ਇਹ ਪ੍ਰੋਗਰਾਮ ਨਿਵੇਸ਼ ਅਤੇ ਵਪਾਰ ਦੇ ਅਵਸਰਾਂ ਦੇ ਲਈ ਇੱਕ ਸੰਪੰਨ ਕੇਂਦਰ ਦੇ ਰੂਪ ਵਿੱਚ ਰਾਜ ਦੀ ਅਪਾਰ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ: ਪ੍ਰਧਾਨ ਮੰਤਰੀ
ਪੂਰਬੀ ਭਾਰਤ ਦੇਸ਼ ਦੇ ਵਿਕਾਸ ਵਿੱਚ ਇੱਕ ਵਿਕਾਸ ਇੰਜਣ ਹੈ, ਓਡੀਸ਼ਾ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ: ਪ੍ਰਧਾਨ ਮੰਤਰੀ
ਅੱਜ, ਭਾਰਤ ਕਰੋੜਾਂ ਲੋਕਾਂ ਦੀਆਂ ਆਕਾਂਖਿਆਵਾਂ ਤੋਂ ਪ੍ਰੇਰਿਤ ਵਿਕਾਸ ਦੇ ਪਥ ‘ਤੇ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਓਡੀਸ਼ਾ ਵਾਸਤਵ ਵਿੱਚ ਉਤਕ੍ਰਿਸ਼ਟ ਹੈ, ਓਡੀਸ਼ਾ ਨਵੇਂ ਭਾਰਤ ਦੇ ਆਸ਼ਾਵਾਦ ਅਤੇ ਮੌਲਿਕਤਾ ਦਾ ਪ੍ਰਤੀਕ ਹੈ, ਓਡੀਸ਼ਾ ਅਵਸਰਾਂ ਦੀ ਭੂਮੀ ਹੈ ਅਤੇ ਇੱਥੋਂ ਦੇ ਲੋਕਾਂ ਨੇ ਹਮੇਸ਼ਾ ਬਿਹਤਰ ਪ੍ਰਦਰਸ਼ਨ ਕੀਤਾ ਹੈ: ਪ੍ਰਧਾਨ ਮੰਤਰੀ
ਭਾਰਤ ਹਰਿਤ ਭਵਿੱਖ ਅਤੇ ਹਰਿਤ ਤਕਨੀਕ (green future and green tech) ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ : ਪ੍ਰਧਾਨ ਮੰਤਰੀ
21ਵੀਂ ਸਦੀ ਦੇ ਭਾਰਤ ਦੇ ਲਈ ਇਹ ਯੁਗ ਕਨੈਕਟਿਡ ਇਨਫ੍ਰਾਸਟ੍ਰਕਚਰ ਅਤੇ ਮਲਟੀ-ਮੋਡਲ ਕਨੈਕਟਿਵਿਟੀ (multi-modal connectivity) ਦਾ ਹੈ: ਪ੍ਰਧਾਨ ਮੰਤਰੀ
ਓਡੀਸ਼ਾ ਵਿੱਚ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਹਨ: ਪ੍ਰਧਾਨ ਮੰਤਰੀ
ਯੁਵਾ ਪ੍ਰਤਿਭਾਵਾਂ ਦੇ ਵਿਸ਼ਾਲ ਪੂਲ ਅਤੇ ਕਲਾ-ਸੰਗੀਤ ਨਾਲ ਸਬੰਧਿਤ ਕੰਸਰਟਸ ਦੇ ਲਈ ਬੜੇ ਪੈਮਾਨੇ ‘ਤੇ ਭਾਰਤ ਵਿੱਚ ਇੱਕ ਸੰਪੰਨ ਕੰਸਰਟ ਅਰਥਵਿਵਸਥਾ ਦੀਆਂ ਅਪਾਰ ਸੰਭਾਵਨਾਵਾਂ ਹਨ : ਪ੍ਰਧਾਨ ਮੰਤਰੀ

ਜੈ ਜਗਨਨਾਥ!

ਕਾਰਜਕ੍ਰਮ ਵਿੱਚ ਉਪਸਥਿਤ ਓਡੀਸ਼ਾ ਦੇ ਗਵਰਨਰ ਸ਼੍ਰੀ ਹਰਿ ਬਾਬੂ, ਇੱਥੋਂ ਦੇ ਮਕਬੂਲ ਮੁੱਖ ਮੰਤਰੀ ਸ਼੍ਰੀ ਮੋਹਨ ਚਰਣ ਮਾਝੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਮੰਤਰੀਗਣ, ਓਡੀਸ਼ਾ ਸਰਕਾਰ ਦੇ ਮੰਤਰੀ, ਸਾਂਸਦਗਣ, ਵਿਧਾਇਕਗਣ, ਉਦਯੋਗ ਅਤੇ ਵਪਾਰ ਜਗਤ ਦੇ ਪ੍ਰਮੁੱਖ ਉੱਦਮੀ ਸਾਥੀ, ਦੇਸ਼ ਅਤੇ ਦੁਨੀਆ ਦੇ ਇਨਵੈਸਟਰਸ, ਅਤੇ ਓਡੀਸ਼ਾ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਜਨਵਰੀ ਦੇ ਮਹੀਨੇ ਵਿੱਚ, ਯਾਨੀ 2025 ਦੇ ਪ੍ਰਾਰੰਭ ਵਿੱਚ ਹੀ ਓਡੀਸ਼ਾ ਦਾ ਇਹ ਮੇਰਾ ਦੂਸਰਾ ਦੌਰਾ ਹੈ। ਕੁਝ ਦਿਨ ਪਹਿਲੇ ਹੀ ਮੈਂ ਇੱਥੇ ਪ੍ਰਵਾਸੀ ਭਾਰਤੀਯ ਦਿਵਸ ਦੇ ਆਯੋਜਨ ਦਾ ਹਿੱਸਾ ਬਣਿਆ ਸਾਂ। ਹੁਣ ਅੱਜ, ਇੱਥੇ ਉਤਕਰਸ਼ ਓਡੀਸ਼ਾ ਕਨਕਲੇਵ ਵਿੱਚ ਤੁਹਾਡੇ ਦਰਮਿਆਨ ਆਇਆ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਇਹ ਓਡੀਸ਼ਾ ਵਿੱਚ ਹੁਣ ਤੱਕ ਦਾ ਸਭ ਤੋਂ ਬੜਾ ਬਿਜ਼ਨਸ ਸਮਿਟ ਹੈ। ਪਹਿਲੇ ਦੇ ਮੁਕਾਬਲੇ 5-6 ਗੁਣਾ ਜ਼ਿਆਦਾ ਇਨਵੈਸਟਰਸ ਇਸ ਵਿੱਚ ਪਾਰਟਿਸਿਪੇਟ ਕਰ ਰਹੇ ਹਨ। ਮੈਂ ਓਡੀਸ਼ਾ ਦੇ ਲੋਕਾਂ ਨੂੰ, ਓਡੀਸ਼ਾ ਸਰਕਾਰ ਨੂੰ, ਇਸ ਸ਼ਾਨਦਾਰ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਪ ਸਭ ਦਾ ਇਸ ਆਯੋਜਨ ਵਿੱਚ ਅਭਿਨੰਦਨ ਕਰਦਾ ਹਾਂ।

ਸਾਥੀਓ,

ਮੈਂ ਪੂਰਬੀ ਭਾਰਤ ਨੂੰ ਦੇਸ਼ ਦੇ ਵਿਕਾਸ ਦਾ ਗ੍ਰੋਥ ਇੰਜਣ ਮੰਨਦਾ ਹਾਂ। ਅਤੇ ਓਡੀਸ਼ਾ ਦੀ ਇਸ ਵਿੱਚ ਇੱਕ ਬੜੀ ਭੂਮਿਕਾ ਹੈ। ਇਤਿਹਾਸ ਸਾਖੀ ਹੈ, ਜਦੋਂ ਗਲੋਬਲ ਗ੍ਰੋਥ ਵਿੱਚ ਭਾਰਤ ਦੀ ਇੱਕ ਬੜੀ ਹਿੱਸੇਦਾਰੀ ਸੀ, ਤਦ ਪੂਰਬੀ ਭਾਰਤ ਦਾ ਅਹਿਮ ਯੋਗਦਾਨ ਸੀ। ਪੂਰਬੀ ਭਾਰਤ ਵਿੱਚ ਦੇਸ਼ ਦੇ ਬੜੇ ਇੰਡਸਟ੍ਰੀਅਲ ਹੱਬ ਸਨ, ਪੋਰਟਸ ਸਨ, ਟ੍ਰੇਡ ਹੱਬ ਸਨ, ਓਡੀਸ਼ਾ ਦੀ ਇਸ ਵਿੱਚ ਬੜੀ ਹਿੱਸੇਦਾਰੀ ਭੀ ਸੀ। ਓਡੀਸ਼ਾ, ਸਾਊਥ ਈਸਟ ਏਸ਼ੀਆ ਵਿੱਚ ਹੋਣ ਵਾਲੇ ਟ੍ਰੇਡ ਦਾ ਪ੍ਰਮੁੱਖ ਸੈਂਟਰ ਹੋਇਆ ਕਰਦਾ ਸੀ। ਇੱਥੋਂ ਦੀਆਂ ਪ੍ਰਾਚੀਨ ਪੋਰਟਸ, ਇੱਕ ਪ੍ਰਕਾਰ ਨਾਲ ਭਾਰਤ ਦੇ ਗੇਟਵੇ ਹੋਇਆ ਕਰਦੇ ਸਨ। ਅੱਜ ਭੀ ਓਡੀਸ਼ਾ ਵਿੱਚ ਹਰ ਵਰ੍ਹੇ ਬਾਲੀ ਜਾਤਰਾ ਮਨਾਈ ਜਾਂਦੀ ਹੈ। ਹੁਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੀ ਆਏ ਸਨ, ਅਤੇ ਉਹ ਤਾਂ ਇੱਥੋਂ ਤੱਕ ਬੋਲ ਗਏ ਕਿ ਸ਼ਾਇਦ ਮੇਰੇ ਡੀਐੱਨਏ ਵਿੱਚ ਓਡੀਸ਼ਾ ਹੈ।

ਸਾਥੀਓ,

ਇਹ ਓਡੀਸ਼ਾ ਉਸ ਲੀਗੇਸੀ ਨੂੰ ਸੈਲੀਬ੍ਰੇਟ ਕਰਦੀ ਹੈ, ਜੋ ਓਡੀਸ਼ਾ ਨੂੰ ਸਾਊਥ ਈਸਟ ਏਸ਼ੀਆ ਨਾਲ ਜੋੜਦੀ ਹੈ। ਹੁਣ 21ਵੀਂ ਸਦੀ ਵਿੱਚ ਓਡੀਸ਼ਾ, ਆਪਣੀ ਉਸ ਗੌਰਵਸ਼ਾਲੀ ਵਿਰਾਸਤ ਨੂੰ ਫਿਰ ਤੋ ਰਿਵਾਇਵ ਕਰਨ ਵਿੱਚ ਜੁਟ ਗਿਆ ਹੈ। ਹਾਲ ਹੀ ਵਿੱਚ, ਸਿੰਗਾਪੁਰ ਦੇ ਪ੍ਰੈਜ਼ੀਡੈਂਟ ਓਡੀਸ਼ਾ ਹੋ ਕੇ ਗਏ ਹਨ। ਸਿੰਗਾਪੁਰ, ਓਡੀਸ਼ਾ ਦੇ ਨਾਲ ਸਬੰਧਾਂ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹੈ। ਆਸੀਆਨ ਦੇਸ਼ਾਂ ਨੇ ਭੀ ਓਡੀਸ਼ਾ ਦੇ ਨਾਲ ਟ੍ਰੇਡ ਅਤੇ ਟ੍ਰੈਡਿਸ਼ਨ ਦੇ ਕਨੈਕਟ ਨੂੰ ਮਜ਼ਬੂਤੀ ਦੇਣ ਵਿੱਚ ਦਿਲਚਸਪੀ ਦਿਖਾਈ ਹੈ। ਅੱਜ ਇਸ ਖੇਤਰ ਵਿੱਚ ਸੰਭਾਵਨਾਵਾਂ ਦੇ ਇਤਨੇ ਦੁਆਰ ਖੁੱਲ੍ਹ ਰਹੇ ਹਨ, ਜਿਤਨੇ ਆਜ਼ਾਦੀ ਦੇ ਬਾਅਦ ਪਹਿਲੇ ਕਦੇ ਨਹੀਂ ਖੁੱਲ੍ਹੇ। ਮੈਂ ਇੱਥੇ ਉਪਸਥਿਤ ਹਰ ਇਨਵੈਸਟਰਸ ਨੂੰ ਸੱਦਾ ਦੇਵਾਂਗਾ, ਅਤੇ ਸਾਡੇ ਮੁੱਖ ਮੰਤਰੀ ਜੀ ਨੇ ਜੋ ਬਾਤ ਕਹੀ, ਮੈਂ ਉਸ ਨੂੰ ਦੁਹਰਾਉਣਾ ਚਾਹਾਂਗਾ- ਯਹੀ ਸਮਯ ਹੈ, ਸਹੀ ਸਮਯ ਹੈ। ਓਡੀਸ਼ਾ ਦੀ ਇਸ ਵਿਕਾਸ ਯਾਤਰਾ ਵਿੱਚ ਤੁਹਾਡਾ ਨਿਵੇਸ਼, ਤੁਹਾਨੂੰ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ 'ਤੇ ਪਹੁੰਚਾਏਗਾ, ਅਤੇ ਇਹ ਮੋਦੀ ਦੀ ਗਰੰਟੀ ਹੈ।

 

ਸਾਥੀਓ,

ਅੱਜ ਭਾਰਤ ਵਿਕਾਸ ਦੇ ਐਸੇ ਪਥ ‘ਤੇ ਚਲ ਰਿਹਾ ਹੈ, ਜਿਸ ਨੂੰ ਕਰੋੜਾਂ ਲੋਕਾਂ ਦੀਆਂ aspirations ਡ੍ਰਾਇਵ ਕਰ ਰਹੀਆਂ ਹਨ। AI, AI ਦਾ ਯੁਗ ਹੈ, Artificial intelligence ਹੀ, ਇਸ ਦੀ ਚਰਚਾ ਹੈ, ਲੇਕਿਨ ਭਾਰਤ ਦੇ ਲਈ ਤਾਂ AI ਸਿਰਫ਼ ਨਹੀਂ, Aspiration of India ਸਾਡੀ ਤਾਕਤ ਹੈ। ਅਤੇ Aspirations ਤਦ ਵਧਦੀਆਂ ਹੈਂ, ਜਦੋਂ ਲੋਕਾਂ ਦੀਆਂ needs ਪੂਰੀਆਂ ਹੁੰਦੀਆਂ ਹਨ। ਬੀਤੇ ਦਹਾਕੇ ਵਿੱਚ ਕਰੋੜਾਂ ਦੇਸ਼ਵਾਸੀਆਂ ਨੂੰ Empower ਕਰਨ ਦਾ ਲਾਭ ਅੱਜ ਦੇਸ਼ ਨੂੰ ਦਿਖ ਰਿਹਾ ਹੈ। ਓਡੀਸ਼ਾ ਭੀ ਇਸੇ ਐਸਪੀਰੇਸ਼ਨ ਨੂੰ ਰਿਪ੍ਰਜ਼ੈਂਟ ਕਰਦਾ ਹੈ। ਓਡੀਸ਼ਾ, Outstanding ਹੈ। ਓਡੀਸ਼ਾ, ਨਵੇਂ ਭਾਰਤ ਦੇ Optimism ਅਤੇ Originality ਦਾ ਪ੍ਰਤੀਕ ਹੈ। ਓਡੀਸ਼ਾ ਵਿੱਚ Opportunities ਭੀ ਹਨ, ਅਤੇ ਇੱਥੋਂ ਦੇ ਲੋਕਾਂ ਨੇ ਹਮੇਸ਼ਾ Outperform ਕਰਨ ਦਾ ਜਨੂਨ ਦਿਖਾਇਆ ਹੈ। ਮੈਂ ਗੁਜਰਾਤ ਵਿੱਚ ਓਡੀਸ਼ਾ ਤੋਂ ਆਉਣ ਵਾਲੇ ਸਾਥੀਆਂ ਦੇ ਕੌਸ਼ਲ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦੀ ਇਮਾਨਦਾਰੀ ਨੂੰ ਖ਼ੁਦ ਅਨੁਭਵ ਕੀਤਾ ਹੈ। ਇਸ ਲਈ ਅੱਜ ਜਦੋਂ ਓਡੀਸ਼ਾ ਵਿੱਚ ਨਵੇਂ ਅਵਸਰ ਬਣ ਰਹੇ ਹਨ, ਤਾਂ ਮੇਰਾ ਪੱਕਾ ਵਿਸ਼ਵਾਸ ਹੈ, ਓਡੀਸ਼ਾ ਬਹੁਤ ਜਲਦੀ ਵਿਕਾਸ ਦੀ ਉਸ ਉਚਾਈ ‘ਤੇ ਪਹੁੰਚੇਗਾ, ਜਿੱਥੇ ਪਹੁੰਚਣ ਦੀ ਕਿਸੇ ਨੇ ਕਲਪਨਾ ਤੱਕ ਨਹੀਂ ਕੀਤੀ ਹੈ। ਮੈਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਮੋਹਨ ਚਰਣ ਮਾਝੀ ਜੀ ਦੀ ਪੂਰੀ ਟੀਮ, ਓਡੀਸ਼ਾ ਦੇ ਵਿਕਾਸ ਨੂੰ ਤੇਜ਼ ਗਤੀ ਦੇਣ ਵਿੱਚ ਜੁਟੀ ਹੈ। ਫੂਡ ਪ੍ਰੋਸੈੱਸਿੰਗ, ਪੈਟਰੋਕੈਮੀਕਲ, ਪੋਰਟ ਲੈੱਡ ਡਿਵੈਲਪਮੈਂਟ, ਫਿਸ਼ਰੀਜ਼, ਆਈਟੀ, ਐਡੂਟੈੱਕ, ਟੈਕਸਟਾਇਲ, ਟੂਰਿਜ਼ਮ,ਮਾਇਨਿੰਗ, ਗ੍ਰੀਨ ਐਨਰਜੀ ਐਸੀ ਹਰ ਇੰਡਸਟ੍ਰੀ ਵਿੱਚ ਓਡੀਸ਼ਾ, ਭਾਰਤ ਦੇ ਲੀਡਿੰਗ ਰਾਜਾਂ ਵਿੱਚੋਂ ਇੱਕ ਬਣ ਰਿਹਾ ਹੈ।

ਸਾਥੀਓ,

ਭਾਰਤ ਅੱਜ ਬਹੁਤ ਤੇਜ਼ ਗਤੀ ਨਾਲ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣਨ ਦੀ ਤਰਫ਼ ਅੱਗੇ ਵਧ ਰਿਹਾ ਹੈ। ਫਾਇਵ ਟ੍ਰਿਲੀਅਨ ਡਾਲਰ ਇਕੌਨਮੀ ਦਾ ਪੜਾਅ ਭੀ ਹੁਣ ਜਿਆਦਾ ਦੂਰ ਨਹੀਂ ਹੈ। ਪਿਛਲੇ ਦਹਾਕੇ ਵਿੱਚ, ਮੈਨੂਫੈਕਚਰਿੰਗ ਵਿੱਚ ਭੀ ਭਾਰਤ ਦੀ ਤਾਕਤ ਸਾਹਮਣੇ ਆਉਣ ਲਗੀ ਹੈ। ਹੁਣ ਭਾਰਤ ਦੀ ਇਕੌਨਮੀ ਦੇ ਵਿਸਤਾਰ ਦੇ ਦੋ ਬੜੇ ਪਿਲਰ ਹਨ, ਇੱਕ- ਸਾਡਾ ਇਨੋਵੇਟਿਵ ਸਰਵਿਸ ਸੈਕਟਰ ਅਤੇ ਦੂਸਰਾ- ਭਾਰਤ ਦੇ ਕੁਆਲਿਟੀ ਪ੍ਰੋਡਕਟਸ। ਦੇਸ਼ ਦੀ ਤੇਜ਼ ਪ੍ਰਗਤੀ ਸਿਰਫ਼ ਰਾਅ ਮੈਟੇਰੀਅਲ ਦੇ ਐਕਸਪੋਰਟ ‘ਤੇ ਸੰਭਵ ਨਹੀਂ ਹੈ। ਇਸ ਲਈ ਅਸੀਂ ਪੂਰੇ ਈਕੋਸਿਸਟਮ ਨੂੰ ਬਦਲ ਰਹੇ ਹਾਂ, ਨਵੇਂ ਵਿਜ਼ਨ ਦੇ ਨਾਲ ਕੰਮ ਕਰ ਰਹੇ ਹਾਂ। ਇੱਥੋਂ ਮਿਨਰਲ ਨਿਕਲੇ ਅਤੇ ਫਿਰ ਐਕਸਪੋਰਟ ਹੋ ਕੇ ਦੁਨੀਆ ਦੇ ਕਿਸੇ ਦੇਸ਼ ਵਿੱਚ ਪਹੁੰਚੇ, ਉੱਥੇ ਵੈਲਿਊ ਐਡੀਸ਼ਨ ਹੋਵੇ, ਕੋਈ ਨਵਾਂ ਪ੍ਰੋਡੇਕਟ ਬਣੇ, ਅਤੇ ਫਿਰ ਉਹ ਪ੍ਰੋਡੇਕਟ ਭਾਰਤ ਵਿੱਚ ਵਾਪਸ ਆਏ, ਇਹ ਟ੍ਰੈਂਡ ਮੋਦੀ ਨੂੰ ਮਨਜ਼ੂਰ ਨਹੀਂ ਹੈ। ਇਸ ਟ੍ਰੈਂਡ ਨੂੰ ਹੁਣ ਭਾਰਤ ਬਦਲ ਰਿਹਾ ਹੈ। ਇੱਥੋਂ ਦੇ ਸਮੁੰਦਰ ਤੋਂ ਸੀ-ਫੂਡ ਨਿਕਲੇ ਅਤੇ ਫਿਰ ਦੁਨੀਆ ਦੇ ਕਿਸੇ ਦੂਸਰੇ ਦੇਸ਼ ਵਿੱਚ ਉਹ ਪ੍ਰੋਸੈੱਸ ਹੋ ਕੇ ਬਜ਼ਾਰਾਂ ਵਿੱਚ ਪੁਹੰਚੇ, ਇਹ ਟ੍ਰੈਂਡ ਭੀ ਭਾਰਤ ਬਦਲ ਰਿਹਾ ਹੈ। ਓਡੀਸ਼ਾ ਵਿੱਚ ਜੋ ਰਿਸੋਰਸਿਜ਼ ਹਨ, ਉਸ ਨਾਲ ਜੁੜੀਆਂ ਇੰਡਸਟ੍ਰੀਜ਼ ਭੀ ਇੱਥੇ ਲਗਣ, ਇਸ ਦਿਸ਼ਾ ਵਿੱਚ ਸਾਡੀ ਸਰਕਾਰ ਕੰਮ ਕਰ ਰਹੀ ਹੈ। ਅੱਜ ਦਾ ਇਹ ਉਤਕਰਸ਼ ਓਡੀਸ਼ਾ ਕਨਕਲੇਵ ਭੀ ਇਸੇ ਵਿਜ਼ਨ ਨੂੰ ਸਾਕਾਰ ਕਰਨ ਦਾ ਇੱਕ ਮਾਧਿਅਮ ਹੈ।

ਅੱਜ ਦੁਨੀਆ ਸਸਟੇਨੇਬਲ ਲਾਇਫਸਟਾਇਲ ਦੀ ਬਾਤ ਕਰ ਰਹੀ ਹੈ, ਗ੍ਰੀਨ ਫਿਊਚਰ ਦੀ ਤਰਫ਼ ਵਧ ਰਹੀ ਹੈ। ਅੱਜ ਗ੍ਰੀਨ ਜੌਬਸ ਦੀਆਂ ਸੰਭਾਵਨਾਵਾਂ ਭੀ ਬਹੁਤ ਵਧ ਰਹੀਆਂ ਹਨ। ਸਾਨੂੰ ਸਮੇਂ ਦੀਆਂ ਜ਼ਰੂਰਤਾਂ ਅਤੇ ਡਿਮਾਂਡ ਦੇ ਹਿਸਾਬ ਨਾਲ ਖ਼ੁਦ ਨੂੰ ਬਦਲਣਾ ਹੈ, ਉਨ੍ਹਾਂ ਦੇ ਹਿਸਾਬ ਨਾਲ ਢਾਲਣਾ ਹੈ। ਇਸੇ ਸੋਚ ਦੇ ਨਾਲ ਹੀ ਭਾਰਤ, ਗ੍ਰੀਨ ਫਿਊਚਰ ‘ਤੇ, ਗ੍ਰੀਨ ਟੈੱਕ ‘ਤੇ ਇਤਨਾ ਫੋਕਸ ਕਰ ਰਿਹਾ ਹੈ। ਸੋਲਰ ਹੋਵੇ, ਵਿੰਡ ਹੋਵੇ, ਹਾਈਡ੍ਰੋ ਹੋਵੇ, ਗ੍ਰੀਨ ਹਾਈਡਰੋਜਨ ਹੋਵੇ, ਇਹ ਵਿਕਸਿਤ ਭਾਰਤ ਦੀ ਐਨਰਜੀ ਸਕਿਉਰਿਟੀ ਨੂੰ ਪਾਵਰ ਕਰਨ ਵਾਲੇ ਹਨ। ਇਸ ਦੇ ਲਈ ਓਡੀਸ਼ਾ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਅੱਜ ਦੇਸ਼ ਵਿੱਚ ਅਸੀਂ ਰਾਸ਼ਟਰੀ ਪੱਧਰ 'ਤੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਅਤੇ ਸੋਲਰ ਪਾਵਰ ਮਿਸ਼ਨ ਸ਼ੁਰੂ ਕੀਤੇ ਹਨ। ਓਡੀਸ਼ਾ ਵਿੱਚ ਭੀ ਰਿਨਿਊਏਬਲ ਐਨਰਜੀ ਨਾਲ ਜੁੜੀ ਇੰਡਸਟ੍ਰੀ ਨੂੰ ਪ੍ਰਮੋਟ ਕਰਨ ਦੇ ਲਈ ਬੜੇ Policy Decisions ਹੋ ਰਹੇ ਹਨ, ਹਾਈਡ੍ਰੋਜਨ ਐਨਰਜੀ ਦੇ ਪ੍ਰੋਡਕਸ਼ਨ ਦੇ ਲਈ ਭੀ ਇੱਥੇ ਕਾਫ਼ੀ ਸਾਰੇ ਕਦਮ ਉਠਾਏ ਜਾ ਰਹੇ ਹਨ।

 

ਸਾਥੀਓ,

ਗ੍ਰੀਨ ਐਨਰਜੀ ਦੇ ਨਾਲ-ਨਾਲ ਓਡੀਸ਼ਾ ਵਿੱਚ ਪੈਟਰੋ ਅਤੇ ਪੈਟਰੋਕੈਮੀਕਲ ਸੈਕਟਰ ਦੇ ਵਿਸਤਾਰ ਦੇ ਲਈ ਭੀ initiative ਲਏ ਜਾ ਰਹੇ ਹਨ। ਪਾਰਾਦੀਪ ਅਤੇ ਗੋਪਾਲਪੁਰ ਵਿੱਚ, dedicated industrial parks ਅਤੇ investment regions ਬਣ ਰਹੇ ਹਨ। ਇਸ ਸੈਕਟਰ ਵਿੱਚ ਭੀ ਇਨਵੈਸਟਮੈਂਟ ਦੇ ਲਈ ਬਹੁਤ ਅਧਿਕ ਸੰਭਾਵਨਾਵਾਂ ਹਨ। ਮੈਂ ਓਡੀਸ਼ਾ ਸਰਕਾਰ ਨੂੰ ਵਧਾਈ ਦੇਵਾਂਗਾ ਕਿ ਓਡੀਸ਼ਾ ਦੇ ਅਲੱਗ- ਅਲੱਗ ਰੀਜਨਸ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ, ਉਹ ਤੇਜ਼ੀ ਨਾਲ ਨਿਰਣਾ ਲੈ ਰਹੀ ਹੈ, ਨਵਾਂ ਈਕੋਸਿਸਟਮ ਵਿਕਸਿਤ ਕਰ ਰਹੀ ਹੈ।

ਸਾਥੀਓ,

21ਵੀਂ ਸਦੀ ਦੇ ਭਾਰਤ ਦੇ ਲਈ ਇਹ ਦੌਰ, ਕਨੈਕਟਿਡ ਇਨਫ੍ਰਾਸਟ੍ਰਕਚਰ ਦਾ ਹੈ, ਮਲਟੀ-ਮੋਡਲ ਕਨੈਕਟਿਵਿਟੀ ਦਾ ਹੈ। ਜਿਸ ਸਕੇਲ ‘ਤੇ, ਜਿਸ ਸਪੀਡ ਨਾਲ ਭਾਰਤ ਵਿੱਚ ਅੱਜ ਸਪੈਸ਼ਲਾਇਜ਼ਡ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ, ਉਹ ਭਾਰਤ ਨੂੰ ਇਨਵੈਸਟਮੈਂਟ ਦਾ ਸ਼ਾਨਦਾਰ ਡੈਸਟੀਨੇਸ਼ਨ ਬਣਾ ਰਿਹਾ ਹੈ। ਡੈਡੀਕੇਟਿਡ ਫ੍ਰੇਟ ਕੌਰੀਡੋਰਸ ਨਾਲ ਈਸਟ ਅਤੇ ਵੈਸਟ ਦੀ ਕੋਸਟਲਾਈਨ ਨੂੰ ਕਨੈਕਟ ਕੀਤਾ ਜਾ ਰਿਹਾ ਹੈ। ਦੇਸ਼ ਦਾ ਇੱਕ ਬੜਾ ਹਿੱਸਾ ਜੋ land-locked ਸੀ, ਉਸ ਨੂੰ ਭੀ ਹੁਣ ਸਮੁੰਦਰ ਤੱਕ ਤੇਜ਼ ਐਕਸੈੱਸ ਮਿਲਣ ਲਗੀ ਹੈ। ਅੱਜ ਦੇਸ਼ ਵਿੱਚ ਦਰਜਨਾਂ ਐਸੇ ਇੰਡਸਟ੍ਰੀਅਲ ਸ਼ਹਿਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਪਲੱਗ ਐਂਡ ਪਲੇ ਸੁਵਿਧਾਵਾਂ ਨਾਲ ਲੈਸ ਹੋਣਗੇ। ਓਡੀਸ਼ਾ ਵਿੱਚ ਭੀ ਅਜਿਹੀਆਂ ਹੀ ਸੰਭਵਾਨਾਵਾਂ ਨੂੰ ਵਧਾਇਆ ਜਾ ਰਿਹਾ ਹੈ। ਇੱਥੇ ਰੇਲਵੇ ਅਤੇ ਹਾਈਵੇ ਨੈੱਟਵਰਕ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਚਲ ਰਹੇ ਹਨ। ਓਡੀਸ਼ਾ ਵਿੱਚ ਇੰਡਸਟ੍ਰੀ ਦੀ Logistics Cost ਘੱਟ ਹੋਵੇ, ਇਸ ਦੇ ਲਈ ਸਰਕਾਰ ਇੱਥੋਂ ਦੇ ਪੋਰਟਸ ਨੂੰ Industrial Clusters ਨਾਲ ਜੋੜ ਰਹੀ ਹੈ। ਇੱਥੇ ਪੁਰਾਣੀਆਂ ਪੋਰਟਸ ਦੇ ਵਿਸਤਾਰ ਦੇ ਨਾਲ ਹੀ ਨਵੀਆਂ ਪੋਰਟਸ ਭੀ ਬਣਾਈਆਂ ਜਾ ਰਹੀਆਂ ਹਨ। ਯਾਨੀ ਓਡੀਸ਼ਾ, ਬਲੂ ਇਕੌਨਮੀ ਦੇ ਮਾਮਲੇ ਵਿੱਚ ਭੀ ਦੇਸ਼ ਦੇ ਟੌਪ ਦੇ ਰਾਜਾਂ ਵਿੱਚ ਸ਼ਾਮਲ ਹੋਣ ਵਾਲਾ ਹੈ।

ਸਾਥੀਓ,

ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ, ਮੇਰਾ ਆਪ ਸਭ ਨੂੰ ਕੁਝ ਆਗਰਹਿ ਭੀ ਹੈ। ਆਪ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਗਲੋਬਲ ਸਪਲਾਈ ਚੇਨ ਨਾਲ ਜੁੜੀਆਂ ਚੁਣੌਤੀਆਂ ਨੂੰ ਦੇਖ ਰਹੇ ਹੋ। ਭਾਰਤ, ਬਿਖਰੀ ਹੋਈ ਸਪਲਾਈ ਚੇਨ ਅਤੇ ਇੰਪੋਰਟ ਅਧਾਰਿਤ ਸਪਲਾਈ ਚੇਨ ‘ਤੇ ਜ਼ਿਆਦਾ ਭਰੋਸਾ ਨਹੀਂ ਕਰ ਸਕਦਾ। ਸਾਨੂੰ ਭਾਰਤ ਵਿੱਚ ਹੀ ਇੱਕ ਐਸੀ ਸਸ਼ਕਤ ਸਪਲਾਈ ਅਤੇ ਵੈਲਿਊ ਚੇਨ ਬਣਾਉਣੀ ਹੈ, ਜਿਸ ‘ਤੇ ਆਲਮੀ ਉਤਾਰ-ਚੜ੍ਹਾਅ ਦਾ ਘੱਟ ਤੋਂ ਘੱਟ ਅਸਰ ਪਵੇ। ਇਹ ਸਰਕਾਰ ਦੇ ਨਾਲ-ਨਾਲ ਇੰਡਸਟ੍ਰੀ ਦੀ ਭੀ ਬਹੁਤ ਬੜੀ ਜ਼ਿੰਮੇਵਾਰੀ ਹੈ। ਇਸ ਲਈ ਆਪ (ਤੁਸੀਂ) ਜਿਸ ਭੀ ਇੰਡਸਟ੍ਰੀ ਵਿੱਚ ਹੋ, ਉਸ ਨਾਲ ਜੁੜੇ MSMEs ਨੂੰ ਸਪੋਰਟ ਕਰੋ, ਉਨ੍ਹਾਂ ਦੀ ਹੈਂਡ-ਹੋਲਡਿੰਗ ਕਰੋ। ਆਪ (ਤੁਸੀਂ) ਜ਼ਿਆਦਾ ਤੋਂ ਜ਼ਿਆਦਾ ਯੁਵਾ ਸਟਾਰਟ ਅਪਸ ਨੂੰ ਭੀ ਸਪੋਰਟ ਕਰੋ।

 

ਸਾਥੀਓ,

ਅੱਜ ਕੋਈ ਭੀ ਇੰਡਸਟ੍ਰੀ ਨਵੀਂ ਟੈਕਨੋਲੋਜੀ ਦੇ ਬਿਨਾ ਗ੍ਰੋ ਨਹੀਂ ਕਰ ਸਕਦੀ। ਅਜਿਹੇ ਵਿੱਚ ਰਿਸਰਚ ਅਤੇ ਇਨੋਵੇਸ਼ਨ ਬਹੁਤ ਜ਼ਰੂਰੀ ਹੈ। ਸਰਕਾਰ, ਦੇਸ਼ ਵਿੱਚ ਰਿਸਰਚ ਨਾਲ ਜੁੜਿਆ ਇੱਕ ਬਹੁਤ ਵਾਇਬ੍ਰੈਂਟ ਈਕੋਸਿਸਟਮ ਬਣਾ ਰਹੀ ਹੈ। ਇਸ ਦੇ ਲਈ ਇੱਕ ਸਪੈਸ਼ਲ ਫੰਡ ਭੀ ਬਣਾਇਆ ਗਿਆ ਹੈ। ਇੰਟਰਨਸ਼ਿਪ ਅਤੇ ਸਕਿੱਲ ਡਿਵੈਲਪਮੈਂਟ ਦੇ ਲਈ ਇੱਕ ਸਪੈਸ਼ਲ ਪੈਕੇਜ ਐਲਾਨਿਆ ਗਿਆ ਹੈ। ਇਸ ਵਿੱਚ ਭੀ ਇੰਡਸਟ੍ਰੀ ਖੁੱਲ੍ਹ ਕੇ ਅੱਗੇ ਆਏ, ਸਰਕਾਰ ਦੇ ਨਾਲ ਮਿਲ ਕੰਮ ਕਰੇ, ਇਹ ਸਾਰਿਆਂ ਦੀ ਅਪੇਖਿਆ ਹੈ। ਜਿਤਨਾ ਬੜਾ ਅਤੇ ਬਿਹਤਰੀਨ ਭਾਰਤ ਦਾ ਰਿਸਰਚ ਈਕੋਸਿਸਟਮ ਹੋਵੇਗਾ, ਸਕਿੱਲਡ ਯੰਗ ਪੂਲ ਹੋਵੇਗਾ, ਸਾਡੀ ਇੰਡਸਟ੍ਰੀ ਨੂੰ ਇਸ ਤੋਂ ਸਿੱਧਾ ਫਾਇਦਾ ਹੋਵੇਗਾ। ਮੈਂ ਇੰਡਸਟ੍ਰੀ ਦੇ ਸਾਰੇ ਸਾਥੀਆਂ, ਓਡੀਸ਼ਾ ਸਰਕਾਰ ਨੂੰ ਕਹਾਂਗਾ ਕਿ ਆਪ (ਤੁਸੀਂ) ਸਾਰੇ ਮਿਲ ਕੇ, ਇੱਥੇ ਇੱਕ ਆਧੁਨਿਕ ਈਕੋਸਿਸਟਮ ਦਾ ਨਿਰਮਾਣ ਕਰੋਂ। ਇੱਕ ਐਸਾ ਈਕੋਸਿਸਟਮ, ਜੋ ਓਡੀਸ਼ਾ ਦੀਆਂ Aspirations ਦੇ ਨਾਲ ਚਲੇ, ਇੱਥੋਂ ਦੇ ਨੌਜਵਾਨਾਂ ਨੂੰ ਨਵੇਂ ਮੌਕੇ ਦੇਵੇ। ਇਸ ਨਾਲ ਓਡੀਸ਼ਾ ਦੇ ਨੌਜਵਾਨਾਂ ਨੂੰ ਇੱਥੇ ਹੀ ਜੌਬਸ ਦੇ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲਣਗੇ, ਓਡੀਸ਼ਾ ਸਮ੍ਰਿੱਧ ਹੋਵੇਗਾ, ਓਡੀਸ਼ਾ ਸਸ਼ਕਤ ਹੋਵੇਗਾ, ਓਡੀਸ਼ਾ ਦਾ ਉਤਕਰਸ਼ ਹੋਵੇਗਾ।

ਸਾਥੀਓ,

ਆਪ ਸਭ ਦੁਨੀਆ ਭਰ ਵਿੱਚ ਜਾਂਦੇ ਹੋ, ਦੁਨੀਆ ਭਰ ਦੇ ਲੋਕਾਂ ਨੂੰ ਮਿਲਦੇ ਹੋ। ਅੱਜ ਦੁਨੀਆ ਵਿੱਚ ਭਾਰਤ ਨੂੰ ਜਾਣਨ, ਸਮਝਣ ਦੀ ਉਤਸੁਕਤਾ, ਆਪ (ਤੁਸੀਂ) ਚਾਰੋਂ ਤਰਫ਼ ਅਨੁਭਵ ਕਰਦੇ ਹੋ। ਭਾਰਤ ਨੂੰ ਸਮਝਣ ਦੇ ਲਈ ਓਡੀਸ਼ਾ ਇੱਕ ਬਿਹਤਰੀਨ ਡੈਸਟੀਨੇਸ਼ਨ ਹੈ। ਇੱਥੇ ਹਜ਼ਾਰਾਂ ਵਰ੍ਹਿਆਂ ਦੀ ਸਾਡੀ ਹੈਰੀਟੇਜ ਹੈ, ਹਿਸਟਰੀ ਹੈ, ਆਸਥਾ-ਅਧਿਆਤਮ, ਘਣੇ ਜੰਗਲ, ਪਹਾੜ, ਸਮੁੰਦਰ, ਹਰ ਚੀਜ਼ ਦੇ ਦਰਸ਼ਨ ਇੱਕ ਹੀ ਜਗ੍ਹਾ ‘ਤੇ ਹੁੰਦੇ ਹਨ। ਇਹ ਰਾਜ ਵਿਕਾਸ ਅਤੇ ਵਿਰਾਸਤ ਦਾ ਅਦਭੁਤ ਮਾਡਲ ਹੈ। ਇਸੇ ਭਾਵ ਦੇ ਨਾਲ ਹੀ, ਅਸੀਂ G-20 ਦੇ ਕਲਚਰ ਨਾਲ ਜੁੜੇ ਈਵੈਂਟ ਓਡੀਸ਼ਾ ਵਿੱਚ ਰੱਖੇ ਸਨ। ਕੋਣਾਰਕ ਸਨ ਟੈਂਪਲ ਦੇ ਚੱਕਰ ਨੂੰ ਅਸੀਂ G-20 ਦੇ ਮੇਨ ਈਵੈਂਟ ਦਾ ਹਿੱਸਾ ਬਣਾਇਆ ਸੀ। ਉਤਕਰਸ਼ ਓਡੀਸ਼ਾ ਵਿੱਚ ਸਾਨੂੰ ਓਡੀਸ਼ਾ ਦੇ ਇਸ ਟੂਰਿਜ਼ਮ ਪੋਟੈਂਸ਼ਿਅਲ ਨੂੰ ਭੀ ਐਕਸਪਲੋਰ ਕਰਨਾ ਹੈ। ਇੱਥੋਂ ਦੀ 500 ਕਿਲੋਮੀਟਰ ਤੋਂ ਲੰਬੀ ਕੋਸਟ ਲਾਇਨ, 33 ਪਰਸੈਂਟ ਤੋਂ ਜ਼ਿਆਦਾ ਦਾ ਫੋਰੈਸਟ ਕਵਰ, ਈਕੋ ਟੂਰਿਜ਼ਮ, ਐਡਵੈਂਚਰ ਟੂਰਿਜ਼ਮ ਦੀਆਂ ਅਨੰਤ ਸੰਭਾਵਨਾਵਾਂ, ਆਪਕਾ (ਤੁਹਾਡਾ) ਇੰਤਜ਼ਾਰ ਕਰ ਰਹੀਆਂ ਹਨ। ਅੱਜ ਭਾਰਤ ਦਾ ਫੋਕਸ ਹੈ-Wed in India, ਅੱਜ ਭਾਰਤ ਦਾ ਮੰਤਰ ਹੈ- Heal in India, ਅਤੇ ਇਸ ਦੇ ਲਈ ਓਡੀਸ਼ਾ ਦਾ ਨੇਚਰ, ਇੱਥੋਂ ਦੀ ਪ੍ਰਾਕ੍ਰਿਤਿਕ ਸੁੰਦਰਤਾ, ਬਹੁਤ ਮਦਦਗਾਰ ਹੈ।

ਸਾਥੀਓ,

ਅੱਜ ਭਾਰਤ ਵਿੱਚ Conference tourism ਦਾ ਭੀ ਬਹੁਤ ਪੋਟੈਂਸ਼ਿਅਲ ਬਣ ਰਿਹਾ ਹੈ। ਦਿੱਲੀ ਵਿੱਚ ਭਾਰਤ ਮੰਡਪਮ ਅਤੇ ਯਸ਼ੋਭੂਮੀ ਜਿਹੇ ਵੈਨਿਊ ਇਸ ਦੇ ਬੜੇ ਸੈਂਟਰ ਬਣ ਰਹੇ ਹਨ। ਭੁਬਨੇਸ਼ਵਰ ਵਿੱਚ ਭੀ ਬਹੁਤ ਵਧੀਆ ਕਨਵੈਂਸ਼ਨ ਸੈਂਟਰ ਦਾ ਲਾਭ ਮਿਲ ਸਕਦਾ ਹੈ। ਇਸੇ ਨਾਲ ਜੁੜਿਆ ਇੱਕ ਹੋਰ ਨਵਾਂ ਸੈਕਟਰ, concert economy ਦਾ ਹੈ। ਜਿਸ ਦੇਸ਼ ਵਿੱਚ music-dance, ਸਟੋਰੀ ਟੈਲਿੰਗ ਦੀ ਇਤਨੀ ਸਮ੍ਰਿੱਧ ਵਿਰਾਸਤ ਹੈ, ਜਿੱਥੇ ਨੌਜਵਾਨਾਂ ਦਾ ਇਤਨਾ ਬੜਾ ਪੂਲ ਹੈ, ਜੋ concerts ਦਾ ਬਹੁਤ ਬੜਾ ਕੰਜ਼ਿਊਮਰ ਹੈ, ਉੱਥੇ concert economy ਦੇ ਲਈ ਅਨੇਕ ਸੰਭਾਵਨਾਵਾਂ ਹਨ। ਆਪ (ਤੁਸੀਂ) ਦੇਖ ਰਹੇ ਹੋ ਕਿ ਬੀਤੇ 10 ਸਾਲਾਂ ਵਿੱਚ live events ਦਾ ਚਲਨ ਅਤੇ ਡਿਮਾਂਡ ਦੋਨੋਂ ਵਧੇ ਹਨ। ਪਿਛਲੇ ਕੁਝ ਦਿਨਾਂ ਵਿੱਚ ਆਪਨੇ (ਤੁਸੀਂ) ਮੁੰਬਈ ਅਤੇ ਅਹਿਮਦਾਬਾਦ ਵਿੱਚ ਹੋਏ ‘ਕੋਲਡਪਲੇ ਕਨਸਰਟ’ ਦੀਆਂ ਸ਼ਾਨਦਾਰ ਤਸਵੀਰਾਂ ਦੇਖੀਆਂ ਹੋਣਗੀਆਂ। ਇਹ ਇਸ ਬਾਤ ਦਾ ਪ੍ਰਮਾਣ ਹੈ ਕਿ live concerts ਦੇ ਲਈ ਭਾਰਤ ਵਿੱਚ ਕਿਤਨਾ ਸਕੋਪ ਹੈ। ਦੁਨੀਆ ਦੇ ਬੜੇ-ਬੜੇ ਕਲਾਕਾਰ, ਬੜੇ-ਬੜੇ ਆਰਟਿਸਟ ਭੀ, ਭਾਰਤ ਦੀ ਤਰਫ਼ ਆਕਰਸ਼ਿਤ ਹੋ ਰਹੇ ਹਨ। Concert economy ਨਾਲ ਟੂਰਿਜ਼ਮ ਭੀ ਵਧਦਾ ਹੈ ਅਤੇ ਬੜੀ ਸੰਖਿਆ ਵਿੱਚ ਜੌਬਸ ਕ੍ਰਿਏਟ ਹੁੰਦੀਆਂ ਹਨ। ਮੇਰਾ ਰਾਜਾਂ ਨੂੰ, ਪ੍ਰਾਈਵੇਟ ਸੈਕਟਰ ਨੂੰ ਆਗਰਹਿ ਹੈ ਕਿ concert economy ਦੇ ਲਈ ਜ਼ਰੂਰੀ ਇਨਫ੍ਰਾਸਟ੍ਰਕਚਰ ‘ਤੇ ਫੋਕਸ ਕਰਨ, ਜ਼ਰੂਰੀ ਸਕਿੱਲਸ ‘ਤੇ ਫੋਕਸ ਕਰਨ। ਈਵੈਂਟ ਮੈਨੇਜਮੈਂਟ ਹੋਵੇ, ਆਰਟਿਸਟ ਦੀ ਗਰੂਮਿੰਗ ਹੋਵੇ, ਸਕਿਉਰਿਟੀ ਅਤੇ ਦੂਸਰੇ ਇੰਤਜ਼ਾਮ ਹੋਣ, ਇਨ੍ਹਾਂ ਸਾਰਿਆਂ ਵਿੱਚ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

 

ਸਾਥੀਓ,

ਅਗਲੇ ਮਹੀਨੇ ਹੀ ਭਾਰਤ ਵਿੱਚ ਪਹਿਲੀ ਵਾਰ world audio visual summit ਯਾਨੀ WAVES ਹੋਣ ਵਾਲਾ ਹੈ। ਇਹ ਭੀ ਇੱਕ ਬਹੁਤ ਬੜਾ ਆਯੋਜਨ ਹੋਵੇਗਾ, ਇਹ ਭਾਰਤ ਦੀ creative power ਨੂੰ ਦੁਨੀਆ ਵਿੱਚ ਨਵੀਂ ਪਹਿਚਾਣ ਦਿਵਾਏਗਾ। ਰਾਜਾਂ ਵਿੱਚ ਇਸ ਤਰ੍ਹਾਂ ਦੇ ਈਵੈਂਟਸ ਨਾਲ ਭੀ ਜੋ ਭੀ ਰੈਵੇਨਿਊ ਜਨਰੇਟ ਹੁੰਦਾ ਹੈ, ਜੋ ਪਰਸੈਪਸ਼ਨ ਬਣਦਾ ਹੈ, ਉਹ ਭੀ ਇਕੌਨਮੀ ਨੂੰ ਅੱਗੇ ਵਧਾਉਂਦਾ ਹੈ। ਅਤੇ ਓਡੀਸ਼ਾ ਵਿੱਚ ਭੀ ਇਸ ਦੀਆਂ ਬਹੁਤ ਸੰਭਾਵਨਾਵਾਂ ਹਨ।

 

ਸਾਥੀਓ,

ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਓਡੀਸ਼ਾ ਦੀ ਬੜੀ ਭੂਮਿਕਾ ਹੈ। ਓਡੀਸ਼ਾ ਵਾਸੀਆਂ ਨੇ, ਸਮ੍ਰਿੱਧ ਓਡੀਸ਼ਾ ਦੇ ਨਿਰਮਾਣ ਦਾ ਸੰਕਲਪ ਲਿਆ ਹੈ। ਇਸ ਸੰਕਲਪ ਕੀ ਸਿੱਧੀ ਦੇ ਲਈ ਕੇਂਦਰ ਸਰਕਾਰ ਦੀ ਤਰਫ਼ੋਂ ਹਰ ਸੰਭਵ ਸਹਿਯੋਗ ਮਿਲ ਰਿਹਾ ਹੈ। ਓਡੀਸ਼ਾ ਦੇ ਪ੍ਰਤੀ ਮੇਰਾ ਸਨੇਹ ਆਪ (ਤੁਸੀਂ) ਸਭ ਭਲੀ-ਭਾਂਤ ਜਾਣਦੇ ਹੋ। ਪ੍ਰਧਾਨ ਮੰਤਰੀ ਦੇ ਤੌਰ ‘ਤੇ ਹੀ, ਮੈਂ ਇੱਥੇ ਕਰੀਬ-ਕਰੀਬ 30 ਵਾਰ ਆ ਚੁੱਕਿਆ ਹਾਂ। ਆਜ਼ਾਦੀ ਤੋਂ ਹੁਣ ਤੱਕ ਜਿਤਨੇ ਪ੍ਰਧਾਨ ਮੰਤਰੀ ਹੋਣਗੇ, ਉਹ ਸਭ ਮਿਲਾ ਕੇ ਜਿਤਨੀ ਵਾਰ ਆਏ ਹੋਣਗੇ, ਉਸ ਤੋਂ ਮੈਂ ਜ਼ਿਆਦਾ ਵਾਰ ਓਡੀਸ਼ਾ ਆਇਆ ਹਾਂ, ਇਹ ਤੁਹਾਡਾ ਪਿਆਰ ਹੈ। ਇੱਥੋਂ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਜਾ ਚੁੱਕਿਆ ਹਾਂ, ਮੈਨੂੰ ਓਡੀਸ਼ਾ ਦੀ ਸਮਰੱਥਾ ‘ਤੇ ਭਰੋਸਾ ਹੈ, ਇੱਥੋਂ ਦੇ ਲੋਕਾਂ ‘ਤੇ ਭਰੋਸਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ (ਤੁਸੀਂ) ਸਾਰੇ ਸਾਥੀਆਂ ਦਾ ਇਨਵੈਸਟਮੈਂਟ, ਤੁਹਾਡੇ ਬਿਜ਼ਨਸ ਅਤੇ ਓਡੀਸ਼ਾ ਦੇ ਉਤਕਰਸ਼, ਦੋਨਾਂ ਨੂੰ ਨਵੀਂ ਉਚਾਈ ਦੇਵੇਗਾ। ਮੈਂ ਫਿਰ ਇੱਕ ਵਾਰ ਇਸ ਸ਼ਾਨਦਾਰ ਆਯੋਜਨ ਦੇ ਲਈ ਪੂਰੇ ਓਡੀਸ਼ਾ ਵਾਸੀਆਂ ਨੂੰ, ਇੱਥੋਂ ਦੀ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸਰਕਾਰ ਦਾ ਧੰਨਵਾਦ ਕਰਦਾ ਹਾਂ। ਅਤੇ ਜੋ ਮਹਾਨੁਭਾਵ ਓਡੀਸ਼ਾ ਵਿੱਚ ਸੰਭਾਵਨਾਵਾਂ ਦੀ ਤਲਾਸ਼ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ, ਓਡੀਸ਼ਾ ਸਰਕਾਰ ਅਤੇ ਭਾਰਤ ਸਰਕਾਰ ਪੂਰੀ ਤਾਕਤ ਨਾਲ ਤੁਹਾਡੇ ਨਾਲ ਖੜ੍ਹੀਆਂ ਹਨ। ਫਿਰ ਇੱਕ ਵਾਰ, ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions