ਨੈਸ਼ਨਲ ਸਪੇਸ ਡੇਅ ਭਾਰਤ ਦੇ ਨੌਜਵਾਨਾਂ ਲਈ ਉਤਸ਼ਾਹ ਅਤੇ ਪ੍ਰੇਰਣਾ ਦਾ ਮੌਕਾ ਬਣ ਗਿਆ ਹੈ, ਜੋ ਰਾਸ਼ਟਰ ਲਈ ਮਾਣ ਦੀ ਗੱਲ ਹੈ; ਮੈਂ ਇਸ ਮੌਕੇ 'ਤੇ ਪੁਲਾੜ ਖੇਤਰ ਨਾਲ ਜੁੜੇ ਸਾਰੇ ਲੋਕਾਂ - ਵਿਗਿਆਨੀਆਂ ਅਤੇ ਯੁਵਾ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ: ਪ੍ਰਧਾਨ ਮੰਤਰੀ
ਪੁਲਾੜ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਉਪਲਬਧੀ ਹਾਸਲ ਕਰਨਾ ਹੁਣ ਭਾਰਤ ਅਤੇ ਉਸ ਦੇ ਵਿਗਿਆਨੀਆਂ ਦਾ ਸੁਭਾਵਿਕ ਗੁਣ ਬਣ ਗਿਆ ਹੈ: ਪ੍ਰਧਾਨ ਮੰਤਰੀ ਮੋਦੀ
ਭਾਰਤ ਸੈਮੀ-ਕ੍ਰਾਇਓਜੇਨਿਕ ਇੰਜਣਾਂ ਅਤੇ ਇਲੈਕਟ੍ਰਿਕ ਪ੍ਰੋਪਲਸ਼ਨ ਜਿਹੀਆਂ ਸਫ਼ਲ ਟੈਕਨੋਲੋਜੀਆਂ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਬਹੁਤ ਜਲਦੀ, ਸਾਡੇ ਵਿਗਿਆਨੀਆਂ ਦੇ ਸਮਰਪਿਤ ਯਤਨਾਂ ਨਾਲ, ਭਾਰਤ ਗਗਨਯਾਨ ਮਿਸ਼ਨ ਸ਼ੁਰੂ ਕਰੇਗਾ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਆਪਣਾ ਖੁਦ ਦਾ ਸਪੇਸ ਸਟੇਸ਼ਨ ਬਣਾਏਗਾ: ਪ੍ਰਧਾਨ ਮੰਤਰੀ
ਸਪੇਸ ਟੈਕਨੋਲੋਜੀ ਤੇਜ਼ੀ ਨਾਲ ਭਾਰਤ ਵਿੱਚ ਸ਼ਾਸਨ ਦਾ ਹਿੱਸਾ ਬਣ ਰਹੀ ਹੈ – ਭਾਵੇਂ ਉਹ ਫ਼ਸਲ ਬੀਮਾ ਯੋਜਨਾਵਾਂ ਵਿੱਚ ਸੈਟੇਲਾਈਟ-ਅਧਾਰਿਤ ਮੁਲਾਂਕਣ ਹੋਵੇ, ਮਛੇਰਿਆਂ ਲਈ ਸੈਟੇਲਾਈਟ-ਅਧਾਰਿਤ ਸੂਚਨਾ ਅਤੇ ਸੁਰੱਖਿਆ, ਆਫ਼ਤ ਪ੍ਰਬੰਧਨ ਯਤਨ, ਜਾਂ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਵਿੱਚ ਭੂ-ਸਥਾਨਕ ਡੇਟਾ ਦੀ ਵਰਤੋਂ ਹੋਵੇ: ਪ੍ਰਧਾਨ ਮੰਤਰੀ ਮੋਦੀ
ਸਪੇਸ ਵਿੱਚ ਭਾਰਤ ਦੀ ਪ੍ਰਗਤੀ ਹੁਣ ਆਮ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਵਿੱਚ ਸਿੱਧੇ ਤੌਰ 'ਤੇ ਯੋਗਦਾਨ ਦੇ ਰਹੀ ਹੈ

ਕੇਂਦਰੀ ਕੈਬਿਨੇਟ ਦੇ ਸਾਥੀ, ਇਸਰੋ ਅਤੇ ਸਪੇਸ ਸੈਕਟਰ ਦੇ ਸਾਰੇ ਵਿਗਿਆਨੀ ਅਤੇ ਇੰਜੀਨੀਅਰਸ, ਅਤੇ ਮੇਰੇ ਪਿਆਰੇ ਦੇਸ਼ਵਾਸੀਓ!

ਆਪ ਸਭ ਨੂੰ ਨੈਸ਼ਨਲ ਸਪੇਸ ਡੇਅ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਸ ਵਾਰ Space Day ਦੀ ਥੀਮ ਹੈ-ਆਰਿਆਭੱਟ ਤੋਂ ਗਗਨਯਾਨ ਤੱਕ! ਇਸ ਵਿੱਚ ਅਤੀਤ ਦਾ ਆਤਮ-ਵਿਸ਼ਵਾਸ ਵੀ ਹੈ, ਅਤੇ ਭਵਿੱਖ ਦਾ ਸੰਕਲਪ ਵੀ ਹੈ। ਅੱਜ ਅਸੀਂ ਦੇਖ ਰਹੇ ਹਾਂ, ਇੰਨੇ ਘੱਟ ਸਮੇਂ ਵਿੱਚ ਹੀ, ਨੈਸ਼ਨਲ ਸਪੇਸ ਡੇਅ ਸਾਡੇ ਨੌਜਵਾਨਾਂ ਵਿੱਚ ਉਤਸ਼ਾਹ ਅਤੇ ਆਕਰਸ਼ਣ ਦਾ ਮੌਕਾ ਬਣ ਗਿਆ ਹੈ। ਇਹ ਦੇਸ਼ ਲਈ ਮਾਣ ਦੀ ਗੱਲ ਹੈ। ਮੈਂ ਸਪੇਸ ਸੈਕਟਰ ਨਾਲ ਜੁੜੇ ਸਾਰੇ ਲੋਕਾਂ ਨੂੰ, ਵਿਗਿਆਨੀਆਂ ਨੂੰ, ਸਾਰੇ ਨੌਜਵਾਨਾਂ ਨੂੰ ਨੈਸ਼ਨਲ ਸਪੇਸ ਡੇਅ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਹੁਣ ਭਾਰਤ ਨੇ International Olympiad on Astronomy and Astrophysics, ਉਸ ਦੀ ਮੇਜ਼ਬਾਨੀ ਵੀ ਕੀਤੀ ਹੈ। ਇਸ competition ਵਿੱਚ ਦੁਨੀਆ ਦੇ ਸੱਠ ਤੋਂ ਵੱਧ ਦੇਸ਼ਾਂ ਤੋਂ ਲਗਭਗ 300 ਨੌਜਵਾਨਾਂ ਨੇ ਹਿੱਸਾ ਲਿਆ। ਭਾਰਤ ਦੇ ਨੌਜਵਾਨਾਂ ਨੇ ਮੈਡਲ ਵੀ ਜਿੱਤੇ, ਇਹ Olympiad ਸਪੇਸ ਸੈਕਟਰ ਵਿੱਚ ਭਾਰਤ ਦੀ ਉਭਰਦੀ ਲੀਡਰਸ਼ਿਪ ਦਾ ਪ੍ਰਤੀਕ ਹੈ।

 

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਯੁਵਾ ਸਾਥੀਆਂ ਵਿੱਚ ਸਪੇਸ ਦੇ ਪ੍ਰਤੀ ਰੂਚੀ ਵਧਾਉਣ ਲਈ, ISRO ਦੁਆਰਾ ਭਾਰਤੀ ਸਪੇਸ ਹੈਕਾਥੌਨ ਅਤੇ Robotics Challenge ਜਿਹੀ ਪਹਿਲ ਵੀ ਕੀਤੀ ਗਈ ਹੈ। ਮੈਂ ਇਨ੍ਹਾਂ ਮੁਕਾਬਲੇਬਾਜ਼ਾਂ ਵਿੱਚ ਹਿੱਸਾ ਲੈਣ ਵਾਲੇ ਸਟੂਡੈਂਟਸ ਅਤੇ ਜੇਤੂਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

Friends,

ਸਪੇਸ ਸੈਕਟਰ ਵਿਚ ਇੱਕ ਦੇ ਬਾਅਦ ਇੱਕ ਨਵਾਂ ਮਾਈਲ ਸਟੋਨ ਸਥਾਪਿਤ ਕਰਨਾ, ਇਹ ਭਾਰਤ ਅਤੇ ਭਾਰਤ ਦੇ ਵਿਗਿਆਨੀਆਂ ਦਾ ਸੁਭਾਅ ਬਣ ਗਿਆ ਹੈ। ਦੋ ਸਾਲ ਪਹਿਲਾਂ  ਹੀ ਭਾਰਤ ਪਹਿਲਾਂ ਅਜਿਹਾ ਦੇਸ਼ ਬਣਿਆ ਸੀ, ਜਿਸ ਨੇ ਚੰਦ੍ਰਮਾ ਦੇ ਸਾਉਥ ਪੋਲ ‘ਤੇ ਪਹੁੰਚਣ ਦਾ ਇਤਿਹਾਸ ਰਚਿਆ ਸੀ। ਅਸੀਂ ਸਪੇਸ ਵਿੱਚ docking-undocking ਦੀ ਸਮਰੱਥਾ ਰੱਖਣ ਵਾਲੇ ਦੁਨੀਆਂ ਦੇ ਚੌਥੇ ਦੇਸ਼ ਵੀ ਬਣ ਗਏ ਹਾਂ। ਹੁਣ ਤਿੰਨ ਦਿਨ ਪਹਿਲਾਂ ਹੀ ਮੇਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨਾਲ ਮੁਲਾਕਾਤ ਹੋਈ ਹੈ। ਉਨ੍ਹਾਂ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਤਿਰੰਗਾ ਲਹਿਰਾ ਕੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਜਦੋਂ ਉਹ ਤਿਰੰਗਾ ਮੈਨੂੰ ਦਿਖਾ ਰਹੇ ਸਨ, ਉਹ ਜੋ ਪਲ ਸੀ, ਉਹ ਜੋ ਅਨੁਭੂਤੀ ਸੀ, ਉਹ ਸ਼ਬਦਾਂ ਤੋਂ ਪਰ੍ਹੇ ਹੈ। ਗਰੁੱਪ ਕੈਪਟਨ ਸ਼ੁਭਾਂਸ਼ੂ ਨਾਲ ਹੋਈ ਚਰਚਾ ਵਿੱਚ ਮੈਂ ਨਵੇਂ ਭਾਰਤ ਦੇ ਯੁਵਾ ਦੇ ਅਸੀਮ ਹੌਂਸਲੇ ਅਤੇ ਅਨੰਤ ਸੁਪਨਿਆਂ ਨੂੰ ਦੇਖਿਆ ਹੈ। ਇਨ੍ਹਾਂ  ਸੁਪਨਿਆਂ ਨੂੰ ਅੱਗੇ ਵਧਾਉਣ ਲਈ ਅਸੀਂ ਭਾਰਤ ਦਾ "Astronaut Pool" ਵੀ ਤਿਆਰ ਕਰਨ ਜਾ ਰਹੇ ਹਾਂ। ਮੈਂ ਅੱਜ ਸਪੇਸ ਡੇਅ 'ਤੇ ਆਪਣੇ ਨੌਜਵਾਨ ਸਾਥੀਆਂ ਨੂੰ ਭਾਰਤ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ, ਇਸ Astronaut Pool ਨਾਲ ਜੁੜਨ ਲਈ ਸੱਦਾ ਦਿੰਦੇ ਹਾਂ।

ਸਾਥੀਓ,

ਅੱਜ ਭਾਰਤ semi-cryogenic engine ਅਤੇ electric propulsion ਜਿਹੀ breakthrough technology ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜਲਦੀ ਹੀ, ਆਪ ਸਭ ਵਿਗਿਆਨੀਆਂ ਦੀ ਮਿਹਨਤ ਨਾਲ, ਭਾਰਤ ਗਗਨਯਾਨ ਦੀ ਉਡਾਣ ਵੀ ਭਰੇਗਾ, ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤ ਆਪਣੇ ਸਪੇਸ ਸਟੇਸ਼ਨ ਵੀ ਬਣਾਏਗਾ। ਹੁਣ ਅਸੀਂ ਮੂਨ ਅਤੇ ਮਾਰਸ ਤੱਕ ਪਹੁੰਚੇ ਹਾਂ। ਹੁਣ ਸਾਨੂੰ ਗਹਿਰੇ ਪੁਲਾੜ ਵਿੱਚ ਉਨ੍ਹਾਂ ਹਿੱਸਾਂ ਵਿੱਚ ਵੀ ਝਾਂਕਣਾ ਹੈ, ਜਿੱਥੇ ਮਨੁੱਖਤਾ ਦੇ ਭਵਿੱਖ ਲਈ ਕਈ ਜ਼ਰੂਰੀ ਰਾਜ਼ ਛਿੱਪੇ ਹਨ! Beyond galaxies lies our horizon!!!

ਸਾਥੀਓ,

ਅਨੰਤ ਅੰਤਰਿਕਸ਼ ਸਾਨੂੰ ਹਮੇਸ਼ਾ ਇਹ ਅਹਿਸਾਸ ਦਿਵਾਉਂਦਾ ਹੈ ਕਿ ਉੱਥੇ ਕੋਈ ਵੀ ਪੜਾਅ ਅੰਤਿਮ ਪੜਾਅ ਨਹੀਂ ਹੈ। ਮੈਂ ਮੰਨਦਾ ਹਾਂ, ਸਪੇਸ ਸੈਕਟਰ ਵਿੱਚ, ਪਾਲਿਸੀ ਲੈਵੇਲ ‘ਤੇ ਵੀ, ਕਿਤੇ ਕੋਈ ਆਖਿਰੀ ਠਹਿਰਾਅ ਨਹੀਂ ਹੋਣਾ ਚਾਹੀਦਾ ਹੈ। ਅਤੇ ਇਸ ਲਈ, ਮੈਂ ਲਾਲ ਕਿਲ੍ਹੇ ਤੋਂ ਕਿਹਾ ਸੀ, ਸਾਡਾ ਰਸਤਾ Reform, Perform ਅਤੇ Transform ਦਾ ਰਸਤਾ ਹੈ। ਇਸ ਲਈ ਬੀਤੇ 11 ਵਰ੍ਹਿਆਂ ਵਿੱਚ ਦੇਸ਼ ਨੇ ਸਪੇਸ ਸੈਕਟਰ ਵਿੱਚ ਇੱਕ ਦੇ ਬਾਅਦ ਇੱਕ ਲਗਾਤਾਰ ਵੱਡੇ reforms ਕੀਤੇ ਹਨ। ਇੱਕ ਸਮਾਂ ਸੀ, ਜਦੋਂ ਸਪੇਸ ਜਿਹੇ futuristic ਸੈਕਟਰ ਨੂੰ ਦੇਸ਼ ਵਿੱਚ ਅਨੇਕ ਪਾਬੰਧੀਆਂ ਨਾਲ ਬੰਨ ਦਿੱਤਾ ਗਿਆ ਸੀ। ਅਸੀਂ ਇਨ੍ਹਾਂ ਬੇੜੀਆਂ ਨੂੰ ਖੋਲ੍ਹਿਆ। ਅਸੀਂ ਪ੍ਰਾਈਵੇਟ ਸੈਕਟਰ ਨੂੰ ਸਪੇਸ-ਟੈਕ ਵਿੱਚ ਪਰਮੀਸ਼ਨ ਦਿੱਤੀ। ਅਤੇ ਅੱਜ ਦੇਖੋ, ਦੇਸ਼ ਵਿੱਚ 350 ਤੋਂ ਜ਼ਿਆਦਾ ਸਟਾਰਟਅੱਪਸ ਸਪੇਸ-ਟੈਕ ਵਿੱਚ innovation ਅਤੇ acceleration ਦਾ ਇੰਜਣ ਬਣ ਕੇ ਉਭਰ ਰਹੇ ਹਨ। ਇਸ ਪ੍ਰੋਗਰਾਮ ਵਿੱਚ ਵੀ ਉਨ੍ਹਾਂ ਦੀ ਵਧ-ਚੜ੍ਹ ਕੇ ਮੌਜੂਦਗੀ ਦਿਖ ਰਹੀ ਹੈ।  ਸਾਡੇ ਪ੍ਰਾਈਵੇਟ ਸੈਕਟਰ ਦੁਆਰਾ ਬਣਾਇਆ ਗਿਆ ਪਹਿਲਾ PSLV ਰਾਕੇਟ ਵੀ ਜਲਦੀ ਹੀ ਲਾਂਚ ਕੀਤਾ ਜਾਵੇਗਾ। ਮੈਨੂੰ ਖੁਸ਼ੀ ਹੈ ਕਿ ਭਾਰਤ ਦੀ ਪਹਿਲੀ private communication satellite ਵੀ ਬਣਾਈ ਜਾ ਰਹੀ ਹੈ। Public Private Partnership ਦੇ ਜ਼ਰੀਏ Earth Observation Satellite Constellation ਵੀ ਲਾਂਚ ਕਰਨ ਦੀ ਤਿਆਰੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਸਪੇਸ ਸੈਕਟਰ ਵਿੱਚ ਭਾਰਤ ਦੇ ਨੌਜਵਾਨਾਂ ਦੇ ਲਈ ਬਹੁਤ ਵੱਡੀ ਸੰਖਿਆ ਵਿੱਚ ਅਵਸਰ ਬਣਨ ਜਾ ਰਹੇ ਹਨ।

ਸਾਥੀਓ,

ਮੈਂ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਅਜਿਹੇ ਅਨੇਕ ਖੇਤਰਾਂ ਦਾ ਜ਼ਿਕਰ ਕੀਤਾ ਸੀ, ਜਿਸ ਵਿੱਚ ਭਾਰਤ ਨੂੰ ਆਤਮਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਮੈਂ ਹਰ ਸੈਕਟਰ ਨੂੰ ਆਪਣੇ ਟੀਚੇ ਤੈਅ ਕਰਨ ਨੂੰ ਕਿਹਾ ਹੈ। ਅੱਜ ਸਪੇਸ ਡੇਅ ਦੇ ਦਿਨ, ਮੈਂ ਦੇਸ਼ ਦੇ ਸਪੇਸ ਸਟਾਰਟਅੱਪਸ ਤੋਂ ਕਹਾਂਗਾ, ਕੀ ਅਸੀਂ ਸਪੇਸ ਸੈਕਟਰ ਵਿੱਚ ਅਗਲੇ ਪੰਜ ਵਰ੍ਹਿਆਂ ਵਿੱਚ ਪੰਜ ਯੂਨੀਕੌਰਨ ਖੜ੍ਹੇ ਕਰ ਸਕਦੇ ਹਾਂ? ਹੁਣ ਅਸੀਂ ਭਾਰਤ ਦੀ ਧਰਤੀ ਤੋਂ ਸਾਲ ਵਿੱਚ 5-6 ਵੱਡੇ ਲਾਂਚ ਦੇਖਦੇ ਹਾਂ। ਮੈਂ ਚਾਹਾਂਗਾ ਕਿ ਪ੍ਰਾਈਵੇਟ ਸੈਕਟਰ ਅੱਗੇ ਆਉਣ ਅਤੇ ਅਗਲੇ 5 ਵਰ੍ਹਿਆਂ ਵਿੱਚ ਅਸੀਂ ਉਸ ਸਥਿਤੀ ਵਿੱਚ ਪਹੁੰਚ ਕੇ ਹਰ ਵਰ੍ਹੇ ਪੰਜਾਹ ਰਾਕੇਟ ਲਾਂਚ ਕਰ ਪਾਈਏ। ਹਰ ਸਪਤਾਹ ਇੱਕ, ਇਸ ਦੇ ਲਈ ਦੇਸ਼ ਨੂੰ ਜਿਨ੍ਹਾਂ next gen reforms ਦੀ ਜ਼ਰੂਰਤ ਹੈ, ਉਹ ਕਰਨ ਦਾ ਸਰਕਾਰ ਦਾ ਇਰਾਦਾ ਵੀ ਹੈ ਅਤੇ ਇੱਛਾ ਸ਼ਕਤੀ ਵੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਸਰਕਾਰ ਹਰ ਕਦਮ ‘ਤੇ ਤੁਹਾਡੇ ਨਾਲ ਖੜ੍ਹੀ ਹੈ।

Friends,

ਭਾਰਤ , ਸਪੇਸ ਟੈਕਨੋਲੋਜੀ ਨੂੰ scientific exploration ਦੇ ਨਾਲ ਹੀ Ease of Living ਦਾ ਵੀ ਮਾਧਿਅਮ ਮੰਨਦਾ ਹੈ। ਅੱਜ ਸਪੇਸ-ਟੈਕ ਭਾਰਤ ਵਿੱਚ ਗਵਰਨੈਂਸ ਦਾ ਵੀ ਹਿੱਸਾ ਬਣ ਰਹੀ ਹੈ। ਫਸਲ ਬੀਮਾ ਯੋਜਨਾ ਵਿੱਚ satellite based ਮੁਲਾਂਕਣ ਹੋਵੇ, ਮਛੇਰਿਆਂ ਨੂੰ satellite ਤੋਂ ਮਿਲ ਰਹੀ ਜਾਣਕਾਰੀ ਅਤੇ ਸੁਰੱਖਿਆ ਹੋਵੇ,  Disaster management ਹੋਵੇ ਜਾਂ PM Gati Shakti National Master Plan ਵਿੱਚ geospatial data  ਦੀ ਵਰਤੋਂ ਹੋਵੇ, ਅੱਜ ਸਪੇਸ ਵਿੱਚ ਭਾਰਤ ਦੀ ਪ੍ਰਗਤੀ ਆਮ ਨਾਗਰਿਕਾਂ ਦਾ ਜੀਵਨ ਅਸਾਨ ਬਣਾ ਰਹੀ ਹੈ। ਇਸੇ ਦਿਸ਼ਾ ਵਿੱਚ, ਕੇਂਦਰ ਅਤੇ ਰਾਜਾਂ ਵਿੱਚ ਸਪੇਸ-ਟੈਕ ਦੀ ਵਰਤੋਂ ਵਧਾਉਣ ਲਈ ਕੱਲ੍ਹ National Meet 2.0 ਦਾ ਆਯੋਜਨ ਵੀ ਹੋਇਆ ਹੈ। ਮੈਂ ਚਾਹਾਂਗਾ, ਅਜਿਹੇ ਯਤਨ ਅੱਗੇ ਵੀ ਚਲਦੇ ਰਹਿਣ। ਸਾਡੇ ਸਪੇਸ ਸਟਾਰਟਅੱਪਸ ਵੀ ਨਾਗਰਿਕਾਂ ਦੀ ਸੇਵਾ ਦੇ ਲਈ ਨਵੇਂ  solutions ਦੇਣ, ਨਵੇਂ ਇਨੋਵੇਸ਼ਨਸ ਕਰਨ। ਮੈਨੂੰ ਵਿਸ਼ਵਾਸ ਹੈ, ਆਉਣ ਵਾਲੇ ਸਮੇਂ ਵਿੱਚ ਸਪੇਸ ਵਿੱਚ ਭਾਰਤ ਦੀ ਯਾਤਰਾ ਨਵੀਆਂ ਉਚਾਈਆਂ ਨੂੰ ਛੂਹੇਗੀ। ਇਸੇ ਵਿਸ਼ਵਾਸ ਦੇ ਨਾਲ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਨੈਸ਼ਨਲ ਸਪੇਸ ਡੇਅ ਦੀ ਬਹੁਤ-ਬਹੁਤ ਵਧਾਈ। ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Textiles sector driving growth, jobs

Media Coverage

Textiles sector driving growth, jobs
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam highlighting the importance of grasping the essence of knowledge
January 20, 2026

The Prime Minister, Shri Narendra Modi today shared a profound Sanskrit Subhashitam that underscores the timeless wisdom of focusing on the essence amid vast knowledge and limited time.

The sanskrit verse-
अनन्तशास्त्रं बहुलाश्च विद्याः अल्पश्च कालो बहुविघ्नता च।
यत्सारभूतं तदुपासनीयं हंसो यथा क्षीरमिवाम्बुमध्यात्॥

conveys that while there are innumerable scriptures and diverse branches of knowledge for attaining wisdom, human life is constrained by limited time and numerous obstacles. Therefore, one should emulate the swan, which is believed to separate milk from water, by discerning and grasping only the essence- the ultimate truth.

Shri Modi posted on X;

“अनन्तशास्त्रं बहुलाश्च विद्याः अल्पश्च कालो बहुविघ्नता च।

यत्सारभूतं तदुपासनीयं हंसो यथा क्षीरमिवाम्बुमध्यात्॥”