ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਦਮਪੁਰ ਵਿਖੇ ਹਵਾਈ ਸੈਨਾ ਸਟੇਸ਼ਨ 'ਤੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਦੀ ਸ਼ਕਤੀ ਨੂੰ ਉਜਾਗਰ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਨੇ ਹੁਣੇ ਇਸਦੀ ਸ਼ਕਤੀ ਦੇਖੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਨਾਅਰਾ ਨਹੀਂ ਹੈ, ਬਲਕਿ ਹਰ ਉਸ ਸਿਪਾਹੀ ਦੁਆਰਾ ਚੁੱਕੀ ਗਈ ਸਹੁੰ ਹੈ ਜੋ ਭਾਰਤ ਮਾਤਾ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਨਾਅਰਾ ਹਰ ਉਸ ਨਾਗਰਿਕ ਦੀ ਆਵਾਜ਼ ਹੈ ਜੋ ਦੇਸ਼ ਲਈ ਜੀਣਾ ਚਾਹੁੰਦਾ ਹੈ ਅਤੇ ਸਾਰਥਕ ਯੋਗਦਾਨ ਪਾਉਣਾ ਚਾਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਭਾਰਤ ਮਾਤਾ ਕੀ ਜੈ' ਦਾ ਨਾਅਰਾ ਜੰਗ ਦੇ ਮੈਦਾਨ ਅਤੇ ਮਹੱਤਵਪੂਰਨ ਮਿਸ਼ਨਾਂ ਦੋਵਾਂ ਵਿੱਚ ਗੂੰਜਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਸੈਨਿਕ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਉਂਦੇ ਹਨ, ਤਾਂ ਦੁਸ਼ਮਣ ਰੀੜ੍ਹ ਤੋਂ ਕੰਬ ਜਾਂਦਾ ਹੈ। ਉਨ੍ਹਾਂ ਭਾਰਤ ਦੀ ਸੈਨਿਕ ਸ਼ਕਤੀ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਭਾਰਤੀ ਡਰੋਨ ਦੁਸ਼ਮਣ ਦੀ ਕਿਲ੍ਹਾਬੰਦੀ ਨੂੰ ਢਾਹ ਦਿੰਦੇ ਹਨ ਅਤੇ ਜਦੋਂ ਮਿਜ਼ਾਈਲਾਂ ਸਟੀਕਤਾ ਨਾਲ ਹਮਲਾ ਕਰਦੀਆਂ ਹਨ, ਤਾਂ ਦੁਸ਼ਮਣ ਨੂੰ ਸਿਰਫ਼ ਇੱਕ ਵਾਕ ਸੁਣਾਈ ਦਿੰਦਾ ਹੈ - 'ਭਾਰਤ ਮਾਤਾ ਕੀ ਜੈ'। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਵੀ, ਭਾਰਤ ਕੋਲ ਅਸਮਾਨ ਨੂੰ ਰੌਸ਼ਨ ਕਰਨ ਦੀ ਸਮਰੱਥਾ ਹੈ, ਜਿਸ ਨਾਲ ਦੁਸ਼ਮਣ ਨੂੰ ਦੇਸ਼ ਦੀ ਅਥਾਹ ਹਿੰਮਤ ਦੇਖਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਭਾਰਤ ਦੀਆਂ ਸੈਨਾਵਾਂ ਪ੍ਰਮਾਣੂ ਬਲੈਕਮੇਲ ਦੀਆਂ ਧਮਕੀਆਂ ਨੂੰ ਖਤਮ ਨਸ਼ਟ ਕਰਦੀ ਹੈ, ਤਾਂ ਅਸਮਾਨ ਅਤੇ ਧਰਤੀ 'ਤੇ ਸਿਰਫ਼ ਇੱਕ ਹੀ ਸੰਦੇਸ਼ ਗੂੰਜਦਾ ਹੈ - 'ਭਾਰਤ ਮਾਤਾ ਕੀ ਜੈ'।
ਭਾਰਤ ਦੇ ਹਥਿਆਰਬੰਦ ਬਲਾਂ ਦੇ ਹੌਂਸਲੇ ਅਤੇ ਦ੍ਰਿੜ ਇਰਾਦੇ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੱਖਾਂ ਭਾਰਤੀਆਂ ਦੇ ਦਿਲਾਂ ਨੂੰ ਮਾਣ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਹਥਿਆਰਬੰਦ ਸੈਨਾਵਾਂ ਦੀ ਬੇਮਿਸਾਲ ਬਹਾਦਰੀ ਅਤੇ ਇਤਿਹਾਸਕ ਪ੍ਰਾਪਤੀਆਂ ਕਾਰਨ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਹਾਦਰ ਨਾਇਕਾਂ ਨੂੰ ਮਿਲਣਾ ਸੱਚਮੁੱਚ ਇੱਕ ਵੱਡਾ ਸੁਭਾਗ ਸੀ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਜਦੋਂ ਦਹਾਕਿਆਂ ਬਾਅਦ ਦੇਸ਼ ਦੀ ਬਹਾਦਰੀ ਦੀ ਚਰਚਾ ਕੀਤੀ ਜਾਵੇਗੀ, ਤਾਂ ਇਸ ਮਿਸ਼ਨ ਦੀ ਅਗਵਾਈ ਕਰਨ ਵਾਲੇ ਸਿਪਾਹੀ ਸਭ ਤੋਂ ਵੱਧ ਚਰਚਾ ਵਿੱਚ ਰਹਿਣਗੇ।। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਨਾ ਸਿਰਫ਼ ਵਰਤਮਾਨ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ ਸਰੋਤ ਬਣ ਗਏ ਹਨ। ਬਹਾਦਰ ਯੋਧਿਆਂ ਦੀ ਧਰਤੀ ਤੋਂ ਹਥਿਆਰਬੰਦ ਬਲਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਹਵਾਈ ਸੈਨਾ, ਨੌਸੈਨਾ, ਸੈਨਾ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਬਹਾਦਰ ਜਵਾਨਾਂ ਨੂੰ ਸਲਾਮ ਕੀਤਾ। ਉਨ੍ਹਾਂ ਨੇ ਉਨ੍ਹਾਂ ਦੇ ਬਹਾਦਰੀ ਭਰੇ ਯਤਨਾਂ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਆਪ੍ਰੇਸ਼ਨ ਸਿੰਦੂਰ ਦਾ ਪ੍ਰਭਾਵ ਪੂਰੇ ਦੇਸ਼ ਵਿੱਚ ਗੂੰਜ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਦੌਰਾਨ, ਹਰ ਭਾਰਤੀ ਸੈਨਿਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ, ਪ੍ਰਾਰਥਨਾਵਾਂ ਕਰਦਾ ਹੈ ਅਤੇ ਅਟੁੱਟ ਸਮਰਥਨ ਦੇ ਰਿਹਾ ਹੈ। ਉਨ੍ਹਾਂ ਨੇ ਆਪਣੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਸਵੀਕਾਰ ਕਰਦੇ ਹੋਏ ਪੂਰੇ ਦੇਸ਼ ਵੱਲੋਂ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ।
"ਆਪ੍ਰੇਸ਼ਨ ਸਿੰਦੂਰ ਇੱਕ ਆਮ ਫੌਜੀ ਮੁਹਿੰਮ ਨਹੀਂ ਹੈ ਬਲਕਿ ਭਾਰਤ ਦੀ ਨੀਤੀ, ਨੀਅਤ ਅਤੇ ਫੈਸਲਾਕੁੰਨ ਸਮਰੱਥਾ ਦਾ ਤ੍ਰਿਮੂਰਤੀ ਹੈ", ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਬੁੱਧ ਅਤੇ ਗੁਰੂ ਗੋਬਿੰਦ ਸਿੰਘ ਜੀ ਦੋਵਾਂ ਦੀ ਧਰਤੀ ਹੈ, ਜਿਨ੍ਹਾਂ ਨੇ ਐਲਾਨ ਕੀਤਾ ਸੀ, "ਮੈਂ ਇੱਕ ਯੋਧੇ ਨੂੰ ਸਵਾ ਲੱਖ (125,000) ਵਿਰੁੱਧ ਲੜਾਵਾਂਗਾ... ਮੈਂ ਚਿੜੀਆਂ ਤੋਂ ਬਾਜ਼ ਹਰਾਵਾਂਗਾ... ਤਾਂ ਹੀ ਮੈਂ ਗੁਰੂ ਗੋਬਿੰਦ ਸਿੰਘ ਕਹਾਵਾਂਗਾ (“ਸਵਾ ਲਾਖ ਸੇ ਏਕ ਲੜਾਊਂ, ਚਿੜੀਯਨ (ਚਿੜੀਓ) ‘ਤੇ ਮੈਂ ਬਾਜ਼ ਤੁੜਾਊਂ, ਤਬੈ ਗੁਰੂ ਗੋਬਿੰਦ ਸਿੰਘ ਨਾਮ ਕਹਾਊਂ ") । ਉਨ੍ਹਾਂ ਟਿੱਪਣੀ ਕੀਤੀ ਕਿ ਧਾਰਮਿਕਤਾ ਦੀ ਸਥਾਪਨਾ ਲਈ ਅਨਿਆਂ ਵਿਰੁੱਧ ਹਥਿਆਰ ਚੁੱਕਣਾ ਹਮੇਸ਼ਾ ਭਾਰਤ ਦੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਜਦੋਂ ਅੱਤਵਾਦੀਆਂ ਨੇ ਭਾਰਤ ਦੀਆਂ ਬੇਟੀਆਂ 'ਤੇ ਹਮਲਾ ਕਰਨ ਅਤੇ ਹਾਨੀ ਪਹੁੰਚਾਉਣ ਦੀ ਹਿੰਮਤ ਕੀਤੀ, ਤਾਂ ਭਾਰਤੀ ਫੌਜਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਵਿੱਚ ਹੀ ਕੁਚਲ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹਮਲਾਵਰ ਕਾਇਰਤਾਪੂਰਨ ਗੁਪਤਤਾ ਵਿੱਚ ਆਏ ਸਨ, ਉਹ ਇਹ ਭੁੱਲ ਗਏ ਕਿ ਉਨ੍ਹਾਂ ਨੇ ਕਿਸ ਨੂੰ ਚੁਣੌਤੀ ਦਿੱਤੀ ਸੀ - ਸ਼ਕਤੀਸ਼ਾਲੀ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ।ਉਨ੍ਹਾਂ ਭਾਰਤੀ ਸੈਨਿਕਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਸਿੱਧੇ ਹਮਲੇ ਰਾਹੀਂ ਵੱਡੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ, ਅਤੇ 100 ਤੋਂ ਵੱਧ ਅੱਤਵਾਦੀਆਂ ਨੂੰ ਖਤਮ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅੱਤਵਾਦ ਦੇ ਮਾਸਟਰਮਾਈਂਡ ਹੁਣ ਭਾਰਤ ਨੂੰ ਭੜਕਾਉਣ ਦੇ ਇੱਕ ਨਿਰਵਿਵਾਦ ਨਤੀਜੇ - ਸੰਪੂਰਨ ਤਬਾਹੀ ਨੂੰ ਸਮਝ ਗਏ ਹਨ । ਇਹ ਕਹਿੰਦੇ ਹੋਏ ਕਿ ਭਾਰਤ ਵਿੱਚ ਬੇਕਸੂਰਾਂ ਦਾ ਖੂਨ ਵਹਾਉਣ ਦੀ ਕੋਈ ਵੀ ਕੋਸ਼ਿਸ਼ ਤਬਾਹੀ ਵੱਲ ਲੈ ਜਾਵੇਗੀ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨੀ ਫੌਜ, ਜਿਸ ਨੇ ਇਨ੍ਹਾਂ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ, ਨੂੰ ਭਾਰਤੀ ਫੌਜ, ਹਵਾਈ ਫੌਜ ਅਤੇ ਜਲ ਸੈਨਾ ਨੇ ਫੈਸਲਾਕੁੰਨ ਹਾਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤੀ ਹਥਿਆਰਬੰਦ ਫੌਜਾਂ ਨੇ ਪਾਕਿਸਤਾਨ ਨੂੰ ਇੱਕ ਸਪੱਸ਼ਟ ਸੰਦੇਸ਼ ਭੇਜਿਆ ਹੈ - ਅੱਤਵਾਦੀਆਂ ਲਈ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਬਚੀ ਹੈ",ਉਸਨੇ ਪੁਸ਼ਟੀ ਕੀਤੀ ਕਿ ਭਾਰਤ ਉਨ੍ਹਾਂ ਨੂੰ ਆਪਣੇ ਹੀ ਖੇਤਰ ਵਿੱਚ ਮਾਰ ਦੇਵੇਗਾ ਤਾਂ ਜੋ ਉਨ੍ਹਾਂ ਨੂੰ ਭੱਜਣ ਦਾ ਕੋਈ ਮੌਕਾ ਨਾ ਮਿਲੇ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਦੇ ਡਰੋਨ ਅਤੇ ਮਿਜ਼ਾਈਲਾਂ ਨੇ ਅਜਿਹਾ ਡਰ ਪੈਦਾ ਕਰ ਦਿੱਤਾ ਹੈ ਕਿ ਪਾਕਿਸਤਾਨ ਦੀਆਂ ਨੀਂਦਾਂ ਉਨ੍ਹਾਂ ਬਾਰੇ ਸੋਚਦੇ ਹੀ ਉੱਡ ਜਾਣਗੀਆਂ। ਮਹਾਰਾਣਾ ਪ੍ਰਤਾਪ ਦੇ ਮਸ਼ਹੂਰ ਘੋੜੇ, ਚੇਤਕ ਬਾਰੇ ਲਿਖੀਆਂ ਲਾਈਨਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਸ਼ਬਦ ਹੁਣ ਭਾਰਤ ਦੇ ਉੱਨਤ ਆਧੁਨਿਕ ਹਥਿਆਰਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ।
"ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਨੇ ਦੇਸ਼ ਦੇ ਇਰਾਦੇ ਨੂੰ ਮਜ਼ਬੂਤ ਕੀਤਾ ਹੈ, ਦੇਸ਼ ਨੂੰ ਇਕਜੁੱਟ ਕੀਤਾ ਹੈ, ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਹੈ ਅਤੇ ਭਾਰਤ ਦੇ ਮਾਣ-ਸਨਮਾਨ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ ਹੈ", ਸ਼੍ਰੀ ਮੋਦੀ ਨੇ ਹਥਿਆਰਬੰਦ ਫੌਜਾਂ ਦੇ ਅਸਾਧਾਰਨ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਦੀਆਂ ਕਾਰਵਾਈਆਂ ਨੂੰ ਬੇਮਿਸਾਲ, ਗੈਰਕਾਲਪਨਿਕ ਅਤੇ ਬੇਮਿਸਾਲ ਦੱਸਿਆ। ਇਹ ਨੋਟ ਕਰਦੇ ਹੋਏ ਕਿ ਉਨ੍ਹਾਂ ਨੇ ਪਾਕਿਸਤਾਨ ਅੰਦਰ ਅੱਤਵਾਦੀ ਟਿਕਾਣਿਆਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ, ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਦੇ ਹਮਲਿਆਂ ਦੀ ਸੰਪੂਰਨ ਸਟੀਕਤਾ ਨੂੰ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਸਿਰਫ਼ 20-25 ਮਿੰਟਾਂ ਦੇ ਅੰਦਰ, ਭਾਰਤੀ ਫੌਜਾਂ ਨੇ ਸਰਹੱਦ ਪਾਰ ਹਮਲੇ ਸੰਪੂਰਨ ਸਟੀਕਤਾ ਨਾਲ ਕੀਤੇ, ਸਹੀ ਨਿਸ਼ਾਨਿਆਂ ਨੂੰ ਫੁੰਡਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਕਾਰਜ ਸਿਰਫ਼ ਇੱਕ ਆਧੁਨਿਕ, ਤਕਨੀਕੀ ਤੌਰ 'ਤੇ ਲੈਸ ਅਤੇ ਉੱਚ ਪੇਸ਼ੇਵਰ ਫੋਰਸ ਵਲੋਂ ਹੀ ਕੀਤੇ ਜਾ ਸਕਦੇ ਹਨ। ਇਹ ਕਹਿੰਦੇ ਹੋਏ ਕਿ ਉਨ੍ਹਾਂ ਦੀਆਂ ਤੇਜ਼ ਅਤੇ ਫੈਸਲਾਕੁੰਨ ਕਾਰਵਾਈਆਂ ਨੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ, ਉਨ੍ਹਾਂ ਨੇ ਭਾਰਤ ਦੀ ਫੌਜ ਦੀ ਗਤੀ ਅਤੇ ਸਟੀਕਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਟਿੱਪਣੀ ਕੀਤੀ ਕਿ ਵਿਰੋਧੀਆਂ ਨੂੰ ਕੋਈ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਗੜ੍ਹ ਕਦੋਂ ਮਲਬੇ ਵਿੱਚ ਬਦਲ ਗਏ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦਾ ਉਦੇਸ਼ ਅੰਦਰੂਨ ਪਾਕਿਸਤਾਨ ਵਿੱਚ ਅੱਤਵਾਦੀ ਹੈੱਡਕੁਆਰਟਰਾਂ 'ਤੇ ਹਮਲਾ ਕਰਨਾ ਅਤੇ ਪ੍ਰਮੁੱਖ ਅੱਤਵਾਦੀਆਂ ਨੂੰ ਖਤਮ ਕਰਨਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਨਾਗਰਿਕ ਜਹਾਜ਼ਾਂ ਦੀ ਵਰਤੋਂ ਕਰਕੇ ਆਪਣੀਆਂ ਗਤੀਵਿਧੀਆਂ ਲਈ ਢਾਲ ਬਣਾਉਣ ਦੀ ਕੋਸ਼ਿਸ਼ ਦੇ ਬਾਵਜੂਦ, ਭਾਰਤੀ ਫੌਜਾਂ ਨੇ ਬਹੁਤ ਸਾਵਧਾਨੀ ਅਤੇ ਸਟੀਕਤਾ ਨਾਲ ਜਵਾਬ ਦਿੱਤਾ। ਉਨ੍ਹਾਂ ਨੇ ਚੌਕਸੀ ਅਤੇ ਜ਼ਿੰਮੇਵਾਰੀ ਬਣਾਈ ਰੱਖਦੇ ਹੋਏ ਆਪਣੇ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਹਥਿਆਰਬੰਦ ਸੈਨਾਵਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਮਾਣ ਨਾਲ ਕਿਹਾ ਕਿ ਭਾਰਤੀ ਸੈਨਿਕਾਂ ਨੇ ਪੂਰੀ ਸਟੀਕਤਾ ਅਤੇ ਦ੍ਰਿੜਤਾ ਨਾਲ ਆਪਣੇ ਉਦੇਸ਼ਾਂ ਨੂੰ ਪੂਰਾ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਕਾਰਵਾਈ ਨੇ ਨਾ ਸਿਰਫ਼ ਪਾਕਿਸਤਾਨ ਦੇ ਅੰਦਰ ਅੱਤਵਾਦੀ ਟਿਕਾਣਿਆਂ ਅਤੇ ਹਵਾਈ ਅੱਡਿਆਂ ਨੂੰ ਤਬਾਹ ਕੀਤਾ, ਸਗੋਂ ਉਨ੍ਹਾਂ ਦੇ ਮਾੜੇ ਇਰਾਦਿਆਂ ਅਤੇ ਲਾਪਰਵਾਹ ਗੁਸਤਾਖ਼ੀ ਨੂੰ ਵੀ ਕੁਚਲ ਦਿੱਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਦੁਸ਼ਮਣ ਨੇ ਨਿਰਾਸ਼ ਹੋ ਕੇ ਕਈ ਭਾਰਤੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ। ਹਾਲਾਂਕਿ, ਪਾਕਿਸਤਾਨ ਦੇ ਹਮਲੇ ਦੇ ਹਰ ਯਤਨ ਨੂੰ ਫੈਸਲਾਕੁੰਨ ਤੌਰ 'ਤੇ ਨਾਕਾਮ ਕਰ ਦਿੱਤਾ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨੀ ਡਰੋਨ, ਯੂਏਵੀ, ਹਵਾਈ ਜਹਾਜ਼ ਅਤੇ ਮਿਜ਼ਾਈਲਾਂ ਭਾਰਤ ਦੀ ਸ਼ਕਤੀਸ਼ਾਲੀ ਹਵਾਈ ਰੱਖਿਆ ਪ੍ਰਣਾਲੀ ਦੇ ਸਾਹਮਣੇ ਅਸਫਲ ਰਹੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਤਿਆਰੀ ਅਤੇ ਤਕਨੀਕੀ ਤਾਕਤ ਨੇ ਦੁਸ਼ਮਣ ਦੇ ਖਤਰਿਆਂ ਨੂੰ ਪੂਰੀ ਤਰ੍ਹਾਂ ਬੇਅਸਰ ਕੀਤਾ। ਉਨ੍ਹਾਂ ਨੇ ਦੇਸ਼ ਦੇ ਹਵਾਈ ਅੱਡਿਆਂ ਦੀ ਨਿਗਰਾਨੀ ਕਰਨ ਵਾਲੀ ਲੀਡਰਸ਼ਿਪ ਲਈ ਡੂੰਘੀ ਪ੍ਰਸ਼ੰਸਾ ਪ੍ਰਗਟ ਕੀਤੀ ਅਤੇ ਭਾਰਤੀ ਹਵਾਈ ਸੈਨਾ ਦੇ ਹਰੇਕ ਹਵਾਈ ਯੋਧੇ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਦੇਸ਼ ਦੀ ਰਾਖੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਅਟੁੱਟ ਸਮਰਪਣ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਭਾਰਤ ਦਾ ਸਟੈਂਡ ਹੁਣ ਪੂਰੀ ਤਰ੍ਹਾਂ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ 'ਤੇ ਕੋਈ ਹੋਰ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਦੇਸ਼ ਫੈਸਲਾਕੁੰਨ ਅਤੇ ਮਜ਼ਬੂਤੀ ਨਾਲ ਜਵਾਬ ਦੇਵੇਗਾ । ਉਨ੍ਹਾਂ ਨੇ ਪਿਛਲੇ ਸਰਜੀਕਲ ਸਟ੍ਰਾਈਕਾਂ ਅਤੇ ਹਵਾਈ ਹਮਲਿਆਂ ਦੌਰਾਨ ਭਾਰਤ ਦੀਆਂ ਦ੍ਰਿੜ ਕਾਰਵਾਈਆਂ ਨੂੰ ਯਾਦ ਕੀਤਾ, ਕਿਹਾ ਕਿ ਆਪ੍ਰੇਸ਼ਨ ਸਿੰਦੂਰ ਹੁਣ ਖਤਰਿਆਂ ਨਾਲ ਨਜਿੱਠਣ ਲਈ ਦੇਸ਼ ਦਾ 'ਨਵਾਂ ਮਿਆਰ' ਬਣ ਗਿਆ ਹੈ। ਉਨ੍ਹਾਂ ਨੇ ਤਿੰਨ ਮੁੱਖ ਸਿਧਾਂਤਾਂ ਨੂੰ ਦੁਹਰਾਇਆ ਜੋ ਉਨ੍ਹਾਂ ਨੇ ਕੱਲ੍ਹ ਰਾਤ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਪ੍ਰਗਟ ਕੀਤੇ ਸਨ। ਪਹਿਲਾ, ਜੇਕਰ ਭਾਰਤ ਨੂੰ ਕਿਸੇ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਜਵਾਬ ਆਪਣੇ ਨਿਯਮਾਂ ਅਤੇ ਸ਼ਰਤਾਂ 'ਤੇ ਹੋਵੇਗਾ। ਦੂਜਾ, ਭਾਰਤ ਕਿਸੇ ਵੀ ਤਰ੍ਹਾਂ ਦੇ 'ਪ੍ਰਮਾਣੂ ਬਲੈਕਮੇਲ' ਨੂੰ ਬਰਦਾਸ਼ਤ ਨਹੀਂ ਕਰੇਗਾ। ਤੀਜਾ, ਭਾਰਤ ਹੁਣ ਅੱਤਵਾਦੀ ਮਾਸਟਰਮਾਈਂਡਾਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੀਆਂ ਸਰਕਾਰਾਂ ਵਿੱਚ ਫਰਕ ਨਹੀਂ ਕਰੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਦੁਨੀਆ ਹੁਣ ਨਵੇਂ ਅਤੇ ਦ੍ਰਿੜ ਭਾਰਤ ਨੂੰ ਪਛਾਣ ਰਹੀ ਹੈ ਅਤੇ ਰਾਸ਼ਟਰੀ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਇਸਦੀ ਮਜ਼ਬੂਤ ਪਹੁੰਚ ਨੂੰ ਮਾਨਤਾ ਦੇ ਰਹੀ ਹੈ।"
"ਆਪ੍ਰੇਸ਼ਨ ਸਿੰਦੂਰ ਦਾ ਹਰ ਪਲ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੀ ਤਾਕਤ ਅਤੇ ਸਮਰੱਥਾ ਦਾ ਪ੍ਰਮਾਣ ਹੈ", ਸ਼੍ਰੀ ਮੋਦੀ ਨੇ ਕਿਹਾ, ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਬੇਮਿਸਾਲ ਤਾਲਮੇਲ ਦੀ ਪ੍ਰਸ਼ੰਸਾ ਕਰਦੇ ਹੋਏ, ਕਿਹਾ ਕਿ ਉਨ੍ਹਾਂ ਦਾ ਤਾਲਮੇਲ ਸ਼ਾਨਦਾਰ ਸੀ। ਉਨ੍ਹਾਂ ਨੇ ਸਮੁੰਦਰਾਂ 'ਤੇ ਜਲ ਸੈਨਾ ਦੇ ਦਬਦਬੇ, ਸਰਹੱਦਾਂ ਦੀ ਮਜ਼ਬੂਤੀ ਅਤੇ ਹਮਲੇ ਅਤੇ ਰੱਖਿਆ ਵਿੱਚ ਭਾਰਤੀ ਹਵਾਈ ਸੈਨਾ ਦੀ ਦੋਹਰੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਅਤੇ ਹੋਰ ਸੁਰੱਖਿਆ ਬਲਾਂ ਦੀ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਭਾਰਤ ਦੇ ਏਕੀਕ੍ਰਿਤ ਹਵਾਈ ਅਤੇ ਜ਼ਮੀਨੀ ਯੁੱਧ ਪ੍ਰਣਾਲੀਆਂ ਦੀ ਪ੍ਰਭਾਵਸ਼ੀਲਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਪੱਧਰ ਦੀ ਸਾਂਝੀਦਾਰੀ ਹੁਣ ਭਾਰਤ ਦੀ ਫੌਜੀ ਸ਼ਕਤੀ ਦੀ ਇੱਕ ਪਰਿਭਾਸ਼ਿਤ ਵਿਸ਼ੇਸ਼ਤਾ ਬਣ ਗਈ ਹੈ।
ਆਪ੍ਰੇਸ਼ਨ ਸਿੰਦੂਰ ਦੌਰਾਨ ਮਨੁੱਖੀ ਸ਼ਕਤੀ ਅਤੇ ਉੱਨਤ ਫੌਜੀ ਟੈਕਨੋਲੋਜੀ ਵਿਚਾਲੇ ਸ਼ਾਨਦਾਰ ਤਾਲਮੇਲ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਰਵਾਇਤੀ ਹਵਾਈ ਰੱਖਿਆ ਪ੍ਰਣਾਲੀਆਂ, ਜਿਨ੍ਹਾਂ ਨੇ ਕਈ ਲੜਾਈਆਂ ਵੇਖੀਆਂ ਹਨ, ਨੂੰ ਆਕਾਸ਼ ਵਰਗੇ ਸਵਦੇਸ਼ੀ ਪਲੇਟਫਾਰਮਾਂ ਅਤੇ ਐੱਸ-400 ਵਰਗੀਆਂ ਆਧੁਨਿਕ, ਸ਼ਕਤੀਸ਼ਾਲੀ ਪ੍ਰਣਾਲੀਆਂ ਨਾਲ ਮਜ਼ਬੂਤ ਕੀਤਾ ਗਿਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਮਜ਼ਬੂਤ ਸੁਰੱਖਿਆ ਢਾਲ ਇੱਕ ਪਰਿਭਾਸ਼ਿਤ ਤਾਕਤ ਬਣ ਗਈ ਹੈ। ਪਾਕਿਸਤਾਨ ਦੇ ਵਾਰ-ਵਾਰ ਯਤਨਾਂ ਦੇ ਬਾਵਜੂਦ, ਭਾਰਤੀ ਹਵਾਈ ਅੱਡੇ ਅਤੇ ਮੁੱਖ ਰੱਖਿਆ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ। ਪ੍ਰਧਾਨ ਮੰਤਰੀ ਨੇ ਇਸ ਸਫਲਤਾ ਦਾ ਸਿਹਰਾ ਸਰਹੱਦਾਂ 'ਤੇ ਤਾਇਨਾਤ ਹਰ ਸੈਨਿਕ ਅਤੇ ਆਪ੍ਰੇਸ਼ਨ ਵਿੱਚ ਸ਼ਾਮਲ ਹਰੇਕ ਵਿਅਕਤੀ ਦੇ ਸਮਰਪਣ ਅਤੇ ਬਹਾਦਰੀ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਵਚਨਬੱਧਤਾ ਨੂੰ ਭਾਰਤ ਦੀ ਅਟੁੱਟ ਰਾਸ਼ਟਰੀ ਰੱਖਿਆ ਦੀ ਨੀਂਹ ਵਜੋਂ ਸਵੀਕਾਰ ਕੀਤਾ।
ਇਹ ਕਹਿੰਦੇ ਹੋਏ ਕਿ ਭਾਰਤ ਕੋਲ ਹੁਣ ਅਤਿ-ਆਧੁਨਿਕ ਟੈਕਨੋਲੋਜੀ ਹੈ ਜਿਸਦਾ ਮੁਕਾਬਲਾ ਪਾਕਿਸਤਾਨ ਨਹੀਂ ਕਰ ਸਕਦਾ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ, ਭਾਰਤੀ ਹਵਾਈ ਸੈਨਾ ਅਤੇ ਹੋਰ ਸੈਨਿਕ ਸ਼ਾਖਾਵਾਂ ਕੋਲ ਦੁਨੀਆ ਦੀਆਂ ਕੁਝ ਸਭ ਤੋਂ ਉੱਨਤ ਰੱਖਿਆ ਟੈਕਨੋਲੋਜੀਆਂ ਤੱਕ ਪਹੁੰਚ ਪ੍ਰਾਪਤ ਹੋ ਗਈ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਨਵੀਂ ਟੈਕਨੋਲੋਜੀ ਦੇ ਨਾਲ ਮਹੱਤਵਪੂਰਨ ਚੁਣੌਤੀਆਂ ਆਉਂਦੀਆਂ ਹਨ ਅਤੇ ਗੁੰਝਲਦਾਰ ਅਤੇ ਸੂਝਵਾਨ ਪ੍ਰਣਾਲੀਆਂ ਨੂੰ ਬਣਾਈ ਰੱਖਣ ਅਤੇ ਕੁਸ਼ਲਤਾ ਨਾਲ ਚਲਾਉਣ ਲਈ ਬਹੁਤ ਹੁਨਰ ਅਤੇ ਸਟੀਕਤਾ ਦੀ ਲੋੜ ਹੁੰਦੀ ਹੈ। ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਤਕਨੀਕੀ ਮੁਹਾਰਤ ਨਾਲ ਸਹਿਜੇ ਹੀ ਜੋੜਨ, ਆਧੁਨਿਕ ਯੁੱਧ ਵਿੱਚ ਆਪਣੀ ਉੱਤਮਤਾ ਦਾ ਪ੍ਰਦਰਸ਼ਨ ਕਰਨ ਲਈ ਸ਼ਲਾਘਾ ਕਰਦੇ ਹੋਏ, ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤੀ ਹਵਾਈ ਸੈਨਾ ਹੁਣ ਨਾ ਸਿਰਫ਼ ਹਥਿਆਰਾਂ ਨਾਲ, ਸਗੋਂ ਡੇਟਾ ਅਤੇ ਡਰੋਨਾਂ ਨਾਲ ਵੀ ਵਿਰੋਧੀਆਂ ਦਾ ਮੁਕਾਬਲਾ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਚੁੱਕੀ ਹੈ।
ਇਹ ਦੱਸਦੇ ਹੋਏ ਕਿ ਭਾਰਤ ਦੀ ਫੌਜੀ ਕਾਰਵਾਈ ਨੂੰ ਸਿਰਫ਼ ਪਾਕਿਸਤਾਨ ਦੀ ਅਪੀਲ ਦੇ ਜਵਾਬ ਵਿੱਚ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਪਾਕਿਸਤਾਨ ਕਿਸੇ ਹੋਰ ਅੱਤਵਾਦੀ ਗਤੀਵਿਧੀਆਂ ਜਾਂ ਫੌਜੀ ਉਕਸਾਵੇ ਵਿੱਚ ਸ਼ਾਮਲ ਹੁੰਦਾ ਹੈ, ਤਾਂ ਭਾਰਤ ਪੂਰੀ ਤਾਕਤ ਨਾਲ ਜਵਾਬੀ ਕਾਰਵਾਈ ਕਰੇਗਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਭਾਰਤ ਦਾ ਜਵਾਬ ਸਿਰਫ਼ ਆਪਣੇ ਨਿਯਮਾਂ ਅਤੇ ਸ਼ਰਤਾਂ 'ਤੇ ਨਿਰਧਾਰਤ ਕੀਤਾ ਜਾਵੇਗਾ। ਉਨ੍ਹਾਂ ਇਸ ਨਿਰਣਾਇਕ ਰੁਖ਼ ਦਾ ਸਿਹਰਾ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੀ ਹਿੰਮਤ, ਬਹਾਦਰੀ ਅਤੇ ਚੌਕਸੀ ਨੂੰ ਦਿੱਤਾ। ਸੈਨਿਕਾਂ ਨੂੰ ਆਪਣੀ ਦ੍ਰਿੜਤਾ, ਜਨੂੰਨ ਅਤੇ ਤਿਆਰੀ ਬਣਾਈ ਰੱਖਣ ਦੀ ਤਾਕੀਦ ਕਰਦੇ ਹੋਏ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਨੂੰ ਹਰ ਸਮੇਂ ਚੌਕਸ ਅਤੇ ਤਿਆਰ ਰਹਿਣਾ ਚਾਹੀਦਾ ਹੈ, ਪ੍ਰਧਾਨ ਮੰਤਰੀ ਨੇ ਇਹ ਐਲਾਨ ਕਰਦੇ ਹੋਏ ਸਮਾਪਤੀ ਕੀਤੀ ਕਿ ਇਹ ਇੱਕ ਨਵਾਂ ਭਾਰਤ ਹੈ - ਇੱਕ ਅਜਿਹਾ ਭਾਰਤ ਜੋ ਸ਼ਾਂਤੀ ਚਾਹੁੰਦਾ ਹੈ ਪਰ ਜੇਕਰ ਵਿਰੋਧੀ ਮਨੁੱਖਤਾ ਲਈ ਖ਼ਤਰਾ ਪੈਦਾ ਕਰਦੇ ਹਨ ਤਾਂ ਉਨ੍ਹਾਂ ਨੂੰ ਕੁਚਲਣ ਤੋਂ ਨਹੀਂ ਝਿਜਕੇਗਾ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
भारत माता की जय! pic.twitter.com/T39ApxBbVc
— PMO India (@PMOIndia) May 13, 2025
Operation Sindoor is a trinity of India's policy, intent and decisive capability. pic.twitter.com/UcG2soTyza
— PMO India (@PMOIndia) May 13, 2025
When the Sindoor of our sisters and daughters was wiped away, we crushed the terrorists in their hideouts. pic.twitter.com/1fsN508Hfj
— PMO India (@PMOIndia) May 13, 2025
The masterminds of terror now know that raising an eye against India will lead to nothing but destruction. pic.twitter.com/4LG4opZ5Py
— PMO India (@PMOIndia) May 13, 2025
Not only were terrorist bases and airbases in Pakistan destroyed, but their malicious intentions and audacity were also defeated. pic.twitter.com/zLzwhIfEJG
— PMO India (@PMOIndia) May 13, 2025
India's Lakshman Rekha against terrorism is now crystal clear.
— PMO India (@PMOIndia) May 13, 2025
If there is another terror attack, India will respond and it will be a decisive response. pic.twitter.com/6Aq6yifonP
Every moment of Operation Sindoor stands as a testament to the strength of India's armed forces. pic.twitter.com/kMBH4fF9gD
— PMO India (@PMOIndia) May 13, 2025
If Pakistan shows any further terrorist activity or military aggression, we will respond decisively. This response will be on our terms, in our way. pic.twitter.com/rJmvdRktRv
— PMO India (@PMOIndia) May 13, 2025
This is the new India! This India seeks peace... But if humanity is attacked, India also knows how to crush the enemy on the battlefield. pic.twitter.com/9rC7qmui3n
— PMO India (@PMOIndia) May 13, 2025


