ਮਾਣਯੋਗ, ਮੇਰੇ ਪਿਆਰੇ ਦੋਸਤ, ਰਾਸ਼ਟਰਪਤੀ ਮੈਕਰੋਨ, ਦੋਵਾਂ ਦੇਸ਼ਾਂ ਦੇ ਨਵੀਨਤਾਕਾਰ, ਨਮਸਕਾਰ! Bonjour!

ਅੱਜ ਦੇ ਦਿਨ ਦੁਨੀਆ ਦੇ ਦੋ ਵੱਡੇ ਇਨੋਵੇਸ਼ਨ ਹੱਬ ਇਕੱਠੇ ਹੋ ਰਹੇ ਹਨ। ਜਦੋਂ ਅਸੀਂ ਭਾਰਤ ਅਤੇ ਫ਼ਰਾਂਸ ਦੀ ਗੱਲ ਕਰਦੇ ਹਾਂ, ਤਾਂ ਸਾਡਾ ਸਬੰਧ ਸਿਰਫ਼ ਇਨੋਵੇਸ਼ਨ ਦੇ ਨਾਲ-ਨਾਲ ਵਿਸ਼ਵਾਸ ਦਾ ਅਤੇ ਸ਼ੇਅਰਡ ਵੈਲੂਅਜ਼ ਦਾ ਹੈ। ਇਸੇ ਸੋਚ ਨਾਲ ਹੀ ਰਾਸ਼ਟਰਪਤੀ ਮੈਕਰੋਨ ਅਤੇ ਮੈਂ ਸਾਲ 2026 ਨੂੰ ਭਾਰਤ-ਫ਼ਰਾਂਸ ਈਅਰ ਆਫ਼ ਇਨੋਵੇਸ਼ਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਹ ਸਿਰਫ਼ ਇੱਕ ਜਸ਼ਨ ਨਹੀਂ ਹੈ, ਇਹ ਸਾਡੀ ਸਾਂਝੀ ਵਚਨਬੱਧਤਾ ਵੀ ਹੈ। ਕਮਿਟਮੈਂਟ ਟੂ ਇਨੋਵੇਟ, ਕਮਿਟਮੈਂਟ ਟੂ ਲੀਡ।

 

 

ਦੋਸਤੋ,

ਭਾਰਤ ਅਤੇ ਫ਼ਰਾਂਸ ਨੇ ਕਈ ਰਣਨੀਤਕ ਤਕਨਾਲੋਜੀ ਖੇਤਰਾਂ ਵਿੱਚ ਇਕੱਠੇ ਕੰਮ ਕੀਤਾ ਹੈ, ਇਸ ਨਾਲ ਜੋ ਸਾਡਾ ਆਪਸੀ ਵਿਸ਼ਵਾਸ ਮਜ਼ਬੂਤ ਹੋਇਆ ਹੈ, ਉਸ ਨੇ ਸਾਡੇ ਸਬੰਧਾਂ ਨੂੰ ਇੱਕ ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ ਦੇ ਮਹੱਤਵਪੂਰਨ ਪੜਾਅ ਤੱਕ ਪਹੁੰਚਾਇਆ ਹੈ। ਭਵਿੱਖ ਵਿੱਚ ਹਰ ਖੇਤਰ ਵਿੱਚ ਸਾਡੀ ਸਮੂਹਿਕ ਰਚਨਾਤਮਿਕਤਾ ਪੂਰੀ ਦੁਨੀਆ ਲਈ ਇੱਕ ਬਿਹਤਰ ਭਵਿੱਖ ਨੂੰ ਯਕੀਨੀ ਬਣਾਏਗੀ।

ਦੋਸਤੋ,

ਭਾਰਤ ਆਪਣੇ ਹਜ਼ਾਰਾਂ ਸਾਲਾਂ ਦੀ ਯਾਤਰਾ ਵਿੱਚ ਗਣਿਤ, ਮੈਡੀਸਨ, ਧਾਤੂ ਵਿਗਿਆਨ ਅਤੇ ਆਰਕੀਟੈਕਚਰ ਵਰਗੇ ਕਈ ਖੇਤਰਾਂ ਵਿੱਚ ਮਨੁੱਖੀ ਭਲਾਈ ਲਈ ਨਵੀਨਤਾ ਕਰਦਾ ਰਿਹਾ ਹੈ ਅਤੇ ਹੁਣ 21ਵੀਂ ਸਦੀ ਵਿੱਚ ਵੀ  ਭਾਰਤ ਦੇ ਨੌਜਵਾਨ "ਇਨੋਵੇਟ ਫਾਰ ਗਲੋਬਲ ਗੁਡ" ਦੀ ਯਾਤਰਾ 'ਤੇ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਤੁਸੀਂ ਦੇਖੋ, ਭਾਰਤ ਦੇ ਜੀਵਿਤ ਸਟਾਰਟਅੱਪ ਈਕੋਸਿਸਟਮ ਤੋਂ ਲੈ ਕੇ ਸਾਡੀਆਂ ਵਿਸ਼ਵ ਪੱਧਰੀ ਖੋਜ ਪ੍ਰਯੋਗਸ਼ਾਲਾਵਾਂ ਤੱਕ, ਇੱਕ ਨਵਾਂ can do optimism ਉੱਭਰ ਰਿਹਾ ਹੈ। ਸਟਾਰਟਅੱਪ ਇੰਡੀਆ ਪ੍ਰੋਗਰਾਮ ਦੇ ਕਾਰਨ  ਇੱਕ ਦਹਾਕੇ ਦੇ ਅੰਦਰ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਚੁੱਕਾ ਹੈ। 2014 ਵਿੱਚ ਭਾਰਤ ’ਚ  ਜਿੱਥੇ ਸਿਰਫ਼ ਚਾਰ ਯੂਨੀਕੋਰਨ ਸਨ, ਅੱਜ ਭਾਰਤ ਵਿੱਚ  120 ਤੋਂ ਵੱਧ ਯੂਨੀਕੋਰਨਜ਼ ਹਨ। ਇਹਨਾਂ ਦੀ ਕੁੱਲ ਕੀਮਤ 350 ਬਿਲੀਅਨ ਡਾਲਰ ਤੋਂ ਵੱਧ ਜਾਂ ਲਗਭਗ 300 ਬਿਲੀਅਨ ਯੂਰੋ ਹੈ। ਅੱਜ, ਦੁਨੀਆ ਦੀ ਲਗਭਗ ਹਰ ਵੱਡੀ ਤਕਨਾਲੋਜੀ ਕੰਪਨੀ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤੀ ਸਟਾਰਟਅੱਪ ਅਤੇ ਨਵੀਨਤਾ ਨਾਲ ਜੁੜੀ ਹੋਈ ਹੈ।

ਦੋਸਤੋ,

ਪਿਛਲੇ ਇੱਕ ਦਹਾਕੇ ਦੌਰਾਨ ਅਸੀਂ ਸਕੂਲਾਂ ਤੋਂ ਲੈ ਕੇ ਉਦਯੋਗਾਂ ਤੱਕ, ਨਵੀਨਤਾ ਲਈ ਇੱਕ ਅਨੁਕੂਲ ਈਕੋਸਿਸਟਮ ਤਿਆਰ ਕੀਤਾ ਹੈ। ਸਕੂਲਾਂ ਵਿੱਚ ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ ਤੋਂ ਲੈ ਕੇ ਮੇਂਟਰਸ਼ਿਪ, ਸਕਾਲਰਸ਼ਿਪ ਅਤੇ ਸਟਾਰਟਅੱਪ ਕੈਪੀਟਲ ਤੱਕ ਅੱਜ ਇੱਕ ਮਜ਼ਬੂਤ ​​ਨੈੱਟਵਰਕ ਮੌਜੂਦ ਹੈ। ਅੱਜ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਹੈਕਾਥੌਨ ਈਕੋਸਿਸਟਮ ਵਿੱਚੋਂ ਇੱਕ ਹੈ। ਇੱਥੇ ਨਿੱਜੀ ਖੇਤਰ ਦੀ ਖੋਜ ਇਨੋਵੇਸ਼ਨ ਸਕੀਮ ਰਾਹੀਂ ਸਿੱਧਾ ਸਮਰਥਨ ਮਿਲ ਰਿਹਾ ਹੈ। ਸਟਾਰਟਅੱਪ ਇੰਡੀਆ 2.0 ਨਾਲ ਡੀਪ-ਟੈੱਕ ਇਨੋਵੇਸ਼ਨ ਲਈ ਪੂੰਜੀ ਇਕੱਤਰ ਰਿਹਾ ਹੈ।

 

ਦੋਸਤੋ,

ਸਾਡਾ ਅਟਲ ਇਨੋਵੇਸ਼ਨ ਮਿਸ਼ਨ ਆਉਣ ਵਾਲੀ 24 ਫਰਵਰੀ ਨੂੰ ਇੱਕ ਦਹਾਕਾ ਪੂਰਾ ਕਰੇਗਾ ਅਤੇ ਓਨੇ ਹੀ ਸਮੇਂ ਵਿਚ ਇਹ ਦੁਨੀਆ ਦੇ ਸਭ ਤੋਂ ਵੱਡੇ ਜ਼ਮੀਨੀ ਪੱਧਰ ਦੇ ਇਨੋਵੇਸ਼ਨ ਮਿਸ਼ਨਾਂ ਵਿੱਚੋਂ ਇੱਕ ਬਣ ਚੁੱਕਾ ਹੈ। ਸਾਡੀਆਂ 10,000 ਤੋਂ ਵੱਧ ਟਿੰਕਰਿੰਗ ਪ੍ਰਯੋਗਸ਼ਾਲਾਵਾਂ ਅੱਜ ਇਕ ਕਰੋੜ ਤੋਂ ਵੱਧ ਵਿਦਿਆਰਥੀਆਂ ਅਤੇ ਇਨੋਵੇਟਰਜ਼ ਨਾਲ ਕੰਮ ਕਰ ਰਹੀਆਂ ਹਨ। ਇਸ ਮਿਸ਼ਨ ਨਾਲ 100 ਤੋਂ ਵੱਧ ਇਨਕਿਊਬੇਟਰ ਅਤੇ ਕਈ ਡੀਪ-ਟੈੱਕ ਸਟਾਰਟਅੱਪ ਵੀ ਇਸ ਮਿਸ਼ਨ ਨਾਲ ਜੁੜੇ ਹੋਏ ਹਨ। ਮੈਂ ਅੱਜ ਇੱਥੇ ਮੌਜੂਦ ਸਾਰੇ ਉਦਯੋਗਪਤੀਆਂ ਨੂੰ  ਵਿਸ਼ੇਸ਼ ਬੇਨਤੀ ਵੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਅਟਲ ਇਨੋਵੇਸ਼ਨ ਮਿਸ਼ਨ ਨਾਲ ਜ਼ਰੂਰ ਜੁੜੋ। 

ਦੋਸਤੋ,

ਵਿਕਸਿਤ ਭਾਰਤ ਦੀ ਯਾਤਰਾ ਲਈ ਨਵੀਨਤਾ ਦਾ ਇੰਜਣ ਚਾਹੀਦਾ, ਇਸ ਲਈ ਇਸ ਸਾਲ ਦੇ ਬਜਟ ਵਿੱਚ ਅਸੀਂ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ’ਤੇ ਜ਼ੋਰ ਦਿੱਤਾ ਹੈ। ਸਮਗਰੀ ਸਿਰਜਣਾ ਨੂੰ ਮਜ਼ਬੂਤ ​​ਕਰਨ ਲਈ, 15,000 ਸਕੂਲਾਂ ਅਤੇ 500 ਕਾਲਜਾਂ ਵਿੱਚ ਸਮਗਰੀ ਸਿਰਜਣਹਾਰ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾਣਗੀਆਂ। ਅਸੀਂ ਏਆਈ, ਕੁਆਂਟਮ, ਬਾਇਓਟੈਕ, ਸੈਮੀਕੰਡਕਟਰ ਅਤੇ ਸਾਫ਼ ਊਰਜਾ ਵਿੱਚ ਇੱਕ ਮਿਸ਼ਨ ਮੋਡ 'ਤੇ ਕੰਮ ਕਰ ਰਹੇ ਹਾਂ। ਇਸ ਦੇ ਨਾਲ ਨਾਲ  ਅਸੀਂ ਟੈਕਸਟਾਈਲਜ਼, ਰਸਾਇਣ, ਖੇਡਾਂ ਦੇ ਸਾਮਾਨ, ਸ਼ੁੱਧਤਾ ਸਾਧਨ, ਇਲੈਕਟ੍ਰਾਨਿਕਸ ਅਤੇ ਬੁਨਿਆਦੀ ਢਾਂਚੇ ਸਮੇਤ ਹਰ ਖੇਤਰ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਾਂਗੇ।

ਦੋਸਤੋ,

ਸਾਨੂੰ ਬਹੁਤ ਮਾਣ ਹੈ ਕਿ ਭਾਰਤ ਔਰਤਾਂ ਦੀ ਅਗਵਾਈ ਵਾਲੀ ਖੋਜ ਅਤੇ ਨਵੀਨਤਾ ਦੀ ਇੱਕ ਚਮਕਦਾਰ ਉਦਾਹਰਣ ਬਣ ਰਿਹਾ ਹੈ। ਅੱਜ, ਲਗਭਗ 50 ਪ੍ਰਤੀਸ਼ਤ ਸਟਾਰਟਅੱਪਸ ਵਿੱਚ ਘੱਟੋ-ਘੱਟ ਇੱਕ ਮਹਿਲਾ ਨਿਰਦੇਸ਼ਕ ਹੈ। ਇੱਕ ਵੱਡੀ ਗਿਣਤੀ ਵਿੱਚ ਮਹਿਲਾ ਵਿਦਿਆਰਥੀ STEM ਗ੍ਰੈਜੂਏਟ ਬਣ ਰਹੇ ਹਨ। ਖੇਤੀਬਾੜੀ, ਸਿਹਤ ਜਾਂ ਪੁਲਾੜ ਮਿਸ਼ਨਾਂ ਵਿੱਚ ਔਰਤਾਂ ਹਰ ਜਗ੍ਹਾ ਅਗਵਾਈ ਕਰ ਰਹੀਆਂ ਹਨ।

 

ਦੋਸਤੋ,

ਜਦੋਂ ਭਾਰਤ ਦੀ ਗਤੀ ਅਤੇ ਪੈਮਾਨੇ ਨੂੰ ਫ਼ਰਾਂਸ ਦੀ ਤਾਕਤ ਨਾਲ ਜੋੜਿਆ ਜਾਂਦਾ ਹੈ ਤਾਂ ਦੁਨੀਆ ਲਈ ਨਵੇਂ ਰਸਤੇ ਖੁੱਲ੍ਹਦੇ ਹਨ। ਅੱਜ ਵੀ, ਦੋਵਾਂ ਦੇਸ਼ਾਂ ਦੇ ਸਭ ਤੋਂ ਵਧੀਆ ਦਿਮਾਗ਼ ਇੱਥੇ ਇਕੱਠੇ ਹੋਏ ਹਨ। ਅੱਜ, ਦੋਵੇਂ ਦੇਸ਼ ਇੱਕ ਦੂਜੇ ਦੀ ਪ੍ਰਤਿਭਾ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰ ਰਹੇ ਹਨ। ਫ਼ਰਾਂਸ ਨੇ 2030 ਤੱਕ 30,000 ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਹੈ। ਇਹ ਨੌਜਵਾਨ ਊਰਜਾ ਅਤੇ ਨੌਜਵਾਨ ਦਿਮਾਗ਼ ਨੂੰ ਜੋੜਨ ਦਾ ਇੱਕ ਸ਼ਾਨਦਾਰ ਯਤਨ ਹੈ।

ਦੋਸਤੋ,

ਸਾਲ 2026 ਭਾਰਤ-ਫ਼ਰਾਂਸ ਸਬੰਧਾਂ ਲਈ ਬਹੁਤ ਖ਼ਾਸ ਵਰ੍ਹਾ ਹੈ। ਇਸ ਵਿੱਚ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਹੋਰ ਡੂੰਘੇ ਹੋਣਗੇ ਅਤੇ ਉਦਯੋਗ ਤੋਂ ਉਦਯੋਗ ਸਾਂਝੇਦਾਰੀ ਦਾ ਵਿਸਤਾਰ ਹੋਵੇਗਾ। ਜਿਵੇਂ ਅਸੀਂ ਅੱਜ ਭਾਰਤ ਵਿੱਚ ਰੁੱਝੇ ਹੋਏ ਹਾਂ, ਉਸੇ ਤਰ੍ਹਾਂ ਜੂਨ, 2026 ਵਿੱਚ ਫ਼ਰਾਂਸ ਵਿੱਚ "ਭਾਰਤ ਇਨੋਵੇਟਸ 2026" ਦੇ ਤਹਿਤ ਅਸੀਂ ਭਾਰਤ ਦੇ ਸਭ ਤੋਂ ਵਧੀਆ ਤਕਨੀਕੀ ਸਟਾਰਟਅੱਪਸ  ਦੁਨੀਆ ਸਾਹਮਣੇ ਰੱਖਾਂਗੇ , ਜੋ ਸਿਹਤ, ਜਲਵਾਯੂ ਅਤੇ ਸੁਰੱਖਿਆ ਵਰਗੀਆਂ ਵਿਸ਼ਵ-ਵਿਆਪੀ ਚੁਣੌਤੀਆਂ ਦੇ ਹੱਲ ਵਿਕਸਤ ਕਰ ਰਹੇ ਹਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Ecommerce order volumes up 31% during Independence Day sales

Media Coverage

Ecommerce order volumes up 31% during Independence Day sales
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam highlighting the importance of self-respect, courage and steadfastness
August 18, 2026

The Prime Minister, Shri Narendra Modi has shared a Sanskrit Subhashitam highlighting the importance of living with self-respect, courage and dignity. He emphasised that true valour and strength lie in remaining steadfast in one’s principles and values, without compromising them under any circumstances.

The Prime Minister shared a Sanskrit Subhashitam-

“उद्यच्छेदेव न नमेदुद्यमो ह्येव पौरुषम्।
अप्यपर्वणि भज्येत न नमत्वेव कस्यचित्॥”

The Subhashitam conveys that a person should always live with self-respect, courage and dignity. True valor and strength lie in never compromising one's principles and values under any circumstances, but remaining steadfast in one's ideals with truth, patience and self-pride.

The Prime Minister wrote on X;

“उद्यच्छेदेव न नमेदुद्यमो ह्येव पौरुषम्।

अप्यपर्वणि भज्येत न नमत्वेव कस्यचित्॥”