“ਇਹ ਏਅਰਪੋਰਟ ਸਮੁੱਚੇ ਖੇਤਰ ਨੂੰ ‘ਰਾਸ਼ਟਰੀ ਗਤੀਸ਼ਕਤੀ ਮਾਸਟਰ–ਪਲਾਨ’ ਦਾ ਇੱਕ ਤਾਕਤਵਰ ਪ੍ਰਤੀਕ ਬਣਾਏਗਾ”
“ਇਹ ਏਅਰਪੋਰਟ ਪੱਛਮੀ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਨਵੇਂ ਰੋਜ਼ਗਾਰ ਵੀ ਦੇਵੇਗਾ”
“ਡਬਲ ਇੰਜਣ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਵੱਧ ਜੁੜੇ ਖੇਤਰ ’ਚ ਤਬਦੀਲ ਹੋ ਰਿਹਾ ਹੈ”
“ਇਸ ਉੱਸਰ ਰਹੇ ਬੁਨਿਆਦੀ ਢਾਂਚੇ ਤੋਂ ਖੁਰਜਾ ਕਾਰੀਗਰਾਂ, ਮੇਰਠ ਦਾ ਖੇਡ ਉਦਯੋਗ, ਸਹਾਰਨਪੁਰ ਫ਼ਰਨੀਚਰ, ਮੁਰਾਦਾਬਾਦ ਦਾ ਪਿੱਤਲ ਉਦਯੋਗ, ਆਗਰਾ ਦੇ ਫੁੱਟਵੀਅਰ ਤੇ ਪੇਠਾ ਉਦਯੋਗ ਨੂੰ ਵੱਡੀ ਸਹਾਇਤਾ ਮਿਲੇਗੀ”
“ਉੱਤਰ ਪ੍ਰਦੇਸ਼ ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਝੂਠੇ ਸੁਪਨੇ ਦਿਖਾਏ ਸਨ, ਹੁਣ ਨਾ ਸਿਰਫ਼ ਰਾਸ਼ਟਰੀ ਪੱਧਰ ’ਤੇ, ਸਗੋਂ ਇੰਟਰਨੈਸ਼ਨਲ ਪੱਧਰ ’ਤੇ ਵੀ ਆਪਣੀ ਛਾਪ ਛੱਡ ਰਿਹਾ ਹੈ”
“ਬੁਨਿਆਦੀ ਢਾਂਚਾ ਸਾਡੇ ਲਈ ਰਾਜਨੀਤੀ ਦਾ ਹਿੱਸਾ ਨਹੀਂ, ਸਗੋਂ ਰਾਸ਼ਟਰ ਨੀਤੀ (ਨੈਸ਼ਨਲ ਪਾਲਿਸੀ) ਦਾ ਹਿੱਸਾ ਹੈ”

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ

ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ, ਕਰਮਯੋਗੀ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਇੱਥੋਂ ਦੇ ਕਰਮਠ ਸਾਡੇ ਪੁਰਾਣੇ ਸਾਥੀ ਉਪ-ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਜੀ, ਜਨਰਲ ਵੀ ਕੇ ਸਿੰਘ ਜੀ, ਸੰਜੀਵ ਬਾਲਿਯਾਨ ਜੀ,ਐੱਸਪੀ ਸਿੰਘ ਬਘੇਲ ਜੀ, ਬੀ ਐੱਲ ਵਰਮਾ ਜੀ, ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਸ਼੍ਰੀ ਲਕਸ਼ਮੀ ਨਾਰਾਇਣ ਚੌਧਰੀ ਜੀ, ਸ਼੍ਰੀ ਜੈ ਪ੍ਰਤਾਪ ਸਿੰਘ ਜੀ, ਸ਼੍ਰੀਕਾਂਤ ਸ਼ਰਮਾ ਜੀ, ਭੂਪੇਂਦਰ ਚੌਧਰੀ ਜੀ, ਸ਼੍ਰੀ ਨੰਦਗੋਪਾਲ ਗੁਪਤਾ ਜੀ, ਅਨਿਲ ਸ਼ਰਮਾ ਜੀ, ਧਰਮ ਸਿੰਘ ਸੈਨੀ ਜੀ, ਅਸ਼ੋਕ ਕਟਾਰੀਆ ਜੀ, ਸ਼੍ਰੀ ਜੀ.  ਐੱਸ ਧਰਮੇਸ਼ ਜੀ, ਸੰਸਦ ਵਿੱਚ ਮੇਰੇ ਸਾਥੀ ਡਾਕਟਰ ਮਹੇਸ਼ ਸ਼ਰਮਾ ਜੀ, ਸ਼੍ਰੀ ਸੁਰੇਂਦਰ ਸਿੰਘ ਨਾਗਰ ਜੀ,ਸ਼੍ਰੀ ਭੋਲਾ ਸਿੰਘ ਜੀ, ਸਥਾਨਕ ਵਿਧਾਇਕ ਸ਼੍ਰੀ ਧੀਰੇਂਦਰ ਸਿੰਘ ਜੀ, ਮੰਚ ’ਤੇ ਬਿਰਾਜਮਾਨ ਹੋਰ ਸਾਰੇ ਜਨਪ੍ਰਤੀਨਿਧੀਗਣ ਅਤੇ ਵਿਸ਼ਾਲ ਸੰਖਿਆ ਵਿੱਚ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ ਲਈ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਆਪ ਸਭ ਨੂੰ, ਦੇਸ਼ ਦੇ ਲੋਕਾਂ ਨੂੰ, ਉੱਤਰ ਪ੍ਰਦੇਸ਼ ਦੇ ਸਾਡੇ ਕੋਟਿ-ਕੋਟਿ ਭਾਈਆਂ ਅਤੇ ਭੈਣਾਂ ਨੂੰ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦੇ ਭੂਮੀਪੂਜਨ ਦੀ ਬਹੁਤ-ਬਹੁਤ ਵਧਾਈ। ਅੱਜ, ਇਸ ਏਅਰਪੋਰਟ ਦੇ ਭੂਮੀ ਪੂਜਨ ਦੇ ਨਾਲ ਹੀ, ਦਾਊ ਜੀ ਮੇਲੇ ਦੇ ਲਈ ਪ੍ਰਸਿੱਧ ਜੇਵਰ ਵੀ ਅੰਤਰਰਾਸ਼ਟਰੀ ਮਾਨਚਿੱਤਰ ’ਤੇ ਅੰਕਿਤ ਹੋ ਗਿਆ ਹੈ। ਇਸ ਦਾ ਬਹੁਤ ਬੜਾ ਲਾਭ ਦਿੱਲੀ-ਐੱਨਸੀਆਰ ਅਤੇ ਪੱਛਮੀ ਯੂਪੀ ਦੇ ਕਰੋੜਾਂ ਕਰੋੜਾਂ ਲੋਕਾਂ ਨੂੰ ਹੋਵੇਗਾ। ਮੈਂ ਇਸ ਦੇ ਲਈ ਆਪ ਸਭ ਨੂੰ, ਪੂਰੇ ਦੇਸ਼ ਨੂੰ ਵਧਾਈ ਦਿੰਦਾ ਹਾਂ।

ਸਾਥੀਓ, 

21ਵੀਂ ਸਦੀ ਦਾ ਨਵਾਂ ਭਾਰਤ,ਅੱਜ ਇੱਕ ਤੋਂ ਵਧਕੇ ਇੱਕ ਬਿਹਤਰੀਨ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕਰ ਰਿਹਾ ਹੈ। ਬਿਹਤਰ ਸੜਕਾਂ, ਬਿਹਤਰ ਰੇਲ ਨੈੱਟਵਰਕ, ਬਿਹਤਰ ਏਅਰਪੋਰਟ,  ਇਹ ਸਿਰਫ਼ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਹੀ ਨਹੀਂ ਹੁੰਦੇ, ਬਲਕਿ ਇਹ ਪੂਰੇ ਖੇਤਰ ਦਾ ਕਾਇਆਕਲਪ ਕਰ ਦਿੰਦੇ ਹਨ, ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਨਾਲ ਬਦਲ ਦਿੰਦੇ ਹਨ। ਗ਼ਰੀਬ ਹੋਵੇ ਜਾਂ ਮੱਧ ਵਰਗ,  ਕਿਸਾਨ ਹੋਵੇ ਜਾਂ ਵਪਾਰੀ,ਮਜ਼ਦੂਰ ਹੋਵੇ ਜਾਂ ਉੱਦਮੀ, ਹਰ ਕਿਸੇ ਨੂੰ ਇਸ ਦਾ ਬਹੁਤ ਬੜਾ ਲਾਭ ਮਿਲਦਾ ਹੈ। ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਦੀ ਤਾਕਤ ਹੋਰ ਵਧ ਜਾਂਦੀ ਹੈ ਜਦੋਂ ਉਨ੍ਹਾਂ ਦੇ ਨਾਲ ਸੀਮਲੈੱਸ ਕਨੈਕਟੀਵਿਟੀ ਹੋਵੇ, ਲਾਸਟ ਮਾਈਲ ਕਨੈਕਟੀਵਿਟੀ ਹੋਵੇ। ਨੌਇਡਾ ਇੰਟਰਨੈਸ਼ਨਲ ਏਅਰਪੋਰਟ ਕਨੈਕਟੀਵਿਟੀ ਦੀ ਦ੍ਰਿਸ਼ਟੀ ਤੋਂ ਵੀ ਇੱਕ ਬਿਹਤਰੀਨ ਮਾਡਲ ਬਣੇਗਾ। ਇੱਥੇ ਆਉਣ-ਜਾਣ ਦੇ ਲਈ ਟੈਕਸੀ ਤੋਂ ਲੈ ਕੇ ਮੈਟਰੋ ਅਤੇ ਰੇਲ ਤੱਕ, ਹਰ ਤਰ੍ਹਾਂ ਦੀ connectivity ਹੋਵੇਗੀ। ਏਅਰਪੋਰਟ ਤੋਂ ਨਿਕਲ ਦੇ ਹੀ ਤੁਸੀਂ ਸਿੱਧੇ ਯਮੁਨਾ ਐਕਸਪ੍ਰੈੱਸਵੇ ’ਤੇ ਆ ਸਕਦੇ ਹੋ, ਨੌਇਡਾ- ਗ੍ਰੇਟਰ ਨੌਇਡਾ ਐਕਸਪ੍ਰੈੱਸਵੇ ਤੱਕ ਜਾ ਸਕਦੇ ਹੋ। ਯੂਪੀ, ਦਿੱਲੀ, ਹਰਿਆਣਾ ਕਿਤੇ ਵੀ ਜਾਣਾ ਹੈ ਤਾਂ ਥੋੜ੍ਹੀ ਜਿਹੀ ਦੇਰ ਵਿੱਚ ਪੈਰਿਫੇਰਲ ਐਕਸਪ੍ਰੈੱਸਵੇ ਪਹੁੰਚ ਸਕਦੇ ਹੋ। ਅਤੇ ਹੁਣ ਤਾਂ ਦਿੱਲੀ-ਮੁੰਬਈ ਐਕਸਪ੍ਰੈੱਸਵੇ ਵੀ ਤਿਆਰ ਹੋਣ ਵਾਲਾ ਹੈ। ਉਸ ਨਾਲ ਵੀ ਅਨੇਕ ਸ਼ਹਿਰਾਂ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ। ਇਹੀ ਨਹੀਂ, ਇੱਥੋਂ dedicated freight corridor ਦੇ ਲਈ, ਵੀ ਸਿੱਧੀ ਕਨੈਕਟੀਵਿਟੀ ਹੋਵੇਗੀ। ਇੱਕ ਤਰ੍ਹਾਂ ਨਾਲ, ਨੌਇਡਾ ਇੰਟਰਨੈਸ਼ਨਲ ਏਅਰਪੋਰਟ ਉੱਤਰੀ ਭਾਰਤ ਦਾ logistic ਗੇਟਵੇ ਬਣੇਗਾ। ਇਹ ਇਸ ਪੂਰੇ ਖੇਤਰ ਨੂੰ ਨੈਸ਼ਨਲ ਗਤੀਸ਼ਕਤੀ ਮਾਸਟਰ ਪਲਾਨ ਦਾ ਇੱਕ ਸਸ਼ਕਤ ਪ੍ਰਤੀਬਿੰਬ ਬਣਾਵੇਗਾ।

ਸਾਥੀਓ, 

ਅੱਜ ਦੇਸ਼ ਵਿੱਚ ਜਿਤਨੀ ਤੇਜ਼ੀ ਨਾਲ ਏਵੀਏਸ਼ਨ ਸੈਕਟਰ ਵਿੱਚ ਵਾਧਾ ਹੋ ਰਿਹਾ ਹੈ, ਜਿਸ ਤੇਜ਼ੀ ਨਾਲ ਭਾਰਤੀ ਕੰਪਨੀਆਂ ਸੈਂਕੜੇ ਨਵੇਂ ਜਹਾਜ਼ਾਂ ਨੂੰ ਖਰੀਦ ਰਹੀਆਂ ਹਨ, ਉਨ੍ਹਾਂ ਦੇ ਲਈ ਵੀ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦੀ ਬਹੁਤ ਬੜੀ ਭੂਮਿਕਾ ਹੋਵੇਗੀ। ਇਹ ਏਅਰਪੋਰਟ, ਜਹਾਜ਼ਾਂ ਦੇ ਰੱਖ-ਰਖਾਅ, ਰਿਪੇਅਰ ਅਤੇ ਅਪਰੇਸ਼ਨ ਦਾ ਵੀ ਦੇਸ਼ ਦਾ ਸਭ ਤੋਂ ਬੜਾ ਸੈਂਟਰ ਹੋਵੇਗਾ। ਇੱਥੇ 40 ਏਕੜ ਵਿੱਚ Maintenance, Repair and Overhaul-MRO ਸੁਵਿਧਾ ਬਣੇਗੀ, ਜੋ ਦੇਸ਼ ਵਿਦੇਸ਼ ਦੇ ਜਹਾਜ਼ਾਂ ਨੂੰ ਸਰਵਿਸ ਦੇਵੇਗੀ ਅਤੇ ਸੈਂਕੜੇ ਨੌਜਵਾਨਾਂ ਨੂੰ ਰੋਜ਼ਗਾਰ ਉਪਲਬਧ ਕਰਵਾਏਗੀ। ਤੁਸੀਂ ਕਲਪਨਾ ਕਰੋ, ਅੱਜ ਵੀ ਅਸੀਂ ਆਪਣੇ 85 ਪ੍ਰਤੀਸ਼ਤ ਜਹਾਜ਼ਾਂ ਨੂੰ MRO ਸੇਵਾਵਾਂ ਲਈ ਵਿਦੇਸ਼ ਭੇਜਦੇ ਹਾਂ। ਅਤੇ ਇਸ ਕੰਮ ਦੇ ਪਿੱਛੇ ਹਰ ਸਾਲ 15 ਹਜ਼ਾਰ ਕਰੋੜ ਰੁਪਏ ਖਰਚ ਹੁੰਦੇ ਹਨ, 30 ਹਜ਼ਾਰ ਕਰੋੜ ਵਿੱਚ ਇਹ ਪ੍ਰੋਜੈਕਟ ਬਣਨ ਵਾਲਾ ਹੈ। ਸਿਰਫ਼ ਰਿਪੇਅਰਿੰਗ ਦੇ ਲਈ 15 ਹਜ਼ਾਰ ਕਰੋੜ ਬਾਹਰ ਜਾਂਦਾ ਹੈ। ਹਜ਼ਾਰਾਂ ਕਰੋੜ ਰੁਪਏ ਖਰਚ ਹੁੰਦੇ ਹਨ। ਜਿਸ ਦਾ ਅਧਿਕਤਰ ਹਿੱਸਾ ਦੂਸਰੇ ਦੇਸ਼ਾਂ ਨੂੰ ਜਾਂਦਾ ਹੈ।  ਹੁਣ ਇਹ ਏਅਰਪੋਰਟ ਇਸ ਸਥਿਤੀ ਨੂੰ ਵੀ ਬਦਲਣ ਵਿੱਚ ਮਦਦ ਕਰੇਗਾ।

ਭਾਈਓ ਅਤੇ ਭੈਣੋਂ, 

ਇਸ ਏਅਰਪੋਰਟ ਦੇ ਜ਼ਰੀਏ ਪਹਿਲੀ ਵਾਰ ਦੇਸ਼ ਵਿੱਚ integrated multi-modal cargo hub ਦੀ, ਵੀ ਕਲਪਨਾ ਸਾਕਾਰ ਹੋ ਰਹੀ ਹੈ। ਇਸ ਨਾਲ ਇਸ ਪੂਰੇ ਖੇਤਰ ਦੇ ਵਿਕਾਸ ਨੂੰ ਇੱਕ ਨਵੀਂ ਗਤੀ ਮਿਲੇਗੀ, ਇੱਕ ਨਵੀਂ ਉਡਾਨ ਮਿਲੇਗੀ। ਅਸੀਂ ਸਾਰੇ ਇਹ ਜਾਣਦੇ ਹਾਂ ਕਿ ਜਿਨ੍ਹਾਂ ਰਾਜਾਂ ਦੀ ਸੀਮਾ ਸਮੰਦਰ ਨਾਲ ਲਗੀ ਹੁੰਦੀ ਹੈ ਤਾਂ ਉਨ੍ਹਾਂ ਦੇ ਲਈ ਬੰਦਰਗਾਹ, ਪੋਰਟ ਬਹੁਤ ਬੜੇ asset ਹੁੰਦੇ ਹਨ। ਵਿਕਾਸ ਦੇ ਲਈ ਉਸ ਦੀ ਇੱਕ ਬਹੁਤ ਬੜੀ ਤਾਕਤ ਕੰਮ ਆਉਂਦੀ ਹੈ। ਲੇਕਿਨ ਯੂਪੀ ਜਿਹੇ land- locked ਰਾਜਾਂ ਲਈ ਇਹੀ ਭੂਮਿਕਾ ਏਅਰਪੋਰਟਸ ਦੀ ਹੁੰਦੀ ਹੈ। ਇੱਥੇ ਅਲੀਗੜ੍ਹ, ਮਥੁਰਾ, ਮੇਰਠ,  ਆਗਰਾ, ਬਿਜਨੌਰ, ਮੁਰਾਦਾਬਾਦ, ਬਰੇਲੀ ਜਿਹੇ ਅਨੇਕਾਂ ਉਦਯੋਗਿਕ ਖੇਤਰ ਹਨ। ਇੱਥੇ ਸਰਵਿਸ ਸੈਕਟਰ ਦਾ ਬੜਾ ਈਕੋਸਿਸਟਮ ਵੀ ਹੈ ਅਤੇ ਐਗਰੀਕਲਚਰ ਸੈਕਟਰ ਵਿੱਚ ਵੀ ਪੱਛਮੀ ਉੱਤਰ ਪ੍ਰਦੇਸ਼ ਦੀ ਅਹਿਮ ਹਿੱਸੇਦਾਰੀ ਹੈ। ਹੁਣ ਇਨਾਂ ਖੇਤਰਾਂ ਦੀ ਸਮਰੱਥਾ ਵੀ ਬਹੁਤ ਜ਼ਿਆਦਾ ਵਧ ਜਾਵੇਗੀ। ਇਸ ਲਈ ਇਹ ਇੰਟਰਨੈਸ਼ਨਲ ਏਅਰਪੋਰਟ, ਐਕਸਪੋਰਟ ਦੇ ਇੱਕ ਬਹੁਤ ਬੜੇ ਕੇਂਦਰ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਸਿੱਧੇ ਕਨੈਕਟ ਕਰੇਗਾ। ਹੁਣ ਇੱਥੋਂ ਦੇ ਕਿਸਾਨ ਸਾਥੀ, ਵਿਸ਼ੇਸ਼ ਰੂਪ ਤੋਂ ਛੋਟੇ ਕਿਸਾਨ, ਫ਼ਲ-ਸਬਜ਼ੀ, ਮੱਛੀ ਜਿਹੇ ਜਲਦੀ ਖ਼ਰਾਬ ਹੋਣ ਵਾਲੀ ਉਪਜ ਨੂੰ ਸਿੱਧੇ ਵੀ ਐਕਸਪੋਰਟ ਕਰ ਸਕਣਗੇ। ਸਾਡੇ ਜੋ ਖੁਰਜਾ ਖੇਤਰ ਦੇ ਕਲਾਕਾਰ ਹਨ, ਮੇਰਠ ਦੀ ਸਪੋਰਟਸ ਇੰਡਸਟ੍ਰੀ ਹੈ, ਸਹਾਰਨਪੁਰ ਦਾ ਫਰਨੀਚਰ ਹੈ,  ਮੁਰਾਦਾਬਾਦ ਦਾ ਪਿੱਤਲ ਉਦਯੋਗ ਹੈ, ਆਗਰਾ ਦਾ ਫੁੱਟਵੀਅਰ ਅਤੇ ਪੇਠਾ ਹੈ, ਪੱਛਮੀ ਯੂਪੀ ਦੇ ਅਨੇਕ MSMEs ਨੂੰ ਵੀ ਵਿਦੇਸ਼ੀ ਮਾਰਕਿਟ ਤੱਕ ਪਹੁੰਚਣ ਵਿੱਚ ਹੁਣ ਹੋਰ ਅਸਾਨੀ ਹੋਵੇਗੀ।

ਸਾਥੀਓ, 

ਕਿਸੇ ਵੀ ਖੇਤਰ ਵਿੱਚ ਏਅਰਪੋਰਟ ਦੇ ਆਉਣ ਨਾਲ ਪਰਿਵਰਤਨ ਦਾ ਇੱਕ ਅਜਿਹਾ ਚੱਕਰ ਸ਼ੁਰੂ ਹੁੰਦਾ ਹੈ, ਜੋ ਚਾਰੇ ਦਿਸ਼ਾਵਾਂ ਨੂੰ ਲਾਭ ਪਹੁੰਚਾਉਂਦਾ ਹੈ। ਹਵਾਈ ਅੱਡੇ ਦੇ ਨਿਰਮਾਣ ਦੇ ਦੌਰਾਨ ਰੋਜ਼ਗਾਰ ਦੇ ਹਜ਼ਾਰਾਂ ਅਵਸਰ ਬਣਦੇ ਹਨ। ਹਵਾਈ ਅੱਡੇ ਨੂੰ ਸੁਚਾਰੁ ਰੂਪ ਨਾਲ ਚਲਾਉਣ ਲਈ ਵੀ ਹਜ਼ਾਰਾਂ ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਪੱਛਮੀ ਯੂਪੀ ਦੇ ਹਜ਼ਾਰਾਂ ਲੋਕਾਂ ਨੂੰ ਇਹ ਏਅਰਪੋਰਟ ਨਵੇਂ ਰੋਜ਼ਗਾਰ ਵੀ ਦੇਵੇਗਾ।  ਰਾਜਧਾਨੀ ਦੇ ਪਾਸ ਹੋਣ ਨਾਲ, ਪਹਿਲਾਂ ਅਜਿਹੇ ਖੇਤਰਾਂ ਨੂੰ ਏਅਰਪੋਰਟ ਜਿਹੀਆਂ ਸੁਵਿਧਾਵਾਂ ਨਾਲ ਨਹੀਂ ਜੋੜਿਆ ਜਾਂਦਾ ਸੀ। ਮੰਨਿਆ ਜਾਂਦਾ ਸੀ ਕਿ ਦਿੱਲੀ ਵਿੱਚ ਤਾਂ ਏਅਰਪੋਰਟ ਅਤੇ ਦੂਜੀਆਂ ਸੁਵਿਧਾਵਾਂ ਹੈ ਹੀ। ਅਸੀਂ ਇਸ ਸੋਚ ਨੂੰ ਬਦਲਿਆ। ਅੱਜ ਦੇਖੋ, ਅਸੀਂ ਹਿੰਡਨ ਏਅਰਪੋਰਟ ਨੂੰ ਯਾਤਰੀ ਸੇਵਾਵਾਂ ਲਈ ਚਾਲੂ ਕੀਤਾ। ਇਸ ਪ੍ਰਕਾਰ ਹਰਿਆਣਾ ਦੇ ਹਿਸਾਰ ਵਿੱਚ ਵੀ ਏਅਰਪੋਰਟ ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ।

ਭਾਈਓ ਅਤੇ ਭੈਣੋਂ, 

ਜਦੋਂ ਏਅਰ ਕਨੈਕਟੀਵਿਟੀ ਵਧਦੀ ਹੈ, ਤਾਂ ਟੂਰਿਜ਼ਮ ਵੀ ਉਤਨਾ ਹੀ ਜ਼ਿਆਦਾ ਫਲਦਾ-ਫੁੱਲਦਾ ਹੈ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਹੋਵੇ ਜਾਂ ਫਿਰ ਕੇਦਾਰਨਾਥ ਯਾਤਰਾ,  ਹੈਲੀਕੌਪਟਰ ਸੇਵਾ ਨਾਲ ਜੁੜਨ ਦੇ ਬਾਅਦ ਉੱਥੇ ਸ਼ਰਧਾਲੂਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੱਛਮੀ ਯੂਪੀ ਦੇ ਪ੍ਰਸਿੱਧ ਟੂਰਿਸਟ ਅਤੇ ਆਸਥਾ ਨਾਲ ਜੁੜੇ ਬੜੇ ਕੇਂਦਰਾਂ ਲਈ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਵੀ ਇਹੀ ਕੰਮ ਕਰਨ ਵਾਲਾ ਹੈ।

ਸਾਥੀਓ, 

ਆਜ਼ਾਦੀ ਦੇ 7 ਦਹਾਕੇ ਬਾਅਦ, ਪਹਿਲੀ ਵਾਰ ਉੱਤਰ ਪ੍ਰਦੇਸ਼ ਨੂੰ ਉਹ ਮਿਲਣਾ ਸ਼ੁਰੂ ਹੋਇਆ ਹੈ, ਜਿਸ ਦਾ ਉਹ ਹਮੇਸ਼ਾ ਤੋਂ ਹੱਕਦਾਰ ਰਿਹਾ ਹੈ। ਡਬਲ ਇੰਜਣ ਦੀ ਸਰਕਾਰ ਦੇ ਪ੍ਰਯਤਨਾਂ ਨਾਲ, ਅੱਜ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਨਾਲ ਕਨੈਕਟੇਡ ਖੇਤਰ ਵਿੱਚ ਪਰਿਵਰਤਿਤ ਹੋ ਰਿਹਾ ਹੈ। ਇੱਥੇ ਪੱਛਮ ਯੂਪੀ ਵਿੱਚ ਵੀ ਲੱਖਾਂ ਕਰੋੜਾਂ ਰੁਪਏ ਦੇ ਪ੍ਰੋਜੈਕਟਸ ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਰੈਪਿਡ ਰੇਲ ਕੌਰੀਡੋਰ ਹੋਵੇ,  ਐਕਸਪ੍ਰੈੱਸਵੇ ਹੋਵੇ, ਮੈਟਰੋ ਕਨੈਕਟੀਵਿਟੀ ਹੋਵੇ, ਪੂਰਬੀ ਅਤੇ ਪੱਛਮੀ ਸਮੰਦਰ ਨਾਲ ਯੂਪੀ ਨੂੰ ਜੋੜਨ ਵਾਲੇ ਡੈਡੀਕੇਟੇਡ ਫ੍ਰੇਟ ਕੌਰੀਡੋਰ ਹੋਣ, ਇਹ ਆਧੁਨਿਕ ਹੁੰਦੇ ਉੱਤਰ ਪ੍ਰਦੇਸ਼ ਦੀ ਨਵੀਂ ਪਹਿਚਾਣ ਬਣ ਰਹੇ ਹਨ। ਆਜ਼ਾਦੀ ਦੇ ਇਤਨੇ ਸਾਲਾਂ ਤੱਕ ਤਾਂ ਉੱਤਰ ਪ੍ਰਦੇਸ਼ ਨੂੰ ਤਾਅਨੇ ਸੁਣਨ ਦੇ ਲਈ ਮਜਬੂਰ ਕਰ ਦਿੱਤਾ ਗਿਆ ਸੀ। ਕਦੇ ਗ਼ਰੀਬੀ ਦੇ ਤਾਅਨੇ, ਕਦੇ ਜਾਤ-ਪਾਤ ਦੀ ਰਾਜਨੀਤੀ ਦੇ ਤਾਅਨੇ, ਕਦੇ ਹਜ਼ਾਰਾਂ ਕਰੋੜ ਰੁਪਿਆਂ ਦੇ ਘੋਟਾਲਿਆਂ ਦੇ ਤਾਅਨੇ, ਕਦੇ ਖ਼ਰਾਬ ਸੜਕਾਂ ਦੇ ਤਾਅਨੇ, ਕਦੇ ਉਦਯੋਗਾਂ ਦੇ ਅਭਾਵ ਦੇ ਤਾਅਨੇ, ਕਦੇ ਠੱਪ ਪਏ ਵਿਕਾਸ ਦੇ ਤਾਅਨੇ, ਕਦੇ ਅਪਰਾਧੀ-ਮਾਫੀਆ ਅਤੇ ਰਾਜਨੀਤੀ ਦੇ ਗਠਜੋੜ ਦੇ ਤਾਅਨੇ। ਯੂਪੀ ਦੇ ਕੋਟਿ-ਕੋਟਿ ਸਮਰੱਥਾਵਾਨ ਲੋਕਾਂ ਦਾ ਇਹੀ ਸਵਾਲ ਸੀ ਕਿ ਕੀ ਸਹੀ ਵਿੱਚ ਕਦੇ ਯੂਪੀ ਦੀ ਇੱਕ ਸਕਾਰਾਤ‍ਮਕ ਛਵੀ ਬਣ ਪਾਏਗੀ ਕਿ ਨਹੀਂ ਬਣ ਪਾਏਗੀ।

ਭਾਈਓ ਅਤੇ ਭੈਣੋਂ, 

ਪਹਿਲਾਂ ਦੀਆਂ ਸਰਕਾਰਾਂ ਨੇ ਜਿਸ ਉੱਤਰ ਪ੍ਰਦੇਸ਼ ਨੂੰ ਅਭਾਵ ਅਤੇ ਅੰਧਕਾਰ ਵਿੱਚ ਬਣਾਏ ਰੱਖਿਆ, ਪਹਿਲਾਂ ਦੀਆਂ ਸਰਕਾਰਾਂ ਨੇ ਜਿਸ ਉੱਤਰ ਪ੍ਰਦੇਸ਼ ਨੂੰ ਹਮੇਸ਼ਾ ਝੂਠੇ ਸੁਪਨੇ ਦਿਖਾਏ, ਉਹੀ ਉੱਤਰ ਪ੍ਰਦੇਸ਼ ਅੱਜ ਰਾਸ਼ਟਰੀ ਹੀ ਨਹੀਂ, ਅੰਤਰਰਾਸ਼ਟਰੀ ਛਾਪ ਛੱਡ ਰਿਹਾ ਹੈ। ਅੱਜ ਯੂਪੀ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਮੈਡੀਕਲ ਸੰਸਥਾਨ ਬਣ ਰਹੇ ਹਨ। ਅੱਜ ਯੂਪੀ ਵਿੱਚ ਅੰਤਰਰਾਸ਼ਟਰੀ ਪੱਧਰ  ਦੇ ਸ਼ਿਕਸ਼ਣ ਸੰਸਥਾਨ ਬਣ ਰਹੇ ਹਨ। ਅੰਤਰਰਾਸ਼ਟਰੀ ਪੱਧਰ ਦੇ ਹਾਈਵੇ, ਐਕਸਪ੍ਰੈੱਸਵੇ, ਅੰਤਰਰਾਸ਼ਟਰੀ ਪੱਧਰ ਦੀ ਰੇਲ ਕਨੈਕਟੀਵਿਟੀ, ਅੱਜ ਯੂਪੀ ਮਲਟੀਨੈਸ਼ਨਲ ਕੰਪਨੀਆਂ ਦੇ ਨਿਵੇਸ਼ ਦਾ ਸੈਂਟਰ ਹੈ, ਇਹ ਸਭ ਕੁਝ ਅੱਜ ਸਾਡੇ ਯੂਪੀ ਵਿੱਚ ਹੋ ਰਿਹਾ ਹੈ। ਇਸ ਲਈ ਹੀ ਅੱਜ ਦੇਸ਼ ਅਤੇ ਦੁਨੀਆ ਦੇ ਨਿਵੇਸ਼ਕ ਕਹਿੰਦੇ ਹਨ- ਉੱਤਰ ਪ੍ਰਦੇਸ਼ ਯਾਨੀ ਉੱਤਮ ਸੁਵਿਧਾ, ਨਿਰੰਤਰ ਨਿਵੇਸ਼। ਯੂਪੀ ਦੀ ਇਸ ਅੰਤਰਰਾਸ਼ਟਰੀ ਪਹਿਚਾਣ ਨੂੰ ਯੂਪੀ ਦੀ ਇੰਟਰਨੈਸ਼ਨਲ ਏਅਰ ਕਨੈਕਟੀਵਿਟੀ ਨਵੇਂ ਆਯਾਮ ਦੇ ਰਹੀ ਹੈ। ਆਉਣ ਵਾਲੇ 2-3 ਵਰ੍ਹਿਆਂ ਵਿੱਚ ਜਦੋਂ ਇਹ ਏਅਰਪੋਰਟ ਕੰਮ ਕਰਨਾ ਸ਼ੁਰੂ ਕਰੇਗਾ, ਤਾਂ ਯੂਪੀ 5 ਇੰਟਰਨੈਸ਼ਨਲ ਏਅਰਪੋਰਟ ਵਾਲਾ ਰਾਜ ਬਣ ਜਾਵੇਗਾ।

ਸਾਥੀਓ, 

ਯੂਪੀ ਵਿੱਚ ਅਤੇ ਕੇਂਦਰ ਵਿੱਚ ਪਹਿਲਾਂ ਜੋ ਸਰਕਾਰਾਂ ਰਹੀਆਂ, ਉਨ੍ਹਾਂ ਨੇ ਕਿਵੇਂ ਪੱਛਮ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ, ਉਸ ਦੀ ਇੱਕ ਉਦਾਹਰਣ ਇਹ ਜੇਵਰ ਏਅਰਪੋਰਟ ਵੀ ਹੈ। 2 ਦਹਾਕੇ ਪਹਿਲਾਂ ਯੂਪੀ ਦੀ ਭਾਜਪਾ ਸਰਕਾਰ ਨੇ ਇਸ ਪ੍ਰੋਜੈਕਟ ਦਾ ਸੁਪਨਾ ਦੇਖਿਆ ਸੀ। ਲੇਕਿਨ ਬਾਅਦ ਵਿੱਚ ਇਹ ਏਅਰਪੋਰਟ ਅਨੇਕ ਸਾਲਾਂ ਤੱਕ ਦਿੱਲੀ ਅਤੇ ਲਖਨਊ ਵਿੱਚ ਪਹਿਲਾਂ ਜੋ ਸਰਕਾਰਾਂ ਰਹੀਆਂ,  ਉਨ੍ਹਾਂ ਦੀ ਖਿੱਚੋਤਾਣ ਵਿੱਚ ਉਲਝਿਆ ਰਿਹਾ। ਯੂਪੀ ਵਿੱਚ ਪਹਿਲਾਂ ਜੋ ਸਰਕਾਰ ਸੀ ਉਸ ਨੇ ਤਾਂ ਬਾਕਾਇਦਾ ਚਿੱਠੀ ਲਿਖ ਕੇ, ਤਦ ਦੀ ਕੇਂਦਰ ਸਰਕਾਰ ਨੂੰ ਕਹਿ ਦਿੱਤਾ ਸੀ ਕਿ ਇਸ ਏਅਰਪੋਰਟ  ਦੇ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਜਾਵੇ। ਹੁਣ ਡਬਲ ਇੰਜਣ ਦੀ ਸਰਕਾਰ ਦੇ ਪ੍ਰਯਤਨਾਂ ਨਾਲ ਅੱਜ ਅਸੀਂ ਉਸੇ ਏਅਰਪੋਰਟ ਦੇ ਭੂਮੀਪੂਜਨ ਦੇ ਸਾਖੀ ਬਣ ਰਹੇ ਹਾਂ। ਵੈਸੇ ਸਾਥੀਓ, ਮੈਂ ਅੱਜ ਇੱਕ ਗੱਲ ਹੋਰ ਕਹਾਂਗਾ। ਮੋਦੀ-ਯੋਗੀ ਵੀ ਅਗਰ ਚਾਹੁੰਦੇ ਤਾਂ, 2017 ਵਿੱਚ ਸਰਕਾਰ ਬਣਦੇ ਹੀ ਇੱਥੇ ਆਕੇ ਦੇ ਭੂਮੀ ਪੂਜਨ ਕਰ ਦਿੰਦੇ। ਫੋਟੋ ਖਿਚਵਾ ਦਿੰਦੇ, ਅਖ਼ਬਾਰ ਵਿੱਚ ਪ੍ਰੈੱਸ ਨੋਟ ਵੀ ਛਪ ਜਾਂਦਾ ਅਤੇ ਅਗਰ ਅਜਿਹਾ ਅਸੀਂ ਕਰਦੇ ਤਾਂ ਪਹਿਲਾਂ ਦੀਆਂ ਸਰਕਾਰਾਂ ਦੀ ਆਦਤ ਹੋਣ  ਦੇ ਕਾਰਨ ਅਸੀਂ ਕੁਝ ਗ਼ਲਤ ਕਰ ਰਹੇ ਹਾਂ ਅਜਿਹਾ ਵੀ ਲੋਕਾਂ ਨੂੰ ਨਾ ਲਗਦਾ। ਪਹਿਲਾਂ ਰਾਜਨੀਤਕ ਲਾਭ ਲਈ ਆਨਨ-ਫਾਨਨ ਵਿੱਚ ਰਿਉੜੀਆਂ ਦੀ ਤਰ੍ਹਾਂ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਦੇ ਐਲਾਨ ਹੁੰਦੇ ਸਨ। ਕਾਗਜ਼ਾਂ ’ਤੇ ਲਕੀਰਾਂ ਖਿੱਚ ਦਿੱਤੀਆਂ ਜਾਂਦੀਆਂ ਸਨ, ਲੇਕਿਨ ਪ੍ਰੋਜੈਕਟਸ ਜ਼ਮੀਨ ’ਤੇ ਕਿਵੇਂ ਉਤਰਨਗੇ, ਅੜਚਨਾਂ ਨੂੰ ਦੂਰ ਕਿਵੇਂ ਕਰਾਂਗੇ, ਧਨ ਦਾ ਪ੍ਰਬੰਧ ਕਿੱਥੋਂ ਕਰਾਂਗੇ। ਇਸ ’ਤੇ ਵਿਚਾਰ ਹੀ ਨਹੀਂ ਹੁੰਦਾ ਸੀ। ਇਸ ਕਾਰਨ ਪ੍ਰੋਜੈਕਟ ਦਹਾਕਿਆਂ ਤੱਕ ਤਿਆਰ ਹੀ ਨਹੀਂ ਹੁੰਦੇ। ਐਲਾਨ ਹੋ ਜਾਂਦਾ ਸੀ। ਪ੍ਰੋਜੈਕਟ ਦੀ ਲਾਗਤ ਕਈ ਗੁਣਾ ਵਧ ਜਾਂਦੀ ਸੀ। ਫਿਰ ਬਹਾਨੇਬਾਜ਼ੀ ਸ਼ੁਰੂ ਹੁੰਦੀ ਸੀ, ਦੇਰੀ ਦਾ ਠੀਕਰਾ ਦੂਸਰਿਆਂ ’ਤੇ ਫੋੜਨ ਦੀ ਕਸਰਤ ਹੁੰਦੀ ਸੀ। ਲੇਕਿਨ ਅਸੀਂ ਅਜਿਹਾ ਨਹੀਂ ਕੀਤਾ ਕਿਉਂਕਿ ਇਨਫ੍ਰਾਸਟ੍ਰਕਚਰ ਸਾਡੇ ਲਈ ਰਾਜਨੀਤੀ ਦਾ ਨਹੀਂ ਬਲਕਿ ਰਾਸ਼ਟਰਨੀਤੀ ਦਾ ਹਿੱਸਾ ਹੈ।  ਭਾਰਤ ਦਾ ਉੱਜਵਲ ਭਵਿੱਖ ਇੱਕ ਜ਼ਿੰਮੇਵਾਰੀ ਹੈ। ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਪ੍ਰੋਜੈਕਟਸ ਅਟਕਣ ਨਾ, ਲਟਕਣ ਨਾ, ਪ੍ਰੋਜੈਕਟਸ ਭਟਕਣ ਨਾ। ਅਸੀਂ ਇਹ ਸੁਨਿਸ਼ਚਿਤ ਕਰਨ ਦਾ ਪ੍ਰਯਤਨ ਕਰਦੇ ਹਾਂ ਕਿ ਤੈਅ ਸਮੇਂ ਦੇ ਅੰਦਰ ਹੀ ਇਨਫ੍ਰਾਸਟ੍ਰਕਚਰ ਦਾ ਕੰਮ ਪੂਰਾ ਕੀਤਾ ਜਾਵੇ। ਦੇਰੀ ਹੋਣ ’ਤੇ ਅਸੀਂ ਜ਼ੁਰਮਾਨੇ ਦਾ ਵੀ ਪ੍ਰਾਵਧਾਨ ਕੀਤਾ ਹੈ।

ਸਾਥੀਓ , 

ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਗੜਬੜੀਆਂ ਹੁੰਦੀਆਂ ਸਨ, ਉਹ ਵੀ ਪ੍ਰੋਜੈਕਟਸ ਦੀ ਦੇਰੀ ਵਿੱਚ ਬਹੁਤ ਬੜਾ ਰੋੜਾ ਬਣ ਜਾਂਦੀਆਂ ਸਨ। ਇੱਥੇ ਆਸਪਾਸ, ਪਹਿਲਾਂ ਦੀਆਂ ਸਰਕਾਰਾਂ ਦੇ ਦੌਰਾਨ ਦੇ ਅਨੇਕ ਅਜਿਹੇ ਪ੍ਰੋਜੈਕਟਸ ਹਨ, ਜਿਨ੍ਹਾਂ ਦੇ ਲਈ ਕਿਸਾਨਾਂ ਤੋਂ ਜ਼ਮੀਨ ਤਾਂ ਲਈ ਗਈ, ਲੇਕਿਨ ਉਨ੍ਹਾਂ ਵਿੱਚ ਜਾਂ ਤਾਂ ਮੁਆਵਜ਼ੇ ਨਾਲ ਜੁੜੀਆਂ ਸਮੱਸਿਆਵਾਂ ਰਹੀਆਂ ਜਾਂ ਫਿਰ ਸਾਲਾਂ-ਸਾਲ ਤੋਂ ਉਹ ਜ਼ਮੀਨ ਬੇਕਾਰ ਪਈ ਹੈ। ਅਸੀਂ ਕਿਸਾਨ ਹਿਤ ਵਿੱਚ, ਪ੍ਰੋਜੈਕਟ ਦੇ ਹਿਤ ਵਿੱਚ, ਦੇਸ਼ ਦੇ ਹਿਤ ਵਿੱਚ, ਇਨ੍ਹਾਂ ਅੜਚਨਾਂ ਨੂੰ ਵੀ ਦੂਰ ਕੀਤਾ। ਅਸੀਂ ਇਹ ਸੁਨਿਸ਼ਚਿਤ ਕੀਤਾ ਕਿ ਪ੍ਰਸ਼ਾਸਨ, ਕਿਸਾਨਾਂ ਤੋਂ ਸਮਾਂ ’ਤੇ, ਪੂਰੀ ਪਾਰਦਰਸ਼ਤਾ ਦੇ ਨਾਲ, ਭੂਮੀ ਖਰੀਦੇ। ਅਤੇ ਤਦ ਜਾ ਕੇ 30 ਹਜ਼ਾਰ ਕਰੋੜ ਰੁਪਏ ਦੇ ਇਸ ਪ੍ਰੋਜੈਕਟ ’ਤੇ ਭੂਮੀਪੂਜਨ ਲਈ ਅਸੀਂ ਅੱਗੇ ਵਧੇ ਹਾਂ।

ਸਾਥੀਓ, 

ਅੱਜ ਹਰ ਸਾਧਾਰਣ ਦੇਸ਼ਵਾਸੀ ਦੇ ਲਈ ਕੁਆਲਿਟੀ ਇਨਫ੍ਰਾਸਟ੍ਰਕਚਰ, ਕੁਆਲਿਟੀ ਸੁਵਿਧਾ ਸੁਨਿਸ਼ਚਿਤ ਕੀਤੀ ਜਾ ਰਹੀ ਹੈ। ਦੇਸ਼ ਦਾ ਆਮ ਨਾਗਰਿਕ ਹਵਾਈ ਸਫ਼ਰ ਕਰ ਸਕੇ,  ਇਹ ਸੁਪਨਾ ਵੀ ਅੱਜ ਉਡਾਨ ਯੋਜਨਾ ਨੇ ਸੱਚ ਕਰ ਦਿਖਾਇਆ ਹੈ। ਅੱਜ ਜਦੋਂ ਕੋਈ ਸਾਥੀ ਖੁਸ਼ ਹੋਕੇ ਕਹਿੰਦਾ ਹੈ ਕਿ ਆਪਣੇ ਘਰ ਦੇ ਪਾਸ ਦੇ ਹਵਾਈ ਅੱਡੇ ਤੋਂ ਉਸ ਨੇ ਆਪਣੇ ਮਾਤਾ ਪਿਤਾ  ਦੇ ਨਾਲ ਪਹਿਲੀ ਵਾਰ ਹਵਾਈ ਯਾਤਰਾ ਕੀਤੀ ਹੈ, ਜਦੋਂ ਉਹ ਆਪਣੀ ਫੋਟੋ ਨੂੰ ਸਾਂਝਾ ਕਰਦਾ ਹੈ, ਤਦ ਮੈਨੂੰ ਲਗਦਾ ਹੈ ਕਿ ਸਾਡੇ ਪ੍ਰਯਤਨ ਸਫ਼ਲ ਹਨ। ਮੈਨੂੰ ਖੁਸ਼ੀ ਹੈ ਕਿ ਇਕੱਲੇ ਯੂਪੀ ਵਿੱਚ ਹੀ ਬੀਤੇ ਵਰ੍ਹਿਆਂ ਵਿੱਚ 8 ਏਅਪੋਰਟਸ ਤੋਂ ਫਲਾਈਟਸ ਸ਼ੁਰੂ ਹੋ ਚੁੱਕੀਆਂ ਹਨ,  ਕਈ ਉੱਤੇ ਹਾਲੇ ਵੀ ਕੰਮ ਚਲ ਰਿਹਾ ਹੈ।

ਭਾਈਓ ਅਤੇ ਭੈਣੋਂ, 

ਸਾਡੇ ਦੇਸ਼ ਵਿੱਚ ਕੁਝ ਰਾਜਨੀਤਕ ਦਲਾਂ ਨੇ ਹਮੇਸ਼ਾ ਆਪਣੇ ਸਵਾਰਥ ਨੂੰ ਸਭ ਤੋਂ ਉੱਪਰ ਰੱਖਿਆ ਹੈ। ਇਨ੍ਹਾਂ ਲੋਕਾਂ ਦੀ ਸੋਚ ਰਹੀ ਹੈ- ਆਪਣਾ ਸਵਾਰਥ, ਸਿਰਫ਼ ਆਪਣਾ ਖ਼ੁਦ ਦਾ ਪਰਿਵਾਰ ਦਾ ਜਾਂ ਜਿੱਥੇ ਰਹਿੰਦੇ ਹਨ ਉਸ ਇਲਾਕੇ ਦਾ ਉਸੇ ਨੂੰ ਉਹ ਵਿਕਾਸ ਮੰਨਦੇ ਸਨ। ਜਦਕਿ ਅਸੀਂ ਰਾਸ਼ਟਰ ਪਹਿਲਾਂ ਦੀ ਭਾਵਨਾ  ’ਤੇ ਚਲਦੇ ਹਾਂ। ਸਬਕਾ ਸਾਥ-ਸਬਕਾ ਵਿਕਾਸ, ਸਬਕਾ ਵਿਸ਼ਵਾਸ-ਸਬਕਾ ਪ੍ਰਯਾਸ, ਇਹੀ ਸਾਡਾ ਮੰਤਰ ਹੈ। ਯੂਪੀ ਦੇ ਲੋਕ ਗਵਾਹ ਹਨ, ਦੇਸ਼ ਦੇ ਲੋਕ ਗਵਾਹ ਹਨ, ਬੀਤੇ ਕੁਝ ਹਫ਼ਤਿਆਂ ਵਿੱਚ ਕੁਝ ਰਾਜਨੀਤਕ ਦਲਾਂ ਦੁਆਰਾ ਕਿਸ ਤਰ੍ਹਾਂ ਦੀ ਰਾਜਨੀਤੀ ਹੋਈ, ਲੇਕਿਨ ਭਾਰਤ ਵਿਕਾਸ ਦੇ ਰਸਤੇ ਤੋਂ ਨਹੀਂ ਹਟਿਆ। ਕੁਝ ਸਮਾਂ ਪਹਿਲਾਂ ਹੀ ਭਾਰਤ ਨੇ 100 ਕਰੋੜ ਵੈਕਸੀਨ ਡੋਜ਼ ਨਾਲ ਕਠਿਨ ਪੜਾਅ ਨੂੰ ਪਾਰ ਕੀਤਾ ਹੈ।  ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਨੇ ਸਾਲ 2070 ਤੱਕ ਨੈੱਟ ਜ਼ੀਰੋ ਦੇ ਲਕਸ਼ ਦਾ ਐਲਾਨ ਕੀਤਾ। ਕੁਝ ਸਮਾਂ ਪਹਿਲਾਂ ਹੀ ਕੁਸ਼ੀਨਗਰ ਵਿੱਚ ਇੰਟਰਨੈਸ਼ਨਲ ਏਅਰਪੋਰਟ ਦਾ ਲੋਕਅਰਪਣ ਕੀਤਾ ਗਿਆ। ਯੂਪੀ ਵਿੱਚ ਹੀ ਇਕੱਠੇ 9 ਮੈਡੀਕਲ ਕਾਲਜ ਦੀ ਸ਼ੁਰੂਆਤ ਕਰਕੇ ਦੇਸ਼ ਦੇ ਹੈਲਥ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕੀਤਾ ਗਿਆ। ਮਹੋਬਾ ਵਿੱਚ ਨਵੇਂ ਡੈਮ ਅਤੇ ਸਿੰਚਾਈ ਪ੍ਰੋਜੈਕਟਾਂ ਦਾ ਲੋਕਅਰਪਣ ਹੋਇਆ ਤਾਂ ਝਾਂਸੀ ਵਿੱਚ ਡਿਫੈਂਸ ਕੌਰੀਡੋਰ ਦੇ ਕੰਮ ਨੇ ਗਤੀ ਪਕੜੀ, ਪਿਛਲੇ ਹਫ਼ਤੇ ਹੀ ਪੂਰਵਾਂਚਲ ਐਕਸਪ੍ਰੈੱਸ - ਉਹ ਯੂਪੀ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਉਸ ਤੋਂ ਇੱਕ ਦਿਨ ਪਹਿਲਾਂ ਹੀ ਅਸੀਂ ਜਨਜਾਤੀਯ ਗੌਰਵ ਦਿਵਸ ਮਨਾਇਆ, ਮੱਧ ਪ੍ਰਦੇਸ਼ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਅਤੇ ਆਧੁਨਿਕ ਰੇਲਵੇ ਸਟੇਸ਼ਨ ਦਾ ਲੋਕਅਰਪਣ ਕੀਤਾ ਗਿਆ। ਇਸੇ ਮਹੀਨੇ ਹੀ ਮਹਾਰਾਸ਼ਟਰ ਦੇ ਪੰਢਰਪੁਰ ਵਿੱਚ ਸੈਂਕੜੇ ਕਿਲੋਮੀਟਰ ਦੇ ਨੈਸ਼ਨਲ ਹਾਈਵੇ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਅਤੇ ਹੁਣ ਅੱਜ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਭੂਮੀਪੂਜਨ ਹੋਇਆ ਹੈ। ਸਾਡੀ ਰਾਸ਼ਟਰਭਗਤੀ ਦੇ ਸਾਹਮਣੇ, ਸਾਡੀ ਰਾਸ਼ਟਰ ਸੇਵਾ ਦੇ ਸਾਹਮਣੇ ਕੁਝ ਰਾਜਨੀਤਕ ਦਲਾਂ ਦੀ ਸਵਾਰਥ ਨੀਤੀ ਕਦੇ ਟਿਕ ਨਹੀਂ ਸਕਦੀ।

ਸਾਥੀਓ, 

ਅੱਜ ਦੇਸ਼ ਵਿੱਚ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੇਕ ਆਧੁਨਿਕ ਪ੍ਰੋਜੈਕਟਸ ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਹੀ ਗਤੀ, ਇਹੀ ਪ੍ਰਗਤੀ ਇੱਕ ਸਮਰੱਥ ਅਤੇ ਸਸ਼ਕਤ ਭਾਰਤ ਦੀ ਗਰੰਟੀ ਹੈ। ਇਹੀ ਪ੍ਰਗਤੀ, ਸੁਵਿਧਾ, ਸੁਗਮਤਾ ਤੋਂ ਲੈਕੇ ਸਾਧਾਰਣ ਭਾਰਤੀ ਦੀ ਸਮ੍ਰਿੱਧੀ ਨੂੰ ਸੁਨਿਸ਼ਚਿਤ ਕਰਨ ਵਾਲੀ ਹੈ। ਆਪ ਸਭ ਦੇ ਅਸ਼ੀਰਵਾਦ ਨਾਲ, ਡਬਲ ਇੰਜਣ ਸਰਕਾਰ ਦੀ ਪ੍ਰਤੀਬੱਧਤਾ ਨਾਲ ਯੂਪੀ ਇਸ ਵਿੱਚ ਮੋਹਰੀ ਭੂਮਿਕਾ ਨਿਭਾਏਗਾ। ਅਸੀਂ ਮਿਲਕੇ ਅੱਗੇ ਵਧਾਂਗੇ, ਇਸ ਵਿਸ਼ਵਾਸ ਦੇ ਨਾਲ ਤੁਹਾਨੂੰ ਅੰਤਰਰਾਸ਼ਟਰੀ ਏਅਰਪੋਰਟ ਦੀ ਫਿਰ ਇੱਕ ਵਾਰ ਬਹੁਤ-ਬਹੁਤ ਵਧਾਈ।

ਮੇਰੇ ਨਾਲ ਬੋਲੋ  -

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India advances in 6G race, ranks among top six in global patent filings

Media Coverage

India advances in 6G race, ranks among top six in global patent filings
NM on the go

Nm on the go

Always be the first to hear from the PM. Get the App Now!
...
Prime Minister lauds establishment of three AI Centres of Excellence (CoE)
October 15, 2024

The Prime Minister, Shri Narendra Modi has hailed the establishment of three AI Centres of Excellence (CoE) focused on Healthcare, Agriculture and Sustainable Cities.

In response to a post on X by Union Minister of Education, Shri Dharmendra Pradhan, the Prime Minister wrote:

“A very important stride in India’s effort to become a leader in tech, innovation and AI. I am confident these COEs will benefit our Yuva Shakti and contribute towards making India a hub for futuristic growth.”