ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖੀ ਇਤਿਹਾਸ ਵਿੱਚ ਇੱਕ ਬਦਲਾਅ ਲਿਆਉਣ ਵਾਲਾ ਪਲ ਹੈ: ਪ੍ਰਧਾਨ ਮੰਤਰੀ
ਸਾਨੂੰ ਏਆਈ ਦਾ ਲੋਕਤੰਤਰੀਕਰਨ ਕਰਨਾ ਹੋਵੇਗਾ; ਇਸ ਨੂੰ ਖ਼ਾਸ ਤੌਰ 'ਤੇ ਗਲੋਬਲ ਸਾਊਥ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਸ਼ਕਤੀਸ਼ਾਲੀ ਬਣਾਉਣ ਦਾ ਇੱਕ ਸਾਧਨ ਬਣਨਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਏਆਈ ਲਈ 'ਮਾਨਵ' (ਐੱਮਏਐੱਨਏਵੀ) ਵਿਜ਼ਨ ਪੇਸ਼ ਕੀਤਾ - ਨੈਤਿਕ ਅਤੇ ਸਦਾਚਾਰਕ ਪ੍ਰਣਾਲੀ, ਜਵਾਬਦੇਹ ਸ਼ਾਸਨ, ਰਾਸ਼ਟਰੀ ਪ੍ਰਭੂਸੱਤਾ, ਪਹੁੰਚਯੋਗ ਅਤੇ ਸਮਾਵੇਸ਼ੀ, ਜਾਇਜ਼ ਅਤੇ ਕਾਨੂੰਨੀ
ਅਸੀਂ ਇੱਕ ਅਜਿਹੇ ਯੁੱਗ ਵਿੱਚ ਦਾਖਲ ਹੋ ਰਹੇ ਹਾਂ ਜਿੱਥੇ ਮਨੁੱਖ ਅਤੇ ਬੁੱਧੀਮਾਨ ਪ੍ਰਣਾਲੀਆਂ ਮਿਲ ਕੇ ਨਿਰਮਾਣ ਕਰਨਗੀਆਂ, ਮਿਲ ਕੇ ਕੰਮ ਕਰਨਗੀਆਂ ਅਤੇ ਮਿਲ ਕੇ ਵਿਕਾਸ ਕਰਨਗੀਆਂ; ਏਆਈ ਸਾਡੇ ਕੰਮ ਨੂੰ ਵਧੇਰੇ ਚੁਸਤ, ਵਧੇਰੇ ਕੁਸ਼ਲ ਅਤੇ ਵਧੇਰੇ ਅਸਰਦਾਰ ਬਣਾਏਗਾ: ਪ੍ਰਧਾਨ ਮੰਤਰੀ
ਸਾਨੂੰ ਸਾਂਝੇ ਆਲਮੀ ਭਲੇ ਲਈ ਏਆਈ ਪ੍ਰਤੀ ਸਮੂਹਿਕ ਸੰਕਲਪ ਵਿਕਸਿਤ ਕਰਨਾ ਹੋਵੇਗਾ: ਪ੍ਰਧਾਨ ਮੰਤਰੀ
ਭਾਰਤ ਏਆਈ ਵਿੱਚ ਮੌਕੇ ਅਤੇ ਭਵਿੱਖ ਦੀ ਰੂਪ-ਰੇਖਾ ਦੇਖਦਾ ਹੈ: ਪ੍ਰਧਾਨ ਮੰਤਰੀ

ਮਾਣਯੋਗ ਮੰਤਰੀ, ਉਦਯੋਗ ਦੇ ਆਗੂ, ਇਨੋਵੇਟਰ, ਉੱਦਮੀ, ਖੋਜਾਰਥੀ, ਡੈਲੀਗੇਟ, ਹੋਰ ਸਾਰੇ ਪਤਵੰਤੇ, ਦੇਵੀਓ ਅਤੇ ਸੱਜਣੋ! ਨਮਸਤੇ!

ਦੁਨੀਆ ਦੀ ਸਭ ਤੋਂ ਵੱਡੀ ਅਤੇ ਇਤਿਹਾਸਕ ਏਆਈ ਇੰਪੈਕਟ ਸਮਿਟ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਹ ਸਮਿਟ ਜਿਸ ਭਾਰਤ ਵਿੱਚ ਹੋ ਰਹੀ ਹੈ, ਉਹ ਭਾਰਤ ਮਨੁੱਖਤਾ ਦੇ ਛੇਵੇਂ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ। ਭਾਰਤ, ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਾਲਾ ਦੇਸ਼ ਹੈ, ਸਭ ਤੋਂ ਵੱਡੇ ਟੈਕ ਪ੍ਰਤਿਭਾ ਪੂਲ ਦਾ ਕੇਂਦਰ ਹੈ, ਸਭ ਤੋਂ ਵੱਡੇ ਤਕਨੀਕ-ਸਮਰਥਿਤ ਈਕੋਸਿਸਟਮ ਦਾ ਉਦਾਹਰਣ ਹੈ। ਭਾਰਤ ਨਵੀਂ ਤਕਨਾਲੋਜੀ ਬਣਾਉਂਦਾ ਵੀ ਹੈ ਅਤੇ ਉਸਨੂੰ ਬੇਮਿਸਾਲ ਤੇਜ਼ੀ ਨਾਲ ਅਪਣਾਉਂਦਾ ਵੀ ਹੈ। ਨਵੀਂ ਤਕਨਾਲੋਜੀ ਪ੍ਰਤੀ ਉਤਸੁਕ 140 ਕਰੋੜ ਭਾਰਤੀਆਂ ਵੱਲੋਂ, ਮੈਂ ਸਾਰੇ ਸਰਕਾਰ ਦੇ ਮੁਖੀਆਂ, ਗਲੋਬਲ ਏਆਈ ਈਕੋਸਿਸਟਮ ਦੇ ਆਗੂਆਂ ਅਤੇ ਇਨੋਵੇਟਰਾਂ ਦਾ ਇਸ ਸਮਿਟ ਵਿੱਚ ਸਵਾਗਤ ਕਰਦਾ ਹਾਂ, ਤੁਹਾਡਾ ਧੰਨਵਾਦ ਕਰਦਾ ਹਾਂ।

ਇਸ ਸਮਿਟ ਦਾ ਭਾਰਤ ਵਿੱਚ ਹੋਣਾ ਭਾਰਤ ਦੇ ਨਾਲ ਹੀ ਪੂਰੇ ਗਲੋਬਲ ਸਾਊਥ ਲਈ ਮਾਣ ਦਾ ਵਿਸ਼ਾ ਹੈ। ਇਸ ਸਮਿਟ ਵਿੱਚ ਏਆਈ ਜਗਤ ਦੇ who’s who ਇੱਥੇ ਮੌਜੂਦ ਹਨ। ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਦੇ ਪ੍ਰਤੀਨਿਧੀ, ਦੁਨੀਆ ਦੇ ਕੋਨੇ-ਕੋਨੇ ਤੋਂ ਇੱਥੇ ਆਏ ਪਤਵੰਤੇ, ਇਸਦੀ ਸਫ਼ਲਤਾ ਨੂੰ ਨਵੀਂਆਂ ਉਚਾਈਆਂ 'ਤੇ ਲਿਜਾ ਰਹੇ ਹਨ। ਇਸ ਵਿੱਚ ਨੌਜਵਾਨ ਪੀੜ੍ਹੀ ਦੀ ਜੋ ਮੌਜੂਦਗੀ ਅਸੀਂ ਦੇਖੀ ਹੈ, ਉਹ ਇੱਕ ਨਵਾਂ ਭਰੋਸਾ ਪੈਦਾ ਕਰਦੀ ਹੈ। ਆਮ ਤੌਰ 'ਤੇ ਨਵੀਂ ਤਕਨਾਲੋਜੀ ਨੂੰ ਲੈ ਕੇ ਕੁਝ ਲੋਕਾਂ ਵਿੱਚ, ਸ਼ੁਰੂਆਤ ਵਿੱਚ ਸ਼ੱਕ ਹੁੰਦਾ ਹੈ, ਪਰ ਜਿਸ ਤੇਜ਼ੀ ਅਤੇ ਭਰੋਸੇ ਨਾਲ ਦੁਨੀਆ ਦੀ ਨੌਜਵਾਨ ਪੀੜ੍ਹੀ ਏਆਈ ਨੂੰ ਸਵੀਕਾਰ ਕਰ ਰਹੀ ਹੈ, ਇਸਦੀ ਮਾਲਕੀ ਲੈ ਰਹੀ ਹੈ, ਏਆਈ ਦੀ ਵਰਤੋਂ ਕਰ ਰਹੀ ਹੈ, ਉਹ ਬੇਮਿਸਾਲ ਹੈ। ਇੱਥੇ ਏਆਈ ਸਮਿਟ ਦੀ ਪ੍ਰਦਰਸ਼ਨੀ ਨੂੰ ਲੈ ਕੇ ਵੀ ਬਹੁਤ ਉਤਸ਼ਾਹ ਰਿਹਾ ਹੈ। ਖ਼ਾਸ ਕਰਕੇ ਨੌਜਵਾਨ ਪ੍ਰਤਿਭਾ ਬਹੁਤ ਵੱਡੀ ਗਿਣਤੀ ਵਿੱਚ ਆਈ ਹੈ। ਖੇਤੀਬਾੜੀ, ਸਕਿਉਰਿਟੀ, ਦਿਵਿਆਂਗਜਨਾਂ ਦੀ ਸਹਾਇਤਾ ਅਤੇ ਬਹੁ-ਭਾਸ਼ਾਈ ਆਬਾਦੀ ਦੀਆਂ ਤਮਾਮ ਜ਼ਰੂਰਤਾਂ ਨਾਲ ਜੁੜੇ, ਜੋ ਵੀ ਹੱਲ ਇੱਥੇ ਪੇਸ਼ ਕੀਤੇ ਗਏ ਹਨ, ਉਹ ਇਸ ਫੀਲਡ ਵਿੱਚ 'ਮੇਡ ਇਨ ਇੰਡੀਆ' ਦੀ ਤਾਕਤ ਅਤੇ ਭਾਰਤ ਦੀਆਂ ਇਨੋਵੇਟਿਵ ਯੋਗਤਾਵਾਂ ਦਾ ਬਹੁਤ ਵੱਡਾ ਉਦਾਹਰਣ ਹਨ।

 

ਸਾਥੀਓ,

ਮਨੁੱਖੀ ਇਤਿਹਾਸ ਵਿੱਚ ਹਰ ਕੁਝ ਸਦੀਆਂ ਬਾਅਦ ਇੱਕ ਮੋੜ ਆਉਂਦਾ ਹੈ ਅਤੇ ਉਹ ਮੋੜ ਸਭਿਅਤਾ ਦੀ ਦਿਸ਼ਾ ਨੂੰ ਮੁੜ ਸਥਾਪਤ ਕਰਦਾ ਹੈ ਅਤੇ ਉੱਥੋਂ ਹੀ ਵਿਕਾਸ ਦੀ ਰਫ਼ਤਾਰ ਬਦਲਦੀ ਹੈ, ਸੋਚਣ, ਸਮਝਣ ਅਤੇ ਕੰਮ ਕਰਨ ਦੇ ਪੈਰਾਡਾਈਮ ਬਦਲਦੇ ਹਨ। ਅਤੇ ਦਿਲਚਸਪ ਗੱਲ ਇਹ ਹੈ, ਜਦੋਂ ਅਸੀਂ ਪਰਿਵਰਤਨ ਦੇ ਉਸ ਦੌਰ ਵਿੱਚ ਹੁੰਦੇ ਹਾਂ, ਤਾਂ ਇਸਦੇ ਅਸਲ ਪ੍ਰਭਾਵ ਦਾ ਅੰਦਾਜ਼ਾ ਵੀ ਨਹੀਂ ਹੁੰਦਾ। ਜਦੋਂ ਪੱਥਰਾਂ ਵਿੱਚੋਂ ਪਹਿਲੀ ਚੰਗਿਆੜੀ ਨਿਕਲੀ, ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹੀ ਚੰਗਿਆੜੀ ਸਭਿਅਤਾ ਦੀ ਨੀਂਹ ਬਣੇਗੀ। ਜਦੋਂ ਬੋਲੀ ਨੂੰ ਪਹਿਲੀ ਵਾਰ ਲਿਪੀ ਵਿੱਚ ਬਦਲਿਆ ਗਿਆ, ਕਿਸੇ ਨੇ ਨਹੀਂ ਜਾਣਿਆ ਸੀ ਕਿ ਲਿਖਤੀ ਗਿਆਨ, ਭਵਿੱਖ ਦੀਆਂ ਪ੍ਰਣਾਲੀਆਂ ਦੀ ਰੀੜ੍ਹ ਦੀ ਹੱਡੀ ਬਣੇਗਾ। ਜਦੋਂ ਪਹਿਲੀ ਵਾਰ ਸਿਗਨਲਾਂ ਨੂੰ ਵਾਇਰਲੈੱਸ ਟ੍ਰਾਂਸਮਿਟ ਕੀਤਾ ਗਿਆ, ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਇੱਕ ਦਿਨ ਪੂਰੀ ਦੁਨੀਆ ਰੀਅਲ-ਟਾਈਮ ਵਿੱਚ ਕਨੈਕਟ ਹੋਵੇਗੀ।

ਸਾਥੀਓ,

ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖੀ ਇਤਿਹਾਸ ਦਾ ਅਜਿਹਾ ਹੀ ਬਦਲਾਅ ਹੈ। ਅੱਜ ਜੋ ਅਸੀਂ ਦੇਖ ਰਹੇ ਹਾਂ, ਜੋ ਭਵਿੱਖਬਾਣੀ ਕਰ ਰਹੇ ਹਾਂ, ਉਹ ਇਸਦੇ ਪ੍ਰਭਾਵ ਦਾ ਸਿਰਫ਼ ਸ਼ੁਰੂਆਤੀ ਸੰਕੇਤ ਹੈ। ਏਆਈ ਮਸ਼ੀਨਾਂ ਨੂੰ ਇੰਟੈਲੀਜੈਂਟ ਬਣਾ ਰਹੀ ਹੈ, ਪਰ ਇਸ ਤੋਂ ਵੀ ਵੱਧ, ਮਨੁੱਖੀ ਸਮਰੱਥਾਵਾਂ ਨੂੰ ਕਈ ਗੁਣਾ ਵਧਾ ਰਹੀ ਹੈ। ਫ਼ਰਕ ਸਿਰਫ਼ ਇੱਕ ਹੈ, ਇਸ ਵਾਰ ਗਤੀ ਵੀ ਬੇਮਿਸਾਲ ਹੈ ਅਤੇ ਪੈਮਾਨਾ ਵੀ ਅਕਲਪਿਤ ਹੈ। ਪਹਿਲਾਂ ਤਕਨਾਲੋਜੀ ਦਾ ਪ੍ਰਭਾਵ ਦੇਖਣ ਵਿੱਚ ਦਹਾਕੇ ਲੱਗਦੇ ਸੀ, ਅੱਜ ਮਸ਼ੀਨ ਲਰਨਿੰਗ ਨਾਲ ਲਰਨਿੰਗ ਮਸ਼ੀਨਾਂ ਤੱਕ ਦਾ ਸਫ਼ਰ ਤੇਜ਼ ਵੀ ਹੈ, ਡੂੰਘਾ ਵੀ ਹੈ, ਵਿਆਪਕ ਵੀ ਹੈ। ਇਸ ਲਈ ਅਸੀਂ ਵਿਜ਼ਨ ਵੀ ਵੱਡਾ ਰੱਖਣਾ ਹੈ ਅਤੇ ਜ਼ਿੰਮੇਵਾਰੀ ਵੀ ਉਨੀ ਹੀ ਵੱਡੀ ਨਿਭਾਉਣੀ ਹੈ। ਮੌਜੂਦਾ ਪੀੜ੍ਹੀ ਦੇ ਨਾਲ ਹੀ ਅਸੀਂ ਇਸ ਗੱਲ ਦੀ ਵੀ ਚਿੰਤਾ ਕਰਨੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਥਾਂ ਵਿੱਚ ਅਸੀਂ ਏਆਈ ਦਾ ਕੀ ਸਰੂਪ ਸੌਂਪ ਕੇ ਜਾਵਾਂਗੇ। ਇਸ ਲਈ ਅੱਜ ਅਸਲੀ ਸਵਾਲ ਇਹ ਨਹੀਂ ਹੈ ਕਿ ਭਵਿੱਖ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਕਰ ਸਕਦੀ ਹੈ, ਸਵਾਲ ਇਹ ਹੈ ਕਿ ਵਰਤਮਾਨ ਵਿੱਚ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੀ ਕਰਦੇ ਹਾਂ। ਅਜਿਹੇ ਸਵਾਲ ਮਨੁੱਖਤਾ ਦੇ ਸਾਹਮਣੇ ਪਹਿਲਾਂ ਵੀ ਆਏ ਹਨ। ਸਭ ਤੋਂ ਸਸ਼ਕਤ ਉਦਾਹਰਣ ਹੈ ਪ੍ਰਮਾਣੂ ਸ਼ਕਤੀ, ਅਸੀਂ ਉਸਦਾ ਵਿਨਾਸ਼ ਵੀ ਦੇਖਿਆ ਹੈ ਅਤੇ ਸਕਾਰਾਤਮਿਕ ਯੋਗਦਾਨ ਵੀ ਦੇਖਿਆ ਹੈ। ਏਆਈ ਵੀ ਇੱਕ ਪਰਿਵਰਤਨਸ਼ੀਲ ਤਾਕਤ ਹੈ। ਦਿਸ਼ਾਹੀਣ ਹੋਈ ਤਾਂ ਵਿਨਾਸ਼, ਸਹੀ ਦਿਸ਼ਾ ਮਿਲੀ ਤਾਂ ਹੱਲ। ਏਆਈ ਨੂੰ ਮਸ਼ੀਨ-ਕੇਂਦ੍ਰਿਤ ਤੋਂ ਮਨੁੱਖ-ਕੇਂਦ੍ਰਿਤ ਕਿਵੇਂ ਬਣਾਈਏ, ਸੰਵੇਦਨਸ਼ੀਲ ਅਤੇ ਜਵਾਬਦੇਹ ਕਿਵੇਂ ਬਣਾਈਏ, ਇਹੀ ਇਸ ਗਲੋਬਲ ਏਆਈ ਇੰਪੈਕਟ ਸਮਿਟ ਦਾ ਮੁੱਖ ਮੰਤਵ ਹੈ।

ਸਾਥੀਓ,

ਭਾਰਤ ਏਆਈ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਹੈ, ਇਸ ਦਾ ਸਪਸ਼ਟ ਪ੍ਰਤੀਬਿੰਬ ਇਸ ਸਮਿਟ ਦੀ ਥੀਮ ਵਿੱਚ ਹੈ - "ਸਰਵਜਨ ਹਿਤਾਯ, ਸਰਵਜਨ ਸੁਖਾਯ!" ਸਭ ਦਾ ਕਲਿਆਣ, ਸਭ ਦੀ ਖ਼ੁਸ਼ੀ। ਇਹੀ ਸਾਡਾ ਮਾਪਦੰਡ ਹੈ। ਏਆਈ ਲਈ ਇਨਸਾਨ ਸਿਰਫ਼ ਡੇਟਾ ਪੁਆਇੰਟ ਨਾ ਬਣ ਜਾਵੇ, ਇਨਸਾਨ ਸਿਰਫ਼ ਕੱਚੇ ਮਾਲ ਤੱਕ ਸੀਮਤ ਨਾ ਰਹਿ ਜਾਵੇ, ਇਸ ਲਈ ਏਆਈ ਨੂੰ ਡੈਮੋਕ੍ਰੇਟਾਇਜ਼ ਕਰਨਾ ਹੋਵੇਗਾ। ਇਸਨੂੰ ਸੰਮੇਲਨ ਅਤੇ ਸਸ਼ਕਤੀਕਰਨ ਦਾ ਜ਼ਰੀਆ ਬਣਾਉਣਾ ਹੋਵੇਗਾ ਅਤੇ ਖ਼ਾਸ ਕਰਕੇ ਗਲੋਬਲ ਸਾਊਥ ਵਿੱਚ।

 

ਸਾਥੀਓ,

ਅਸੀਂ ਏਆਈ ਨੂੰ ਖੁੱਲ੍ਹਾ ਅਸਮਾਨ ਵੀ ਦੇਣਾ ਹੈ ਅਤੇ ਕਮਾਂਡ ਵੀ ਆਪਣੇ ਹੱਥਾਂ ਵਿੱਚ ਰੱਖਣੀ ਹੈ। ਜਿਵੇਂ ਜੀਪੀਐੱਸ ਹੁੰਦਾ ਹੈ, ਜੀਪੀਐੱਸ ਸਾਨੂੰ ਰਸਤਾ ਸੁਝਾਉਂਦਾ ਹੈ, ਪਰ ਅਸੀਂ ਕਿਸ ਦਿਸ਼ਾ ਵਿੱਚ ਜਾਣਾ ਹੈ, ਇਸਦਾ ਆਖ਼ਰੀ ਫ਼ੈਸਲਾ ਸਾਡਾ ਹੀ ਹੁੰਦਾ ਹੈ। ਅੱਜ ਅਸੀਂ ਏਆਈ ਨੂੰ ਜਿਸ ਦਿਸ਼ਾ ਵਿੱਚ ਲੈ ਕੇ ਜਾਵਾਂਗੇ, ਓਦਾਂ ਦਾ ਹੀ ਸਾਡਾ ਭਵਿੱਖ ਤੈਅ ਹੋਵੇਗਾ।

ਸਾਥੀਓ,

ਅੱਜ ਨਵੀਂ ਦਿੱਲੀ ਏਆਈ ਇੰਪੈਕਟ ਸਮਿਟ ਵਿੱਚ, ਮੈਂ ਏਆਈ ਲਈ ਐੱਮ.ਏ.ਐੱਨ.ਏ.ਵੀ (MANAV), ਭਾਵ ਮਨੁੱਖ, ਮਾਨਵ ਵਿਜ਼ਨ ਪੇਸ਼ ਕਰਦਾ ਹਾਂ। ਮਾਨਵ ਦਾ ਅਰਥ ਹੁੰਦਾ ਹੈ ਮਨੁੱਖ ਅਤੇ ਮਾਨਵ ਨਜ਼ਰੀਆ ਕਹਿੰਦਾ ਹੈ: ਐੱਮ – ਮੌਰਲ ਐਂਡ ਐਥੀਕਲ ਸਿਸਟਮਸ, ਭਾਵ ਏਆਈ ਨੈਤਿਕ ਦਿਸ਼ਾ-ਨਿਰਦੇਸ਼ਾਂ 'ਤੇ ਅਧਾਰਿਤ ਹੋਵੇ। ਏ – ਅਕਾਉਂਟੇਬਲ ਗਵਰਨੈਂਸ, ਭਾਵ ਪਾਰਦਰਸ਼ੀ ਨਿਯਮ, ਮਜ਼ਬੂਤ ਨਿਗਰਾਨੀ। ਐੱਨ – ਨੈਸ਼ਨਲ ਸੋਵਰਿਨਿਟੀ, ਭਾਵ ਜਿਸਦਾ ਡੇਟਾ, ਉਸਦਾ ਅਧਿਕਾਰ। ਏ – ਅਕਸੈਸੀਬਲ ਐਂਡ ਇਨਕਲਿਊਸਿਵ, ਭਾਵ ਏਆਈ ਏਕਾਧਿਕਾਰ ਨਹੀਂ, ਗੁਣਕ ਬਣੇ। ਵੀ – ਵੈਲਿਡ ਐਂਡ ਲੈਜਟੀਮੇਟ, ਭਾਵ ਏਆਈ ਕਾਨੂੰਨੀ ਅਤੇ ਪ੍ਰਮਾਣਿਤ ਹੋਵੇ। ਭਾਰਤ ਦਾ ਇਹ 'ਮਾਨਵ' ਵਿਜ਼ਨ 21ਵੀਂ ਸਦੀ ਦੀ ਏਆਈ ਅਧਾਰਿਤ ਦੁਨੀਆ ਵਿੱਚ, ਮਨੁੱਖਤਾ ਦੀ ਭਲਾਈ ਦੀ ਅਹਿਮ ਕੜੀ ਬਣੇਗਾ।

ਸਾਥੀਓ,

ਦਹਾਕਿਆਂ ਪਹਿਲਾਂ ਜਦੋਂ ਇੰਟਰਨੈੱਟ ਦੀ ਸ਼ੁਰੂਆਤ ਹੋਈ, ਤਾਂ ਕੋਈ ਸੋਚ ਵੀ ਨਹੀਂ ਪਾਉਂਦਾ ਸੀ ਕਿ ਇਸ ਨਾਲ ਕਿੰਨੀਆਂ ਨੌਕਰੀਆਂ ਪੈਦਾ ਹੋਣਗੀਆਂ, ਇਹੀ ਗੱਲ ਏਆਈ ਵਿੱਚ ਹੈ। ਅੱਜ ਕਲਪਨਾ ਕਰਨਾ ਮੁਸ਼ਕਿਲ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਫੀਲਡ ਵਿੱਚ ਕਿਸ ਤਰ੍ਹਾਂ ਦੀਆਂ ਨੌਕਰੀਆਂ ਪੈਦਾ ਹੋਣਗੀਆਂ। ਏਆਈ ਵਿੱਚ ਕੰਮ ਦਾ ਭਵਿੱਖ ਪਹਿਲਾਂ ਤੋਂ ਨਿਰਧਾਰਤ ਨਹੀਂ ਹੈ, ਇਹ ਸਾਡੇ ਫ਼ੈਸਲੇ ‘ਤੇ, ਸਾਡੇ ਕੋਰਸ ਆਫ ਐਕਸ਼ਨ ‘ਤੇ ਨਿਰਭਰ ਹੋਵੇਗਾ। ਮੈਂ ਸਮਝਦਾ ਹਾਂ, ਸਾਡੇ ਲਈ ਕੰਮ ਦਾ ਭਵਿੱਖ ਇੱਕ ਨਵਾਂ ਮੌਕਾ ਹੈ। ਇਹ ਮਨੁੱਖਾਂ ਅਤੇ ਇੰਟੈਲੀਜੈਂਟ ਸਿਸਟਮਸ ਨਾਲ ਮਿਲ ਕੇ ਕੰਮ ਕਰਨ ਦਾ ਯੁੱਗ ਹੈ। "ਅਸੀਂ ਇੱਕ ਅਜਿਹੇ ਯੁੱਗ ਵਿੱਚ ਦਾਖ਼ਲ ਹੋ ਰਹੇ ਹਾਂ ਜਿੱਥੇ ਮਨੁੱਖ ਅਤੇ ਇੰਟੈਲੀਜੈਂਟ ਸਿਸਟਮਸ ਸਹਿ-ਸਿਰਜਣਾ, ਸਹਿ-ਕਾਰਜ ਅਤੇ ਸਹਿ-ਵਿਕਾਸ ਕਰਦੇ ਹਨ।” ਏਆਈ ਸਾਡੇ ਕੰਮ ਨੂੰ ਹੋਰ ਵਧੇਰੇ ਸਮਾਰਟ, ਕੁਸ਼ਲ ਅਤੇ ਪ੍ਰਭਾਵਸ਼ਾਲੀ ਬਣਾਏਗਾ। ਅਸੀਂ ਬਿਹਤਰ ਡਿਜ਼ਾਈਨ ਕਰਾਂਗੇ, ਤੇਜ਼ੀ ਨਾਲ ਨਿਰਮਾਣ ਕਰਾਂਗੇ ਅਤੇ ਬਿਹਤਰ ਫ਼ੈਸਲੇ ਲੈ ਸਕਾਂਗੇ। ਇਸ ਨਾਲ ਹੋਰ ਜ਼ਿਆਦਾ ਲੋਕਾਂ ਨੂੰ ਉੱਚ-ਮੁੱਲ, ਰਚਨਾਤਮਕ ਅਤੇ ਅਰਥਪੂਰਨ ਭੂਮਿਕਾਵਾਂ ਵੀ ਮਿਲਣਗੀਆਂ। ਇਹ ਇਨੋਵੇਸ਼ਨ, ਉਦਮਤਾ ਅਤੇ ਨਵੇਂ ਉਦਯੋਗਾਂ ਲਈ ਵੱਡਾ ਮੌਕਾ ਹੈ। ਇਸ ਲਈ ਸਾਨੂੰ ਹੁਨਰ, ਮੁੜ-ਹੁਨਰ ਅਤੇ ਜੀਵਨ ਭਰ ਸਿੱਖਣ ਨੂੰ ਜਨ ਅੰਦੋਲਨ ਬਣਾਉਣਾ ਹੋਵੇਗਾ।

 

ਸਾਥੀਓ,

ਕੰਮ ਦਾ ਭਵਿੱਖ ਸਮਾਵੇਸ਼ੀ, ਭਰੋਸੇਮੰਦ ਅਤੇ ਮਨੁੱਖ-ਕੇਂਦ੍ਰਿਤ ਹੋਵੇਗਾ। ਜੇਕਰ ਅਸੀਂ ਮਿਲ ਕੇ ਅੱਗੇ ਵਧੀਏ, ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਪੂਰੀ ਮਨੁੱਖਤਾ ਦੀ ਸਮਰੱਥਾ ਨੂੰ ਨਵੀਂਆਂ ਉਚਾਈਆਂ ਤੱਕ ਲੈ ਜਾਵੇਗੀ।

ਸਾਥੀਓ,

ਕਿਹਾ ਜਾਂਦਾ ਹੈ - ਸੂਰਜ ਦੀ ਰੌਸ਼ਨੀ ਸਭ ਤੋਂ ਵਧੀਆ ਕੀਟਾਣੂਨਾਸ਼ਕ ਹੈ, ਭਾਵ ਪਾਰਦਰਸ਼ਤਾ ਹੀ ਸਭ ਤੋਂ ਵੱਡੀ ਸੁਰੱਖਿਆ ਹੈ। ਕੁਝ ਦੇਸ਼ ਅਤੇ ਕੰਪਨੀਆਂ ਮੰਨਦੀਆਂ ਹਨ ਕਿ ਏਆਈ ਇੱਕ "ਰਣਨੀਤਕ ਅਸੈਟ" ਹੈ, ਇਸ ਲਈ ਇਸਨੂੰ ਗੁਪਤ ਰੂਪ ਨਾਲ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ, ਪਰ ਭਾਰਤ ਦੀ ਸੋਚ ਵੱਖਰੀ ਹੈ। ਅਸੀਂ ਮੰਨਦੇ ਹਾਂ ਕਿ ਏਆਈ ਜਿਹੀ ਤਕਨੀਕ ਓਦੋਂ ਹੀ ਦੁਨੀਆ ਲਈ ਲਾਭਕਾਰੀ ਹੋਵੇਗੀ, ਜਦੋਂ ਉਸਨੂੰ ਸ਼ੇਅਰ ਕੀਤਾ ਜਾਵੇਗਾ, ਜਦੋਂ ਕੋਡ ਖੁੱਲ੍ਹੇ ਹੋਣਗੇ ਅਤੇ ਸ਼ੇਅਰ ਕੀਤੇ ਜਾਣਗੇ, ਫਿਰ ਹੀ ਸਾਡੇ ਲੱਖਾਂ ਨੌਜਵਾਨ ਦਿਮਾਗ਼ ਉਨ੍ਹਾਂ ਨੂੰ ਬਿਹਤਰ ਅਤੇ ਸੁਰੱਖਿਅਤ ਬਣਾ ਪਾਉਣਗੇ। ਇਸ ਲਈ ਆਓ ਅਸੀਂ ਇਹ ਸੰਕਲਪ ਲਈਏ ਕਿ ਏਆਈ ਨੂੰ ਗਲੋਬਲ ਕੌਮਨ ਗੁਡ ਵਜੋਂ ਵਿਕਸਿਤ ਕੀਤਾ ਜਾਵੇਗਾ।

ਸਾਥੀਓ,

ਅੱਜ ਦੀ ਇੱਕ ਬਹੁਤ ਵੱਡੀ ਲੋੜ ਵਿਸ਼ਵ ਪੱਧਰੀ ਮਿਆਰ ਬਣਾਉਣ ਦੀ ਵੀ ਹੈ। ਡੀਪ-ਫੇਕਸ ਅਤੇ ਫੈਬ੍ਰਿਕੇਟੇਡ ਕੰਟੇਂਟ, ਖੁੱਲ੍ਹੇ ਸਮਾਜਾਂ ਵਿੱਚ ਅਸਥਿਰਤਾ ਲਿਆ ਰਹੇ ਹਨ। ਭੌਤਿਕ ਸੰਸਾਰ ਵਿੱਚ ਅਸੀਂ ਭੋਜਨ 'ਤੇ ਪੋਸ਼ਣ ਦੇ ਲੇਬਲ ਦੇਖਦੇ ਹਾਂ, ਤਾਂਕਿ ਸਾਨੂੰ ਪਤਾ ਹੋਵੇ ਕਿ ਅਸੀਂ ਕੀ ਖਾ ਰਹੇ ਹਾਂ। ਠੀਕ ਇਸੇ ਤਰ੍ਹਾਂ, ਡਿਜੀਟਲ ਸੰਸਾਰ ਵਿੱਚ ਕੰਟੇਂਟ 'ਤੇ ਵੀ ਪ੍ਰਮਾਣਿਕਤਾ ਦੇ ਲੇਬਲ ਹੋਣੇ ਚਾਹੀਦੇ ਹਨ, ਤਾਂਕਿ ਲੋਕਾਂ ਨੂੰ ਪਤਾ ਹੋਵੇ ਕਿ ਕੀ ਅਸਲੀ ਹੈ ਅਤੇ ਕੀ ਏਆਈ ਨਾਲ ਬਣਾਇਆ ਗਿਆ ਹੈ। ਜਿਵੇਂ-ਜਿਵੇਂ ਏਆਈ ਜ਼ਿਆਦਾ ਟੈਕਸਟ, ਇਮੇਜਿਸ ਅਤੇ ਵੀਡੀਓਜ਼ ਬਣਾ ਰਿਹਾ ਹੈ, ਓਵੇਂ-ਓਵੇਂ ਉਦਯੋਗ ਵਿੱਚ ਵਾਟਰ-ਮਾਰਕਿੰਗ ਅਤੇ ਸਪਸ਼ਟ ਸਰੋਤ ਮਿਆਰਾਂ ਦੀ ਜ਼ਰੂਰਤ ਵਧਦੀ ਜਾ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਹ ਭਰੋਸਾ ਤਕਨਾਲੋਜੀ ਵਿੱਚ ਸ਼ੁਰੂ ਤੋਂ ਹੀ ਬਿਲਟ-ਇਨ ਹੋਵੇ।

ਸਾਥੀਓ,

ਸਾਨੂੰ ਬੱਚਿਆਂ ਦੀ ਸੁਰੱਖਿਆ ਪ੍ਰਤੀ ਹੋਰ ਵਧੇਰੇ ਚੌਕਸ ਰਹਿਣਾ ਹੋਵੇਗਾ। ਜਿਵੇਂ ਸਕੂਲ ਦਾ ਸਿਲੇਬਸ ਕਿਊਰੇਟੇਡ ਹੁੰਦਾ ਹੈ, ਓਵੇਂ ਹੀ ਏਆਈ ਸਪੇਸ ਵੀ ਬੱਚਿਆਂ ਲਈ ਸੁਰੱਖਿਅਤ ਅਤੇ ਪਰਿਵਾਰ-ਨਿਰਦੇਸ਼ਤ ਹੋਣਾ ਚਾਹੀਦਾ ਹੈ।

 

ਸਾਥੀਓ,

ਅੱਜ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹਨ, ਇੱਕ ਜਿਨ੍ਹਾਂ ਨੂੰ ਏਆਈ ਵਿੱਚ ਡਰ ਦਿਖਦਾ ਹੈ, ਉਹ ਹਮੇਸ਼ਾ ਓਵੇਂ ਹੀ ਗੱਲ ਕਰਦੇ ਹਨ, ਅਜਿਹੇ ਲੋਕ ਜਿਨ੍ਹਾਂ ਨੂੰ ਏਆਈ ਵਿੱਚ ਡਰ ਦਿਖਦਾ ਹੈ ਅਤੇ ਦੂਸਰੇ ਉਹ ਜਿਨ੍ਹਾਂ ਨੂੰ ਏਆਈ ਵਿੱਚ ਕਿਸਮਤ ਦਿਖਦੀ ਹੈ।

ਅਤੇ ਸਾਥੀਓ,

ਮੈਂ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ, ਮਾਣ ਨਾਲ ਕਹਿੰਦਾ ਹਾਂ, ਸਾਨੂੰ ਡਰ ਨਹੀਂ, ਭਾਰਤ ਨੂੰ ਏਆਈ ਵਿੱਚ ਕਿਸਮਤ ਦਿਖਦੀ ਹੈ, ਭਾਰਤ ਨੂੰ ਏਆਈ ਵਿੱਚ ਭਵਿੱਖ ਦਿਖਦਾ ਹੈ। ਸਾਡੇ ਕੋਲ ਪ੍ਰਤਿਭਾ ਵੀ ਹੈ, ਊਰਜਾ ਸਮਰੱਥਾ ਵੀ ਹੈ ਅਤੇ ਨੀਤੀ ਸਪਸ਼ਟਤਾ ਵੀ ਹੈ। ਅਤੇ ਮੈਨੂੰ ਤੁਹਾਨੂੰ ਇਹ ਦਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਇਸ ਸਮਿਟ ਵਿੱਚ ਤਿੰਨ ਭਾਰਤੀ ਕੰਪਨੀਆਂ ਨੇ ਆਪਣੇ ਏਆਈ ਮਾਡਲਸ ਅਤੇ ਐਪਸ ਲਾਂਚ ਕੀਤੇ ਹਨ। ਇਹ ਮਾਡਲਸ, ਸਾਡੇ ਨੌਜਵਾਨਾਂ ਦੇ ਟੈਲੇਂਟ ਨੂੰ ਦਿਖਾਉਂਦੇ ਹਨ ਅਤੇ ਭਾਰਤ ਜੋ ਹੱਲ ਦੇ ਰਿਹਾ ਹੈ, ਉਸਦੀ ਡੂੰਘਾਈ ਅਤੇ ਵਿਭਿੰਨਤਾ ਦਾ ਵੀ ਪ੍ਰਤੀਬਿੰਬ ਹੈ।

 

ਸਾਥੀਓ,

ਭਾਰਤ ਸੈਮੀਕੰਡਕਟਰ ਅਤੇ ਚਿੱਪ ਮੇਕਿੰਗ ਤੋਂ ਲੈ ਕੇ ਕੁਆਂਟਮ ਕੰਪਿਊਟਿੰਗ ਤੱਕ ਇੱਕ ਲਚਕੀਲਾ ਈਕੋਸਿਸਟਮ ਬਣਾ ਰਿਹਾ ਹੈ। ਸੁਰੱਖਿਅਤ ਡੇਟਾ ਸੈਂਟਰ, ਮਜ਼ਬੂਤ ਆਈਟੀ ਰੀੜ੍ਹ ਦੀ ਹੱਡੀ, ਗਤੀਸ਼ੀਲ ਸਟਾਰਟਅੱਪ ਈਕੋਸਿਸਟਮ, ਭਾਰਤ ਨੂੰ ਕਿਫ਼ਾਇਤੀ, ਸਕੇਲੇਬਲ ਅਤੇ ਸੁਰੱਖਿਅਤ ਏਆਈ ਹੱਲਾਂ ਦਾ ਕੁਦਰਤੀ ਕੇਂਦਰ ਬਣਾਉਂਦੇ ਹਨ। ਭਾਰਤ ਕੋਲ ਵਿਭਿੰਨਤਾ ਵੀ ਹੈ, ਜਨਸੰਖਿਆ ਵੀ ਹੈ ਅਤੇ ਲੋਕਤੰਤਰ ਵੀ ਹੈ। ਜੋ ਏਆਈ ਮਾਡਲ ਭਾਰਤ ਵਿੱਚ ਸਫਲ ਹੁੰਦਾ ਹੈ, ਉਹ ਵਿਸ਼ਵ ਪੱਧਰ 'ਤੇ ਤਾਇਨਾਤ ਹੋ ਸਕਦਾ ਹੈ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਹਾਂ - ਭਾਰਤ ਵਿੱਚ ਡਿਜ਼ਾਈਨ ਅਤੇ ਡਿਵੈਲਪ ਕਰੋ। ਦੁਨੀਆ ਨੂੰ ਪਹੁੰਚਾਓ। ਮਨੁੱਖਤਾ ਨੂੰ ਪਹੁੰਚਾਓ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ!

ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi Explains How India Overcame the West Asia Energy Crisis, Slams Opposition for Fear-Mongering

Media Coverage

PM Modi Explains How India Overcame the West Asia Energy Crisis, Slams Opposition for Fear-Mongering
NM on the go

Nm on the go

Always be the first to hear from the PM. Get the App Now!
...
Prime Minister greets President of the United States on the 250th anniversary of the United States' independence
July 04, 2026

The Prime Minister, Shri Narendra Modi, extended greetings to the President of the United States, Mr. Donald J. Trump, and the people of the United States on the historic occasion of the 250th anniversary of the country's independence. Shri Modi underscored the enduring strength of the India–United States partnership. He noted that the relationship between the two democracies extends beyond a strategic partnership and is anchored in shared values of democracy, the rule of law and faith in the limitless potential of their people.

The Prime Minister posted on X:

On behalf of 1.4 billion Indians, I extend my warmest congratulations to President Trump and the people of the United States on the historic 250th anniversary of your Independence.

India and the United States share more than a strategic partnership. Our shared belief in democracy, rule of law and the limitless potential of our people make our friendship a force for global good.

May the next 250 years bring even greater prosperity, peace and progress for America and take the India-US partnership to new heights.

@POTUS
@realDonaldTrump