ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟ੍ਰੰਪ ਦੀ ਮੁਲਾਕਾਤ G7 summit ਦੀ sidelines ‘ਤੇ ਹੋਣੀ ਤੈਅ ਸੀ। ਰਾਸ਼ਟਰਪਤੀ ਟ੍ਰੰਪ ਨੂੰ ਜਲਦੀ ਵਾਪਸ ਅਮਰੀਕਾ ਪਰਤਣਾ ਪਿਆ, ਜਿਸ ਦੇ ਕਾਰਨ ਇਹ ਮੁਲਾਕਾਤ ਨਹੀਂ ਹੋ ਗਈ।
ਇਸ ਦੇ ਬਾਅਦ, ਰਾਸ਼ਟਰਪਤੀ ਟ੍ਰੰਪ ਦੇ ਸੱਦੇ ‘ਤੇ ਅੱਜ ਦੋਨੋਂ ਲੀਡਰਸ ਦੀ ਫੋਨ ‘ਤੇ ਗੱਲ ਹੋਈ। ਗੱਲਬਾਤ ਲਗਭਗ 35 ਮਿੰਟ ਚਲੀ।
22 ਅਪ੍ਰੈਲ ਨੂੰ ਪਹਿਲਗਾਮ ਆਤੰਕੀ ਹਮਲੇ ਦੇ ਬਾਅਦ ਰਾਸ਼ਟਰਪਤੀ ਟ੍ਰੰਪ ਨੇ ਫੋਨ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਸੋਗ ਸੰਵੇਦਨਾ ਪ੍ਰਗਟ ਕੀਤੀ ਸੀ। ਅਤੇ ਆਤੰਕ ਦੇ ਖਿਲਾਫ ਸਮਰਥਨ ਵਿਅਕਤ ਕੀਤਾ ਸੀ। ਉਸ ਦੇ ਬਾਅਦ ਦੋਨੋਂ ਲੀਡਰਸ ਦੀ ਇਹ ਪਹਿਲੀ ਗੱਲਬਾਤ ਸੀ।
ਇਸ ਲਈ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟ੍ਰੰਪ ਨਾਲ ਆਪ੍ਰੇਸ਼ਨ ਸਿੰਦੂਰ ਬਾਰੇ ਵਿਸਤਾਰ ਨਾਲ ਗੱਲ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟ੍ਰੰਪ ਨੂੰ ਸਪਸ਼ਟ ਤੌਰ ‘ਤੇ ਕਿਹਾ ਕਿ 22 ਅਪ੍ਰੈਲ ਦੇ ਬਾਅਦ ਭਾਰਤ ਨੇ ਆਤੰਕਵਾਦ ਦੇ ਖਿਲਾਫ ਕਾਰਵਾਈ ਕਰਨ ਦਾ ਆਪਣਾ ਦ੍ਰਿੜ੍ਹ ਸੰਕਲਪ ਪੂਰੀ ਦੁਨੀਆ ਨੂੰ ਦੱਸ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 6-7 ਮਈ ਦੀ ਰਾਤ ਨੂੰ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ occupied ਕਸ਼ਮੀਰ ਵਿੱਚ ਸਿਰਫ਼ ਆਤੰਕੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਸੀ। ਭਾਰਤ ਦੇ ਐਕਸ਼ਨ ਬਹੁਤ ਹੀ measured, precise, ਅਤੇ non-escalatory ਸੀ। ਨਾਲ ਹੀ, ਭਾਰਤ ਨੇ ਇਹ ਵੀ ਸਪਸ਼ਟ ਕਰ ਦਿੱਤਾ ਸੀ, ਕਿ ਪਾਕਿਸਤਾਨ ਦੀ ਗੋਲੀ ਦਾ ਜਵਾਬ ਭਾਰਤ ਗੋਲੇ ਨਾਲ ਦੇਵੇਗਾ।
9 ਮਈ ਦੀ ਰਾਤ ਨੂੰ ਉਪ ਰਾਸ਼ਟਰਪਤੀ Vance ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕੀਤਾ ਸੀ। ਉਪ ਰਾਸ਼ਟਰਪਤੀ Vance ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ‘ਤੇ ਵੱਡਾ ਹਮਲਾ ਕਰ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਸਾਫ ਸ਼ਬਦਾਂ ਵਿੱਚ ਦੱਸਿਆ ਸੀ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਭਾਰਤ ਪਾਕਿਸਤਾਨ ਨੂੰ ਉਸ ਤੋਂ ਵੀ ਵੱਡਾ ਜਵਾਬ ਦੇਵੇਗਾ।
9-10 ਮਈ ਦੀ ਰਾਤ ਨੂੰ ਪਾਕਿਸਤਾਨ ਦੇ ਹਮਲੇ ਦਾ ਭਾਰਤ ਨੇ ਬਹੁਤ ਸਸ਼ਕਤ ਜਵਾਬ ਦਿੱਤਾ, ਅਤੇ ਪਾਕਿਸਤਾਨ ਦੀ ਸੈਨਾ ਨੂੰ ਬਹੁਤ ਨੁਕਸਾਨ ਪਹੁੰਚਾਇਆ। ਉਸ ਦੇ ਮਿਲਿਟਰੀ ਏਅਰਬੇਸ ਨੂੰ inoperable ਬਣਾ ਦਿੱਤਾ। ਭਾਰਤ ਦੇ ਮੁੰਹਤੋੜ ਜਵਾਬ ਦੇ ਕਾਰਨ ਪਾਕਿਸਤਾਨ ਨੂੰ ਭਾਰਤ ਨਾਲ ਸੈਨਾ ਕਾਰਵਾਈ ਰੋਕਣ ਦੀ ਤਾਕੀਦ ਕਰਨੀ ਪਈ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟ੍ਰੰਪ ਨੂੰ ਸਪਸ਼ਟ ਤੌਰ ‘ਤੇ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਕਦੇ ਵੀ, ਕਿਸੇ ਵੀ ਪੱਧਰ ‘ਤੇ, ਭਾਰਤ-ਅਮਰੀਕਾ ਟ੍ਰੇਡ ਡੀਲ ਜਾਂ ਅਮਰੀਕਾ ਦੁਆਰਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੀਡੀਏਸ਼ਨ ਜਿਹੇ ਵਿਸ਼ਿਆਂ ‘ਤੇ ਗੱਲ ਨਹੀਂ ਹੋਈ ਸੀ। ਸੈਨਾ ਕਾਰਵਾਈ ਰੋਕਣ ਦੀ ਗੱਲ ਸਿੱਧੇ ਭਾਰਤ ਅਤੇ ਪਾਕਸਿਤਾਨ ਦੇ ਵਿੱਚ, ਦੋਨੋਂ ਸੈਨਾਵਾਂ ਦੀ existing channels ਦੇ ਮਾਧਿਅਮ ਨਾਲ ਹੋਈ ਸੀ, ਅਤੇ ਪਾਕਿਸਤਾਨ ਦੀ ਹੀ ਤਾਕੀਦ ‘ਤੇ ਹੋਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਨਾ ਤਾਂ ਕਦੇ ਮੀਡੀਏਸ਼ਨ ਸਵੀਕਾਰ ਕੀਤੀ ਸੀ, ਨਾ ਕਰਦਾ ਹੈ, ਅਤੇ ਨਾ ਹੀ ਕਦੇ ਕਰੇਗਾ। ਇਸ ਵਿਸ਼ੇ ‘ਤੇ ਭਾਰਤ ਵਿੱਚ ਪੂਰਨ ਤੌਰ ‘ਤੇ ਰਾਜਨੀਤਕ ਇਕਮਤ ਹੈ।
ਰਾਸ਼ਟਰਪਤੀ ਟ੍ਰੰਪ ਨੇ ਪ੍ਰਧਾਨ ਮੰਤਰੀ ਦੁਆਰਾ ਵਿਸਤਾਰ ਵਿੱਚ ਦੱਸੀਆਂ ਗਈਆਂ ਗੱਲਾਂ ਨੂੰ ਸਮਝਿਆ ਅਤੇ ਆਤੰਕਵਾਦ ਦੇ ਖਿਲਾਫ ਭਾਰਤ ਦੀ ਲੜਾਈ ਦੇ ਪ੍ਰਤੀ ਸਮਰਥਨ ਵਿਅਕਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਹੁਣ ਆਤੰਕਵਾਦ ਨੂੰ proxy war ਨਹੀਂ, ਯੁੱਧ ਦੇ ਰੂਪ ਵਿੱਚ ਹੀ ਦੇਖਦਾ ਹੈ, ਅਤੇ ਭਾਰਤ ਆਪ੍ਰੇਸ਼ਨ ਸਿੰਦੂਰ ਹੁਣ ਵੀ ਜਾਰੀ ਹੈ।
ਰਾਸ਼ਟਰਪਤੀ ਟ੍ਰੰਪ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛਿਆ ਕਿ ਕੀ ਉਹ ਕੈਨੇਡਾ ਤੋਂ ਵਾਪਸੀ ਵਿੱਚ ਅਮਰੀਕਾ ਰੁਕ ਕੇ ਜਾ ਸਕਦੇ ਹਨ। ਪੂਰਵ-ਨਿਰਧਾਰਿਤ ਪ੍ਰੋਗਰਾਮਾਂ ਦੇ ਕਾਰਨ, ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਅਸਮਰੱਥਾ ਵਿਅਕਤ ਕੀਤੀ। ਦੋਨਾਂ ਲੀਡਰਸ ਨੇ ਤਦ ਤੈਅ ਕੀਤਾ ਕਿ ਉਹ ਨੇੜਲੇ ਭਵਿੱਖ ਵਿੱਚ ਮਿਲਣ ਦਾ ਯਤਨ ਕਰਨਗੇ।
ਰਾਸ਼ਟਰਪਤੀ ਟ੍ਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਇਲ-ਈਰਾਨ ਦਰਮਿਆਨ ਚਲ ਰਹੇ ਸੰਘਰਸ਼ ‘ਤੇ ਵੀ ਚਰਚਾ ਕੀਤੀ। ਰੂਸ-ਯੂਕ੍ਰੇਨ conflict ‘ਤੇ ਦੋਵਾਂ ਨੇ ਸਹਿਮਤੀ ਜਤਾਈ ਕਿ ਜਲਦੀਂ ਤੋਂ ਜਲਦੀ ਸ਼ਾਂਤੀ ਦੇ ਲਈ, ਦੋਨੋਂ ਧਿਰਾਂ ਵਿੱਚ ਸਿੱਧੀ ਗੱਲਬਾਤ ਜ਼ਰੂਰੀ ਹੈ, ਅਤੇ ਇਸ ਦੇ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। indo-pacific ਖੇਤਰ ਦੇ ਸਬੰਧ ਵਿੱਚ ਦੋਨੋਂ ਨੇਤਾਵਾਂ ਨੇ ਆਪਣੀ ਪਰਿਪੇਖ ਸਾਂਝਾ ਕੀਤੇ। ਅਤੇ ਇਸ ਖੇਤਰ ਵਿੱਚ QUAD ਦੀ ਅਹਿਮ ਭੂਮਿਕਾ ਦੇ ਪ੍ਰਤੀ ਸਮਰਥਨ ਜਤਾਇਆ।
QUAD ਦੀ ਅਗਲੀ ਮੀਟਿੰਗ ਦੇ ਲਈ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟ੍ਰੰਪ ਨੂੰ ਭਾਰਤ ਯਾਤਰਾ ਦਾ ਸੱਦਾ ਦਿੱਤਾ। ਰਾਸ਼ਟਰਪਤੀ ਟ੍ਰੰਪ ਨੇ ਸੱਦਾ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਭਾਰਤ ਆਉਣ ਦੇ ਲਈ ਉਤਸੁਕ ਹਨ।