ਅੱਜ ਜਦੋਂ ਭਾਰਤ ਵਿਕਸਿਤ ਰਾਸ਼ਟਰ ਬਣਨ ਦੀ ਤਰਫ਼ ਅੱਗੇ ਵਧ ਰਿਹਾ ਹੈ, ਤਾਂ ਬੰਗਾਲ ਦੀ ਭਾਗੀਦਾਰੀ ਅਪੇਖਿਅਤ ਭੀ ਹੈ ਅਤੇ ਜ਼ਰੂਰੀ ਭੀ ਹੈ : ਪ੍ਰਧਾਨ ਮੰਤਰੀ
ਇਸੇ ਇਰਾਦੇ ਨਾਲ ਕੇਂਦਰ ਸਰਕਾਰ ਇੱਥੇ ਲਗਾਤਾਰ ਬੁਨਿਆਦੀ ਢਾਂਚੇ, ਇਨੋਵੇਸ਼ਨ ਅਤੇ ਨਿਵੇਸ਼ ਨੂੰ ਨਵੀਂ ਗਤੀ ਦੇ ਰਹੀ ਹੈ: ਪ੍ਰਧਾਨ ਮੰਤਰੀ
ਬੰਗਾਲ ਦਾ ਵਿਕਾਸ ਭਾਰਤ ਦੇ ਭਵਿੱਖ ਦਾ ਅਧਾਰ ਹੈ: ਪ੍ਰਧਾਨ ਮੰਤਰੀ
ਇਹ ਸਿਟੀ ਗੈਸ ਡ੍ਰਿਸਟ੍ਰੀਬਿਊਸ਼ਨ ਪ੍ਰੋਜੈਕਟ ਸਿਰਫ਼ ਇੱਕ ਪਾਇਪਲਾਇਨ ਪ੍ਰੋਜੈਕਟ ਨਹੀਂ ਹੈ, ਇਹ ਸਰਕਾਰੀ ਯੋਜਨਾਵਾਂ ਦੀ ਡੋਰ ਸਟੈੱਪ ਡਿਲਿਵਰੀ ਦੀ ਉਦਾਹਰਣ ਹੈ: ਪ੍ਰਧਾਨ ਮੰਤਰੀ
ਅਸੀਂ ਇੱਕ ਐਸੇ ਭਾਰਤ ਦੀ ਤਰਫ਼ ਵਧ ਰਹੇ ਹਾਂ ਜਿੱਥੇ ਊਰਜਾ ਕਿਫ਼ਾਇਤੀ , ਸਵੱਛ ਅਤੇ ਸਰਬਸੁਲਭ ਹੋਵੇ :ਪ੍ਰਧਾਨ ਮੰਤਰੀ

ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਸੁਕਾਂਤਾ ਮਜੂਮਦਾਰ ਜੀ, ਪੱਛਮ ਬੰਗਾਲ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ, ਸੁਵੇਂਦੁ ਅਧਿਕਾਰੀ ਜੀ, ਅਲੀਪੁਰਦੁਆਰ ਦੇ ਮਕਬੂਲ ਸਾਂਸਦ ਭਾਈ ਮਨੋਜ ਤਿੱਗਾ ਜੀ, ਹੋਰ ਸਾਂਸਦ, ਵਿਧਾਇਕ ਅਤੇ ਬੰਗਾਲ ਦੇ ਮੇਰੇ ਭਾਈਓ ਅਤੇ ਭੈਣੋਂ!

ਅਲੀਪੁਰਦੁਆਰ ਦੀ ਇਸ ਇਤਿਹਾਸਿਕ ਭੂਮੀ ਤੋਂ ਬੰਗਾਲ ਦੇ ਸਾਰੇ ਲੋਕਾਂ ਨੂੰ ਮੇਰਾ ਨਮਸਕਾਰ!

ਅਲੀਪੁਰਦੁਆਰ ਦੀ ਇਹ ਭੂਮੀ ਸਿਰਫ਼ ਸੀਮਾਵਾਂ ਨਾਲ ਨਹੀਂ, ਸੰਸਕ੍ਰਿਤੀਆਂ ਨਾਲ ਜੁੜੀ ਹੈ। ਇੱਕ ਤਰਫ਼ ਭੂਟਾਨ ਦੀ ਸੀਮਾ ਹੈ, ਦੂਸਰੀ ਤਰਫ਼ ਅਸਾਮ ਦਾ ਅਭਿਨੰਦਨ ਹੈ। ਇੱਕ ਤਰਫ਼ ਜਲਪਾਈਗੁੜੀ ਦਾ ਸੌਂਦਰਯ ਹੈ, ਦੂਸਰੀ ਤਰਫ਼ ਕੂਚ ਬਿਹਾਰ ਦਾ ਗੌਰਵ ਹੈ। ਅੱਜ ਇਸੇ ਸਮ੍ਰਿੱਧ ਭੂ-ਭਾਗ ‘ਤੇ ਮੈਨੂੰ ਆਪ ਸਭ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ।

 

ਸਾਥੀਓ,

ਅੱਜ ਜਦੋਂ ਭਾਰਤ ਵਿਕਸਿਤ ਰਾਸ਼ਟਰ ਦੀ ਤਰਫ਼ ਵਧ ਰਿਹਾ ਹੈ, ਤਾਂ ਬੰਗਾਲ ਦੀ ਭਾਗੀਦਾਰੀ ਅਪੇਖਿਅਤ ਭੀ ਹੈ ਅਤੇ ਜ਼ਰੂਰੀ ਭੀ ਹੈ। ਇਸੇ ਇਰਾਦੇ ਦੇ ਨਾਲ, ਕੇਂਦਰ ਸਰਕਾਰ ਇੱਥੇ ਲਗਾਤਾਰ ਇਨਫ੍ਰਾਸਟ੍ਰਕਚਰ, ਇਨੋਵੇਸ਼ਨ ਅਤੇ ਇਨਵੈਸਟਮੈੰਟ ਨੂੰ ਨਵੀਂ ਗਤੀ ਦੇ ਰਹੀ ਹੈ। ਬੰਗਾਲ ਦਾ ਵਿਕਾਸ, ਭਾਰਤ ਦੇ ਭਵਿੱਖ ਦੀ ਨੀਂਹ ਹੈ। ਅਤੇ ਅੱਜ ਦਾ ਦਿਨ ਉਸੇ ਨੀਂਹ ਵਿੱਚ ਇੱਕ ਹੋਰ ਮਜ਼ਬੂਤ ਇੱਟ ਜੋੜਨ ਦਾ ਦਿਨ ਹੈ। ਕੁਝ ਦੇਰ ਪਹਿਲੇ, ਅਸੀਂ ਇਸ ਮੰਚ ਤੋਂ ਅਲੀਪੁਰਦੁਆਰ ਅਤੇ ਕੂਚਬਿਹਾਰ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਜੈਕਟ ਨਾਲ ਢਾਈ ਲੱਖ ਤੋਂ ਅਧਿਕ ਘਰਾਂ ਤੱਕ, ਸਾਫ਼, ਸੁਰੱਖਿਅਤ ਅਤੇ ਸਸਤੀ ਗੈਸ ਪਾਇਪਲਾਇਨ ਨਾਲ ਪਹੁੰਚਾਈ ਜਾਵੇਗੀ। ਇਸ ਨਾਲ ਨਾ ਸਿਰਫ਼ ਰਸੋਈ ਦੇ ਲਈ ਸਿਲੰਡਰ ਖਰੀਦਣ ਦੀ ਚਿੰਤਾ ਖ਼ਤਮ ਹੋਵੇਗੀ, ਬਲਕਿ ਪਰਿਵਾਰਾਂ ਨੂੰ ਸੁਰੱਖਿਅਤ ਗੈਸ ਸਪਲਾਈ ਭੀ ਮਿਲ ਪਾਵੇਗੀ। ਇਸ ਦੇ ਨਾਲ-ਨਾਲ, ਸੀਐੱਨਜੀ ਸਟੇਸ਼ਨਸ ਦੇ ਨਿਰਮਾਣ ਨਾਲ ਗ੍ਰੀਨ ਫਿਊਲ ਦੀਆਂ ਸੁਵਿਧਾਵਾਂ ਦਾ ਭੀ ਵਿਸਤਾਰ ਹੋਵੇਗਾ। ਇਸ ਨਾਲ ਪੈਸੇ ਦੀ ਭੀ ਬੱਚਤ  ਹੋਵੇਗੀ, ਸਮੇਂ ਦੀ ਭੀ ਬੱਚਤ  ਹੋਵੇਗੀ, ਅਤੇ ਵਾਤਾਵਰਣ ਨੂੰ ਭੀ ਰਾਹਤ ਮਿਲੇਗੀ। ਮੈਂ ਅਲੀਪੁਰਦੁਆਰ ਅਤੇ ਕੂਚਬਿਹਾਰ ਦੇ ਨਾਗਰਿਕਾਂ ਨੂੰ ਇਸ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੰਦਾ ਹਾਂ। ਸਿਟੀ ਗੈਸ ਡਿਸਟ੍ਰੀਬਿਊਸ਼ਨ ਦਾ ਇਹ ਪ੍ਰੋਜੈਕਟ, ਸਿਰਫ਼ ਇੱਕ ਪਾਇਪਲਾਇਨ ਪ੍ਰੋਜੈਕਟ ਨਹੀਂ ਹੈ, ਇਹ ਸਰਕਾਰ ਦੀਆਂ ਯੋਜਨਾਵਾਂ ਦੀ, ਡੋਰ ਸਟੈੱਪ ਡਿਲਿਵਰੀ ਦੀ ਭੀ ਇੱਕ ਉਦਾਹਰਣ ਹੈ।

 

ਸਾਥੀਓ,

ਬੀਤੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਊਰਜਾ ਦੇ ਖੇਤਰ ਵਿੱਚ ਜੋ ਪ੍ਰਗਤੀ ਕੀਤੀ ਹੈ, ਉਹ ਅਭੂਤਪੂਰਵ ਹੈ। ਅੱਜ ਸਾਡਾ ਦੇਸ਼ ਗੈਸ ਅਧਾਰਿਤ ਇਕੌਨਮੀ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। 2014 ਤੋਂ ਪਹਿਲੇ, ਦੇਸ਼ ਦੇ 66 ਜ਼ਿਲ੍ਹਿਆੰ ਵਿੱਚ ਸਿਟੀ ਗੈਸ ਦੀ ਸੁਵਿਧਾ ਸੀ। ਅੱਜ 550 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਪਹੁੰਚ ਚੁੱਕਿਆ ਹੈ। ਇਹ ਨੈੱਟਵਰਕ ਹੁਣ ਸਾਡੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਤੱਕ ਪਹੁੰਚ ਰਿਹਾ ਹੈ। ਲੱਖਾਂ ਘਰਾਂ ਨੂੰ ਪਾਇਪ ਨਾਲ ਗੈਸ ਮਿਲ ਰਹੀ ਹੈ। CNG ਦੀ ਵਜ੍ਹਾ ਨਾਲ ਪਬਲਿਕ ਟ੍ਰਾਂਸਪੋਰਟ ਵਿੱਚ ਭੀ ਬਦਲਾਅ ਆਇਆ ਹੈ। ਇਸ ਨਾਲ ਪ੍ਰਦੂਸ਼ਣ ਘੱਟ ਹੋ ਰਿਹਾ ਹੈ। ਯਾਨੀ, ਦੇਸ਼ਵਾਸੀਆਂ ਦੀ ਸਿਹਤ ਭੀ ਬਿਹਤਰ ਹੋ ਰਹੀ ਹੈ ਅਤੇ ਜੇਬ ‘ਤੇ ਭੀ ਬੋਝ ਘੱਟ ਪੈ ਰਿਹਾ ਹੈ।

 

ਸਾਥੀਓ,

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨਾਲ ਇਸ ਪਰਿਵਰਤਨ ਵਿੱਚ ਹੋਰ ਗਤੀ ਆਈ ਹੈ। ਸਾਡੀ ਸਰਕਾਰ ਨੇ ਵਰ੍ਹੇ 2016 ਵਿੱਚ ਇਹ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਨੇ ਕਰੋੜਾਂ ਗ਼ਰੀਬ  ਭੈਣਾਂ ਦਾ ਜੀਵਨ ਅਸਾਨ ਬਣਾਇਆ ਹੈ। ਇਸ ਨਾਲ ਮਹਿਲਾਵਾਂ ਨੂੰ ਧੂੰਏਂ ਤੋਂ ਮੁਕਤੀ ਮਿਲੀ ਹੈ, ਉਨ੍ਹਾਂ ਦੀ ਸਿਹਤ ਸੁਧਰੀ ਹੈ, ਅਤੇ ਸਭ ਤੋਂ ਬੜੀ ਬਾਤ, ਘਰ ਦੀ ਰਸੋਈ ਵਿੱਚ ਸਨਮਾਨ ਦਾ ਮਾਹੌਲ ਬਣਿਆ ਹੈ। 2014 ਵਿੱਚ, ਸਾਡੇ ਦੇਸ਼ ਵਿੱਚ 14 ਕਰੋੜ ਤੋਂ ਘੱਟ LPG ਦੇ ਕਨੈਕਸ਼ਨ ਸਨ। ਅੱਜ ਇਹ ਸੰਖਿਆ 31 ਕਰੋੜ ਤੋਂ ਭੀ ਜ਼ਿਆਦਾ ਹੈ। ਯਾਨੀ ਹਰ ਘਰ ਤੱਕ ਗੈਸ ਪਹੁੰਚਾਉਣ ਦਾ ਜੋ ਸੁਪਨਾ ਸੀ, ਉਹ ਹੁਣ ਸਾਕਾਰ ਹੋ ਰਿਹਾ ਹੈ। ਸਾਡੀ ਸਰਕਾਰ ਨੇ ਇਸ ਦੇ ਲਈ ਦੇਸ਼ ਦੇ ਕੋਣੇ-ਕੋਣੇ ਵਿੱਚ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਮਜ਼ਬੂਤ ਕੀਤਾ ਹੈ। ਇਸ ਲਈ, ਦੇਸ਼ ਭਰ ਵਿੱਚ LPG ਡਿਸਟ੍ਰੀਬਿਊਟਰਾਂ ਦੀ ਸੰਖਿਆ ਭੀ ਦੁੱਗਣੀ ਤੋਂ ਜ਼ਿਆਦਾ ਹੋ ਚੁੱਕੀ ਹੈ। 2014 ਤੋਂ ਪਹਿਲੇ ਦੇਸ਼ ਵਿੱਚ 14 ਹਜ਼ਾਰ ਤੋਂ ਭੀ ਘੱਟ LPG ਡਿਸਟ੍ਰੀਬਿਊਟਰ ਸਨ। ਹੁਣ ਇਨ੍ਹਾਂ ਦੀ ਸੰਖਿਆ ਭੀ ਵਧ ਕੇ 25 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਪਿੰਡ-ਪਿੰਡ ਵਿੱਚ ਹੁਣ ਅਸਾਨੀ ਨਾਲ ਗੈਸ ਸਿਲੰਡਰ ਮਿਲ ਜਾਂਦੇ ਹਨ।

ਸਾਥੀਓ,

ਆਪ ਸਭ ਊਰਜਾ ਗੰਗਾ ਪਰਿਯੋਜਨਾ ਤੋਂ ਭੀ ਪਰੀਚਿਤ ਹੋ। ਇਹ ਪ੍ਰੋਜੈਕਟ ਗੈਸ ਅਧਾਰਿਤ ਅਰਥਵਿਵਸਥਾ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ। ਇਸ ਯੋਜਨਾ ਦੇ ਤਹਿਤ ਗੈਸ ਪਾਇਪਲਾਇਨ ਨੂੰ ਪੂਰਬੀ ਭਾਰਤ ਦੇ ਰਾਜਾਂ ਨਾਲ ਜੋੜਨ ਦਾ ਕੰਮ ਹੋ ਰਿਹਾ ਹੈ। ਹੁਣ ਪੱਛਮ ਬੰਗਾਲ ਸਮੇਤ ਪੂਰਬੀ ਭਾਰਤ ਦੇ ਅਨੇਕ ਰਾਜਾਂ ਵਿੱਚ ਗੈਸ ਪਾਇਪ  ਨਾਲ ਪਹੁੰਚ ਰਹੀ ਹੈ। ਭਾਰਤ ਸਰਕਾਰ ਦੇ ਇਨ੍ਹਾਂ ਸਾਰੇ ਪ੍ਰਯਾਸਾਂ  ਨਾਲ ਸ਼ਹਿਰ ਹੋਵੇ ਜਾਂ ਪਿੰਡ, ਰੋਜ਼ਗਾਰ ਨੇ ਨਵੇਂ ਅਵਸਰ ਭੀ ਬਣੇ ਹਨ। ਪਾਇਪਲਾਇਨ ਵਿਛਾਉਣ ਤੋਂ ਲੈ ਕੇ ਗੈਸ ਦੀ ਸਪਲਾਈ ਤੱਕ, ਹਰ ਪੱਧਰ ‘ਤੇ ਰੋਜ਼ਗਾਰ ਵਧਿਆ ਹੈ। ਗੈਸ ਅਧਾਰਿਤ ਇੰਡਸਟ੍ਰੀਜ਼ ਨੂੰ ਭੀ ਇਸ ਨਾਲ ਬਲ ਮਿਲਿਆ ਹੈ। ਹੁਣ ਅਸੀਂ ਇੱਕ ਐਸੇ ਭਾਰਤ ਦੀ ਤਰਫ਼ ਵਧ ਰਹੇ ਹਾਂ, ਜਿੱਥੇ ਊਰਜਾ ਸਸਤੀ ਭੀ ਹੋਵੇ, ਸਵੱਛ ਹੋਵੇ, ਅਤੇ ਸਰਬਸੁਲਭ ਹੋਵੇ।

 

ਸਾਥੀਓ,

ਆਪ ਸਭ ਊਰਜਾ ਗੰਗਾ ਪਰਿਯੋਜਨਾ ਤੋਂ ਭੀ ਪਰੀਚਿਤ ਹੋ। ਇਹ ਪ੍ਰੋਜੈਕਟ ਗੈਸ ਅਧਾਰਿਤ ਅਰਥਵਿਵਸਥਾ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ। ਇਸ ਯੋਜਨਾ ਦੇ ਤਹਿਤ ਗੈਸ ਪਾਇਪਲਾਇਨ ਨੂੰ ਪੂਰਬੀ ਭਾਰਤ ਦੇ ਰਾਜਾਂ ਨਾਲ ਜੋੜਨ ਦਾ ਕੰਮ ਹੋ ਰਿਹਾ ਹੈ। ਹੁਣ ਪੱਛਮ ਬੰਗਾਲ ਸਮੇਤ ਪੂਰਬੀ ਭਾਰਤ ਦੇ ਅਨੇਕ ਰਾਜਾਂ ਵਿੱਚ ਗੈਸ ਪਾਇਪ  ਨਾਲ ਪਹੁੰਚ ਰਹੀ ਹੈ। ਭਾਰਤ ਸਰਕਾਰ ਦੇ ਇਨ੍ਹਾਂ ਸਾਰੇ ਪ੍ਰਯਾਸਾਂ  ਨਾਲ ਸ਼ਹਿਰ ਹੋਵੇ ਜਾਂ ਪਿੰਡ, ਰੋਜ਼ਗਾਰ ਨੇ ਨਵੇਂ ਅਵਸਰ ਭੀ ਬਣੇ ਹਨ। ਪਾਇਪਲਾਇਨ ਵਿਛਾਉਣ ਤੋਂ ਲੈ ਕੇ ਗੈਸ ਦੀ ਸਪਲਾਈ ਤੱਕ, ਹਰ ਪੱਧਰ ‘ਤੇ ਰੋਜ਼ਗਾਰ ਵਧਿਆ ਹੈ। ਗੈਸ ਅਧਾਰਿਤ ਇੰਡਸਟ੍ਰੀਜ਼ ਨੂੰ ਭੀ ਇਸ ਨਾਲ ਬਲ ਮਿਲਿਆ ਹੈ। ਹੁਣ ਅਸੀਂ ਇੱਕ ਐਸੇ ਭਾਰਤ ਦੀ ਤਰਫ਼ ਵਧ ਰਹੇ ਹਾਂ, ਜਿੱਥੇ ਊਰਜਾ ਸਸਤੀ ਭੀ ਹੋਵੇ, ਸਵੱਛ ਹੋਵੇ, ਅਤੇ ਸਰਬਸੁਲਭ ਹੋਵੇ।

 

ਸਾਥੀਓ,

ਪੱਛਮ ਬੰਗਾਲ, ਭਾਰਤ ਦੀ ਸੰਸਕ੍ਰਿਤੀ ਦਾ, ਗਿਆਨ ਵਿਗਿਆਨ ਦਾ ਇੱਕ ਬੜਾ ਕੇਂਦਰ ਰਿਹਾ ਹੈ। ਵਿਕਸਿਤ ਭਾਰਤ ਦਾ ਸੁਪਨਾ, ਬੰਗਾਲ ਦੇ ਵਿਕਾਸ ਦੇ ਬਿਨਾ ਪੂਰਾ ਨਹੀਂ ਹੋ ਸਕਦਾ ਹੈ। ਅਤੇ ਇਸੇ ਬਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰ ਸਰਕਾਰ ਨੇ ਬੀਤੇ 10 ਵਰ੍ਹਿਆਂ ਵਿੱਚ ਇੱਥੇ ਹਜ਼ਾਰਾਂ ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਹਨ। ਪੂਰਵਾ ਐਕਸਪ੍ਰੈੱਸਵੇ ਹੋਵੇ ਜਾਂ ਦੁਰਗਾਪੁਰ ਐਕਸਪ੍ਰੈੱਸਵੇ, ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ ਦਾ ਆਧੁਨਿਕੀਕਰਣ ਹੋਵੇ ਜਾਂ ਕੋਲਕਾਤਾ ਮੈਟਰੋ ਦਾ ਵਿਸਤਾਰ ਹੋਵੇ, ਨਿਊ ਜਲਪਾਈਗੁੜੀ ਸਟੇਸ਼ਨ ਦਾ ਕਾਇਆਕਲਪ ਹੋਵੇ ਜਾਂ ਡੁਆਰਸ ਰੂਟ ‘ਤੇ ਨਵੀਆਂ ਟ੍ਰੇਨਾਂ ਦਾ ਸੰਚਾਲਨ ਹੋਵੇ, ਕੇਂਦਰ ਸਰਕਾਰ ਨੇ ਬੰਗਾਲ ਦੇ ਵਿਕਾਸ ਦਾ ਹਰ ਸੰਭਵ ਪ੍ਰਯਾਸ ਕੀਤਾ ਹੈ। ਅੱਜ ਜੋ ਇਹ ਪ੍ਰੋਜੈਕਟ ਸ਼ੁਰੂ ਹੋਇਆ ਹੈ, ਉਹ ਭੀ ਸਿਰਫ਼ ਇੱਕ ਪਾਇਪਲਾਇਨ ਨਹੀਂ, ਪ੍ਰਗਤੀ ਦੀ ਜੀਵਨ ਰੇਖਾ ਹੈ। ਤੁਹਾਡਾ ਜੀਵਨ ਅਸਾਨ ਹੋਵੇ, ਤੁਹਾਡਾ ਭਵਿੱਖ ਉੱਜਵਲ ਹੋਵੇ, ਇਹੀ ਸਾਡਾ ਪ੍ਰਯਾਸ  ਹੈ। ਸਾਡਾ ਬੰਗਾਲ ਵਿਕਸਿਤ ਹੋਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧੇ, ਇਸੇ ਕਾਮਨਾ ਦੇ ਨਾਲ ਇੱਕ ਵਾਰ ਫਿਰ, ਇਨ੍ਹਾਂ ਸਾਰੀਆਂ ਸੁਵਿਧਾਵਾਂ ਦੇ ਲਈ ਮੈਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਹੁਣੇ 5 ਮਿੰਟ ਦੇ ਬਾਅਦ, ਮੈਂ ਇੱਥੋਂ ਇੱਕ ਖੁੱਲ੍ਹੇ ਮੰਚ ‘ਤੇ ਜਾ ਰਿਹਾ ਹਾਂ, ਬਹੁਤ ਸਾਰੀਆਂ ਬਾਤਾਂ ਆਪ (ਤੁਸੀਂ) ਮੈਥੋਂ ਸੁਣਨਾ ਚਾਹੁੰਦੇ ਹੋਵੋਗੇ, ਉਹ ਮੰਚ ਜ਼ਿਆਦਾ ਉਪਯੁਕਤ (ਉਚਿਤ) ਹੈ, ਇਸ ਲਈ ਬਾਕੀ ਬਾਤਾਂ ਮੈਂ ਉੱਥੇ ਹੀ ਦੱਸਾਂਗਾ 5 ਮਿੰਟ ਦੇ ਬਾਅਦ। ਇਸ ਕਾਰਜਕ੍ਰਮ ਵਿੱਚ ਇਤਨਾ ਹੀ ਕਾਫ਼ੀ ਹੈ, ਵਿਕਾਸ ਦੀ ਇਸ ਯਾਤਰਾ ਨੂੰ ਉਮੰਗ ਅਤੇ ਉਤਸ਼ਾਹ ਦੇ ਨਾਲ ਆਪ (ਤੁਸੀਂ) ਅੱਗੇ ਵਧਾਓ।

ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ। 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
‘Shortcuts will cut you short’: PM Modi’s message for youngsters at former President Kovind’s autobiography launch

Media Coverage

‘Shortcuts will cut you short’: PM Modi’s message for youngsters at former President Kovind’s autobiography launch
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਅਗਸਤ 2026
August 13, 2026

Aatmanirbhar in Motion: Solar Homes, Made-in-India Containers, Record Exports & a Rising Global Footprint Under the Leadership of PM Modi