ਬੰਗਲੁਰੂ-ਮੈਸੂਰੂ ਐਕਸਪ੍ਰੈੱਸਵੇਅ ਰਾਸ਼ਟਰ ਨੂੰ ਸਮਰਪਿਤ ਕੀਤਾ
ਮੈਸੂਰੂ-ਕੁਸ਼ਲਨਗਰ 4-ਲੇਨ ਰਾਜਮਾਰਗ ਦਾ ਨੀਂਹ ਪੱਥਰ ਰੱਖਿਆ
“ਕਰਨਾਟਕ ਵਿੱਚ ਅੱਜ ਸ਼ੁਰੂ ਕੀਤੇ ਜਾ ਰਹੇ ਅਤਿ-ਆਧੁਨਿਕ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਪੂਰੇ ਰਾਜ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣਗੇ ਅਤੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨਗੇ”
“‘ਭਾਰਤਮਾਲਾ’ ਅਤੇ ‘ਸਾਗਰਮਾਲਾ’ ਜਿਹੀਆਂ ਪਹਿਲਾਂ ਭਾਰਤ ਦੇ ਪਰਿਦ੍ਰਿਸ਼ ਨੂੰ ਬਦਲ ਰਹੀਆਂ ਹਨ”
“ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਵਿਕਾਸ ਦੇ ਲਈ ਇਸ ਸਾਲ ਦੇ ਬਜਟ ਵਿੱਚ 10 ਲੱਖ ਕਰੋੜ ਰੁਪਏ ਤੋਂ ਅਧਿਕ ਐਲੋਕੇਟ ਕੀਤੇ ਗਏ ਹਨ”
“ਚੰਗੀ ਇਨਫ੍ਰਾਸਟ੍ਰਕਚਰ ‘ਈਜ਼ ਆਵ੍ ਲਿਵਿੰਗ’ ਦੇ ਲਈ ਸੁਵਿਧਾਵਾਂ ਵਧਾਉਂਦੇ ਹੈ: ਪ੍ਰਗਤੀ ਦੇ ਨਵੇਂ ਅਵਸਰ ਪੈਦਾ ਕਰਦੀਆਂ ਹਨ”
“ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਕੇਂਦਰ ਸਰਕਾਰ ਦੁਆਰਾ ਮੰਡਯਾ ਖੇਤਰ ਦੇ 2.75 ਲੱਖ ਤੋਂ ਅਧਿਕ ਕਿਸਾਨਾਂ ਨੂੰ 600 ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ”
“ਦੇਸ਼ ਵਿੱਚ ਦਹਾਕਿਆਂ ਤੋਂ ਲਟਕ ਰਹੇ ਸਿੰਚਾਈ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ”
“ਈਥੇਨੌਲ ‘ਤੇ ਵਿਸ਼ੇਸ਼ ਧਿਆਨ ਦੇਣ ਨਾਲ ਗੰਨਾ ਕਿਸਾਨਾਂ ਨੂੰ ਮਦਦ ਮਿਲੇਗੀ”

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਕਰਨਾਟਕ-ਦਾ, ਏਲਾ, ਸਹੋਦਰਾ ਸਹੋਦਰੀ-ਯਾਰਿਗੇ, ਨੰਨਾ ਨਮਸਕਾਰਾਗਲੁ! 

(कर्नाटक-दा, एल्ला, सहोदरा सहोदरी-यारिगे, नन्ना नमस्कारागलु )! 

ਤਾਈ ਭੁਵਨੇਸ਼ਵਰੀ ਕੋ ਭੀ ਮੇਰਾ ਨਮਸਕਾਰ!

 (ताई भुवनेश्वरी को भी मेरा नमस्कार! )

ਮੈਂ ਆਦਿ ਚੁਨਚੁਨਾਗਿਰੀ ਅਤੇ ਮੇਲੁਕੋਟੇ ਦੇ ਗੁਰੂਆਂ ਦੇ ਸਾਹਮਣੇ ਵੀ ਨਮਨ ਕਰਦਾ ਹਾਂ, ਉਨ੍ਹਾਂ ਦੇ ਅਸ਼ੀਰਵਾਦ ਦੀ ਕਾਮਨਾ ਕਰਦਾ ਹਾਂ।

ਬੀਤੇ ਕੁਝ ਸਮੇਂ ਵਿੱਚ ਮੈਨੂੰ ਕਰਨਾਟਕ ਦੇ ਅਲੱਗ-ਅਲੱਗ ਖੇਤਰਾਂ ਵਿੱਚ ਜਨਤਾ ਜਨਾਦਰਨ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ। ਹਰ ਜਗ੍ਹਾ, ਕਰਨਾਟਕ ਦੀ ਜਨਤਾ ਅਭੂਤਪੂਰਵ ਅਸ਼ੀਰਵਾਦ ਦੇ ਰਹੀ ਹੈ। ਅਤੇ ਮਾਂਡਯਾ ਦੇ ਲੋਕਾਂ ਦੇ ਤਾਂ ਅਸ਼ਰੀਵਾਦ ਵਿੱਚ ਵੀ ਮਿਠਾਸ ਹੁੰਦੀ ਹੈ। ਸੱਕਰੇ ਨਗਰ ਮਧੁਰ ਮੰਡਯਾ, ਮੰਡਯਾ ਦੇ ਇਸ ਪਿਆਰ ਨਾਲ, ਇਸ ਸਰਕਾਰ ਤੋਂ ਮੈਂ ਅਭਿਭੂਤ ਹਾਂ। ਮੈਂ ਤੁਹਾਡਾ ਸਾਰਿਆਂ ਦਾ ਸਿਰ ਝੁਕਾਕੇ ਵੰਦਨ ਕਰਦਾ ਹਾਂ।

ਡਬਲ ਇੰਜਣ ਸਰਕਾਰ ਦਾ ਇਹ ਨਿਰੰਤਰ ਪ੍ਰਯਾਸ ਹੈ ਕਿ ਤੁਹਾਡੇ ਇਸ ਪਿਆਰ ਦੇ, ਤੁਹਾਡਾ ਜੋ ਰਿਣ ਹੈ ਉਸ ਨੂੰ ਅਸੀਂ ਵਿਆਜ਼ ਸਹਿਤ ਚੁਕਾਈਏ, ਤੇਜ਼ ਵਿਕਾਸ ਕਰਕੇ ਚੁਕਾਈਏ। ਹੁਣ ਹਜ਼ਾਰਾਂ ਕਰੋੜ ਰੁਪਏ ਦੇ ਜਿਨ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਇੱਥੇ ਹੋਇਆ ਹੈ, ਇਹ ਇਸੇ ਪ੍ਰਯਾਸ ਦਾ ਹਿੱਸਾ ਹਨ।

ਬੀਤੇ ਕਈ ਦਿਨਾਂ ਤੋਂ ਦੇਸ਼ ਵਿੱਚ ਬੰਗਲੁਰੂ –ਮੈਸੂਰ ਐਕਸਪ੍ਰੈੱਸ ਵੇਅ ਦੀ ਬਹੁਤ ਚਰਚਾ ਹੈ। ਸੋਸ਼ਲ ਮੀਡੀਆ ‘ਤੇ ਐਕਸਪ੍ਰੈੱਸ ਵੇਅ ਨਾਲ ਜੁੜਿਆ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਰ ਦੇਸ਼ਵਾਸੀ ਦੀ, ਸਾਡੇ ਨੌਜਵਾਨਾਂ ਦੀ ਇਹ ਇੱਛਾ ਰਹੀ ਹੈ ਕਿ ਐਸੇ ਸ਼ਾਨਦਾਰ, ਆਧੁਨਿਕ ਐਕਸਪ੍ਰੈੱਸਵੇਅ ਭਾਰਤ ਵਿੱਚ ਹਰ ਜਗ੍ਹਾ ਬਣਨ। ਅੱਜ ਉਹ ਬੰਗਲੁਰੂ-ਮੈਸੂਰ ਐਕਸਪ੍ਰੈੱਸਵੇਅ ਨੂੰ ਦੇਖ ਕੇ ਸਾਡੇ ਦੇਸ਼ ਦੇ ਯੁਵਾ ਗਰਵ(ਮਾਣ) ਨਾਲ ਭਰੇ ਹੋਏ ਹਨ। ਇਸ ਐਕਸਪ੍ਰੈੱਸ ਵੇਅ ਤੋਂ ਮੈਸੂਰ ਅਤੇ ਬੰਗਲੁਰੂ ਦੇ ਦਰਮਿਆਨ ਦਾ ਸਮਾਂ ਹੁਣ ਅੱਧੇ ਤੋਂ ਵੀ ਘੱਟ ਰਹਿ ਗਿਆ ਹੈ।

ਅੱਜ ਮੈਸੂਰ-ਕੁਸ਼ਲਨਗਰ ਫੋਰਲੇਨ ਦਾ ਵੀ ਨੀਂਹ ਪੱਥਰ ਰੱਖਿਆ ਗਿਆ (ਸ਼ਿਲਾਨਿਆਸ ਹੋਇਆ) ਹੈ। ਇਹ ਸਾਰੇ ਪ੍ਰੋਜੈਕਟਸ ਇਸ ਖੇਤਰ ਵਿੱਚ ਸਬਕਾ ਵਿਕਾਸ ਨੂੰ ਹੋਰ ਗਤੀ ਦੇਣਗੇ, ਸਮ੍ਰਿੱਧੀ ਦੇ ਰਸਤੇ ਖੋਲ੍ਹਣਗੇ। ਆਪ ਸਭ ਨੂੰ ਕਨੈਕਟੀਵਿਟੀ ਦੇ ਇਨ੍ਹਾਂ ਪ੍ਰੋਜੈਕਟਸ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ।

ਭਾਰਤ ਵਿੱਚ ਜਦੋਂ ਵੀ ਇਨਫ੍ਰਾਸਟ੍ਰਕਚਰ ਦੇ ਵਿਜ਼ਨ ਨਾਲ ਜੁੜੀ ਚਰਚਾ ਹੁੰਦੀ ਹੈ, ਤਦ ਦੋ ਮਹਾਨ ਵਿਭੂਤੀਆਂ(ਸ਼ਖ਼ਸੀਅਤਾਂ) ਦਾ ਨਾਮ ਹਮੇਸ਼ਾ ਮੋਹਰੀ ਰਹਿੰਦਾ ਹੈ। ਕ੍ਰਿਸ਼ਣ ਰਾਜਾ ਵਡਿਯਾਰ ਅਤੇ ਸਰ ਐੱਮ ਵਿਸ਼ਵੇਸ਼ਵਰੈਯਾ। ਇਹ ਦੋਹਾਂ ਮਹਾਪੁਰਸ਼ ਇਸੇ ਧਰਤੀ ਦੀ ਸੰਤਾਨ ਸਨ ਅਤੇ ਉਨ੍ਹਾਂ ਨੇ ਪੂਰੇ ਦੇਸ਼ ਨੂੰ ਇੱਕ ਨਵੀਂ ਦ੍ਰਿਸ਼ਟੀ ਦਿੱਤੀ, ਤਾਕਤ ਦਿੱਤੀ। ਇਨ੍ਹਾਂ ਮਹਾਨ ਵਿਭੂਤੀਆਂ ਨੇ ਆਪਦਾ ਨੂੰ ਅਵਸਰ ਵਿੱਚ ਬਦਲਿਆ, ਇਨਫ੍ਰਾਸਟ੍ਰਕਚਰ ਦਾ ਮਹੱਤਵ ਸਮਝਿਆ ਅਤੇ ਇਹ ਅੱਜ ਦੀਆਂ ਪੀੜ੍ਹੀਆਂ ਦਾ ਸੁਭਾਗ ਹੈ ਪੂਰਵਜਾਂ ਦੀ ਤਪੱਸਿਆ ਦਾ ਉਨ੍ਹਾਂ ਨੂੰ ਅੱਜ ਲਾਭ ਮਿਲ ਰਿਹਾ ਹੈ।

ਐਸੇ ਹੀ ਮਹਾਨ ਸ਼ਖ਼ਸੀਅਤਾਂ ਤੋਂ ਪ੍ਰੇਰਿਤ ਹੋ ਕੇ ਅੱਜ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਕੰਮ ਹੋ ਰਿਹਾ ਹੈ। ਅੱਜ ਭਾਰਤਮਾਲਾ ਅਤੇ ਸਾਗਰਮਾਲਾ ਯੋਜਨਾ ਨਾਲ ਕਰਨਾਟਕ ਬਦਲ ਰਿਹਾ ਹੈ, ਦੇਸ਼ ਬਦਲ ਰਿਹਾ ਹੈ। ਜਦੋਂ ਦੁਨੀਆ ਕੋਰੋਨਾ ਦੀਆਂ ਮੁਸ਼ਕਿਲਾਂ ਨਾਲ ਜੂਝ ਰਹੀ ਸੀ, ਤਦ ਵੀ ਭਾਰਤ ਨੇ ਇਨਫ੍ਰਾਸਟ੍ਰਕਚਰ ਦੇ ਬਜਟ ਨੂੰ ਕਈ ਗੁਣਾ ਵਧਾਇਆ ਹੈ। ਇਸ ਸਾਲ ਦੇ ਬਜਟ ਵਿੱਚ ਤਾਂ ਰਿਕਾਰਡ 10 ਲੱਖ ਕਰੋੜ ਰੁਪਏ ਅਸੀਂ ਇਨਫ੍ਰਾਸਟ੍ਰਕਚਰ ਦੇ ਲਈ ਰੱਖੇ ਹਨ।

ਇਨਫ੍ਰਾਸਟ੍ਰਕਚਰ ਆਪਣੇ ਨਾਲ ਸਿਰਫ਼ ਸੁਵਿਧਾ ਨਹੀਂ ਲਿਆਉਂਦਾ, ਬਲਕਿ ਇਹ ਰੋਜ਼ਗਾਰ ਲਿਆਉਂਦਾ ਹੈ, ਨਿਵੇਸ਼ ਲਿਆਉਂਦਾ ਹੈ, ਕਮਾਈ ਦੇ ਸਾਧਨ ਲਿਆਉਂਦਾ ਹੈ। ਸਿਰਫ਼ ਕਰਨਾਟਕ ਵਿੱਚ ਹੀ ਬੀਤੇ ਵਰ੍ਹਿਆਂ ਵਿੱਚ 1 ਲੱਖ ਕਰੋੜ ਰੁਪਏ ਤੋਂ ਅਧਿਕ ਹਾਈਵੇਅ ਨਾਲ ਜੁੜੇ ਪ੍ਰੋਜੈਕਟਸ ਵਿੱਚ ਅਸੀਂ ਪੂੰਜੀ ਨਿਵੇਸ਼ ਕੀਤਾ ਹੈ।

ਬੰਗਲੁਰੂ ਅਤੇ ਮੈਸੂਰ ਦੋਨਾਂ ਕਰਨਾਟਕ ਦੇ ਮਹੱਤਵਪੂਰਨ ਸ਼ਹਿਰ ਹਨ। ਇੱਕ ਸ਼ਹਿਰ ਨੂੰ ਟੈਕਨੋਲੋਜੀ ਦੇ ਲਈ ਜਾਣਿਆ ਜਾਂਦਾ ਹੈ, ਤਾਂ ਦੂਸਰੇ ਨੂੰ ਟ੍ਰੈਡਿਸ਼ਨ ਦੇ ਲਈ। ਇਨ੍ਹਾਂ ਦੋਨਾਂ ਸ਼ਹਿਰਾਂ ਨੂੰ ਆਧੁਨਿਕ ਕਨੈਕਟੀਵਿਟੀ ਨਾਲ ਜੋੜਣਾ ਕਈ ਅਲੱਗ-ਅਲੱਗ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ।

ਲੰਬੇ ਸਮੇਂ ਤੋਂ, ਦੋਨਾਂ ਸ਼ਹਿਰਾਂ ਦੇ ਦਰਮਿਆਨ ਯਾਤਰਾ ਕਰਨ ਵਾਲੇ ਲੋਕ ਭਾਰੀ ਟ੍ਰੈਫਿਕ ਦੀ ਸ਼ਿਕਾਇਤ ਕਰਦੇ ਸਨ।  ਲੇਕਿਨ ਹੁਣ, ਐਕਸਪ੍ਰੈੱਸ ਵੇਅ ਦੀ ਵਜ੍ਹਾ ਨਾਲ ਇਹ ਦੂਰੀ ਸਿਰਫ਼ ਡੇਢ ਘੰਟੇ ਵਿੱਚ ਪੂਰੀ ਕੀਤੀ ਜਾਂ ਸਕੇਗੀ। ਇਸ ਨਾਲ ਇਸ ਪੂਰੇ ਖੇਤਰ ਵਿੱਚ ਆਰਥਿਕ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ ਹੋਣ ਵਾਲੀ ਹੈ।

ਇਹ ਐਕਸਪ੍ਰੈੱਸਵੇਅ ਰਾਮਨਗਰ ਅਤੇ ਮੰਡਯਾ ਤੋਂ ਗੁਜਰ ਰਿਹਾ ਹੈ। ਇੱਥੇ ਵੀ ਕਈ ਇਤਿਹਾਸਿਕ ਧਰੋਹਰ(ਵਿਰਾਸਤਾਂ) ਹਨ। ਇਨ੍ਹਾਂ ਸ਼ਹਿਹਾਂ ਵਿੱਚ ਵੀ ਟੂਰਿਜ਼ਮ ਦੀ ਸੰਭਾਵਨਾ ਵਧ ਜਾਵੇਗੀ। ਇਸ ਨਾਲ ਮੈਸੂਰ ਤੱਕ ਪਹੁੰਚਣਾ ਅਸਾਨ ਤਾਂ ਹੋਵੇਗਾ ਹੀ, ਨਾਲ ਹੀ ਮਾਂ ਕਾਵੇਰੀ ਦੀ ਜਨਮਸਥਲੀ ਕੋਡਾਗੁ ਤੱਕ ਪਹੁੰਚਣਾ ਵੀ ਸਰਲ ਹੋ ਜਾਵੇਗਾ। ਹੁਣ ਅਸੀਂ ਦੇਖਦੇ ਹਾਂ ਕਿ ਬਰਸਾਤ ਵਿੱਚ ਲੈਂਡਸਲਾਈਡ ਦੇ ਕਾਰਨ ਵੈਸਟਰਨ ਘਾਟ ਵਿੱਚ ਬੰਗਲੁਰੂ-ਮੰਗਲੁਰੂ ਦਾ ਰਸਤਾ ਅਕਸਰ ਬੰਦ ਹੋ ਜਾਂਦਾ ਹੈ। ਇਸ ਨਾਲ ਇਸ ਖੇਤਰ ਦੀ ਪੋਰਟ ਕਨੈਕਟੀਵਿਟੀ ਪ੍ਰਭਾਵਿਤ ਹੁੰਦੀ ਹੈ। ਮੈਸੂਰ-ਕੁਸ਼ਲਨਗਰ ਹਾਈਵੇਅ ਦੇ ਚੌੜੀਕਰਣ ਨਾਲ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ। ਅੱਛੀ ਕਨੈਕਟੀਵਿਟੀ ਦੇ ਚਲਦੇ ਇਸ ਖੇਤਰ ਵਿੱਚ ਇੰਡਸਟ੍ਰੀ ਦਾ ਵੀ ਵਿਸਤਾਰ ਬਹੁਤ ਤੇਜ਼ੀ ਨਾਲ ਹੋਵੇਗਾ।

ਸਾਲ 2014 ਤੋਂ ਪਹਿਲੇ ਕਾਂਗਰਸ ਦੀ ਜੋ ਸਰਕਾਰ ਕੇਂਦਰ ਵਿੱਚ ਸੀ ਅਤੇ ਮਿਲੀ ਜੁਲੀ ਸਰਕਾਰ ਸੀ। ਭਾਂਤ ਭਾਂਤ ਲੋਕਾਂ ਦੇ ਸਮਰਥਨ ਨਾਲ ਚਲ ਰਹੀ ਸੀ, ਉਸ ਨੇ ਗ਼ਰੀਬ ਆਦਮੀ ਨੂੰ, ਗ਼ਰੀਬ ਪਰਿਵਾਰਾਂ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਜੋ ਪੈਸਾ ਗ਼ਰੀਬ ਦੇ ਵਿਕਾਸ ਦੇ ਲਈ ਸੀ, ਉਸ ਦਾ ਹਜ਼ਾਰਾਂ ਕਰੋੜ ਰੁਪਇਆ ਕਾਂਗਰਸ ਦੀ ਸਰਕਾਰ ਨੇ ਲੁੱਟ ਲਿਆ ਸੀ। ਕਾਂਗਰਸ ਨੂੰ ਕਦੇ ਗ਼ਰੀਬ ਦੇ ਦੁਖ-ਦਰਦ  ਤੋਂ ਕੋਈ ਫਰਕ ਨਹੀਂ ਪਿਆ ਹੈ।

2014 ਵਿੱਚ ਜਦੋਂ ਤੁਸੀਂ ਮੈਨੂੰ ਵੋਟ ਦੇ ਕੇ ਸੇਵਾ ਦਾ ਮੌਕਾ ਦਿੱਤਾ, ਤਾਂ ਦੇਸ਼ ਵਿੱਚ ਗ਼ਰੀਬ ਦੀ ਸਰਕਾਰ ਬਣੀ, ਗ਼ਰੀਬ ਦਾ ਦੁਖ-ਦਰਦ ਸਮਝਣ ਵਾਲੀ ਸੰਵੇਦਨਸ਼ੀਲ ਸਰਕਾਰ ਬਣੀ। ਇਸ ਦੇ ਬਾਅਦ ਭਾਜਪਾ ਦੀ ਕੇਂਦਰ ਸਰਕਾਰ ਨੇ ਪੂਰੀ ਇਮਾਨਦਾਰੀ ਨਾਲ ਗ਼ਰੀਬ ਦੀ ਸੇਵਾ ਕਰਨ ਦਾ ਪ੍ਰਯਾਸ ਕੀਤਾ, ਗ਼ਰੀਬ ਦੇ ਜੀਵਨ ਤੋਂ ਮੁਸ਼ਕਿਲ ਘੱਟ ਕਰਨ ਦਾ ਲਗਾਤਾਰ ਪ੍ਰਯਾਸ ਕੀਤਾ।

ਗ਼ਰੀਬ ਦੇ ਪਾਸ ਪੱਕਾ ਘਰ ਹੋਵੇ, ਗ਼ਰੀਬ ਦੇ ਘਰ ਵਿੱਚ ਨਲ ਸੇ ਜਲ ਆਏ, ਉੱਜਵਲਾ ਦਾ ਗੈਸ ਕਨੈਕਸ਼ਨ ਹੋਵੇ, ਬਿਜਲੀ ਕਨੈਕਸ਼ਨ ਹੋਵੇ, ਪਿੰਡ ਤੱਕ ਸੜਕਾ ਬਣਨ, ਹਸਪਤਾਲ ਬਣਨ, ਇਲਾਜ ਦੀ ਚਿੰਤਾ ਘੱਟ ਹੋਵੇ, ਇਸ ਨੂੰ ਭਾਜਪਾ ਦੀ ਸਰਕਾਰ ਨੇ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ।

ਬੀਤੇ 9 ਵਰ੍ਹਿਆਂ ਵਿੱਚ ਭਾਜਪਾ ਸਰਕਾਰ ਦੀਆਂ ਯੋਜਨਾਵਾਂ ਨਾਲ ਕਰੋੜਾਂ ਗ਼ਰੀਬਾਂ ਦਾ ਜੀਵਨ ਅਸਾਨ ਹੋਇਆ ਹੈ। ਕਾਂਗਰਸ ਦੇ ਸਮੇਂ ਵਿੱਚ ਗ਼ਰੀਬ ਨੂੰ ਸੁਵਿਧਾਵਾਂ ਦੇ ਲਈ ਸਰਕਾਰ ਦੇ ਪਾਸ ਚੱਕਰ ਲਗਾਉਣ ਪੈਂਦੇ ਸਨ। ਹੁਣ ਭਾਜਪਾ ਦੀ ਸਰਕਾਰ, ਗ਼ਰੀਬ ਦੇ ਪਾਸ ਜਾ ਕੇ ਉਸ ਨੂੰ ਸੁਵਿਧਾਵਾਂ ਦੇ ਰਹੀ ਹੈ। ਜੋ ਲੋਕ ਹੁਣ ਵੀ ਭਾਜਪਾ ਸਰਕਾਰ ਦੀਆਂ ਯੋਜਨਾਵਾਂ ਦੇ ਲਾਭ ਤੋਂ ਵੰਚਿਤ ਹਨ, ਉਨ੍ਹਾਂ ਤੱਕ ਵੀ ਅਭਿਯਾਨ ਚਲਾਕੇ ਪਹੁੰਚਿਆ ਜਾ ਰਿਹਾ ਹੈ।

ਭਾਜਪਾ ਸਰਕਾਰ ਨੇ ਹਮੇਸ਼ਾ ਸਮੱਸਿਆਵਾਂ ਦੇ ਸਥਾਈ ਸਮਾਧਾਨ ਨੂੰ ਮਹੱਤਵ ਦਿੱਤਾ ਹੈ। ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ 3 ਕਰੋੜ ਤੋਂ ਅਧਿਕ ਗ਼ਰੀਬਾਂ ਦੇ ਘਰ ਬਣੇ ਹਨ। ਜਿਸ ਵਿੱਚੋਂ ਲੱਖਾਂ ਘਰ ਇਹ ਸਾਡੇ ਕਰਨਾਟਕ ਵਿੱਚ ਵੀ ਬਣੇ ਹਨ। ਜਲ ਜੀਵਨ ਮਿਸ਼ਨ ਦੇ ਤਹਿਤ ਕਰਨਾਟਕ ਵਿੱਚ ਲਗਭਗ 40 ਲੱਖ ਨਵੇਂ ਪਰਿਵਾਰਾਂ ਨੂੰ ਨਲ ਸੇ ਜਲ ਮਿਲਿਆ ਹੈ।

ਸਾਡੇ ਦੇਸ਼ ਵਿੱਚ ਦਹਾਕਿਆਂ ਤੋਂ ਸਿੰਚਾਈ ਦੇ ਜੋ ਪ੍ਰੋਜੈਕਟ ਲਟਕੇ ਸਨ, ਉਹ ਵੀ ਤੇਜ਼ੀ ਨਾਲ ਪੂਰੇ ਕਰ ਰਹੇ ਹਾਂ। ਇਸ ਸਾਲ ਬਜਟ ਵਿੱਚ ਕੇਂਦਰ ਸਰਕਾਰ ਨੇ ਅਪਰ ਭਦਰਾ ਪ੍ਰੋਜੈਕਟ ਨੂੰ 5300 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਵੀ ਕਰਨਾਟਕ ਦੇ ਇੱਕ ਬੜੇ ਹਿੱਸੇ ਵਿੱਚ ਸਿੰਚਾਈ ਨਾਲ ਜੁੜੀਆਂ ਸਮੱਸਿਆਵਾਂ ਦਾ ਸਥਾਈ ਸਮਾਧਾਨ ਹੋਣ ਵਾਲਾ ਹੈ।

ਕਿਸਾਨਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਵੀ ਭਾਜਪਾ ਸਰਕਾਰ ਉਨ੍ਹਾਂ ਦੀ ਚਿੰਤਾ ਦਾ ਸਥਾਈ ਸਮਾਧਾਨ ਕਰ ਰਹੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਕਰਨਾਟਕ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 12 ਹਜ਼ਾਰ ਕਰੋੜ ਰੁਪਏ ਸਿੱਧੇ ਟ੍ਰਾਂਸਫਰ ਕੀਤੇ ਗਏ ਹਨ। ਇੱਥੇ ਮੰਡਯਾ ਦੇ ਵੀ ਪੌਣੇ ਤਿੰਨ ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 600 ਕਰੋੜ ਰੁਪਏ ਕੇਂਦਰ ਦੀ ਭਾਪਜਾ ਸਰਕਾਰ ਨੇ ਭੇਜੇ ਹਨ।

ਵੈਸੇ ਮੈਂ ਭਾਜਪਾ ਦੀ ਕਰਨਾਟਕ ਦੀ ਸਰਕਾਰ ਦੀ ਇੱਕ ਹੋਰ ਬਾਤ ਦੇ ਲਈ ਵੀ ਪ੍ਰਸ਼ੰਸਾ ਕਰਾਂਗਾ। ਪੀਐੱਮ ਕਿਸਾਨ ਸਨਮਾਨ ਨਿਧੀ ਵਿੱਚ ਕੇਂਦਰ ਸਰਕਾਰ ਜੋ 6 ਹਜ਼ਾਰ ਰੁਪਏ ਭੇਜਦੀ ਹੈ, ਕਰਨਾਟਕ ਸਰਕਾਰ ਉਸ ਵਿੱਚ 4 ਹਜ਼ਾਰ ਰੁਪਏ ਹੋਰ ਜੋੜ ਦਿੰਦੀ ਹੈ। ਯਾਨੀ ਡਬਲ ਇੰਜਣ ਸਰਕਾਰ ਵਿੱਚ ਕਿਸਾਨਾਂ ਨੂੰ ਡਬਲ ਲਾਭ ਹੋ ਰਿਹਾ ਹੈ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਰਿਹਾ ਹੈ।

ਕਰਨਾਟਕ ਦੇ, ਸੱਕਰੇ ਨਗਰਾ ਮਧੁਰ ਮੰਡਯਾ ਦੇ ਸਾਡੇ ਗੰਨਾ ਕਿਸਾਨਾਂ ਨੂੰ ਦਾਹਕਿਆਂ ਤੋਂ ਇੱਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਗੰਨੇ ਦੀ ਪੈਦਾਵਾਰ ਜ਼ਿਆਦਾ ਹੋਵੇ ਤਾਂ ਮੁਸੀਬਤ, ਗੰਨਾ ਘੱਟ ਪੈਦਾ ਹੋਵੇ ਤਾਂ ਵੀ ਮੁਸੀਬਤ। ਇਸ ਵਜ੍ਹਾ ਨਾਲ ਚੀਨੀ ਮਿੱਲਾਂ ‘ਤੇ ਗੰਨਾ ਕਿਸਾਨਾਂ ਦਾ ਬਕਾਇਆ ਸਾਲਾਂ-ਸਾਲ ਚਲਦਾ ਰਹਿੰਦਾ ਸੀ।

ਇਸ ਸਮੱਸਿਆ ਦਾ ਕੋਈ ਨਾ ਕੋਈ ਸਮਾਧਾਨ ਕਰਨਾ ਤਾਂ ਜ਼ਰੂਰੀ ਸੀ। ਕਿਸਾਨਾਂ ਦੇ ਹਿਤਾਂ ਨੂੰ ਪ੍ਰਾਥਮਿਕਤਾ ਦੇਣ ਵਾਲੀ ਭਾਜਪਾ ਸਰਕਾਰ ਨੇ, ਇੱਕ ਰਸਤਾ ਚੁਣਿਆ ਈਥੇਨੌਲ ਦਾ। ਅਸੀਂ ਤੈਅ ਕੀਤਾ ਕਿ ਗੰਨੇ ਤੋਂ ਬਣਨ ਵਾਲੇ ਈਥੇਨੌਲ ਦਾ ਉਤਪਾਦ ਵਧਾਉਣਗੇ। ਯਾਨੀ ਗੰਨੇ ਦੀ ਜ਼ਿਆਦਾ ਪੈਦਾਵਾਰ ਹੋਣ ‘ਤੇ ਉਸ ਤੋਂ ਈਥੇਨੌਲ ਬਣਾਇਆ ਜਾਵੇਗਾ, ਈਥੇਨੌਲ ਨਾਲ ਕਿਸਾਨ ਦੀ ਆਮਦਨ ਸੁਨਿਸ਼ਚਿਤ ਕੀਤੀ ਜਾਵੇਗੀ।

ਪਿਛਲੇ ਵਰ੍ਹੇ ਹੀ ਦੇਸ਼ ਦੀਆਂ ਚੀਨੀ ਮਿੱਲਾਂ ਨੇ 20 ਹਜ਼ਾਰ ਕਰੋੜ ਰੁਪਏ ਦਾ ਈਥੇਨੌਲ ਤੇਲ ਕੰਪਨੀਆਂ ਨੂੰ ਵੇਚਿਆ ਹੈ। ਇਸ ਨਾਲ ਗੰਨਾ ਕਿਸਾਨਾਂ ਨੂੰ ਸਮੇਂ ‘ਤੇ ਭੁਗਤਾਨ ਕਰਨ ਵਿੱਚ ਮਦਦ ਮਿਲੀ ਹੈ। 2013-14 ਦੇ ਬਾਅਦ ਤੋਂ ਲੈ ਕੇ ਪਿਛਲੇ ਸੀਜ਼ਨ ਤੱਕ 70 ਹਜ਼ਾਰ ਕਰੋੜ ਰੁਪਏ ਦਾ ਈਥੇਨੌਲ ਚੀਨੀ ਮਿੱਲਾਂ ਤੋਂ ਖਰੀਦਿਆ ਗਿਆ ਹੈ। ਇਹ ਪੈਸਾ ਗੰਨਾ ਕਿਸਾਨਾਂ ਤੱਕ ਪਹੁੰਚਿਆ ਹੈ।

ਇਸ ਵਰ੍ਹੇ ਦੇ ਕੇਂਦਰ ਸਰਕਾਰ ਦੇ ਬਜਟ ਵਿੱਚ ਵੀ ਕਿਸਾਨਾਂ ਦੇ ਲਈ, ਵਿਸ਼ੇਸ਼ ਤੌਰ ‘ਤੇ ਗੰਨਾ ਕਿਸਾਨਾਂ ਦੇ ਲਈ ਅਨੇਕ ਪ੍ਰਾਵਧਾਨ ਕੀਤੇ ਗਏ ਹਨ। Sugar cooperatives ਦੇ ਲਈ 10 ਹਜ਼ਾਰ ਕਰੋੜ ਰੁਪਏ ਦੀ ਮਦਦ ਹੋਵੇ, ਟੈਕਸ ਵਿੱਚ ਛੂਟ ਹੋਵੇ, ਇਸ ਨਾਲ ਗੰਨਾ ਕਿਸਾਨਾਂ ਨੂੰ ਲਾਭ ਹੋਵੇਗਾ।

ਸਾਡਾ ਦੇਸ਼ ਅਵਸਰਾਂ ਦੀ ਧਰਤੀ ਹੈ। ਦੁਨੀਆ ਭਰ ਦੇ ਲੋਕ ਭਾਰਤ ਵਿੱਚ ਆਪਣੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। 2022 ਵਿੱਚ ਭਾਰਤ ਵਿੱਚ ਰਿਕਾਰਡ ਵਿਦੇਸ਼ੀ ਨਿਵੇਸ਼ ਆਇਆ। ਇਸ ਦਾ ਸਭ ਤੋਂ ਬੜਾ ਲਾਭ ਇਹ ਸਾਡੇ ਕਰਨਾਟਕ ਨੂੰ ਹੋਇਆ। ਕੋਰੋਨਾ-ਕਾਲ ਦੇ ਬਾਵਜੂਦ ਕਰਨਾਟਕ ਵਿੱਚ ਲਗਭਗ 4 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਹ ਡਬਲ ਇੰਜਣ ਸਰਕਾਰ ਦੀ ਮਿਹਨਤ ਦਿਖਾਉਂਦਾ ਹੈ। 

ਕਰਨਾਟਕ ਵਿੱਚ ਆਈਟੀ ਦੇ ਇਲਾਵਾ ਬਾਇਓ-ਟੈਕਨੋਲੋਜੀ ਤੋਂ ਲੈ ਕੇ ਡਿਫੈਂਸ ਮੈਨੂਫੈਕਚਰਿੰਗ ਤੱਕ ਹਰ ਸੈਕਟਰ ਦਾ ਵਿਸਤਾਰ ਹੋ ਰਿਹਾ ਹੈ। ਡਿਫੈਂਸ, ਏਅਰੋਸਪੇਸ ਅਤੇ ਸਪੇਸ ਸੈਕਟਰ ਵਿੱਚ ਅਭੁਤਪੂਰਵ ਨਿਵੇਸ਼ ਹੋ ਰਿਹਾ ਹੈ। ਹੁਣ ਕਰਨਾਟਕ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਡਬਲ ਇੰਜਣ ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ, ਕਾਂਗਰਸ ਅਤੇ ਉਨ੍ਹਾਂ ਦੇ ਸਾਥੀ ਕੀ ਕਰ ਰਹੇ ਹਨ? ਕਾਂਗਰਸ ਕਹਿੰਦੀ ਹੈ ਕੰਮ ਲਿਆ ਹੈ ਸਿਰ ‘ਤੇ, ਕਾਂਗਰਸ ਮੋਦੀ ਦੀ ਕਬਰ ਖੋਦਣ ਦਾ ਸੁਪਨਾ ਦੇਖ ਰਹੀ ਹੈ। ਕਾਂਗਰਸ ਮੋਦੀ ਦੀ ਕਬਰ ਖੋਦਣ ਵਿੱਚ ਬਿਜੀ ਹੈ ਅਤੇ ਮੋਦੀ, ਬੰਗਲੁਰੂ-ਮੈਸੂਰ ਐਕਸਪ੍ਰੈੱਸ ਵੇਅ ਬਣਵਾਉਣ ਵਿੱਚ ਬਿਜੀ ਹੈ। ਕਾਂਗਰਸ ਮੋਦੀ ਦੀ ਕਬਰ ਖੋਦਣ ਵਿੱਚ ਵਿਅਸਤ ਹੈ ਅਤੇ ਮੋਦੀ ਗ਼ਰੀਬ ਦਾ ਜੀਵਨ ਅਸਾਨ ਬਣਾਉਣ ਵਿੱਚ ਵਿਅਸਤ ਹੈ।

ਮੋਦੀ ਦੀ ਕਬਰ ਖੋਦਣ ਦਾ ਸੁਪਨਾ ਦੇਖ ਰਹੇ ਕਾਂਗਰਸੀਆਂ ਨੂੰ ਪਤਾ ਨਹੀ ਹੈ ਕਿ ਦੇਸ਼ ਦੀਆਂ ਕਰੋੜਾਂ ਮਾਤਾਵਾਂ-ਭੈਣਾਂ-ਬੇਟੀਆਂ, ਦੇਸ਼ ਦੇ ਲੋਕਾਂ ਦਾ ਅਸ਼ੀਰਵਾਦ ਮੋਦੀ ਦਾ ਸਭ ਤੋਂ ਬੜਾ ਸੁਰੱਖਿਆ ਕਵਚ ਹੈ।

ਕਰਨਾਟਕ ਦੇ ਤੇਜ਼ ਵਿਕਾਸ ਦੇ ਲਈ ਡਬਲ ਇੰਜਣ ਸਰਕਾਰ ਜ਼ਰੂਰੀ ਹੈ। ਮੈਂ ਫਿਰ ਮੰਡਯਾ ਦੀ ਜਨਤਾ ਦਾ ਇਸ ਸ਼ਾਨਦਾਰ ਆਯੋਜਨ ਦੇ ਲਈ , ਸ਼ਾਨਦਾਰ ਸਤਿਕਾਰ ਦੇ ਲਈ, ਤੁਹਾਡੇ ਅਸ਼ੀਰਵਾਦ ਦੇ ਲਈ ਹਿਰਦੇ ਤੋਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਆਪ ਸਭ ਨੂੰ ਵਿਕਾਸ ਦੇ ਪ੍ਰੋਜੈਕਟਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ। 

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India is top performing G-20 nation in QS World University Rankings, research output surged by 54%

Media Coverage

India is top performing G-20 nation in QS World University Rankings, research output surged by 54%
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਅਪ੍ਰੈਲ 2024
April 23, 2024

Taking the message of Development and Culture under the leadership of PM Modi