ਪ੍ਰਧਾਨ ਮੰਤਰੀ ਨੇ ਸਿੱਕਿਮ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਧਰ ਰੱਖਿਆ ਅਤੇ ਉਦਘਾਟਨ ਕੀਤਾ
ਸਿੱਕਿਮ ਦੇਸ਼ ਦਾ ਮਾਣ (ਗੌਰਵ) ਹੈ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਨੇ ਪਿਛਲੇ ਇੱਕ ਦਹਾਕੇ ਵਿੱਚ ਉੱਤਰ-ਪੂਰਬ ਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਕੇਂਦਰ ਵਿੱਚ ਰੱਖਿਆ ਹੈ: ਪ੍ਰਧਾਨ ਮੰਤਰੀ
ਅਸੀਂ ‘ਐਕਟ ਈਸਟ’ ਨੀਤੀ ਨੂੰ ‘ਐਕਟ ਫਾਸਟ’ ਦੀ ਭਾਵਨਾ ਦੇ ਨਾਲ ਅੱਗੇ ਵਧਾ ਰਹੇ ਹਾਂ: ਪ੍ਰਧਾਨ ਮੰਤਰੀ
ਭਾਰਤ ਦੀ ਪ੍ਰਗਤੀ ਵਿੱਚ ਸਿੱਕਿਮ ਸਹਿਤ ਪੂਰਾ ਉੱਤਰ-ਪੂਰਬ ਉੱਜਵਲ ਅਧਿਆਇ ਦੇ ਰੂਪ ਵਿੱਚ ਉੱਭਰ ਰਿਹਾ ਹੈ: ਪ੍ਰਧਾਨ ਮੰਤਰੀ
ਅਸੀਂ ਸਿੱਕਿਮ ਨੂੰ ਗਲੋਬਲ ਟੂਰਿਜ਼ਮ ਡੈਸਟੀਨੇਸ਼ਨ ਬਣਾਉਣ ਦਾ ਪ੍ਰਯਾਸ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਆਉਣ ਵਾਲੇ ਦਿਨਾਂ ਵਿੱਚ ਭਾਰਤ ਦੁਨੀਆ ਭਰ ਵਿੱਚ ਖੇਡ ਮਹਾਸ਼ਕਤੀ ਦੇ ਰੂਪ ਵਿੱਚ ਉੱਭਰਨ ਨੂੰ ਤਿਆਰ ਹੈ, ਉੱਤਰ-ਪੂਰਬ ਅਤੇ ਸਿੱਕਿਮ ਦੇ ਯੁਵਾ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ: ਪ੍ਰਧਾਨ ਮੰਤਰੀ
ਸਾਡਾ ਸੁਪਨਾ ਹੈ ਕਿ ਸਿੱਕਿਮ ਨਾ ਕੇਵਲ ਭਾਰਤ ਦੇ ਲਈ ਬਲਕਿ ਪੂਰੇ ਵਿਸ਼ਵ ਦੇ ਲਈ ਇੱਕ ਗ੍ਰੀਨ ਮਾਡਲ ਰਾਜ ਬਣੇ: ਪ੍ਰਧਾਨ ਮੰਤਰੀ

ਸਿੱਕਿਮ  ਦੇ ਰਾਜਪਾਲ ਸ਼੍ਰੀ ਓਮ ਪ੍ਰਕਾਸ਼ ਮਾਥੁਰ  ਜੀ, ਰਾਜ  ਦੇ ਲੋਕਪ੍ਰਿਯ ਮੁੱਖ ਮੰਤਰੀ,  ਮੇਰੇ ਮਿੱਤਰ ਪ੍ਰੇਮ ਸਿੰਘ ਤਮਾਂਗ ਜੀ,  ਸੰਸਦ ਵਿੱਚ ਮੇਰੇ ਸਾਥੀ ਦੋਰਜੀ ਸ਼ੇਰਿੰਗ ਲੇਪਚਾ ਜੀ,  ਡਾ. ਇੰਦਰਾ ਹਾਂਗ ਸੁੱਬਾ ਜੀ,  ਉਪਸਥਿਤ ਹੋਰ ਜਨਪ੍ਰਤੀਨਿਧੀਗਣ,  ਦੇਵੀਓ ਅਤੇ ਸੱਜਣੋਂ,

ਕੰਚਨਜੰਗਾਕੋ ਸ਼ਿਤਲ ਛਾਯਾਂਮਾ ਬਸੇਕੋ ਹਾਮ੍ਰੋ ਪਯਾਰੋ ਸਿੱਕਿਮਕੋ ਆਮਾ-ਬਾਬੁ,  ਦਾਜੁ-ਭਾਈ ਅਨਿ ਦੀਦੀ-ਬਹਿਨੀਹਰੁ। ਸਿੱਕਿਮ ਰਾਜਯਕੋ ਸਵਰਣ ਜਯੰਤੀਕੋ ਸੁਖਦ ਉਪਲਸ਼ਯਮਾ ਤਪਾਈਹਰੁ ਸਬੈਲਾਈ ਮੰਗਲਮਯ ਸ਼ੁਭਕਾਮਨਾ। (कंचनजंगाको शितल छायाँमा बसेको हाम्रो प्यारो सिक्किमको आमा-बाबु, दाजु-भाई अनि दीदी-बहिनीहरु। सिक्किम राज्यको स्वर्ण जयंतीको सुखद उपलक्ष्यमा तपाईहरु सबैलाई मंगलमय शुभकामना।)

ਅੱਜ ਦਾ ਇਹ ਦਿਨ ਵਿਸ਼ੇਸ਼ ਹੈ,  ਇਹ ਅਵਸਰ ਸਿੱਕਿਮ ਦੀ ਲੋਕਤੰਤਰੀ ਯਾਤਰਾ ਦੀ ਗੋਲਡਨ ਜੁਬਲੀ ਦਾ ਹੈ।  ਮੈਂ ਖ਼ੁਦ ਆਪ ਸਭ ਦੇ ਦਰਮਿਆਨ ਰਹਿਕੇ ਇਸ ਉਤਸਵ ਦਾ,  ਇਸ ਉਮੰਗ ਦਾ,  50 ਵਰ੍ਹੇ ਦੀ ਸਫ਼ਲ ਯਾਤਰਾ ਦਾ ਸਾਖੀ ਬਣਨਾ ਚਾਹੁੰਦਾ ਸਾਂ,  ਮੈਂ ਭੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਇਸ ਉਤਸਵ ਦਾ ਹਿੱਸਾ ਬਣਨਾ ਚਾਹੁੰਦਾ ਸਾਂ। ਮੈਂ ਬਹੁਤ ਸਵੇਰੇ ਦਿੱਲੀ ਤੋਂ ਨਿਕਲਕੇ ਬਾਗਡੋਗਰਾ ਤਾਂ ਪਹੁੰਚ ਗਿਆ, ਲੇਕਿਨ ਮੌਸਮ ਨੇ ਮੈਨੂੰ ਤੁਹਾਡੇ ਦਰਵਾਜ਼ੇ ਤੱਕ ਤਾਂ ਪਹੁੰਚਾ ਦਿੱਤਾ, ਲੇਕਿਨ ਅੱਗੇ ਜਾਣ ਤੋਂ ਰੋਕ ਲਿਆ ਅਤੇ ਇਸ ਲਈ ਮੈਨੂੰ ਤੁਹਾਡੇ ਪ੍ਰਤੱਖ ਦਰਸ਼ਨ ਦਾ ਅਵਸਰ ਨਹੀਂ ਮਿਲਿਆ ਹੈ। ਲੇਕਿਨ ਮੈਂ ਇਹ ਦ੍ਰਿਸ਼ ਦੇਖ ਰਿਹਾ ਹਾਂ, ਐਸਾ ਸ਼ਾਨਦਾਰ ਦ੍ਰਿਸ਼ ਮੇਰੇ ਸਾਹਮਣੇ ਹੈ,  ਲੋਕ ਹੀ ਲੋਕ ਨਜ਼ਰ ਆ ਰਹੇ ਹਨ,  ਕਿਤਨਾ ਅਦਭੁਤ ਨਜ਼ਾਰਾ ਹੈ। ਕਿਤਨਾ ਅੱਛਾ ਹੁੰਦਾ, ਮੈਂ ਭੀ ਤੁਹਾਡੇ ਦਰਮਿਆਨ ਹੁੰਦਾ,  ਲੇਕਿਨ ਮੈਂ ਨਹੀਂ ਪਹੁੰਚ ਪਾਇਆ, ਮੈਂ ਆਪ ਸਭ ਤੋਂ ਮਾਫ਼ੀ ਮੰਗਦਾ ਹਾਂ। ਲੇਕਿਨ ਜੈਸੇ ਮਾਣਯੋਗ ਮੁੱਖ ਮੰਤਰੀ ਜੀ ਨੇ ਮੈਨੂੰ ਸੱਦਾ ਦਿੱਤਾ ਹੈ,  ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ,  ਜੈਸੇ ਹੀ ਰਾਜ ਸਰਕਾਰ ਤੈ ਕਰੇਗੀ,  ਮੈਂ ਸਿੱਕਿਮ ਜ਼ਰੂਰ ਆਵਾਂਗਾਂ,  ਆਪ ਸਭ ਦੇ ਦਰਸ਼ਨ ਕਰਾਂਗਾ ਅਤੇ ਇਸ 50 ਵਰ੍ਹੇ ਦੀ ਸਫ਼ਲ ਯਾਤਰਾ ਦਾ ਮੈਂ ਭੀ ਇੱਕ ਦਰਸ਼ਕ ਬਣਾਂਗਾ। ਅੱਜ ਦਾ ਇਹ ਦਿਨ ਬੀਤੇ 50 ਵਰ੍ਹਿਆਂ ਦੀਆਂ ਅਚੀਵਮੈਂਟਸ ਨੂੰ ਸੈਲਿਬ੍ਰੇਟ ਕਰਨ ਦਾ ਹੈ ਅਤੇ ਤੁਸੀਂ ਕਾਫ਼ੀ ਅੱਛਾ ਪ੍ਰੋਗਰਾਮ ਆਯੋਜਿਤ ਕੀਤਾ ਹੈ।  ਅਤੇ ਮੈਂ ਤਾਂ ਲਗਾਤਾਰ ਸੁਣ ਰਿਹਾ ਸਾਂ,  ਦੇਖ ਰਿਹਾ ਸਾਂ, ਖ਼ੁਦ ਮੁੱਖ ਮੰਤਰੀ ਜੀ ਇਸ ਆਯੋਜਨ ਨੂੰ ਯਾਦਗਾਰ ਬਣਾਉਣ ਦੇ ਲਈ ਕਾਫ਼ੀ ਊਰਜਾ ਦੇ ਨਾਲ ਲਗੇ ਰਹੇ ਹਨ। ਉਹ ਦਿੱਲੀ ਵਿੱਚ ਭੀ ਮੈਨੂੰ ਦੋ ਵਾਰ ਆ ਕੇ ਸੱਦਾ ਦੇ ਕੇ ਗਏ ਹਨ।  ਮੈਂ ਆਪ ਸਭ ਨੂੰ ਸਿੱਕਿਮ ਰਾਜ ਦੇ 50 ਵਰ੍ਹੇ ਹੋਣ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

50 ਸਾਲ ਪਹਿਲੇ ਸਿੱਕਿਮ ਨੇ ਆਪਣੇ ਲਈ ਇੱਕ ਡੈਮੋਕ੍ਰੇਟਿਕ ਫਿਊਚਰ ਤੈ ਕੀਤਾ ਸੀ। ਸਿੱਕਿਮ ਦੇ ਲੋਕਾਂ ਦਾ ਜਨਮਨ geography  ਦੇ ਨਾਲ ਹੀ ਭਾਰਤ ਦੀ ਆਤਮਾ ਨਾਲ ਜੁੜਣ ਦਾ ਭੀ ਸੀ।  ਇੱਕ ਭਰੋਸਾ ਸੀ, ਜਦੋਂ ਸਭ ਦੀ ਆਵਾਜ਼ ਸੁਣੀ ਜਾਵੇਗੀ,  ਸਭ ਦੇ ਹੱਕ ਸੁਰੱਖਿਅਤ ਹੋਣਗੇ,  ਤਾਂ ਵਿਕਾਸ  ਦੇ ਇੱਕ ਜੈਸੇ ਮੌਕੇ ਮਿਲਣਗੇ। ਅੱਜ ਮੈਂ ਕਹਿ ਸਕਦਾ ਹਾਂ ਕਿ ਸਿੱਕਿਮ ਦੇ ਇੱਕ-ਇੱਕ ਪਰਿਵਾਰ ਦਾ ਭਰੋਸਾ ਲਗਾਤਾਰ ਮਜ਼ਬੂਤ ਹੋਇਆ ਹੈ। ਅਤੇ ਦੇਸ਼ ਨੇ ਇਸ ਦੇ ਪਰਿਣਾਮ ਸਿੱਕਿਮ ਦੀ ਪ੍ਰਗਤੀ ਦੇ ਰੂਪ ਵਿੱਚ ਦੇਖੇ ਹਨ। ਸਿੱਕਿਮ ਅੱਜ ਦੇਸ਼ ਦਾ ਮਾਣ ਹੈ। ਇਸ 50 ਵਰ੍ਹਿਆਂ ਵਿੱਚ ਸਿੱਕਿਮ ਪ੍ਰਕ੍ਰਿਤੀ  ਦੇ ਨਾਲ ਪ੍ਰਗਤੀ ਦਾ ਮਾਡਲ ਬਣਿਆ। ਬਾਇਓਡਾਇਵਰਸਿਟੀ ਦਾ ਬਹੁਤ ਬੜਾ ਬਾਗੀਚਾ ਬਣਿਆ। ਸ਼ਤ-ਪ੍ਰਤੀਸ਼ਤ ਔਰਗੈਨਿਕ ਸਟੇਟ ਬਣਿਆ। ਕਲਚਰ ਅਤੇ ਹੈਰੀਟੇਜ ਦੀ ਸਮ੍ਰਿੱਧੀ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ। ਅੱਜ ਸਿੱਕਿਮ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਹੈ,  ਜਿੱਥੇ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਅਧਿਕ ਹੈ। ਇਹ ਸਾਰੀਆਂ ਉਪਲਬਧੀਆਂ ਸਿੱਕਿਮ ਦੇ ਆਪ ਸਭ ਸਾਥੀਆਂ ਦੀ ਸਮੱਰਥਾ ਨਾਲ ਹਾਸਲ ਹੋਈਆਂ ਹਨ। ਇਨ੍ਹਾਂ 50 ਵਰ੍ਹਿਆਂ ਵਿੱਚ ਸਿੱਕਿਮ ਤੋਂ ਐਸੇ ਅਨੇਕ ਸਿਤਾਰੇ ਨਿਕਲੇ ਹਨ,  ਜਿਨ੍ਹਾਂ ਨੇ ਭਾਰਤ ਦਾ ਆਸਮਾਨ ਰੋਸ਼ਨ ਕੀਤਾ ਹੈ। ਇੱਥੋਂ ਦੇ ਹਰ ਸਮਾਜ ਨੇ ਸਿੱਕਿਮ ਦੀ ਸੰਸਕ੍ਰਿਤੀ ਅਤੇ ਸਮ੍ਰਿੱਧ ਵਿੱਚ ਆਪਣਾ ਯੋਗਦਾਨ ਦਿੱਤਾ ਹੈ।

ਸਾਥੀਓ,

2014 ਵਿੱਚ ਸਰਕਾਰ ਵਿੱਚ ਆਉਣ ਦੇ ਬਾਅਦ ਮੈਂ ਕਿਹਾ ਸੀ- ਸਬਕਾ ਸਾਥ - ਸਬਕਾ ਵਿਕਾਸ।  ਭਾਰਤ ਨੂੰ ਵਿਕਸਿਤ ਬਣਾਉਣ ਦੇ ਲਈ ਦੇਸ਼ ਦਾ ਸੰਤੁਲਿਤ ਵਿਕਾਸ ਬਹੁਤ ਜ਼ਰੂਰੀ ਹੈ। ਐਸਾ ਨਹੀਂ ਹੋਣਾ ਚਾਹੀਦਾ ਹੈ ਕਿ,  ਇੱਕ ਖੇਤਰ ਤੱਕ ਤਾਂ ਵਿਕਾਸ ਦਾ ਲਾਭ ਪਹੁੰਚੇ ਅਤੇ ਦੂਸਰਾ ਪਿੱਛੇ ਹੀ ਛੁੱਟਦਾ ਚਲਿਆ ਜਾਵੇ।  ਭਾਰਤ ਦੇ ਹਰ ਰਾਜ,  ਹਰ ਖੇਤਰ ਦੀ ਆਪਣੀ ਇੱਕ ਖਾਸੀਅਤ ਹੈ। ਇਸੇ ਭਾਵਨਾ ਦੇ ਤਹਿਤ ਬੀਤੇ ਦਹਾਕੇ ਵਿੱਚ ਸਾਡੀ ਸਰਕਾਰ,  ਨੌਰਥ ਈਸਟ ਨੂੰ ਵਿਕਾਸ ਦੇ ਕੇਂਦਰ ਵਿੱਚ ਲਿਆਈ ਹੈ। ਅਸੀਂ‘Act East’ ਦੇ ਸੰਕਲਪ ‘ਤੇ ‘Act Fast’ ਦੀ ਸੋਚ ਦੇ ਨਾਲ ਕੰਮ ਕਰ ਰਹੇ ਹਾਂ।  ਅਜੇ ਕੁਝ ਦਿਨ ਪਹਿਲੇ ਹੀ ਦਿੱਲੀ ਵਿੱਚ ਨੌਰਥ ਈਸਟ ਇਨਵੈਸਟਮੈਂਟ ਸਮਿਟ ਹੋਇਆ ਹੈ। ਇਸ ਵਿੱਚ ਦੇਸ਼ ਦੇ ਬੜੇ-ਬੜੇ ਇੰਡਸਟ੍ਰੀਅਲਿਸਟ,  ਬੜੇ ਇਨਵੈਸਟਰ ਸ਼ਾਮਲ ਹੋਏ।  ਉਨ੍ਹਾਂ ਨੇ ਸਿੱਕਿਮ ਸਹਿਤ ਪੂਰੇ ਨੌਰਥ ਈਸਟ ਵਿੱਚ ਬਹੁਤ ਬੜੀ ਇਨਵੈਸਟਮੈਂਟਸ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਆਉਣ ਵਾਲੇ ਸਮੇਂ ਵਿੱਚ ਸਿੱਕਿਮ ਦੇ ਨੌਰਥ ਈਸਟ ਦੇ ਨੌਜਵਾਨਾਂ ਦੇ ਲਈ ਇੱਥੇ ਹੀ ਰੋਜ਼ਗਾਰ  ਦੇ ਅਨੇਕ ਬੜੇ ਅਵਸਰ ਤਿਆਰ ਹੋਣ ਵਾਲੇ ਹਨ।

ਸਾਥੀਓ,

ਅੱਜ ਇਸ ਪ੍ਰੋਗਰਾਮ ਵਿੱਚ ਭੀ ਸਿੱਕਿਮ ਦੀ ਫਿਊਚਰ ਜਰਨੀ ਦੀ ਇੱਕ ਝਲਕ ਮਿਲਦੀ ਹੈ। ਅੱਜ ਇੱਥੇ ਸਿੱਕਿਮ ਦੇ ਵਿਕਾਸ ਨਾਲ ਜੁੜੇ ਅਨੇਕ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ। ਇਨ੍ਹਾਂ ਸਾਰੇ ਪ੍ਰੋਜੈਕਟਸ ਨਾਲ ਇੱਥੇ ਹੈਲਥਕੇਅਰ,  ਟੂਰਿਜ਼ਮ,  ਕਲਚਰ ਅਤੇ ਸਪੋਰਟਸ ਦੀਆਂ ਸੁਵਿਧਾਵਾਂ ਦਾ ਵਿਸਤਾਰ ਹੋਵੇਗਾ। ਮੈਂ ਆਪ ਸਭ ਨੂੰ ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਢੇਰ ਸਾਰੀਆਂ ਵਧਾਈਆਂ ਦਿੰਦਾ ਹਾਂ।

ਸਾਥੀਓ,

ਸਿੱਕਿਮ ਸਮੇਤ ਪੂਰਾ ਨੌਰਥ ਈਸਟ,  ਨਵੇਂ ਭਾਰਤ ਦੀ ਵਿਕਾਸ ਕਥਾ ਦਾ ਇੱਕ ਚਮਕਦਾ ਅਧਿਆਇ ਬਣ ਰਿਹਾ ਹੈ। ਜਿੱਥੇ ਕਦੇ ਦਿੱਲੀ ਤੋਂ ਦੂਰੀਆਂ ਵਿਕਾਸ ਦੇ ਰਾਹ ਵਿੱਚ ਦੀਵਾਰ ਸਨ, ਹੁਣ ਉੱਥੋਂ ਹੀ ਅਵਸਰਾਂ ਦੇ ਨਵੇਂ ਦਰਵਾਜ਼ੇ ਖੁੱਲ੍ਹ ਰਹੇ ਹਨ। ਇਸ ਦਾ ਸਭ ਤੋਂ ਬੜਾ ਕਾਰਨ ਹੈ, ਇੱਥੋਂ ਦੀ ਕਨੈਕਟਿਵਿਟੀ ਵਿੱਚ ਜੋ ਬਦਲਾਅ ਆ ਰਿਹਾ ਹੈ, ਆਪ ਲੋਕਾਂ ਨੇ ਤਾਂ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਪਰਿਵਰਤਨ ਹੁੰਦੇ ਦੇਖਿਆ ਹੈ। ਇੱਕ ਸਮਾਂ ਸੀ ਜਦੋਂ ਪੜ੍ਹਾਈ ਦੇ ਲਈ,  ਇਲਾਜ ਦੇ ਲਈ,  ਰੋਜ਼ਗਾਰ ਦੇ ਲਈ ਕਿਤੇ ਭੀ ਆਉਣਾ-ਜਾਣਾ ਬਹੁਤ ਬੜੀ ਚੁਣੌਤੀ ਸੀ। ਲੇਕਿਨ ਬੀਤੇ ਦਸ ਵਰ੍ਹਿਆਂ ਵਿੱਚ ਸਥਿਤੀ ਕਾਫ਼ੀ ਬਦਲ ਗਈ ਹੈ। ਇਸ ਦੌਰਾਨ ਸਿੱਕਿਮ ਵਿੱਚ ਕਰੀਬ ਚਾਰ ਸੌ ਕਿਲੋਮੀਟਰ ਦੇ ਨਵੇਂ ਨੈਸ਼ਨਲ ਹਾਈਵੇ ਬਣੇ ਹਨ। ਪਿੰਡਾਂ ਵਿੱਚ ਸੈਂਕੜਿਆਂ ਕਿਲੋਮੀਟਰ ਨਵੀਆਂ ਸੜਕਾਂ ਬਣੀਆਂ ਹਨ। ਅਟਲ ਸੇਤੂ ਬਣਨ ਨਾਲ ਸਿੱਕਿਮ ਦੀ ਦਾਰਜਲਿੰਗ ਤੋਂ ਕਨੈਕਟਿਵਿਟੀ ਬਿਹਤਰ ਹੋਈ ਹੈ। ਸਿੱਕਿਮ ਨੂੰ ਕਾਲਿਮਪੋਂਗ ਨਾਲ ਜੋੜਨ ਵਾਲੀ ਸੜਕ ‘ਤੇ ਭੀ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਅਤੇ ਹੁਣ ਤਾਂ ਬਾਗਡੋਗਰਾ-ਗੰਗਟੋਕ ਐਕਸਪ੍ਰੈੱਸਵੇ ਨਾਲ ਭੀ ਸਿੱਕਿਮ ਆਉਣਾ-ਜਾਣਾ ਬਹੁਤ ਅਸਾਨ ਹੋ ਜਾਵੇਗਾ। ਇਤਨਾ ਹੀ ਨਹੀਂ,  ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਨੂੰ ਗੋਰਖਪੁਰ-ਸਿਲੀਗੁੜ੍ਹੀ ਐਕਸਪ੍ਰੈੱਸਵੇ ਨਾਲ ਭੀ ਜੋੜਾਂਗੇ।

 

ਸਾਥੀਓ,

ਅੱਜ ਨੌਰਥ ਈਸਟ ਦੇ ਹਰ ਰਾਜ ਦੀ ਰਾਜਧਾਨੀ ਨੂੰ ਰੇਲਵੇ ਨਾਲ ਜੋੜਨ ਦਾ ਅਭਿਯਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।  ਸੇਵੋਕ-ਰਾਂਗਪੋ ਰੇਲ ਲਾਇਨ,  ਸਿੱਕਿਮ ਨੂੰ ਭੀ ਦੇਸ਼ ਦੇ ਰੇਲ ਨੈੱਟਵਰਕ ਨਾਲ ਜੋੜੇਗੀ। ਸਾਡਾ ਇਹ ਭੀ ਪ੍ਰਯਾਸ ਹੈ ਕਿ ਜਿੱਥੇ ਸੜਕਾਂ ਨਹੀਂ ਬਣ ਸਕਦੀਆਂ,  ਉੱਥੇ ਰੋਪਵੇਅ ਬਣਾਏ ਜਾਏ। ਥੋੜ੍ਹੀ ਦੇਰ ਪਹਿਲਾਂ ਐਸੇ ਹੀ ਰੋਪਵੇਅ ਪ੍ਰੋਜੈਕਟਸ ਦਾ ਲੋਕਅਰਪਣ ਕੀਤਾ ਗਿਆ ਹੈ। ਇਸ ਨਾਲ ਭੀ ਸਿੱਕਿਮ ਦੇ ਲੋਕਾਂ ਦੀ ਸਹੂਲੀਅਤ ਵਧੇਗੀ। 

ਸਾਥੀਓ,

ਬੀਤੇ ਇੱਕ ਦਹਾਕੇ ਵਿੱਚ ਭਾਰਤ ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧ ਰਿਹਾ ਹੈ। ਅਤੇ ਇਸ ਵਿੱਚ ਬਿਹਤਰ ਹੈਲਥਕੇਅਰ ਦਾ ਲਕਸ਼ ਸਾਡੀ ਬਹੁਤ ਬੜੀ ਪ੍ਰਾਥਮਿਕਤਾ ਰਿਹਾ ਹੈ। ਪਿਛਲੇ 10- 11 ਸਾਲ ਵਿੱਚ ਦੇਸ਼ ਦੇ ਹਰ ਰਾਜ ਵਿੱਚ ਬੜੇ ਹਸਪਤਾਲ ਬਣੇ ਹਨ। ਏਮਸ ਅਤੇ ਮੈਡੀਕਲ ਕਾਲਜਾਂ ਦਾ ਬਹੁਤ ਵਿਸਤਾਰ ਹੋਇਆ ਹੈ। ਅੱਜ ਇੱਥੇ ਭੀ 500 ਬੈੱਡ ਦਾ ਹਸਪਤਾਲ ਤੁਹਾਨੂੰ ਸਮਰਪਿਤ ਕੀਤਾ ਗਿਆ ਹੈ। ਇਹ ਹਸਪਤਾਲ ਗ਼ਰੀਬ ਤੋਂ ਗ਼ਰੀਬ ਪਰਿਵਾਰ ਨੂੰ ਭੀ ਅੱਛਾ ਇਲਾਜ ਸੁਨਿਸ਼ਚਿਤ ਕਰੇਗਾ।

ਸਾਥੀਓ,

ਸਾਡੀ ਸਰਕਾਰ ਇੱਕ ਤਰਫ਼ ਹਸਤਪਾਲ ਬਣਾਉਣ ’ਤੇ ਬਲ ਦੇ ਰਹੀ ਹੈ, ਉੱਥੇ ਹੀ ਦੂਸਰੀ ਤਰਫ਼ ਸਸਤੇ ਅਤੇ ਬਿਹਤਰ ਇਲਾਜ ਦਾ ਭੀ ਇੰਤਜ਼ਾਮ ਕਰ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਿੱਕਿਮ ਦੇ 25 ਹਜ਼ਾਰ ਤੋਂ ਜ਼ਿਆਦਾ ਸਾਥੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਹੁਣ ਪੂਰੇ ਦੇਸ਼ ਵਿੱਚ 70 ਵਰ੍ਹੇ ਤੋਂ ਉੱਪਰ ਦੇ ਸਾਰੇ ਬੁਜ਼ਰਗਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਰਿਹਾ ਹੈ। ਹੁਣ ਸਿੱਕਿਮ ਦੇ ਮੇਰੇ ਕਿਸੇ ਵੀ ਪਰਿਵਾਰ ਨੂੰ ਆਪਣੇ ਬੁਜ਼ਰਗਾਂ ਦੀ ਚਿੰਤਾ ਨਹੀਂ ਕਰਨੀ ਪਵੇਗੀ। ਉਨ੍ਹਾਂ ਦਾ ਇਲਾਜ ਸਾਡੀ ਸਰਕਾਰ ਕਰੇਗੀ।

ਸਾਥੀਓ,

ਵਿਕਸਿਤ ਭਾਰਤ ਦਾ ਨਿਰਮਾਣ, ਚਾਰ ਮਜ਼ਬੂਤ ਪਿਲਰਸ ’ਤੇ ਹੋਵੇਗਾ। ਇਹ ਪਿਲਰਸ ਹਨ- ਗ਼ਰੀਬ, ਕਿਸਾਨ, ਨਾਰੀ ਅਤੇ ਨੌਜਵਾਨ। ਅੱਜ ਦੇਸ਼, ਇਨ੍ਹਾਂ ਪਿਲਰਸ ਨੂੰ ਲਗਾਤਾਰ ਮਜਬੂਤ ਕਰ ਰਿਹਾ ਹੈ। ਅੱਜ ਦੇ ਅਵਸਰ ’ਤੇ ਮੈਂ ਸਿੱਕਿਮ ਦੇ ਕਿਸਾਨ ਭੈਣਾਂ-ਭਾਈਆਂ ਦੀ ਖੁੱਲ੍ਹੇ ਦਿਲ ਤੋਂ ਪ੍ਰਸ਼ੰਸਾ ਕਰਾਂਗਾ। ਅੱਜ ਦੇਸ਼, ਖੇਤੀ ਦੀ ਜਿਸ ਨਵੀਂ ਧਾਰਾ ਦੀ ਤਰਫ਼ ਵਧ ਰਿਹਾ ਹੈ, ਉਸ ਵਿੱਚ ਸਿੱਕਿਮ ਸਭ ਤੋਂ ਅੱਗੇ ਹੈ। ਸਿੱਕਿਮ ਤੋਂ ਔਰਗੈਨਿਕ ਪ੍ਰੋਡਕਟਸ ਦਾ ਐਕਸਪੋਰਟ ਭੀ ਵਧ ਰਿਹਾ ਹੈ। ਹਾਲ ਵਿੱਚ ਹੀ ਇੱਥੋਂ ਦੀ ਮਸ਼ਹੂਰ ਡੈਲੇ ਖੁਰਸਾਨੀ ਮਿਰਚ, ਇਹ ਪਹਿਲੀ ਵਾਰ ਐਕਸਪੋਰਟ ਸ਼ੁਰੂ ਹੋਇਆ ਹੈ। ਮਾਰਚ ਮਹੀਨੇ ਵਿੱਚ ਹੀ, ਪਹਿਲਾ ਕਨਸਾਇਨਮੈਂਟ ਵਿਦੇਸ਼ ਪਹੁੰਚ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੇ ਅਨੇਕ ਉਤਪਾਦ ਇੱਥੋਂ ਵਿਦੇਸ਼ ਨਿਰਯਾਤ ਹੋਣਗੇ। ਰਾਜ ਸਰਕਾਰ ਦੇ ਹਰ ਪ੍ਰਯਾਸ ਦੇ ਨਾਲ ਕੇਂਦਰ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੀ ਹੈ।

ਸਾਥੀਓ,

ਸਿੱਕਿਮ ਦੀ ਔਰਗੈਨਿਕ ਬਾਸਕੇਟ ਨੂੰ ਹੋਰ ਸਮ੍ਰਿੱਧ ਕਰਨ ਦੇ ਲਈ ਕੇਂਦਰ ਸਰਕਾਰ ਨੇ ਇੱਕ ਹੋਰ ਕਦਮ ਉਠਾਇਆ ਹੈ। ਇੱਥੇ ਸੋਰੇਂਗ ਜ਼ਿਲ੍ਹੇ ਵਿੱਚ ਦੇਸ਼ ਦਾ ਪਹਿਲਾ ਔਰਗੈਨਿਕ ਫਿਸ਼ਰੀਜ਼ ਕਲਸਟਰ ਬਣ ਰਿਹਾ ਹੈ। ਇਹ ਸਿੱਕਿਮ ਨੂੰ, ਦੇਸ਼ ਅਤੇ ਦੁਨੀਆ ਵਿੱਚ ਇੱਕ ਨਵੀਂ ਪਹਿਚਾਣ ਦੇਵੇਗਾ। ਔਰਗੈਨਿਕ ਫਾਰਮਿੰਗ ਦੇ ਨਾਲ-ਨਾਲ ਸਿੱਕਿਮ ਨੂੰ ਔਰਗੈਨਿਕ ਫਿਸ਼ਿੰਗ ਦੇ ਲਈ ਭੀ ਜਾਣਿਆ ਜਾਵੇਗਾ। ਦੁਨੀਆ ਵਿੱਚ ਔਰਗੈਨਿਕ ਫਿਸ਼ ਅਤੇ ਫਿਸ਼ ਪ੍ਰੋਡਕਟਸ ਦੀ ਬਹੁਤ ਬੜੀ ਡਿਮਾਂਡ ਹੈ। ਇਸ ਨਾਲ ਇੱਥੇ ਦੇ ਨੌਜਵਾਨਾਂ ਦੇ ਲਈ ਮੱਛੀ ਪਾਲਨ ਦੇ ਖੇਤਰ ਵਿੱਚ ਨਵੇਂ ਮੌਕੇ ਮਿਲਣਗੇ।

ਸਾਥੀਓ,

ਅਜੇ ਕੁਝ ਦਿਨ ਪਹਿਲੇ ਹੀ ਦਿੱਲੀ ਵਿੱਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ ਹੋਈ ਹੈ। ਇਸ ਬੈਠਕ ਦੇ ਦੌਰਾਨ ਮੈਂ ਕਿਹਾ ਹੈ, ਹਰ ਰਾਜ ਨੂੰ ਆਪਣੇ ਇੱਥੇ ਇੱਕ ਅਜਿਹਾ ਟੂਰਸਿਟ ਡੈਸਟੀਨੇਸ਼ਨ ਡਿਵੈਲਪ ਕਰਨਾ ਚਾਹੀਦਾ ਹੈ, ਜੋ ਇੰਟਰਨੈਸ਼ਨਲ ਲੈਵਲ ’ਤੇ ਆਪਣੀ ਪਹਿਚਾਣ ਬਣਾਏ। ਹੁਣ ਸਮਾਂ ਆ ਗਿਆ ਹੈ, ਸਿੱਕਿਮ ਸਿਰਫ਼ ਹਿਲ ਸਟੇਸ਼ਨ ਨਹੀਂ, ਗਲੋਬਲ ਟੂਰਿਜ਼ਮ ਡੈਸਟੀਨੇਸ਼ਨ ਬਣੇ! ਸਿੱਕਿਮ ਦੀ ਸਮਰੱਥਾ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਸਿੱਕਿਮ ਟੂਰਿਜ਼ਮ ਦਾ complete package ਹੈ! ਇੱਥੇ ਪ੍ਰਕ੍ਰਿਤੀ ਭੀ ਹੈ, ਅਧਿਆਤਮ ਭੀ ਹੈ। ਇੱਥੇ ਝੀਲਾਂ ਹਨ, ਝਰਨੇ ਹਨ, ਪਹਾੜ ਹਨ ਅਤੇ ਸ਼ਾਂਤੀ ਦੀ ਛਾਇਆ ਵਿੱਚ ਵਸੇ ਬੌਧ ਮਠ ਭੀ ਹਨ। ਕੰਚਨਜੰਗਾ ਨੈਸ਼ਨਲ ਪਾਰਕ, UNESCO ਵਰਲਡ ਹੈਰੀਟੇਜ ਸਾਇਟ, ਸਿੱਕਿਮ ਦੀ ਇਸ ਧਰੋਹਰ ’ਤੇ ਸਿਰਫ਼ ਭਾਰਤ ਨਹੀਂ, ਪੂਰੀ ਦੁਨੀਆ ਨੂੰ ਮਾਣ ਹੈ। ਅੱਜ ਜਦ ਇੱਥੇ ਨਵਾਂ ਸਕਾਏਵਾਕ ਬਣ ਰਿਹਾ ਹੈ, ਸਵਰਣ ਜਯੰਤੀ ਪ੍ਰੋਜੈਕਟ ਦਾ ਲੋਕਅਰਪਣ ਹੋ ਰਿਹਾ ਹੈ, ਅਟਲ ਜੀ ਦੀ ਪ੍ਰਤਿਮਾ ਦਾ ਅਨਾਵਰਣ ਕੀਤਾ ਜਾ ਰਿਹਾ ਹੈ, ਇਹ ਸਾਰੇ ਪ੍ਰੋਜੈਕਟ, ਸਿੱਕਿਮ ਦੀ ਨਵੀਂ ਉਡਾਨ ਦੇ ਪ੍ਰਤੀਕ ਹਨ।

 

ਸਾਥੀਓ,

ਸਿੱਕਿਮ ਵਿੱਚ ਐਡਵੇਂਚਰ ਅਤੇ ਸਪੋਰਟਸ ਟੂਰਿਜ਼ਮ ਦਾ ਭੀ ਬਹੁਤ ਪੋਟੈਂਸ਼ਿਅਲ ਹੈ। ਟ੍ਰੇਕਿੰਗ, ਮਾਉਂਟੇਨ ਬਾਇਕਿੰਗ, ਹਾਈ-ਐਲਟੀਟਿਊਡ ਟ੍ਰੇਨਿੰਗ ਜਿਹੀਆਂ ਗਤੀਵਿਧੀਆਂ ਇੱਥੇ ਅਸਾਨੀ ਨਾਲ ਹੋ ਸਕਦੀਆਂ ਹਨ। ਸਾਡਾ ਸੁਪਨਾ ਹੈ ਸਿੱਕਿਮ ਨੂੰ ਕਾਨਫਰੰਸ ਟੂਰਿਜ਼ਮ, ਵੈੱਲਨੈੱਸ ਟੂਰਿਜ਼ਮ ਅਤੇ ਕੰਸਰਟ ਟੂਰਿਜ਼ਮ ਦੀ ਭੀ ਹੱਬ ਬਣਾਇਆ ਜਾਵੇ। ਸਵਰਣ ਜਯੰਤੀ ਕਨਵੈਂਸ਼ਨ ਸੈਂਟਰ, ਇਹੀ ਤਾਂ ਭਵਿੱਖ ਦੀ ਤਿਆਰੀ ਦਾ ਹਿੱਸਾ ਹੈ। ਮੈਂ ਚਾਹੁੰਦਾ ਹਾਂ ਕਿ ਦੁਨੀਆ ਦੇ ਬੜੇ-ਬੜੇ ਕਲਾਕਾਰ ਗੰਗਟੋਕ ਦੀਆਂ ਵਾਦੀਆਂ ਵਿੱਚ ਆ ਕੇ perform ਕਰਨ, ਅਤੇ ਦੁਨੀਆ ਕਹੇ “ਅਗਰ ਕਿਤੇ ਪ੍ਰਕ੍ਰਿਤੀ ਅਤੇ ਸੰਸਕ੍ਰਿਤੀ ਨਾਲ-ਨਾਲ ਹਨ, ਤਾਂ ਉਹ ਸਾਡਾ ਸਿੱਕਿਮ ਹੈ!”

ਸਾਥੀਓ,

G-20 ਸਮਿਟ ਦੀਆਂ ਬੈਠਕਾਂ ਨੂੰ ਭੀ ਅਸੀਂ ਨੌਰਥ ਈਸਟ ਤੱਕ ਇਸ ਲਈ ਲੈ ਕੇ ਆਏ, ਤਾਕਿ ਦੁਨੀਆ ਇੱਥੋਂ ਦੀਆਂ ਸਮੱਰਥਾਵਾਂ ਨੂੰ ਦੇਖ ਸਕੇ, ਇੱਥੇ ਦੀਆਂ ਸੰਭਾਵਨਾਵਾਂ ਨੂੰ ਸਮਝ ਸਕੇ। ਮੈਨੂੰ ਖੁਸ਼ੀ ਹੈ ਕਿ ਸਿੱਕਿਮ ਦੀ NDA ਸਰਕਾਰ ਇਸ ਵਿਜ਼ਨ ਨੂੰ ਤੇਜ਼ੀ ਨਾਲ ਧਰਾਤਲ ’ਤੇ ਉਤਾਰ ਰਹੀ ਹੈ।

ਸਾਥੀਓ,

ਅੱਜ ਭਾਰਤ ਦੁਨੀਆ ਦੀਆਂ ਬੜੀਆਂ ਆਰਥਿਕ ਸ਼ਕਤੀਆਂ ਵਿੱਚੋਂ ਇੱਕ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਸਪੋਰਟਸ ਸੁਪਰਪਾਵਰ ਭੀ ਬਣੇਗਾ। ਅਤੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ, ਨੌਰਥ ਈਸਟ ਅਤੇ ਸਿੱਕਿਮ ਦੀ ਯੁਵਾ ਸ਼ਕਤੀ ਦੀ ਬਹੁਤ ਬੜੀ ਭੂਮਿਕਾ ਹੈ। ਇਹੀ ਧਰਤੀ ਹੈ ਜਿਸ ਨੇ ਸਾਨੂੰ ਬਾਈਚੁੰਗ ਭੂਟਿਯਾ ਜਿਹੇ ਫੁਟਬਾਲ ਲੀਜੈਂਡ ਦਿੱਤੇ। ਇਹੀ ਸਿੱਕਿਮ ਹੈ, ਜਿੱਥੋਂ ਤਰੁਣਦੀਪ ਰਾਏ ਜਿਹੇ ਓਲੰਪੀਅਨ ਨਿਕਲੇ। ਜਸਲਾਲ ਪ੍ਰਧਾਨ ਜਿਹੇ ਖਿਡਾਰੀਆਂ ਨੇ ਭਾਰਤ ਨੂੰ ਗੌਰਵ ਦਿਵਾਇਆ। ਹੁਣ ਸਾਡਾ ਲਕਸ਼ ਹੈ, ਸਿੱਕਿਮ ਦੇ ਹਰ ਪਿੰਡ, ਹਰ ਕਸਬੇ ਤੋਂ ਇੱਕ ਨਵਾਂ ਚੈਂਪੀਅਨ ਨਿਕਲੇ। ਖੇਡ ਵਿੱਚ ਸਿਰਫ਼ ਭਾਗੀਦਾਰੀ ਨਹੀਂ, ਵਿਜੈ ਦਾ ਸੰਕਲਪ ਹੋਵੇ! ਗੰਗਟੋਕ ਵਿੱਚ ਜੋ ਨਵਾਂ ਸਪੋਰਟਸ ਕੰਪਲੈਕਸ ਬਣ ਰਿਹਾ ਹੈ, ਉਹ ਆਉਣ ਵਾਲੇ ਦਹਾਕਿਆਂ ਵਿੱਚ ਚੈਂਪੀਅਨਾਂ ਦੀ ਜਨਮਭੂਮੀ ਬਣੇਗਾ। ‘ਖੇਲੋ ਇੰਡੀਆ’ ਸਕੀਮ ਦੇ ਤਹਿਤ ਸਿੱਕਿਮ ਨੂੰ ਵਿਸ਼ੇਸ਼ ਪ੍ਰਾਥਮਿਕਤਾ ਦਿੱਤੀ ਗਈ ਹੈ। ਟੈਲੰਟ ਨੂੰ ਪਹਿਚਾਣ ਕਰਕੇ, ਟ੍ਰੇਨਿੰਗ, ਟੈਕਨੋਲੋਜੀ ਅਤੇ ਟੂਰਨਾਮੈਂਟ- ਹਰ ਪੱਧਰ ’ਤੇ ਮਦਦ ਦਿੱਤੀ ਜਾ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ, ਸਿੱਕਿਮ ਦੇ ਯੁਵਾਵਾਂ ਦੀ ਇਹ ਊਰਜਾ, ਇਹ ਜੋਸ਼, ਭਾਰਤ ਨੂੰ ਓਲੰਪਿਕ ਪੋਡੀਅਮ ਤੱਕ ਪਹੁੰਚਾਉਣ ਦਾ ਕੰਮ ਕਰੇਗਾ।

ਸਾਥੀਓ,

ਸਿੱਕਿਮ ਦੇ ਆਪ ਸਾਰੇ ਲੋਕ ਸੈਲਾਨੀ ਦੀ ਪਾਵਰ ਨੂੰ ਜਾਣਦੇ ਹੋ, ਸਮਝਦੇ ਹੋ। ਟੂਰਜਿਮ ਸਿਰਫ਼ ਮਨੋਰੰਜਨ ਨਹੀਂ ਹੈ, ਇਹ ਡਾਇਵਰਸਿਟੀ ਦਾ ਸੈਲਿਬ੍ਰੇਸ਼ਨ ਭੀ ਹੈ। ਲੇਕਿਨ ਆਤੰਕੀਆਂ ਨੇ ਜੋ ਕੁਝ ਪਹਿਲਗਾਮ ਵਿੱਚ ਕੀਤਾ, ਉਹ ਸਿਰਫ਼ ਭਾਰਤੀਆਂ ’ਤੇ ਹਮਲਾ ਨਹੀਂ ਸੀ, ਉਹ ਮਾਨਵਤਾ ਦੀ ਆਤਮਾ ’ਤੇ ਹਮਲਾ ਸੀ, ਭਾਈਚਾਰੇ ਦੀ ਭਾਵਨਾ ’ਤੇ ਹਮਲਾ ਸੀ। ਆਤੰਕੀਆਂ ਨੇ ਸਾਡੇ ਅਨੇਕ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਤਾਂ ਖੋਹ ਲਿਆ, ਉਨ੍ਹਾਂ ਨੇ ਸਾਡੇ ਭਾਰਤੀਆਂ ਨੂੰ ਵੰਡਣ ਦੀ ਭੀ ਸਾਜਿਸ਼ ਰਚੀ। ਲੇਕਿਨ ਅੱਜ ਪੂਰੀ ਦੁਨੀਆ ਦੇਖ ਰਹੀ ਹੈ ਕਿ, ਭਾਰਤ ਪਹਿਲੇ ਤੋਂ ਕਿਤੇ ਜ਼ਿਆਦਾ ਇਕਜੁੱਟ ਹੈ! ਅਸੀਂ ਇਕਜੁੱਟ ਹੋ ਕੇ ਆਤੰਕੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਸਾਫ਼ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਸਾਡੀਆਂ ਬੇਟੀਆਂ ਦੇ ਮੱਥੇ ਤੋਂ ਸਿੰਦੂਰ ਪੂੰਝ ਕੇ ਉਨ੍ਹਾਂ ਦਾ ਜੀਣਾ ਹਰਾਮ ਕਰ ਦਿੱਤਾ, ਅਸੀਂ ਆਤੰਕੀਆਂ ਨੂੰ ਅਪ੍ਰੇਸ਼ਨ ਸਿੰਦੂਰ ਨਾਲ ਕਰਾਰਾ ਜਵਾਬ ਦਿੱਤਾ ਹੈ।

ਸਾਥੀਓ,

ਆਤੰਕੀ ਅੱਡੇ ਤਬਾਹ ਹੋਣ ਨਾਲ ਬੌਖਲਾ ਕੇ ਪਾਕਿਸਤਾਨ ਨੇ ਸਾਡੇ ਨਾਗਰਿਕਾਂ ਅਤੇ ਸੈਨਿਕਾਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਵਿੱਚ ਭੀ ਪਾਕਿਸਤਾਨ ਦੀ ਪੋਲ ਹੀ ਖੁੱਲ੍ਹ ਗਈ। ਅਤੇ ਅਸੀਂ ਉਨ੍ਹਾਂ ਦੇ ਕਈ ਏਅਰਬੇਸ ਨੂੰ ਤਬਾਹ ਕਰਕੇ ਦਿਖਾ ਦਿੱਤਾ, ਕਿ ਭਾਰਤ ਕਦ ਕੀ ਕਰ ਸਕਦਾ ਹੈ, ਕਿਤਨਾ ਤੇਜ਼ੀ ਨਾਲ ਕਰ ਸਕਦਾ ਹੈ, ਕਿਤਨਾ ਸਟੀਕ ਕਰ ਸਕਦਾ ਹੈ।

 

ਸਾਥੀਓ,

ਰਾਜ ਦੇ ਰੂਪ ਵਿੱਚ ਸਿੱਕਿਮ ਦੇ 50 ਵਰ੍ਹੇ ਦਾ ਇਹ ਪੜਾਅ ਸਾਡੇ ਸਾਰਿਆਂ ਦੇ ਲਈ ਪ੍ਰੇਰਣਾ ਹੈ। ਵਿਕਾਸ ਦੀ ਇਹ ਯਾਤਰਾ ਹੁਣ ਹੋਰ ਤੇਜ਼ ਹੋਵੇਗੀ। ਹੁਣ ਸਾਡੇ ਸਾਹਮਣੇ 2047 ਹੈ, ਉਹ ਸਾਲ ਜਦ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਅਤੇ ਇਹੀ ਉਹ ਸਮਾਂ ਹੋਵੇਗਾ, ਜਦੋਂ ਸਿੱਕਿਮ ਨੂੰ ਰਾਜ ਬਣੇ 75 ਵਰ੍ਹੇ ਕੰਪਲੀਟ ਹੋ ਜਾਣਗੇ। ਇਸ ਲਈ ਸਾਨੂੰ ਅੱਜ ਇਹ ਲਕਸ਼ ਤੈ ਕਰਨਾ ਹੈ, ਕਿ 75 ਦੇ ਪੜਾਅ ’ਤੇ ਸਾਡਾ ਸਿੱਕਿਮ ਕੈਸਾ ਹੋਵੇਗਾ? ਅਸੀਂ ਸਾਰੇ ਕਿਸ ਪ੍ਰਕਾਰ ਦਾ ਸਿੱਕਿਮ ਦੇਖਣਾ ਚਾਹੁੰਦੇ ਹਾਂ, ਸਾਨੂੰ ਰੋਡਮੈਪ ਬਣਾਉਣਾ ਹੈ, 25 ਸਾਲ ਦੇ ਵਿਜ਼ਨ ਦੇ ਨਾਲ ਕਦਮ ਕਦਮ ’ਤੇ ਕਿਵੇਂ ਅੱਗੇ ਵਧਾਂਗੇ ਇਹ ਸੁਨਿਸ਼ਚਿਤ ਕਰਨਾ ਹੈ। ਹਰ ਕੁਝ ਸਮੇਂ ’ਤੇ ਵਿੱਚ-ਵਿੱਚ ਉਸ ਦੀ ਸਮੀਖਿਆ ਕਰਦੇ ਰਹਿਣਾ ਹੈ। ਅਤੇ ਲਕਸ਼ ਤੋਂ ਅਸੀਂ ਕਿਤਨਾ ਦੂਰ ਹਾਂ, ਕਿਤਨਾ ਤੇਜ਼ੀ ਨਾਲ ਅੱਗੇ ਵਧਣਾ ਹੈ। ਨਵੇਂ ਹੌਸਲੇ, ਨਵੀਂ ਉਮੰਗ, ਨਵੀਂ ਊਰਜਾ ਦੇ ਨਾਲ ਅੱਗੇ ਵਧਣਾ ਹੈ, ਅਸੀਂ ਸਿੱਕਿਮ ਦੀ ਇਕੌਨਮੀ ਦੀ ਰਫ਼ਤਾਰ ਵਧਾਉਣੀ ਹੈ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਾਡਾ ਸਿੱਕਿਮ ਇੱਕ ਵੈੱਲਨੈੱਸ ਸਟੇਟ ਦੇ ਰੂਪ ਵਿੱਚ ਉੱਭਰੇ। ਇਸ ਵਿੱਚ ਭੀ ਵਿਸ਼ੇਸ਼ ਰੂਪ ਨਾਲ ਸਾਡੇ ਨੌਜਵਾਨਾਂ ਨੂੰ ਜ਼ਿਆਦਾ ਅਵਸਰ ਮਿਲੇ। ਸਾਨੂੰ ਸਿੱਕਿਮ ਦੇ ਯੂਥ ਨੂੰ ਸਥਾਨਕ ਜ਼ਰੂਰਤਾਂ ਦੇ ਨਾਲ ਹੀ ਦੁਨੀਆ ਦੀ ਡਿਮਾਂਡ ਦੇ ਲਈ ਭੀ ਤਿਆਰ ਕਰਨਾ ਹੈ। ਦੁਨੀਆ ਵਿੱਚ ਜਿਨ੍ਹਾਂ ਸੈਕਟਰਸ ਵਿੱਚ ਯੂਥ ਦੀ ਡਿਮਾਂਡ ਹੈ, ਉਨ੍ਹਾਂ ਦੇ ਲਈ ਇੱਥੇ ਸਕਿੱਲ ਡਿਵੈਲਪਮੈਂਟ ਦੇ ਨਵੇਂ ਮੌਕੇ ਅਸੀਂ ਬਣਾਉਣੇ ਹਨ।

ਸਾਥੀਓ,

ਆਓ, ਅਸੀਂ ਸਾਰੇ ਮਿਲ ਕੇ ਇੱਕ ਸੰਕਲਪ ਲਈਏ, ਅਗਲੇ 25 ਵਰ੍ਹਿਆਂ ਵਿੱਚ ਸਿੱਕਿਮ ਨੂੰ ਵਿਕਾਸ, ਵਿਰਾਸਤ ਅਤੇ ਵੈਸ਼ਵਿਕ ਪਹਿਚਾਣ ਦਾ ਸਰਬਉੱਚ ਸਿਖਰ ਦਿਲਾਵਾਂਗੇ। ਸਾਡਾ ਸੁਪਨਾ ਹੈ-ਸਿੱਕਿਮ, ਕੇਵਲ ਭਾਰਤ ਦਾ ਨਹੀਂ, ਪੂਰੇ ਵਿਸ਼ਵ ਦਾ ਗ੍ਰੀਨ ਮਾਡਲ ਸਟੇਟ ਬਣੇ। ਇੱਕ ਅਜਿਹਾ ਰਾਜ ਜਿੱਥੋਂ ਦੇ ਹਰ ਨਾਗਰਿਕ ਦੇ ਪਾਸ ਪੱਕੀ ਛੱਤ ਹੋਵੇ, ਇੱਕ ਅਜਿਹਾ ਰਾਜ ਜਿੱਥੇ ਹਰ ਘਰ ਵਿੱਚ ਸੋਲਰ ਪਾਵਰ ਨਾਲ ਬਿਜਲੀ ਆਵੇ, ਇੱਕ ਅਜਿਹਾ ਰਾਜ ਜੋ ਐਗਰੋ-ਸਟਾਰਟ ਅਪਸ, ਟੂਰਿਜ਼ਮ ਸਟਾਰਟਅਪਸ ਵਿੱਚ ਨਵਾਂ ਪਰਚਮ ਲਹਿਰਾਏ, ਜੋ ਐਰਗੈਨਿਕ ਫੂਡ ਦੇ ਐਕਸਪੋਰਟ ਵਿੱਚ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਏ। ਇੱਕ ਅਜਿਹਾ ਰਾਜ ਜਿੱਥੋਂ ਦਾ ਹਰ ਨਾਗਰਿਕ ਡਿਜਿਟਲ ਟ੍ਰਾਂਜੈਕਸ਼ਨ ਕਰੇ, ਜੋ ਵੇਸਟ ਟੂ ਵੈਲਥ ਦੀ ਨਵੀਂ ਉਚਾਈਆਂ ’ਤੇ ਸਾਡੀ ਪਹਿਚਾਣ ਨੂੰ ਪਹੁੰਚਾਏ, ਅਗਲੇ 25 ਸਾਲ ਅਜਿਹੇ ਅਨੇਕ ਲਕਸ਼ਾਂ ਦੀ ਪ੍ਰਾਪਤੀ ਦੇ ਹਨ, ਸਿੱਕਿਮ ਨੂੰ ਵੈਸ਼ਵਿਕ ਮੰਚ ’ਤੇ ਨਵੀਂ ਉਚਾਈ ਦੇਣ ਦੇ ਹਨ। ਆਓ, ਸਾਡੀ ਇਸੇ ਭਾਵਨਾ ਦੇ ਨਾਲ ਅੱਗੇ ਵਧੀਏ ਅਤੇ ਵਿਰਾਸਤ ਨੂੰ, ਇਸੇ ਤਰ੍ਹਾਂ ਅੱਗੇ ਵਧਾਉਂਦੇ ਰਹੀਏ। ਇੱਕ ਵਾਰ ਫਿਰ, ਸਾਰੇ ਸਿੱਕਿਮ ਵਾਸੀਆਂ ਨੂੰ ਇਸ ਮਹੱਤਵਪੂਰਨ 50 ਵਰ੍ਹੇ ਦੀ ਯਾਤਰਾ ’ਤੇ, ਇਸ ਮਹੱਤਵਪੂਰਨ ਅਵਸਰ ’ਤੇ ਦੇਸ਼ਵਾਸੀਆਂ ਦੀ ਤਰਫ਼ੋਂ, ਮੇਰੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
ET@Davos 2026: ‘India has already arrived, no longer an emerging market,’ says Blackstone CEO Schwarzman

Media Coverage

ET@Davos 2026: ‘India has already arrived, no longer an emerging market,’ says Blackstone CEO Schwarzman
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਜਨਵਰੀ 2026
January 23, 2026

Viksit Bharat Rising: Global Deals, Infra Boom, and Reforms Propel India to Upper Middle Income Club by 2030 Under PM Modi