਹਾਡੀ ਯਾਤਰਾ ਬਹੁਤ ਹੀ ਇਤਿਹਾਸਿਕ ਹੈ; ਦੂਸਰੀ ਵਾਰ ਪੈਰਾਗਵੇ ਦੇ ਕਿਸੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਹੋ ਰਹੀ ਹੈ।


Excellency,

ਮੈਨੂੰ ਖੁਸ਼ੀ ਹੈ ਕਿ ਤੁਹਾਡੇ ਨਾਲ ਸੀਨੀਅਰ ਮੰਤਰੀ, ਅੱਛਾ ਇੱਕ ਤਾਕਤਵਰ ਡੈਲੀਗੇਸ਼ਨ ਤੁਹਾਡੇ ਨਾਲ ਆਇਆ ਹੈ। ਆਪ (ਤੁਸੀਂ) ਕੇਵਲ ਦਿੱਲੀ ਹੀ ਨਹੀਂ, ਬਲਕਿ  ਮੁੰਬਈ ਭੀ ਜਾ ਰਹੇ ਹੋ। ਇਸ ਨਾਲ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਤੁਹਾਡੀ ਪ੍ਰਤੀਬੱਧਤਾ ਬਿਲਕੁਲ ਸਪਸ਼ਟ ਹੈ। ਮੇਰਾ ਵਿਸ਼ਵਾਸ ਹੈ ਕਿ ਆਪਸੀ ਸਹਿਯੋਗ ਨਾਲ ਅਸੀਂ ਸਾਂਝੀ ਸਮ੍ਰਿੱਧੀ ਦਾ ਮਾਰਗ ਪੱਧਰਾ ਕਰਾਂਗੇ।


Excellency,
 

ਸਾਡੇ ਪਾਸ ਆਰਥਿਕ ਸਹਿਯੋਗ ਸਹਿਤ ਡਿਜੀਟਲ ਟੈਕਨੋਲੋਜੀ, critical minerals, ਊਰਜਾ, ਖੇਤੀਬਾੜੀ, ਸਿਹਤ, defence, ਰੇਲਵੇ, ਅਤੇ ਸਪੇਸ ਜਿਹੇ ਖੇਤਰਾਂ ਵਿੱਚ ਸਹਿਯੋਗ ਦੇ ਨਵੇਂ ਅਵਸਰ ਹਨ। MERCOSUR ਦੇ ਨਾਲ ਸਾਡਾ Preferential Trade Agreement ਹੈ। ਅਸੀਂ ਮਿਲ ਕੇ ਇਸ ਦੇ ਵਿਸਤਾਰ ‘ਤੇ ਕੰਮ ਕਰ ਸਕਦੇ ਹਾਂ।


Excellency,

ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਅਤੇ ਪੈਰਾਗਵੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਨ। Cybercrime, organized crime, drug trafficking ਜਿਹੀਆਂ ਸਾਂਝੀਆਂ ਚੁਣੌਤੀਆਂ ਨਾਲ ਲੜਨ ਦੇ ਲਈ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ।


Excellency,

ਭਾਰਤ ਅਤੇ ਪੈਰਾਗਵੇ ਗਲੋਬਲ ਸਾਊਥ ਦੇ ਅਭਿੰਨ ਅੰਗ ਹਨ। ਸਾਡੀਆਂ ਆਸਾਂ, ਆਕਾਂਖਿਆਵਾਂ ਅਤੇ ਚੁਣੌਤੀਆਂ ਵਿੱਚ ਸਮਾਨਤਾ ਹੈ। ਇਸੇ ਲਈ ਅਸੀਂ ਇੱਕ ਦੂਸਰੇ ਦੇ ਅਨੁਭਵਾਂ ਤੋਂ ਸਿੱਖਦੇ ਹੋਏ, ਇਨ੍ਹਾਂ ਚੁਣੌਤੀਆਂ ਨਾਲ ਕਾਰਗਰ ਤਰੀਕੇ ਨਾਲ ਨਿਪਟ ਸਕਦੇ ਹਾਂ। ਸਾਨੂੰ ਸੰਤੋਸ਼ ਹੈ ਕਿ COVID ਮਹਾਮਾਰੀ (COVID pandemic) ਦੇ ਸਮੇਂ ਅਸੀਂ ਭਾਰਤ ਵਿੱਚ ਬਣੀ ਵੈਕਸੀਨ, ਪੈਰਾਗਵੇ ਦੇ ਲੋਕਾਂ ਦੇ ਨਾਲ ਸਾਂਝੀ ਕਰ ਸਕੇ। ਅਜਿਹੀਆਂ ਹੋਰ ਭੀ ਸਮਰੱਥਾਵਾਂ ਅਸੀਂ ਇੱਕ ਦੂਸਰੇ ਦੇ ਨਾਲ ਸਾਂਝੀਆਂ ਕਰ ਸਕਦੇ ਹਾਂ।


Excellency,

ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਯਾਤਰਾ ਨਾਲ ਆਪਸੀ ਸਬੰਧਾਂ ਦੇ ਵਿਸ਼ਵਾਸ, ਵਪਾਰ, ਅਤੇ ਕਰੀਬੀ ਸਹਿਯੋਗ ਦੇ ਥੰਮ੍ਹਾਂ ਨੂੰ ਨਵੀਂ ਮਜ਼ਬੂਤੀ ਮਿਲੇਗੀ। ਨਾਲ ਹੀ, ਭਾਰਤ ਅਤੇ ਲੈਟਿਨ ਅਮਰੀਕਾ ਸਬੰਧਾਂ (India-Latin America relations) ਵਿੱਚ ਭੀ ਨਵੇਂ ਆਯਾਮ ਜੁੜਨਗੇ।

ਪਿਛਲੇ ਵਰ੍ਹੇ ਮੈਂ ਗੁਆਨਾ ਵਿੱਚ ਕੈਰੀਕੌਮ ਸਮਿਟ (CARICOM Summit in Guyana) ਵਿੱਚ ਹਿੱਸਾ ਲਿਆ। ਅਸੀਂ ਕਈ ਵਿਸ਼ਿਆਂ ‘ਤੇ ਸਹਿਯੋਗ ਵਧਾਉਣ ‘ਤੇ  ਬਾਤ ਕੀਤੀ। ਮੈਂ ਸਮਝਦਾ ਹਾਂ ਕਿ ਉਨ੍ਹਾਂ ਸਭ ਖੇਤਰਾਂ ਵਿੱਚ ਅਸੀਂ ਪੈਰਾਗਵੇ(Paraguay) ਅਤੇ ਸਾਰੇ ਲੈਟਿਨ ਅਮਰੀਕੀ ਦੇਸ਼ਾਂ (all Latin American countries) ਦੇ ਨਾਲ ਮਿਲ ਕੇ ਕੰਮ ਕਰ ਸਕਦੇ ਹਾਂ।


ਇੱਕ ਵਾਰ ਫਿਰ ਮੈਂ ਤੁਹਾਡਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
New farm-sector scheme gives thrust to 100 laggard districts

Media Coverage

New farm-sector scheme gives thrust to 100 laggard districts
NM on the go

Nm on the go

Always be the first to hear from the PM. Get the App Now!
...
Prime Minister pays tributes to Shri Biju Patnaik Ji on his birth anniversary
March 05, 2026

The Prime Minister, Shri Narendra Modi paid tributes to former Chief Minister of Odisha, Shri Biju Patnaik on his birth anniversary and remembered him for his passion towards furthering the progress of Odisha.

The Prime Minister wrote on X;

“On his birth anniversary today, I pay tributes to Shri Biju Patnaik Ji and remember his passion towards furthering the progress of Odisha.”