ਵਿਕਸਿਤ ਭਾਰਤ ਦੇ ਟੀਚੇ ਵੱਲ ਵਧਣ ਦਾ ਸਾਡਾ ਸੰਕਲਪ ਬਹੁਤ ਸਪਸ਼ਟ ਹੈ: ਪ੍ਰਧਾਨ ਮੰਤਰੀ
ਅਸੀਂ ਇਕੱਠੇ ਮਿਲ ਕੇ ਇੱਕ ਅਜਿਹੇ ਭਾਰਤ ਦੇ ਨਿਰਮਾਣ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਾਂ, ਜਿੱਥੇ ਕਿਸਾਨ ਖੁਸ਼ਹਾਲ ਅਤੇ ਸਸ਼ਕਤ ਬਣਨ: ਪ੍ਰਧਾਨ ਮੰਤਰੀ
ਅਸੀਂ ਖੇਤੀਬਾੜੀ ਨੂੰ ਵਿਕਾਸ ਦਾ ਪਹਿਲਾ ਇੰਜਣ ਮੰਨਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਇੱਕ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ: ਪ੍ਰਧਾਨ ਮੰਤਰੀ
ਅਸੀਂ ਇੱਕਠੇ ਦੋ ਵੱਡੇ ਟੀਚਿਆਂ 'ਤੇ ਕੰਮ ਕਰ ਰਹੇ ਹਾਂ - ਖੇਤੀਬਾੜੀ ਖੇਤਰ ਦਾ ਵਿਕਾਸ ਅਤੇ ਸਾਡੇ ਪਿੰਡਾਂ ਦੀ ਖੁਸ਼ਹਾਲੀ: ਪ੍ਰਧਾਨ ਮੰਤਰੀ
ਅਸੀਂ ਬਜਟ ਵਿੱਚ 'ਪੀਐੱਮ ਧਨ ਧਾਨਯ ਕ੍ਰਿਸ਼ੀ ਯੋਜਨਾ' ਦਾ ਐਲਾਨ ਕੀਤਾ ਹੈ, ਇਸ ਦੇ ਤਹਿਤ ਦੇਸ਼ ਵਿੱਚ ਸਭ ਤੋਂ ਘੱਟ ਖੇਤੀਬਾੜੀ ਉਤਪਾਦਕਤਾ ਵਾਲੇ 100 ਜ਼ਿਲ੍ਹਿਆਂ ਦੇ ਵਿਕਾਸ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ: ਪ੍ਰਧਾਨ ਮੰਤਰੀ
ਅੱਜ ਲੋਕ ਪੋਸ਼ਣ ਪ੍ਰਤੀ ਬਹੁਤ ਜਾਗਰੂਕ ਹੋ ਗਏ ਹਨ, ਇਸ ਲਈ ਬਾਗਬਾਨੀ, ਡੇਅਰੀ ਅਤੇ ਮੱਛੀ ਪਾਲਣ ਉਤਪਾਦਾਂ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਇਨ੍ਹਾਂ ਖੇਤਰਾਂ ਵਿੱਚ ਭਾਰੀ ਨਿਵੇਸ਼ ਕੀਤਾ ਗਿਆ ਹੈ; ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਨੂੰ ਵਧਾਉਣ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ: ਪ੍ਰਧਾਨ ਮੰਤਰੀ
ਅਸੀਂ ਬਿਹਾਰ ਵਿੱਚ ਮਖਾਨਾ ਬੋਰਡ ਦੇ ਗਠਨ ਦਾ ਐਲਾਨ ਕੀਤਾ ਹੈ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਪੇਂਡੂ ਅਰਥਵਿਵਸਥਾ ਨੂੰ ਖੁਸ਼ਹਾਲ ਬਣਾਉਣ ਲਈ

ਨਮਸਕਾਰ!

ਬਜਟ  ਦੇ ਬਾਅਦ, ਬਜਟ ਨਾਲ ਜੁੜੇ ਵੈਬੀਨਾਰ ਵਿੱਚ ਆਪ ਸਭ ਦੀ ਉਪਸਥਿਤੀ ਬਹੁਤ ਅਹਿਮ ਹੈ।  ਇਸ ਪ੍ਰੋਗਰਾਮ ਨਾਲ ਜੁੜਣ ਲਈ ਆਪ ਸਭ ਦਾ ਧੰਨਵਾਦ।

ਇਸ ਸਾਲ ਦਾ ਬਜਟ,  ਸਾਡੀ ਸਰਕਾਰ  ਦੇ ਤੀਸਰੇ ਟਰਮ ਦਾ ਪਹਿਲਾ ਪੂਰਾ ਬਜਟ ਸੀ।  ਇਸ ਬਜਟ ਵਿੱਚ ਸਾਡੀਆਂ ਨੀਤੀਆਂ ਵਿੱਚ ਨਿਰੰਤਰਤਾ ਲਗਾਤਾਰ ਦਿਖੀ ਹੀ ਹੈ,  ਨਾਲ ਹੀ ਵਿਕਸਿਤ ਭਾਰਤ  ਦੇ ਵਿਜਨ ਵਿੱਚ ਨਵਾਂ ਵਿਸਤਾਰ ਵੀ ਦਿਖਿਆ।  ਬਜਟ ਤੋਂ ਪਹਿਲਾਂ ਤੁਸੀ ਸਾਰੇ ਸਟੇਕਹੋਲਡਰਸ ਨੇ ਜੋ ਇਨਪੁਟ ਦਿੱਤੇ,  ਜੋ ਸੁਝਾਅ ਦਿੱਤੇ, ਉਹ ਬਜਟ ਬਣਾਉਂਦੇ ਸਮੇਂ ਬਹੁਤ ਕੰਮ ਆਏ।  ਹੁਣ ਇਸ ਬਜਟ ਨੂੰ ਹੋਰ ਜ਼ਿਆਦਾ ਪ੍ਰਭਾਵੀ ਰੂਪ ਨਾਲ ਹੇਠਾਂ ਉਤਾਰਣ ਵਿੱਚ, ਸਹੀ ਵਿੱਚ ਉਸ ਦਾ ਚੰਗੇ ਤੋਂ ਚੰਗੇ,  ਜਲਦੀ ਤੋਂ ਜਲਦੀ ਆਉਟਕਮ ਮਿਲੇ,  ਸਾਰੇ ਫ਼ੈਸਲੇ - ਨੀਤੀਆਂ ਪ੍ਰਭਾਵੀ ਬਣਨ ,  ਉਸ ਵਿੱਚ ਆਪ ਸਭ ਦੀ ਭੂਮਿਕਾ ਹੋਰ ਵਧ ਗਈ ਹੈ।

ਸਾਥੀਓ,

ਵਿਕਸਿਤ ਭਾਰਤ  ਦੇ ਲਕਸ਼  ਦੇ ਵੱਲ ਵਧ ਰਹੇ ਭਾਰਤ  ਦੇ ਸੰਕਲਪ ਬਹੁਤ ਸਪੱਸ਼ਟ ਹਨ।  ਅਸੀਂ ਸਾਰੇ ਮਿਲ ਕੇ ਇੱਕ ਅਜਿਹੇ ਭਾਰਤ ਦੇ ਨਿਰਮਾਣ ਵਿੱਚ ਜੁਟੇ ਹਨ,  ਜਿੱਥੇ ਕਿਸਾਨ ਸਮ੍ਰਿੱਧ ਹੋਵੇ,  ਕਿਸਾਨ ਸਸ਼ਕਤ ਹੋਵੇ।  ਸਾਡਾ ਪ੍ਰਯਾਸ ਹੈ ਕਿ ਕੋਈ ਕਿਸਾਨ ਪਿੱਛੇ ਨਾ ਛੁੱਟੇ,  ਹਰ ਇੱਕ ਕਿਸਾਨ ਨੂੰ ਅੱਗੇ ਵਧਾਓ। ਅਸੀਂ ਖੇਤੀਬਾੜੀ ਨੂੰ ਵਿਕਾਸ ਦਾ ਪਹਿਲਾ ਇੰਜਣ ਮੰਣਦੇ ਹੋਏ,  ਆਪਣੇ ਅੰਨਦਾਤਾਵਾਂ ਨੂੰ ਗੌਰਵ ਪੂਰਵ ਸਥਾਨ ਦਿੱਤਾ ਹੈ।  ਅਸੀਂ ਦੋ ਵੱਡੇ ਲਕਸ਼ਾਂ  ਦੇ ਵੱਲ ਇਕੱਠੇ ਵੱਧ ਰਹੇ ਹਾਂ,  ਪਹਿਲਾ- ਖੇਤੀਬਾੜੀ ਸੈਕਟਰ ਦਾ ਵਿਕਾਸ ਅਤੇ ਦੂਜਾ - ਸਾਡੇ ਪਿੰਡਾਂ ਦੀ ਸਮ੍ਰਿੱਧੀ।

 

ਸਾਥੀਓ,

ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ,  6 ਸਾਲ ਪਹਿਲਾਂ ਲਾਗੂ ਕੀਤੀ ਗਈ ਸੀ। ਇਸ ਯੋਜਨਾ  ਦੇ ਤਹਿਤ ਹੁਣ ਤੱਕ ਲਗਭਗ ਪੌਣੇ 4 ਲੱਖ ਕਰੋੜ ਰੁਪਏ ਕਿਸਾਨਾਂ ਨੂੰ ਮਿਲ ਚੁੱਕੇ ਹਨ।  ਇੰਨੀ ਰਾਸ਼ੀ ਕਰੀਬ - ਕਰੀਬ 11 ਕਰੋੜ ਕਿਸਾਨਾਂ  ਦੇ ਖਾਤੇ ਵਿੱਚ ਸਿੱਧੇ ਪਹੁੰਚਾਈ ਗਈ ਹੈ।  6 ਹਜ਼ਾਰ ਰੁਪਏ ਸਾਲਾਨਾ ਦੀ ਇਸ ਆਰਥਿਕ ਮਦਦ ਨਾਲ ਗ੍ਰਾਮੀਣ ਅਰਥਵਿਵਸਥਾ ਸਸ਼ਕਤ ਹੋ ਰਹੀ ਹੈ।  ਅਸੀਂ ਇੱਕ ਕਿਸਾਨ ਕੇਂਦ੍ਰਿਤ ਡਿਜੀਟਲ ਇਨਫ੍ਰਾਸਟ੍ਰਕਚਰ ਤਿਆਰ ਕੀਤਾ ਹੈ ਤਾਂਕਿ ਦੇਸ਼ਭਰ ਦੇ ਕਿਸਾਨਾਂ ਤੱਕ ਇਸ ਯੋਜਨਾ ਦਾ ਲਾਭ ਪਹੁੰਚ ਸਕੇ।

 ਯਾਨੀ ਇਸ ਵਿੱਚ ਕਿਸੇ ਵਿਚੌਲੀਆ ਦੇ ਵੜਣ ਜਾਂ ਲੀਕੇਜ ਦੀ ਗੁੰਜਾਇਸ਼ ਹੀ ਨਾ ਰਹੇ,  no cut ਦੀ ਕੰਪਨੀ।  ਇਹ ਇਸ ਗੱਲ ਦੀ ਉਦਾਹਰਣ ਹੈ ਕਿ ਜੇਕਰ ਤੁਸੀਂ ਜਿਵੇਂ ਐਕਸਪਰਟ ਅਤੇ ਵਿਜਨਰੀ ਲੋਕ ,  ਜੇਕਰ ਉਨ੍ਹਾਂ ਦਾ ਸਹਿਯੋਗ ਹੁੰਦਾ ਹੈ ਤਾਂ ਯੋਜਨਾ ਛੇਤੀ ਤੋਂ ਛੇਤੀ ਸਫਲ ਹੁੰਦੀ ਹੈ ਅਤੇ ਜ਼ਿਆਦਾ ਅੱਛਾ ਨਤੀਜਾ ਦਿੰਦੀ ਹੈ।  ਤੁਹਾਡੇ ਯੋਗਦਾਨ ਨਾਲ ਕਿਸੇ ਵੀ ਯੋਜਨਾ ਨੂੰ ਪੂਰੀ ਮਜਬੂਤੀ ਅਤੇ ਪਾਦਰਸ਼ਿਤਾ  ਦੇ ਨਾਲ ਧਰਾਤਲ ‘ਤੇ ਉਤਾਰਿਆ ਜਾ ਸਕਦਾ ਹੈ।

ਮੈਂ ਇਸ ਦੇ ਲਈ ਆਪ ਸਭ ਦੇ ਸਹਿਯੋਗ ਦੇ ਨਾਲ ਹਮੇਸ਼ਾ ਸਰਗਰਮ ਸਹਿਯੋਗ ਦੇਣ ਲਈ ਤੁਹਾਡੀ ਸਰਾਹਨਾ ਕਰਨਾ ਚਾਹਾਂਗਾ।  ਹੁਣ ਅਸੀਂ ਇਸ ਸਾਲ  ਦੇ ਬਜਟ ਦੀਆਂ ਘੋਸ਼ਣਾਵਾਂ ਨੂੰ ਜ਼ਮੀਨ ‘ਤੇ ਉਤਾਰਣ ਲਈ ਮਿਲ ਕੇ,  ਤੇਜ਼ੀ ਨਾਲ ਕੰਮ ਕਰੀਏ,  ਇਹ ਜ਼ਰੂਰੀ ਹੈ।  ਇਸ ਵਿੱਚ ਵੀ ਤੁਹਾਡਾ ਸਹਿਯੋਗ ਪਹਿਲਾਂ ਦੀ ਤਰ੍ਹਾਂ ਤਾਂ ਮਿਲੇਗਾ ਹੀ,   ਲੇਕਿਨ ਹੋਰ ਜ਼ਿਆਦਾ ਮਿਲੇ ,  ਅਤੇ ਵਿਆਪਕ ਮਿਲੇ ,  ਹਰ ਸੈਕਟਰ ਵਿੱਚ ਮਿਲੇ।

ਸਾਥੀਓ,

ਤੁਸੀਂ ਹੁਣ ਜਾਣਦੇ ਹੋ, ਅੱਜ ਭਾਰਤ ਦਾ ਖੇਤੀਬਾੜੀ ਉਤਪਾਦਨ ਰਿਕਾਰਡ ਪੱਧਰ ‘ਤੇ ਹੈ। 10-11 ਸਾਲ ਪਹਿਲਾਂ ਜੋ ਖੇਤੀਬਾੜੀ ਉਤਪਾਦਨ 265 ਮਿਲੀਅਨ ਟਨ ਦੇ ਕਰੀਬ ਸੀ, ਉਹ ਹੁਣ ਵਧ ਕੇ 330 ਮਿਲੀਅਨ ਟਨ ਤੋਂ ਜ਼ਿਆਦਾ ਹੋ ਗਿਆ ਹੈ। ਇਸ ਤਰ੍ਹਾਂ, ਬਾਗਵਾਨੀ ਨਾਲ ਜੁੜਿਆ ਉਤਪਾਦਨ ਵਧ ਕੇ 350 ਮਿਲੀਅਨ ਟਨ ਤੋਂ ਜ਼ਿਆਦਾ ਹੋ ਗਿਆ ਹੈ। ਇਹ ਸਾਡੀ ਸਰਕਾਰ ਦੇ ਬੀਜ ਤੋਂ ਬਜ਼ਾਰ ਤੱਕ ਦੀ ਅਪ੍ਰੋਚ ਦਾ ਨਤੀਜਾ ਹੈ। ਖੇਤੀਬਾੜੀ ਸੁਧਾਰ, ਕਿਸਾਨਾਂ ਦਾ ਸਸ਼ਕਤੀਕਰਣ ਅਤੇ ਮਜਬੂਤ ਵੈਲਿਊ ਚੇਨ ਨੇ ਇਸ ਨੂੰ ਸੰਭਵ ਬਣਾਇਆ ਹੈ।

 

ਹੁਣ ਸਾਨੂੰ ਦੇਸ਼ ਦੇ agricultural potential ਦਾ ਪੂਰਾ ਇਸਤੇਮਾਲ ਕਰਕੇ ਹੋਰ ਵੀ ਵੱਡੇ targets ਪਾਉਣ ਤੱਕ ਪਹੁੰਚਣਾ ਹੈ। ਇਸ ਦਿਸ਼ਾ ਵਿੱਚ, ਅਸੀਂ ਬਜਟ ਵਿੱਚ ਪ੍ਰਧਾਨ ਮੰਤਰੀ ਧਨ ਧਾਨਕ ਕ੍ਰਿਸ਼ੀ ਯੋਜਨਾ ਦਾ ਐਲਾਨ ਕੀਤਾ ਹੈ, ਇਹ ਮੇਰੇ ਲਈ ਅਤਿਅੰਤ ਮਹੱਤਵਪੂਰਣ ਯੋਜਨਾ ਹੈ।  ਇਸ ਦੇ ਤਹਿਤ ਦੇਸ਼ ਦੇ 100 ਸਭ ਤੋਂ ਘੱਟ ਖੇਤੀਬਾੜੀ ਉਤਪਾਦਕਤਾ ਵਾਲੇ ਜ਼ਿਲ੍ਹੇ, low productivity ਵਾਲੇ ਜ਼ਿਲ੍ਹਿਆਂ ਦੇ ਵਿਕਾਸ ‘ਤੇ ਫੋਕਸ ਕੀਤਾ ਜਾਵੇਗਾ। ਤੁਸੀਂ ਸਭ ਨੇ ਵਿਕਾਸ  ਦੇ ਕਈ ਪੈਰਾਮੀਟਰ ‘ਤੇ Aspirational District ਪ੍ਰੋਗਰਾਮ ਨਾਲ ਮਿਲੇ ਨਤੀਜਿਆਂ ਨੂੰ ਦੇਖਿਆ ਹੈ।

 ਇਨ੍ਹਾਂ ਜ਼ਿਲ੍ਹਿਆਂ ਨੂੰ collaboration, governance ਅਤੇ healthy competition ਦਾ,  ਅਤੇ convergence ਦਾ ਬਹੁਤ ਫਾਇਦਾ ਮਿਲ ਰਿਹਾ ਹੈ। ਮੈਂ ਚਾਹਾਂਗਾ ਕਿ ਤੁਸੀਂ ਸਾਰੇ ਅਜਿਹੇ ਜ਼ਿਲ੍ਹਿਆਂ ਤੋਂ ਮਿਲੇ ਨਤੀਜਿਆਂ ਦਾ ਅਧਿਐਨ ਕਰੇ ਅਤੇ ਉਸ ਦੀ ਲਰਨਿੰਗ ਤੋਂ ਸਿਖਦੇ ਹੋਏ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਨੂੰ ਇਸ 100 ਜ਼ਿਲ੍ਹਿਆਂ ਵਿੱਚ ਬਹੁਤ ਤੇਜ਼ ਗਤੀ ਨਾਲ ਅੱਗੇ ਵਧਾਓ। ਇਸ ਤੋਂ ਇਨ੍ਹਾਂ 100 ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਕਮਾਈ ਵਧਾਉਣ ਵਿੱਚ ਮਦਦ ਮਿਲੇਗੀ।

ਸਾਥੀਓ,

ਪਿਛਲੇ ਕੁਝ ਸਾਲਾਂ ਵਿੱਚ ਸਾਡੇ ਪ੍ਰਯਾਸਾਂ ਨਾਲ ਦੇਸ਼ ਵਿੱਚ ਦਾਲ ਦਾ ਉਤਪਾਦਨ ਵਧਿਆ ਹੈ,  ਅਤੇ ਇਸ ਦੇ ਲਈ ਮੈਂ ਕਿਸਾਨਾਂ ਦਾ ਅਭਿਨੰਦਨ ਵੀ ਕਰਦਾ ਹਾਂ।  ਲੇਕਿਨ , ਹੁਣ ਵੀ ਸਾਡੀ ਘਰੇਲੂ ਖਪਤ ਦਾ 20 ਫ਼ੀਸਦੀ ਵਿਦੇਸ਼ਾਂ ‘ਤੇ ਨਿਰਭਰ ਹੈ,  ਆਯਾਤ ‘ਤੇ ਨਿਰਭਰ ਹੈ ।  ਯਾਨੀ ਸਾਨੂੰ ਆਪਣੇ ਦਾਲਾਂ ਉਤਪਾਦਨ ਨੂੰ ਵਧਾਉਣਾ ਹੀ ਹੋਵੇਗਾ।  

ਅਸੀਂ ਚਨੇ ਅਤੇ ਮੂੰਗ ਵਿੱਚ ਆਤਮਨਿਰਭਰਤਾ ਹਾਸਲ ਕਰ ਲਈ ਹੈ।  ਲੇਕਿਨ ਸਾਨੂੰ ਤੁਅਰ ,  ਉੜਦ ਅਤੇ ਮਸੂਰ  ਦੇ ਉਤਪਾਦਨ ਨੂੰ ਵਧਾਉਣ ਲਈ ਹੋਰ ਤੇਜ਼ੀ ਨਾਲ ਜ਼ਿਆਦਾ ਕੰਮ ਕਰਨਾ ਹੀ ਹੈ।  ਦਾਲ ਉਤਪਾਦਨ ਨੂੰ ਗਤੀ ਦੇਣ ਲਈ ਜ਼ਰੂਰੀ ਹੈ ਕਿ ਉੱਨਤ ਬੀਜਾਂ ਦੀ ਸਪਲਾਈ ਬਣੀ ਰਹੇ,  ਅਤੇ ਹਾਈਬ੍ਰਿਡ ਕਿਸਮਾਂ ਨੂੰ ਹੁਲਾਰਾ ਦਿੱਤਾ ਜਾਵੇ।  ਇਸ ਦੇ ਲਈ ਤੁਹਾਨੂੰ ਸਾਰੀਆਂ ਨੂੰ ਜਲਵਾਯੂ ਪਰਿਵਰਤਨ, ਬਾਜ਼ਾਰ ਦੀ ਅਨਿਸ਼ਚਿਤਤਾ,  ਅਤੇ ਮੁੱਲ ਵਿੱਚ ਆਉਣ ਵਾਲੇ ਉਤਾਰ- ਚੜਾਅ ਅਜਿਹੇ ਚੁਣੌਤੀਆਂ  ਦੇ ਸਮਾਧਾਨ ‘ਤੇ ਫੋਕਸ ਕਰਨਾ ਹੋਵੇਗਾ।

ਸਾਥੀਓ,

ਪਿਛਲੇ ਦਹਾਕੇ ਵਿੱਚ,  ICAR ਨੇ Breeding program ਵਿੱਚ modern tools ਅਤੇ cutting - edge technologies ਦਾ ਇਸਤੇਮਾਲ ਕੀਤਾ।  ਇਸ ਨਾਲ 2014 ਤੋਂ 2024  ਦੇ ਵਿੱਚ ਅਨਾਜ , ਤਿਲਹਨ,  ਦਾਲਾਂ ,  ਚਾਰਾ ,  ਗੰਨਾ ,  ਵੱਖ-ਵੱਖ ਫਸਲਾਂ ਵਿੱਚ 2900 ਤੋਂ ਜ਼ਿਆਦਾ ਨਵੀਆਂ ਕਿਸਮਾਂ ਦਾ ਵਿਕਾਸ ਹੋਇਆ।  ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਸਾਡੇ ਦੇਸ਼  ਦੇ ਕਿਸਾਨਾਂ ਨੂੰ ਇਹ ਨਵੀਂ ਵੈਰਾਇਟੀਜ ਸਸਤੀ ਦਰ ‘ਤੇ ਮਿਲਦੀ ਰਹੇ।  ਸਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕਿਸਾਨਾਂ ਦੀ ਉਪਜ ਮੌਸਮ  ਦੇ ਉਤਾਰ -ਚੜਾਅ ਨਾਲ ਪ੍ਰਭਾਵਿਤ ਨਾ ਹੋਵੇ।

ਤੁਸੀਂ ਜਾਣਦੇ ਹੋ ਕਿ ਬਜਟ ਵਿੱਚ ਇਸ ਵਾਰ ਜਿਆਦਾ ਉਪਜ ਵਾਲੇ ਬੀਜਾਂ ਲਈ ਰਾਸ਼ਟਰੀ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਹੋਇਆ ਹੈ।  ਇਸ ਪ੍ਰੋਗਰਾਮ ਵਿੱਚ ਹੁਣ ਜੋ ਪ੍ਰਾਈਵੇਟ ਸੈਕਟਰ  ਦੇ ਲੋਕ ਹਨ ,  ਉਨ੍ਹਾਂ ਨੂੰ ਮੈਂ ਵਿਸ਼ੇਸ਼ ਤੌਰ ‘ਤੇ ਕਹਾਂਗਾ ਇਨਾਂ ਬੀਜਾਂ ਦੇ ਪ੍ਰਸਾਰ ‘ਤੇ ਜ਼ਰੂਰ ਫੋਕਸ ਕਰੇ।  ਇਹ ਬੀਜ ,  ਛੋਟੇ ਕਿਸਾਨਾਂ ਤੱਕ ਪਹੁੰਚਣ  ਲੱਗੇ,  ਇਸ ਦੇ ਲਈ ਇਨ੍ਹਾਂ ਨੂੰ seed chain ਦਾ ਹਿੱਸਾ ਬਣਾਉਣਾ ਹੋਵੇਗਾ,  ਅਤੇ ਇਹ ਕੰਮ ਸਾਡਾ ਹੈ ਕਿ ਅਸੀਂ ਕਿਵੇਂ ਬਣੇ।

 

ਸਾਥੀਓ,

ਤੁਸੀਂ ਸਾਰੇ ਦੇਖ ਰਹੇ ਹੋ ,  ਅੱਜ ਲੋਕਾਂ ਵਿੱਚ ਪੋਸ਼ਣ ਨੂੰ ਲੈ ਕੇ ਕਾਫ਼ੀ ਜਾਗਰੂਕਤਾ ਵਧੀ ਹੈ।  ਇਸ ਲਈ ,  ਬਾਗਵਾਨੀ ,  ਡੇਅਰੀ ਅਤੇ ਫਿਸ਼ਰੀ ਪ੍ਰੋਡਕਟਸ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਨ੍ਹਾਂ ਸੈਕਟਰਸ ਵਿੱਚ ਕਾਫ਼ੀ ਇਨਵੈਸਟਮੈਂਟ ਕੀਤਾ ਗਿਆ ਹੈ।  ਫਲ ਅਤੇ ਸਬਜ਼ੀਆਂ ਦਾ ਉਤਪਾਦਨ ਵਧਾਉਣ ਲਈ ਅਨੇਕ ਪ੍ਰੋਗਰਾਮ ਚਲਾਏ ਜਾ ਰਹੇ ਹਨ।  ਬਿਹਾਰ ਵਿੱਚ ਮਖਾਣਾ ਬੋਰਡ  ਦੇ ਗਠਨ ਦੀ ਘੋਸ਼ਣਾ ਵੀ ਕੀਤੀ ਗਈ ਹੈ।  ਮੇਰਾ ਆਗ੍ਰਹ ਹੈ ਕਿ ਤੁਸੀ ਸਾਰੇ ਸਟੇਕਹੋਲਡਰਸ ,  diverse nutritional foods  ਦੇ ਪ੍ਰਸਾਰ ਲਈ ਨਵੇਂ ਰਸਤੇ ਤਲਾਸ਼ ਕਰੇ।  ਅਜਿਹੇ ਪੋਸ਼ਣ ਯੁਕਤ ਖਾਦ ਪਦਾਰਥਾਂ ਦੀ ਪਹੁੰਚ ਦੇਸ਼  ਦੇ ਕੋਨੇ - ਕੋਨੇ ਵਿੱਚ ਅਤੇ ਗਲੋਬਲ ਮਾਰਕਿਟ ਤੱਕ ਹੋਣੀ ਚਾਹੀਦੀ ਹੈ। 

ਸਾਥੀਓ,

2019 ਵਿੱਚ ਅਸੀਂ ਪੀਐੱਮ ਮੱਛੀ ਸੰਪਦਾ ਯੋਜਨਾ ਨੂੰ ਲਾਂਚ ਕੀਤਾ ਸੀ।  ਇਸ ਸੈਕਟਰ  ਦੇ ਵੈਲਿਊ ਚੇਨ ਨੂੰ ਮਜਬੂਤ ਬਣਾਉਣ,  ਇਨਫ੍ਰਾਸਟ੍ਰਕਚਰ ਤਿਆਰ ਕਰਨ ਅਤੇ ਇਸ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਣ ਕਦਮ  ਸੀ। ਇਸ ਨਾਲ ਮੱਛੀ ਪਾਲਣ ਦੇ ਖੇਤਰ ਵਿੱਚ production,  productivity ਅਤੇ post - harvest management ਬਿਹਤਰ ਕਰਨ ਵਿੱਚ ਮਦਦ ਮਿਲੀ। ਬੀਤੇ ਸਾਲਾਂ ਵਿੱਚ,  ਕਈ ਯੋਜਨਾਵਾਂ  ਦੇ ਮਾਧਿਅਮ ਨਾਲ ਇਸ ਸੈਕਟਰ ਵਿੱਚ ਨਿਵੇਸ਼ ਵੀ ਵਧਾਇਆ ਗਿਆ,  ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ।  ਅੱਜ ਫਿਸ਼ ਪ੍ਰੋਡਕਸ਼ਨ ਦੁੱਗਣਾ ਹੋ ਚੁੱਕਿਆ ਹੈ,  ਸਾਡਾ ਨਿਰਯਾਤ ਵੀ ਦੁੱਗਣਾ ਹੋ ਚੁੱਕਿਆ ਹੈ।

 ਸਾਡਾ ਪ੍ਰਯਾਸ ਹੈ ਕਿ Indian Exclusive Economic Zone ਅਤੇ ਖੁੱਲ੍ਹੇ ਸਮੁੰਦਰ ਤੋਂ ਸਸਟੇਨੇਬਲ ਮੱਛੀ ਪਾਲਣ ਨੂੰ ਹੁਲਾਰਾ ਮਿਲੇ। ਇਸ ਦੇ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਮੈਂ ਚਾਹਾਂਗਾ,  ਤੁਸੀਂ ਸਾਰੇ ਇਸ ਸੈਕਟਰ ਵਿੱਚ Ease of Doing Business ਨੂੰ ਹੁਲਾਰਾ ਦੇਣ ਵਾਲੇ ਆਈਡੀਆਜ ‘ਤੇ ਮੰਥਨ ਕਰੇ,  ਅਤੇ ਉਸ ‘ਤੇ ਛੇਤੀ ਤੋਂ ਛੇਤੀ ਕੰਮ ਸ਼ੁਰੂ ਕਰੇ।  ਇਸ ਦੇ ਨਾਲ ਹੀ ਸਾਨੂੰ ਆਪਣੇ ਪਰੰਪਰਿਕ ਮਛੇਰੇ ਸਾਥੀਆਂ  ਦੇ ਹਿਤਾਂ ਦੀ ਰੱਖਿਆ ਵੀ ਸੁਨਿਸ਼ਚਿਤ ਕਰਨੀ ਹੋਵੇਗੀ ।

ਸਾਥੀਓ,

ਸਾਡੀ ਸਰਕਾਰ ਗ੍ਰਾਮੀਣ ਅਰਥਵਿਵਸਥਾ ਨੂੰ ਸਮ੍ਰਿੱਧ ਬਣਾਉਣ ਲਈ ਪ੍ਰਤਿਬੱਧ ਹੈ। ਪੀਐੱਮ ਆਵਾਸ ਯੋਜਨਾ -ਗ੍ਰਾਮੀਣ,  ਇਸ ਦੇ ਤਹਿਤ ਕਰੋੜਾ ਗ਼ਰੀਬਾਂ ਨੂੰ ਘਰ ਦਿੱਤਾ ਜਾ ਰਿਹਾ ਹੈ,  ਸਵਾਮਿਤਵ ਯੋਜਨਾ ਨਾਲ ਸੰਪਤੀ ਮਾਲਿਕਾਂ ਨੂੰ Record of Rights ਮਿਲਿਆ ਹੈ।  ਅਸੀਂ ਸੈਲਫ ਹੈਲਪ ਗਰੁੱਪਸ ਦੀ ਆਰਥਿਕ ਤਾਕਤ ਵਧਾਈ ਹੈ,  ਉਨ੍ਹਾਂ ਨੂੰ ਮਦਦ ਵਧਾਈ ਹੈ।  ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾਲ ਛੋਟੇ ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਫਾਇਦਾ ਹੋਇਆ ਹੈ।  ਅਸੀਂ 3 ਕਰੋੜ ਲੱਖਪਤੀ ਦੀਦੀ ਬਣਾਉਣ ਦਾ ਲਕਸ਼ ਰੱਖਿਆ ਹੈ।  ਸਾਡੇ ਪ੍ਰਯਾਸਾਂ ਨਾਲ ਸਵਾ ਕਰੋੜ ਤੋਂ ਜ਼ਿਆਦਾ ਭੈਣਾਂ ਲੱਖਪਤੀ ਦੀਦੀ ਬਣ ਚੁੱਕੀਆਂ ਹਨ।

ਇਸ ਬਜਟ ਵਿੱਚ ਗ੍ਰਾਮੀਣ ਸਮ੍ਰਿੱਧੀ ਅਤੇ ਵਿਕਾਸ  ਦੇ ਪ੍ਰੋਗਰਾਮਾਂ  ਦੇ ਐਲਾਨ ਨਾਲ ਰੋਜ਼ਗਾਰ  ਦੇ ਅਨੇਕ ਨਵੇਂ ਮੌਕਿਆਂ ਦੀ ਸੰਭਾਵਨਾ ਬਣੀ ਹੈ।  ਸਕਲਿੰਗ ਅਤੇ ਟੈਕਨੋਲੋਜੀ ਵਿੱਚ ਨਿਵੇਸ਼ ਨਾਲ ਨਵੇਂ ਮੌਕੇ ਬਣ ਰਹੇ ਹਨ।  ਤੁਸੀਂ ਸਾਰੇ ਇਸ ਮਜ਼ਮੂਨਾਂ ‘ਤੇ ਜ਼ਰੂਰ ਚਰਚਾ ਕਰੇ ਕਿ ਕਿਵੇਂ ਹੁਣ ਚੱਲ ਰਹੀਆਂ ਯੋਜਨਾਵਾਂ ਨੂੰ ਹੋਰ ਪ੍ਰਭਾਵੀ ਬਣਾਇਆ ਜਾਵੇ।  ਇਸ ਦਿਸ਼ਾ ਵਿੱਚ ਤੁਹਾਡੇ ਸੁਝਾਅ ਅਤੇ ਯੋਗਦਾਨ,  ਇਸ ਨਾਲ ਸਕਾਰਾਤਮਕ ਨਤੀਜਾ ਜ਼ਰੂਰ ਮਿਲਣਗੇ।

ਸਾਡੇ ਸਾਰਿਆਂ ਦੀ ਸਰਗਰਮ ਭਾਗੀਦਾਰੀ ਨਾਲ ਹੀ,  ਪਿੰਡ ਸਸ਼ਕਤ ਹੋਣਗੇ,  ਗ੍ਰਾਮੀਣ ਪਰਿਵਾਰ ਸਸ਼ਕਤ ਹੋਣਗੇ।  ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਵੈਬੀਨਾਰ ਸੱਚੇ ਅਰਥ ਵਿੱਚ,  ਛੇਤੀ ਤੋਂ ਛੇਤੀ,  ਘੱਟ ਤੋਂ ਘੱਟ ਸਮੇਂ ਵਿੱਚ ,  ਚੰਗੇ ਤੋਂ ਚੰਗੇ ਢੰਗ ਨਾਲ ,  ਬਜਟ ਨੂੰ ਲਾਗੂ ਕਰਨ ਦਾ ਅਤੇ ਉਹ ਵੀ ਆਪ ਸਭ ਦੇ ਸਹਿਯੋਗ ਅਤੇ ਸੁਝਾਅ ਨਾਲ ਕਰਨ ਦਾ,  ਹੁਣ ਅਜਿਹਾ ਨਾ ਹੋਵੇ ਕਿ ਇਸ ਵੈਬੀਨਾਰ ਵਿੱਚ ਬਜਟ ਨਵਾਂ ਬਣਾਉਣ ਦੀ ਚਰਚਾ ਹੋਵੇ।  ਹੁਣ ਇਹ ਬਜਟ ਬਣ ਚੁੱਕਿਆ ਹੈ,  ਹੁਣ ਇਹ ਯੋਜਨਾ ਆ ਚੁੱਕੀ ਹੈ।  ਹੁਣ ਸਾਡਾ ਸਾਰਾ ਫੋਕਸ ਐਕਸ਼ਨ ‘ਤੇ ਹੋਣਾ ਚਾਹੀਦਾ ਹੈ।

ਐਕਸ਼ਨ  ਦੇ ਅੰਦਰ ਮੁਸ਼ਕਲਾਂ ਕੀ ਹਨ,  ਕਮੀਆਂ ਕੀ ਹਨ ,  ਕਿਸ ਪ੍ਰਕਾਰ  ਦੇ ਬਦਲਾਅ ਦੀ ਜ਼ਰੂਰਤ ਹੈ,  ਉਸ ‘ਤੇ ਜ਼ਰੂਰ  ਧਿਆਨ ਦਿਓ।  ਤਦ ਤਾਂ ਜਾ ਕੇ  ਇਹ ਵੈਬੀਨਾਰ ਪਰਿਣਾਮਕਾਰੀ ਹੋਵੇਗਾ।  ਨਹੀਂ ਤਾਂ ਅਸੀ ਇੱਕ ਸਾਲ  ਦੇ ਬਾਅਦ ਜੋ ਬਜਟ ਆਉਣ ਵਾਲਾ ਹੈ ,  ਉਸ ਦੀ ਚਰਚਾ ਅੱਜ ਕਰ ਲਵਾਂਗੇ ,  ਤਾਂ ਹੁਣ ਜੋ ਹੋਇਆ ਹੈ ,  ਉਸ ਦਾ ਫਾਇਦਾ ਨਹੀਂ ਮਿਲੇਗਾ।  ਅਤੇ ਇਸ ਲਈ ਮੇਰਾ ਤੁਹਾਨੂੰ ਸਭ ਨੂੰ ਆਗ੍ਰਿਹ ਹੈ ਕਿ ਅਸੀਂ, ਜੋ ਬਜਟ ਆਇਆ ਹੈ ,  ਹੁਣ ਉਸੇ ਬਜਟ ਨਾਲ ਅਸੀਂ ਇੱਕ ਸਾਲ ਵਿੱਚ ਲਕਸ਼ ਹਾਸਲ ਕਰਨਾ ਹੋਵੇ ,  ਅਤੇ ਉਸ ਵਿੱਚ ਸਰਕਾਰ ਇਕੱਲੀ ਨਹੀਂ,  ਇਸ ਖੇਤਰ  ਦੇ ਸਾਰੇ ਸਟੇਕਹੋਲਡਰਸ,  ਇੱਕ ਦਿਸ਼ਾ ਵਿੱਚ ,  ਇੱਕ ਮਤ  ਦੇ ਨਾਲ,  ਇੱਕ ਲਕਸ਼  ਦੇ ਨਾਲ ,  ਚੱਲ ਪੈਣ।  ਇਹੀ ਇੱਕ ਉਮੀਦ ਦੇ ਨਾਲ ਆਪ ਸਭ ਦਾ ਬਹੁਤ - ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
How NPS transformed in 2025: 80% withdrawals, 100% equity, and everything else that made it a future ready retirement planning tool

Media Coverage

How NPS transformed in 2025: 80% withdrawals, 100% equity, and everything else that made it a future ready retirement planning tool
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਦਸੰਬਰ 2025
December 20, 2025

Empowering Roots, Elevating Horizons: PM Modi's Leadership in Diplomacy, Economy, and Ecology