“ਉਦਯੋਗਿਕ ਸਿਖਲਾਈ ਸੰਸਥਾਨ (ਆਈਟੀਆਈ) ਦੇ 9 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਕੌਸ਼ਲ ਦੀਕਸ਼ਾਂਤ ਸਮਾਰੋਹ ਦੇ ਮੌਕੇ ’ਤੇ ਅੱਜ ਇਤਿਹਾਸ ਰਚਿਆ ਗਿਆ”
“ਵਿਸ਼ਵਕਰਮਾ ਜਯੰਤੀ ਹਰ ਉਸ ਵਿਅਕਤੀ ਦਾ ਸਨਮਾਨ ਹੈ ਜੋ ਸਹੀ ਅਰਥਾਂ ਵਿੱਚ ਸਖ਼ਤ ਮਿਹਨਤ ਕਰਦਾ ਹੈ, ਇਹ ਕਿਰਤ ਦਾ ਦਿਨ ਹੈ”
“ਭਾਰਤ ਵਿੱਚ, ਅਸੀਂ ਹਮੇਸ਼ਾ ਮਜ਼ਦੂਰ ਦੇ ਕੌਸ਼ਲ ਵਿੱਚ ਰੱਬ ਦਾ ਚਿੱਤਰ ਦੇਖਿਆ ਹੈ, ਉਹ ਵਿਸ਼ਵਕਰਮਾ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ”
“ਇਸ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਲਈ, ਇਹ ਬਹੁਤ ਲਾਜ਼ਮੀ ਹੈ ਕਿ ਭਾਰਤ ਦੇ ਯੁਵਾ ਸਿੱਖਿਆ ਦੇ ਨਾਲ-ਨਾਲ ਕੌਸ਼ਲ ਵਿੱਚ ਵੀ ਨਿਪੁੰਨ ਹੋਣ”
“ਆਈਟੀਆਈ ਤੋਂ ਤਕਨੀਕੀ ਸਿਖਲਾਈ ਲੈਣ ਵਾਲੇ ਨੌਜਵਾਨਾਂ ਦੀ ਫ਼ੌਜ ਵਿੱਚ ਭਰਤੀ ਲਈ ਵਿਸ਼ੇਸ਼ ਵਿਵਸਥਾ”
“ਇਸ ਵਿੱਚ ਆਈਟੀਆਈਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਸਾਡੇ ਨੌਜਵਾਨਾਂ ਨੂੰ ਇਨ੍ਹਾਂ ਸੰਭਾਵਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ”
ਭਾਰਤ ਕੋਲ ਕੌਸ਼ਲ ਦੀ ਗੁਣਵੱਤਾ ਵੀ ਹੈ, ਅਤੇ ਵਿਵਿਧਤਾ ਵੀ ਹੈ”
“ਜਦੋਂ ਯੁਵਾ ਵਿੱਚ ਸਿੱਖਿਆ ਦੇ ਨਾਲ-ਨਾਲ ਕੌਸ਼ਲ ਦੀ ਸ਼ਕਤੀ ਹੁੰਦੀ ਹੈ, ਤਾਂ ਉਸ ਦਾ ਆਤਮਵਿਸ਼ਵਾਸ ਆਪਣੇ ਆਪ ਵਧਦਾ ਹੈ”
“ਬਦਲਦੀਆਂ ਆਲਮੀ ਪਰਿਸਥਿਤੀਆਂ ਵਿੱਚ, ਦੁਨੀਆ ਦਾ ਭਰੋਸਾ ਭਾਰਤ ਵਿੱਚ ਵਧਿਆ ਹੈ”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲੀ ਵਾਰ ਕੌਸ਼ਲ ਦੀਕਸ਼ਾਂਤ ਸਮਾਰੋਹ ਵਿਖੇ ਉਦਯੋਗਿਕ ਸਿਖਲਾਈ ਸੰਸਥਾਨ (ਆਈਟੀਆਈ) ਦੇ ਵਿਦਿਆਰਥੀਆਂ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ।

ਨਮਸਕਾਰ!

ਅੱਜ ਮੇਰਾ ਸੁਭਾਗ ਕਿ ਮੈਨੂੰ ਦੇਸ਼ ਦੇ ਲੱਖਾਂ ITI ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਸਕਿੱਲ ਡਿਵੈਲਪਮੈਂਟ ਨਾਲ ਸਬੰਧਿਤ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀ, ਅਧਿਆਪਕ, ਸਿੱਖਿਆ ਜਗਤ ਦੇ ਹੋਰ ਪਤਵੰਤੇ, ਦੇਵੀਓ ਅਤੇ ਸੱਜਣੋ!

ਅੱਜ 21ਵੀਂ ਸਦੀ ਵਿੱਚ ਅੱਗੇ ਵਧਦੇ ਹੋਏ ਸਾਡੇ ਦੇਸ਼ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਗਿਆ ਹੈ। ਪਹਿਲੀ ਵਾਰ ITI ਦੇ 9 ਲੱਖ ਤੋਂ ਵੱਧ ਵਿਦਿਆਰਥੀਆਂ ਤੇ ਵਿਦਿਆਰਥਣਾਂ ਦਾ ਕੌਸ਼ਲ ਦੀਕਸ਼ਾਂਤ ਸਮਾਰੋਹ ਆਯੋਜਿਤ ਕੀਤਾ ਗਿਆ ਹੈ। 40 ਲੱਖ ਤੋਂ ਵੱਧ Students ਵਰਚੁਅਲ ਮਾਧਿਅਮ ਰਾਹੀਂ ਸਾਡੇ ਨਾਲ ਜੁੜੇ ਹੋਏ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਕੌਸ਼ਲ ਕਨਵੋਕੇਸ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਅੱਜ ਸੋਨੇ ’ਤੇ ਸੁਹਾਗਾ ਹੈ। ਅੱਜ ਭਗਵਾਨ ਵਿਸ਼ਵਕਰਮਾ ਦਾ ਜਨਮ ਦਿਨ ਵੀ ਹੈ। ਇਹ ਕੌਸ਼ਲ ਦੀਕਸ਼ਾਂਤ ਸਮਾਰੋਹ, ਆਪਣੇ ਹੁਨਰ ਨਾਲ ਨਵੀਨਤਾ ਦੇ ਮਾਰਗ 'ਤੇ ਤੁਹਾਡਾ ਪਹਿਲਾ ਕਦਮ, ਅਤੇ ਵਿਸ਼ਵਕਰਮਾ ਜਯੰਤੀ ਦਾ ਸ਼ੁਭ ਅਵਸਰ! ਕਿੰਨਾ ਸ਼ਾਨਦਾਰ ਇਤਫ਼ਾਕ ਹੈ। ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਤੁਹਾਡੀ ਸ਼ੁਰੂਆਤ ਜਿੰਨੀ ਸੁਖਾਵੀਂ ਹੈ, ਤੁਹਾਡੇ ਆਉਣ ਵਾਲੇ ਕੱਲ੍ਹ ਦੀ ਯਾਤਰਾ ਵੀ ਵਧੇਰੇ ਸਿਰਜਣਾਤਮਕ ਹੋਵੇਗੀ। ਤੁਹਾਨੂੰ ਅਤੇ ਸਾਰੇ ਦੇਸ਼ ਵਾਸੀਆਂ ਨੂੰ ਭਗਵਾਨ ਵਿਸ਼ਵਕਰਮਾ ਜਯੰਤੀ ਦੀਆਂ ਬਹੁਤ ਬਹੁਤ ਵਧਾਈਆਂ।

ਸਾਥੀਓ,

ਵਿਸ਼ਵਕਰਮਾ ਜਯੰਤੀ, ਇਹ ਹੁਨਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਤਿਉਹਾਰ ਹੈ। ਜਿਵੇਂ ਮੂਰਤੀਕਾਰ ਕੋਈ ਮੂਰਤੀ ਬਣਾਉਂਦਾ ਹੈ, ਪਰ ਜਦੋਂ ਤੱਕ ਉਸ ਦੀ ਪ੍ਰਾਣ ਪ੍ਰਤਿਸ਼ਠਾ ਨਹੀਂ ਹੁੰਦੀ, ਉਸ ਮੂਰਤੀ ਨੂੰ ਰੱਬ ਦਾ ਰੂਪ ਨਹੀਂ ਕਿਹਾ ਜਾਂਦਾ। ਅੱਜ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਵਿਸ਼ਵਕਰਮਾ ਜਯੰਤੀ ਵਾਲੇ ਦਿਨ ਤੁਹਾਡੇ ਹੁਨਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ, ਤੁਹਾਡੇ ਹੁਨਰ ਨੂੰ ਮਾਨਤਾ ਮਿਲ ਰਹੀ ਹੈ। ਵਿਸ਼ਵਕਰਮਾ ਜਯੰਤੀ ਸਹੀ ਅਰਥਾਂ ਵਿੱਚ ਮਿਹਨਤ ਕਰਨ ਵਾਲੇ ਵਿਅਕਤੀ ਦਾ ਸਨਮਾਨ ਹੈ, ਇਹ ਕਿਰਤੀ ਦਾ ਦਿਨ ਹੈ। ਸਾਡੇ ਦੇਸ਼ ਵਿੱਚ ਕਿਰਤੀ ਦੇ ਹੁਨਰ ਵਿੱਚ ਈਸ਼ਵਰ ਦਾ ਅੰਸ਼ ਦੇਖਿਆ ਗਿਆ ਹੈ, ਉਹ ਵਿਸ਼ਵਕਰਮਾ ਦੇ ਰੂਪ ਵਿੱਚ ਦੇਖਿਆ ਗਿਆ ਹੈ। ਭਾਵ ਅੱਜ ਤੁਹਾਡੇ ਕੋਲ ਜੋ ਹੁਨਰ ਅਤੇ ਸਕਿੱਲ ਹੈ, ਉਸ ਵਿੱਚ ਕਿਤੇ ਨਾ ਕਿਤੇ ਈਸ਼ਵਰ ਦਾ ਅੰਸ਼ ਹੈ। ਮੈਂ ਸਮਝਦਾ ਹਾਂ ਕਿ ਇਹ ਸਮਾਰੋਹ ਭਗਵਾਨ ਵਿਸ਼ਵਕਰਮਾ ਨੂੰ ਇੱਕ ਭਾਵਨਾਤਮਕ ਸ਼ਰਧਾਂਜਲੀ ਵਾਂਗ ਹੈ। ਕੌਸ਼ਲਾਂਜਲੀ ਕਹੋ ਜਾਂ ਕਰਮਾਂਜਲੀ ਕਹੋ, ਵਿਸ਼ਵਕਰਮਾ ਦੀ ਜਯੰਤੀ ਤੋਂ ਵਧੀਆ ਦਿਨ ਹੋਰ ਕੀ ਹੋ ਸਕਦਾ ਹੈ।

ਸਾਥੀਓ,

ਪਿਛਲੇ 8 ਸਾਲਾਂ ਵਿੱਚ, ਦੇਸ਼ ਨੇ ਭਗਵਾਨ ਵਿਸ਼ਵਕਰਮਾ ਦੀ ਪ੍ਰੇਰਣਾ ਨਾਲ ਕਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਇਹ ਸਾਡੀ 'ਸ਼੍ਰਮ ਏਵ ਜਯਤੇ' ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਯਤਨ ਹੈ। ਅੱਜ ਦੇਸ਼ ਇਕ ਵਾਰ ਫਿਰ ਸਕਿੱਲ ਨੂੰ ਸਨਮਾਨ ਦੇ ਰਿਹਾ ਹੈ, ਸਕਿੱਲ ਡਿਵੈਲਪਮੈਂਟ 'ਤੇ ਵੀ ਓਨਾ ਹੀ ਜ਼ੋਰ ਦੇ ਰਿਹਾ ਹੈ। ਇਸ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਦੇ ਨੌਜਵਾਨ ਸਿੱਖਿਆ ਦੇ ਨਾਲ-ਨਾਲ Skill ਵਿੱਚ ਵੀ ਨਿਪੁੰਨ ਹੋਣ। ਇਸ ਸੋਚ ਨਾਲ ਸਾਡੀ ਸਰਕਾਰ ਨੇ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਨਵੀਆਂ ਸੰਸਥਾਵਾਂ ਦੀ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਸਾਡੇ ਦੇਸ਼ ਵਿੱਚ ਪਹਿਲੀ ITI ਦੀ ਸਥਾਪਨਾ 1950 ਵਿੱਚ ਹੋਈ ਸੀ। ਇਸ ਤੋਂ ਬਾਅਦ ਦੇ ਸੱਤ ਦਹਾਕਿਆਂ ਵਿੱਚ ਲਗਭਗ 10 ਹਜ਼ਾਰ ITI ਬਣੇ। ਸਾਡੀ ਸਰਕਾਰ ਦੇ 8 ਸਾਲਾਂ ਵਿੱਚ ਦੇਸ਼ ਵਿੱਚ ਲਗਭਗ 5 ਹਜ਼ਾਰ ਨਵੇਂ it is ਬਣੇ ਹਨ। ਪਿਛਲੇ 8 ਸਾਲਾਂ ਦੌਰਾਨ ITIs ਵਿੱਚ 4 ਲੱਖ ਤੋਂ ਵੱਧ ਨਵੀਆਂ ਸੀਟਾਂ ਵੀ ਜੋੜੀਆਂ ਗਈਆਂ ਹਨ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ National Skill Training Institutes, Indian Institute of Skills ਤੇ ਹਜ਼ਾਰਾਂ ਹੁਨਰ ਵਿਕਾਸ ਕੇਂਦਰ ਵੀ ਖੋਲ੍ਹੇ ਗਏ ਹਨ। ਸਕੂਲ ਪੱਧਰ 'ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ 5,000 ਤੋਂ ਵੱਧ Skill Hubs ਵੀ ਖੋਲ੍ਹਣ ਜਾ ਰਹੀ ਹੈ। ਦੇਸ਼ ਵਿੱਚ ਜੋ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕੀਤੀ ਗਈ ਹੈ, ਉਸ ਵਿੱਚ Experience Based Learning ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਸਕੂਲਾਂ ਵਿੱਚ Skill Courses introduce ਕੀਤੇ ਜਾ ਰਹੇ ਹਨ।

ITIs ਦੇ ਤੁਹਾਡੇ ਸਾਰੇ Students ਲਈ, ਸਰਕਾਰ ਨੇ ਇੱਕ ਹੋਰ ਫ਼ੈਸਲਾ ਲਿਆ ਹੈ, ਜਿਸਦਾ ਤੁਹਾਨੂੰ ਸਾਰਿਆਂ ਨੂੰ ਫਾਇਦਾ ਹੋ ਰਿਹਾ ਹੈ। 10ਵੀਂ ਪਾਸ ਕਰਕੇ ITIs ਵਿੱਚ ਆਉਣ ਵਾਲੇ ਵਿਦਿਆਰਥੀ ਵੀ ਨੈਸ਼ਨਲ ਓਪਨ ਸਕੂਲ ਰਾਹੀਂ 12ਵੀਂ ਪਾਸ ਸਰਟੀਫਿਕੇਟ ਅਸਾਨੀ ਨਾਲ ਪ੍ਰਾਪਤ ਕਰ ਰਹੇ ਹਨ। ਇਸ ਨਾਲ ਤੁਹਾਨੂੰ ਅਗਲੇਰੀ ਪੜ੍ਹਾਈ ਵਿੱਚ ਵਧੇਰੇ ਅਸਾਨੀ ਹੋਵੇਗੀ। ਤੁਹਾਡੇ ਲਈ ਇੱਕ ਹੋਰ ਮਹੱਤਵਪੂਰਨ ਫ਼ੈਸਲਾ ਕੁਝ ਮਹੀਨੇ ਪਹਿਲਾਂ ਹੀ ਲਿਆ ਗਿਆ ਹੈ। ਹੁਣ ਸਾਡੀ ਫੌਜ ਵਿੱਚ ITIs ਤੋਂ ਤਕਨੀਕੀ ਟ੍ਰੇਨਿੰਗ ਲੈ ਕੇ ਨਿਕਲੇ ਨੌਜਵਾਨਾਂ ਦੀ ਭਰਤੀ ਦਾ ਵਿਸ਼ੇਸ਼ ਪ੍ਰਬੰਧ ਹੈ। ਭਾਵ ਹੁਣ ITIs ਤੋਂ ਬਾਹਰ ਆਏ ਨੌਜਵਾਨਾਂ ਨੂੰ ਫੌਜ ਵਿੱਚ ਵੀ ਮੌਕਾ ਮਿਲੇਗਾ।

ਸਾਥੀਓ,

ਚੌਥੀ ਉਦਯੋਗਿਕ ਕ੍ਰਾਂਤੀ ਦੇ ਇਸ ਦੌਰ ਵਿੱਚ, 'ਇੰਡਸਟ੍ਰੀ 4.0', ਉਦਯੋਗਿਕ ਸਿਖਲਾਈ ਸੰਸਥਾਵਾਂ - ITIs ਦੀ ਵੀ ਭਾਰਤ ਦੀ ਸਫ਼ਲਤਾ ਵਿੱਚ ਵੱਡੀ ਭੂਮਿਕਾ ਹੈ। ਬਦਲਦੇ ਸਮੇਂ ਵਿੱਚ Nature of Job ਵੀ ਬਦਲ ਰਹੀ ਹੈ, ਇਸ ਲਈ ਸਰਕਾਰ ਨੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਹੈ ਕਿ ਸਾਡੀਆਂ ITIs ਵਿੱਚ ਪੜ੍ਹ ਰਹੇ Students ਨੂੰ ਹਰ ਆਧੁਨਿਕ ਕੋਰਸ ਦੀ ਸਹੂਲਤ ਵੀ ਮਿਲੇ। ਅੱਜ ਕੋਡਿੰਗ ਤੋਂ ਲੈ ਕੇ Artificial Intelligence, ਰੋਬੋਟਿਕਸ, 3D ਪ੍ਰਿੰਟਿੰਗ, ਡ੍ਰੋਨ ਟੈਕਨੋਲੋਜੀ, ਟੈਲੀ-ਮੈਡੀਸਿਨ ਨਾਲ ਸਬੰਧਿਤ ਬਹੁਤ ਸਾਰੇ ਕੋਰਸ ITIs ਵਿੱਚ ਸ਼ੁਰੂ ਕੀਤੇ ਗਏ ਹਨ। ਤੁਸੀਂ ਇਹ ਵੀ ਦੇਖ ਰਹੇ ਹੋ ਕਿ ਕਿਵੇਂ ਅੱਜ ਭਾਰਤ Renewable Energy ਦੇ ਖੇਤਰ ਵਿੱਚ, Solar Power ਦੇ ਖੇਤਰ ਵਿੱਚ, Electric Vehicles ਦੇ ਖੇਤਰ ਵਿੱਚ ਲੀਡ ਲੈ ਰਿਹਾ ਹੈ। ਸਾਡੀਆਂ ਅਨੇਕ ITIs ਵਿੱਚ ਇਹਨਾਂ ਨਾਲ ਜੁੜੇ ਕੋਰਸਾਂ ਦੀ ਸ਼ੁਰੂਆਤ ਨਾਲ, ਤੁਹਾਡੇ ਜਿਹੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨਾ ਹੋਰ ਵਧੇਰੇ ਆਸਾਨ ਹੋ ਜਾਵੇਗਾ।

ਸਾਥੀਓ,

ਅੱਜ ਜਿਵੇਂ-ਜਿਵੇਂ ਦੇਸ਼ ਵਿੱਚ ਟੈਕਨੋਲੋਜੀ ਦਾ ਵਿਸਤਾਰ ਹੋ ਰਿਹਾ ਹੈ, ਤਿਵੇਂ–ਤਿਵੇਂ Job opportunities ਵੀ ਵਧ ਰਹੀਆਂ ਹਨ। ਜਿਵੇਂ ਅੱਜ ਜਦੋਂ ਦੇਸ਼ ਹਰ ਪਿੰਡ ਨੂੰ ਆਪਟੀਕਲ ਫਾਈਬਰ ਮੁਹੱਈਆ ਕਰਵਾ ਰਿਹਾ ਹੈ, ਲੱਖਾਂ ਕੌਮਨ ਸਰਵਿਸ ਸੈਂਟਰ ਖੋਲ੍ਹ ਰਿਹਾ ਹੈ, ਤਾਂ ITIs ’ਚੋਂ ਪੜ੍ਹ ਕੇ ਨਿੱਕਲੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਲਈ ਪਿੰਡਾਂ ਵਿੱਚ ਵੱਧ ਤੋਂ ਵੱਧ ਮੌਕੇ ਬਣ ਰਹੇ ਹਨ। ਚਾਹੇ ਪਿੰਡ-ਪਿੰਡ ਵਿੱਚ ਮੋਬਾਈਲ ਰਿਪੇਅਰ ਦਾ ਕੰਮ ਹੋਵੇ, ਖੇਤੀ ਵਿੱਚ ਨਵੀਂ ਤਕਨੀਕ ਨਾਲ ਸਬੰਧਿਤ ਕੰਮ ਹੋਵੇ, ਡ੍ਰੋਨ ਨਾਲ ਖਾਦ ਜਾਂ ਦਵਾਈ ਛਿੜਕਣ ਦਾ ਕੰਮ ਹੋਵੇ, ਇਸ ਤਰ੍ਹਾਂ ਦੀਆਂ ਕਈ ਨਵੀਆਂ ਕਿਸਮਾਂ ਦੀਆਂ ਨੌਕਰੀਆਂ ਗ੍ਰਾਮੀਣ ਅਰਥਵਿਵਸਥਾ ਵਿੱਚ ਸ਼ਾਮਲ ਹੋ ਰਹੀਆਂ ਹਨ। ਇਨ੍ਹਾਂ ਸੰਭਾਵਨਾਵਾਂ ਦਾ ਸਾਡੇ ਨੌਜਵਾਨਾਂ ਨੂੰ ਪੂਰਾ ਲਾਭ ਮਿਲੇ, ਇਸ ਵਿੱਚ ਵਿੱਚ ITIs ਦਾ ਰੋਲ ਬਹੁਤ ਅਹਿਮ ਹੈ। ਸਰਕਾਰ ਇਸੇ ਸੋਚ ਨਾਲ ਲਗਾਤਾਰ ITIs ਨੂੰ ਅੱਪਗ੍ਰੇਡ ਕਰਨ ਦਾ ਵੀ ਕੰਮ ਕਰ ਰਹੀ ਹੈ, ਸਮੇਂ ਅਨੁਸਾਰ ਬਦਲਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸਾਥੀਓ,

ਸਕਿੱਲ ਡਿਵੈਲਪਮੈਂਟ ਦੇ ਨਾਲ ਹੀ ਨੌਜਵਾਨਾਂ ਵਿੱਚ ਸੌਫ਼ਟ ਸਕਿੱਲਜ਼ ਦਾ ਹੋਣਾ ਵੀ ਉਨਾ ਹੀ ਜ਼ਰੂਰੀ ਹੈ। ITIs ਵਿੱਚ ਵੀ ਇਸ ਪਾਸੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਬਿਜ਼ਨਸ ਪਲਾਨ ਕਿਵੇਂ ਬਣਾਉਣਾ ਹੈ, ਬੈਂਕਾਂ ਤੋਂ ਲੋਨ ਲੈਣ ਦੀਆਂ ਕਿਹੜੀਆਂ ਯੋਜਨਾਵਾਂ ਹਨ, ਲੋੜੀਂਦੇ ਫਾਰਮ ਕਿਵੇਂ ਭਰਨੇ ਹਨ, ਨਵੀਂ ਕੰਪਨੀ ਕਿਵੇਂ ਰਜਿਸਟਰ ਕਰਨੀ ਹੈ, ਇਸ ਨਾਲ ਜੁੜੀ ਜਾਣਕਾਰੀ ਵੀ ਤੁਹਾਡੇ ਕੋਰਸ ਦੇ ਨਾਲ ਦਿੱਤੀ ਜਾ ਰਹੀ ਹੈ। ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਅੱਜ ਭਾਰਤ ਕੋਲ Skill ਵਿੱਚ Quality ਵੀ ਆ ਰਹੀ ਹੈ ਅਤੇ Diversity ਵੀ। ਬੀਤੇ ਕੁਝ ਸਮੇਂ ਦੌਰਾਨ ਸਾਡੇ ITIs ਪਾਸ-ਆਊਟਸ ਨੂੰ World Skills Competitions ਵਿੱਚ ਬਹੁਤ ਸਾਰੇ ਵੱਡੇ ਇਨਾਮ ਜਿੱਤੇ ਹਨ।

ਸਾਥੀਓ,

ਸਕਿੱਲ ਡਿਵੈਲਪਮੈਂਟ ਨਾਲ ਜੁੜਿਆ ਇਕ ਹੋਰ ਪੱਖ ਹੈ, ਜਿਸ 'ਤੇ ਚਰਚਾ ਕੀਤੀ ਜਾਣੀ ਵੀ ਉਨੀ ਹੀ ਜ਼ਰੂਰੀ ਹੈ। ਜਦੋਂ ਕਿਸੇ ਨੌਜਵਾਨ ਕੋਲ ਪੜ੍ਹਾਈ ਦੀ ਸ਼ਕਤੀ ਦੇ ਨਾਲ-ਨਾਲ ਸਕਿੱਲ ਦੀ ਸ਼ਕਤੀ ਵੀ ਹੁੰਦੀ ਹੈ, ਤਾਂ ਉਸ ਦਾ ਆਤਮ-ਵਿਸ਼ਵਾਸ ਆਪਣੇ ਆਪ ਵਧ ਜਾਂਦਾ ਹੈ। ਜਦੋਂ ਨੌਜਵਾਨ ਸਕਿੱਲ ਨਾਲ ਸਸ਼ੱਕਤ ਹੋ ਕੇ ਨਿਕਲਦਾ ਹੈ ਤਾਂ ਉਸ ਦੇ ਮਨ ਵਿਚ ਇਹ ਵੀ ਵਿਚਾਰ ਆਉਂਦਾ ਹੈ ਕਿ ਆਪਣਾ ਕੰਮ ਕਿਵੇਂ ਸ਼ੁਰੂ ਕੀਤਾ ਜਾਵੇ। ਸਵੈ-ਰੋਜ਼ਗਾਰ ਦੀ ਇਸ ਭਾਵਨਾ ਨੂੰ ਸਹਿਯੋਗ ਦੇਣ ਲਈ ਅੱਜ ਤੁਹਾਡੇ ਕੋਲ ਬਿਨਾ ਗਰੰਟੀ ਲੋਨ ਦਿਵਾਉਣ ਵਾਲੀ ਮੁਦਰਾ ਯੋਜਨਾ, ਸਟਾਰਟਅੱਪ ਇੰਡੀਆ ਅਤੇ ਸਟੈਂਡਅੱਪ ਇੰਡੀਆ ਵਰਗੀਆਂ ਯੋਜਨਾਵਾਂ ਦੀ ਤਾਕਤ ਵੀ ਹੈ। ਲਕਸ਼ ਸਾਹਮਣੇ ਹੈ, ਤੁਸੀਂ ਉਸ ਦਿਸ਼ਾ ਵੱਲ ਵਧਣਾ ਹੈ। ਅੱਜ ਦੇਸ਼ ਨੇ ਤੁਹਾਡਾ ਹੱਥ ਫੜਿਆ ਹੈ, ਕੱਲ੍ਹ ਤੁਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ। ਜਿਸ ਤਰ੍ਹਾਂ ਤੁਹਾਡੇ ਜੀਵਨ ਦੇ ਅਗਲੇ 25 ਸਾਲ ਬਹੁਤ ਮਹੱਤਵਪੂਰਨ ਹਨ, ਉਸੇ ਤਰ੍ਹਾਂ ਅੰਮ੍ਰਿਤ ਕਾਲ ਦੇ 25 ਸਾਲ ਦੇਸ਼ ਲਈ ਵੀ ਓਨੇ ਹੀ ਮਹੱਤਵਪੂਰਨ ਹਨ। ਤੁਸੀਂ ਸਾਰੇ ਨੌਜਵਾਨ, ਮੇਕ ਇਨ ਇੰਡੀਆ ਅਤੇ ਵੋਕਲ ਫਾਰ ਲੋਕਲ ਮੁਹਿੰਮ ਦੇ ਕਰਣਧਾਰ ਹੋ। ਤੁਸੀਂ ਭਾਰਤ ਦੇ ਉਦਯੋਗ ਦੀ backbone ਵਾਂਗ ਹੋ ਅਤੇ ਇਸ ਲਈ ਇੱਕ ਵਿਕਸਿਤ ਭਾਰਤ, ਇੱਕ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਤੁਹਾਡੀ ਵੱਡੀ ਭੂਮਿਕਾ ਹੈ।

ਸਾਥੀਓ,

ਤੁਸੀਂ ਇੱਕ ਹੋਰ ਗੱਲ ਚੇਤੇ ਰੱਖਣੀ ਹੈ। ਅੱਜ ਦੁਨੀਆ ਦੇ ਕਈ ਵੱਡੇ ਦੇਸ਼ਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ, ਆਪਣੀ ਰਫਤਾਰ ਨੂੰ ਬਰਕਰਾਰ ਰੱਖਣ ਲਈ Skilled Workforce ਦੀ ਜ਼ਰੂਰਤ ਹੈ। ਤੁਹਾਡੇ ਲਈ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਅਨੇਕ ਮੌਕੇ ਉਡੀਕ ਕਰ ਰਹੇ ਹਨ। ਬਦਲਦੀਆਂ ਆਲਮੀ ਹਾਲਾਤ ਵਿੱਚ ਭਾਰਤ ਵਿੱਚ ਵਿਸ਼ਵ ਦਾ ਭਰੋਸਾ ਵੀ ਲਗਾਤਾਰ ਵਧ ਰਿਹਾ ਹੈ। ਕੋਰੋਨਾ ਦੇ ਦੌਰ ਦੌਰਾਨ ਵੀ ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਉਸ ਦੀ Skilled Workforce, ਇਸ ਦੇ ਨੌਜਵਾਨ ਕਿਵੇਂ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਹੱਲ ਪ੍ਰਦਾਨ ਕਰਨ ਦੇ ਸਮਰੱਥ ਹਨ। ਅੱਜ ਭਾਵੇਂ ਹੈਲਥ ਸਰਵਿਸਿਜ਼ ਹੋਣ ਜਾਂ ਹੋਟਲ ਮੈਨੇਜਮੈਂਟ ਹੋਵੇ, ਡਿਜੀਟਲ ਸੌਲਿਊਸ਼ਨਸ ਹੋਣ ਜਾਂ Disaster Management ਦਾ ਖੇਤਰ ਹੋਵੇ, ਭਾਰਤ ਦੇ ਨੌਜਵਾਨ ਆਪਣੀ ਸਕਿੱਲ ਸਦਕਾ, ਆਪਣੀ ਟੈਲੰਟ ਕਾਰਨ ਹਰ ਦੇਸ਼ ’ਚ ਛਾ ਰਹੇ ਹਨ। ਮੈਨੂੰ ਯਾਦ ਹੈ, ਮੇਰੇ ਵਿਦੇਸ਼ੀ ਦੌਰਿਆਂ ਦੌਰਾਨ ਮੈਨੂੰ ਕਈ ਵਾਰ ਵੱਖ-ਵੱਖ ਵੱਡੇ ਨੇਤਾਵਾਂ ਨੇ ਦੱਸਿਆ ਹੈ ਕਿ ਸਾਡੇ ਦੇਸ਼ ਵਿੱਚ ਇਹ ਇਮਾਰਤ ਭਾਰਤ ਦੇ ਲੋਕਾਂ ਨੇ ਬਣਾਈ ਹੈ, ਇਹ ਪ੍ਰੋਜੈਕਟ ਭਾਰਤ ਦੇ ਲੋਕਾਂ ਨੇ ਹੀ ਪੂਰਾ ਕੀਤਾ ਹੈ। ਤੁਹਾਨੂੰ ਇਸ ਵਿਸ਼ਵਾਸ ਦਾ ਵੀ ਪੂਰਾ ਲਾਭ ਉਠਾਉਣਾ ਪਵੇਗਾ।

ਸਾਥੀਓ,

ਅੱਜ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਾਂਗਾ। ਜੋ ਤੁਸੀਂ ਅੱਜ ਸਿੱਖਿਆ ਹੈ, ਉਹ ਨਿਸ਼ਚਿਤ ਤੌਰ 'ਤੇ ਤੁਹਾਡੇ ਭਵਿੱਖ ਦਾ ਆਧਾਰ ਬਣੇਗਾ, ਪਰ ਤੁਹਾਨੂੰ ਭਵਿੱਖ ਦੇ ਅਨੁਸਾਰ ਆਪਣੇ ਹੁਨਰ ਨੂੰ ਵੀ Upgrade ਵੀ ਕਰਨਾ ਹੋਵੇਗਾ। ਇਸ ਲਈ, ਜਦੋਂ ਸਕਿੱਲ ਦੀ ਗੱਲ ਆਉਂਦੀ ਹੈ, ਤਾਂ ਤੁਹਾਡਾ ਮੰਤਰ 'ਸਕਿੱਲਿੰਗ', 'ਰੀਸਕਿੱਲਿੰਗ' ਅਤੇ 'ਅੱਪਸਕਿੱਲਿੰਗ' ਹੋਣਾ ਚਾਹੀਦਾ ਹੈ। ਤੁਸੀਂ ਜਿਸ ਵੀ ਖੇਤਰ ਵਿੱਚ ਹੋ, ਉਸ ਵਿੱਚ ਨਵਾਂ ਕੀ ਹੈ ਇਸ 'ਤੇ ਨਜ਼ਰ ਰੱਖਣਾ ਯਕੀਨੀ ਬਣਾਓ। ਜਿਵੇਂ ਜੇ ਕਿਸੇ ਨੇ ਆਟੋਮੋਬਾਈਲ ਵਿੱਚ ਇੱਕ ਆਮ ਕੋਰਸ ਕੀਤਾ ਹੈ, ਤਾਂ ਉਸਨੂੰ ਹੁਣ Electric Vehicle ਦੇ ਹਿਸਾਬ ਨਾਲ ਖ਼ੁਦ ਨੂੰ Re-skill ਕਰਨਾ ਹੋਵੇਗਾ। ਇਸੇ ਤਰ੍ਹਾਂ ਹਰ ਖੇਤਰ ਵਿੱਚ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਇਸ ਲਈ ਬਦਲਦੇ ਸਮੇਂ ਦੇ ਅਨੁਸਾਰ ਆਪਣੇ ਹੁਨਰ ਨੂੰ Upgrade ਕਰਦੇ ਰਹੋ, Innovate ਕਰਦੇ ਰਹੋ। ਤੁਹਾਡੇ ਖੇਤਰ ਵਿੱਚ ਕਿਹੜਾ ਨਵਾਂ ਸਕਿੱਲ ਸਿੱਖਣ ਨਾਲ ਤੁਹਾਡੇ ਕੰਮ ਦੀ ਸ਼ਕਤੀ ਕਈ ਗੁਣਾ ਵਧ ਜਾਵੇਗੀ, ਇਹ ਜਾਣਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ, ਨਵੀਂ ਸਕਿੱਲ ਵੀ ਜ਼ਰੂਰ ਸਿੱਖੋ ਅਤੇ ਆਪਣੇ ਗਿਆਨ ਨੂੰ ਸਾਂਝਾ ਵੀ ਕਰੋ। ਮੈਨੂੰ ਯਕੀਨ ਹੈ, ਤੁਸੀਂ ਇਸ ਰਫ਼ਤਾਰ ਨਾਲ ਅੱਗੇ ਵਧੋਗੇ, ਅਤੇ ਆਪਣੀ ਸਕਿੱਲ ਨਾਲ, ਆਪਣੇ ਹੁਨਰ ਨਾਲ, ਨਵੇਂ ਭਾਰਤ ਦੇ ਬਿਹਤਰ ਭਵਿੱਖ ਨੂੰ ਦਿਸ਼ਾ ਪ੍ਰਦਾਨ ਕਰੋਗੇ।

ਅਤੇ ਸਾਥੀਓ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਕਦੇ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਤੁਹਾਡਾ ਹੁਨਰ, ਤੁਹਾਡੀ ਸਮਰੱਥਾ, ਤੁਹਾਡਾ ਸੰਕਲਪ, ਤੁਹਾਡਾ ਸਮਰਪਣ ਭਾਰਤ ਦੇ ਉੱਜਵਲ ਭਵਿੱਖ ਲਈ ਦੇਸ਼ ਦੀ ਸਭ ਤੋਂ ਬੜੀ ਪੂੰਜੀ ਹੈ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਅੱਜ ਵਿਸ਼ਵਕਰਮਾ ਜਯੰਤੀ 'ਤੇ, ਮੈਨੂੰ ਤੁਹਾਡੇ ਜਿਹੇ ਨੌਜਵਾਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਕੋਲ ਪ੍ਰਤਿਭਾ, ਹੁਨਰ ਅਤੇ ਬਹੁਤ ਵੱਡੇ ਸੁਪਨੇ ਹਨ। ਭਗਵਾਨ ਵਿਸ਼ਵਕਰਮਾ ਦਾ ਅਸ਼ੀਰਵਾਦ ਤੁਹਾਡੇ 'ਤੇ ਲਗਾਤਾਰ ਬਣਿਆ ਰਹੇ, ਤੁਹਾਡਾ ਸਕਿੱਲ ਨਿਰੰਤਰ ਵਿਕਸਿਤ ਹੁੰਦਾ ਰਹੇ, ਫੈਲਦਾ ਰਹੇ, ਇਸ ਭਾਵਨਾ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।

ਬਹੁਤ–ਬਹੁਤ ਧੰਨਵਾਦ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Since 2019, a total of 1,106 left wing extremists have been 'neutralised': MHA

Media Coverage

Since 2019, a total of 1,106 left wing extremists have been 'neutralised': MHA
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਦਸੰਬਰ 2025
December 13, 2025

PM Modi Citizens Celebrate India Rising: PM Modi's Leadership in Attracting Investments and Ensuring Security