ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭੋਜਪੁਰ ਦਾ ਮਿਲਟ ਫੈਸਟੀਵਲ ਲੋਕਾਂ ਵਿੱਚ ਸ਼੍ਰੀ ਅੰਨ ਦੇ ਪ੍ਰਤੀ ਜਾਗਰੂਕਤਾ ਵਧਾਏਗਾ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਫੈਸਟੀਵਲ ਲੋਕਾਂ ਨੂੰ ਸ਼੍ਰੀ ਅੰਨ ਨੂੰ ਆਪਣੇ ਖਾਨ—ਪਾਨ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰੇਗਾ। ਦੋ ਦਿਨਾਂ ਦੇ ਮਿਲਟ ਫੈਸਟੀਵਲ ਦਾ ਆਯੋਜਨ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ 28 ਫਰਵਰੀ ਤੋਂ 01 ਮਾਰਚ, 2023 ਤੱਕ ਕੀਤਾ ਗਿਆ।
ਕੇਂਦਰੀ ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਮੰਤਰੀ, ਸ਼੍ਰੀ ਪਸ਼ੂਪਤੀ ਕੁਮਾਰ ਪਾਰਸ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ;
“ਭੋਜਪੁਰ ਦਾ ਮਿਲਟ ਫੈਸਟੀਵਲ ਸ਼੍ਰੀ ਅੰਨ ਦੇ ਪ੍ਰਤੀ ਲੋਕਾਂ ਦੀ ਜਾਗਰੂਕਤਾ ਤਾਂ ਵਧਾਏਗਾ ਹੀ, ਨਾਲ ਹੀ ਇਸ ਨੂੰ ਖਾਨ—ਪਾਨ ਵਿੱਚ ਵੀ ਸ਼ਾਮਲ ਕਰਨ ਦੇ ਲਈ ਪ੍ਰੇਰਿਤ ਕਰੇਗਾ।
भोजपुर का मिलेट महोत्सव श्री अन्न के प्रति लोगों की जागरूकता तो बढ़ाएगा ही, साथ ही इसे खानपान में भी शामिल करने के लिए प्रेरित करेगा।https://t.co/7ow0ArjgIY https://t.co/KDJU890cPz
— Narendra Modi (@narendramodi) March 2, 2023


