ਪੁਡੂਚੇਰੀ ਦੇ ਸ਼ਾਨਦਾਰ ਲੋਕਾਂ ਦਰਮਿਆਨ ਆ ਕੇ ਬਹੁਤ ਖ਼ੁਸ਼ੀ ਹੋਈ। ਅੱਜ, ਕਈ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ ਜੋ ਜੀਵਨ ਦੀ ਸੌਖ ਨੂੰ ਵਧਾਉਣਗੇ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ: ਪ੍ਰਧਾਨ ਮੰਤਰੀ
ਜਦੋਂ ਮੈਂ ਪਹਿਲਾਂ ਇੱਥੇ ਆਇਆ ਸੀ, ਤਾਂ ਮੈਂ ਬੈਸਟ ਪੁਡੂਚੇਰੀ ਦਾ ਮੰਤਰ ਦਿੱਤਾ ਸੀ; ਬੈਸਟ ਦਾ ਅਰਥ ਹੈ ਵਪਾਰ, ਸਿੱਖਿਆ, ਅਧਿਆਤਮਿਕਤਾ ਅਤੇ ਸੈਰ-ਸਪਾਟਾ (ਬਿਜ਼ਨਸ, ਸਪੀਰਿਚੁਅਲਿਟੀ ਅਤੇ ਟੂਰਿਜ਼ਮ)। ਪਿਛਲੇ ਸਾਢੇ ਚਾਰ ਸਾਲ ਵਿੱਚ ਇਹ ਦ੍ਰਿਸ਼ਟੀਕੋਣ ਸਾਕਾਰ ਹੋ ਰਿਹਾ ਹੈ: ਪ੍ਰਧਾਨ ਮੰਤਰੀ
ਪੁਡੂਚੇਰੀ ਨੇ ਚੰਗਾ ਸ਼ਾਸਨ ਅਤੇ ਵਿਕਾਸ ਦੇਖਿਆ ਹੈ: ਪ੍ਰਧਾਨ ਮੰਤਰੀ
ਮਜ਼ਬੂਤ ​​ਅਤੇ ਸਸ਼ਕਤ ਨੌਜਵਾਨ ਸਾਡੇ ਵਿਕਾਸ ਦੀ ਨੀਂਹ ਹਨ। ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਐੱਨਆਈਟੀ ਕਰਾਈਕਲ ਵਿਖੇ, ਨਵਾਂ ਡਾ. ਏਪੀਜੇ ਅਬਦੁਲ ਕਲਾਮ ਇੰਜੀਨੀਅਰਿੰਗ ਬਲਾਕ ਅਤੇ ਆਧੁਨਿਕ ਹੋਸਟਲ ਸਹੂਲਤਾਂ ਬਹੁਤ ਸਾਰੇ ਵਿਦਿਆਰਥੀਆਂ ਲਈ ਤਕਨੀਕੀ ਸਿੱਖਿਆ ਨੂੰ ਮਜ਼ਬੂਤ ​​ਕਰਨਗੀਆਂ; ਪਾਂਡਿਚੇਰੀ ਯੂਨੀਵਰਸਿਟੀ ਵਿੱਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਗਿਆ ਹੈ: ਪ੍ਰਧਾਨ ਮੰਤਰੀ
ਸਾਡਾ ਮੰਨਣਾ ਹੈ ਕਿ ਸਿਹਤ ਸੰਭਾਲ ਸਾਰਿਆਂ ਲਈ ਪਹੁੰਚਯੋਗ, ਉਪਲਬਧ ਅਤੇ ਕਿਫ਼ਾਇਤੀ ਹੋਣੀ ਚਾਹੀਦੀ ਹੈ; ਆਯੁਸ਼ਮਾਨ ਭਾਰਤ ਯੋਜਨਾ ਪਹਿਲਾਂ ਤੋਂ ਹੀ ਪੂਰੇ ਭਾਰਤ ਵਿੱਚ ਕਰੋੜਾਂ ਪਰਿਵਾਰਾਂ ਲਈ ਇਸ ਦ੍ਰਿਸ਼ਟੀਕੋਣ ਨੂੰ ਪੂਰਾ ਕਰ ਰਹੀ ਹੈ: ਪ੍ਰਧਾਨ ਮੰਤਰੀ
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੁਡੂਚੇਰੀ ਮੈਡੀਕਲ ਟੂਰਿਜ਼ਮ ਹੱਬ ਬਣ ਸਕਦਾ ਹੈ। ਪੁਡੂਚੇਰੀ ਵਿੱਚ ਪਹਿਲਾਂ ਤੋਂ ਹੀ ਨੌਂ ਮੈਡੀਕਲ ਕਾਲਜ ਹਨ; ਜੇਆਈਪੀਐੱਮਈਆਰ ਵਿਖੇ ਖੇਤਰੀ ਕੈਂਸਰ ਸੈਂਟਰ ਦੇ ਆਧੁਨਿਕੀਕਰਨ ਨਾਲ ਸਿਹਤ ਸੰਭਾਲ ਸਮਰੱਥਾ ਹੋਰ ਵਧੇਗੀ: ਪ੍ਰਧਾਨ ਮੰਤਰੀ
ਅੱਜ, ਪ੍ਰਧਾਨ ਮੰਤਰੀ-ਅਭਿਮ (PM-ABHIM) ਦੇ ਤਹਿਤ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਲਈ ਤਿੰਨ ਮਹੱਤਵਪੂਰਨ ਦੇਖਭਾਲ ਬਲਾਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ: ਪ੍ਰਧਾਨ ਮੰਤਰੀ

ਪੁਡੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਐੱਨ. ਰੰਗਾਸਾਮੀ, ਕੇਂਦਰੀ ਮੰਤਰੀ ਪ੍ਰੀਸ਼ਦ ਵਿੱਚ ਮੇਰੇ ਸਹਿਯੋਗੀ ਸ਼੍ਰੀ ਮਨਸੁਖ ਮਾਂਡਵੀਆ, ਪੁਡੂਚੇਰੀ ਦੇ ਉਪ ਰਾਜਪਾਲ ਸ਼੍ਰੀ ਕੇ. ਕੈਲਾਸਨਾਥਨ, ਰਾਜ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਆਰ. ਸੇਲਵਮ, ਗ੍ਰਹਿ ਮੰਤਰੀ ਸ਼੍ਰੀ ਏ. ਨਮਾਸਿਵਾਯਮ, ਹੋਰ ਨੇਤਾ, ਮੇਰੇ ਪਿਆਰੇ ਪੁਡੂਚੇਰੀ ਦੀਆਂ ਭੈਣਾਂ ਅਤੇ ਭਰਾਵੋ, ਵਣੱਕਮ!

ਦੋਸਤੋ,

ਪੁਡੂਚੇਰੀ ਵਿੱਚ ਮੌਜੂਦ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇਹ ਸਿੱਧਰਾਂ, ਸੰਤਾਂ, ਕਵੀਆਂ ਅਤੇ ਆਜ਼ਾਦੀ ਘੁਲਾਟੀਆਂ ਦੀ ਧਰਤੀ ਹੈ। ਇੱਥੇ ਮਹਾਕਵਿ ਸੁਬਰਾਮਣੀਅਮ ਭਾਰਤੀ ਨੇ ਰਾਸ਼ਟਰਵਾਦ ਦੀ ਜੋਤ ਜਗਾਈ। ਇੱਥੋਂ ਸ਼੍ਰੀ ਅਰਬਿੰਦੋ ਅਤੇ 'ਦ ਮਦਰ' ਨੇ ਪੂਰੀ ਦੁਨੀਆ ਨੂੰ ਇੱਕ ਨਵਾਂ ਅਧਿਆਤਮਿਕ ਦ੍ਰਿਸ਼ਟੀਕੋਣ ਦਿੱਤਾ।

 

 

ਦੋਸਤੋ,

ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਸੀ, ਮੈਂ ਬੈਸਟ (ਬੀਈਐੱਸਟੀ) ਪੁਡੂਚੇਰੀ ਦਾ ਮੰਤਰ ਦਿੱਤਾ ਸੀ। ਬੈਸਟ ਦਾ ਅਰਥ ਹੈ ਵਪਾਰ (ਬਿਜ਼ਨਸ), ਸਿੱਖਿਆ (ਐਜੂਕੇਸ਼ਨ), ਅਧਿਆਤਮਿਕਤਾ (ਸਪੀਰਿਚੁਅਲਿਟੀ) ਅਤੇ ਸੈਰ-ਸਪਾਟਾ (ਟੂਰਿਜ਼ਮ)। ਪਿਛਲੇ ਸਾਢੇ ਚਾਰ ਸਾਲਾਂ ਵਿੱਚ, ਇਹ ਦ੍ਰਿਸ਼ਟੀਕੋਣ ਫਲ਼ ਦੇਣ ਲੱਗਿਆ ਹੈ। ਪੁਡੂਚੇਰੀ ਨੇ ਚੰਗੇ ਸ਼ਾਸਨ ਅਤੇ ਵਿਕਾਸ ਦਾ ਅਨੁਭਵ ਕੀਤਾ ਹੈ। ਜਦੋਂ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਾਂਝੇ ਦ੍ਰਿਸ਼ਟੀਕੋਣ ਅਤੇ ਸਮਰਪਣ ਨਾਲ ਕੰਮ ਕਰਦੇ ਹਨ, ਤਾਂ ਨਤੀਜੇ ਤੇਜ਼ ਅਤੇ ਬਿਹਤਰ ਹੁੰਦੇ ਹਨ। ਪੁਡੂਚੇਰੀ ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ ਪ੍ਰਭਾਵਸ਼ਾਲੀ ਵਾਧਾ ਹੋਇਆ ਹੈ। ਇਸ ਨੇ ਦੇਸ਼ ਵਿੱਚ ਸਮਾਜਿਕ ਪ੍ਰਗਤੀ ਸੂਚਕਾਂਕ ਦਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਕੀਤਾ ਹੈ। ਹੁਣ ਡਬਲ-ਇੰਜਣ ਐੱਨਡੀਏ ਸਰਕਾਰ ਪੁਡੂਚੇਰੀ ਦੀ ਵਿਕਾਸ ਗਤੀ ਨੂੰ ਹੋਰ ਤੇਜ਼ ਕਰੇਗੀ। ਅੱਜ 2,700 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਹ ਪ੍ਰੋਜੈਕਟ ਲੋਕਾਂ ਦੇ ਜੀਵਨ ਨੂੰ ਬਦਲ ਦੇਣਗੇ।

 

ਦੋਸਤੋ,

ਪੂਰੇ ਭਾਰਤ ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚੇ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ ਅਸੀਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰਿਕਾਰਡ 12 ਲੱਖ ਕਰੋੜ ਰੁਪਏ ਅਲਾਟ ਕੀਤੇ ਹਨ। ਇਹ ਪੁਡੂਚੇਰੀ ਦੇ ਲੋਕਾਂ ਲਈ ਵੀ ਲਾਭਕਾਰੀ ਹੋਵੇਗਾ। ਅਸੀਂ ਪੁਡੂਚੇਰੀ ਨੂੰ ਪੂੰਜੀ ਨਿਵੇਸ਼ ਯੋਜਨਾ ਲਈ ਰਾਜ-ਵਿਸ਼ੇਸ਼ ਸਹਾਇਤਾ ਯੋਜਨਾ ਵਿੱਚ ਸ਼ਾਮਲ ਕੀਤਾ ਹੈ, ਜੋ ਪਹਿਲਾਂ ਸਿਰਫ਼ ਰਾਜਾਂ ਦੇ ਲਈ ਹੀ ਸੀ। ਬੁਨਿਆਦੀ ਢਾਂਚੇ ਲਈ ਵਧੇਰੇ ਫੰਡਿੰਗ ਦਾ ਅਰਥ ਹੈ ਬਿਹਤਰ ਸੜਕਾਂ, ਪਾਣੀ ਦੀ ਸਪਲਾਈ, ਤੱਟਵਰਤੀ ਬੁਨਿਆਦੀ ਢਾਂਚਾ, ਸਕੂਲ, ਹਸਪਤਾਲ ਅਤੇ ਅਜਿਹੇ ਬਹੁਤ ਸਾਰੇ ਪ੍ਰੋਜੈਕਟ। ਇਹ ਸਹੂਲਤਾਂ ਸਿੱਧੇ ਤੌਰ ’ਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਂਦੀਆਂ ਹਨ।

ਦੋਸਤੋ,

ਇੱਕ ਮਜ਼ਬੂਤ ​​ਅਤੇ ਸਸ਼ਕਤ ਨੌਜਵਾਨ ਹੀ ਸਾਡੀ ਤਰੱਕੀ ਦੀ ਨੀਂਹ ਹੈ। ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਾਂ। ਐੱਨਆਈਟੀ ਕਰਾਈਕਲ ਵਿਖੇ ਨਵਾਂ ਡਾ. ਏਪੀਜੇ ਅਬਦੁਲ ਕਲਾਮ ਇੰਜੀਨੀਅਰਿੰਗ ਬਲਾਕ ਅਤੇ ਆਧੁਨਿਕ ਹੋਸਟਲ ਸਹੂਲਤਾਂ ਬਹੁਤ ਸਾਰੇ ਵਿਦਿਆਰਥੀਆਂ ਲਈ ਤਕਨੀਕੀ ਸਿੱਖਿਆ ਨੂੰ ਮਜ਼ਬੂਤ ​​ਕਰਨਗੀਆਂ। ਪਾਂਡਿਚੇਰੀ ਯੂਨੀਵਰਸਿਟੀ ਵਿੱਚ ਬੁਨਿਆਦੀ ਢਾਂਚਾ ਅਪਗ੍ਰੇਡ ਕੀਤਾ ਗਿਆ ਹੈ। ਇਸ ਦੇ ਨਵੇਂ ਲੈਕਚਰ ਹਾਲ, ਵਿਦਿਆਰਥਣਾਂ ਦੇ ਹੋਸਟਲ ਅਤੇ ਹੋਰ ਬੁਨਿਆਦੀ ਢਾਂਚਾ ਵਿਦਿਆਰਥੀਆਂ ਦੀ ਮਦਦ ਕਰੇਗਾ। ਮੈਨੂੰ ਦੱਸਿਆ ਗਿਆ ਹੈ ਕਿ ਪੁਡੂਚੇਰੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਹਜ਼ਾਰਾਂ ਖ਼ਾਲੀ ਅਸਾਮੀਆਂ ਭਰੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਵਿੱਚੋਂ ਕਈ ਲਈ ਦਹਾਕਿਆਂ ਤੋਂ ਸਿੱਧੀ ਭਰਤੀ ਪ੍ਰੀਖਿਆਵਾਂ ਆਯੋਜਿਤ ਨਹੀਂ ਕੀਤੀਆਂ ਗਈਆਂ ਸਨ। ਪਰ ਡਬਲ-ਇੰਜਣ ਸਰਕਾਰ ਨੇ ਇਸ ਨੂੰ ਕਰ ਕੇ ਦਿਖਾਇਆ। ਮੈਂ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੂੰ ਜਨਤਾ ਦੀ ਸੇਵਾ ਕਰਨ ਲਈ ਨਿਯੁਕਤੀ ਮਿਲੀ ਹੈ।

 

ਦੋਸਤੋ,

ਅੱਜ ਦੁਨੀਆ ਉਸ ਰਫ਼ਤਾਰ ਵੱਲ ਕੇਂਦ੍ਰਿਤ ਹੋ ਰਹੀ ਹੈ, ਜੋ ਸਾਫ਼ ਅਤੇ ਹਰਿਤ ਹੈ। ਇਲੈਕਟ੍ਰਿਕ ਵਾਹਨ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਏ ਹਨ। ਪੁਡੂਚੇਰੀ ਵਰਗੇ ਸੈਰ-ਸਪਾਟਾ ਕੇਂਦਰ ਵਿੱਚ ਇਲੈਕਟ੍ਰਿਕ ਬੱਸਾਂ ਪ੍ਰਦੂਸ਼ਣ ਘਟਾਉਣ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੀਆਂ ਹਨ। ਪ੍ਰਧਾਨ ਮੰਤਰੀ ਈ-ਬੱਸ ਸੇਵਾ ਦੇ ਤਹਿਤ ਅੱਜ ਇਲੈਕਟ੍ਰਿਕ ਬੱਸਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਾਡੇ ਪ੍ਰੋਗਰਾਮ ਨਾਲ ਜੁੜੇ ਹਾਊਸਿੰਗ ਪ੍ਰੋਜੈਕਟ ਪਰਿਵਾਰਾਂ ਨੂੰ ਸਥਿਰਤਾ ਅਤੇ ਸਨਮਾਨ ਦੇਣਗੇ। ਪੁਡੂਚੇਰੀ, ਕਰਾਈਕਲ, ਮਾਹੇ ਅਤੇ ਯਾਨਮ ਵਿੱਚ ਕਈ ਸੌ ਕਰੋੜ ਦੇ ਪ੍ਰੋਜੈਕਟ ਦੇ ਲੋਕਾਂ ਦੀ ਮਦਦ ਕਰਨਗੇ। ਪਾਣੀ ਸ਼ੁਧੀਕਰਨ ਪਲਾਂਟ ਸਾਫ਼ ਪੀਣ ਵਾਲਾ ਪਾਣੀ ਯਕੀਨੀ ਬਣਾਉਣਗੇ। ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਕੂੜੇ ਦੇ ਪ੍ਰਬੰਧਨ ਵਿੱਚ ਸੁਧਾਰ ਕਰਨਗੇ। ਸਰਕਾਰ ਮਾਨਸੂਨ ਦੌਰਾਨ ਹੜ੍ਹਾਂ ਅਤੇ ਪਾਣੀ ਭਰਨ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਵੀ ਕੰਮ ਕਰ ਰਹੀ ਹੈ। ਸਾਡੇ ਸਾਰੇ ਯਤਨ ਪੁਡੂਚੇਰੀ ਦੇ ਲੋਕਾਂ ਲਈ ਜੀਵਨ ਨੂੰ ਆਸਾਨ ਬਣਾਉਣ ਦੀ ਦਿਸ਼ਾ ਵਿੱਚ ਹਨ। ਇੱਥੇ ਕੁਝ ਬੱਚੇ ਕੁਝ ਸ਼ਾਨਦਾਰ ਡਰਾਇੰਗ ਲੈ ਕੇ ਆਏ ਹਨ। ਮੈਂ ਐੱਸਪੀਜੀ ਦੇ ਲੋਕਾਂ ਨੂੰ ਕਹਾਂਗਾ ਕਿ ਕਿਰਪਾ ਕਰਕੇ ਉਨ੍ਹਾਂ ਤੋਂ ਡਰਾਇੰਗ ਲੈ ਲਵੋ। ਧੰਨਵਾਦ, ਮੇਰੇ ਦੋਸਤੋ, ਬਹੁਤ-ਬਹੁਤ ਧੰਨਵਾਦ। ਕਿਰਪਾ ਕਰਕੇ ਸਾਰੇ ਤੋਹਫ਼ੇ ਇਕੱਠੇ ਕਰੋ।

 

ਦੋਸਤੋ,

ਕੋਈ ਵੀ ਦੇਸ਼ ਸਿਰਫ਼ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਉਸ ਦੀ ਮਨੁੱਖੀ ਪੂੰਜੀ ਸਿਹਤਮੰਦ ਹੋਵੇ। ਇਹੀ ਕਾਰਨ ਹੈ ਕਿ ਸਿਹਤ ਸੰਭਾਲ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਸਾਡਾ ਮੰਨਣਾ ਹੈ ਕਿ ਸਿਹਤ ਸੰਭਾਲ ਸਾਰਿਆਂ ਲਈ ਪਹੁੰਚਯੋਗ, ਉਪਲਬਧ ਅਤੇ ਕਿਫ਼ਾਇਤੀ ਹੋਣੀ ਚਾਹੀਦੀ ਹੈ। ਆਯੁਸ਼ਮਾਨ ਭਾਰਤ ਯੋਜਨਾ ਪਹਿਲਾਂ ਹੀ ਭਾਰਤ ਵਿੱਚ ਕਰੋੜਾਂ ਪਰਿਵਾਰਾਂ ਲਈ ਇਸ ਦ੍ਰਿਸ਼ਟੀਕੋਣ ਨੂੰ ਪੂਰਾ ਕਰ ਰਹੀ ਹੈ। ਪੁਡੂਚੇਰੀ ਦਾ ਕੋਈ ਵੀ ਨਾਗਰਿਕ ਇਲਾਜ ਦੇ ਲਈ ਦੂਰ ਯਾਤਰਾ ਕਰਨ ਲਈ ਮਜਬੂਰ ਨਹੀਂ ਹੋਣਾ ਚਾਹੀਦਾ। ਇਸ ਦੀ ਬਜਾਏ, ਅਸੀਂ ਚਾਹੁੰਦੇ ਹਾਂ ਕਿ ਦੂਜੇ ਖੇਤਰਾਂ ਦੇ ਲੋਕ ਇੱਥੇ ਇਲਾਜ ਲਈ ਆਉਣ। ਮੇਰਾ ਪੂਰਾ ਵਿਸ਼ਵਾਸ ਹੈ ਕਿ ਪੁਡੂਚੇਰੀ ਇੱਕ ਮੈਡੀਕਲ ਟੂਰਿਜ਼ਮ ਹੱਬ ਬਣ ਸਕਦਾ ਹੈ। ਪੁਡੂਚੇਰੀ ਵਿੱਚ ਪਹਿਲਾਂ ਹੀ ਨੌਂ ਮੈਡੀਕਲ ਕਾਲਜ ਹਨ। ਜੇਆਈਪੀਐੱਮਈਆਰ ਵਿਖੇ ਖੇਤਰੀ ਕੈਂਸਰ ਸੈਂਟਰ ਦਾ ਆਧੁਨਿਕੀਕਰਨ ਸਿਹਤ ਸੰਭਾਲ ਸਮਰੱਥਾ ਨੂੰ ਹੋਰ ਵਧਾਵੇਗਾ। ਅੱਜ, ਪੀਐੱਮ-ਅਭਿਮ (PM-ABHIM) ਅਧੀਨ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਲਈ ਤਿੰਨ ਮਹੱਤਵਪੂਰਨ ਦੇਖਭਾਲ ਬਲਾਕਾਂ ਦਾ ਨੀਂਹ ਪੱਥਰ ਰੱਖਿਆ ਗਿਆ। ਪੁਡੂਚੇਰੀ ਅਤੇ ਕਰਾਈਕਲ ਵਿੱਚ ਇਹ ਨਵੇਂ ਮਹੱਤਵਪੂਰਨ ਦੇਖਭਾਲ ਬਲਾਕ ਐਮਰਜੈਂਸੀ ਸਮਰੱਥਾ ਨੂੰ ਮਹੱਤਵਪੂਰਨ ਤੌਰ ’ਤੇ ਵਧਾਉਣਗੇ। ਪੁਡੂਚੇਰੀ ਸਿੱਧ ਦਵਾਈ ਅਤੇ ਸੰਪੂਰਨ ਸਿਹਤ ਸੰਭਾਲ ਲਈ ਜਾਣਿਆ ਜਾਂਦਾ ਹੈ। ਕਰਾਈਕਲ ਵਿੱਚ ਨਵਾਂ ਏਕੀਕ੍ਰਿਤ ਆਯੁਸ਼ ਹਸਪਤਾਲ ਲੋਕਾਂ ਦੀ ਸੇਵਾ ਕਰੇਗਾ।

 

ਦੋਸਤੋ,

ਆਵਾਜਾਈ ਸੰਪਰਕ ਤਰੱਕੀ ਦੀ ਰੀੜ੍ਹ ਦੀ ਹੱਡੀ ਹੈ। ਅਸੀਂ ਗ੍ਰਾਮੀਣ ਅਤੇ ਸ਼ਹਿਰੀ ਦੋਵਾਂ ਬੁਨਿਆਦੀ ਢਾਂਚੇ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਇੱਕ ਪਾਸੇ, ਸੈਂਕੜੇ ਕਿੱਲੋਮੀਟਰ ਗ੍ਰਾਮੀਣ ਸੜਕਾਂ ਬਣਾਈਆਂ ਜਾ ਰਹੀਆਂ ਹਨ। ਇਹ ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰਾਂ ਲਈ ਆਵਾਜਾਈ ਸੰਪਰਕ ਨੂੰ ਬਿਹਤਰ ਬਣਾ ਰਹੀਆਂ ਹਨ। ਇਸ ਤੋਂ ਇਲਾਵਾ, ਅਸੀਂ ਪੁਡੂਚੇਰੀ ਵਿੱਚ ਭੀੜ ਨੂੰ ਘਟਾਉਣ ਲਈ ਕੰਮ ਕਰ ਰਹੇ ਹਾਂ। ਅਸੀਂ ਪੁਡੂਚੇਰੀ ਸ਼ਹਿਰ ਲਈ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ। ਇਸ ਵਿੱਚ ਚਾਰ ਸੌ ਚਾਲੀ ਕਰੋੜ ਰੁਪਏ ਦਾ ਫਲਾਈਓਵਰ ਵੀ ਸ਼ਾਮਲ ਹੈ।

 

ਦੋਸਤੋ,

ਈਸਟ ਕੋਸਟ ਰੋਡ ਅਤੇ ਗ੍ਰੈਂਡ ਸਾਊਦਰਨ ਟਰੰਕ ਰੋਡ ਦੇ ਅਪਗ੍ਰੇਡੇਸ਼ਨ ਰਾਹੀਂ ਚੇਨਈ ਤੱਕ ਆਵਾਜਾਈ ਸੰਪਰਕ ਬਿਹਤਰ ਹੋਵੇਗਾ। ਪੁਡੂਚੇਰੀ ਅਤੇ ਚੇਨਈ ਦਰਮਿਆਨ ਯਾਤਰਾ ਦਾ ਸਮਾਂ ਲਗਭਗ 1.5-2 ਘੰਟੇ ਘਟ ਜਾਵੇਗਾ। ਪੁਡੂਚੇਰੀ ਤੋਂ ਕੱਡਾਲੋਰ ਰਾਸ਼ਟਰੀ ਰਾਜਮਾਰਗ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ ਅਤੇ ਕਰਾਈਕਲ ਰਾਸ਼ਟਰੀ ਰਾਜਮਾਰਗ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਅਸੀਂ ਕੰਨਿਆਕੁਮਾਰੀ ਤੱਕ ਦੇ ਪੂਰਬੀ ਤੱਟ ਕੋਰੀਡੋਰ ਦੇ ਸੜਕ ਪ੍ਰੋਜੈਕਟਾਂ ਵਿੱਚ 30,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਰਹੇ ਹਾਂ। ਇਹ ਪ੍ਰੋਜੈਕਟ ਪੁਡੂਚੇਰੀ ਦੇ ਹਿੱਸਿਆਂ ਨੂੰ ਚੇਨਈ, ਬੰਗਲੁਰੂ ਅਤੇ ਕੋਇੰਬਟੂਰ ਵਰਗੇ ਪ੍ਰਮੁੱਖ ਆਰਥਿਕ ਕੇਂਦਰਾਂ ਨਾਲ ਜੋੜਦੇ ਹਨ। ਅਜਿਹੀ ਆਵਾਜਾਈ ਸੰਪਰਕ ਸਹੂਲਤਾਂ ਸੈਰ-ਸਪਾਟਾ, ਵਪਾਰ ਅਤੇ ਉਦਯੋਗ ਨੂੰ ਮਹੱਤਵਪੂਰਨ ਤੌਰ ’ਤੇ ਹੁਲਾਰਾ ਦੇਣਗੀਆਂ।

ਦੋਸਤੋ,

ਸੈਰ-ਸਪਾਟਾ ਪੁਡੂਚੇਰੀ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਹੈ। ਇੱਕ ਵੀਕਐਂਡ ਡੈਸਟੀਨੇਸ਼ਨ ਦੇ ਤੌਰ ’ਤੇ, ਇਹ ਪਹਿਲਾਂ ਹੀ ਹਜ਼ਾਰਾਂ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਰੇਲਗੱਡੀਆਂ ਅਤੇ ਉਡਾਣਾਂ ਹਮੇਸ਼ਾ ਭਰੀਆਂ ਰਹਿੰਦੀਆਂ ਹਨ। ਇਹ ਪੁਡੂਚੇਰੀ ਦੇ ਲੋਕਾਂ ਦੀ ਨਿੱਘ ਕਾਰਨ ਸੰਭਵ ਹੋਇਆ ਹੈ। ਅਧਿਆਤਮਿਕ ਸੈਰ-ਸਪਾਟਾ, ਈਕੋ-ਸੈਰ-ਸਪਾਟਾ ਅਤੇ ਸਿਹਤ ਸੈਰ-ਸਪਾਟੇ ਵਿੱਚ ਨਿਵੇਸ਼ ਦੇ ਨਾਲ, ਅਸੀਂ ਇਸ ਨੂੰ ਨਵੀਂਆਂ ਉਚਾਈਆਂ ’ਤੇ ਲੈ ਜਾ ਰਹੇ ਹਾਂ। ਪ੍ਰਧਾਨ ਮੰਤਰੀ ਪ੍ਰਸਾਦ ਯੋਜਨਾ ਦੇ ਤਹਿਤ ਵੱਖ-ਵੱਖ ਮੰਦਰਾਂ ਵਿੱਚ ਤੀਰਥ ਯਾਤਰਾ ਸਹੂਲਤਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸ਼੍ਰੀ ਅਰਬਿੰਦੋ ਅਤੇ ਦ ਮਦਰ ਨੇ ਔਰੋਵਿਲ ਨੂੰ ਚੇਤਨਾ ਦਾ ਇੱਕ ਵਿਸ਼ਵ-ਵਿਆਪੀ ਸ਼ਹਿਰ ਮੰਨਿਆ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਅੱਜ ਔਰੋਵਿਲ ਵਿੱਚ ਅੱਜ ਇੱਕ ਵਿਸ਼ਵ-ਵਿਆਪੀ ਅਧਿਆਤਮਿਕ ਤਿਉਹਾਰ ਸ਼ੁਰੂ ਹੋ ਰਿਹਾ ਹੈ। ਅਜਿਹੇ ਸਮਾਗਮ ਵੱਖ-ਵੱਖ ਖੇਤਰਾਂ ਅਤੇ ਧਰਮਾਂ ਨੂੰ ਜੋੜਦੇ ਹਨ।

 

ਦੋਸਤੋ,

ਇਹ ਮਹੱਤਵਪੂਰਨ ਹੈ ਕਿ ਡਬਲ-ਇੰਜਣ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦਾ ਜਸ਼ਨ ਮਨਾਇਆ ਜਾਵੇ। ਪਰ ਇਹ ਵੀ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਪਹਿਲਾਂ ਸਥਿਤੀ ਕਿਵੇਂ ਸੀ। ਪੁਡੂਚੇਰੀ ਦੇ ਲੋਕਾਂ ਨੇ ਕਾਂਗਰਸ-ਡੀਐੱਮਕੇ ਦੇ ਸ਼ਾਸਨ ਦੌਰਾਨ ਬਹੁਤ ਦੁੱਖ ਝੱਲੇ। ਉਨ੍ਹਾਂ ਸਾਲਾਂ ਵਿੱਚ ਰਾਜਨੀਤਿਕ ਅਸਥਿਰਤਾ, ਭ੍ਰਿਸ਼ਟਾਚਾਰ, ਅਪਰਾਧ ਅਤੇ ਗ਼ਰੀਬਾਂ ਦੀ ਪੀੜ੍ਹਾ ਸੀ। ਰਾਸ਼ਨ ਦੀਆਂ ਦੁਕਾਨਾਂ ’ਤੇ ਚੌਲ ਨਹੀਂ ਸੀ। ਤਨਖ਼ਾਹਾਂ ਦੇਰ ਨਾਲ ਮਿਲਦੀਆਂ ਸਨ। ਸੜਕਾਂ ਗੁੰਡਿਆਂ ਅਤੇ ਡਰੱਗ ਮਾਫ਼ੀਆ ਦੇ ਕਬਜ਼ੇ ਵਿੱਚ ਸਨ।

 

ਦੋਸਤੋ,

ਕਾਂਗਰਸ ਨੇ ਪੁਡੂਚੇਰੀ ਨੂੰ ਦਿੱਲੀ ਵਿੱਚ ਬੈਠੇ ਇੱਕ ਪਰਿਵਾਰ ਲਈ ਏਟੀਐੱਮ ਬਣਾ ਦਿੱਤਾ ਸੀ। ਜਦੋਂ ਗੱਲ ਡੀਐੱਮਕੇ ਦੀ ਆਉਂਦੀ ਹੈ, ਤਾਂ ਤੁਸੀਂ ਤਾਮਿਲਨਾਡੂ ਵਿੱਚ ਘੁਟਾਲਿਆਂ ਦੀ ਲੰਬੀ ਸੂਚੀ ਵੀ ਦੇਖ ਰਹੇ ਹੋ। ਕਾਂਗਰਸ ਅਤੇ ਡੀਐੱਮਕੇ ਪੁਡੂਚੇਰੀ ਦੀ ਵਿਕਾਸ ਯਾਤਰਾ ਵਿੱਚ ਰੁਕਾਵਟ ਬਣ ਗਏ ਸਨ। ਹੁਣ, ਉਹੀ ਤਾਕਤਾਂ ਦੁਬਾਰਾ ਸੱਤਾ ਦੀਆਂ ਭੁੱਖੀਆਂ ਹਨ। ਕੀ ਪੁਡੂਚੇਰੀ ਨੂੰ ਉਸ ਭ੍ਰਿਸ਼ਟਾਚਾਰ ਅਤੇ ਅਪਰਾਧ ਦੇ ਉਸ ਯੁੱਗ ਵਿੱਚ ਵਾਪਸ ਜਾਣਾ ਚਾਹੀਦਾ ਹੈ? ਮੈਨੂੰ ਯਕੀਨ ਹੈ ਕਿ ਪੁਡੂਚੇਰੀ ਦੇ ਲੋਕ ਅਜਿਹਾ ਨਹੀਂ ਚਾਹੁੰਦੇ ਹਨ।

 

ਦੋਸਤੋ,

ਪੁਡੂਚੇਰੀ ਸਾਡੇ ਆਜ਼ਾਦੀ ਸੰਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਇਹ ਬਹੁਤ ਸਾਰੇ ਨੇਤਾਵਾਂ ਦਾ ਜਨਮ ਸਥਾਨ ਹੈ। ਉਨ੍ਹਾਂ ਵਿੱਚੋਂ ਕੁਝ ਇੱਥੇ ਆਏ ਅਤੇ ਇਸ ਨੂੰ ਆਪਣੀ ਕਰਮਭੂਮੀ ਬਣਾਇਆ। ਇਸ ਧਰਤੀ ਨੇ 1947 ਵਿੱਚ ਭਾਰਤ ਦੀ ਆਜ਼ਾਦੀ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਹੁਣ, 2047 ਤੱਕ, ਸਾਨੂੰ ਵਿਕਸਿਤ ਪੁਡੂਚੇਰੀ ਅਤੇ ਵਿਕਸਿਤ ਭਾਰਤ ਬਣਾਉਣਾ ਹੈ। ਪੁਡੂਚੇਰੀ ਦੀ ਡਬਲ-ਇੰਜਣ ਸਰਕਾਰ ਇਸ ਮਿਸ਼ਨ ਵਿੱਚ ਤੁਹਾਡੇ ਨਾਲ ਹੈ। ਅਸੀਂ ਬੈਸਟ ਪੁਡੂਚੇਰੀ ਲਈ ਅਣਥੱਕ ਮਿਹਨਤ ਕਰਦੇ ਰਹਾਂਗੇ।

ਨੰਡ੍ਰੀ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's forex reserves hit all-time high of $729.33 billion after $12.42 billion jump

Media Coverage

India's forex reserves hit all-time high of $729.33 billion after $12.42 billion jump
NM on the go

Nm on the go

Always be the first to hear from the PM. Get the App Now!
...
Prime Minister extends greetings on National Sports Day
August 29, 2026

The Prime Minister, Shri Narendra Modi has extended his greetings to all sports lovers on National Sports Day. Shri Modi said that the dedication, passion and determination of sportspersons make the entire nation proud.

The Prime Minister also paid homage to the legendary Major Dhyan Chand Ji, whose brilliance and contribution to Indian hockey continue to inspire generations.

Shri Modi posted on X:

“To every sports lover…your dedication, passion and determination make everyone proud.

We also pay homage to the legendary Major Dhyan Chand Ji, whose brilliance inspires generations.

#NationalSportsDay”