Quoteਤਿੰਨ ਪ੍ਰਮੁੱਖ ਬੰਦਰਗਾਹਾਂ ਅਤੇ 17 ਗੈਰ-ਪ੍ਰਮੁੱਖ ਬੰਦਰਗਾਹਾਂ ਦੇ ਨਾਲ, ਤਮਿਲ ਨਾਡੂ ਸਮੁੰਦਰੀ ਵਪਾਰ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ ਹੈ
Quoteਭਾਰਤ ਵਿਸ਼ਵ ਨੂੰ ਟਿਕਾਊ ਵਿਕਾਸ ਅਤੇ ਦੂਰਦਰਸ਼ੀ ਸੋਚ ਦਾ ਮਾਰਗ ਦਿਖਾ ਰਿਹਾ ਹੈ
Quoteਇਨੋਵੇਸ਼ਨ ਅਤੇ ਸਹਿਯੋਗ ਭਾਰਤ ਦੀ ਵਿਕਾਸ ਯਾਤਰਾ ਦੀ ਸਭ ਤੋਂ ਵੱਡੀ ਤਾਕਤ ਹੈ
Quoteਭਾਰਤਾ ਗਲਬੋਲ ਸਪਲਾਈ ਚੇਨ ਵਿੱਚ ਇੱਕ ਪ੍ਰਮੁੱਖ ਹਿਤਧਾਰਕ ਬਣ ਰਿਹਾ ਹੈ ਅਤੇ ਇਹ ਵਧਦੀ ਸਮਰੱਥਾ ਸਾਡੇ ਆਰਥਿਕ ਵਾਧੇ ਦੀ ਨੀਂਹ ਹੈ

ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸਰਵਾਨੰਦ ਸੋਨੋਵਾਲ ਜੀ, ਸ਼ਾਂਤਨੁ ਠਾਕੁਰ ਜੀ, ਤੂਤੁਕੱਕੁਡੀ ਪੋਰਟ ਦੇ ਅਧਿਕਾਰੀ-ਕਰਮਚਾਰੀ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ,

ਅੱਜ ਵਿਕਸਿਤ ਭਾਰਤ ਦੀ ਯਾਤਰਾ ਦਾ ਇੱਕ ਅਹਿਮ ਪੜਾਅ ਹੈ। ਇਹ ਨਵਾਂ ਤੁਤੂਕੁਕੱਡੀ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਭਾਰਤ ਦੇ ਮਰੀਨ ਇਨਫ੍ਰਾਸਟ੍ਰਕਚਰ ਦਾ ਨਵਾਂ ਸਿਤਾਰਾ ਹੈ। ਇਸ ਨਵੇਂ ਟਰਮੀਨਲ ਤੋਂ V.O.ਚਿੰਤਬਰ ਨਾਰ ਪੋਰਟ ਦੀ ਸਮਰੱਥਾ ਵਿੱਚ ਵੀ ਵਿਸਤਾਰ ਹੋਵੇਗਾ। Fourteen ਮੀਟਰ ਤੋਂ ਜ਼ਿਆਦਾ deep draft...Three Hundred ਤੋਂ ਜ਼ਿਆਦਾ ਮੀਟਰ ਬਰਥ ਵਾਲਾ ਨਵਾਂ ਟਰਮੀਨਲ..... ਇਸ ਪੋਰਟ ਦੀ capacity ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਇਸ ਨਾਲ V.O.C  ਪੋਰਟ ‘ਤੇ logistics costs ਵਿੱਚ ਕਮੀ ਆਵੇਗੀ ਅਤੇ ਭਾਰਤ ਦੇ foreign exchange ਦੀ ਵੀ ਬਚਤ ਹੋਵੇਗੀ। ਮੈਂ ਇਸ ਦੇ ਲਈ ਤੁਹਾਨੂੰ ਸਭ ਨੂੰ, ਤਮਿਲ ਨਾਡੂ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

|

ਮੈਨੂੰ ਯਾਦ ਹੈ..... ਦੋ ਸਾਲ ਪਹਿਲਾਂ, ਮੈਨੂੰ V.O.C. ਪੋਰਟ ਨਾਲ ਜੁੜੇ ਕਈ ਪ੍ਰੋਜੈਕਟਸ ਦੇ ਸ਼ੁਭਆਰੰਭ  ਦਾ ਅਵਸਰ ਮਿਲਿਆ ਸੀ। ਤਦ ਇਸ ਪੋਰਟ ਦੀ cargo handling capacity ਨੂੰ ਵਧਾਉਣ ਲਈ ਬਹੁਤ ਕੰਮ ਸ਼ੁਰੂ ਹੋਏ ਸਨ। ਇਸ ਸਾਲ ਫਰਵਰੀ ਵਿੱਚ, ਜਦੋਂ ਮੈਂ ਤੁਤੂਕੁਕੱਡੀ ਆਇਆ ਸੀ....ਤਦ ਵੀ ਪੋਰਟ ਨਾਲ ਜੁੜੇ ਕਈ ਕੰਮ ਸ਼ੁਰੂ ਹੋਏ ਸਨ। ਅੱਜ ਇਨ੍ਹਾਂ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਹੁੰਦੇ ਦੇਖ, ਮੇਰਾ ਵੀ ਆਨੰਦ ਦੁਗਣਾ ਹੋ ਜਾਂਦਾ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਨਵੇਂ ਬਣੇ ਟਰਮੀਨਲ ‘ਤੇ Forty ਪਰਸੈਂਟ employee ਮਹਿਲਾਵਾਂ ਹੋਣਗੀਆਂ। ਯਾਨੀ ਇਹ ਟਰਮੀਨਲ, ਮੈਰੀਟਾਈਮ ਸੈਕਟਰ ਵਿੱਚ Women Led Development ਦਾ ਵੀ ਪ੍ਰਤੀਕ ਬਣੇਗਾ।

 

|

ਸਾਥੀਓ,

ਦੇਸ਼ ਦੀ ਅਰਥਵਿਵਸਥਾ ਦੇ ਵਿਕਾਸ ਵਿੱਚ ਤਮਿਲ ਨਾਡੂ ਦੇ ਸਮੁੰਦਰ ਤੱਟਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇੱਥੋਂ ਦੇ ਪੋਰਟ ਇਨਫ੍ਰਾਸਟ੍ਰਕਚਰ ਵਿੱਚ three major ports ਅਤੇ seventeen non-major ports ਸ਼ਾਮਲ ਹਨ। ਇਸੇ ਸਮਰੱਥਾ ਦੀ ਵਜ੍ਹਾ ਨਾਲ ਅੱਜ ਤਮਿਲਨਾਡੂ maritime trade network ਦਾ ਬਹੁਤ ਵੱਡਾ ਹੱਬ ਹੈ। ਅਸੀਂ port-led  development ਦੇ ਮਿਸ਼ਨ ਨੂੰ ਗਤੀ ਦੇਣ ਲਈ Outer ਹਾਰਬਰ Container Terminal ਦਾ ਵਿਕਾਸ ਕਰ ਰਹੇ ਹਨ। ਇਸ ‘ਤੇ Seven Thousand ਕਰੋੜ ਰੁਪੀਜ਼ ਤੋਂ ਜ਼ਿਆਦਾ ਦਾ investment ਕੀਤਾ ਜਾ ਰਿਹਾ ਹੈ। ਅਸੀਂ V.O.C. ਪੋਰਟ ਦੀ ਕਪੈਸਿਟੀ ਨੂੰ ਵੀ ਲਗਾਤਾਰ ਵਧਾ ਰਹੇ ਹਾਂ। ਯਾਨੀ, V.O.C. ਪੋਰਟ ਦੇਸ਼ ਦੇ ਸਮੁੰਦਰੀ ਵਿਕਾਸ ਦਾ ਇੱਕ ਨਵਾਂ ਅਧਿਆਏ ਲਿਖਣ ਦੇ ਲਈ ਤਿਆਰ ਹੋ ਰਿਹਾ ਹੈ।

ਸਾਥੀਓ,

ਅੱਜ ਭਾਰਤ ਦਾ Maritime ਮਿਸ਼ਨ ਸਿਰਫ਼ infrastructure development ਤੱਕ ਹੀ ਸੀਮਿਤ ਨਹੀਂ ਹੈ। ਭਾਰਤ ਅੱਜ ਦੁਨੀਆ ਨੂੰ sustainable ਅਤੇ forward-thinking development ਦਾ ਰਸਤਾ ਦਿਖਾ ਰਿਹਾ ਹੈ। ਅਤੇ ਇਹ ਵੀ ਸਾਡੇ V.O.C. ਪੋਰਟ ਵਿੱਚ ਸਾਫ਼ ਨਜ਼ਰ ਆਉਂਦਾ ਹੈ। ਇਸ ਪੋਰਟ ਨੂੰ Green Hydrogen ਹੱਬ ਅਤੇ Offshore Wind ਦੇ ਲਈ Nodal Port ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਅੱਜ ਦੁਨੀਆ ਕਲਾਇਮੇਟ ਚੇਂਜ ਦੀਆਂ ਜਿਨ੍ਹਾਂ ਚੁਣੌਤੀਆਂ ਨਾਲ ਜੁਝ ਰਹੀ ਹੈ, ਉਸ ਨਾਲ ਨਜਿੱਠਣ ਵਿੱਚ ਸਾਡੀ ਇਹ ਪਹਿਲ ਬਹੁਤ ਕਾਰਗਰ ਸਾਬਤ ਹੋਵੇਗੀ।

 

|

ਸਾਥੀਓ,

ਭਾਰਤ ਦੀ ਵਿਕਾਸ ਯਾਤਰਾ ਵਿੱਚ innovation ਅਤੇ collaboration ਸਾਡੀ ਸਭ ਤੋਂ ਵੱਡੀ ਤਾਕਤ ਹਨ। ਅੱਜ ਜਿਸ ਨਵੇਂ ਟਰਮੀਨਲ ਦਾ ਉਦਘਾਟਨ ਹੋਇਆ ਹੈ, ਉਹ ਵੀ ਸਾਡੀ ਇਸੇ ਸਮਰੱਥਾ ਦਾ ਪ੍ਰਮਾਣ ਹੈ। ਅਸੀਂ collective efforts  ਕਰਕੇ well connected ਭਾਰਤ ਦੇ ਨਿਰਮਾਣ ਵਿੱਚ ਜੁਟੇ ਹਾਂ। ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ ਰੋਡਵੇਜ਼, ਹਾਈਵੇਜ਼, ਵਾਟਰਵੇਜ਼ ਅਤੇ ਏਅਰਵੇਜ਼ ਦੇ ਵਿਸਤਾਰ ਨਾਲ ਕਨੈਕਟੀਵਿਟੀ ਵਧੀ ਹੈ। ਇਸ ਨਾਲ global trade ਵਿੱਚ ਭਾਰਤ ਨੇ ਆਪਣੀ ਸਥਿਤੀ ਨੂੰ ਬਹੁਤ ਮਜ਼ਬੂਤ ਕਰ ਲਿਆ ਹੈ। ਭਾਰਤ ਅੱਜ ਗਲੋਬਲ ਸਪਲਾਈ ਚੇਨ ਦਾ ਵੀ ਬਹੁਤ ਵੱਡਾ ਸਟੈਕਹੋਲਡਰ ਬਣ ਰਿਹਾ ਹੈ। ਭਾਰਤ ਦੀ ਇਹ ਵਧਦੀ ਸਮਰੱਥਾ, ਇਹ ਸਾਡੀ economic growth ਦਾ ਅਧਾਰ ਹੈ। ਇਹੀ ਸਮਰੱਥਾ ਭਾਰਤ ਨੂੰ ਤੇਜ਼ੀ ਨਾਲ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਇਕੌਨਮੀ ਬਣਾਏਗਾ ਮੈਨੂੰ ਖੁਸ਼ੀ ਹੈ ਕਿ ਤਮਿਲਨਾਡੂ, ਭਾਰਤ ਦੀ ਇਸ ਸਮਰੱਥਾ ਨੂੰ ਹੋਰ ਵਧਾ ਰਿਹਾ ਹੈ। ਇੱਕ ਵਾਰ ਫਿਰ ਤੁਹਾਨੂੰ ਸਭ ਨੂੰ V.O.C. ਪੋਰਟ ਦੇ ਨਵੇਂ ਟਰਮੀਨਲ ਦੀ ਬਹੁਤ-ਬਹੁਤ ਵਧਾਈ। ਧੰਨਵਾਦ। ਵਣਕਮ।

 

  • Jitendra Kumar April 11, 2025

    🙏🇮🇳❤️
  • Ratnesh Pandey April 10, 2025

    जय हिन्द 🇮🇳
  • Yogendra Nath Pandey Lucknow Uttar vidhansabha November 10, 2024

    जय श्री राम
  • ram Sagar pandey November 07, 2024

    🌹🙏🏻🌹जय श्रीराम🙏💐🌹जय माता दी 🚩🙏🙏🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹
  • Chandrabhushan Mishra Sonbhadra November 03, 2024

    jay
  • Avdhesh Saraswat November 01, 2024

    HAR BAAR MODI SARKAR
  • रामभाऊ झांबरे October 23, 2024

    Jai ho
  • Raja Gupta Preetam October 19, 2024

    जय श्री राम
  • Amrendra Kumar October 15, 2024

    जय हो
  • Harsh Ajmera October 14, 2024

    1
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
'Goli unhone chalayi, dhamaka humne kiya': How Indian Army dealt with Pakistani shelling as part of Operation Sindoor

Media Coverage

'Goli unhone chalayi, dhamaka humne kiya': How Indian Army dealt with Pakistani shelling as part of Operation Sindoor
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਮਈ 2025
May 20, 2025

Citizens Appreciate PM Modi’s Vision in Action: Transforming India with Infrastructure and Innovation