“ਅਸੀਂ ਦੁਨੀਆ ਦੇ ਸਾਹਮਣੇ ਇੱਕ ਵਿਜ਼ਨ ਰੱਖਿਆ ਹੈ - ਇੱਕ ਪ੍ਰਿਥਵੀ ਇੱਕ ਸਿਹਤ। ਇਸ ਵਿੱਚ ਸਾਰੇ ਜੀਵਾਂ - ਮਨੁੱਖਾਂ, ਜਾਨਵਰਾਂ ਜਾਂ ਪੌਦਿਆਂ ਲਈ ਸੰਪੂਰਨ ਸਿਹਤ ਸੰਭਾਲ਼ ਸ਼ਾਮਲ ਹੈ"
“ਡਾਕਟਰੀ ਇਲਾਜ ਨੂੰ ਕਿਫਾਇਤੀ ਬਣਾਉਣਾ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਰਹੀ ਹੈ”
"ਆਯੁਸ਼ਮਾਨ ਭਾਰਤ ਅਤੇ ਜਨ ਔਸ਼ਧੀ ਯੋਜਨਾਵਾਂ ਨੇ ਗਰੀਬ ਅਤੇ ਮੱਧ ਵਰਗ ਦੇ ਮਰੀਜ਼ਾਂ ਦੇ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਬਚਤ ਕੀਤੀ ਹੈ"
"ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਨਾ ਸਿਰਫ਼ ਨਵੇਂ ਹਸਪਤਾਲਾਂ ਨੂੰ ਜਨਮ ਦੇ ਰਿਹਾ ਹੈ, ਬਲਕਿ ਇੱਕ ਨਵਾਂ ਅਤੇ ਸੰਪੂਰਨ ਸਿਹਤ ਵਾਤਾਵਰਣ ਵੀ ਬਣਾ ਰਿਹਾ ਹੈ"
"ਸਿਹਤ ਸੰਭਾਲ਼ ਵਿੱਚ ਟੈਕਨੋਲੋਜੀ ਫੋਕਸ ਉੱਦਮੀਆਂ ਲਈ ਇੱਕ ਵਧੀਆ ਮੌਕਾ ਹੈ ਅਤੇ ਇਹ ਯੂਨੀਵਰਸਲ ਹੈਲਥਕੇਅਰ ਲਈ ਸਾਡੇ ਪ੍ਰਯਾਸਾਂ ਨੂੰ ਗਤੀ ਦੇਵੇਗਾ"
“ਅੱਜ ਫਾਰਮਾ ਸੈਕਟਰ ਦੀ ਮਾਰਕੀਟ ਦਾ ਆਕਾਰ 4 ਲੱਖ ਕਰੋੜ ਹੈ। ਇਹ ਪ੍ਰਾਈਵੇਟ ਸੈਕਟਰ ਅਤੇ ਅਕਾਦਮਿਕ ਜਗਤ ਦਰਮਿਆਨ ਸਹੀ ਤਾਲਮੇਲ ਨਾਲ 10 ਲੱਖ ਕਰੋੜ ਰੁਪਏ ਦਾ ਹੋ ਸਕਦਾ ਹੈ”

ਨਮਸਕਾਰ ਜੀ।

ਸਾਥੀਓ,

ਜਦੋਂ ਅਸੀਂ Healthcare ਦੀ ਬਾਤ ਕਰਦੇ ਹਾਂ ਤਾਂ ਇਸ ਨੂੰ Pre Covid Era ਅਤੇ Post Pandemic Era ਇਸ ਦੇ ਵਿਭਾਜਨ ਦੇ ਨਾਲ ਦੇਖਣਾ ਚਾਹੀਦਾ ਹੈ। ਕੋਰੋਨਾ ਨੇ ਪੂਰੇ ਵਿਸ਼ਵ ਨੂੰ ਇਹ ਦਿਖਾਇਆ ਅਤੇ ਸਿਖਾਇਆ ਵੀ ਕਿ ਜਦੋਂ ਇਤਨੀ ਬੜੀ ਆਪਦਾ ਹੁੰਦੀ ਹੈ ਤਾਂ ਸਮ੍ਰਿੱਧ ਦੇਸ਼ਾਂ ਦੀਆਂ ਵਿਕਸਿਤ ਵਿਵਸਥਾਵਾਂ ਵੀ ਢਹਿ ਜਾਂਦੀਆਂ ਹਨ। ਦੁਨੀਆ ਦਾ ਧਿਆਨ ਪਹਿਲਾਂ ਤੋਂ ਕਿਤੇ ਜ਼ਿਆਦਾ ਹੁਣ Health-Care ‘ਤੇ ਆਇਆ ਹੈ, ਲੇਕਿਨ ਭਾਰਤ ਦੀ ਅਪ੍ਰੋਚ ਸਿਰਫ਼ Health-Care ਤੱਕ ਹੀ ਸੀਮਿਤ ਨਹੀਂ ਬਲਕਿ ਅਸੀਂ ਇੱਕ ਕਦਮ ਅੱਗੇ ਵਧ ਕੇ Wellness ਦੇ ਲਈ ਕੰਮ ਕਰ ਰਹੇ ਹਾਂ। ਇਸ ਲਈ ਅਸੀਂ ਦੁਨੀਆ ਦੇ ਸਾਹਮਣੇ ਇੱਕ ਵਿਜ਼ਨ ਰੱਖਿਆ ਹੈ- One Earth-One Health, ਯਾਨੀ ਜੀਵ ਮਾਤਰ ਦੇ ਲਈ, ਚਾਹੇ ਉਹ ਇਨਸਾਨ ਹੋਣ, Animals ਹੋਣ, Plants ਹੋਣ, ਸਭ ਦੇ ਲਈ ਹੋਲਿਸਟਿਕ ਹੈਲਥਕੇਅਰ ਦੀ ਬਾਤ ਕਹੀ ਹੈ। ਕੋਰੋਨਾ ਆਲਮੀ ਮਹਾਮਾਰੀ ਨੇ ਸਾਨੂੰ ਇਹ ਵੀ ਸਿਖਾਇਆ ਹੈ ਕਿ Supply Chain, ਕਿਤਨਾ ਬੜਾ ਮਹੱਤਵਪੂਰਨ ਵਿਸ਼ਾ ਬਣ ਗਿਆ ਹੈ।

ਜਦੋਂ Pandemic, Peak ‘ਤੇ ਸੀ ਤਾਂ ਕੁਝ ਦੇਸ਼ਾਂ ਦੇ ਲਈ ਦਵਾਈਆਂ, ਟੀਕੇ, ਮੈਡੀਕਲ ਡਿਵਾਈਸਿਸ, ਅਜਿਹੀਆਂ ਜੀਵਨ ਰੱਖਿਅਕ ਚੀਜਾਂ ਵੀ ਦੁਰਭਾਗ ਨਾਲ ਹਥਿਆਰ ਬਣ ਗਈਆਂ ਸਨ। ਬੀਤੇ ਵਰ੍ਹਿਆਂ ਦੇ ਬਜਟ ਵਿੱਚ ਭਾਰਤ ਨੇ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਬਹੁਤ ਧਿਆਨ ਦਿੱਤਾ ਹੈ। ਅਸੀਂ ਇਹ ਨਿਰੰਤਰ ਕੋਸ਼ਿਸ਼ ਕਰ ਰਹੇ ਹਾਂ ਕਿ ਭਾਰਤ ਦੀ ਵਿਦੇਸ਼ਾਂ ‘ਤੇ ਨਿਰਭਰਤਾ ਘੱਟ ਤੋਂ ਘੱਟ ਰਹੇ। ਅਜਿਹੇ ਵਿੱਚ ਆਪ ਸਭ ਸਟੇਕਹੋਲਡਰਸ ਦੀ ਬਹੁਤ ਬੜੀ ਭੂਮਿਕਾ ਹੈ।

ਸਾਥੀਓ,

ਆਜ਼ਾਦੀ ਦੇ ਬਾਅਦ ਅਨੇਕ ਦਹਾਕਿਆਂ ਤੱਕ ਭਾਰਤ ਵਿੱਚ ਹੈਲਥ ਨੂੰ ਲੈ ਕੇ ਇੱਕ integrated approach, ਇੱਕ Long Term vision ਦੀ ਕਮੀ ਰਹੀ। ਅਸੀਂ health-care ਨੂੰ ਸਿਰਫ਼ Health ministry ਤੱਕ ਹੀ ਸੀਮਿਤ ਨਹੀਂ ਰੱਖਿਆ ਹੈ, ਬਲਕਿ ‘whole of the government’ ਅਪ੍ਰੋਚ ‘ਤੇ ਬਲ ਦਿੱਤਾ ਹੈ। ਭਾਰਤ ਵਿੱਚ ਇਲਾਜ ਨੂੰ affordable ਬਣਾਉਣਾ ਸਾਡੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਰਹੀ ਹੈ। ਆਯੁਸ਼ਮਾਨ ਭਾਰਤ ਦੇ ਤਹਿਤ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਨੂੰ ਇਹ ਸੁਵਿਧਾ ਦੇਣ ਦੇ ਪਿੱਛੇ ਸਾਡੇ ਮਨ ਵਿੱਚ ਇਹੀ ਭਾਵ ਹੈ।

ਇਸ ਦੇ ਤਹਿਤ ਹੁਣ ਤੱਕ ਦੇਸ਼ ਦੇ ਕਰੋੜਾਂ ਮਰੀਜਾਂ ਦੇ ਲਗਭਗ 80 ਹਜ਼ਾਰ ਕਰੋੜ ਰੁਪਏ ਜੋ ਬਿਮਾਰੀ ਵਿੱਚ ਉਪਚਾਰ (ਇਲਾਜ) ਦੇ ਲਈ ਖਰਚ ਹੋਣ ਵਾਲੇ ਸਨ ਉਹ ਖਰਚ ਹੋਣ ਤੋਂ ਬਚੇ ਹਨ। ਹੁਣੇ 7 ਮਾਰਚ ਨੂੰ ਹੀ ਕੱਲ ਦੇਸ਼ ਜਨ ਔਸ਼ਧੀ ਦਿਵਸ ਮਨਾਉਣ ਜਾ ਰਿਹਾ ਹੈ। ਅੱਜ ਦੇਸ਼ਭਰ ਵਿੱਚ ਕਰੀਬ 9 ਹਜ਼ਾਰ ਜਨ ਔਸ਼ਧੀ ਕੇਂਦਰ ਹਨ। ਇਨ੍ਹਾਂ ਕੇਂਦਰਾਂ ‘ਤੇ ਬਜ਼ਾਰ ਨਾਲੋਂ ਬਹੁਤ ਸਸਤੀ ਕੀਮਤ ‘ਤੇ ਦਵਾਈਆਂ ਉਪਲਬਧ ਹਨ। ਇਸ ਨਾਲ ਵੀ ਗ਼ਰੀਬ ਅਤੇ ਮਿਡਲ ਕਲਾਸ ਪਰਿਵਾਰਾਂ ਨੂੰ ਲਗਭਗ ਸਿਰਫ਼ ਦਵਾਈ ਖਰੀਦ ਕਰਨ ਵਿੱਚ 20 ਹਜ਼ਾਰ ਕਰੋੜ ਰੁਪਏ ਦੀ ਬਚਤ ਹੋਈ ਹੈ। ਯਾਨੀ ਸਿਰਫ਼ 2 ਯੋਜਨਾਵਾਂ ਨਾਲ ਹੀ ਹੁਣ ਤੱਕ ਭਾਰਤ ਦੇ ਸਾਡੇ ਨਾਗਰਿਕਾਂ ਦੇ 1 ਲੱਖ ਕਰੋੜ ਰੁਪਏ ਉਨ੍ਹਾਂ ਦੀ ਜੇਬ ਵਿੱਚ ਬਚੇ ਹੋਏ ਹਨ।

ਸਾਥੀਓ,

ਗੰਭੀਰ ਬਿਮਾਰੀਆਂ ਦੇ ਲਈ ਦੇਸ਼ ਵਿੱਚ ਅੱਛੇ ਅਤੇ ਆਧੁਨਿਕ ਹੈਲਥ ਇਨਫ੍ਰਾ ਦਾ ਹੋਣਾ ਉਤਨਾ ਹੀ ਜ਼ਰੂਰੀ ਹੈ। ਸਰਕਾਰ ਦਾ ਇੱਕ ਪ੍ਰਮੁੱਖ ਫੋਕਸ ਇਸ ਬਾਤ ‘ਤੇ ਵੀ ਹੈ ਕਿ ਲੋਕਾਂ ਨੂੰ ਘਰ ਦੇ ਪਾਸ ਹੀ ਟੈਸਟਿੰਗ ਦੀ ਸੁਵਿਧਾ ਮਿਲੇ, ਪ੍ਰਾਥਮਿਕ ਉਪਚਾਰ (ਇਲਾਜ) ਦੀ ਬਿਹਤਰ ਸੁਵਿਧਾ ਹੋਵੇ। ਇਸ ਦੇ ਲਈ ਦੇਸ਼ਭਰ ਵਿੱਚ ਡੇਢ ਲੱਖ ਹੈਲਥ ਐਂਡ ਵੈੱਲਨੈੱਸ ਸੈਂਟਰ ਤਿਆਰ ਹੋ ਰਹੇ ਹਨ। ਇਨ੍ਹਾਂ ਸੈਂਟਰਸ ਵਿੱਚ ਡਾਇਬਿਟੀਜ਼, ਕੈਂਸਰ ਅਤੇ ਹਾਰਟ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਦੀ ਸਕ੍ਰੀਨਿੰਗ ਦੀ ਸੁਵਿਧਾ ਹੈ। ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਤਹਿਤ ਕ੍ਰਿਟੀਕਲ ਹੈਲਥ ਇਨਫ੍ਰਾ ਨੂੰ ਛੋਟੇ ਸ਼ਹਿਰਾਂ ਅਤੇ ਕਸਬਿਆਂ ਤੱਕ ਲੈ ਜਾਇਆ ਜਾ ਰਿਹਾ ਹੈ। ਇਸ ਨਾਲ ਛੋਟੇ ਸ਼ਹਿਰਾਂ ਵਿੱਚ ਨਵੇਂ ਹਸਪਤਾਲ ਤਾਂ ਬਣ ਹੀ ਰਹੇ ਹਨ, ਹੈਲਥ ਸੈਕਟਰ ਨਾਲ ਜੁੜਿਆ ਇੱਕ ਪੂਰਾ ਈਕੋਸਿਸਟਮ ਵਿਕਸਿਤ ਹੋ ਰਿਹਾ ਹੈ। ਇਸ ਵਿੱਚ ਵੀ health entrepreneurs ਦੇ ਲਈ, ਇਨਵੈਸਟਰਸ ਦੇ ਲਈ, ਪ੍ਰੋਫੈਸ਼ਨਲਸ ਦੇ ਲਈ ਅਨੇਕ ਨਵੇਂ ਅਵਸਰ ਬਣ ਰਹੇ ਹਨ।

ਸਾਥੀਓ,

ਹੈਲਥ ਇਨਫ੍ਰਾ ਦੇ ਨਾਲ ਸਰਕਾਰ ਦੀ ਪ੍ਰਾਥਮਿਕਤਾ ਹਿਊਮੇਨ ਰਿਸੋਰਸ ‘ਤੇ ਵੀ ਹੈ। ਬੀਤੇ ਵਰ੍ਹਿਆਂ ਵਿੱਚ 260 ਤੋਂ ਅਧਿਕ ਨਵੇਂ ਮੈਡੀਕਲ ਕਾਲਜ ਖੋਲ੍ਹੇ ਗਏ ਹਨ। ਇਸ ਵਜ੍ਹਾ ਨਾਲ ਮੈਡੀਕਲ ਦੀ ਗ੍ਰੈਜੁਏਟ ਅਤੇ ਪੋਸਟ ਗ੍ਰੈਜੁਏਟ ਸੀਟਾਂ ਦੀ ਸੰਖਿਆ 2014 ਦੇ ਮੁਕਾਬਲੇ ਯਾਨੀ ਅਸੀਂ ਜਦੋਂ ਸੱਤਾ ਵਿੱਚ ਆਏ ਉਸ ਦੇ ਪਹਿਲਾਂ ਦੇ ਮੁਕਾਬਲਿਆਂ ਵਿੱਚ ਅੱਜ ਦੁੱਗਣੀ ਹੋ ਚੁੱਕੀ ਹੈ। ਤੁਸੀਂ ਵੀ ਜਾਣਦੇ ਹੋ ਕਿ ਸਫ਼ਲ ਡਾਕਟਰ ਦੇ ਲਈ ਸਫ਼ਲ ਟੈਕਨੀਸ਼ੀਅਨਸ ਬਹੁਤ ਜ਼ਰੂਰੀ ਹਨ। ਇਸ ਲਈ ਇਸ ਵਰ੍ਹੇ ਦੇ ਬਜਟ ਵਿੱਚ ਨਰਸਿੰਗ ਖੇਤਰ ਦੇ ਵਿਸਤਾਰ ‘ਤੇ ਬਲ ਦਿੱਤਾ ਗਿਆ ਹੈ। ਮੈਡੀਕਲ ਕਾਲਜਾਂ ਦੇ ਪਾਸ ਹੀ 157 ਨਵੇਂ ਨਰਸਿੰਗ ਕਾਲਜ ਖੋਲਣਾ, ਮੈਡੀਕਲ ਹਿਊਮੇਨ ਰਿਸੋਰਸ ਦੇ ਲਈ ਬਹੁਤ ਬੜਾ ਕਦਮ ਹੈ। ਇਹ ਸਿਰਫ਼ ਭਾਰਤ ਦੇ ਲਈ ਹੀ ਨਹੀਂ, ਬਲਕਿ ਦੁਨੀਆ ਦੀ ਡਿਮਾਂਡ ਨੂੰ ਪੂਰਾ ਕਰਨ ਵਿੱਚ ਵੀ ਕੰਮ ਆ ਸਕਦਾ ਹੈ।

ਸਾਥੀਓ,

ਹੈਲਥ ਸੁਵਿਧਾ ਨੂੰ ਸੁਲਭ ਅਤੇ ਸਸਤਾ ਬਣਾਉਣ ਵਿੱਚ ਟੈਕਨੋਲੋਜੀ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਇਸ ਲਈ ਸਾਡਾ ਫੋਕਸ ਹੈਲਥ ਸੈਕਟਰ ਵਿੱਚ ਟੈਕਨੋਲੋਜੀ ਦੇ ਅਧਿਕ ਤੋਂ ਅਧਿਕ ਪ੍ਰਯੋਗ ‘ਤੇ ਵੀ ਹੈ। ਡਿਜੀਟਲ ਹੈਲਥ ਆਈਡੀ ਦੇ ਮਾਧਿਅਮ ਨਾਲ ਅਸੀਂ ਦੇਸ਼ਵਾਸੀਆਂ ਨੂੰ timely health-care ਦੀ ਸੁਵਿਧਾ ਦੇਣਾ ਚਾਹੁੰਦੇ ਹਨ। ਈ-ਸੰਜੀਵਨੀ ਜਿਹੇ ਟੈਲੀਕਨਸਲਟੇਸ਼ਨ ਦੇ ਪ੍ਰਯਾਸਾਂ ਨਾਲ ਘਰ  ਬੈਠੇ ਹੀ 10 ਕਰੋੜ ਲੋਕ ਡਾਕਟਰਾਂ ਤੋਂ ਔਨਲਾਈਨ ਕਨਸਲਟੇਸ਼ਨ ਦਾ ਲਾਭ ਲੈ ਚੁੱਕੇ ਹਨ। ਹੁਣ 5G ਟੈਕਨੋਲੋਜੀ ਦੀ ਵਜ੍ਹਾ ਨਾਲ ਇਸ ਸੈਕਟਰ ਵਿੱਚ ਸਟਾਰਟ ਅੱਪਸ ਦੇ ਲਈ ਵੀ ਬਹੁਤ ਸੰਭਾਵਨਾਵਾਂ ਬਣ ਰਹੀਆਂ ਹਨ। ਡ੍ਰੋਨ ਟੈਕਨੋਲੋਜੀ ਦੀ ਵਜ੍ਹਾ ਨਾਲ ਦਵਾਈਆਂ ਦੀ ਡਿਲੀਵਰੀ ਅਤੇ ਟੈਸਟਿੰਗ ਨਾਲ ਜੁੜੇ ਲੌਜਿਸਟਿਕਸ ਵਿੱਚ ਇੱਕ ਕ੍ਰਾਂਤੀਕਾਰੀ ਪਰਿਵਰਤਨ ਆਉਂਦਾ ਦਿਖ ਰਿਹਾ ਹੈ। ਇਹ ਯੂਨੀਵਰਸਲ ਹੈਲਥਕੇਅਰ ਦੇ ਸਾਡੇ ਪ੍ਰਯਾਸਾਂ ਨੂੰ ਬਲ ਦੇਵੇਗਾ। ਇਹ ਸਾਡੇ entrepreneurs ਦੇ ਲਈ ਵੀ ਬਹੁਤ ਬੜਾ ਅਵਸਰ ਹੈ।

ਸਾਡੇ entrepreneurs ਇਹ ਸੁਨਿਸ਼ਚਿਤ ਕਰਨ ਕਿ ਸਾਨੂੰ ਕੋਈ ਵੀ ਟੈਕਨੋਲੋਜੀ ਹੁਣ ਇੰਪੋਰਟ ਕਰਨ ਤੋਂ ਬਚਣਾ ਚਾਹੀਦਾ ਹੈ, ਆਤਮਨਿਰਭਰ ਬਣਨਾ ਹੀ ਹੈ। ਅਸੀਂ ਇਸ ਦੇ ਲਈ ਜ਼ਰੂਰੀ Institutional reforms ਵੀ ਕਰ ਰਹੇ ਹਾਂ। ਫਾਰਮਾ ਅਤੇ ਮੈਡੀਕਲ ਡਿਵਾਈਸ ਸੈਕਟਰ ਵਿੱਚ ਸੰਭਾਵਨਾਵਾਂ ਨੂੰ ਦੇਖਦੇ ਹੋਏ ਪਿਛਲੇ ਕੁਝ ਵਰ੍ਹਿਆਂ ਵਿੱਚ ਕਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਬਲਕ ਡਰੱਗ ਪਾਰਕ ਦੀ ਬਾਤ ਹੋਵੇ, ਮੈਡੀਕਲ ਡਿਵਾਈਸ ਪਾਰਕ ਦੀ ਵਿਵਸਥਾ ਵਿਕਸਿਤ ਕਰਨ ਦੀ ਬਾਤ ਹੋਵੇ, PLI ਜਿਹੀਆਂ ਯੋਜਨਾਵਾਂ ‘ਤੇ 30 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਗਿਆ ਹੈ। ਮੈਡੀਕਲ ਡਿਵਾਈਸ ਸੈਕਟਰ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ 12 ਤੋਂ 14 ਪਰਸੈਂਟ ਦੀ ਰੇਟ ਨਾਲ ਗ੍ਰੋਥ ਵੀ ਹੋ ਰਹੀ ਹੈ। ਆਉਣ ਵਾਲੇ 2-3 ਵਰ੍ਹਿਆਂ ਵਿੱਚ ਇਹ ਮਾਰਕਿਟ, 4 ਲੱਖ ਕਰੋੜ ਤੱਕ ਪਹੁੰਚਣ ਵਾਲਾ ਹੈ।

ਅਸੀਂ ਭਵਿੱਖ ਦੀ medical technology, high end manufacturing ਅਤੇ ਰਿਸਰਚ ਦੇ ਲਈ skilled manpower ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਆਈਆਈਟੀ ਅਤੇ ਦੂਸਰੀਆਂ ਸੰਸਥਾਵਾਂ ਵਿੱਚ ਮੈਡੀਕਲ ਉਪਕਰਣਾਂ ਦੀ ਮੈਨੂਫੈਕਚਰਿੰਗ ਦੀ ਟ੍ਰੇਨਿੰਗ ਦੇ ਲਈ, ਬਾਇਓਮੈਡੀਕਲ ਇੰਜੀਨੀਅਰਿੰਗ ਜਾਂ ਉਸ ਦੇ ਜਿਹੇ ਦੂਸਰੇ ਕੋਰਸਿਸ ਵੀ ਚਲਾਏ ਜਾਣਗੇ। ਇਸ ਵਿੱਚ ਵੀ ਪ੍ਰੋਜੈਕਟ ਸੈਕਟਰ ਦੀ ਅਧਿਕ ਭਾਗੀਦਾਰੀ ਕਿਵੇਂ ਹੋਵੇ, ਇੰਡਸਟ੍ਰੀ, academia ਅਤੇ ਸਰਕਾਰ ਇਨ੍ਹਾਂ ਸਭ ਦੇ ਦਰਮਿਆਨ ਅਧਿਕ ਤੋਂ ਅਧਿਕ ਤਾਲਮੇਲ ਕਿਵੇਂ ਹੋਵੇ ਅਤੇ ਇਸ ‘ਤੇ ਸਾਨੂੰ ਮਿਲ ਕੇ ਕੰਮ ਕਰਨਾ ਹੈ।

ਸਾਥੀਓ,

ਕਦੇ-ਕਦੇ ਆਪਦਾ ਵੀ ਖ਼ੁਦ ਨੂੰ ਪਰੂਵ ਕਰਨ ਦਾ ਅਵਸਰ ਲੈ ਕੇ ਆਉਂਦੀ ਹੈ। ਇਹ ਕੋਵਿਡ ਕਾਲ ਵਿੱਚ ਫਾਰਮਾ ਸੈਕਟਰ ਨੇ ਦਿਖਾਇਆ ਹੈ। ਕੋਵਿਡ ਕਾਲ ਵਿੱਚ ਭਾਰਤ ਦੇ ਫਾਰਮਾ ਸੈਕਟਰ ਨੇ ਜਿਸ ਪ੍ਰਕਾਰ ਪੂਰੀ ਦੁਨੀਆ ਦਾ ਵਿਸ਼ਵਾਸ ਹਾਸਲ ਕੀਤਾ ਹੈ, ਉਹ ਅਭੂਤਪੂਰਵ ਹੈ। ਇਸ ਨੂੰ ਸਾਨੂੰ ਕੈਪੀਟਲਾਈਜ਼ ਕਰਨਾ ਹੀ ਹੋਵੇਗਾ। ਸਾਡੀ ਇਸ ਪ੍ਰਤਿਸ਼ਠਾ ਨੂੰ, ਸਾਡੀ ਇਸ ਸਿੱਧੀ ਨੂੰ, ਸਾਡੇ ਪ੍ਰਤੀ ਇਸ ਵਿਸ਼ਵਾਸ ‘ਤੇ ਰੱਤੀ ਭਰ ਆਂਚ ਨਹੀਂ ਆਉਣੀ ਚਾਹੀਦੀ ਹੈ, ਉੱਪਰ ਤੋਂ ਜ਼ਿਆਦਾ ਵਿਸ਼ਵਾਸ ਵਧਣਾ ਚਾਹੀਦਾ ਹੈ। Centres of Excellence ਦੇ ਮਾਧਿਅਮ ਨਾਲ ਫਾਰਮਾ ਵਿੱਚ ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਨਵਾਂ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰਯਾਸਾਂ ਨਾਲ ਅਰਥਵਿਵਸਥਾ ਨੂੰ ਬਹੁਤ ਮਜ਼ਬੂਤੀ ਮਿਲੇਗੀ, ਨਾਲ ਹੀ ਰੋਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਹੋਣਗੇ। ਅੱਜ ਇਸ ਸੈਕਟਰ ਦਾ ਮਾਰਕਿਟ ਸਾਈਜ਼ 4 ਲੱਖ ਕਰੋੜ ਦਾ ਹੈ।

ਅਗਰ ਇਸ ਵਿੱਚ ਪ੍ਰਾਈਵੇਟ ਸੈਕਟਰ ਅਤੇ academia ਦੇ ਨਾਲ ਅਸੀਂ ਤਾਲਮੇਲ ਬਿਠਾ ਲੈਂਦੇ ਹਾਂ ਤਾਂ ਇਹ ਸੈਕਟਰ 10 ਲੱਖ ਕਰੋੜ ਨੂੰ ਵੀ ਪਾਰ ਕਰ ਸਕਦਾ ਹੈ। ਮੇਰਾ ਸੁਝਾਅ ਹੈ ਕਿ ਫਾਰਮਾ ਇੰਡਸਟ੍ਰੀ ਇਸ ਖੇਤਰ ਵਿੱਚ important priority areas ਦੀ ਪਹਿਚਾਣ ਕਰ ਕੇ ਉਸ ਵਿੱਚ ਨਿਵੇਸ਼ ਕਰੇ। ਰਿਸਰਚ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਨੇ ਕਈ ਹੋਰ ਕਦਮ ਵੀ ਉਠਾਏ ਹਨ। ਸਰਕਾਰ ਨੇ ICMR ਦੀ ਕਈ ਲੈਬਸ ਨੂੰ ਨੌਜਵਾਨਾਂ ਅਤੇ ਰਿਸਰਚ ਇੰਡਸਟ੍ਰੀ ਦੇ ਲਈ ਖੋਲ੍ਹਣ ਦਾ ਵੀ ਨਿਰਣਾ ਲੈ ਲਿਆ ਹੈ। ਸਾਨੂੰ ਦੇਖਣਾ ਹੋਵੇਗਾ ਕਿ ਹੋਰ ਕਿਹੜੇ ਇਸੇ ਤਰ੍ਹਾਂ ਦੇ ਇਨਫ੍ਰਾਸਟ੍ਰਕਚਰ ਹਨ, ਜਿਸ ਨੂੰ Open ਕੀਤਾ ਜਾ ਸਕਦਾ ਹੈ।

ਸਾਥੀਓ,

Preventive Health-care ਨੂੰ ਲੈ ਕੇ ਸਰਕਾਰ ਦੇ ਪ੍ਰਯਾਸਾਂ ਦਾ ਬਹੁਤ ਪ੍ਰਭਾਵ ਹੋਇਆ ਹੈ। ਗੰਦਗੀ ਨਾਲ ਫੈਲਣ ਵਾਲੀ ਬਿਮਾਰੀਆਂ ਤੋਂ ਬਚਾਉਣ ਦੇ ਲਈ ਸਵੱਛ ਭਾਰਤ ਅਭਿਯਾਨ ਹੋਵੇ, ਧੂੰਏਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਉੱਜਵਲਾ ਯੋਜਨਾ ਹੋਵੇ, ਪ੍ਰਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਜਲ ਜੀਵਨ ਮਿਸ਼ਨ ਹੋਵੇ, ਅਜਿਹੇ ਅਨੇਕ initiative ਇਨ੍ਹਾਂ ਦੇ ਬਿਹਤਰ ਪਰਿਣਾਮ ਅੱਜ ਦੇਸ਼ ਦੇ ਸਾਹਮਣੇ ਆ ਰਹੇ ਹਨ। ਇਸੇ ਪ੍ਰਕਾਰ ਕੁਪੋਸ਼ਣ, ਅਨੀਮੀਆ ਸਾਡੇ ਦੇਸ਼ ਦੀ ਮਹੱਤਵਪੂਰਨ ਸਮੱਸਿਆ ਵੀ ਹੈ। ਇਸ ਲਈ ਅਸੀਂ ਰਾਸ਼ਟਰੀ ਪੋਸ਼ਣ ਮਿਸ਼ਨ ਸ਼ੁਰੂ ਕੀਤਾ। ਅਤੇ ਹੁਣ ਤਾਂ ਖੁਸ਼ੀ ਦੀ ਬਾਤ ਹੈ ਮਿਲਟਸ ਯਾਨੀ ਸ਼੍ਰੀ ਅੰਨ ਜੋ ਕਿ ਇੱਕ ਪ੍ਰਕਾਰ ਨਾਲ ਸੁਪਰ ਫੂਡ ਹੈ, nutrition ਦੇ ਲਈ ਪੋਸ਼ਣ ਦੇ ਲਈ ਮਹੱਤਵਪੂਰਨ ਫੂਡ ਹੈ। ਅਤੇ ਜਿਸ ਨਾਲ ਸਾਡੇ ਦੇਸ਼ ਵਿੱਚ ਬਹੁਤ ਸੁਭਾਵਿਕ ਤਰੀਕੇ ਨਾਲ ਹਰ ਘਰ ਉਸ ਨਾਲ ਪਰੀਚਿਤ ਹਨ। ਯਾਨੀ ਸ਼੍ਰੀ ਅੰਨ ‘ਤੇ ਵੀ ਬਹੁਤ ਅਧਿਕ ਬਲ ਦਿੱਤਾ ਗਿਆ ਹੈ। ਭਾਰਤ ਦੇ ਪ੍ਰਯਾਸਾਂ ਦੇ ਕਾਰਨ ਹੀ ਇਸ ਵਰ੍ਹੇ ਨੂੰ ਸੰਯੁਕਤ ਰਾਸ਼ਟਰ ਦੁਆਰਾ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।

ਪੀਐੱਮ ਮਾਤ੍ਰਵੰਦਨਾ ਯੋਜਨਾ ਅਤੇ ਮਿਸ਼ਨ ਇੰਦਰਧਨੁਸ਼ ਜਿਹੇ ਪ੍ਰੋਗਰਾਮਾਂ ਨਾਲ ਅਸੀਂ ਸਵਸਥ ਮਾਤ੍ਰਤਵ ਅਤੇ ਸਵਸਥ ਬਚਪਨ ਸੁਨਿਸ਼ਚਿਤ ਕਰ ਰਹੇ ਹਾਂ। ਯੋਗ ਹੋਵੇ, ਆਯੁਰਵੇਦ ਹੋਵੇ, ਫਿਟ ਇੰਡੀਆ ਮੂਵਮੈਂਟ ਹੋਵੇ, ਇਨ੍ਹਾਂ ਨੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕੀਤੀ ਹੈ। ਭਾਰਤ ਦੇ ਆਯੁਰਵੇਦ ਨਾਲ ਜੁੜੇ ਪ੍ਰੋਡਕਟਸ ਦੀ ਡਿਮਾਂਡ ਪੂਰੀ ਦੁਨੀਆ ਵਿੱਚ ਵਧ ਰਹੀ ਹੈ। ਭਾਰਤ ਦੇ ਪ੍ਰਯਾਸਾਂ ਨਾਲ WHO ਦਾ ਟ੍ਰੈਡਿਸ਼ਨਲ ਮੈਡੀਸਿਨ ਨਾਲ ਜੁੜਿਆ ਗਲੋਬਲ ਸੈਂਟਰ ਭਾਰਤ ਵਿੱਚ ਹੀ ਬਣ ਰਿਹਾ ਹੈ। ਇਸ ਲਈ ਹੈਲਥ ਸੈਕਟਰ ਦੇ ਸਟੇਕਹੋਲਡਰਸ ਨੂੰ ਮੇਰਾ ਇੱਕ ਆਗ੍ਰਹ (ਤਾਕੀਦ) ਹੈ ਅਤੇ ਖਾਸ ਤੌਰ ‘ਤੇ ਆਯੁਰਵੇਦ ਦੇ ਸਾਥੀਆਂ ਨੂੰ ਆਗ੍ਰਹ (ਤਾਕੀਦ) ਹੈ evidence based research ਨੂੰ ਅਸੀਂ ਬਹੁਤ ਵਧਾਉਣਾ ਹੋਵੇਗਾ। ਸਿਰਫ਼ ਪਰਿਣਾਮ ਦੀ ਚਰਚਾ ਕਾਫ਼ੀ ਨਹੀਂ ਹੈ। ਪ੍ਰਮਾਣ ਵੀ ਉਤਨੇ ਹੀ ਜ਼ਰੂਰੀ ਹਨ। ਇਸ ਦੇ ਲਈ ਆਯੁਰਵੇਦ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਉੱਦਮੀਆਂ ਨੂੰ, ਰਿਸਰਚ ਨਾਲ ਜੁੜੇ ਸਾਥੀਆਂ ਨੂੰ ਜੋੜਨਾ ਹੋਵੇਗਾ ਉਨ੍ਹਾਂ ਨੂੰ ਅੱਗੇ ਆਉਣਾ ਹੋਵੇਗਾ।

ਸਾਥੀਓ,

ਆਧੁਨਿਕ ਮੈਡੀਕਲ ਇਨਫ੍ਰਾਸਟ੍ਰਕਚਰ ਤੋਂ ਲੈ ਕੇ ਮੈਡੀਕਲ ਹਿਊਮੇਨ ਰਿਸੋਰਸ ਤੱਕ ਦੇਸ਼ ਵਿੱਚ ਹੋ ਰਹੇ ਪ੍ਰਯਾਸਾਂ ਦਾ ਇੱਕ ਹੋਰ ਪੱਖ ਹੈ। ਇਹ ਜੋ ਨਵੀਂ facility ਦੇਸ਼ ਵਿੱਚ ਤਿਆਰ ਕਰ ਕਹੇ ਹਨ, ਨਵੀਂ capacity ਤਿਆਰ ਕਰ ਰਹੇ ਹਨ ਉਸ ਦਾ ਲਾਭ ਸਿਰਫ਼ ਦੇਸ਼ਵਾਸੀਆਂ ਨੂੰ ਹੈਲਥ ਸੁਵਿਧਾਵਾਂ ਤੱਕ ਸੀਮਿਤ ਨਹੀਂ ਰਹਿਣ ਵਾਲਾ ਹੈ। ਹੁਣ ਦੁਨੀਆ ਬਹੁਤ ਹੀ ਇੱਕ ਦੂਸਰੇ ਨਾਲ ਜੁੜ ਚੁੱਕੀ ਹੈ। ਇਹ ਭਾਰਤ ਨੂੰ ਦੁਨੀਆ ਦਾ ਸਭ ਤੋਂ ਆਕਰਸ਼ਕ ਮੈਡੀਕਲ ਟੂਰਿਜ਼ਮ ਡੈਸਟੀਨੇਸ਼ਨ ਬਣਾਉਣ ਦੇ ਲਈ ਬਹੁਤ ਬੜਾ ਅਵਸਰ ਸਾਡੇ ਸਾਹਮਣੇ ਹੈ। ਮੈਡੀਕਲ ਟੂਰਿਜ਼ਮ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਸੈਕਟਰ ਭਾਰਤ ਵਿੱਚ ਉਭਰ ਕੇ ਆ ਰਿਹਾ ਹੈ। ਇਹ ਦੇਸ਼ ਵਿੱਚ ਰੋਜ਼ਗਾਰ ਨਿਰਮਾਣ ਦਾ ਬਹੁਤ ਬੜਾ ਮਾਧਿਅਮ ਬਣ ਰਿਹਾ ਹੈ।

ਸਾਥੀਓ,

ਸਬਕਾ ਪ੍ਰਯਾਸ ਨਾਲ ਹੀ ਅਸੀਂ ਵਿਕਸਿਤ ਭਾਰਤ ਵਿੱਚ ਇੱਕ ਵਿਕਸਿਤ ਹੈਲਥ ਐਂਡ ਵੈਲਨੈੱਸ ਈਕੋਸਿਸਟਮ ਤਿਆਰ ਕਰ ਸਕਦੇ ਹਾਂ। ਇਸ ਵੈਬੀਨਾਰ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਮੇਰਾ ਆਗ੍ਰਹ (ਤਾਕੀਦ) ਹੈ ਕਿ ਉਹ ਆਪਣੇ ਸੁਝਾਅ ਜ਼ਰੂਰ ਦੇਣ। ਅਸੀਂ ਬਜਟ ਨੂੰ ਤੈ ਸਮਾਂ-ਸੀਮਾ ਵਿੱਚ ਨਿਰਧਾਰਿਤ ਲਕਸ਼ ਦੇ ਲਈ ਨਿਸ਼ਚਿਤ ਰੋਡਮੈਪ ਦੇ ਨਾਲ ਅਮਲ ਵਿੱਚ ਲਿਆਈਏ, ਸਾਰੇ ਸਟੇਕਹੋਲਡਰਸ ਨੂੰ ਨਾਲ ਲੈ ਕੇ ਚਲੀਏ ਅਤੇ ਅਗਲੇ ਸਾਲ ਬਜਟ ਦੇ ਪਹਿਲਾਂ ਅਸੀਂ ਇਨ੍ਹਾਂ ਸੁਪਨਿਆਂ ਨੂੰ ਧਰਾਤਲ ‘ਤੇ ਉਤਾਰੀਏ। ਇਸ ਬਜਟ ਸੰਕਲਪ ਨੂੰ ਧਰਾਤਲ ‘ਤੇ ਉਤਾਰੀਏ, ਇਸ ਵਿੱਚ ਤੁਹਾਡੇ ਸੁਝਾਅ ਚਾਹੀਦੇ ਹਨ। ਇਸ ਵਿੱਚ ਤੁਹਾਡੇ ਬਰੀਕ ਅਨੁਭਵ ਦਾ ਲਾਭ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡਾ ਸਭ ਦਾ ਅਨੁਭਵ, ਆਪ ਸਭ ਦੇ ਨਿਜੀ ਵਿਕਾਸ ਦੇ ਸੰਕਲਪ ਦੇਸ਼ ਦੇ ਵਿਕਾਸ ਦੇ ਸੰਕਲਪ ਦੇ ਨਾਲ ਜੁੜ ਕੇ ਅਸੀਂ ਸਮੂਹਿਕ ਸ਼ਕਤੀ ਨਾਲ, ਸਮੂਹਿਕ ਪ੍ਰਯਾਸ ਨਾਲ ਸਿੱਧੀ ਜ਼ਰੂਰ ਪ੍ਰਾਪਤ ਕਰਾਂਗੇ, ਮੇਰੀਆਂ ਆਪ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਹਨ।

ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Shaping India: 23 key schemes in Modi's journey from Gujarat CM to India's PM

Media Coverage

Shaping India: 23 key schemes in Modi's journey from Gujarat CM to India's PM
NM on the go

Nm on the go

Always be the first to hear from the PM. Get the App Now!
...
Prime Minister Shri Narendra Modi pays homage to Shri Ram Vilas Paswan on his Punya Tithi
October 08, 2024

The Prime Minister, Shri Narendra Modi has paid homage to Shri Ram Vilas Paswan Ji on his Punya Tithi. Shri Modi remarked that Shri Ram Vilas ji was an outstanding leader, fully devoted to empowering the poor and dedicated to building a strong and developed India.

The Prime Minister posted on X:

“I pay homage to my very dear friend and one of India's tallest leaders, Shri Ram Vilas Paswan Ji on his Punya Tithi. He was an outstanding leader, fully devoted to empowering the poor and dedicated to building a strong and developed India. I am fortunate to have worked with him so closely over the years. I greatly miss his insights on several issues.”