ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਉਦਯੋਗ ਜਗਤ ਦੇ ਪੇਸ਼ਾਵਰਾਂ ਨਾਲ ਜੁੜਨ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਸਮਝਣ: ਪ੍ਰਧਾਨ ਮੰਤਰੀ
ਪੜ੍ਹਾਈ ਅਤੇ ਕਲਾ ਨੂੰ ਵੱਖਰਾ ਨਾ ਸਮਝੋ: ਪ੍ਰਧਾਨ ਮੰਤਰੀ
ਪੜ੍ਹਾਈ ਦੇ ਤਣਾਅ ਅਤੇ ਥਕਾਵਟ ਨੂੰ ਦੂਰ ਕਰਨ ਲਈ ਕਲਾ ਦੀ ਵਰਤੋਂ ਕਰੋ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ’ਤੇ ਕੂੜਾ ਨਾ ਸੁੱਟਣ ਅਤੇ ਨਾ ਹੀ ਥੁੱਕਣ, ਲਾਲ ਬੱਤੀਆਂ ’ਤੇ ਰੁਕਣ ਅਤੇ ਭੋਜਨ ਬਰਬਾਦ ਨਾ ਕਰਨ
ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਵੀ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਮਦਦ ਕਰਨਗੀਆਂ: ਪ੍ਰਧਾਨ ਮੰਤਰੀ
ਅਨੁਸ਼ਾਸਨ ਸਭ ਤੋਂ ਮਹੱਤਵਪੂਰਨ ਹੈ, ਪ੍ਰੇਰਨਾ ਇਸ ਨੂੰ ਹੋਰ ਮਜ਼ਬੂਤ ​​ਬਣਾਉਂਦੀ ਹੈ: ਪ੍ਰਧਾਨ ਮੰਤਰੀ
ਤਕਨਾਲੋਜੀ ਦੇ ਗ਼ੁਲਾਮ ਨਾ ਬਣੋ: ਪ੍ਰਧਾਨ ਮੰਤਰੀ
ਤਕਨਾਲੋਜੀ ਤੁਹਾਡਾ ਅਧਿਆਪਕ ਹੋ ਸਕਦੀ ਹੈ, ਇਸ ਨੂੰ ਅਪਣਾਓ ਅਤੇ ਸਿੱਖੋ: ਪ੍ਰਧਾਨ ਮੰਤਰੀ
ਆਪਣੀਆਂ ਯਾਤਰਾਵਾਂ ਨੂੰ ਸਿਰਫ਼ ਥਾਵਾਂ ਦੇਖਣ ਤੱਕ ਸੀਮਤ ਨਾ ਰੱਖੋ, ਸਗੋਂ ਇੱਕ ਵਿਦਿਆਰਥੀ ਵਾਂਗ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ: ਪ੍ਰਧਾਨ ਮੰਤਰੀ
ਭਾਰਤ ਸ਼ਾਨਦਾਰ ਹੈ, ਇਸ ਨੂੰ ਜਾਣਨ ਅਤੇ ਪੜਚੋਲ ਕਰਨ ਲਈ ਯਾਤਰਾ ਜ਼ਰੂਰ ਕਰੋ: ਪ੍ਰਧਾਨ ਮੰਤਰੀ
ਤੁਸੀਂ ਜੋ ਵੀ ਪੜ੍ਹਦੇ ਹੋ ਉਹ ਕਦੇ ਵੀ ਬਰਬਾਦ ਨਹੀਂ ਜਾਂਦਾ; ਉਹ ਤੁਹਾਡੇ ਦਿਮਾਗ਼ ਵਿੱਚ ਸਟੋਰ ਰਹਿੰਦਾ ਹੈ: ਪ੍ਰਧਾਨ ਮੰਤਰੀ
ਪੜ੍ਹਾਈ ਵਿੱਚ ਸੰਘਰਸ਼ ਕਰ ਰਹੇ ਲੋਕਾਂ ਨਾਲ ਦੋਸਤੀ ਕਰੋ ਅਤੇ ਉਨ੍ਹਾਂ ਨੂੰ ਸਿੱਖਣ ਵਿੱਚ ਮਦਦ ਕਰੋ: ਪ੍ਰਧਾਨ ਮੰਤਰੀ
ਖੇਡਾਂ ਨੂੰ ਜੀਵਨ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ: ਪ੍ਰਧਾਨ ਮੰਤਰੀ
ਜੇਕਰ ਤੁਸੀਂ ਨੇਤਾ ਬਣਨਾ ਚਾਹੁੰਦੇ ਹੋ ਤਾਂ ਪਹਿਲਕਦਮੀ ਦੀ ਮਾਨਸਿਕਤਾ ਵਿਕਸਿਤ ਕਰੋ: ਪ੍ਰਧਾਨ ਮੰਤਰੀ
ਇੱਕ ਚੰਗੇ ਨੇਤਾ ਨੂੰ ਵਿਚਾਰਾਂ ਨੂੰ ਸਪਸ਼ਟ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰਨਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਮਜ਼ਬੂਤ ​​ਬੁਨਿਆਦੀ ਢਾਂਚਾ ਲੰਬੇ ਸਮੇਂ ਦੇ ਵਿਕਾਸ ਦੀ ਨੀਂਹ ਹੈ: ਪ੍ਰਧਾਨ ਮੰਤਰੀ
ਸਿਰਫ਼ ਪੜ੍ਹ ਕੇ ਹੀ ਨਹੀਂ, ਸਗੋਂ ਲਿਖ ਕੇ ਵੀ ਅਭਿਆਸ ਕਰੋ: ਪ੍ਰਧਾਨ ਮੰਤਰੀ
ਸਿਰਫ਼ ਸਫਲਤਾ ਤੋਂ ਪ੍ਰਭਾਵਿਤ ਨਾ ਹੋਵੋ, ਮਹਾਨ ਲੋਕਾਂ ਦੀ ਨਿਮਰ ਸ਼ੁਰੂਆਤ ਤੋਂ ਪ੍ਰੇਰਨਾ ਲਓ: ਪ੍ਰਧਾਨ ਮੰਤਰੀ
ਭਾਰਤ ਦੀ ਤਰੱਕੀ ਵਿੱਚ ਆਦਿਵਾਸੀ ਭਾਈਚਾਰਿਆਂ ਦਾ ਯੋਗਦਾਨ ਹੈ: ਪ੍ਰਧਾਨ ਮੰਤਰੀ
ਜ਼ਿੰਦਗੀ ਵਿੱਚ ਸੰਤੁਸ਼ਟੀ ’ਤੇ ਆ ਕੇ ਨਾ ਰੁਕੋ, ਹਮੇਸ਼ਾ ਹੋਰ ਪਾਉਣ ਲਈ ਕੋਸ਼ਿਸ਼ ਕਰੋ: ਪ੍ਰਧਾਨ ਮੰਤਰੀ
ਆਪਣੇ ਆਪ ’ਤੇ ਚਿੰਤਨ ਕਰਨਾ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ
ਦਿਨ ਵਿੱਚ ਘੱਟੋ-ਘੱਟ ਇੱਕ ਵਾਰ ਸਾਹ ਲੈਣ ਦੀਆਂ ਕਸਰਤਾਂ ਕਰੋ: ਪ੍ਰਧਾਨ ਮੰਤਰੀ
ਤੁਲਨਾ ਦੇ ਦਬਾਅ ਵਿੱਚ ਆਉਣ ਦੀ ਬਜਾਏ, ਸਿੱਖਣ ਅਤੇ ਸੁਧਾਰ ਕਰਨ ਦੀ ਕੋਸ਼ਿਸ਼ ਕਰੋ: ਪ੍ਰਧਾਨ ਮੰਤਰੀ
ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਘਰ ਵਿੱਚ ਤੁਲਨਾਤਮਿਕ ਮਾਹੌਲ ਨਾ ਬਣਾਉਣ: ਪ੍ਰਧਾਨ ਮੰਤਰੀ
ਉਨ੍ਹਾਂ ਤੋਂ ਸ
ਇੱਕ ਵਿਦਿਆਰਥੀ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਮੌਜੂਦਗੀ ਨਾਲ ਉਨ੍ਹਾਂ ਨੂੰ ਰੁਮਾਂਚਿਤ ਮਹਿਸੂਸ ਹੋਇਆ

ਪ੍ਰਧਾਨ ਮੰਤਰੀ- ਮੇਰੇ ਪਿਆਰੇ ਸਾਥੀਓ। ‘ਪ੍ਰੀਕਸ਼ਾ ਪੇ ਚਰਚਾ’ ਦੇ ਇਸ ਮਹੱਤਵਪੂਰਨ ਐਡੀਸ਼ਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਵਾਰ ਪ੍ਰੀਕਸ਼ਾ ਪੇ ਚਰਚਾ ਕੁਝ ਅਲੱਗ ਹੈ, ਕੁਝ ਖ਼ਾਸ ਹੈ, ਬਹੁਤ ਸਾਰੇ ਵਿਦਿਆਰਥੀਆਂ ਨੇ ਮੈਨੂੰ ਇਹ ਸੁਝਾਅ ਭੇਜਿਆ ਸੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਪ੍ਰੀਕਸ਼ਾ ਪੇ ਚਰਚਾ ਹੋਣੀ ਚਾਹੀਦੀ ਹੈ, ਤਾਂ ਇਸ ਵਾਰ ਮੈਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਵਿਦਿਆਰਥੀਆਂ ਨਾਲ ਬੈਠ ਕੇ ਪ੍ਰੀਕਸ਼ਾ ਪੇ ਚਰਚਾ ਕੀਤੀ ਹੈ। ਇਸ ਖ਼ਾਸ ਐਪੀਸੋਡ ਵਿੱਚ ਤੁਸੀਂ ਇਹੀ ਦੇਖਣ ਜਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਚਲਦੇ ਹਾਂ ਤਾਮਿਲਨਾਡੂ ਦੇ ਕੋਇੰਬਟੂਰ। ਤਾਮਿਲਨਾਡੂ ਦੇ ਵਿਦਿਆਰਥੀਆਂ ਦੀ ਊਰਜਾ, ਉਨ੍ਹਾਂ ਦੀ ਉਤਸੁਕਤਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ, ਆਓ ਦੇਖਦੇ ਹਾਂ।

 

ਪ੍ਰਧਾਨ ਮੰਤਰੀ- ਵਣੱਕਮ!

ਵਿਦਿਆਰਥੀ- ਵਣੱਕਮ ਸਰ!

 

ਪ੍ਰਧਾਨ ਮੰਤਰੀ- ਤਾਂ ਤੁਹਾਨੂੰ ਲੋਕਾਂ ਨੂੰ ਕੁਝ ਖਾਣ-ਪੀਣ ਨੂੰ ਮਿਲਿਆ ਕਿ ਨਹੀਂ?

ਵਿਦਿਆਰਥੀ- ਨਹੀਂ ਸਰ ਖਾ ਲਿਆ।

 

ਪ੍ਰਧਾਨ ਮੰਤਰੀ- ਕੀ ਮਿਲਿਆ?

ਵਿਦਿਆਰਥੀ- ਅਸੀਂ ਘਰ ਤੋਂ ਲੈ ਕੇ ਆਏ ਸੀ।

 

ਪ੍ਰਧਾਨ ਮੰਤਰੀ- ਘਰ ਤੋਂ ਲੈ ਕੇ ਆਏ ਸੀ।

ਵਿਦਿਆਰਥੀ- ਜਦੋਂ ਮੈਂ ਉਨ੍ਹਾਂ ਨੂੰ ਵੇਖਿਆ ਮੈਨੂੰ ਮੇਰੀ ਅੱਖਾਂ ’ਤੇ ਵਿਸ਼ਵਾਸ ਨਹੀਂ ਹੋਇਆ।

 

ਵਿਦਿਆਰਥੀ- ਪਹਿਲਾਂ ਤਾਂ ਮੈਨੂੰ ਇੱਕ ਗਤੀਸ਼ੀਲ, ਨਾਟਕੀ ਐਂਟਰੀ ਦੀ ਉਮੀਦ ਸੀ ਕਿਉਂਕਿ ਆਖ਼ਰਕਾਰ ਉਹ ਪ੍ਰਧਾਨ ਮੰਤਰੀ ਹਨ ਪਰ ਉਹ ਬਹੁਤ ਹੀ ਸਾਦੇ, ਨਿਮਰ ਅਤੇ ਜ਼ਮੀਨ ਨਾਲ ਜੁੜੇ ਹੋਏ ਹਨ। 

ਵਿਦਿਆਰਥੀ- ਜਦੋਂ ਉਹ ਅੰਦਰ ਆਏ ਤਾਂ ਹਾਸੇ ਦੇ ਗੁਬਾਰੇ ਆਉਣ ਲੱਗ ਗਏ, ਉਹ ਸੱਚਮੁੱਚ ਬਹੁਤ ਵਧੀਆ ਸੀ।

 

ਪ੍ਰਧਾਨ ਮੰਤਰੀ- ਅਜਿਹਾ ਹੈ ਕਿ ਮੈਂ ਕਈ ਸਾਲਾਂ ਤੋਂ 10ਵੀਂ ਅਤੇ 12ਵੀਂ ਦੇ ਜੋ ਬੱਚੇ ਹਨ, ਉਨ੍ਹਾਂ ਨਾਲ ਗੱਲਬਾਤ ਕਰਦਾ ਰਹਿੰਦਾ ਹਾਂ। ਪ੍ਰੀਕਸ਼ਾ ਪੇ ਚਰਚਾ ਅਤੇ ਮੈਂ ਗੱਲਬਾਤ ਕਰਦਾ ਹਾਂ ਕੁਝ ਸਿੱਖਣ ਦੇ ਲਈ, ਮੇਰੇ ਲਈ ਬਹੁਤ ਵੱਡਾ ਇਹ ਸਿੱਖਣ ਦਾ ਪ੍ਰੋਗਰਾਮ ਹੁੰਦਾ ਹੈ, ਇਹ ਸਿਖਾਉਣ ਦਾ ਪ੍ਰੋਗਰਾਮ ਨਹੀਂ ਹੈ, ਤਾਂ ਮੈਂ ਅੱਜ ਤਾਮਿਲਨਾਡੂ ਦੇ ਨੌਜਵਾਨਾਂ ਨੂੰ ਇਸ ਲਈ ਮਿਲ ਰਿਹਾ ਹਾਂ ਕਿ ਮੈਨੂੰ ਕੁੱਝ ਸਿੱਖਣਾ ਹੈ, ਤਾਂ ਤੁਹਾਡੇ ਵਿੱਚੋਂ ਜੇਕਰ ਕੋਈ ਕੁਝ ਗੱਲਾਂ ਕਰਨਾ ਚਾਹੁੰਦਾ ਹੋਵੇ, ਆਪਣੀ ਗੱਲ ਦੱਸਣਾ ਚਾਹੁੰਦਾ ਹੋਵੇ, ਤਾਂ ਮੈਨੂੰ ਸੁਣਨਾ ਹੈ, ਕੌਣ ਸ਼ੁਰੂ ਕਰੇਗਾ?

ਵਿਦਿਆਰਥੀ- ਮੇਰਾ ਨਾਂ ਛਵੀ ਜੈਨ ਹੈ, ਮੈਨੂੰ ਸਟਾਰਟਅੱਪ ਕਰਨਾ ਹੈ, ਤਾਂ ਮੈਨੂੰ ਕਿਹੜੇ-ਕਿਹੜੇ ਵਿਸ਼ਿਆਂ ਦੀ ਜਾਣਕਾਰੀ ਚਾਹੀਦੀ ਹੈ ਅਤੇ ਸਿੱਖਿਆ ਪੱਧਰ ’ਤੇ ਮੈਨੂੰ ਕੀ ਕਰਨਾ ਹੋਵੇਗਾ, ਜਿਸ ਨਾਲ ਮੈਨੂੰ ਸਟਾਰਟਅੱਪ ਦੇ ਲਈ ਮਦਦ ਮਿਲ ਸਕੇ?

 

ਪ੍ਰਧਾਨ ਮੰਤਰੀ- ਤੁਸੀਂ ਬਿਲਕੁਲ ਸਹੀ ਹੋ। ਜਦੋਂ ਵੀ ਮੈਂ ਅੱਜਕੱਲ੍ਹ ਨੌਜਵਾਨਾਂ ਨੂੰ ਮਿਲਦਾ ਹਾਂ, ਉਹ ਤੁਰੰਤ ਕਹਿੰਦੇ ਹਨ ਸਟਾਰਟਅੱਪ। ਪਹਿਲਾਂ ਤੁਹਾਡਾ ਧਿਆਨ ਇਸ ਗੱਲ ’ਤੇ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੁਝ ਸਟਾਰਟਅੱਪ ਅਜਿਹੇ ਹੁੰਦੇ ਹਨ, ਜੋ ਸਿਰਫ਼ ਤਕਨਾਲੋਜੀ ਵਿੱਚ ਨਵੀਨਤਾ ਕਰਨਾ ਚਾਹੁੰਦੇ ਹਨ। ਕੁਝ ਸੋਚਦੇ ਹਨ ਕਿ ਮੈਂ ਡ੍ਰੋਨ ਬਣਾਵਾਂ, ਕੁਝ ਸੋਚਦੇ ਹਨ ਕਿ ਮੈਂ ਘਰ ਵਿੱਚ ਬਿਜਲੀ ਦੀ ਅਜਿਹੀ ਪ੍ਰਣਾਲੀ ਸਥਾਪਤ ਕਰਾਂ, ਤੁਸੀਂ ਕਿਸੇ ਚਾਰ ਦੋਸਤਾਂ ਨੂੰ ਜਾਣਦੇ ਹੋਵੋਗੇ ਜੋ ਤਕਨਾਲੋਜੀ ਵਿੱਚ ਮਾਹਰ ਹਨ, ਇੱਕ ਦੋਸਤ ਜੋ ਵਿੱਤ ਵਿੱਚ ਮਾਹਰ ਹੈ। ਆਓ ਚਾਰਾਂ ਦਾ ਇੱਕ ਸਮੂਹ ਬਣਾਈਏ ਅਤੇ ਨਾਲ ਹੀ ਆਪਣਾ ਸਟਾਰਟਅੱਪ ਸ਼ੁਰੂ ਕਰੀਏ। ਸਟਾਰਟਅੱਪ ਸ਼ੁਰੂ ਕਰਨ ਲਈ 25 ਸਾਲ ਦਾ ਹੋਣਾ ਜ਼ਰੂਰੀ ਨਹੀਂ ਹੈ ਤੁਸੀਂ ਕਿਸੇ ਵੀ ਉਮਰ ਵਿੱਚ ਸ਼ੁਰੂ ਕਰ ਸਕਦੇ ਹੋ। ਛੋਟੇ-ਛੋਟੇ ਸਟਾਰਟਅੱਪ ਨਾਲ ਵੀ ਕੰਮ ਸ਼ੁਰੂ ਹੋ ਸਕਦਾ ਹੈ। ਇਸ ਲਈ, ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਦਿਲਚਸਪੀ ਰੱਖਦੇ ਹੋ, ਤਾਂ ਇਹ ਇੱਕ ਚੰਗੀ ਗੱਲ ਹੈ। ਕੁਝ ਲੋਕ ਸਟਾਰਟਅੱਪ ਚਲਾਉਂਦੇ ਹਨ, ਤਾਂ ਉਨ੍ਹਾਂ ਨੂੰ ਮਿਲੋ ਅਤੇ ਇੱਕ ਪ੍ਰੋਜੈਕਟ ਰਿਪੋਰਟ ਤਿਆਰ ਕਰੋ। ਉਨ੍ਹਾਂ ਨੂੰ ਇਹ ਦੱਸਣਾ ਕਿ ਤੁਸੀਂ ਸਕੂਲ ਤੋਂ ਹੋ ਅਤੇ ਤੁਸੀਂ ਇੱਕ ਸਕੂਲ ਪ੍ਰੋਜੈਕਟ ਕਰ ਰਹੇ ਹੋ। ਤਾਂ ਉਹ ਲੁਕਾਉਣਗੇ ਨਹੀਂ; ਉਹ ਤੁਹਾਨੂੰ ਦੱਸਣਗੇ। ਹੌਲੀ-ਹੌਲੀ, ਤੁਹਾਨੂੰ ਗਿਆਨ ਪ੍ਰਾਪਤ ਹੋਵੇਗਾ, ਕਿ ਕਿਵੇਂ ਕਰ ਸਕਦੇ ਹਾਂ।

ਵਿਦਿਆਰਥੀ- ਸਰ ਹਮੇਸ਼ਾ ਮੈਨੂੰ ਇਹ ਡਰ ਰਹਿੰਦਾ ਹੈ ਕਿ ਮੈਂ ਪੜ੍ਹਾਈ ਵਿੱਚ ਜ਼ਿਆਦਾ ਫੋਕਸ ਕਰਾਂ, ਕਿ ਮੈਂ ਆਪਣੇ ਜਨੂਨ ’ਤੇ ਕਰਾਂ, ਜੇਕਰ ਮੈਂ ਆਪਣੇ ਜਨੂਨ ’ਤੇ ਜ਼ਿਆਦਾ ਫੋਕਸ ਕਰਾਂ, ਤਾਂ ਮੇਰੀ ਪੜ੍ਹਾਈ ਰਹਿ ਜਾਵੇਗੀ, ਦੋਵਾਂ ਵਿੱਚ ਸੰਤੁਲਨ ਕਿਵੇਂ ਲਿਆਵਾਂ?  

 

ਪ੍ਰਧਾਨ ਮੰਤਰੀ- ਦੇਖੋ ਸਭ ਤੋਂ ਪਹਿਲਾਂ ਤਾਂ ਇਹ ਦੋ ਵੱਖ-ਵੱਖ ਚੀਜ਼ਾਂ ਹਨ। ਤੁਸੀਂ ਇਹ ਕਿਉਂ ਮੰਨਦੇ ਹੋ? ਦੋਵੇਂ ਲਾਭਦਾਇਕ ਹਨ। ਮੰਨ ਲਓ ਤੁਹਾਨੂੰ ਕਲਾ ਦਾ ਸ਼ੌਕ ਹੈ ਅਤੇ ਤੁਸੀਂ ਵਿਗਿਆਨ ਦਾ ਕੋਈ ਵਿਸ਼ਾ ਪੜ੍ਹਿਆ ਅਤੇ ਉਸ ਵਿੱਚ ਕੋਈ ਲੈਬ ਦੀ ਚਰਚਾ ਹੈ ਅਤੇ ਕੁਝ ਕੈਮੀਕਲ ਮਿਲਾਉਣ ਦੀ ਚਰਚਾ ਹੈ, ਤਾਂ ਤੁਸੀਂ ਅਜਿਹਾ ਕਰੋ ਕਾਗਜ਼ ਲਵੋ ਲੈਬ ਬਣਾਓ, ਕਾਗਜ਼ ’ਤੇ ਪੇਂਟਿੰਗ ਕਰੋ, ਲੈਬ ਬਣਾਓ, ਫਿਰ ਜੋ ਕੈਮੀਕਲ ਪੜ੍ਹਨ ਦੇ ਸਨ ਹਰ ਬੋਤਲ ਵਿੱਚ ਕੈਮੀਕਲ ਦਾ ਨਾਂ ਲਿਖੋ, ਫਿਰ ਤੁਹਾਡੇ ਪੜ੍ਹਨ ਵਿੱਚ ਆਇਆ ਸੀ ਕਿ ਇਸ ਕੈਮੀਕਲ ਨੂੰ, ਇਸ ਕੈਮੀਕਲ ਨਾਲ ਮਿਲਾਉਣ ਨਾਲ ਅਜਿਹਾ ਰੰਗ ਬਣਦਾ ਹੈ, ਤਾਂ ਇੱਕ ਦੂਜਾ ਚਿੱਤਰ ਬਣਾਓ, ਉਸ ਪੌਟ ਦੇ ਅੰਦਰ ਉਹ ਕਲਰ, ਤਾਂ ਤੁਹਾਡਾ ਚਿੱਤਰ ਦਾ ਕੰਮ ਵੀ ਹੋ ਗਿਆ ਅਤੇ ਤੁਹਾਨੂੰ ਉਹ ਪਾਠ ਵੀ ਯਾਦ ਹੋ ਗਿਆ, ਭਾਵ ਇਕੱਠੇ ਦੋਵੇਂ ਚੀਜ਼ਾਂ ਬਹੁਤ ਚੰਗੀ ਤਰ੍ਹਾਂ ਨਾਲ ਤੁਸੀਂ ਕਰ ਸਕਦੇ ਹੋ। ਤੁਹਾਡੀ ਥਕਾਨ ਨੂੰ ਉਤਾਰਣ ਲਈ ਵੀ ਇੱਕ ਤਰ੍ਹਾਂ ਨਾਲ ਤੁਹਾਡੇ ਕੋਲ ਇਹ ਜੋ ਕਲਾ ਹੈ, ਕ੍ਰਾਫਟ ਦੀ ਜੋ ਕੁਝ ਵੀ ਤੁਹਾਡੀ ਸਿੱਖਣ ਦੀ ਇੱਛਾ ਹੈ, ਉਹ ਤੁਹਾਨੂੰ ਮਦਦ ਕਰ ਸਕਦੀ ਹੈ। ਰੋਜ਼ਾਨਾ ਜਾਂ ਹਫਤੇ ਵਿੱਚ ਦੋ ਦਿਨ, ਅੱਧਾ ਘੰਟਾ ਇਸ ਦੇ ਲਈ ਦਵੋ, ਸਮਾਜ ਜੀਵਨ ਵਿੱਚ ਜਿਸ ਦੀ ਜ਼ਰੂਰਤ ਹੈ, ਉਹ ਸਿੱਖਿਆ ਤਾਂ ਕਰਨੀ ਹੀ ਕਰਨੀ ਹੈ, ਪਰ ਜੋ ਨਿੱਜੀ ਜੀਵਨ ਵਿੱਚ ਉਪਯੋਗੀ ਹੈ, ਉਹ ਤੁਸੀਂ ਇਸ ਨਾਲ ਕਰ ਸਕਦੇ ਹੋ।

 

ਵਿਦਿਆਰਥੀ- ਸਾਡਾ ਦੇਸ਼ ਵੀ 2047 ਵਿੱਚ ਵਿਕਸਿਤ ਰਾਸ਼ਟਰਾਂ ਦੇ ਨਾਲ ਇੱਕ ਹੋਣ ਵਾਲਾ ਹੈ ਤਾਂ ਮੇਰਾ ਸਵਾਲ ਇਹ ਹੈ ਕਿ ਅਸੀਂ ਨਵੇਂ ਨੌਜਵਾਨ ਇਸ ਨੂੰ ਹਾਸਲ ਕਰਨ ਦੇ ਲਈ ਕੀ ਕਰ ਸਕਦੇ ਹਾਂ?

 

ਪ੍ਰਧਾਨ ਮੰਤਰੀ- ਮੈਨੂੰ ਚੰਗਾ ਲੱਗਿਆ ਕਿ ਮੇਰੇ ਦੇਸ਼ ਦੇ 10ਵੀਂ ਅਤੇ 12ਵੀਂ ਜਮਾਤ ਦੇ ਬੱਚੇ ਵੀ 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਦੇਖਦੇ ਹਨ। ਇਹ ਮੇਰੇ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ, ਭਾਵ ਅੱਜ ਮੈਨੂੰ ਹੋਰ ਮਜ਼ਾ ਆਵੇਗਾ। ਵਾਹ! ਦੇਖੋ, ਇਹ ਚੀਜ਼ ਹੈ ਨਾ, ਹੁਣ 2047 ਵਿੱਚ ਵਿਕਸਿਤ ਭਾਰਤ ਦਾ ਕੀ ਅਰਥ ਹੈ? ਤੁਸੀਂ ਸਿੰਗਾਪੁਰ ਬਾਰੇ ਸੁਣਿਆ ਹੋਵੇਗਾ। ਸਿੰਗਾਪੁਰ ਕਦੇ ਇੱਕ ਛੋਟਾ ਜਿਹਾ ਮੱਛੀਆਂ ਫੜਨ ਵਾਲਾ ਪਿੰਡ ਸੀ, ਪਰ ਅੱਜ ਉਹ ਇੰਨਾ ਵੱਡਾ ਬਣ ਗਿਆ ਹੈ। ਲੀ ਕੁਆਨ ਯੂ ਕਹਿੰਦੇ ਸਨ ਕਿ ਜੇਕਰ ਅਸੀਂ ਇੱਕ ਵਿਕਸਿਤ ਦੇਸ਼ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਵਿਕਸਿਤ ਦੇਸ਼ਾਂ ਦੀਆਂ ਆਦਤਾਂ ਨੂੰ ਅਪਣਾਉਣਾ ਹੁੰਦਾ ਹੈ। ਅਸੀਂ ਥਰਡ ਵਰਲਡ ਦੇਸ਼ਾਂ ਵਾਂਗ ਕਿਤੇ ਵੀ ਕੂੜਾ-ਕਚਰਾ ਸੁੱਟ ਦਿੱਤਾ, ਕਿਤੇ ਵੀ ਥੁੱਕ ਦਿੱਤਾ, ਇਹ ਨਹੀਂ ਚਲ ਸਕਦਾ। ਕਿਤੇ ਜਾਣਾ ਹੈ ਹੁਣ ਇੱਥੇ ਇੱਕ ਲਾਲ ਬੱਤੀ ਹੈ, ਇਸ ਲਈ ਮੈਨੂੰ ਆਪਣਾ ਸਕੂਟਰ ਰੋਕ ਲੈਣਾ ਚਾਹੀਦਾ ਹੈ। ਹੁਣ, ਇਹ ਇੱਕ ਛੋਟੀ ਜਿਹੀ ਗੱਲ ਹੈ ਕਿ ਅਸੀਂ ਆਪਣੇ ਪਰਿਵਾਰਾਂ ਦੇ ਅੰਦਰ ਤੈਅ ਕਰਾਂਗੇ ਕਿ ਅਸੀਂ ਸਾਡੇ ਘਰ ਵਿੱਚ ਖਾਣ ਤੋਂ ਬਾਅਦ ਕੁਝ ਵੀ ਜੂਠਾ ਨਹੀਂ ਛੱਡਾਂਗੇ, ਦੱਸੋ ਸਭ ਲੋਕ ਅਜਿਹਾ ਕਰਨਗੇ, ਤਾਂ ਕਿੰਨਾ ਖਾਣਾ ਬਚੇਗਾ, ਕਿੰਨਾ ਵੱਡਾ ਫਾਇਦਾ ਹੋਵੇਗਾ। ਇਸ ਲਈ, ਇੱਕ ਨਾਗਰਿਕ ਹੋਣ ਦੇ ਨਾਤੇ, ਜੇਕਰ ਮੈਂ ਆਪਣੀ ਜ਼ਿੰਦਗੀ ਵਿੱਚ ਇਨ੍ਹਾਂ ਗੱਲਾਂ ਦੀ ਸਹੀ ਢੰਗ ਨਾਲ ਪਾਲਣਾ ਕਰਦਾ ਹਾਂ, ਤਾਂ ਇਸ ਦਾ ਮਤਲਬ ਹੈ ਕਿ ਮੈਂ ਵਿਕਸਿਤ ਭਾਰਤ ਲਈ ਯੋਗਦਾਨ ਦੇ ਰਿਹਾ ਹਾਂ। ਹੁਣ ਜਿਵੇਂ ਵੋਕਲ ਫੌਰ ਲੋਕਲ ਮੈਂ ਆਪਣੇ ਦੇਸ਼ ਤੋਂ ਉਤਪਾਦ ਖਰੀਦਾਂਗਾ, ਮੈਂ ਭਾਰਤ ਵਿੱਚ ਬਣੀਆਂ ਚੀਜ਼ਾਂ ਖਰੀਦਾਂਗਾ, ਜਿਵੇਂ ਮੈਂ ਕਹਿੰਦਾ ਹਾਂ, ਭਾਰਤ ਵਿੱਚ ਵਿਆਹ। ਹੁਣ ਕੁਝ ਅਮੀਰ ਲੋਕ ਸੋਚਦੇ ਹਨ ਕਿ ਉਹ ਦੁਬਈ ਜਾ ਕੇ ਵਿਆਹ ਕਰਨਗੇ, ਭਾਰਤ ਵਿੱਚ ਕੀ ਕਮੀ ਹੈ, ਭਰਾ? ਅਸੀਂ ਸਾਰੇ ਦੇਸ਼ ਦੇ ਨਾਗਰਿਕ ਛੋਟੇ-ਛੋਟੇ ਕੰਮ ਕਰੀਏ, ਅਸੀਂ ਜ਼ਰੂਰ ਵਿਕਸਿਤ ਭਾਰਤ ਨੂੰ ਬਣਾਉਣ ਵਿੱਚ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਹਾਂ, ਅਸੀਂ ਯੋਗਦਾਨ ਦੇ ਸਕਦੇ ਹਾਂ।

ਵਿਦਿਆਰਥੀ- ਅਸੀਂ ਹੈਰਾਨ ਰਹਿ ਗਏ, ਓ ਮੇਰੇ ਰੱਬਾ, ਵਿਦਿਆਰਥੀ ਅਸਲ ਵਿੱਚ ਇਸ ਬਾਰੇ ਚਿੰਤਤ ਸਨ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਛੋਟਾ ਕਦਮ ਮਾਅਨੇ ਰੱਖਦਾ ਹੈ, ਵੱਡਾ ਨਹੀਂ।

 

ਵਿਦਿਆਰਥੀ – ਮੇਰਾ ਤੁਹਾਨੂੰ ਸਵਾਲ ਇਹ ਹੈ ਕਿ ਕੋਈ ਵੀ ਵਿਦਿਆਰਥੀ ਜਾਂ ਕੋਈ ਵੀ ਮਨੁੱਖ ਆਪਣਾ ਜੀਵਨ ਜਦੋਂ ਬਤੀਤ ਕਰਦਾ ਹੈ ਤਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ, ਹੁਣ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ ਹਨ, ਤਦ ਸਾਡੀ ਜੋ ਪ੍ਰੇਰਨਾ ਹੁੰਦੀ ਹੈ ਜੀਵਨ ਬਤੀਤ ਕਰਨ ਦੀ ਉਹ ਘਟ ਜਾਂਦੀ ਹੈ। ਤਾਂ ਅਜਿਹੀ ਸਥਿਤੀ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਸਾਨੂੰ ਪ੍ਰੇਰਨਾ ਦੀ ਜ਼ਰੂਰਤ ਹੈ ਜਾਂ ਅਨੁਸ਼ਾਸਨ ਦੀ?

 

ਪ੍ਰਧਾਨ ਮੰਤਰੀ – ਦੋਵੇਂ ਚੀਜ਼ਾਂ ਮਹੱਤਵਪੂਰਨ ਹਨ ਜੀਵਨ ਵਿੱਚ। ਜੇਕਰ ਅਨੁਸ਼ਾਸਨ ਹੈ ਹੀ ਨਹੀਂ, ਤਾਂ ਕਿੰਨੀ ਹੀ ਪ੍ਰੇਰਨਾ ਹੋਵੇ, ਉਹ ਕੀ ਕੰਮ ਆਵੇਗੀ। ਮੰਨ ਲਵੋ ਇੱਕ ਕਿਸਾਨ ਹੈ ਉਸ ਨੂੰ ਪ੍ਰੇਰਨਾ ਮਿਲ ਰਹੀ ਹੈ, ਗੁਆਂਢ ਵਾਲਾ ਕਿਸਾਨ ਬਹੁਤ ਫਸਲ ਕਰ ਰਿਹਾ ਹੈ, ਪ੍ਰੇਰਨਾ ਹੈ ਭਰਾ, ਉਸ ਕੋਲ ਤਾਂ ਇੱਕ ਏਕੜ ਜ਼ਮੀਨ ਹੈ, ਮੇਰੇ ਕੋਲ ਚਾਰ ਏਕੜ ਜ਼ਮੀਨ ਹੈ, ਉਹ ਜ਼ਿਆਦਾ ਕਮਾਉਂਦਾ ਹੈ, ਮੈਂ ਘੱਟ ਕਮਾਉਂਦਾ ਹਾਂ। ਤਾਂ ਉਸ ਨੂੰ ਪ੍ਰੇਰਨਾ ਤਾਂ ਉੱਥੋਂ ਮਿਲਦੀ ਹੈ, ਪਰ ਇਹ ਬਾਰਿਸ਼ ਤੋਂ ਪਹਿਲਾਂ ਵਾਹੁਣਾ ਚਾਹੀਦਾ ਹੈ, ਉਹ ਕੁਝ ਸੋਚਦਾ ਨਹੀਂ ਹੈ, ਦੇਖਾਂਗੇ ਹੁਣ ਹਫਤੇ ਬਾਅਦ ਕਰਾਂਗੇ। ਜੇਕਰ ਖੇਤ ਵਾਹੁੰਦਾ ਨਹੀਂ ਅਤੇ ਬਾਰਿਸ਼ ਆ ਗਈ ਫਿਰ ਉਹ ਕੁਝ ਵੀ ਕਰੇ, ਉਸ ਦੀ ਤਾਂ ਹਾਲਤ ਖਰਾਬ ਹੀ ਰਹੇਗੀ, ਤਾਂ ਉਸ ਦੇ ਅੰਦਰ ਉਹ ਅਨੁਸ਼ਾਸਨ ਨਹੀਂ ਸੀ, ਪ੍ਰੇਰਨਾ ਸੀ ਕਿ ਮੈਂ ਉਸ ਦੇ ਜਿੰਨੀ ਕਮਾਈ ਕਰਾਂ, ਪਰ  ਅਨੁਸ਼ਾਸਨ ਨਹੀਂ ਸੀ ਕਿ ਭਰਾ ਮੈਨੂੰ ਇਸ ਸਮੇਂ ਤੋਂ ਪਹਿਲੇ ਖੇਤ ਵਹਾ ਕੇ ਰੱਖਣੇ ਚਾਹੀਦੇ ਹਨ, ਬੀਜ ਦੀ ਜ਼ਰੂਰਤ ਹੈ, ਲਿਆ ਕੇ ਰੱਖਣਾ ਚਾਹੀਦਾ ਹੈ, ਬੀਜ ਨੂੰ ਤਿਆਰ ਕਰਨ ਦਾ ਕੰਮ ਕਰਨਾ ਚਾਹੀਦਾ ਹੈ, ਕੁਝ ਅਨੁਸ਼ਾਸਨ ਨਹੀਂ ਸੀ। ਜੀਵਨ ਵਿੱਚ ਅਨੁਸ਼ਾਸਨ ਬਹੁਤ ਜ਼ਰੂਰੀ ਹੈ, ਇਹ ਪ੍ਰੇਰਨਾ ਵਿੱਚ ਸੋਨੇ ’ਤੇ ਸੁਹਾਗੇ ਦਾ ਕੰਮ ਕਰਦਾ ਹੈ। ਜੇਕਰ ਅਨੁਸ਼ਾਸਨ ਨਹੀਂ ਹੈ, ਕਿੰਨੀ ਹੀ ਪ੍ਰੇਰਨਾ ਕਿਉਂ ਨਾ ਹੋਵੇ, ਉਹ ਫਿਰ ਬੋਝ ਬਣ ਜਾਂਦੀ ਹੈ, ਨਿਰਾਸ਼ਾ ਪੈਦਾ ਕਰਦੀ ਹੈ।

 

ਵਿਦਿਆਰਥੀ- ਜਦੋਂ ਮੈਂ ਆਪਣਾ ਸਵਾਲ ਪੁੱਛਿਆ, ਤਾਂ ਇਹ ਇੱਕ ਅਜਿਹਾ ਸਵਾਲ ਸੀ ਜੋ ਮੇਰੇ ਮਨ ਵਿੱਚ ਕਈ ਸਾਲਾਂ ਤੋਂ ਫਸਿਆ ਹੋਇਆ ਸੀ, ਹੁਣ ਅੰਤ ਵਿੱਚ, ਮੈਂ ਇੱਕ ਅਜਿਹੇ ਵਿਅਕਤੀ ਤੋਂ ਸਪਸ਼ਟਤਾ ਪ੍ਰਾਪਤ ਕਰਕੇ ਬਹੁਤ ਵਧੀਆ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਜਿਸ ਨੂੰ ਮੈਂ ਵੀ ਦੇਖਿਆ ਹੈ।

 

ਵਿਦਿਆਰਥੀ – ਸਰ, ਅੱਜਕੱਲ੍ਹ ਦੇ ਜ਼ਮਾਨੇ ਵਿੱਚ ਏਆਈ ਦਾ ਪ੍ਰਭਾਵ ਵਧਦਾ ਹੀ ਜਾ ਰਿਹਾ ਹੈ। ਅਸੀਂ ਦੇਖ ਸਕਦੇ ਹਾਂ ਕਿ ਕਈ ਕੰਪਨੀਆਂ ਵਿੱਚ ਇਨਸਾਨ ਨਹੀਂ ਸਗੋਂ ਏਆਈ ਕਰਮਚਾਰੀ ਵੀ ਹੁੰਦੇ ਹਨ, ਤਾਂ ਮੇਰਾ ਇਹ ਸਵਾਲ ਹੈ ਕਿ ਸਾਨੂੰ ਏਆਈ ਤੋਂ ਡਰਨਾ ਹੈ ਅਤੇ ਸਾਨੂੰ ਆਪਣੇ ਭਵਿੱਖ ਦੇ ਕਰੀਅਰ ਦੀ ਚੋਣ ਕਰਦੇ ਸਮੇਂ ਕੀ-ਕੀ ਯਾਦ ਰੱਖਣਾ ਚਾਹੀਦਾ ਹੈ?

ਪ੍ਰਧਾਨ ਮੰਤਰੀ- ਦੇਖੇ ਹਰ ਯੁੱਗ ਵਿੱਚ ਜਦੋਂ ਵੀ ਕੋਈ ਨਵੀਂ ਤਕਨਾਲੋਜੀ ਦੀ ਚਰਚਾ ਹੁੰਦੀ ਹੈ, ਕੰਪਿਊਟਰ ਆਇਆ ਤਾਂ ਚਰਚਾ ਹੋਈ, ਕੀ ਹੋ ਜਾਵੇਗਾ, ਸਭ ਤਾਂ ਇਹ ਹਰ ਯੁੱਗ ਦੀ ਚਰਚਾ ਜਾ ਵਿਸ਼ਾ ਰਿਹਾ ਹੈ। ਸਾਨੂੰ ਕਿਸੇ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਹੈ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਇੱਕ ਤਾਂ ਅਸੀਂ ਉਸ ਦੇ ਗ਼ੁਲਾਮ ਨਹੀਂ ਬਣਾਂਗੇ, ਮੈਂ ਆਪਣੇ ਜੀਵਨ ਵਿੱਚ, ਮੈਂ ਹੀ ਨਿਰਣਾਇਕ ਰਹਾਂਗਾ, ਉਹ ਮੇਰਾ ਮਾਲਕ ਨਹੀਂ ਬਣੇਗਾ, ਜਿਵੇਂ ਕੁਝ ਬੱਚਿਆਂ ਦਾ ਹੈ ਮੋਬਾਇਲ ਉਨ੍ਹਾਂ ਦਾ ਮਾਲਕ ਬਣ ਗਿਆ ਹੈ, ਜੇਕਰ ਮੋਬਾਇਲ ਨਹੀਂ ਹੈ, ਤਾਂ ਖਾਣਾ ਨਹੀਂ ਖਾ ਸਕਦਾ ਹੈ, ਟੀਵੀ ਨਹੀਂ ਹੈ ਤਾਂ, ਜਿਉ ਨਹੀਂ ਸਕਦਾ ਹੈ। ਮਤਲਬ ਇਹ ਕਿ ਤੁਸੀਂ ਉਸ ਦੇ ਗ਼ੁਲਾਮ ਬਣ ਗਏ। ਮੈਂ ਗ਼ੁਲਾਮ ਨਹੀਂ ਬਣਾਂਗਾ। ਇੱਕ ਵਾਰ ਮਨ ਵਿੱਚ ਇਹ ਪੱਕਾ ਕਰਨਾ। ਹਰ ਤਕਨਾਲੋਜੀ ਦਾ ਅਸੀਂ ਜ਼ਿਆਦਾ ਉਪਯੋਗ ਕਰ ਸਕਦੇ ਹਾਂ। ਜੇਕਰ ਮੈਂ ਏਆਈ ਨੂੰ ਪੁੱਛਾਂ ਮੈਨੂੰ ਇਹ ਕਿਤਾਬ ਕਿੱਥੋਂ ਮਿਲੇਗੀ, ਕਿਹੜੀ ਹੈ, ਇਸ ਵਿਸ਼ੇ ’ਤੇ ਚੰਗੀ ਕਿਤਾਬ ਕਿਹੜੀ ਹੈ, ਹੋ ਸਕਦਾ ਹੈ ਉਹ ਸਹਾਇਤਾ ਕਰੇ। ਤੁਹਾਡੇ ਲਈ ਕੰਮ ਆਵੇਗਾ। ਪਰ ਤੁਸੀਂ ਕਹੋਗੇ ਮੈਂ ਨਹੀਂ ਪੜ੍ਹਾਂਗਾ, ਤੁਸੀਂ ਹੀ ਮੈਨੂੰ ਦੱਸੋ ਕਿ ਅੰਦਰ ਕੀ ਹੈ, ਤਾਂ ਫਿਰ ਗੜਬੜ ਹੈ, ਅਤੇ ਹਮੇਸ਼ਾ ਹੀ ਨੇਚਰ ਆਫ਼ ਜੌਬ ਬਦਲੇਗਾ, ਨੇਚਰ ਆਫ਼ ਜੌਬ ਬਦਲਣਾ ਹੈ ਅਤੇ ਪਹਿਲਾਂ ਵੀ ਜਦੋਂ ਬੈਲ ਗੱਡੀ ਵਿੱਚ ਲੋਕ ਜਾਂਦੇ ਸਨ, ਤਾਂ ਇੱਕ ਤਰ੍ਹਾਂ ਦਾ ਜੌਬ ਸੀ, ਹੁਣ ਉਹ ਹਵਾਈ ਜਹਾਜ਼ ਵਿੱਚ ਜਾਣ ਲੱਗਿਆ ਹੈ, ਤਾਂ ਬਹੁਤ ਕੁਝ ਬਦਲ ਗਿਆ। ਪਰ ਜੀਵਨ ਤਾਂ ਚਲਦਾ ਰਿਹਾ। ਤਾਂ ਮੈਂ ਸਮਝਦਾ ਹਾਂ ਅਸੀਂ ਤਕਨਾਲੋਜੀ ਨੂੰ ਸਮਝਣਾ ਹੋਵੇਗਾ, ਖ਼ੁਦ ਦਾ ਵਿਸਤਾਰ ਕਰਨਾ ਹੋਵੇਗਾ, ਉਸ ਵਿੱਚ ਉਸ ਤਕਨਾਲੋਜੀ ਦੀ ਤਾਕਤ ਨੂੰ ਜੋੜਣਾ ਹੋਵੇਗਾ। ਸਾਡੇ ਕੰਮਾਂ ਵਿੱਚ ਵੈਲਿਊ ਐਡੀਸ਼ਨ ਕਰੋ। ਜੇਕਰ ਇਹ ਹੁੰਦਾ ਹੈ, ਤਾਂ ਮੈਂ ਪੱਕਾ ਮੰਨਦਾ ਹਾਂ ਕਿ ਕਿੰਨੀ ਹੀ ਉੱਤਮ ਤੋਂ ਉੱਤਮ ਤਕਨਾਲੋਜੀ ਕਿਉਂ ਨਾ ਆਵੇ, ਸਾਨੂੰ ਉਪਯੋਗ ਕਰਨੀ ਹੀ ਹੈ, ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ।

 

ਵਿਦਿਆਰਥੀ- ਮੈਨੂੰ ਕਦੇ ਵਿਸ਼ਵਾਸ ਨਹੀਂ ਸੀ ਕਿ ਮੈਨੂੰ ਹੀ ਚੁਣਿਆ ਜਾਵੇਗਾ, ਸਾਡੇ ਪ੍ਰਧਾਨ ਮੰਤਰੀ ਨਾਲ ਇੰਨੇ ਵਧੀਆ ਮੌਕੇ ਲਈ।

 

ਵਿਦਿਆਰਥੀ- ਇਹ ਸੱਚਮੁੱਚ ਇੱਕ ਬਹੁਤ ਵਧੀਆ ਅਨੁਭਵ ਸੀ, ਮੈਂ ਪੂਰੀ ਤਰ੍ਹਾਂ ਪ੍ਰਭਾਵਿਤ ਹਾਂ ਅਤੇ ਇਹ ਇੱਕ ਅਸਲੀ ਮਹਿਸੂਸ ਹੋਇਆ।

ਵਿਦਿਆਰਥੀ- ਉਹ ਪ੍ਰਧਾਨ ਮੰਤਰੀ ਨਾਲੋਂ ਵੱਧ ਇੱਕ ਪਰਿਵਾਰ ਵਾਂਗ ਮਹਿਸੂਸ ਹੋ ਰਹੇ ਸੀ।

 

ਪ੍ਰਧਾਨ ਮੰਤਰੀ- ਸਾਥੀਓ ਕੋਇੰਬਟੂਰ ਦੇ ਸਾਡੇ ਨੌਜਵਾਨ ਸਾਥੀ ਪੜ੍ਹਾਈ ਦੇ ਨਾਲ-ਨਾਲ ਏਆਈ, ਸਟਾਰਟਅੱਪ ਅਤੇ ਭਵਿੱਖ ਦੀ ਤਕਨਾਲੋਜੀ ਨੂੰ ਲੈ ਕੇ ਬਹੁਤ ਜਾਗਰੂਕ ਹਨ ਅਤੇ ਮੈਂ ਕਹਿ ਸਕਦਾ ਹਾਂ, ਇਹੀ ਤਾਂ ਹੈ ਨੌਜਵਾਨ ਭਾਰਤ ਦੀ ਸੋਚ, ਜੋ ਵਿਕਸਿਤ ਭਾਰਤ 2047 ਦੇ ਸੰਕਲਪ ਨੂੰ ਰੋਜ਼ਾਨਾ ਨਵੀਂ ਮਜ਼ਬੂਤੀ ਦੇ ਰਹੀ ਹੈ।

ਸਾਥੀਓ,

ਪ੍ਰੀਕਸ਼ਾ ਪੇ ਚਰਚਾ ਦਾ ਮਤਲਬ ਹੀ ਹੈ ਨਾਲ ਬੈਠ ਕੇ ਗੱਲ ਕਰਨਾ ਅਤੇ ਇੱਕ ਦੂਜੇ ਤੋਂ ਸਿੱਖਣਾ ਅਤੇ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸਾਡੀ ਚਰਚਾ ਕੁਝ ਹਫਤਿਆਂ ਦੇ ਬਾਅਦ ਕੋਇੰਬਟੂਰ ਤੋਂ ਨਿਕਲ ਕੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਪਹੁੰਚ ਗਈ। ਉੱਥੇ ਵੀ ਬੱਚਿਆਂ ਨਾਲ ਮੇਰੀਆਂ ਬਹੁਤ ਦਿਲਚਸਪ ਗੱਲਾਂ ਹੋਈਆਂ ਅਤੇ ਮੈ ਕਹਿ ਸਕਦਾ ਹਾਂ ਸਿਰਫ ਗੱਲਬਾਤ ਨਹੀਂ, ਬਹੁਤ ਮਜ਼ੇਦਾਰ ਚੀਜ਼ਾਂ ਖਾਣ ਦਾ ਵੀ ਮੌਕਾ ਮਿਲ ਗਿਆ। ਤੁਸੀਂ ਵੀ ਇਸ ਦਾ ਆਨੰਦ ਲਵੋ।

 

 

ਵਿਦਿਆਰਥੀ- ਜੈ ਜੋਹਾਰ ਸਰ।

 

ਪ੍ਰਧਾਨ ਮੰਤਰੀ- ਜੈ ਜੋਹਾਰ।

ਵਿਦਿਆਰਥੀ- ਕੁਝ ਖਵਾਇਆ ਕਿ ਨਹੀਂ?

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਇਹ, ਕਿਵੇਂ ਬਣਦਾ ਹੈ?

ਵਿਦਿਆਰਥੀ- ਸਰ ਇਹ ਬੇਸਨ ਨੂੰ ਗੋਲ-ਗੋਲ ਆਕਾਰ ਦੇ ਕੇ ਉਸ ਨੂੰ ਤਲਦੇ ਹਾਂ।

 

ਪ੍ਰਧਾਨ ਮੰਤਰੀ- ਚੰਗਾ, ਹੋਰ?

ਵਿਦਿਆਰਥੀ- ਇਹ ਨਮਕੀਨ ਹੁੰਦਾ ਹੈ।

 

ਪ੍ਰਧਾਨ ਮੰਤਰੀ- ਤਾਂ ਕਦੋਂ ਖਾਂਦੇ ਹਨ ਇਹ ਲੋਕ?

ਵਿਦਿਆਰਥੀ- ਸਰ ਇਹ ਦੀਵਾਲ਼ੀ ਦੇ ਸਮੇਂ ’ਤੇ।

 

ਪ੍ਰਧਾਨ ਮੰਤਰੀ- ਦੀਵਾਲ਼ੀ ਦੇ ਸਮੇਂ ਖਾਂਦੇ ਹਨ।

ਵਿਦਿਆਰਥੀ- ਜ਼ਿਆਦਾਤਰ ਦੀਵਾਲ਼ੀ ਦੇ ਸਮੇਂ ਬਣਦਾ ਹੈ।

 

ਪ੍ਰਧਾਨ ਮੰਤਰੀ- ਮਹਾਰਾਸ਼ਟਰ ਵਿੱਚ ਇਸ ਨੂੰ ਕੀ ਕਹਿੰਦੇ ਹਨ?

ਵਿਦਿਆਰਥੀ- ਨਹੀਂ ਪਤਾ ਸਰ।

 

ਪ੍ਰਧਾਨ ਮੰਤਰੀ- ਮਹਾਰਾਸ਼ਟਰ ਵਿੱਚ ਇਵੇਂ ਹੀ ਬਣਦਾ ਹੈ, ਉਸ ਨੂੰ ਚਕਲੀ ਕਹਿੰਦੇ ਹਨ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਇਹ ਕੀ ਹੈ?

ਵਿਦਿਆਰਥੀ- ਸਰ ਇਹ ਖੁਰਮੀ ਹੈ।

 

ਪ੍ਰਧਾਨ ਮੰਤਰੀ- ਹਾਂ।

ਵਿਦਿਆਰਥੀ- ਸਾਡੀ ਗੁੜ ਤੋਂ ਬਣਦੀ ਹੈ, ਆਟੇ ਤੋਂ ਬਣਦੀ ਹੈ ਅਤੇ ਸੂਜੀ ਤੋਂ ਬਣਦੀ ਹੈ।

 

ਪ੍ਰਧਾਨ ਮੰਤਰੀ- ਤਾਂ ਵਧੀਆ ਖਵਾਉਣ ਦੇ ਲਈ ਧੰਨਵਾਦ ਬੇਟਾ।

ਵਿਦਿਆਰਥੀ- ਉੱਥੇ ਉਨ੍ਹਾਂ ਨੂੰ ਖੁਰਮੀ ਮਿਲੀ, ਤਾਂ ਉਨ੍ਹਾਂ ਨੇ ਸਭ ਨੂੰ ਆਪਣੇ ਹੱਥ ਨਾਲ ਇੱਕ-ਇੱਕ ਖੁਰਮੀ ਖਵਾਈ ਅਤੇ ਇਹ ਬਹੁਤ ਹੀ ਸ਼ਾਨਦਾਰੀ ਸੀ।

 

ਪ੍ਰਧਾਨ ਮੰਤਰੀ- ਤੁਹਾਡੇ ਮਨ ਵਿੱਚ ਵੀ ਕੁਝ ਸਵਾਲ ਆਉਂਦੇ ਹੋਣਗੇ, ਅੱਜ ਤੁਹਾਨੂੰ ਲੋਕਾਂ ਨੂੰ ਇੱਥੇ ਆਉਣ ਦੇ ਲਈ ਮੌਕਾ ਮਿਲ ਗਿਆ ਹੈ ਤਾਂ?

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਦੱਸੋ?

ਵਿਦਿਆਰਥੀ- ਸਾਨੂੰ ਵਿਦਿਆਰਥੀਆਂ ਨੂੰ ਵੀ ਪ੍ਰੀਖਿਆ ਦੇ ਬਾਅਦ ਛੁੱਟੀਆਂ ਵਿੱਚ ਜਾਣ ਦਾ ਬਹੁਤ ਮਨ ਕਰਦਾ ਹੈ, ਤਾਂ ਤੁਸੀਂ ਭਾਰਤ ਵਿੱਚ ਕੋਈ ਅਜਿਹੀਆਂ ਪੰਜ ਥਾਵਾਂ ਦੱਸ ਸਕਦੇ ਹੋ, ਜਿੱਥੇ ਅਸੀਂ ਵੀ ਜਾ ਸਕੀਏ?

 

ਪ੍ਰਧਾਨ ਮੰਤਰੀ- ਤੁਸੀਂ ਜਿਸ ਤਹਿਸੀਲ ਵਿੱਚੋਂ ਹੋ, ਕਿਹੜੀ ਤਹਿਸੀਲ ਹੈ ਤੁਹਾਡੀ?

ਵਿਦਿਆਰਥੀ- ਸਰ ਮੈਂ ਰਾਏਪੁਰ ਤੋਂ...

 

ਪ੍ਰਧਾਨ ਮੰਤਰੀ- ਰਾਏਪੁਰ ਤੋਂ, ਰਾਏਪੁਰ ਤਹਿਸੀਲ ਵਿੱਚ ਕਿਹੜੀਆਂ ਚੀਜ਼ਾਂ ਹਨ, ਇਸ ਦੀ ਇੱਕ ਸੂਚੀ ਬਣਾਓ, ਇਸ ਵਿੱਚ ਇੱਕ ਘੰਟਾ ਲੱਗੇਗਾ, 2 ਘੰਟੇ ਲੱਗ ਜਾਣਗੇ। ਫਿਰ ਇੱਕ ਸੂਚੀ ਬਣਾਓ, ਜ਼ਿਲ੍ਹੇ ਵਿੱਚ ਕਿਹੜੀਆਂ ਅਜਿਹੀਆਂ ਹਨ, ਜੋ ਮੈਂ ਨਹੀਂ ਦੇਖੀਆਂ, ਫਿਰ ਤੈਅ ਕਰੋ ਕਿ ਰਾਜ ਵਿੱਚ ਕਿਹੜੀਆਂ ਥਾਵਾਂ ਹਨ, ਛੱਤੀਸਗੜ੍ਹ ਵਿੱਚ ਉਹ ਕਿਹੜੀਆਂ ਥਾਵਾਂ ਹਨ, ਜਿੱਥੇ ਮੈਂ ਨਹੀਂ ਗਿਆ। ਅਸੀਂ ਜਿੱਥੇ ਵੀ ਜਾਂਦੇ ਹਾਂ, ਸਾਨੂੰ ਵਿਦਿਆਰਥੀਆਂ ਵਜੋਂ ਜਾਣਾ ਚਾਹੀਦਾ ਹੈ, ਫਿਰ ਸਾਨੂੰ ਸੈਰ-ਸਪਾਟੇ ਦਾ ਆਨੰਦ ਮਾਣਨਾ ਚਾਹੀਦਾ ਹੈ। ਰੇਲਗੱਡੀ ਦੇ ਡੱਬੇ ਵਿੱਚ ਯਾਤਰਾ ਕਰੋ ਅਤੇ ਖ਼ਾਸ ਕਰਕੇ ਭੋਜਨ ਨਾਲ ਲੈ ਜਾਓ। ਸਾਨੂੰ ਦੇਖਣਾ ਚਾਹੀਦਾ ਹੈ ਕਿ ਅਨੁਭਵ ਕਿਹੋ ਜਿਹਾ ਹੈ, ਭੀੜ ਕੀ ਹੁੰਦੀ ਹੈ, ਲੋਕ ਕੀ ਬੋਲਦੇ ਹਨ, ਉਹ ਕੀ ਕਰਦੇ ਹਨ, ਇਸ ਵਿੱਚ ਇੱਕ ਖ਼ੁਸ਼ੀ ਹੈ, ਜ਼ਿੰਦਗੀ ਵਿੱਚ ਸਿੱਖਣ ਨੂੰ ਮਿਲਦਾ ਹੈ। ਭਾਰਤ ਇੰਨੀ ਵਿਭਿੰਨਤਾ ਨਾਲ ਭਰਿਆ ਹੋਇਆ ਹੈ, ਇੱਕ ਜੀਵਨ ਵੀ ਇਸ ਨੂੰ ਦੇਖਣ ਲਈ ਬਹੁਤ ਨਹੀਂ ਹੈ।

ਵਿਦਿਆਰਥੀ- ਸਰ, ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਕਦੇ-ਕਦੇ ਅਸੀਂ ਪ੍ਰੀਖਿਆ ਦੌਰਾਨ ਰਿਵੀਜ਼ਨ ਨਹੀਂ ਕਰ ਪਾਉਂਦੇ ਹਾਂ, ਜਿਸ ਨਾਲ ਸਾਡਾ ਮਨ ਅਸ਼ਾਂਤ ਹੋ ਜਾਂਦਾ ਹੈ, ਤਾਂ ਸਰ ਅਸੀਂ ਆਪਣੇ ਮਨ ਨੂੰ ਸ਼ਾਂਤ ਕਿਵੇਂ ਕਰੀਏ, ਪ੍ਰੀਖਿਆ ਦੌਰਾਨ ਵੀ ਅਤੇ ਪ੍ਰੀਖਿਆ ਹਾਲ ਵਿੱਚ ਜਾਣ ਤੋਂ ਪਹਿਲਾਂ ਵੀ?

 

ਪ੍ਰਧਾਨ ਮੰਤਰੀ- ਇੱਕ ਹਫ਼ਤਾ ਦੇਖ ਲਵੋ ਪ੍ਰੀਖਿਆ ਤੋਂ ਪਹਿਲੇ ਦਾ, ਸਾਰੀਆਂ ਚੀਜ਼ਾਂ ਨੂੰ ਤੁਸੀਂ ਉੱਪਰ-ਹੇਠਾਂ ਤਾਂ ਕਰ ਹੀ ਲਿਆ ਹੋਵੇਗਾ। ਤੁਸੀਂ ਮੰਨ ਕੇ ਚਲੋ ਤੁਸੀਂ ਜੋ ਸੁਣਿਆ ਹੈ, ਤੁਸੀਂ ਜੋ ਪੜ੍ਹਿਆ ਹੈ, ਉਹ ਬੇਕਾਰ ਨਹੀਂ ਗਿਆ ਹੈ, ਕਿਤੇ ਨਾ ਕਿਤੇ ਤਾਂ ਸਟੋਰ ਹੈ ਹੀ ਹੈ ਉਹ। ਤੁਸੀਂ ਸ਼ਾਂਤ ਮਨ ਨਾਲ ਬੈਠੋ, ਚਿੰਤਾ ਨਾ ਕਰੋ, ਜਿਹੋ ਜਿਹਾ ਪੇਪਰ ਆਉਂਦਾ ਹੈ ਦੇਖ ਲਵੋ। ਦੂਸਰੀ ਚੀਜ਼, ਤੁਹਾਨੂੰ ਚੰਗਾ ਵਿਦਿਆਰਥੀ ਬਣਨਾ ਹੈ ਨਾ, ਤੁਹਾਨੂੰ ਉਸ ਵਿਸ਼ੇ ’ਤੇ ਪਕੜ ਹੋਣੀ ਚਾਹੀਦੀ ਹੈ, ਤਦੇ ਤਾਂ ਚੰਗੇ ਵਿਦਿਆਰਥੀ ਬਣੋਗੇ। ਵਿਸ਼ੇ ’ਤੇ ਪਕੜ ਕਿਵੇਂ ਆਵੇਗੀ? ਇੱਕ ਚੰਗਾ ਖਿਡਾਰੀ, ਚੰਗਾ ਖਿਡਾਰੀ ਕਿਵੇਂ ਬਣਦਾ ਹੈ?

ਵਿਦਿਆਰਥੀ- ਅਭਿਆਸ ਨਾਲ, ਇਕਸਾਰਤਾ ਨਾਲ, ਅਨੁਸ਼ਾਸਨ ਵਿੱਚ ਰਹਿੰਦਾ ਹੈ, ਰੁਟੀਨ ਵਿੱਚ ਚਲਦਾ ਹੈ।

 

ਪ੍ਰਧਾਨ ਮੰਤਰੀ- ਸਭ ਤੋਂ ਵੱਡੀ ਗੱਲ ਹੈ ਉਹ ਲਗਾਤਾਰ ਮੁਕਾਬਲਾ ਕਰਦਾ ਰਹਿੰਦਾ ਹੈ, ਗਿਰਦਾ ਹੈ, ਝੁਕਦਾ ਹੈ, ਹਾਰਦਾ ਹੈ, ਜਿੱਤਦਾ ਹੈ, ਕਰਦਾ ਹੈ। ਉਸ ਵਿੱਚੋਂ ਉਹ ਖਿਡਾਰੀ ਬਣਦਾ ਹੈ, ਠੀਕ ਹੈ? ਤੁਹਾਨੂੰ ਮੈਂ ਇੱਕ ਸੁਝਾਅ ਦਿੰਦਾ ਹਾਂ, ਤੁਸੀਂ ਕਰੋ। ਤੁਹਾਡੀ ਕਲਾਸ ਵਿੱਚ ਕੁਝ ਵਿਦਿਆਰਥੀ ਹੋਣਗੇ, ਤੁਹਾਨੂੰ ਲਗਦਾ ਹੈ ਇਹ ਜ਼ਰਾ ਪੜ੍ਹਨ ਵਿੱਚ ਕਮਜ਼ੋਰ ਹੈ, ਅਜਿਹੇ ਤਾਂ ਹੁੰਦੇ ਹੀ ਹਨ, ਇੱਕ ਨੂੰ ਤੁਸੀਂ ਦੋਸਤ ਬਣਾਓ। ਇਹ ਤਕਨੀਕ ਬਹੁਤ ਕੰਮ ਆਵੇਗੀ ਤੁਹਾਡੇ। ਉਸ ਨੂੰ ਕਹੋ ਕਿ ਮੈਂ ਅੱਜ ਤੁਹਾਨੂੰ ਗਣਿਤ ਸਿਖਾਉਣਾ ਚਾਹੁੰਦਾ ਹਾਂ। ਹੁਣ ਉਸ ਨੂੰ ਗਣਿਤ ਸਿਖਾਉਣ ਦੇ ਲਈ ਤੁਸੀਂ ਜੋ ਮਿਹਨਤ ਕਰੋਗੇ, ਦਿਮਾਗ ਫੋਕਸ ਕਰੋਗੇ, ਤੁਹਾਡਾ ਗਣਿਤ ਪੱਕਾ ਹੋਵੇਗਾ ਕਿ ਨਹੀਂ ਹੋਵੇਗਾ?

ਵਿਦਿਆਰਥੀ- ਹੋਵੇਗਾ ਸਰ।

 

ਵਿਦਿਆਰਥੀ- ਮੈਂ ਤਾਇਕਵਾਂਡੋ (Taekwondo) ਖੇਡਦੀ ਹਾਂ ਅਤੇ ਮੈਂ ਅੱਗੇ ਚਲ ਕੇ ਸਪੋਰਟਸ ਪਰਸਨ ਬਣਨਾ ਚਾਹੁੰਦੀ ਹਾਂ, ਆਪਣੀ ਪੜ੍ਹਾਈ ਅਤੇ ਸਪੋਰਟਸ ਨੂੰ ਸੰਤੁਲਿਤ ਕਿਵੇਂ ਰੱਖ ਸਕਦੀ ਹਾਂ?

ਪ੍ਰਧਾਨ ਮੰਤਰੀ- ਸਿੱਖਿਆ ਦੀ ਜੀਵਨ ਵਿੱਚ ਵੀ ਜ਼ਰੂਰਤ ਹੈ, ਸਮਾਜ ਵਿੱਚ ਵੀ ਜ਼ਰੂਰਤ ਹੈ, ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਇਹ ਗ਼ਲਤੀ ਕਦੇ ਨਾ ਕਰਨਾ ਕਿ ਖੇਡ ਵਿੱਚ, ਮੈਂ ਬਹੁਤ ਚੰਗਾ ਹਾਂ, ਇਸ ਲਈ ਮੈਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਪਰ ਸਿੱਖਿਆ ਹੀ ਸਭ ਕੁਝ ਕਰ ਲਵੇਗੀ, ਅਜਿਹਾ ਨਹੀਂ ਹੈ। ਤੁਹਾਡੇ ਵਿੱਚ ਹੁਨਰ ਹੈ, ਜਿੰਨਾ ਵੀ ਹੈ ਉਸ ਨੂੰ ਵਿਕਸਿਤ ਕਰਨਾ ਹੋਵੇਗਾ। ਖਿਡਾਰੀ ਬਣਨ ਦੇ ਲਈ ਖੇਡਾਂ ਉਹ ਇੱਕ ਵਿਸ਼ਾ ਹੈ, ਪਰ ਜ਼ਿੰਦਗੀ ਵਿੱਚ ਖੇਡ ਹੋਣ ਚਾਹੀਦਾ ਹੈ, ਇਹ ਵੀ ਬਹੁਤ ਜ਼ਰੂਰੀ ਹੈ। ਜ਼ਿੰਦਗੀ ਖੇਡ ਹੋਣ ਤੋਂ ਬਚਾਉਣ ਹੈ, ਤਾਂ ਜ਼ਿੰਦਗੀ ਵਿੱਚ ਖੇਡ ਹੋਣਾ ਚਾਹੀਦਾ ਹੈ। ਖੇਡਣਾ ਵੀ ਹੈ, ਖੇਡਾਂਗਾ ਤਾਂ ਖਿਲਾਂਗਾ, ਅਤੇ ਪੜ੍ਹਨਾ ਵੀ ਹੈ ਤਾਂ ਜੋ ਹੋਰ ਲੋਕ ਕਹਿਣਗੇ ਕਿ ਇਸ ਨੂੰ ਕੁਝ ਪੜ੍ਹਨਾ ਵਗੈਰਾ ਆਉਂਦਾ ਨਹੀਂ, ਇਸ ਲਈ ਮੈਦਾਨ ਵਿੱਚ ਰਹਿੰਦਾ ਹੈ, ਨਹੀਂ, ਪੜ੍ਹਨ ਵਿੱਚ ਵੀ ਮੈਂ ਤਾਕਤਵਰ ਹਾਂ, ਖੇਡਣ ਵਿੱਚ ਵੀ ਬਹੁਤ...

 

ਵਿਦਿਆਰਥੀ – ਉਨ੍ਹਾਂ ਨੇ ਜੋ ਵੀ ਦੱਸਿਆ ਉਸ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੀ ਅਤੇ ਮੈਂ ਸ਼ਬਦਾਂ ਵਿੱਚ ਦੱਸ ਨਹੀਂ ਸਕਦੀ, ਅੱਜ ਜੋ ਵੀ ਹੋਇਆ।

ਵਿਦਿਆਰਥੀ- ਸਰ ਮੇਰਾ ਸਵਾਲ ਇਹ ਹੈ ਜਿਵੇਂ ਕੁਝ ਸਾਲਾਂ ਪਹਿਲਾਂ ਤੁਸੀਂ ਸਵੱਛ ਭਾਰਤ ਸ਼ੁਰੂ ਕੀਤਾ ਸੀ, ਸਾਡਾ ਨਵਾਂ ਰਾਏਪੁਰ ਵੀ ਵਿਕਾਸ ਵੱਲ ਜਾ ਰਿਹਾ ਹੈ, ਤਾਂ ਅਸੀਂ ਇੱਕ ਵਿਦਿਆਰਥੀ ਵਜੋਂ ਉਸ ਵਿਕਾਸ ਦੇ ਲਈ ਜਾਂ ਆਪਣੇ ਵਾਤਾਵਰਨ ਦੀ ਸੰਭਾਲ ਲਈ ਕੀ ਯੋਗਦਾਨ ਦੇ ਸਕਦੇ ਹਾਂ?

 

ਪ੍ਰਧਾਨ ਮੰਤਰੀ- ਕੁਦਰਤੀ ਸਰੋਤਾਂ ਦੀ ਸੰਭਾਲ ਸਾਡੇ ਅੰਦਰ ਸਹਿਜ ਹੋਣੀ ਚਾਹੀਦੀ ਹੈ ਅਤੇ ਹੌਲੀ-ਹੌਲੀ ਸਾਨੂੰ ਦੂਜਿਆਂ ਨਾਲ ਜੁੜਨਾ ਚਾਹੀਦਾ ਹੈ। ਜੇ ਅਸੀਂ ਜੁੜਦੇ ਰਹਿੰਦੇ ਹਾਂ, ਤਾਂ ਬਦਲਾਅ ਆਉਂਦਾ ਹੈ। ਖ਼ੁਦ ਦੇ ਜੀਵਨ ਵਿੱਚ ਕੁਝ ਨਿਯਮਾਂ ਦਾ ਜੇਕਰ ਅਸੀਂ ਪਾਲਨ ਕਰਦੇ ਹਾਂ। ਜਿਵੇਂ ਹੁਣ ਪਾਣੀ, ਮੈਨੂੰ ਦੱਸੋ ਕਿ ਮੈਂ ਬੁਰਸ਼ ਕਰ ਰਿਹਾ ਹਾਂ ਅਤੇ ਪਾਣੀ ਵਹਿ ਰਿਹਾ ਹੈ, ਜੇਕਰ ਤੁਸੀਂ ਬੁਰਸ਼ ਕਰ ਰਹੇ ਹੋ, ਤਾਂ ਪਾਣੀ ਤਾਂ ਬੰਦ ਕਰੋ, ਜਦੋਂ ਮੂੰਹ ਧੋਵੋਗੇ ਤਦ ਪਾਣੀ ਲੈਣਾ। ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਹਨ। ਇੱਕ ਵਾਰ ਮੈਂ ਇੱਕ ਪਿੰਡ ਦੀ ਯਾਤਰਾ ਕਰ ਰਿਹਾ ਸੀ, ਦੂਰ ਤੋਂ ਮੈਂ ਦੇਖਿਆ ਕਿ ਇੱਕ ਥਾਂ ’ਤੇ ਜੰਗਲ ਜਿਹਾ ਲਗ ਰਿਹਾ ਹੈ, ਵੱਡਾ ਹਰਾ-ਭਰਾ, ਮੈਂ ਪੁੱਛਿਆ ਇਹ ਕੀ ਹੈ, ਉਨ੍ਹਾਂ ਨੇ ਦੱਸਿਆ ਕਿ ਇਹ ਤਾਂ ਸਕੂਲ ਹੈ। ਬਾਕੀ ਸਭ ਇੰਨਾ ਸੁੱਕਾ ਹੈ, ਇਹ ਹਰਾ ਹੈ। ਉੱਥੇ ਇੱਕ ਅਧਿਆਪਕ ਸਨ, ਉਸ ਅਧਿਆਪਕ ਨੇ ਇਹ ਜੋ ਪੈਟ੍ਰੋਲ ਪੰਪ ਹੁੰਦੇ ਹਨ ਉੱਥੇ ਜੋ ਤੇਲ ਦੇ ਕੈਨ-ਵਗੈਰਾ ਹੁੰਦੇ ਹਨ, ਉਹ ਇਕੱਠੇ ਕਰਦੇ ਸਨ ਉਹ ਅਤੇ ਬੱਚਿਆਂ ਨੂੰ ਕਹਿੰਦੇ ਸਨ ਕਿ ਤੁਹਾਡੇ ਘਰ ਵਿੱਚ ਉਹ ਜੋ ਪਾਣੀ ਹੁੰਦਾ ਹੈ, ਜਿਸ ਵਿੱਚ ਖਾਣ ਦਾ ਕੁੱਝ ਅੰਸ਼ ਹੁੰਦਾ ਹੈ, ਉਹ ਇਸ ਬੋਤਲ ਵਿੱਚ ਰੋਜ਼ ਸਕੂਲ ਆਓਗੇ, ਤਦ ਭਰ ਕੇ ਲੈ ਕੇ ਆਉਣਾ, ਤਾਂ ਸਾਰੇ ਬੱਚੇ ਉਹ ਬੋਤਲ ਭਰ ਕੇ ਜਾਂ ਜੋ ਉਨ੍ਹਾਂ ਨੂੰ ਕੰਟੇਨਰ ਦਿੱਤਾ ਹੈ, ਉਹ ਭਰ ਕੇ ਲੈ ਕੇ ਆਉਂਦੇ ਸੀ ਅਤੇ ਉਨ੍ਹਾਂ ਨੇ ਉੱਥੇ ਪੌਦੇ ਲਗਾਏ ਸੀ। ਹਰ ਬੱਚੇ ਨੂੰ ਇੱਕ ਪੌਦਾ ਦੇ ਦਿੱਤਾ ਗਿਆ ਸੀ, ਉਹ ਜੋ ਪਾਣੀ ਲੈ ਕੇ ਆਉਂਦਾ ਸੀ, ਉਹ ਉਸ ਵਿੱਚ ਪਾਉਣਾ ਹੁੰਦਾ ਸੀ ਉਸ ਨੂੰ। ਖਾਦ ਦਾ ਵੀ ਕੰਮ ਕਰਦਾ ਸੀ, ਸਬਜ਼ੀ ਵਗੈਰਾ ਦੇ ਛਿਲਕੇ ਹੁੰਦੇ ਸਨ, ਉਸ ਦੇ ਕਾਰਨ ਉਹ ਪੂਰਾ ਸਕੂਲ ਸਾਰੇ ਪਾਸਿਓਂ ਹਰਾ ਬਣ ਗਿਆ ਸੀ। ਇੱਕ ਅਧਿਆਪਕ ਨੇ ਇੰਨੀ ਵੱਡੀ ਤਬਦੀਲੀ ਲਿਆਂਦੀ। ਮਨੁੱਖੀ ਤੌਰ ’ਤੇ ਵਿਵਹਾਰ ਕਰੀਏ, ਤਾਂ ਬਦਲਾਅ ਸ਼ੁਰੂ ਹੋ ਜਾਂਦਾ ਹੈ। ਛੋਟੀਆਂ ਚੀਜ਼ਾਂ ਹਨ, ਅਸੀਂ ਆਰਾਮ ਨਾਲ ਕਰ ਸਕਦੇ ਹਾਂ। ਸਮਾਜ ਦਾ ਵਾਤਾਵਰਨ ਦੀ ਸੰਭਾਲ ਸਾਡੇ ਸੁਭਾਅ ਵਿੱਚ ਹੋਣੀ ਚਾਹੀਦੀ ਹੈ। 

 

 

ਵਿਦਿਆਰਥੀ- ਤੁਸੀਂ ਇੰਨੇ ਸਾਲ ਤੋਂ ਦੇਸ਼ ਨੂੰ ਸੰਭਾਲ ਰਹੇ ਹੋ, ਦੇਸ਼ ਦੇ ਲੀਡਰ ਹੋ, ਤਾਂ ਤੁਸੀਂ ਭਵਿੱਖ ਦੀ ਪੀੜ੍ਹੀ ਤੋਂ ਅਸੀਂ ਬੱਚਿਆਂ ਤੋਂ ਅਜਿਹੇ ਕਿਹੜੇ ਗੁਣਾਂ ਦੀ ਉਮੀਦ ਕਰਦੇ ਹੋ ਕਿ ਸਾਡੇ ਅੰਦਰ ਹੋਣੀ ਚਾਹੀਦੀ ਹੈ ਇੱਕ ਲੀਡਰ ਵਜੋਂ?

ਪ੍ਰਧਾਨ ਮੰਤਰੀ- ਅਜਿਹਾ ਲੀਡਰ ਬਣਨਾ ਹੈ ਕਿ ਨਿਡਰ ਬਣਨਾ ਹੈ?

ਵਿਦਿਆਰਥੀ- ਦੋਵੇਂ ਬਣਨਾ ਹੈ।

 

ਪ੍ਰਧਾਨ ਮੰਤਰੀ- ਦੇਖੋ ਪਹਿਲਾਂ ਨਿਡਰ ਬਣੋ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਤੁਹਾਡੇ ਕੋਲ ਜੋ ਵੀ ਕੰਮ ਹੈ, ਆਪਣਾ ਮਨ ਬਣਾਓ ਕਿ ਮੈਂ ਇਸ ਨੂੰ ਕਰਾਂਗਾ ਭਾਵੇਂ ਕੋਈ ਹੋਰ ਕਰੇ ਜਾਂ ਨਾ ਕਰੇ। ਜਦੋਂ ਇਹ ਮਨ ਵਿੱਚ ਆ ਜਾਵੇਗਾ, ਮੈਂ ਆਪਣੇ ਆਪ ਸ਼ੁਰੂ ਕਰਾਂਗਾ। ਫਿਰ ਤੁਸੀਂ ਦੇਖੋਗੇ ਕਿ ਲੀਡਰਸ਼ਿਪ ਆਪਣੇ ਆਪ ਉੱਭਰਨੀ ਸ਼ੁਰੂ ਹੋ ਜਾਵੇਗੀ। ਜਿਵੇਂ ਮੰਨ ਲਵੋ ਇੱਥੇ ਕੂੜਾ-ਕਚਰਾ ਹੈ, ਤੁਸੀਂ ਜਾ ਰਹੇ ਹੋ ਅਤੇ ਤੁਸੀਂ ਕੂੜਾ ਚੁੱਕ ਲਿਆ, ਤਾਂ ਤੁਹਾਡੇ ਨਾਲ ਜੋ ਚਾਰ ਲੋਕ ਚਲਦੇ ਹੋਣਗੇ ਨਾ, ਤੁਸੀਂ ਦੇਖਿਆ ਹੋਵੇਗਾ ਉਹ ਵੀ, ਉਨ੍ਹਾਂ ਨੂੰ ਵੀ ਲਗੇਗਾ ਯਾਰ ਚੁੱਕ ਲਵੋ। ਮਤਲਬ ਤੁਸੀਂ ਲੀਡਰ ਬਣ ਗਏ ਕਿ ਨਹੀਂ ਬਣ ਗਏ? ਚੰਗੀ ਚੀਜ਼ ਹੈ, ਸਾਨੂੰ ਆਪਣੇ ਆਪ ਨੂੰ ਹਮੇਸ਼ਾ ਲੀਡਰ ਭੂਮਿਕਾ ਵਿੱਚ ਤਿਆਰ ਕਰਨਾ ਚਾਹੀਦਾ ਹੈ, ਇਹ ਚੰਗਾ ਵਿਸ਼ਵਾਸ ਹੈ, ਵਿਚਾਰ ਵੀ ਚੰਗਾ ਹੈ। ਪਰ ਲੀਡਰ ਦਾ ਮਤਲਬ ਇਹ ਨਹੀਂ ਹੈ ਕਿ ਕਿ ਚੋਣਾਂ ਲੜਨਾ, ਰਾਜਨੀਤਕ ਪਾਰਟੀ ਬਣਾਉਣਾ, ਪਾਰਟੀ ਵਿੱਚ ਜਾਣਾ, ਭਾਸ਼ਣ ਦੇਣਾ, ਅਜਿਹਾ ਨਹੀਂ ਹੁੰਦਾ ਹੈ, ਲੀਡਰ ਮਤਲਬ, ਲੀਡਰਸ਼ਿਪ ਵਿੱਚ ਇੱਕ ਗੁਣ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ 10 ਲੋਕਾਂ ਨੂੰ ਆਪਣੀ ਗੱਲ ਸਮਝਾ ਪਾਓ, ਥੋੱਪਣੀ ਨਹੀਂ ਹੈ, ਸਮਝਾਉਣੀ ਹੈ। ਸਮਝਾਉਣ ਦੇ ਲਈ ਪਹਿਲਾਂ ਉਨ੍ਹਾਂ ਨੂੰ ਸਮਝਣਾ ਹੈ, ਜੋ ਉਨ੍ਹਾਂ ਨੂੰ ਸਮਝ ਪਾਉਂਦਾ ਹੈ, ਉਹ ਸਮਝਾ ਪਾਉਂਦਾ ਹੈ, ਜੋ ਉਨ੍ਹਾਂ ਨੂੰ ਸਮਝਦਾ ਨਹੀਂ, ਉਹ ਕੁਝ ਨਹੀਂ ਸਮਝਾ ਪਾਉਂਦਾ। ਅਤੇ ਇਸ ਲਈ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ।

ਵਿਦਿਆਰਥੀ- ਉਨ੍ਹਾਂ ਨੇ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਕਿ ਕਿਸੇ ਦੇ ਅੰਦਰ ਇੱਕ ਲੀਡਰਸ਼ਿਪ ਗੁਣ ਹੁੰਦਾ ਹੈ, ਜੇਕਰ ਉਹ ਕਿਸੇ ਚੀਜ਼ ਦੇ ਲਈ ਜ਼ਿੰਮੇਵਾਰ ਹੋ ਰਿਹਾ ਹੈ। ਜੇਕਰ ਮੈਂ ਇਸ ਨੂੰ ਬਿਆਨ ਕਰਾਂ ਤਾਂ ਮੈਂ ਕਹਾਂਗਾ ਕਿ ਇਹ ਇੱਕ ਸੁਪਨਾ ਸੀ। 

 

ਪ੍ਰਧਾਨ ਮੰਤਰੀ- ਮੈਂ ਪ੍ਰਧਾਨ ਮੰਤਰੀ ਨਾਲ ਮਿਲੀ।

ਵਿਦਿਆਰਥੀ- ਮੈਂ ਬਹੁਤ ਖ਼ੁਸ਼ਕਿਸਮਤ ਹਾਂ।

ਵਿਦਿਆਰਥੀ- ਬਹੁਤ ਚੰਗਾ ਸੀ, ਮਤਲਬ ਅਜਿਹਾ ਤਜਰਬਾ ਜੋ ਜ਼ਿੰਦਗੀ ਵਿੱਚ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ।

ਪ੍ਰਧਾਨ ਮੰਤਰੀ- ਪ੍ਰੀਖਿਆ ਦੀ ਤਿਆਰ ਦੇ ਅਨੁਭਵ, ਪ੍ਰੀਖਿਆ ਦੇ ਸਮੇਂ ਆਉਣ ਵਾਲੇ ਵਿਚਾਰ, ਤਣਾਅ ਅਤੇ ਲੋਕਾਂ ਦੀਆਂ ਉਮੀਦਾਂ ਨਾਲ ਜੁੜੇ ਹੋਏ ਬਹੁਤ ਸਾਰੇ ਸਵਾਲ ਲਗਾਤਾਰ ਚਰਚਾ ਦਾ ਹਿੱਸਾ ਬਣਦੇ ਹਨ ਅਤੇ ਪ੍ਰੀਕਸ਼ਾ ਪੇ ਚਰਚਾ ਦਾ ਮਕਸਦ ਹੀ ਹੈ ਕਿ ਸਾਡੇ ਨੌਜਵਾਨ ਸਾਥੀ ਇਸ ’ਤੇ ਖੁੱਲ੍ਹ ਕੇ ਗੱਲ ਕਰਨ। ਪ੍ਰੀਕਸ਼ਾ ਪੇ ਚਰਚਾ ਸਿਰਫ਼ ਬੋਰਡ ਦੀ ਪ੍ਰੀਖਿਆ ਦੀਆਂ ਤਿਆਰੀਆਂ ਨਾਲ ਜੁੜੀ ਨਹੀਂ ਹੈ। ਮੈਂ ਜਦੋਂ ਤੁਹਾਡੇ ਸਵਾਲ ਸੁਣਦਾ ਹਾਂ, ਤਾਂ ਸੁਭਾਵਕ ਹੈ ਮੇਰੇ ਮਨ ਨੂੰ ਵੀ ਉਹ ਛੂਹ ਲੈਂਦੇ ਹਨ। ਮੈਂ ਅੰਦਾਜ਼ਾ ਲਗਾਉਂਦਾ ਹਾਂ ਕਿ ਜੀਵਨ ਦੇ ਕਈ ਪਹਿਲੂਆਂ ਨਾਲ ਜੁੜੀਆਂ ਹੋਈਆਂ ਗੱਲਾਂ ਸਾਡੇ ਨੌਜਵਾਨ ਮਿੱਤਰਾਂ ਦੇ ਮਨ ਵਿੱਚ ਲਗਾਤਾਰ ਚਲ ਰਹੀਆਂ ਹਨ। ਮੈਂ ਹੁਣ ਤੁਹਾਨੂੰ ਗੁਜਰਾਤ ਲੈ ਕੇ ਜਾਵਾਂਗਾ, ਉੱਥੇ ਦੇ ਬੱਚਿਆਂ ਨੇ ਅਤੇ ਖ਼ਾਸ ਤੌਰ ’ਤੇ ਆਦਿਵਾਸੀ ਖੇਤਰ ਦੇ ਮੇਰੇ ਆਦਿਵਾਸੀ ਬੱਚਿਆਂ ਨੇ ਜੋ ਸਵਾਲ ਪੁੱਛੇ ਅਤੇ ਉਨ੍ਹਾਂ ਨੇ ਤਾਂ ਮੈਨੂੰ ਹੈਰਾਨ ਕਰ ਦਿੱਤਾ ਸੀ।

ਵਿਦਿਆਰਥੀ- ਨਮਸਤੇ ਸਰ। ਦੇਵ ਮੋਗਰਾ ਪਿੰਡ ਵਿੱਚ ਤੁਹਾਡਾ ਸਵਾਗਤ ਹੈ।

 

ਪ੍ਰਧਾਨ ਮੰਤਰੀ- ਵਾਹ। ਮੈਨੂੰ ਤਾਂ ਦੱਸਿਆ ਗਿਆ ਸੀ ਕਿ ਅੱਜ ਸਭ ਨੂੰ ਹਿੰਦੀ ਵਿੱਚ ਬੋਲਣਾ ਹੈ...

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਚਲੋ।

ਵਿਦਿਆਰਥੀ- ਸਰ ਜਦੋਂ ਆਏ ਤਾਂ ਅਸੀਂ ਦੇਖਿਆ ਕਿ ਉਨ੍ਹਾਂ ਨੇ ਕੋਟੀ ਪਾ ਰੱਖੀ ਹੈ ਜਿਸ ’ਤੇ ਵਾਰਲੀ ਕਲਾ ਹੈ, ਤਾਂ ਸਾਡੇ ਅਦਿਵਾਸੀ ਸਮਾਜ ਵਿੱਚ ਵਾਰਲੀ ਕਲਾ ਦਾ ਬਹੁਤ ਮਹੱਤਵ ਹੈ, ਤਾਂ ਸਾਨੂੰ ਇਹ ਦੇਖ ਕੇ ਬਹੁਤ ਚੰਗਾ ਲੱਗਿਆ।

 

ਪ੍ਰਧਾਨ ਮੰਤਰੀ- ਅਸੀਂ ਬਹੁਤ ਉਤਸੁਕ ਸੀ, ਤੁਹਾਨੂੰ ਮਿਲਣ ਦੇ ਲਈ। ਕਿਸੇ ਹੋਰ ਬੱਚੇ ਨੂੰ ਤੁਹਾਡੇ ਨਾਲ ਮਿਲਣ ਅਤੇ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ ਮਨ ਵਿੱਚ ਕਿੰਨੇ ਹੀ ਸਵਾਲ ਹੁੰਦੇ ਹਨ। ਪਰ ਅਸੀਂ ਕਿੰਨੇ ਨਸੀਬ ਵਾਲੇ ਹਾਂ ਕਿ ਜੋ ਤੁਹਾਡੇ ਨਾਲ ਗੱਲ ਕਰ ਰਹੇ ਹਾਂ।

 

ਵਿਦਿਆਰਥੀ- ਤੁਸੀਂ ਕਿੰਨੀ ਦੂਰ ਤੋਂ ਆਏ ਹੋ?

ਵਿਦਿਆਰਥੀ – ਅਸੀਂ ਇੱਥੇ ਡੇਡੀਆਪਾੜਾ ਤੋਂ।

 

ਪ੍ਰਧਾਨ ਮੰਤਰੀ- ਡੇਡੀਆਪਾੜਾ ਤੋਂ ਹੀ ਆਏ ਹੋ। ਚੰਗਾ।

ਵਿਦਿਆਰਥੀ- ਅਸੀਂ ਮਾਂਡਵੀ ਤੋਂ ਸਰ।

 

ਪ੍ਰਧਾਨ ਮੰਤਰੀ- ਮਾਂਡਵੀ, ਚੰਗਾ, ਕੀ ਨਾਂ?

ਵਿਦਿਆਰਥੀ- ਜੈ।

 

ਪ੍ਰਧਾਨ ਮੰਤਰੀ- ਜੈ ਅਤੇ ਅਭੀ। ਇੰਨੇ ਵੱਡੇ ਹੋ ਗਏ ਤੁਸੀਂ ਲੋਕ? ਕੀ ਤੁਸੀਂ ਉਨ੍ਹਾਂ ਨੂੰ ਪਛਾਣਦੇ ਹੋ? ਕੀ ਤੁਸੀਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਤੁਹਾਨੂੰ ਕਿਵੇਂ ਮਿਲਿਆ?

ਵਿਦਿਆਰਥੀ- ਹਾਂ ਜੀ।

 

ਪ੍ਰਧਾਨ ਮੰਤਰੀ- ਇਨ੍ਹਾਂ ਦੀ ਹਿੰਮਤ ਆਈ ਕਿ ਨਹੀਂ ਆਈ ਸਭ ਨੂੰ?

ਵਿਦਿਆਰਥੀ- ਹਾਂ ਜੀ ਸਰ ਆਈ।

 

ਪ੍ਰਧਾਨ ਮੰਤਰੀ- ਇਹ ਮੈਨੂੰ ਪਹਿਲਾਂ ਵੀ ਇੱਕ ਵਾਰ ਮਿਲਣ ਆਏ ਸੀ।

ਪ੍ਰਧਾਨ ਮੰਤਰੀ - ਚਲੋ ਦੱਸੋ ਤੁਸੀਂ ਲੋਕ ਕੁਝ ਪੁੱਛਣਾ ਚਾਹੁੰਦੇ ਹੋ, ਕੁਝ ਜਾਣਨਾ ਚਾਹੁੰਦੇ ਹੋ ਦੱਸੋ?

ਵਿਦਿਆਰਥੀ- ਸਰ ਸਾਡੇ ਮਾਤਾ-ਪਿਤਾ ਨੇ ਇਹ ਦੱਸਿਆ ਕਿ ਪਹਿਲਾਂ ਕੁਝ ਆਦਿਵਾਸੀ ਇਲਾਕੇ ਸਨ, ਜੋ ਬਹੁਤ ਹੀ ਪਛੜੇ ਹੋਏ ਸਨ। ਤਾਂ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਤੁਹਾਡਾ ਗੁਜਰਾਤ ਦੇ ਆਦਿਵਾਸੀ ਇਲਾਕਿਆਂ ਨਾਲ ਬਹੁਤ ਪਿਆਰ ਹੈ, ਅਤੇ ਤੁਸੀਂ ਉੱਥੇ ਬਦਲਾਅ ਵੀ ਕੀਤੇ, ਤਾਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਹਾਨੂੰ ਇਸ ਚੀਜ਼ ਦੀ ਪ੍ਰੇਰਨਾ ਕਿੱਥੋਂ ਮਿਲੀ?

 

ਪ੍ਰਧਾਨ ਮੰਤਰੀ- ਤੁਹਾਨੂੰ ਪਾਲ-ਚਿਤਰਿਆ ਦੀ ਘਟਨਾ ਪਤਾ ਹੈ?

ਵਿਦਿਆਰਥੀ- ਹਾਂ ਜੀ।

 

ਪ੍ਰਧਾਨ ਮੰਤਰੀ- ਉੱਥੇ ਆਦਿਵਾਸੀ ਸਮਾਜ ਨੇ ਬਹੁਤ ਵੱਡਾ ਆਜ਼ਾਦੀ ਦਾ ਸੰਘਰਸ਼ ਲੜਿਆ ਸੀ। ਇੱਕ ਵਾਰ ਬਹੁਤ ਭਿਆਨਕ ਅਕਾਲ ਹੋਇਆ ਸੀ। ਤਾਂ ਉਸ ਸਮੇਂ ਮੈਂ ਉਸ ਖੇਤਰ ਵਿੱਚ ਬਹੁਤ ਦਿਨਾਂ ਤੱਕ ਰਹਿ ਕੇ ਕੰਮ ਕਰਦਾ ਸੀ। ਤਾਂ ਉਸ ਸਮੇਂ ਲਗਦਾ ਸੀ ਕਿ ਇੱਥੇ ਸਿੱਖਿਆ ’ਤੇ ਧਿਆਨ ਦੇਣਾ ਚਾਹੀਦਾ ਹੈ। ਉਸ ਦੇ ਬਾਅਦ ਜਦੋਂ ਮੈਨੂੰ ਮੌਕਾ ਮਿਲਿਆ, ਮੁੱਖ ਮੰਤਰੀ ਬਣਿਆ ਤਾਂ ਮੈਂ ਧਿਆਨ ਦੇਣ ਲੱਗਿਆ। ਤੁਹਾਨੂੰ ਹੈਰਾਨੀ ਹੋਵੇਗੀ ਇੱਕ ਸਮਾਂ ਅਜਿਹਾ ਸੀ ਕਿ ਉਮਰਗਾਂਓ ਤੋਂ ਅੰਬਾਜੀ ਤੱਕ, ਇੱਕ ਵੀ ਸਾਇੰਸ ਸਕੂਲ ਨਹੀਂ ਸੀ। ਤਾਂ ਬਾਅਦ ਵਿੱਚ ਤੁਸੀਂ ਤਾਂ ਦੇਖਿਆ ਹੀ ਹੈ ਹੁਣ ਤਾਂ ਦੋ ਯੂਨੀਵਰਸਿਟੀਆਂ ਹਨ, ਸਾਇੰਸ ਸਕੂਲ ਹਨ, ਇੰਜੀਨੀਅਰ ਆਈਟੀਆਈ ਹੈ, ਬਹੁਤ ਸਾਰਾ ਬਦਲਾਅ ਆਇਆ ਹੈ। ਉਸ ਦਾ ਬਹੁਤ ਵੱਡਾ ਲਾਭ ਹੋ ਰਿਹਾ ਹੈ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਅੱਜ ਵੀ ਤੁਹਾਨੂੰ ਪਤਾ ਹੋਵੇਗਾ ਕਿ ਮੈਂ ਪੀਐੱਮ ਜਨਮਨ ਯੋਜਨਾ ਬਣਾਈ ਹੈ। ਆਦਿਵਾਸੀਆਂ ਵਿੱਚ ਵੀ ਕੁਝ ਇਲਾਕੇ ਅਤੇ ਕੁਝ ਲੋਕ ਹਨ ਸਮਾਜ, ਉਹ ਹੋਰ ਪਿੱਛੇ ਰਹਿ ਗਏ ਹਨ। ਤਾਂ ਮੈਨੂੰ ਫਿਰ ਉਨ੍ਹਾਂ ਦੇ ਲਈ ਅਲੱਗ ਤੋਂ ਸਕੀਮ ਬਣਾਉਣੀ ਪਈ, ਅਲੱਗ ਤੋਂ ਬਜਟ ਬਣਾਉਣਾ ਪਿਆ। ਤਾਂ ਮੈਨੂੰ ਤਦ ਤੋਂ ਲਗਦਾ ਸੀ ਕਿ ਅਸੀਂ ਸਿੱਖਿਆ ’ਤੇ ਜਿੰਨਾ ਜ਼ਿਆਦਾ ਬਲ ਦੇਵਾਂਗੇ, ਓਨਾ ਬਹੁਤ ਤੇਜ਼ੀ ਨਾਲ ਵਿਕਾਸ ਹੋਵੇਗਾ। ਦੂਜਾ ਮੇਰੇ ਮਨ ਵਿੱਚ ਸੀ, ਪੂਰੇ ਆਦਿਵਾਸੀ ਵਿੱਚ ਉਮਰਗਾਂਓ ਤੋਂ ਅੰਬਾਜੀ ਪੂਰਾ ਹਾਈਵੇਅ ਬਣਾਇਆ ਹੈ ਇੱਥੇ, ਤਾਂ ਵਿਕਾਸ ਦੇ ਲਈ ਇਨਫ੍ਰਾਸਟ੍ਰਕਚਰ ਦੀ ਬਹੁਤ ਜ਼ਰੂਰ ਹੁੰਦੀ ਹੈ, ਲੋਕ ਵੀ ਆਉਣਾ ਜਾਣਾ ਸ਼ੁਰੂ ਕਰਦੇ ਹਨ, ਤਾਂ ਉਸ ਦਿਸ਼ਾ ਵਿੱਚ ਧਿਆਨ ਦਿੱਤਾ।

ਵਿਦਿਆਰਥੀ- ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਪਹਿਲਗਾਮ ਹਮਲੇ ਦੇ ਬਾਅਦ ਘਰ ਵਿੱਚ ਸਭ ਚਰਚਾ ਕਰ ਰਹੇ ਸੀ ਕਿ ਹੁਣ ਅੱਗੇ ਕੀ ਹੋਵੇਗਾ? ਪੂਰਾ ਦੇਸ਼ ਤੁਹਾਡੇ ਵੱਲ ਦੇਖ ਰਿਹਾ ਸੀ। ਫਿਰ ਆਪ੍ਰੇਸ਼ਨ ਸਿੰਧੂਰ ਹੋਇਆ ਅਤੇ ਸਾਡੇ ਦੇਸ਼ ਦੀ ਸੈਨਾ ਨੇ ਜਿੱਤ ਹਾਸਲ ਕੀਤੀ। ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਆਪਣੇ ਤਣਾਅ ਨੂੰ ਕਿਵੇਂ ਹੈਂਡਲ ਕੀਤਾ? ਅਸੀਂ ਤਾਂ ਸਿਰਫ ਪ੍ਰੀਖਿਆ ਦੇ ਤਣਾਅ ਤੋਂ ਘਬਰਾ ਜਾਂਦੇ ਹਾਂ।

 

ਪ੍ਰਧਾਨ ਮੰਤਰੀ- ਤੁਸੀਂ ਲੋਕਾਂ ਨੂੰ ਪ੍ਰੀਖਿਆ ਦਾ ਤਣਾਅ ਹੁੰਦਾ ਹੈ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਆਪਣੀ ਪੁਰਾਣੀ ਪ੍ਰੀਖਿਆ ਦੇ ਦਿਨਾਂ ਨੂੰ ਯਾਦ ਕਰੋ, ਜੇਕਰ ਪੁਰਾਣੀ ਪ੍ਰੀਖਿਆਵਾਂ ਨੂੰ ਯਾਦ ਕਰੋਗੇ ਤਾਂ ਤੁਹਾਨੂੰ ਲਗੇਗਾ ਹਾਂ ਯਾਰ ਜਦੋਂ ਗਿਆ ਓਦੋਂ ਤਾਂ ਟੈਂਸ਼ਨ ਸੀ, ਪਰ ਜਦੋਂ ਪ੍ਰੀਖਿਆ ਦੇ ਕੇ ਆ ਗਿਆ ਤਾਂ ਕੁਝ ਨਹੀਂ ਸੀ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਇਵੇਂ ਹੁੰਦਾ ਹੈ ਕਿ ਨਹੀਂ?

ਵਿਦਿਆਰਥੀ- ਹੁੰਦਾ ਹੈ ਸਰ।

 

ਪ੍ਰਧਾਨ ਮੰਤਰੀ- ਪ੍ਰੀਖਿਆ ਦੇ ਲਈ ਸਭ ਤੋਂ ਚੰਗੀ ਚੀਜ਼ ਹੁੰਦੀ ਹੈ ਕਿ ਤੁਸੀਂ ਪੇਪਰ ਸੌਲਵ ਕਰਨ ਦੀ ਆਦਤ ਪਾਓ, ਲਿਖਣ ਦੀ। ਜ਼ਿਆਦਾਤਰ ਲੋਕ ਕੀ ਕਰਦੇ ਹਨ? ਪੜ੍ਹਦੇ ਹਨ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਜੇਕਰ ਖ਼ੁਦ ਇਸ ਤਰ੍ਹਾਂ ਤੁਸੀਂ ਅਭਿਆਸ ਕਰਦੇ ਰਹਿੰਦੇ ਹੋ, ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਹਾਨੂੰ ਕਦੇ ਵੀ ਤਣਾਅ ਨਹੀਂ ਹੋਵੇਗਾ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਅਸੀਂ ਕੀ ਕਰਦੇ ਹਾਂ, ਪੂਰੇ ਦਿਨ ਕਿਤਾਬ, ਕਦੇ ਹੱਸੋ ਵੀ। ਦੂਜਾ ਸਭ ਤੋਂ ਵੱਡੀ ਚੀਜ਼ ਹੈ ਜੋ ਅੱਜ ਲੋਕਾਂ ਨੂੰ ਧਿਆਨ ਵਿੱਚ ਨਹੀਂ ਹੈ, ਉਹ ਹੈ ਨੀਂਦ। ਚੰਗੀ ਨੀਂਦ ਲੈਣੀ ਹੀ ਚਾਹੀਦੀ ਹੈ। ਤੁਹਾਨੂੰ ਲਗੇਗਾ ਇਹ ਕਿਹੋ ਜਿਹਾ ਪ੍ਰਧਾਨ ਮੰਤਰੀ ਹੈ, ਜੋ ਸੌਣ ਦੀ ਗੱਲ ਕਰਨ ਲਈ ਆਇਆ, ਅਸੀਂ ਤਾਂ ਪ੍ਰੀਖਿਆ ਲਈ ਪੁੱਛ ਰਹੇ ਸੀ। ਪਰ ਉਹ ਨੀਂਦ ਇੰਨੀ ਪੂਰੀ ਲੈਂਦੇ ਹਨ, ਤਾਂ ਬਾਕੀ ਸਮੇਂ ਤੁਹਾਡਾ ਬਹੁਤ ਹੀ ਤਾਜ਼ਾ ਨਵੇਂ ਵਿਚਾਰ ਆਉਂਦੇ ਹਨ, ਮਨ ਬਹੁਤ ਖ਼ੁਸ਼ ਰਹਿੰਦਾ ਹੈ। 

ਵਿਦਿਆਰਥੀ- ਹਾਂ ਜੀ ਸਰ। ਅਸੀਂ ਡਾਕਟਰ ਜਾਂ ਕਦੇ ਇੰਜੀਨੀਅਰ ਜਾਂ ਕਦੇ ਅਫ਼ਸਰ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਅੱਗੇ ਵਧ ਕੇ, ਆਪਣੇ ਕਰੀਅਰ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ ਸਰ? 

 

ਪ੍ਰਧਾਨ ਮੰਤਰੀ- ਜੇਕਰ ਤੁਸੀਂ ਇੱਕ ਮਹੀਨੇ ਵਿੱਚ 10 ਚੀਜ਼ਾਂ ਵੱਖ-ਵੱਖ ਦੱਸ ਦਿੱਤੀਆਂ ਤਾਂ ਘਰ ਵਾਲੇ ਕੀ ਕਹਿਣਗੇ? ਇਸ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਹੈ। ਇਹ ਤਾਂ ਚੰਗੀ ਚੀਜ਼ ਹੈ, ਤੁਹਾਨੂੰ ਕੁਝ ਕਿਸੇ ਨੂੰ ਦੇਖ ਕੇ ਲੱਗਿਆ, ਮੈਂ ਵੀ ਅਜਿਹਾ ਬਣਦਾ ਤਾਂ ਕੀ ਹੁੰਦਾ? ਜੇਕਰ ਇਹ ਸਾਨੂੰ ਕਰਨਾ ਹੈ, ਜੋ ਵਿਅਕਤੀ ਬਹੁਤ ਵੱਡਾ ਬਣ ਗਿਆ ਹੈ, ਓਨਾ ਵੱਡਾ ਬਣਨ ਦੀ ਇੱਛਾ ਹੋਣਾ ਬੁਰਾ ਨਹੀਂ ਹੈ, ਪਰ ਉਹ ਵੱਡਾ ਬਣਿਆ ਹੈ ਉਸ ਨਾਲ ਆਪਣੇ ਆਪ ਨੂੰ ਨਾ ਜੋੜੇ। ਕਿੱਥੋਂ ਸ਼ੁਰੂ ਕੀਤਾ ਸੀ? ਜੇਕਰ ਤੁਹਾਡਾ ਧਿਆਨ ਉਸ ’ਤੇ ਹੋਵੇਗਾ ਤਾਂ ਫਿਰ ਅੱਗੇ ਆਓ, ਹਾਂ ਯਾਰ ਇੱਥੇ ਤੋਂ ਸ਼ੁਰੂ ਕਰਦਾ ਹਾਂ। ਕੋਈ ਕਹੇਗਾ ਕਿ ਮੈਂ ਕ੍ਰਿਕਟਰ ਬਣਾ, ਪਰ ਜਦੋਂ ਮੈਂ ਦੱਸਿਆ ਕਿ ਅੱਠਵੀਂ ਕਲਾਸ ਵਿੱਚ ਸੀ ਤਾਂ ਸਵੇਰੇ 4:00 ਵਜੇ ਉੱਠ ਕੇ, ਸਾਇਕਲ ਚਲਾ ਕੇ, ਸਟੇਡੀਅਮ ਤੱਕ ਜਾਂਦਾ ਸੀ। ਅਤੇ ਫਿਰ ਮੈਂ ਦੋ ਘੰਟੇ ਅਭਿਆਸ ਕਰਦਾ ਸੀ, ਤਾਂ ਫਿਰ ਤਾਂ ਮੈਂ ਕਿਹਾ ਚੰਗਾ ਇੰਨੀ ਮਿਹਨਤ ਕਰਨੀ ਪੈਂਦੀ ਹੈ। ਚਲੋ ਮੈਂ ਸ਼ੁਰੂ ਕਰਦਾ ਹਾਂ, ਹੁਣ ਤਾਂ ਕੀ ਲਗਦਾ ਹੈ ਹਾਂ ਦੇਖੋ ਯਾਰ ਸੈਂਚੁਰੀ ਲਗਾ ਦਿੱਤੀ, ਫੋਟੋ ਛਪ ਗਈ, ਤਾਂ ਸੁਪਨਿਆਂ ਦੇ ਲਈ ਜਿਊਣਾ ਸਿੱਖੋ, ਸੁਪਨਿਆਂ ਦੇ ਅਨੁਕੂਲ ਜ਼ਿੰਦਗੀ ਬਣਾਓ। ਪਰ ਸ਼ੋਰ ਜੇਕਰ ਮਚਾਵੇ ਤਾਂ ਸਫਲਤਾ ਸ਼ੋਰ ਮਚਾਵੇ।

ਵਿਦਿਆਰਥੀ- ਹਾਂ ਜੀ। 

 

ਪ੍ਰਧਾਨ ਮੰਤਰੀ- ਜਿਵੇਂ ਹੀ ਤੁਸੀਂ ਨੰਬਰ ਵੰਨ ’ਤੇ ਆ ਜਾਓਗੇ ਤਾਂ ਸਫਲਤਾ ਸ਼ੋਰ ਮਚਾਵੇਗੀ ਕਿ ਨਹੀਂ ਮਚਾਵੇਗੀ?

ਵਿਦਿਆਰਥੀ- ਮਚਾਵੇਗੀ।

 

ਪ੍ਰਧਾਨ ਮੰਤਰੀ- ਪੂਰੇ ਸਕੂਲ ਨੂੰ ਪਤਾ ਚੱਲੇਗਾ ਕਿ ਨਹੀਂ ਚੱਲੇਗਾ?

ਵਿਦਿਆਰਥੀ- ਚੱਲੇਗਾ।

 

ਪ੍ਰਧਾਨ ਮੰਤਰੀ- ਪੂਰੇ ਪਿੰਡ ਨੂੰ ਪਤਾ ਚੱਲੇਗਾ ਜਾਂ ਨਹੀਂ ਚੱਲੇਗਾ?

ਵਿਦਿਆਰਥੀ- ਚੱਲੇਗਾ।

 

ਪ੍ਰਧਾਨ ਮੰਤਰੀ- ਤਾਂ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ।

ਵਿਦਿਆਰਥੀ- ਸਰ ਨੇ ਜੋ ਗੱਲਾਂ ਦੱਸੀਆਂ ਜੋ ਮੈਂ ਸੁਣੀਆਂ ਸਭ ਮੈਨੂੰ ਆਪਣੇ ਜੀਵਨ ਵਿੱਚ ਅੱਗੇ ਵਧਣ ਦੇ ਲਈ ਅਤੇ ਅੱਗੇ ਵਧ ਕੇ ਕੁਝ ਬਣਨ ਦੇ ਲਈ ਪ੍ਰੇਰਨਾ ਦਿੰਦੀਆਂ ਹਨ।

 

ਪ੍ਰਧਾਨ ਮੰਤਰੀ- ਆਓ।

ਵਿਦਿਆਰਥੀ- ਸਰ ਹੁਣ ਅਸੀਂ ਲੈ ਚਲਦੇ ਹਾਂ ਸਾਡੇ ਸਭਿਆਚਾਰ ਨਾਲ ਸਬੰਧਿਤ ਕੁਝ ਚੀਜ਼ਾਂ ਦਿਖਾਉਣ। ਸਰ ਇਹ ਹੈ ਵਾਰਲੀ ਪੇਂਟਿੰਗਸ ਜੋ ਇੱਕ ਕਾਰਡਬੋਰਡ ਬਣਾਉਂਦੇ ਹਨ, ਉਸ ’ਤੇ ਇਵੇਂ ਟਿੰਗ ਕਰਦੇ ਹਾਂ। ਇਹ ਸਾਰੀਆਂ ਉਹ ਚੀਜ਼ਾਂ ਹਨ, ਜੋ ਸਾਡੇ ਸਭਿਆਚਾਰ ਨਾਲ ਸਬੰਧਿਤ ਹਨ। ਸਰ ਸਾਡੇ ਆਦਿਵਾਸੀ ਇਲਾਕੇ ਤੋਂ ਜੋ ਆਦਿਵਾਸੀ ਹਨ, ਉਨ੍ਹਾਂ ਦੀਆਂ ਕਲਾਕ੍ਰਿਤੀਆਂ ਨੂੰ ਵੀ ਪੇਸ਼ ਕੀਤਾ ਹੈ। ਜਿਵੇਂ ਕਿ ਚਿੱਤਰ-ਕਲਾ ਹੈ, ਇਹ ਹੈ ਲਿੱਪਨ ਕਲਾ। ਇਹ ਜੋ ਮੈਂ ਬਣਾਇਆ ਹੈ ਇਹ ਪਿਠੋਰਾ ਕਲਾ ਹੈ।

 

ਪ੍ਰਧਾਨ ਮੰਤਰੀ- ਖ਼ੁਦ ਬਣਾਇਆ ਹੈ?

ਵਿਦਿਆਰਥੀ- ਹਾਂ ਜੀ ਸਰ। ਤੁਹਾਡੇ ਲਈ ਬਣਾਇਆ ਹੈ।

 

ਪ੍ਰਧਾਨ ਮੰਤਰੀ- ਕੀ ਨਾਂ ਹੈ ਤੁਹਾਡਾ?

ਵਿਦਿਆਰਥੀ- ਕਿਸ਼ਨ ਹੈ।

 

ਪ੍ਰਧਾਨ ਮੰਤਰੀ- ਇਹ ਤੁਹਾਡੀ ਲਿਖਾਈ ਹੈ?

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਅਰੇ ਵਾਹ।

ਵਿਦਿਆਰਥੀ- ਧੰਨਵਾਦ ਸਰ।

 

ਪ੍ਰਧਾਨ ਮੰਤਰੀ- ਕਿੰਨੀ ਵਧੀਆ ਹੈ।

ਵਿਦਿਆਰਥੀ- ਘਰ ਦੀਆਂ ਕੰਧਾਂ ’ਤੇ ਇਹ ਬਣਾਏ ਹਨ ਅਤੇ ਉਨ੍ਹਾਂ ਦੀ ਪੂਜਾ ਵੀ ਕਰਦੇ ਹਾਂ।

 

ਪ੍ਰਧਾਨ ਮੰਤਰੀ- ਵਾਹ, ਤਾਂ ਤੁਸੀਂ ਤਾਂ ਵੱਡੇ ਕਲਾਕਾਰ ਹੋ ਗਏ ਹੋ।

ਵਿਦਿਆਰਥੀ- ਹਾਂ ਜੀ ਸਰ। ਮੈਨੂੰ ਬਹੁਤ ਚੰਗਾ ਲਗ ਰਿਹਾ ਹੈ ਕਿ ਸਾਡੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੇਰੀ ਪੇਂਟਿੰਗਸ ਲਈਆਂ ਹਨ ਅਤੇ ਸਰ ਨੇ ਵੀ ਬਹੁਤ ਚੰਗੇ ਤਰੀਕੇ ਨਾਲ ਸਾਡੇ ਨਾਲ ਜਿਵੇਂ ਅਸੀਂ ਖ਼ੁਦ ਦੋਸਤ ਨਾਲ ਗੱਲ ਕਰ ਰਹੇ ਹਾਂ, ਅਜਿਹਾ ਲਗ ਰਿਹਾ ਸੀ।

ਵਿਦਿਆਰਥੀ- ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਅਧਿਆਪਕ ਦੀ ਕੀ ਭੂਮਿਕਾ ਸੀ?

 

ਪ੍ਰਧਾਨ ਮੰਤਰੀ- ਬਹੁਤ ਭੂਮਿਕਾ ਸੀ, ਜਿਵੇਂ ਮੈਂ ਦੱਸਿਆ ਇਹ ਮੇਰੇ ਅਧਿਆਪਕ ਸਾਨੂੰ ਰੋਜ਼ਾਨਾ ਕਹਿੰਦੇ ਸਨ ਕਿ ਤੁਸੀਂ ਲਾਇਬ੍ਰੇਰੀ ਜਾਓ, ਟਾਇਮਜ਼ ਆਫ਼ ਇੰਡੀਆ ਵਿੱਚ ਇਹ ਸੰਪਾਦਕੀ ਦੇ ਉੱਪਰ ਇੱਕ ਵਾਕ ਰਹਿੰਦਾ ਹੈ, ਤੁਸੀਂ ਉਸ ਵਿੱਚ ਲਿਖ ਕੇ ਆਓ ਅਤੇ ਦੂਜੇ ਦਿਨ ਉਹ ਉਸ ਦੀ ਚਰਚਾ ਕਰਦੇ ਸਨ, ਤਾਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਜਿਵੇਂ ਇਹ ਜੋ ਫਿਟਨੈੱਸ ਵਾਲਾ ਮਾਮਲਾ ਹੈ ਤਾਂ ਮੇਰੇ ਇੱਥੇ ਇੱਕ ਪਰਮਾਰ ਸਾਹਬ ਕਰਦੇ ਸਨ, ਜਦੋਂ ਮੈਂ ਪ੍ਰਾਇਮਰੀ ਵਿੱਚ ਸੀ, ਉਹ ਬਹੁਤ ਤਾਕੀਦ ਕਰਦੇ ਸਨ ਫਿਜ਼ੀਕਲ ਫਿਟਨੈੱਸ ਦੇ ਲਈ, ਸਿਖਾਉਂਦੇ ਵੀ ਸਨ, ਅਤੇ ਯੋਗਾ ਸਿਖਾਉਂਦੇ ਸਨ, ਮੱਲਖੰਬ ਸਿਖਾਉਂਦੇ ਸਨ। ਅਸੀਂ ਪਲੇਅਰ ਨਹੀਂ ਬਣੇ, ਪਰ ਸਾਨੂੰ ਇਹ ਤਾਂ ਸਮਝ ਆਈ ਕਿ ਇਹ ਸਰੀਰ ਦੇ ਲਈ ਜ਼ਰੂਰੀ ਹੈ। ਤਾਂ ਹਰ ਅਧਿਆਪਕ ਦਾ ਹਰ ਇੱਕ ਦੇ ਜੀਵਨ ਵਿੱਚ ਤੁਸੀਂ ਦੁਨੀਆ ਦੇ ਕਿੰਨੇ ਵੀ ਵੱਡੇ ਮਹਾਨ ਪੁਰਸ਼ ਨੂੰ ਮਿਲੋ, ਉਸ ਦੇ ਜੀਵਨ ਵਿੱਚੋਂ ਦੋ ਗੱਲਾਂ ਜ਼ਰੂਰ ਮਿਲਣਗੀਆਂ। ਉਹ ਕਹੇਗਾ ਕਿ ਮੇਰੇ ਜੀਵਨ ਵਿੱਚ ਮੇਰੀ ਮਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ।

ਵਿਦਿਆਰਥੀ- ਹਾਂ ਜੀ।

 

ਪ੍ਰਧਾਨ ਮੰਤਰੀ- ਦੂਜਾ ਕਹੇਗਾ ਮੇਰੇ ਜੀਵਨ ਵਿੱਚ ਮੇਰੇ ਅਧਿਆਪਕ ਦੀ ਬਹੁਤ ਵੱਡੀ ਭੂਮਿਕਾ ਹੈ।

ਵਿਦਿਆਰਥੀ- ਹਰ ਇੱਕ ਖੇਤਰ ਵਿੱਚ ਸਾਡਾ ਦੇਸ਼ ਅੱਗੇ ਵਧ ਰਿਹਾ ਹੈ। ਤਾਂ ਤੁਸੀਂ ਦੱਸੋ ਕਿ ਸਾਡੇ ਦੇਸ਼ ਤੋਂ ਆਦਿਵਾਸੀ ਭਾਈਚਾਰੇ ਦੇ ਲੋਕ ਸਾਡੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਕੀ ਕਰ ਸਕਦੇ ਹਨ?

 

ਪ੍ਰਧਾਨ ਮੰਤਰੀ- ਬਹੁਤ! ਦੇਖੋ ਦੇਸ਼ ਜੋ ਅੱਜ ਅੱਗੇ ਵਧਿਆ ਹੈ ਨਾ, ਉਹ ਆਦਿਵਾਸੀ ਸਮਾਜ ਦੇ ਕਾਰਨ ਹੀ ਵਧਿਆ ਹੈ। ਅੱਜ ਦੇਸ਼ ਦਾ ਵਾਤਾਵਰਨ ਬਚਿਆ ਹੈ ਤਾਂ ਆਦਿਵਾਸੀ ਸਮਾਜ ਦੇ ਕਾਰਨ ਬਚਿਆ ਹੈ। ਉਹ ਕੁਦਰਤ ਦੀ ਪੂਜਾ ਕਰਦੇ ਹਨ, ਕੁਦਰਤ ਦੀ ਰੱਖਿਆ ਕਰਦੇ ਹਨ। ਅੱਜ ਵੀ ਸਾਡੇ ਦੇਸ਼ ਦੀ ਸੈਨਾ, ਸਭ ਤੋਂ ਵੱਧ ਦੇਸ਼ ਭਰ ਦੇ ਆਦਿਵਾਸੀ ਸਮਾਜ ਦੀਆਂ ਬੇਟੇ-ਬੇਟੀਆਂ ਸੈਨਾ ਵਿੱਚ ਹਨ। ਅੱਜ ਦੇਸ਼ ਦੇ ਹਰ ਖੇਤਰ ਵਿੱਚ ਹੁਣ ਕੋਈ ਫਰਕ ਨਹੀਂ ਰਹਿਣਾ ਚਾਹੀਦਾ ਹੈ। ਸਾਡੇ ਲਈ ਕੋਈ ਫਰਕ ਨਹੀਂ, ਸਾਡੇ ਕੋਲ ਤਾਂ ਹੁਣ ਜਿਵੇਂ ਸਪੋਰਟਸਮੈਨ ਹਨ, ਸਾਡੇ ਆਦਿਵਾਸੀ ਬੱਚੇ ਬਹੁਤ ਕਰ ਸਕਦੇ ਹਨ। ਇਨ੍ਹਾਂ ਦਾ ਵਿਕਾਸ ਹੋਇਆ, ਦੇਸ਼ ਦਾ ਨਾਂ ਰੋਸ਼ਨ ਹੋਇਆ, ਤੁਹਾਨੂੰ ਪਤਾ ਹੈ ਹੁਣੇ ਕ੍ਰਿਕਟ ਮਹਿਲਾ ਟੀਮ ਜਿੱਤ ਕੇ ਆਈ ਹੈ, ਪਤਾ ਹੈ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਕ੍ਰਾਂਤੀ ਗੌੜ ਨਾਂ ਦੀ ਬੇਟੀ ਹੈ ਮੱਧ ਪ੍ਰਦੇਸ਼ ਤੋਂ, ਉਹ ਆਦਿਵਾਸੀ ਬੇਟੀ ਹੈ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਉਨ੍ਹਾਂ ਨੇ ਖੇਡਾਂ ਵਿੱਚ ਨਾਂ ਕਮਾਇਆ ਹੈ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਅਤੇ ਉਂਝ ਵੀ ਸਾਡੇ ਦੇਸ਼ ਦੇ ਕਈ ਖਿਡਾਰੀ ਹਨ, ਜੋ ਆਦਿਵਾਸੀ ਸਮਾਜ ਤੋਂ ਹਨ ਅਤੇ ਉਨ੍ਹਾਂ ਨੇ ਬਹੁਤ ਵੱਡਾ ਨਾਂ ਰੌਸ਼ਨ ਕੀਤਾ ਹੈ। ਉਸੇ ਤਰ੍ਹਾਂ ਨਾਲ ਹੁਨਰ! ਤੁਹਾਡੇ ਕੋਲ ਇੰਨੀ ਵੱਡੀ ਕਲਾ ਹੈ, ਤੁਸੀਂ ਜੇਕਰ ਤਕਨਾਲੋਜੀ ਸਿੱਕ ਲਵੋ, ਤਾਂ ਇਹੀ ਸਮਰੱਥ ਕਿੰਨਾ ਅੱਗੇ ਵਧ ਜਾਵੇਗਾ। 

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਤਾਂ ਇੱਕ ਤਾਂ ਸਾਨੂੰ ਨੌਕਰੀ ਦੇ ਲਈ ਜ਼ਿੰਦਗੀ, ਇਹ ਨਹੀਂ ਹੋ ਸਕਦਾ।

ਵਿਦਿਆਰਥੀ- ਨਹੀਂ।

 

ਪ੍ਰਧਾਨ ਮੰਤਰੀ- ਸੁਪਨਾ ਤਾਂ ਅਜਿਹਾ ਹੋਣਾ ਚਾਹੀਦਾ ਹੈ ਕਿ ਮੈਂ ਇੱਕ ਅਜਿਹੀ ਜ਼ਿੰਦਗੀ ਜਿਉਣਾ ਚਾਹੁੰਦਾ ਹਾਂ, ਉਸ ਦੇ ਲਈ ਮੈਂ ਜ਼ਿੰਦਗੀ ਨੂੰ ਬਣਾਵਾਂਗਾ। ਜੇਕਰ ਇਹ ਅਸੀਂ ਕਰਦੇ ਹਾਂ ਤਾਂ ਸਾਨੂੰ ਬਹੁਤ ਲਾਭ ਹੋਵੇਗਾ। ਗਾਣਾ ਗਾਓਗੇ ਚਲੋ ਸੁਣਾਓ।

ਵਿਦਿਆਰਥੀ- ਜੰਗਲੁ ਰੇਨਾਰੀ ਤੂੰ ਪਾਹਾਡੂ ਰੇਨਾਰੀ, ਜੰਗਲੁ ਰੇਨਾਰੀ ਤੂੰ ਪਾਹਾਡੂ ਰੇਨਾਰੀ...(ਪੂਰਾ ਗਾਣਾ ਸਪਸ਼ਟ ਨਹੀਂ)

 

ਵਿਦਿਆਰਥੀ- ਅਸੀਂ ਸਭ ਨੇ ਮਿਲ ਕੇ ਉਨ੍ਹਾਂ ਦੇ ਲਈ ਇੱਕ ਗਾਣਾ ਗਾਇਆ ਜੋ ਕਿ ਇੱਥੇ ਮੋਗੀ ਮਾਤਾ ਬਾਰੇ ਸੀ। ਉਹ ਕਿੱਥੇ ਰਹਿੰਦੇ ਹਨ, ਕਿਵੇਂ ਕਹਿੰਦੇ ਹਨ, ਉਹ ਸਭ ਸੀ ਉਸ ਗਾਣੇ ਵਿੱਚ।

ਵਿਦਿਆਰਥੀ- ਸਾਡੀ ਬਹੁਤ ਸਾਰੀ ਗੱਲਬਾਤ ਹੋਈ ਸਰ ਦੇ ਨਾਲ, ਕਿ ਕਿਵੇਂ ਜੀਵਨ ਵਿੱਚ ਹਮੇਸ਼ਾ ਖ਼ੁਸ਼ ਰਹੀਏ, ਸਾਰੇ ਸਟ੍ਰੈੱਸ ਨੂੰ ਕਿਵੇਂ ਦੂਰ ਕਰੀਏ, ਆਪਣਾ ਟਾਈਮ ਮੈਨੇਜਮੈਂਟ ਕਿਵੇਂ ਕਰੀਏ ਅਤੇ ਪ੍ਰੀਖਿਆ ਬਾਰੇ ਵੀ ਕਿਵੇਂ ਮਤਲਬ ਪੜ੍ਹਾਈ ਕਰੀਏ ਪ੍ਰੀਖਿਆ ਤੋਂ ਡਰਨਾ ਨਹੀਂ ਹੈ।

 

ਵਿਦਿਆਰਥੀ- ਪਹਿਲਾਂ ਤਾਂ ਮੈਨੂੰ ਆਪਣੀਆਂ ਅੱਖਾਂ ’ਤੇ ਭਰੋਸਾ ਹੀ ਨਹੀਂ ਹੋ ਰਿਹਾ ਸੀ ਕਿ ਪ੍ਰਧਾਨ ਮੰਤਰੀ ਸਰ ਸਾਡੇ ਸਾਹਮਣੇ ਹਨ। ਪਤਾ ਹੀ ਨਹੀਂ ਚਲਿਆ ਕਿ ਸਮਾਂ ਕਿੱਥੇ ਚਲਾ ਗਿਆ।

ਪ੍ਰਧਾਨ ਮੰਤਰੀ- ਪ੍ਰੀਕਸ਼ਾ ਪੇ ਚਰਚਾ ਦਾ ਸਾਡਾ ਸਫਰ ਅਸ਼ਟਲਕਸ਼ਮੀ, ਭਾਵ ਉੱਤਰ-ਪੂਰਬ ਵੀ ਪਹੁੰਚਿਆ। ਅਤੇ ਗੁਵਾਹਾਟੀ ਵਿੱਚ ਪ੍ਰੀਕਸ਼ਾ ਪੇ ਚਰਚਾ ਅਤੇ ਉਹ ਵੀ ਬ੍ਰਹਿਮਪੁਤਰ ਦੇ ਉਸ ਵਹਿੰਦੇ ਹੋਏ ਪਾਣੀ ਦਰਮਿਆਨ ਆਨੰਦ ਨਾਲ ਸੈਰ ਕਰਦੇ-ਕਰਦੇ ਚਰਚਾ ਵੀ ਚਲਦੀ ਰਹੀ।

ਵਿਦਿਆਰਥੀ- ਨਮਸਕਾਰ ਸਰ।

 

ਪ੍ਰਧਾਨ ਮੰਤਰੀ- ਚਲੋ ਬੈਠੋ।

ਵਿਦਿਆਰਥੀ- ਪ੍ਰਣਾਮ ਮਾਣਯੋਗ ਪ੍ਰਧਾਨ ਮੰਤਰੀ ਜੀ। ਅਸੀਂ ਸਾਰੇ ਤੁਹਾਨੂੰ ਇੱਕ ਗਮੋਚਾ ਦੇਣਾ ਚਾਹੁੰਦੇ ਹਾਂ।

 

ਪ੍ਰਧਾਨ ਮੰਤਰੀ- ਜ਼ਰੂਰ, ਅਸਾਮ ਵਿੱਚ ਆਏ ਅਤੇ ਗਮੋਚਾ ਨਾ ਹੋਵੇ। ਵਾਹ।

ਵਿਦਿਆਰਥੀ- ਉਨ੍ਹਾਂ ਦੀ ਮੌਜੂਦਗੀ ਬਹੁਤ ਸ਼ਾਂਤ ਹੈ, ਬਹੁਤ ਆਰਾਮਦਾਇਕ ਮਹਿਸੂਸ ਹੋਇਆ। ਉਨ੍ਹਾਂ ਨਾਲ ਬੈਠਣ ਨਾਲ ਜੋ ਕੋਈ ਚਿੰਤਾ ਸੀ ਦੂਰ ਹੋ ਗਈ। ਅਸੀਂ ਉਨ੍ਹਾਂ ਨਾਲ ਬਹੁਤ ਗੱਲਾਂ ਕੀਤੀਆਂ।

 

ਪ੍ਰਧਾਨ ਮੰਤਰੀ- ਚੰਗਾ ਤੁਸੀਂ ਲੋਕਾਂ ਨੇ ਪ੍ਰੀਕਸ਼ਾ ਪੇ ਚਰਚਾ ਪ੍ਰੋਗਰਾਮ ਪਹਿਲਾਂ ਕਦੇ ਦੇਖਿਆ ਹੈ ਟੀਵੀ ’ਤੇ?

ਵਿਦਿਆਰਥੀ- ਹਾਂ ਜੀ ਸਰ ਦੇਖਿਆ ਹੈ।

 

ਪ੍ਰਧਾਨ ਮੰਤਰੀ- ਚੰਗਾ ਕਦੇ ਤੁਸੀਂ ਲੋਕਾਂ ਨੇ ਉਹ ਕਿਤਾਬ ਦੇਖੀ ਹੈ?

ਵਿਦਿਆਰਥੀ- ਹਾਂ ਜੀ ਸਰ। ਐਗਜ਼ਾਮ ਵੌਰੀਅਰ।

 

ਪ੍ਰਧਾਨ ਮੰਤਰੀ- ਤਾਂ ਫਿਰ ਐਗਜ਼ਾਮ ਵੌਰੀਅਰ ਪੜ੍ਹਨ ਤੋਂ ਪਹਿਲਾਂ ਜੋ ਸੋਚਦੇ ਸੀ, ਪ੍ਰੀਖਿਆ ਤੋਂ ਪਹਿਲਾਂ ਅਤੇ ਹੁਣ ਸੋਚਦੇ ਹੋ, ਉਸ ਵਿੱਚ ਕੀ ਫਰਕ ਹੈ? ਕਿਤਾਬ ਪੜ੍ਹਨ ਦੇ ਬਾਅਦ ਜਾਂ ਪ੍ਰੋਗਰਾਮ ਦੇਖ ਕੇ ਕੀ ਫਾਇਦਾ ਹੋਇਆ? 

ਵਿਦਿਆਰਥੀ- ਹੁਣ ਪ੍ਰੀਖਿਆ ਤੋਂ ਇੰਨਾ ਡਰ ਨਹੀਂ ਲਗਦਾ। ਤੁਸੀਂ ਜੋ ਮੰਤਰ ਦਿੱਤੇ ਹਨ ਜਿਵੇਂ ਕਿ ਪ੍ਰੀਖਿਆ ਨੂੰ ਇੱਕ ਜਸ਼ਨ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ। ਤਾਂ ਹੁਣ ਥੋੜ੍ਹਾ-ਥੋੜ੍ਹਾ ਪ੍ਰੀਖਿਆ ਦਾ ਡਰ ਘੱਟ ਹੁੰਦਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ- ਪਰ ਡਰ ਤਾਂ ਘਰ ਦੇ ਲੋਕ ਡਰਾਉਂਦੇ ਹਨ ਨਾ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਹਾਂ।

ਵਿਦਿਆਰਥੀ- ਪੁੱਛਦੇ ਹਨ ਕਿ ਜਿਵੇਂ ਉਹ ਇੱਕ ਨੰਬਰ ਕਿੱਥੇ ਗਿਆ? ਕਿਉਂ ਕਟਿਆ ਇੱਕ ਨੰਬਰ?

 

ਪ੍ਰਧਾਨ ਮੰਤਰੀ- ਜੀਵਨ ਵਿੱਚ ਜੇਕਰ ਸੰਤੁਸ਼ਟੀ ਹੋ ਜਾਂਦੀ ਹੈ, ਬਸ ਬਹੁਤ ਹੋ ਗਿਆ, ਹੁਣ ਕੀ, ਤਾਂ ਫਿਰ ਜੀਵਨ ਵਿੱਚ ਤਰੱਕੀ ਨਹੀਂ ਹੁੰਦੀ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਇਹ ਜਿੱਤ ਤਾਂ ਰਹਿਣੀ ਚਾਹੀਦੀ ਹੈ ਮਨ ਵਿੱਚ, ਪਰ ਉਸ ਦੇ ਲਈ ਮੈਂ ਮੰਤਰ ਵਿੱਚ ਇੱਕ ਗੱਲ ਦੱਸੀ ਹੈ।

ਵਿਦਿਆਰਥੀ- ਸਰ ਸਾਨੂੰ ਕਿਸੇ ਹੋਰ ਨਾਲ ਮੁਕਾਬਲਾ ਨਹੀਂ ਕਰਨਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ- ਹਾਂ ਸ਼ਾਬਾਸ਼। ਮੈਂ ਇਹ ਕਿਹਾ ਕਿ ਸਾਨੂੰ ਲਗਾਤਾਰ ਖ਼ੁਦ ਨਾਲ ਮੁਕਾਬਲਾ ਕਰਦੇ ਹੀ ਰਹਿਣਾ ਚਾਹੀਦਾ ਹੈ। ਕੋਈ ਸਾਨੂੰ ਕਹਿੰਦਾ ਹੈ ਕਿ ਭਰਾ 99 ਆਏ, ਇੱਕ ਕਿਉਂ ਨਹੀਂ ਆਇਆ? ਠੀਕ ਹੈ, ਉਨ੍ਹਾਂ ਨੇ ਕਿਹਾ ਗੱਲ ਅਲੱਗ ਹੈ। ਇੱਕ ਖ਼ੁਦ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਮੇਰੇ ਜੀਵਨ ਵਿੱਚ ਇਹ ਬਦਲਾਅ ਕਿਉਂ ਆਇਆ? ਇਹ ਕਮੀ ਕਿਉਂ ਰਹੀ ਹੈ? ਕੀ ਕਾਰਨ ਸੀ? ਚੰਗਾ ਤੁਹਾਡੇ ਮਨ ਵਿੱਚ ਕੁਝ ਸਵਾਲ ਹੋਣਗੇ ਤਾਂ ਜ਼ਰੂਰ ਪੁੱਛੋ।

ਵਿਦਿਆਰਥੀ- ਮੇਰਾ ਤੁਹਾਨੂੰ ਸਵਾਲ ਇਹ ਹੈ ਕਿ ਮੈਂ ਸੁਣਿਆ ਹੈ ਕਿ ਤੁਸੀਂ ਸਿਹਤਮੰਦ ਰਹਿਣ ਲਈ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇੱਕ ਖ਼ਾਸ ਖੁਰਾਕ ਦੀ ਪਾਲਣਾ ਕਰਦੇ ਹੋ, ਤਾਂ ਸਾਨੂੰ ਵਿਦਿਆਰਥੀਆਂ ਨੂੰ ਕਿਹੜੀ ਜਾਦੂਈ ਖੁਰਾਕ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਊਰਜਾਵਾਨ ਅਤੇ ਕੇਂਦ੍ਰਿਤ ਰਹਿ ਸਕੀਏ, ਅਤੇ ਪ੍ਰੀਖਿਆਵਾਂ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇ ਸਕੀਏ। 

 

ਪ੍ਰਧਾਨ ਮੰਤਰੀ- ਸੱਚ ਤਾਂ ਇਹ ਹੈ ਕਿ ਮੇਰੇ ਕੋਲ ਕੋਈ ਖ਼ਾਸ ਖੁਰਾਕ ਪ੍ਰਣਾਲੀ ਨਹੀਂ ਹੈ, ਕਿਉਂਕਿ ਮੈਂ ਪਹਿਲਾਂ ਵੱਖ-ਵੱਖ ਪਰਿਵਾਰਾਂ ਵਿੱਚ ਖਾਂਦਾ ਸੀ। ਇੰਨਾ ਹੀ ਰਹਿੰਦਾ ਸੀ ਮੈਂ ਸ਼ਾਕਾਹਾਰੀ ਹਾਂ, ਇਸ ਲਈ ਮੈਂ ਸ਼ਾਕਾਹਾਰੀ ਭੋਜਨ ਖਾਵਾਂਗਾ। ਫਿਰ ਉਸ ਘਰ ਵਿੱਚ ਜੋ ਹੁੰਦਾ ਸੀ, ਉਹ ਮੈਂ ਖਾਂਦਾ ਸੀ। ਦੂਜਾ, ਮੈਨੂੰ ਕਈ ਵਾਰ ਆਪਣੇ ਲਈ ਖਾਣਾ ਬਣਾਉਣਾ ਪੈਂਦਾ ਸੀ। ਕਈ ਵਾਰ ਮੈਂ ਖਿਚੜੀ ਬਣਾਉਂਦਾ ਸੀ। ਕੀ ਤੁਸੀਂ ਖਿਚੜੀ ਖਾਂਦੇ ਹੋ ਜਾਂ ਨਹੀਂ?

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਖੁਰਾਕ ਤੁਹਾਡੀ ਪਸੰਦ ਦੀ ਹੋਣੀ ਚਾਹੀਦੀ ਹੈ। ਭਾਵ ਅਜਿਹਾ ਨਹੀਂ ਦਵਾਈ ਦੀ ਤਰ੍ਹਾਂ ਖੁਰਾਕ ਨਾ ਖਾਈਏ। ਤੈਅ ਕਰੋ, ਕਿ ਪੇਟ ਭਰ ਕੇ ਖਾਣਾ ਹੈ, ਕਿ ਮਨ ਭਰ ਕੇ ਖਾਣਾ ਹੈ।

ਵਿਦਿਆਰਥੀ- ਮਨ ਭਰ ਕੇ ਖਾਣਾ ਹੈ।

 

ਪ੍ਰਧਾਨ ਮੰਤਰੀ- ਅਤੇ ਜ਼ਿਆਦਾਤਰ ਲੋਕਾਂ ਦਾ ਕੀ ਹੁੰਦਾ ਹੈ, ਮਨਾ ਨਾ ਕਰੀਏ ਤਦ ਤੱਕ ਤਾਂ ਖਾਂਦੇ ਰਹਿੰਦੇ ਹਨ। ਅਨਾਜ ਜੋ ਹੈ ਪੇਟ ਭਰ ਕੇ ਖਾਂਦੇ ਹਾਂ। ਪਰ ਸਾਹ ਛਾਤੀ ਭਰ ਕੇ ਨਹੀਂ ਲੈਂਦੇ ਹਨ। ਇੱਥੇ ਉਲਟਾ ਕਰਨਾ ਚਾਹੀਦਾ ਹੈ। ਦਿਨ ਵਿੱਚ ਜਦੋਂ ਵੀ ਮੌਕਾ ਮਿਲੇ ਇਕਦਮ ਸਰੀਰ ਭਰ ਜਾਵੇ ਇੰਨਾ ਸਾਹ ਲੈਣਾ ਚਾਹੀਦਾ ਹੈ। ਹੋ ਸਕੇ ਤਾਂ ਕੁਝ ਪਲ ਉਸ ਨੂੰ ਰੋਕਣਾ ਚਾਹੀਦਾ ਹੈ ਅਤੇ ਫਿਰ ਹੌਲੀ ਤੋਂ ਨਿਕਲਣਾ ਚਾਹੀਦਾ ਹੈ। ਅਸੀਂ ਲੋਕ ਕੀ ਕਰਦੇ ਹੈਂ ਖਾਣਾ, ਭਾਵ ਬਾਕੀ 50 ਕੰਮਾਂ ਵਿੱਚ ਸਰੀਰ ਨੂੰ ਸਭ ਤੋਂ ਆਖਰੀ ਤਰਜੀਹ ਦਿੰਦੇ ਹਾਂ। ਲਾਸਟ ਤਰਜੀਹ। ਚੰਗਾ ਤੁਹਾਡੇ ਵਿੱਚੋਂ ਕਿੰਨੇ ਲੋਕ ਹਨ, ਜਿਨ੍ਹਾਂ ਨੇ ਨਿਯਮ ਬਣਾਇਆ ਕਿ ਅਸੀਂ ਸੂਰਜ ਚੜ੍ਹਦਾ ਦੇਖਾਂਗੇ, ਯਾਨੀ ਦੇਖਾਂਗੇ। ਅਜਿਹੇ ਕਿੰਨੇ ਹਨ? 

ਪ੍ਰਧਾਨ ਮੰਤਰੀ- ਸਨਰਾਈਜ਼।

ਵਿਦਿਆਰਥੀ- ਦੇਖਾਂਗੇ ਸਰ।

 

ਪ੍ਰਧਾਨ ਮੰਤਰੀ- ਇਹ ਸਰੀਰ ਨੂੰ ਇਹ ਚੀਜ਼ਾਂ ਇੱਕ ਤਾਜ਼ਗੀ ਦਿੰਦੀਆਂ ਹਨ, ਇੱਕ ਊਰਜਾ ਦਿੰਦੀਆਂ ਹਨ। ਇਨ੍ਹਾਂ ਨੂੰ ਅਸੀਂ ਆਦਤ ਬਣਾਉਣਾ ਹੈ। ਸਰੀਰ ਨੂੰ ਸਭ ਤੋਂ ਪਹਿਲਾਂ ਤਰਜੀਹ ਦੇਣੀ ਚਾਹੀਦੀ ਹੈ। 

ਵਿਦਿਆਰਥੀ- ਸਰ, ਅਕਸਰ ਸਾਡੇ ਮਾਤਾ-ਪਿਤਾ ਸਾਡੇ ਦੋਸਤਾਂ ਦੇ ਨਾਲ ਸਾਡੀ ਤੁਲਨਾ ਕਰਦੇ ਹਾਂ। ਪਰ ਉਸ ਤੋਂ ਜ਼ਿਆਦਾ ਦਬਾਅ ਸਾਡੇ ’ਤੇ ਤਦ ਪੈਂਦਾ ਹੈ, ਜਦੋਂ ਸਾਡੇ ਆਪਣੇ ਘਰ ਵਾਲਿਆਂ ਜਾਂ ਭਾਈ ਭੈਣਾਂ ਨਾਲ ਤੁਲਨਾ ਕੀਤੀ ਜਾਂਦੀ ਹੈ। ਤਾਂ ਅਜਿਹੀ ਸਥਿਤੀ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ?

 

ਪ੍ਰਧਾਨ ਮੰਤਰੀ- ਮੰਨ ਲਵੋ ਇਹ ਕਹਿ ਦਿੱਤਾ ਪਿਤਾ ਜੀ ਨੇ ਦੇਖ ਤੇਰੀ ਭੈਣ ਦੇ ਅੱਖਰ ਕਿੰਨੇ ਵਧੀਆ ਹਨ। ਉਸ ਦੀ ਲਿਖਾਈ ਕਿੰਨੀ ਸੋਹਣੀ ਹੈ। ਤਾਂ ਚੰਗਾ ਵਿਅਕਤੀ ਕੀ ਕਹੇਗਾ? ਉਸ ਭੈਣ ਨੂੰ ਕਹੇਗਾ ਭੈਣ ਮੈਨੂੰ ਸਿਖਾਓ ਨਾ ਮੈਂ ਕਿਵੇਂ ਲਿਖਾਈ ਚੰਗੀ ਬਣਾਵਾਂ। ਦੂਜਾ ਕੀ ਕਹੇਗਾ? ਉਂਝ ਮੰਮੀ-ਡੈਡੀ ਨੂੰ ਭੈਣ ਹੀ ਚੰਗੀ ਲਗਦੀ ਹੈ। ਉਸ ਦੀ ਲਿਖਾਈ ਚੰਗੀ ਲਗਦੀ ਹੈ। ਮੈਂ ਇੰਨੀ ਮਿਹਨਤ ਕਰ ਰਿਹਾ ਹਾਂ ਦੇਖਦੇ ਨਹੀਂ ਹਨ। ਜੇਕਰ ਪਰਿਵਾਰ ਵਿੱਚ ਵੀ ਕਿਸੇ ਇੱਕ ਦੀ ਚੰਗਿਆਈ ਦੀ ਗੱਲ ਹੁੰਦੀ ਹੈ, ਤਾਂ ਸਾਨੂੰ ਉਸ ਭਰਾ ਜਾਂ ਭੈਣ ਤੋਂ ਉਸ ਦੀਆਂ ਚੰਗਿਆਈਆਂ ਨੂੰ ਸਿੱਖਣ ਦਾ ਯਤਨ ਕਰਨਾ ਚਾਹੀਦਾ ਹੈ। ਅਤੇ ਮਾਤਾ-ਪਿਤਾ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਚੰਗੀ ਗੱਲ ਦੱਸੀ ਹੈ। ਇਹ ਚੀਜ਼ ਮੇਰੇ ਵਿੱਚ ਨਹੀਂ ਹੈ। ਮੈਨੂੰ ਦੱਸੋ ਮੈਂ ਕਿਵੇਂ ਇਸ ਨੂੰ ਤਿਆਰ ਕਰਾਂ? ਤਾਂ ਮਾਤਾ-ਪਿਤਾ ਦਾ ਤੁਹਾਡੇ ਵੱਲ ਦੇਖਣ ਦਾ ਤਰੀਕਾ, ਦੇਖੋ ਇਹ ਬੁਰਾ ਨਹੀਂ ਮੰਨਦਾ ਹੈ। ਇਹ ਇਸ ਵਿੱਚੋਂ ਸਿੱਖਣ ਦਾ ਯਤਨ ਕਰਦਾ ਹੈ। ਮੁਕਾਬਲੇ ਤੋਂ ਮਾਂ-ਪਿਓ ਨੂੰ ਬਚਣਾ ਚਾਹੀਦਾ ਹੈ। ਅਤੇ ਮੈਂ ਹਰ ਮਾਂ-ਪਿਓ ਨੂੰ ਕਹਿੰਦਾ ਹਾਂ ਕਿ ਕਿਰਪਾ ਕਰਕੇ ਤੁਸੀਂ ਪਰਿਵਾਰ ਵਿੱਚ ਕਿਸੇ ਦੇ ਸਾਹਮਣੇ ਓਨੀ ਤਾਰੀਫ ਨਾ ਕਰੋ ਤਾਂ ਜੋ ਬੱਚਿਆਂ ਦੀ ਆਦਤ ਖਰਾਬ ਹੋ ਜਾਵੇ। ਇੰਨੀ ਤਾਰੀਫ ਨਾ ਕਰੋ ਇੱਕ ਬੱਚੇ ਦੀ, ਕਿ ਦੂਜੇ ਬੱਚੇ ਨੂੰ ਲਗੇ ਕਿ ਦੇਖੋ ਹਰ ਵਾਰ ਇਹ ਤਾਂ ਇਸ ਦੀ ਗੱਲ ਦੁਨੀਆ ਵਿੱਚ ਦੱਸਦੇ ਰਹਿੰਦੇ ਹਨ, ਮੇਰੀ ਤਾਂ ਦੱਸਦੇ ਨਹੀਂ। ਪਰਿਵਾਰ ਵਿੱਚ ਜੇਕਰ ਸਾਡੇ ਨਾਲੋਂ ਕੋਈ ਜ਼ਿਆਦਾ ਚੰਗਾ ਹੈ। ਸਾਨੂੰ ਮਨ ਹੀ ਮਨ ਵਿੱਚ ਉਸ ਨੂੰ ਗੁਰੂ ਮੰਨ ਲੈਣ ਚਾਹੀਦਾ ਹੈ। ਉਸ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਸ ਨੂੰ ਗੁਰੂ ਮੰਨਦੇ ਹੋ। ਹੁਣ ਉਸ ਨੂੰ ਕਹਿਣਾ ਤੁਸੀਂ ਬੈਡਮਿੰਟਨ ਬਹੁਤ ਵਧੀਆ ਖੇਡਦੇ ਹੋ। ਮੇਰੀ ਗਲਤੀ ਕੀ ਹੁੰਦੀ ਹੈ? ਮੈਨੂੰ ਸਿਖਾਓ। ਤਾਂ ਉਹ ਵੀ ਆਪਣੇ ਆਪ ਨੂੰ ਵੱਡਾ ਨਹੀਂ ਮੰਨੇਗਾ। ਉਹ ਕਹੇਗਾ ਯਾਰ ਇਹ ਮੇਰੇ ਤੋਂ ਸਿੱਖਣਾ ਚਾਹੁੰਦਾ ਹੈ। ਉਹ ਆਪਣੇ ਆਪ ਨੂੰ ਬਰਾਬਰ ਮੰਨੇਗਾ।

ਵਿਦਿਆਰਥੀ- ਘਬਰਾਹਟ ਤਾਂ ਸੀ ਹੀ, ਪਰ ਮੈਂ ਬਹੁਤ ਉਤਸ਼ਾਹਿਤ ਵੀ ਮਹਿਸੂਸ ਕਰ ਰਿਹਾ ਸੀ। ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਸੀ ਕਿ ਮੈਂ ਮੋਦੀ ਜੀ ਨਾਲ ਮਿਲਣ ਵਾਲੀ ਹਾਂ। ਮੈਂ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਕਦੇ ਅਜਿਹਾ ਕੁਝ ਵਾਪਰੇਗਾ। ਪਰ ਜਦੋਂ ਇਹ ਹੋਇਆ, ਤਾਂ ਮੈਂ ਬਹੁਤ ਖੁਸ਼ ਹੋਈ।

 

ਪ੍ਰਧਾਨ ਮੰਤਰੀ- ਅਕਸਰ ਵਿਦਿਆਰਥੀਆਂ ਨੂੰ ਸਟੇਜ ਉੱਤੇ ਜਾਂ ਫਿਰ ਲੋਕਾਂ ਦੇ ਸਾਹਮਣੇ ਗੱਲ ਕਰਨ ਵਿੱਚ ਤਕਲੀਫ ਹੁੰਦੀ ਹੈ। ਇਸ ਵਿੱਚ ਆਤਮ-ਵਿਸ਼ਵਾਸ ਵਧਾਉਣ ਦੇ ਲਈ ਤੁਸੀਂ ਸਾਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ?

ਵਿਦਿਆਰਥੀ- ਤਾਂ ਤੁਸੀਂ ਉਲਟ ਉਨ੍ਹਾਂ ਨੂੰ ਸਲਾਹ ਦੇਣੀ ਹੈ ਤਾਂ ਕੀ ਦਵੋਗੇ? ਆਓ ਮੇਰੇ ਕੋਲ ਅੱਗੇ ਆਓ ਸਭ ਲੋਕ ਆਓ। ਜੇਕਰ ਕਿਸੇ ਨੂੰ ਇੱਕ, ਦੋ, ਤਿੰਨ ਵਿੱਚ ਕਹਿਣਾ ਹੈ ਤਾਂ ਕਿਵੇਂ।

ਵਿਦਿਆਰਥੀ – ਸਰ ਆਤਮ-ਵਿਸ਼ਵਾਸ ਰੱਖਣਾ ਚਾਹੀਦਾ ਹੈ, ਹਾਂ।

 

ਪ੍ਰਧਾਨ ਮੰਤਰੀ- ਇਹ ਆਤਮ-ਵਿਸ਼ਵਾਸ ਜੋ ਹੈ ਉਸ ਵਿੱਚ ਦੇ ਸ਼ਬਦ ਹਨ। ਦੋ ਸ਼ਬਦ ਕਿਹੜੇ-ਕਿਹੜੇ ਹਨ?

ਵਿਦਿਆਰਥੀ- ਆਤਮਾ ਅਤੇ ਵਿਸ਼ਵਾਸ।

ਪ੍ਰਧਾਨ ਮੰਤਰੀ- ਜਿਸ ਦਾ ਆਪਣੇ ਆਪ ’ਤੇ ਵਿਸ਼ਵਾਸ ਹੈ, ਉਸ ਨੂੰ ਕਦੇ ਡਰ ਨਹੀਂ ਲਗਦਾ। ਤੁਹਾਨੂੰ ਆਪਣੇ ’ਤੇ ਵਿਸ਼ਵਾਸ ਹੈ ਕੀ?

ਵਿਦਿਆਰਥੀ- ਹਾਂ ਜੀ ਸਰ ਹੈ।

ਪ੍ਰਧਾਨ ਮੰਤਰੀ- ਜੇਕਰ ਖ਼ੁਦ ’ਤੇ ਵਿਸ਼ਵਾਸ ਹੈ ਤਾਂ ਤੁਸੀਂ ਹਰ ਚੀਜ਼ ਨੂੰ ਪਾਰ ਕਰ ਸਕਦੇ ਹੋ। ਜਿਸ ਨੂੰ ਖ਼ੁਦ ’ਤੇ ਵਿਸ਼ਵਾਸ ਹੁੰਦਾ ਹੈ ਕਰਦਾ ਕੀ ਹੈ? ਪੂਰੀ ਸਥਿਤੀ ਦਾ ਮਨ ਹੀ ਮਨ ਵਿੱਚ ਅਧਿਐਨ ਕਰਦਾ ਹੈ। ਸਵਾਮੀ ਵਿਵੇਕਾਨੰਦ ਜੀ ਨੇ ਇੱਕ ਚਿੱਠੀ ਲਿਖੀ ਸੀ ਜਦੋਂ ਸ਼ਿਕਾਗੋ ਵਿੱਚ ਉਨ੍ਹਾਂ ਦਾ ਭਾਸ਼ਣ ਹੋਇਆ, ਜੋ ਬਹੁਤ ਪ੍ਰਸਿੱਧ ਭਾਸ਼ਣ ਹੈ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਅਤੇ ਵਿਵੇਕਾਨੰਦ ਜੀ ਦੀ ਬਹੁਤ ਤਰੀਫ ਵੀ ਹੁੰਦੀ ਹੈ।

ਵਿਦਿਆਰਥੀ- ਹਾਂ ਜੀ ਸਰ।

 

ਪ੍ਰਧਾਨ ਮੰਤਰੀ- ਪਰ ਉਨ੍ਹਾਂ ਨੇ ਆਪਣੇ ਇੱਕ ਚੇਲੇ ਨੂੰ ਚਿੱਠੀ ਲਿਖੀ ਕਿ ਜਦੋਂ ਮੈਨੂੰ ਸ਼ਿਕਾਗੋ ਵਿੱਚ ਬੋਲਣਾ ਸੀ, ਮੈਂ ਬਹੁਤ ਘਬਰਾ ਗਿਆ ਕਿ ਦੁਨੀਆ ਦੇ ਇੰਨੇ ਵੱਡੇ-ਵੱਡੇ ਵਿਦਵਾਨ, ਉਮਰ ਵਿੱਚ ਇੰਨੇ ਵੱਡੇ-ਵੱਡੇ ਲੋਕ, ਇੰਨੇ ਤਪੱਸਵੀ ਲੋਕ, ਮੈਂ ਕੀ ਬੋਲਾਂਗਾ, ਤਾਂ ਉਨ੍ਹਾਂ ਨੇ ਉਸ ਨੂੰ ਲਿਖਿਆ ਮੈਂ ਬਹੁਤ ਘਬਰਾ ਗਿਆ ਸੀ ਅਤੇ ਫਿਰ ਬੋਲੇ ਮੈਂ ਮਨ ਹੀ ਮਨ ਵਿੱਚ ਮਾਂ ਸਰਸਵਤੀ ਨੂੰ ਯਾਦ ਕੀਤਾ ਅਤੇ ਮਾਂ ਸਰਸਵਤੀ ਤੋਂ ਮੈਂ ਪ੍ਰਾਰਥਨਾ ਕੀਤੀ ਸੀ, ਕਿ ਮੈਨੂੰ ਜਿੰਨੀ  ਸ਼ਕਤੀ ਹੈ ਉੱਥੇ ਦਵੋ, ਜੋ ਕੁਝ ਮੈਂ ਸਿੱਖਿਆ ਹਾਂ ਉਹ ਇਕੱਠੇ ਮੇਰੀ ਜ਼ਬਾਨ ’ਤੇ ਆ ਜਾਵੇ। ਬੋਲੇ ਮੈਂ ਅਜਿਹੀ ਪ੍ਰਾਰਥਨਾ ਕੀਤੀ ਅਤੇ ਮੈਂ ਗਿਆ ਮੰਚ ਉੱਤੇ ਅਤੇ ਜਦੋਂ ਮੈਂ ਅਮਰੀਕਾ ਦੇ ਭੈਣੋ ਅਤੇ ਭਰਾਵੋ ਅਜਿਹਾ ਕਹਿੰਦੇ ਹੀ ਦੋ ਮਿੰਟ ਤੱਕ ਤਾੜੀਆਂ ਵੱਜਦੀਆਂ ਰਹੀਆਂ। ਬਸ ਉਹ ਇੱਕ ਟਰਨਿੰਗ ਪੁਆਇੰਟ ਬਣ ਗਿਆ। ਵਿਸ਼ਵਾਸ ਆ ਗਿਆ, ਨਹੀਂ, ਨਹੀਂ, ਨਹੀਂ, ਮੈਂ ਸੋਚਦਾ ਸੀ ਅਜਿਹਾ ਮੈਂ ਨਹੀਂ ਹਾਂ। ਮੇਰੇ ਅੰਦਰ ਤਾਂ ਕੁਝ ਹੈ। ਆਤਮ-ਵਿਸ਼ਵਾਸ ਆ ਗਿਆ। ਤਾਂ ਹਰ ਇੱਕ ਦੇ ਜੀਵਨ ਵਿੱਚ ਅੱਜ ਕਿੰਨੇ ਹੀ ਚੰਗੇ ਬੁਲਾਕੇ ਕਿਉਂ ਨਾ ਹੋਣ, ਕਿੰਨਾ ਹੀ ਵੱਡਾ ਚੰਗਾ ਖਿਡਾਰੀ, ਤੁਸੀਂ ਦੇਖਿਆ ਹੋਵੇਗਾ ਕੀ ਸਚਿਨ ਤੇਂਦੁਲਕਰ ਕਦੇ ਜ਼ੀਰੋ ’ਤੇ ਆਉਟ ਨਹੀਂ ਹੋਏ?

ਵਿਦਿਆਰਥੀ- ਹੋਏ ਹਨ।

 

ਪ੍ਰਧਾਨ ਮੰਤਰੀ- ਤਾਂ ਉਹ ਸਿਰ ਫੜ ਕੇ ਬੈਠ ਗਏ ਕੀ?

ਵਿਦਿਆਰਥੀ- ਨਹੀਂ ਸਰ।

 

ਪ੍ਰਧਾਨ ਮੰਤਰੀ- ਇਸ ਦਾ ਮਤਲਬ ਹੋਇਆ ਅਸੀਂ ਜੋ ਸਥਿਤੀ ਹੈ, ਉਸ ਨੂੰ ਮਹਿਸੂਸ ਕਰੀਏ, ਸਥਿਤੀ ਨੂੰ ਇੱਕ ਵਾਰ ਅੰਦਾਜ਼ ਕਰ ਲੈਣਾ ਚਾਹੀਦਾ ਹੈ ਕਿ ਅਜਿਹਾ ਹੋਇਆ ਸੀ। ਹੁਣ ਦੇਖਣਾ ਤੁਹਾਨੂੰ ਲੱਗੇਗਾ ਹਾਂ ਅਰੇ ਠੀਕ ਹੈ ਮੈਂ ਕਰ ਲਵਾਂਗਾ। ਜੋ ਆਤਮ-ਵਿਸ਼ਵਾਸ ਸ਼ਬਦ ਹੈ ਨਾ ਉਸ ਨੂੰ ਸੱਚੇ ਅਰਥ ਵਿੱਚ ਜੀਵਨ ਵਿੱਚ ਸਮਝਣਾ ਆਤਮ ਦੀ ਗੱਲ ਹੈ ਖ਼ੁਦ ਦੀ ਗੱਲ ਹੈ, ਕੋਈ ਠੀਕ ਨਹੀਂ ਕਰਦਾ ਹੈ, ਸਾਨੂੰ ਹੀ ਕਰਨਾ ਹੁੰਦਾ ਹੈ।

ਵਿਦਿਆਰਥੀ- ਮੈਂ ਤੁਹਾਡੇ ਸਾਹਮਣੇ ਗਾਣਾ ਪੇਸ਼ ਕਰਨਾ ਚਾਹੁੰਦੀ ਹਾਂ।

 

ਪ੍ਰਧਾਨ ਮੰਤਰੀ- ਹਾਂ ਗਾਣਾ ਸੁਣਾਓਗੀ।

ਵਿਦਿਆਰਥੀ- ਹਾਂ ਡਾਕਟਰ ਭੂਪੇਨ ਹਜ਼ਾਰਿਕਾ ਦਾ।

 

ਪ੍ਰਧਾਨ ਮੰਤਰੀ- ਅਰੇ ਵਾਹ ਦੱਸੋ।

ਵਿਦਿਆਰਥੀ- ਗਾਣਾ...(ਅਸਾਮੀ ਭਾਸ਼ਾ ਵਿੱਚ)

 

ਪ੍ਰਧਾਨ ਮੰਤਰੀ- ਵਾਹ।

ਵਿਦਿਆਰਥੀ- ਸਾਡੇ ਪਿੰਡ ਵਿੱਚ ਸਾਡੇ ਘਰ ਦੇ ਕੋਲ.....(ਨਾਂ ਸਪਸ਼ਟ ਨਹੀਂ) ਚਾਹ ਦਾ ਬਾਗ਼ ਹੈ। ਉੱਥੇ ਮੇਰੀ ਮੰਮੀ ਅੱਠ ਸਾਲਾਂ ਤੋਂ ਚਾਹ ਪੱਤੀ ਤੋੜਨ ਦਾ ਕੰਮ ਦੇਖਦੀ ਹੈ।

 

ਪ੍ਰਧਾਨ ਮੰਤਰੀ- ਚੰਗਾ। ਤਾਂ ਤੁਸੀਂ ਚਾਹ ਬਾਗ਼ਾਨ ਤੋਂ ਹੋ।

ਵਿਦਿਆਰਥੀ- ਹਾਂ ਜੀ।

 

ਪ੍ਰਧਾਨ ਮੰਤਰੀ- ਤੁਸੀਂ ਪੜ੍ਹਦੇ ਹੋ ਚੰਗੀ ਤਰ੍ਹਾਂ, ਮਾਂ ਪੜ੍ਹਾਉਂਦੀ ਹੈ ਅਤੇ ਚਾਹ ਦਾ ਵੀ ਕੰਮ ਕਰਦੀ ਹੈ। ਤਾਂ ਕੀ ਲਿਆਈ ਹੋ?

ਵਿਦਿਆਰਥੀ- ਮੈਂ ਤੁਹਾਡੇ ਲਈ ਚਾਹ ਪੱਤੀ ਲਿਆਈ ਹਾਂ।

 

ਪ੍ਰਧਾਨ ਮੰਤਰੀ- ਤਾਂ ਮੈਨੂੰ ਚਾਹ ਬਣਾਉਣੀ ਹੋਵੇਗੀ। ਚਲੋ ਬਹੁਤ-ਬਹੁਤ ਧੰਨਵਾਦ। ਤੁਹਾਡੀ ਮਾਂ ਨੂੰ ਸਾਡਾ ਪ੍ਰਣਾਮ ਕਹਿਣਾ।

ਵਿਦਿਆਰਥੀ- ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਟੀ ਗਾਰਡਨ ਦਾ ਮੁੰਡਾ ਹੋ ਕੇ, ਮੈਂ ਪ੍ਰਧਾਨ ਮੰਤਰੀ ਜੀ ਨਾਲ ਮਿਲ ਪਾਵਾਂਗਾ। ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ ਜੀ ਨਾਲ ਮਿਲ ਪਾਇਆ।

ਵਿਦਿਆਰਥੀ- ਇੰਨਾ ਪੀੜ੍ਹੀ ਦਾ ਫਰਕ ਹੋਣ ਦੇ ਬਾਅਦ ਵੀ ਜਦੋਂ ਉਹ ਸਾਡੀਆਂ ਗੱਲਾਂ ਨੂੰ ਸਮਝਦੇ ਹਨ, ਮਤਲਬ ਬਹੁਤ ਚੰਗਾ ਲੱਗਿਆ।

 

ਪ੍ਰਧਾਨ ਮੰਤਰੀ- ਤੁਸੀਂ ਦੇਖਿਆ ਕਿ ਕਿਵੇਂ ਪ੍ਰੀਖਿਆ ਦੀ ਗੱਲ ਤਾਂ ਹੋਈ ਹੀ, ਨਾਲ ਹੀ ਲੋਕਲ ਸੰਗੀਤ, ਅਸਾਮ ਦੀ ਚਾਹ, ਉਹ ਵੀ ਪ੍ਰੀਕਸ਼ਾ ਪੇ ਚਰਚਾ ਦਾ ਯਾਦਗਾਰ ਹਿੱਸਾ ਬਣ ਗਈ। ਪ੍ਰੀਖਿਆ ਇੱਕ ਅਜਿਹਾ ਮੌਕਾ ਹੈ ਅਤੇ ਪ੍ਰੀਖਿਆ ਦੇ ਲਈ ਸਿਹਤਮੰਦ ਮੁਕਾਬਲੇ ਦੀ ਭਾਵਨਾ ਸਾਡੀ ਤਿਆਰੀ ਨੂੰ ਹੋਰ ਬਿਹਤਰੀਨ ਬਣਾਉਂਦੀ ਹੈ। ਇਨ੍ਹਾਂ ਸਾਰੀਆਂ ਚਰਚਾਵਾਂ ਵਿੱਚ ਥਾਂ ਵੱਖ-ਵੱਖ ਸੀ, ਵਿਦਿਆਰਥੀ ਵੱਖ-ਵੱਖ ਸਨ, ਅਨੁਭਵ ਵੱਖ ਸਨ। ਪਰ ਹਰ ਚਰਚਾ ਦਾ ਉਦੇਸ਼ ਇੱਕ ਹੀ ਸੀ। ਹਰ ਵਿਦਿਆਰਥੀ ਨੂੰ ਸੁਣਨਾ, ਸਮਝਣਾ ਅਤੇ ਨਾਲ ਮਿਲ ਕੇ ਕੁਝ ਨਾ ਕੁਝ ਸਿੱਖਣਾ। ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ। 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Queen Maxima praises India's digital public infrastructure during 3-day visit focused on country's financial health

Media Coverage

Queen Maxima praises India's digital public infrastructure during 3-day visit focused on country's financial health
NM on the go

Nm on the go

Always be the first to hear from the PM. Get the App Now!
...
PM chairs 52nd PRAGATI Meeting
June 24, 2026
PM reviews four key infrastructure projects worth around ₹30,000 crore spanning four states across Road, Power, Industrial Corridor and Metro Rail sectors
PM emphasises use of PM GatiShakti National Master Plan and timely updation of project, utility and infrastructure data on the portal for efficient planning
PM asks Ministries and State Governments to resolve pending issues in a mission-mode manner and ensure close monitoring
PM reviews TB Mukt Bharat Abhiyan and emphasizes need to leverage latest digital technologies including AI
PM reviews grievances related to Cyber Crime and Digital Arrest and stresses timely action, coordinated response and e-Zero FIR registration mechanism

Prime Minister Shri Narendra Modi chaired the 52nd meeting of PRAGATI, the ICT-enabled, multi-modal platform aimed at fostering Pro-Active Governance and Timely Implementation, by seamlessly integrating efforts of the Central and State Governments, earlier today at Seva Teerth.

During the meeting, the Prime Minister reviewed four critical infrastructure projects across the Road, Power, Industrial Corridor and Metro Rail sectors, covering four States and costing around ₹30,000 crore. These projects, important for economic growth, regional connectivity, industrial development and public welfare, were reviewed with focus on timelines, inter-agency coordination, issue resolution and timely completion.

Prime Minister underlined that delays in infrastructure projects not only lead to cost escalation, but also deprive people and industries of timely benefits. He asked the concerned Ministries and State Governments to resolve pending issues in a mission-mode manner and ensure close monitoring at the highest level.

Prime Minister emphasised the use of PM GatiShakti National Master Plan for efficient planning and timely implementation of infrastructure projects. He also underlined the need for regular and timely updation of project details, utilities, infrastructure layers, clearances and other field-level information on the portal. He further emphasised that the platform must reflect the latest ground situation so that bottlenecks can be identified in advance, inter-agency coordination can be improved and decisions can be taken on the basis of reliable, real-time data.

Prime Minister reviewed TB Mukt Bharat Abhiyan and emphasised the need to leverage latest digital technologies including Artificial Intelligence. He suggested a team of NCC cadets and MY Bharat volunteers, for awareness, patient follow-up and community mobilisation.

Prime Minister also reviewed grievances related to Cyber Crime and Digital Arrest. He expressed concern over the rising misuse of digital platforms to defraud citizens and stressed that such matters require coordinated, sensitive and time-bound handling by all concerned agencies. He noted that citizens should not be made to run from one department or agency to another. He also emphasized the need for clear ownership, faster response, better coordination among law enforcement agencies, banks and digital platforms, and stronger public awareness campaigns.

Prime Minister observed that in cases involving cyber fraud, timely action is crucial to prevent financial loss and restore public confidence. He asked all stakeholders to work in close coordination to strengthen prevention, reporting, investigation and grievance redressal mechanisms. He also emphasised that States should work towards enabling e-Zero FIR mechanisms for faster registration and response in cyber fraud cases.