ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲੇ ‘ਤੇ ਕੇਂਦਰੀ ਕੈਬਨਿਟ ਕਮੇਟੀ ਨੇ ਅੱਜ  ਰਾਸ਼ਟਰੀ ਰਾਜਮਾਰਗ (ਐੱਨਐੱਚ) -63 ਦੇ ਮੌਜੂਦਾ ਆਰਮੂਰ-ਜਗਤਿਆਲ-ਮੰਚੇਰੀਅਲ ਸੈਕਸ਼ਨ ਨੂੰ ਹਾਈਬ੍ਰਿਡ ਐਨੂਇਟੀ ਮਾਡਲ (ਐੱਚਐੱਮ) ਦੇ ਤਹਿਤ ਅਤੇ ਰਾਸ਼ਟਰੀ ਰਾਜਮਾਰਗ (ਐੱਨਐੱਚ)-563 ਦੇ ਜਗਤਿਆਲ-ਕਰੀਮਨਗਰ ਸੈਕਸ਼ਨ ਨੂੰ ਬਿਲਡ-ਓਪਰੇਟ-ਟ੍ਰਾਂਸਫਰ (ਟੋਲ) [ਬੀਓਟੀ (ਟੋਲ)] ਦੇ ਤਹਿਤ ਤਿੰਨ ਵਰਕ ਪੈਕੇਜਾਂ ਦੇ ਤਹਿਤ ਚਾਰ-ਲੇਨ ਮਿਆਰ ਤੱਕ ਚੌੜਾ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਸੈਕਸ਼ਨਾਂ ਦੀ ਕੁੱਲ ਲੰਬਾਈ 190.76 ਕਿਲੋਮੀਟਰ ਅਤੇ ਕੁੱਲ ਪੂੰਜੀਗਤ ਲਾਗਤ 7597.16 ਕਰੋੜ ਰੁਪਏ ਹੈ।

ਆਰਮੂਰ-ਜਗਤਿਆਲ-ਮੰਚੇਰੀਅਲ ਪ੍ਰੋਜੈਕਟ ਦਾ ਸੈਕਸ਼ਨ ਤੇਲੰਗਾਨਾ ਦੇ ਨਿਜ਼ਾਮਾਬਾਦ, ਜਗਤਿਆਲ ਅਤੇ ਮੰਚੇਰੀਅਲ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ, ਜਿੱਥੇ ਹਾਈਵੇਅ ਦੇ ਨਾਲ ਲੱਗਦੇ ਅੰਕਸਾਪੁਰ , ਕੋਰੂਟਲਾ , ਜਗਤਿਆਲ , ਧਰਮਪੁਰੀ, ਲਕਸ਼ੇਟੀਪੇਟ ਅਤੇ ਮੰਚੇਰੀਅਲ ਇਸ ਸਮੇਂ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ, ਜਗਤਿਆਲ-ਕਰੀਮਨਗਰ ਸੈਕਸ਼ਨ ਵੀ ਇਸ ਮਾਰਗ ‘ਤੇ ਸਥਿਤ ਜਗਤਿਆਲ , ਪੋਥਾਰਾਮ , ਗੰਗਾਧਰਾ ਅਤੇ ਕਰੀਮਨਗਰ ਵਰਗੇ ਬਹੁਤ ਜ਼ਿਆਦਾ ਭੀੜ-ਭੜੱਕੇ ਵਾਲੇ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚੋਂ ਲੰਘਦਾ ਹੈ ।

ਪ੍ਰਸਤਾਵਿਤ ਪ੍ਰੋਜੈਕਟਾਂ ਵਿੱਚ ਤੇਲੰਗਾਨਾ ਰਾਜ ਦੇ ਨਿਜ਼ਾਮਾਬਾਦ, ਜਗਤਿਆਲ , ਮੰਚੇਰੀਅਲ ਅਤੇ ਕਰੀਮਨਗਰ ਜ਼ਿਲ੍ਹਿਆਂ ਵਿੱਚ ਚਾਰ ਲੇਨ ਵਾਲੀਆਂ ਸੜਕਾਂ ਦੇ ਨਿਰਮਾਣ ਅਤੇ ਸ਼ਹਿਰੀ ਖੇਤਰਾਂ ਲਈ ਬਾਈਪਾਸ ਅਤੇ ਟੋਲ ਪ੍ਰਣਾਲੀ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਨਿਰਧਾਰਿਤ ਗਤੀ ਨੂੰ ਯਕੀਨੀ ਬਣਾਏਗਾ ਅਤੇ ਯਾਤਰਾ ਸੁਵਿਧਾਜਨਕ ਹੋਵੇਗੀ। ਇਹ ਪ੍ਰੋਜੈਕਟ ਖੇਤਰੀ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਹੀ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ।

 

ਪ੍ਰਧਾਨ ਮੰਤਰੀ ਗਤੀਸ਼ਕਤੀ ਸਿਧਾਂਤਾਂ ਦੇ ਅਨੁਸਾਰ ਇਹ ਪ੍ਰੋਜੈਕਟਸ ਪੰਜ ਆਰਥਿਕ, ਸੱਤ ਸਮਾਜਿਕ ਕੇਂਦਰਾਂ ਅਤੇ ਦਸ ਲੌਜਿਸਟਿਕਸ ਨੋਡਸ ਨੂੰ ਆਪਸ ਵਿੱਚ ਜੋੜਨਗੇ। ਇਸ ਨਾਲ ਦੇਸ਼ ਦੇ ਲੌਜਿਸਟਿਕਸ ਪ੍ਰਦਰਸ਼ਨ ਸੂਚਕਾਂਕ (ਐੱਲਪੀਆਈ) ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ।

ਪ੍ਰੋਜੈਕਟ ਪੂਰੇ ਹੋਣ ‘ਤੇ, ਆਰਮੂਰ ਅਤੇ ਮੰਚੇਰੀਅਲ ਦਰਮਿਆਨ ਯਾਤਰਾ ਦੇ ਸਮੇਂ ਨੂੰ ਲਗਭਗ 1 ਘੰਟਾ 30 ਮਿੰਟ ਅਤੇ ਜਗਤਿਆਲ ਅਤੇ ਕਰੀਮਨਗਰ ਦਰਮਿਆਨ ਲਗਭਗ 45 ਮਿੰਟ ਘਟਾਉਣ ਦੀ ਉਮੀਦ ਹੈ, ਨਾਲ ਹੀ ਯਾਤਰੀਆਂ ਅਤੇ ਮਾਲ ਢੋਆ-ਢੁਆਈ ਦੋਵਾਂ ਲਈ ਸੁਰੱਖਿਅਤ, ਤੇਜ਼ ਅਤੇ ਨਿਰਵਿਘਨ ਕਨੈਕਟੀਵਿਟੀ ਨੂੰ ਯਕੀਨੀ ਬਣਾਇਆ ਜਾ ਸਕੇਗਾ । ਇਸ ਤੋਂ ਇਲਾਵਾ,ਇਸ ਪ੍ਰੋਜੈਕਟ ਨਾਲ ਈਂਧਣ ਦੀ ਖਪਤ, ਕਾਰਬਨ ਨਿਕਾਸੀ ਅਤੇ ਵਾਹਨ ਸੰਚਾਲਨ ਲਾਗਤ ਵਿੱਚ ਵੀ ਬਹੁਤ ਕਮੀ ਆਵੇਗੀ।

ਕੌਰੀਡੋਰ ਦਾ ਨਕਸ਼ਾ

 

 

ਅੰਤਿਕਾ - I: ਪ੍ਰੋਜੈਕਟ ਵੇਰਵੇ

          ਵੇਰਵੇ

ਰਾਸ਼ਟਰੀ ਰਾਜਮਾਰਗ 63 ਦਾ ਆਰਮੂਰ-ਜਗਤਿਆਲ ਸੈਕਸ਼ਨ

ਰਾਸ਼ਟਰੀ ਰਾਜਮਾਰਗ -63 ਦਾ ਜਗਤਿਆਲ ਮੰਚੇਰੀਅਲ ਸੈਕਸ਼ਨ

ਨੈਸ਼ਨਲ ਹਾਈਵੇਅ -563 ਦਾ ਜਗਤਿਆਲ- ਕਰੀਮਨਗਰ ਸੈਕਸ਼ਨ

ਲੰਬਾਈ (ਕਿ.ਮੀ.)

63.600

68.295

58.866

ਬ੍ਰਾਊਨਫੀਲਡ ਦੀ ਲੰਬਾਈ (ਕਿ.ਮੀ.)

17.95

2.05

24.14

ਗ੍ਰੀਨਫੀਲਡ ਦੀ ਲੰਬਾਈ (ਕਿ.ਮੀ.)

45.65

66.10

34.96

ਕੁੱਲ ਸਿਵਿਲ ਲਾਗਤ (ਕਰੋੜ ਰੁਪਏ)

1266.58

1477.17

1455.01

ਜ਼ਮੀਨ ਅਤੇ ਹੋਰ ਨਿਰਮਾਣ ਤੋਂ ਪਹਿਲਾਂ ਦੀਆਂ ਲਾਗਤਾਂ (ਕਰੋੜ ਰੁਪਏ ਵਿੱਚ)

504.26

436.93

394.53

ਕੁੱਲ ਪੂੰਜੀ ਲਾਗਤ (ਕਰੋੜ ਰੁਪਏ)

2471.76

2730.72

2394.68

ਮੋਡ 

ਹਾਈਬ੍ਰਿਡ ਐਨੂਇਟੀ ਮਾਡਲ (ਐੱਚਐੱਮ)

ਹਾਈਬ੍ਰਿਡ ਐਨੂਇਟੀ ਮਾਡਲ (ਐੱਚਐੱਮ)

ਬਿਲਡ-ਓਪਰੇਟ- ਟ੍ਰਾਂਸਫਰ (ਟੋਲ) [ ਬੀਓਟੀ( ਟੋਲ)]

ਕੁੱਲ ਰਿਆਇਤ ਮਿਆਦ

17.5 ਵਰ੍ਹੇ ( 2.5 ਸਾਲ ਨਿਰਮਾਣ + 15 ਸਾਲ ਸੰਚਾਲਨ ਅਤੇ     ਰੱਖ-ਰਖਾਅ)

17.5 ਸਾਲ ( 2.5 ਸਾਲ ਨਿਰਮਾਣ + 15 ਸਾਲ ਸੰਚਾਲਨ ਅਤੇ         ਰੱਖ-ਰਖਾਅ)

20 ਸਾਲ (ਜਿਸ ਵਿੱਚ 2.5 ਸਾਲ  ਨਿਰਮਾਣ ਕਾਰਜ ਸ਼ਾਮਲ ਹੈ)

ਆਰਥਿਕ/ਸਮਾਜਿਕ ਨੋਡਸ

ਆਰਥਿਕ ਨੋਡਸ: 2 ਐੱਸਈਜੈੱਡ- ਸਿੱਦੀਪੇਟ , ਵਾਰੰਗਲ ਸ਼ਹਿਰੀ ; ਮੈਗਾ ਫੂਡ ਪਾਰਕਸ ਨਿਜ਼ਾਮਾਬਾਦ , ਸਿੱਦੀਪੇਟ ; ਫਿਸ਼ਿੰਗ ਸੀ-ਫੂਡ ਕਲਸਟਰ- ਰਾਜਨਾ ਸਿਰਸੀਲਾ।

ਸਮਾਜਿਕ ਨੋਡਸ: ਵੇਮੁਲਾਵਾੜਾ , ਕੋਂਡਾਗੱਟੁ , ਨਾਗੁਨੂਰ ਫੋਰਟ , ਧਰਮਪੁਰੀ , ਕਲੇਸ਼ਵਰਮ , ਲੋਅਰ ਮੰਨਾਰ ਡੈਮ , ਫੋਰਟ।


 

ਲੌਜਿਸਟਿਕ ਨੋਡਸ

ਰੇਲਵੇ ਸਟੇਸ਼ਨ: ਨਿਜ਼ਾਮਾਬਾਦ , ਲਿੰਗਮਪੇਟ/ਜਗਤਿਆਲ ,        ਪੇਡਾਪਲੀ , ਕੋਰੂਤਲਾ ,  ਮੰਚੇਰੀਅਲ,

 

 

ਰੇਲਵੇ ਸਟੇਸ਼ਨ: ਲਿੰਗਮਪੇਟ /ਜਗਤਿਆਲ , ਪੋਦੁਰ, ਗੰਗਾਧਰਾ ,        ਕਰੀਮਨਗਰ ,

 

ਰੁਜ਼ਗਾਰ ਪੈਦਾ ਕਰਨ ਦੀ ਸਮਰੱਥਾ

34.43 ਲੱਖ ਸਿੱਧੇ ਮਨੁੱਖੀ-ਦਿਨ ਅਤੇ 42.7 ਲੱਖ ਅਸਿੱਧੇ ਮਨੁੱਖੀ-ਦਿਨ

ਵਿੱਤੀ ਵਰ੍ਹੇ 2024-25 ਵਿੱਚ ਸਲਾਨਾ ਔਸਤ ਰੋਜ਼ਾਨਾ ਆਵਾਜਾਈ (ਏਏਡੀਟੀ )

14,949 PCU/ਦਿਨ

12,084 PCU/ਦਿਨ

20,446 PCU/ਦਿਨ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
How ODOP is helping Pratapgarh turn its amla into a bigger business

Media Coverage

How ODOP is helping Pratapgarh turn its amla into a bigger business
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 1 ਸਤੰਬਰ 2026
September 01, 2026

#ModiHaiTohMumkinHai: Economy, Diplomacy and Atmanirbhar Milestones in One Social-Media Sweep