ਸਾਡੇ ਦੇਸ਼ ਦੀ ਰਾਖੀ ਕਰਨ ਵਿੱਚ ਸਾਡੇ ਹਵਾਈ ਯੋਧਿਆਂ ਅਤੇ ਸੈਨਿਕਾਂ ਦੀ ਹਿੰਮਤ ਅਤੇ ਪੇਸ਼ੇਵਰਤਾ ਸ਼ਲਾਘਾਯੋਗ ਹੈ: ਪ੍ਰਧਾਨ ਮੰਤਰੀ
'ਭਾਰਤ ਮਾਤਾ ਕੀ ਜੈ' ਸਿਰਫ਼ ਇੱਕ ਨਾਅਰਾ ਨਹੀਂ ਹੈ, ਇਹ ਹਰ ਸੈਨਿਕ ਵਲੋਂ ਚੁੱਕੀ ਗਈ ਸਹੁੰ ਹੈ ਜੋ ਆਪਣੇ ਦੇਸ਼ ਦੇ ਮਾਣ ਅਤੇ ਸਨਮਾਨ ਲਈ ਆਪਣੀ ਜਾਨ ਦਾਅ 'ਤੇ ਲਗਾ ਦਿੰਦੇ ਹਨ: ਪ੍ਰਧਾਨ ਮੰਤਰੀ
ਆਪ੍ਰੇਸ਼ਨ ਸਿੰਦੂਰ ਭਾਰਤ ਦੀ ਨੀਤੀ, ਨੀਅਤ ਅਤੇ ਫੈਸਲਾਕੁੰਨ ਸਮਰੱਥਾ ਦਾ ਇੱਕ ਤ੍ਰਿਮੂਰਤੀ ਹੈ: ਪ੍ਰਧਾਨ ਮੰਤਰੀ
ਜਦੋਂ ਸਾਡੀਆਂ ਭੈਣਾਂ ਅਤੇ ਬੇਟੀਆਂ ਦਾ ਸਿੰਦੂਰ ਮਿਟਾਇਆ ਗਿਆ, ਤਾਂ ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਵਿੱਚ ਕੁਚਲ ਦਿੱਤਾ: ਪ੍ਰਧਾਨ ਮੰਤਰੀ
ਅੱਤਵਾਦ ਦੇ ਮਾਸਟਰਮਾਈਂਡ ਹੁਣ ਜਾਣਦੇ ਹਨ ਕਿ ਭਾਰਤ ਵਿਰੁੱਧ ਅੱਖ ਚੁੱਕਣ ਨਾਲ ਤਬਾਹੀ ਤੋਂ ਇਲਾਵਾ ਕੁਝ ਨਹੀਂ ਮਿਲੇਗਾ: ਪ੍ਰਧਾਨ ਮੰਤਰੀ
ਪਾਕਿਸਤਾਨ ਵਿੱਚ ਨਾ ਸਿਰਫ਼ ਅੱਤਵਾਦੀ ਟਿਕਾਣੇ ਅਤੇ ਹਵਾਈ ਅੱਡੇ ਤਬਾਹ ਕੀਤੇ ਗਏ, ਬਲਕਿ ਉਨ੍ਹਾਂ ਦੇ ਦੁਸ਼ਟ ਇਰਾਦਿਆਂ ਅਤੇ ਗੁਸਤਾਖ਼ੀ ਨੂੰ ਵੀ ਹਰਾ ਦਿੱਤਾ ਗਿਆ: ਪ੍ਰਧਾਨ ਮੰਤਰੀ
ਅੱਤਵਾਦ ਵਿਰੁੱਧ ਭਾਰਤ ਦੀ ਲਕਸ਼ਮਣ ਰੇਖਾ ਹੁਣ ਸਪੱਸ਼ਟ ਹੈ, ਜੇਕਰ ਕੋਈ ਹੋਰ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਭਾਰਤ ਜਵਾਬ ਦੇਵੇਗਾ ਅਤੇ ਇਹ ਇੱਕ ਫੈਸਲਾਕੁੰਨ ਜਵਾਬ ਹੋਵੇਗਾ: ਪ੍ਰਧਾਨ ਮੰਤਰੀ
ਆਪ੍ਰੇਸ਼ਨ ਸਿੰਦੂਰ ਦਾ ਹਰ ਪਲ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੀ ਤਾਕਤ ਦਾ ਪ੍ਰਮਾਣ ਹੈ: ਪ੍ਰਧਾਨ ਮੰਤਰੀ
ਉਨ੍ਹਾਂ ਨੇ ਆਪਣੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਸਵੀਕਾਰ ਕਰਦੇ ਹੋਏ ਪੂਰੇ ਦੇਸ਼ ਵੱਲੋਂ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ
ਉਨ੍ਹਾਂ ਐਲਾਨ ਕੀਤਾ ਕਿ ਜਦੋਂ ਭਾਰਤ ਦੀਆਂ ਸੈਨਾਵਾਂ ਪ੍ਰਮਾਣੂ ਬਲੈਕਮੇਲ ਦੀਆਂ ਧਮਕੀਆਂ ਨੂੰ ਖਤਮ ਨਸ਼ਟ ਕਰਦੀ ਹੈ, ਤਾਂ ਅਸਮਾਨ ਅਤੇ ਧਰਤੀ 'ਤੇ ਸਿਰਫ਼ ਇੱਕ ਹੀ ਸੰਦੇਸ਼ ਗੂੰਜਦਾ ਹੈ - 'ਭਾਰਤ ਮਾਤਾ ਕੀ ਜੈ'

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

 ਇਸ ਨਾਅਰੇ ਦੀ ਤਾਕਤ ਹੁਣੇ-ਹੁਣੇ ਦੁਨੀਆ ਨੇ ਦੇਖੀ ਹੈ। ਭਾਰਤ ਮਾਤਾ ਕੀ ਜੈ, ਇਹ ਸਿਰਫ ਨਾਅਰਾ ਨਹੀਂ ਹੈ, ਇਹ ਦੇਸ਼ ਦੇ ਹਰ ਉਸ ਸੈਨਿਕ ਦੀ ਸਹੁੰ ਹੈ, ਜੋ ਮਾਂ ਭਾਰਤੀ ਦੀ ਮਾਣ-ਮਰਿਆਦਾ ਦੇ ਲਈ ਜਾਨ ਦੀ ਬਾਜ਼ੀ ਲਗਾ ਦਿੰਦਾ ਹੈ। ਇਹ ਦੇਸ਼ ਦੇ ਹਰ ਉਸ ਨਾਗਰਿਕ ਦੀ ਆਵਾਜ਼ ਹੈ, ਜੋ ਦੇਸ਼ ਦੇ ਲਈ ਜਿਉਣਾ ਚਾਹੁੰਦਾ ਹੈ, ਕੁਝ ਕਰ ਗੁਜ਼ਰਣਾ ਚਾਹੁੰਦਾ ਹੈ। ਭਾਰਤ ਮਾਤਾ ਕੀ ਜੈ, ਮੈਦਾਨ ਵਿੱਚ ਵੀ ਗੂੰਜਦੀ ਹੈ ਅਤੇ ਮਿਸ਼ਨ ਵਿੱਚ ਵੀ। ਜਦੋਂ ਭਾਰਤ ਦੇ ਸੈਨਿਕ ਮਾਂ ਭਾਰਤੀ ਦੀ ਜੈ ਬੋਲਦੇ ਹਨ, ਤਾਂ ਦੁਸ਼ਮਣ ਦੇ ਕਲੇਜੇ ਕੰਬ ਜਾਂਦੇ ਹਨ। ਜਦੋਂ ਸਾਡੇ ਡ੍ਰੋਨਸ, ਦੁਸ਼ਮਣ ਦੇ ਕਿਲੇ ਦੀਆਂ ਦੀਵਾਰਾਂ ਨੂੰ ਢਾਹ ਦਿੰਦੇ ਹਨ, ਜਦੋਂ ਸਾਡੀਆਂ ਮਿਜ਼ਾਈਲਾਂ ਸਨਸਨਾਉਂਦੀਆਂ ਹੋਈਆਂ ਨਿਸ਼ਾਨੇ ‘ਤੇ ਪਹੁੰਚਦੀਆਂ ਹਨ, ਤਾਂ ਦੁਸ਼ਮਣ ਨੂੰ ਸੁਣਾਈ ਦਿੰਦਾ ਹੈ- ਭਾਰਤ ਮਾਤਾ ਕੀ ਜੈ! ਜਦੋਂ ਰਾਤ ਦੇ ਹਨੇਰੇ ਵਿੱਚ ਵੀ, ਜਦੋਂ ਅਸੀਂ ਸੂਰਜ ਉਗਾ ਦਿੰਦੇ ਹਾਂ, ਤਾਂ ਦੁਸ਼ਮਣ ਨੂੰ ਦਿਖਾਈ ਦਿੰਦਾ ਹੈ- ਭਾਰਤ ਮਾਤਾ ਕੀ ਜੈ! ਜਦੋਂ ਸਾਡੀਆਂ ਫੌਜਾਂ, ਨਿਊਕਲੀਅਰ ਬਲੈਕਮੇਲ ਦੀ ਧਮਕੀ ਦੀ ਹਵਾ ਕੱਢ ਦਿੰਦੀਆਂ ਹਨ, ਤਾਂ ਅਸਮਾਨ ਤੋਂ ਪਾਤਾਲ ਤੱਕ ਇੱਕ ਹੀ ਗੱਲ ਗੂੰਜਦੀ ਹੈ- ਭਾਰਤ ਮਾਤਾ ਕੀ ਜੈ!

 ਸਾਥੀਓ,

ਵਾਕਈ, ਆਪ ਸਭ ਨੇ ਕੋਟਿ-ਕੋਟਿ ਭਾਰਤੀਆਂ ਦਾ ਸੀਨਾ ਚੌੜਾ ਕਰ ਦਿੱਤਾ ਹੈ, ਹਰ ਭਾਰਤੀ ਦਾ ਮੱਥਾ ਮਾਣ ਨਾਲ ਉੱਚਾ ਕਰ ਦਿੱਤਾ ਹੈ। ਤੁਸੀਂ ਇਤਿਹਾਸ ਰਚ ਦਿੱਤਾ ਹੈ। ਅਤੇ ਮੈਂ ਅੱਜ ਸਵੇਰੇ-ਸਵੇਰੇ ਤੁਹਾਡੇ ਦਰਮਿਆਨ ਆਇਆ ਹਾਂ, ਤੁਹਾਡੇ ਦਰਸ਼ਨ ਕਰਨ ਦੇ ਲਈ। ਜਦੋਂ ਵੀਰਾਂ ਦੇ ਪੈਰ ਧਰਤੀ ‘ਤੇ ਪੈਂਦੇ ਹਨ, ਤਾਂ ਧਰਤੀ ਧੰਨ ਹੋ ਜਾਂਦੀ ਹੈ, ਜਦੋਂ ਵੀਰਾਂ ਦੇ ਦਰਸ਼ਨ ਦਾ ਅਵਸਰ ਮਿਲਦਾ ਹੈ, ਤਾਂ ਜੀਵਨ ਧੰਨ ਹੋ ਜਾਂਦਾ ਹੈ। ਅਤੇ ਇਸ ਲਈ ਮੈਂ ਅੱਜ ਸਵੇਰੇ-ਸਵੇਰੇ ਹੀ ਤੁਹਾਡੇ ਦਰਸ਼ਨ ਕਰਨ ਦੇ ਲਈ ਇੱਥੇ ਪਹੁੰਚਿਆ ਹਾਂ। ਅੱਜ ਤੋਂ ਅਨੇਕ ਦਹਾਕੇ ਬਾਅਦ ਵੀ ਜਦੋਂ ਭਾਰਤ ਦੇ ਇਸ ਪਰਾਕ੍ਰਮ ਦੀ ਚਰਚਾ ਹੋਵੇਗੀ, ਤਾਂ ਉਸ ਦੇ ਸਭ ਤੋਂ ਪ੍ਰਮੁੱਖ ਅਧਿਆਏ ਤੁਸੀਂ ਅਤੇ ਤੁਹਾਡੇ ਸਾਥੀ ਹੋਣਗੇ। ਤੁਸੀਂ ਸਾਰੇ ਵਰਤਮਾਨ ਦੇ ਨਾਲ ਹੀ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ, ਅਤੇ ਉਨ੍ਹਾਂ ਦੇ ਲਈ ਵੀ ਨਵੀਂ ਪ੍ਰੇਰਣਾ ਬਣ ਗਏ ਹਨ। ਮੈਂ ਵੀਰਾਂ ਦੀ ਇਸ ਧਰਤੀ ਤੋਂ ਅੱਜ ਏਅਰਫੋਰਸ, ਨੇਵੀ ਅਤੇ ਆਰਮੀ ਦੇ ਸਾਰੇ ਜਾਂਬਾਜਾਂ, BSF ਦੇ ਆਪਣੇ ਸੂਰਵੀਰਾਂ ਨੂੰ ਸੈਲਿਊਟ ਕਰਦਾ ਹਾਂ। ਤੁਹਾਡੇ ਪਰਾਕ੍ਰਮ ਦੀ ਵਜ੍ਹਾ ਨਾਲ ਅੱਜ ਓਪਰੇਸ਼ਨ ਸਿੰਦੂਰ ਦੀ ਗੂੰਜ ਹਰ ਕੋਨੇ ਵਿੱਚ ਸੁਣਾਈ ਦੇ ਰਹੀ ਹੈ। ਇਸ ਪੂਰੇ ਓਪਰੇਸ਼ਨ ਦੌਰਾਨ ਹਰ ਭਾਰਤੀ ਤੁਹਾਡੇ ਨਾਲ ਖੜ੍ਹਾ ਰਿਹਾ, ਹਰ ਭਾਰਤੀ ਦੀ ਪ੍ਰਾਰਥਨਾ ਆਪ ਸਭ ਦੇ ਨਾਲ ਰਹੀ। ਅੱਜ ਹਰ ਦੇਸ਼ਵਾਸੀ, ਆਪਣੇ ਸੈਨਿਕਾਂ, ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦੀ ਅਤੇ ਰਿਣੀ ਹੈ।

ਸਾਥੀਓ,

ਓਪਰੇਸ਼ਨ ਸਿੰਦੂਰ ਕੋਈ ਸਧਾਰਣ ਸੈਨਾ ਅਭਿਯਾਨ ਨਹੀਂ ਹੈ। ਇਹ ਭਾਰਤ ਦੀ ਨੀਤੀ, ਨੀਅਤ ਅਤੇ ਨਿਰਣਾਇਕ ਸਮਰੱਥਾ ਦੀ ਤ੍ਰਿਵੇਣੀ ਹੈ। ਭਾਰਤ ਬੁੱਧ ਦੀ ਵੀ ਧਰਤੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਧਰਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ- “ਸਵਾ ਲਾਖ ਸੇ ਏਕ ਲੜਾਊਂ, ਚਿੜੀਯਨ (ਚਿੜੀਓ) ‘ਤੇ ਮੈਂ ਬਾਜ਼ ਤੁੜਾਊਂ, ਤਬੈ ਗੁਰੂ ਗੋਬਿੰਦ ਸਿੰਘ ਨਾਮ ਕਹਾਊਂ।” ਅਧਰਮ ਦੇ ਨਾਸ਼ ਅਤੇ ਧਰਮ ਦੀ ਸਥਾਪਨਾ ਦੇ ਲਈ ਹਥਿਆਰ ਉਠਾਉਣਾ, ਇਹ ਸਾਡੀ ਪਰੰਪਰਾ ਹੈ। ਇਸ ਲਈ ਜਦੋਂ ਸਾਡੀਆਂ ਭੈਣਾਂ, ਬੇਟੀਆਂ ਦਾ ਸਿੰਦੂਰ ਖੋਹਿਆ ਗਿਆ, ਤਾਂ ਅਸੀਂ ਅੱਤਵਾਦੀਆਂ ਦੇ ਫਨ ਨੂੰ ਉਨ੍ਹਾਂ ਦੇ ਘਰ ਵਿੱਚ ਵੜ੍ਹ ਕੇ ਕੁਚਲ ਦਿੱਤਾ। ਉਹ ਕਾਇਰਾਂ ਦੀ ਤਰ੍ਹਾਂ ਛਿਪ ਕੇ ਆਏ ਸੀ, ਲੇਕਿਨ ਉਹ ਇਹ ਭੁੱਲ ਗਏ, ਉਨ੍ਹਾਂ ਨੇ ਜਿਸ ਨੂੰ ਲਲਕਾਰਿਆ ਹੈ, ਉਹ ਹਿੰਦ ਦੀ ਸੈਨਾ ਹੈ। ਤੁਸੀਂ ਉਨ੍ਹਾਂ ਨੂੰ ਸਾਹਮਣੇ ਤੋਂ ਹਮਲਾ ਕਰਕੇ ਮਾਰਿਆ,ਤੁਸੀਂ ਅੱਤਵਾਦ ਦੇ ਤਮਾਮ ਵੱਡੇ ਅੱਡਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ, 9 ਅੱਤਵਾਦੀ ਠਿਕਾਣੇ ਬਰਬਾਦ ਹੋਏ, 100 ਤੋਂ ਜ਼ਿਆਦਾ ਅੱਤਵਾਦੀਆਂ ਦੀ ਮੌਤ ਹੋਈ, ਅੱਤਵਾਦ ਦੇ ਆਕਾਵਾਂ ਨੂੰ ਹੁਣ ਸਮਝ ਆ ਗਿਆ ਹੈ, ਭਾਰਤ ਦੇ ਵੱਲ ਨਜ਼ਰ ਉਠਾਉਣ ਦਾ ਇੱਕ ਹੀ ਅੰਜਾਮ ਹੋਵੇਗਾ- ਤਬਾਹੀ! ਭਾਰਤ ਵਿੱਚ ਨਿਰਦੋਸ਼ ਲੋਕਾਂ ਦਾ ਖੂਨ ਵਹਾਉਣ ਦਾ ਇੱਕ ਹੀ ਅੰਜਾਮ ਹੋਵੇਗਾ- ਵਿਨਾਸ਼ ਅਤੇ ਮਹਾਵਿਨਾਸ਼! ਜਿਸ ਪਾਕਿਸਤਾਨੀ ਸੈਨਾ ਦੇ ਭਰੋਸੇ ਇਹ ਅੱਤਵਾਦੀ ਬੈਠੇ ਸੀ, ਭਾਰਤ ਦੀ ਸੈਨਾ, ਭਾਰਤ ਦੀ ਏਅਰਫੋਰਸ ਅਤੇ ਭਾਰਤ ਦੀ ਨੇਵੀ ਨੇ, ਉਸ ਪਾਕਿਸਤਾਨੀ ਸੈਨਾ ਨੂੰ ਵੀ ਧੂਲ ਚਟਾ ਦਿੱਤੀ ਹੈ। ਤੁਸੀਂ ਪਾਕਿਸਤਾਨੀ ਫੌਜ ਨੂੰ ਵੀ ਦੱਸ ਦਿੱਤਾ ਹੈ, ਪਾਕਿਸਤਾਨ ਵਿੱਚ ਅਜਿਹਾ ਕੋਈ ਠਿਕਾਣਾ ਨਹੀਂ ਹੈ, ਜਿੱਥੇ ਬੈਠ ਕੇ ਅੱਤਵਾਦੀ ਚੈਨ ਦਾ ਸਾਹ ਲੈ ਸਕਣ। ਅਸੀਂ ਘਰ ਵਿੱਚ ਵੜ੍ਹ ਕੇ ਮਾਰਾਂਗੇ ਤੇ ਬਚਣ ਦਾ ਇੱਕ ਮੌਕਾ ਤੱਕ ਨਹੀਂ ਦਿਆਂਗੇ। ਅਤੇ ਸਾਡੇ ਡ੍ਰੋਨਸ, ਸਾਡੀਆਂ ਮਿਜ਼ਾਈਲਾਂ, ਉਨ੍ਹਾਂ ਦੇ ਬਾਰੇ ਤਾਂ ਸੋਚ ਕੇ ਪਾਕਿਸਤਾਨ ਨੂੰ ਕਈ ਦਿਨਾਂ ਤੱਕ ਨੀਂਦ ਨਹੀਂ ਆਵੇਗੀ। ਕੌਸ਼ਲ ਦਿਖਲਾਇਆ ਚਾਲੋਂ ਮੇਂ, ਉੜ ਗਯਾ ਭਿਆਨਕ ਭਾਲੋਂ ਮੇਂ। ਨਿਰਭੀਕ ਗਿਆ ਵਹ ਢਾਲੋਂ ਮੇਂ, ਸਰਪਟ ਦੌੜਾ ਕਰਵਾਲੋਂ ਮੇਂ। (कौशल दिखलाया चालों में, उड़ गया भयानक भालों में। निर्भीक गया वह ढालों में, सरपट दौड़ा करवालों में।) ਇਹ ਪੰਕਤੀਆਂ ਮਹਾਰਾਣਾ ਪ੍ਰਤਾਪ ਦੇ ਪ੍ਰਸਿੱਧ ਘੋੜੇ ਚੇਤਕ ‘ਤੇ ਲਿਖੀਆਂ ਗਈਆਂ ਹਨ, ਲੇਕਿਨ ਇਹ ਪੰਕਤੀਆਂ ਅੱਜ ਦੇ ਆਧੁਨਿਕ ਭਾਰਤੀ ਹਥਿਆਰਾਂ ‘ਤੇ ਵੀ ਫਿੱਟ ਬੈਠਦੀਆਂ ਹਨ।

ਮੇਰੇ ਵੀਰ ਸਾਥੀਓ,

ਓਪ੍ਰੇਸ਼ਨ ਸਿੰਦੂਰ ਨਾਲ ਤੁਸੀਂ ਦੇਸ਼ ਦਾ ਆਤਮਬਲ ਵਧਾਇਆ ਹੈ, ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ ਹੈ, ਅਤੇ ਤੁਸੀਂ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ ਹੈ, ਭਾਰਤ ਦੇ ਸਵੈਮਾਣ ਨੂੰ ਨਵੀਂ ਉਚਾਈ ਦਿੱਤੀ ਹੈ। 

ਸਾਥੀਓ,

ਤੁਸੀਂ ਉਹ ਕੀਤਾ, ਜੋ ਬੇਮਿਸਾਲ ਹੈ, ਕਲਪਨਾ ਤੋਂ ਪਰ੍ਹੇ ਹੈ, ਅਦਭੁੱਤ ਹੈ। ਸਾਡੀ ਏਅਰਫੋਸ ਨੇ ਪਾਕਿਸਤਾਨ ਵਿੱਚ ਇੰਨਾ ਡੀਪ, ਅੱਤਵਾਦ ਦੇ ਅੱਡਿਆਂ ਨੂੰ ਟਾਰਗੈੱਟ ਕੀਤਾ। ਸਿਰਫ 20-25 ਮਿੰਟਾਂ ਦੇ ਅੰਦਰ, ਸੀਮਾ ਪਾਰ ਟੀਚਿਆਂ ਨੂੰ ਹਿਟ ਕਰਨਾ, ਬਿਲਕੁਲ ਪਿੰਨ ਪੁਆਇੰਟ ਟਾਰਗੈੱਸਟ ਨੂੰ ਹਿਟ ਕਰਨਾ, ਇਹ ਸਿਰਫ਼ ਇੱਕ ਮੌਡਰਨ ਟੈਕਨੋਲੋਜੀ ਨਾਲ ਲੈਸ, ਪ੍ਰੋਫੈਸ਼ਨਲ ਫੋਰਸ ਹੀ ਕਰ ਸਕਦੀ ਹੈ। ਤੁਹਾਡੀ ਸਪੀਡ ਅਤੇ ਪ੍ਰਿਸੀਜਨ, ਇਸ ਲੈਵਲ ਦੀ ਸੀ, ਕਿ ਦੁਸ਼ਮਣ ਹੱਕਾ-ਬੱਕਾ ਰਹਿ ਗਿਆ। ਉਸ ਨੂੰ ਪਤਾ ਹੀ ਨਹੀਂ ਚਲਿਆ ਕਿ ਕਦੋਂ ਉਸ ਦਾ ਸੀਨਾ ਛਲਣੀ ਹੋ ਗਿਆ। 

ਸਾਥੀਓ,

ਸਾਡਾ ਟੀਚਾ, ਪਾਕਿਸਤਾਨ ਦੇ ਅੰਦਰ terror ਹੈੱਡਕੁਆਰਟਰਸ ਨੂੰ ਹਿਟ ਕਰਨ ਦਾ ਸੀ, ਅੱਤਵਾਦੀਆਂ ਨੂੰ ਹਿਟ ਕਰਨ ਦਾ ਸੀ। ਲੇਕਿਨ ਪਾਕਿਸਤਾਨ ਨੇ ਆਪਣੇ ਯਾਤਰੀ ਜਹਾਜ਼ਾਂ ਨੂੰ ਸਾਹਮਣੇ ਕਰਕੇ ਜੋ ਸਾਜਿਸ਼ ਰਚੀ, ਮੈਂ ਕਲਪਨਾ ਕਰ ਸਕਦਾ ਹਾਂ, ਉਹ ਪਲ ਕਿੰਨਾ ਕਠਿਨ ਹੋਵੇਗਾ, ਜਦੋਂ ਸਿਵਿਲੀਅਨ ਏਅਰਕ੍ਰਾਫਟ ਦਿਸ ਰਿਹਾ ਹੈ, ਅਤੇ ਮੈਨੂੰ ਮਾਣ ਹੈ ਤੁਸੀਂ ਬਹੁਤ ਸਾਵਧਾਨੀ ਨਾਲ, ਬਹੁਤ ਚੌਕਸੀ ਨਾਲ ਸਿਵਿਲੀਅਨ ਏਅਰਕ੍ਰਾਫਟ ਨੂੰ ਨੁਕਸਾਨ ਪਹੁੰਚਾਏ ਬਿਨਾ, ਤਬਾਹ ਕਰਕੇ ਦਿਖਾਇਆ, ਉਸ ਦਾ ਜਵਾਬ ਦੇ ਦਿੱਤਾ ਤੁਸੀਂ। ਮੈਂ ਮਾਣ ਨਾਲ ਕਹਿ ਸਕਦਾ ਹਾਂ, ਕਿ ਤੁਸੀਂ ਸਾਰੇ ਆਪਣੇ ਟੀਚਿਆਂ ‘ਤੇ ਬਿਲਕੁਲ ਖਰ੍ਹੇ ਉਤਰੇ ਹੋ। ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਅਤੇ ਉਨ੍ਹਾਂ ਦੇ ਏਅਰਬੇਸ ਹੀ ਤਬਾਹ ਨਹੀਂ ਹੋਏ, ਸਗੋਂ ਉਨ੍ਹਾਂ ਦੇ ਨਾਪਾਕ ਇਰਾਦੇ ਅਤੇ ਉਨ੍ਹਾਂ ਦੀ ਗੁਸਤਾਖੀ, ਦੋਵਾਂ ਦੀ ਹਾਰ ਹੋਈ ਹੈ। 

ਸਾਥੀਓ,

ਓਪ੍ਰੇਸ਼ਨ ਸਿੰਦੂਰ ਤੋਂ ਪਰੇਸ਼ਾਨ ਦੁਸ਼ਮਣ ਨੇ ਇਸ ਏਅਰਬੇਸ ਦੇ ਨਾਲ-ਨਾਲ, ਸਾਡੇ ਅਨੇਕ ਏਅਰਬੇਸ ‘ਤੇ ਹਮਲਾ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਵਾਰ-ਵਾਰ ਉਸ ਨੇ ਸਾਨੂੰ ਟਾਰਗੈੱਟ ਕੀਤਾ, ਲੇਕਿਨ ਪਾਕਿ ਦੇ ਨਾਕਾਮ, ਨਾਪਾਕ ਇਰਾਦੇ ਹਰ ਵਾਰ ਨਾਕਾਮ ਹੋ ਗਏ। ਪਾਕਿਸਤਾਨ ਦੇ ਡ੍ਰੋਨ, ਉਸ ਦੇ UAV, ਪਾਕਿਸਤਾਨ ਦੇ ਏਅਰਕ੍ਰਾਫਟ ਅਤੇ ਉਸ ਦੀਆਂ ਮਿਜ਼ਾਈਲਾਂ, ਸਾਡੇ ਸਸ਼ਕਤ ਏਅਰ ਡਿਫੈਂਸ ਦੇ ਸਾਹਮਣੇ ਸਭ ਦੇ ਸਭ ਢੇਰ ਹੋ ਗਏ। ਮੈਂ ਦੇਸ਼ ਦੇ ਸਾਰੇ ਏਅਰਬੇਸ ਨਾਲ ਜੁੜੀ ਲੀਡਰਸ਼ਿਪ ਦੀ, ਭਾਰਤੀ ਹਵਾਈਸੈਨਾ ਦੇ ਹਰ ਏਅਰ-ਵੌਰੀਅਰ ਦੀ ਦਿਲੋਂ ਸਰਾਹਨਾ ਕਰਦਾ ਹਾਂ, ਤੁਸੀਂ ਵਾਕਈ ਬਹੁਤ ਸ਼ਾਨਦਾਰ ਕੰਮ ਕੀਤਾ ਹੈ।

ਸਾਥੀਓ,

ਅੱਤਵਾਦ ਦੇ ਵਿਰੁੱਧ ਭਾਰਤ ਦੀ ਲਕਸ਼ਮਣ ਰੇਖਾ ਹੁਣ ਇਕਦਮ ਸਪਸ਼ਟ ਹੈ। ਹੁਣ ਫਿਰ ਕੋਈ ਟੈਰਰ ਅਟੈਕ ਹੋਇਆ , ਤਾਂ ਭਾਰਤ ਜਵਾਬ ਦੇਵੇਗਾ, ਪੱਕਾ ਜਵਾਬ ਦੇਵੇਗਾ। ਇਹ ਅਸੀਂ ਸਰਜੀਕਲ ਸਟ੍ਰਾਇਕ ਦੇ ਸਮੇਂ ਦੇਖਿਆ ਹੈ, ਏਅਰ ਸਟ੍ਰਾਇਕ ਦੇ ਸਮੇਂ ਦੇਖਿਆ ਹੈ, ਅਤੇ ਹੁਣ ਤਾਂ ਓਪ੍ਰੇਸ਼ਨ ਸਿੰਦੂਰ, ਭਾਰਤ ਦਾ ਨਿਊ ਨੌਰਮਲ ਹੈ। ਅਤੇ ਜਿਸ ਤਰ੍ਹਾਂ ਮੈਂ ਕੱਲ੍ਹ ਵੀ ਕਿਹਾ, ਭਾਰਤ ਨੇ ਹੁਣ ਤਿੰਨ ਸੂਤਰ ਤੈਅ ਕਰ ਦਿੱਤੇ ਹਨ, ਪਹਿਲਾ - ਜੇਕਰ ਭਾਰਤ 'ਤੇ ਕੋਈ ਅੱਤਵਾਦੀ ਹਮਲਾ ਹੋਇਆ, ਤਾਂ ਅਸੀਂ ਆਪਣੇ ਤਰੀਕੇ ਨਾਲ, ਆਪਣੀਆਂ ਸ਼ਰਤਾਂ 'ਤੇ ਅਤੇ ਆਪਣੇ ਸਮੇਂ 'ਤੇ ਜਵਾਬ ਦੇਵਾਂਗੇ। ਦੂਸਰਾ-ਕੋਈ ਵੀ ਨਿਊਕਲੀਅਰ ਬਲੈਕਮੇਲ ਭਾਰਤ ਬਰਦਾਸ਼ਤ ਨਹੀਂ ਕਰੇਗਾ । ਤੀਸਰਾ-ਅਸੀਂ ਅੱਤਵਾਦ ਦੀ ਸਰਪ੍ਰਸਤ ਸਰਕਾਰ ਅਤੇ ਅੱਤਵਾਦ ਦੇ ਆਕਾਵਾਂ ਨੂੰ ਅਲੱਗ-ਅਲੱਗ ਨਹੀਂ ਦੇਖਾਂਗੇ। ਦੁਨੀਆ ਵੀ ਭਾਰਤ ਦੇ ਇਸ ਨਵੇਂ ਰੂਪ ਨੂੰ, ਇਸ ਨਵੀਂ ਵਿਵਸਥਾ ਨੂੰ ਸਮਝਦੇ ਹੋਏ ਵੀ ਅੱਗੇ ਵਧ ਰਹੀ ਹੈ। 

ਸਾਥੀਓ,

ਓਪ੍ਰੇਸ਼ਨ ਸਿੰਦੂਰ ਦਾ ਇੱਕ-ਇੱਕ ਪਲ ਭਾਰਤ ਦੀਆਂ ਸੈਨਾਵਾਂ ਦੀ ਸਮਰੱਥਾ ਦੀ ਗਵਾਹੀ ਦਿੰਦਾ ਹੈ। ਇਸ ਦੌਰਾਨ ਸਾਡੀਆਂ ਸੈਨਾਵਾਂ ਦਾ ਕੋ-ਆਰਡੀਨੇਸ਼ਨ, ਵਾਕਈ ਮੈਂ ਕਹਾਂਗਾ, ਸ਼ਾਨਦਾਰ ਸੀ। ਆਰਮੀ ਹੋਵੇ, ਨੇਵੀ ਹੋਵੇ ਜਾਂ ਏਅਰਫੋਰਸ, ਸਭ ਦਾ ਤਾਲਮੇਲ ਬਹੁਤ ਜ਼ਬਰਦਸਤ ਸੀ। ਨੇਵੀ ਨੇ ਸਮੁੰਦਰ ‘ਤੇ ਆਪਣਾ ਦਬਦਬਾ ਬਣਾਇਆ। ਸੈਨਾ ਨੇ ਬੌਰਡਰ ‘ਤੇ ਮਜ਼ਬੂਤੀ ਦਿੱਤੀ। ਅਤੇ, ਭਾਰਤੀ ਹਵਾਈਸੈਨਾ ਨੇ ਅਟੈਕ ਵੀ ਕੀਤਾ ਅਤੇ ਡਿਫੈਂਡ ਵੀ ਕੀਤਾ। BSF ਅਤੇ ਦੂਸਰੇ ਬਲਾਂ ਨੇ ਵੀ ਅਦਭੁੱਤ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਹੈ। Integrated air and land combat systems ਨੇ ਸ਼ਾਨਦਾਰ ਕੰਮ ਕੀਤਾ ਹੈ। ਅਤੇ ਇਹੀ ਤਾਂ ਹੈ, jointness, ਇਹ ਹੁਣ ਭਾਰਤੀ ਸੈਨਾਵਾਂ ਦੀ ਸਮਰੱਥਾ ਦੀ ਇੱਕ ਮਜ਼ਬੂਤ ਪਹਿਚਾਣ ਬਣ ਚੁੱਕੀ ਹੈ। 

ਸਾਥੀਓ,

ਓਪ੍ਰੇਸ਼ਨ ਸਿੰਦੂਰ ਵਿੱਚ ਮੈਨਪਾਵਰ ਦੇ ਨਾਲ ਹੀ ਮਸ਼ੀਨ ਦਾ ਕੋ-ਆਰਡੀਨੇਸ਼ਨ ਵੀ ਅਦਭੁੱਤ ਰਿਹਾ ਹੈ। ਭਾਰਤ ਦੇ ਟ੍ਰੈਡੀਸ਼ਨਲ ਏਅਰ ਡਿਫੈਂਸ ਸਿਸਟਮ ਹੋਣ, ਜਿਨ੍ਹਾਂ ਨੇ ਕਈ ਲੜਾਈਆਂ ਦੇਖੀਆਂ ਹਨ, ਜਾਂ ਫਿਰ ਆਕਾਸ਼ ਜਿਸ ਤਰ੍ਹਾਂ ਸਾਡੇ ਮੇਡ ਇਨ ਇੰਡੀਆ ਪਲੈਟਫਾਰਮ ਹੋਣ, ਇਨ੍ਹਾਂ ਨੂੰ S-400 ਜਿਹੇ ਆਧੁਨਿਕ ਅਤੇ ਸਸ਼ਕਤ ਡਿਫੈਂਸ ਸਿਸਟਮ ਨੇ ਬੇਮਿਸਾਲ ਮਜ਼ਬੂਤੀ ਦਿੱਤੀ ਹੈ। ਇੱਕ ਮਜ਼ਬੂਤ ਸੁਰੱਖਿਆ ਕਵਚ ਭਾਰਤ ਦੀ ਪਹਿਚਾਣ ਬਣ ਚੁੱਕੀ ਹੈ। ਪਾਕਿਸਤਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ, ਸਾਡੇ ਏਅਰਬੇਸ ਹੋਣ, ਜਾਂ ਫਿਰ ਸਾਡੇ ਦੂਸਰੇ ਡਿਫੈਂਸ ਇਨਫ੍ਰਾਸਟ੍ਰਕਚਰ, ਇਨ੍ਹਾਂ ‘ਤੇ ਆਂਚ ਤੱਕ ਨਹੀਂ ਆਈ। ਅਤੇ ਇਸ ਦਾ ਕ੍ਰੈਡਿਟ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੈ, ਅਤੇ ਮੈਨੂੰ ਮਾਣ ਹੈ ਤੁਹਾਡੇ ਸਾਰਿਆਂ ‘ਤੇ, ਬੌਰਡਰ ‘ਤੇ ਤੈਨਾਤ ਹਰ ਸੈਨਿਕ ਨੂੰ ਜਾਂਦਾ ਹੈ, ਇਸ ਓਪ੍ਰੇਸ਼ਨ ਨਾਲ ਜੁੜੇ ਹਰ ਵਿਅਕਤੀ ਨੂੰ ਇਸ ਦਾ ਕ੍ਰੈਡਿਟ ਜਾਂਦਾ ਹੈ। 

ਸਾਥੀਓ,

ਅੱਜ ਸਾਡੇ ਕੋਲ ਨਵੀਂ ਅਤੇ cutting edge technology ਦੀ ਅਜਿਹੀ ਸਮਰੱਥਾ ਹੈ, ਜਿਸ ਦਾ ਪਾਕਿਸਤਾਨ ਮੁਕਾਬਲਾ ਨਹੀਂ ਕਰ ਸਕਦਾ। ਬੀਤੇ ਦਹਾਕੇ ਵਿੱਚ ਏਅਰਫੋਰਸ ਸਹਿਤ, ਸਾਡੀਆਂ ਸਾਰੀਆਂ ਸੈਨਾਵਾਂ ਕੋਲ, ਦੁਨੀਆ ਦੀ ਸ਼੍ਰੇਸ਼ਠ ਟੈਕਨੋਲੋਜੀ ਪਹੁੰਚੀ ਹੈ। ਲੇਕਿਨ ਅਸੀਂ ਸਾਰੇ ਜਾਣਦੇ ਹਾਂ, ਨਵੀਂ ਟੈਕਨੋਲੋਜੀ ਦੇ ਨਾਲ ਚੁਣੌਤੀਆਂ ਵੀ ਉਨੀਆਂ ਹੀ ਵੱਡੀਆਂ ਹੁੰਦੀਆਂ ਹਨ। Complicated ਅਤੇ sophisticated systems ਨੂੰ ਮੈਟੇਨ ਕਰਨਾ, ਉਨ੍ਹਾਂ ਨੂੰ efficiency ਦੇ ਨਾਲ ਔਪਰੇਟ ਕਰਨਾ, ਇੱਕ ਬਹੁਤ ਵੱਡੀ ਸਕਿੱਲ ਹੈ। ਤੁਸੀਂ tech ਨੂੰ tactics ਨਾਲ ਜੋੜ  ਕੇ ਦਿਖਾ ਦਿੱਤਾ ਹੈ। ਤੁਸੀਂ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਇਸ ਗੇਮ ਵਿੱਚ, ਦੁਨੀਆ ਵਿੱਚ ਬਿਹਤਰੀਨ ਹਨ। ਭਾਰਤ ਦੀ ਹਵਾਈ ਸੈਨਾ ਹੁਣ ਸਿਰਫ਼ ਹਥਿਆਰਾਂ ਨਾਲ ਹੀ ਨਹੀਂ, ਡੇਟਾ ਅਤੇ ਡ੍ਰੋਨ ਨਾਲ ਵੀ ਦੁਸ਼ਮਣ ਨੂੰ ਹਰਾਉਣ ਵਿੱਚ ਮਾਹਰ ਹੋ ਗਈ ਹੈ। 

ਸਾਥੀਓ,

ਪਾਕਿਸਤਾਨ ਦੀ ਗੁਹਾਰ ਦੇ ਬਾਅਦ ਭਾਰਤ ਨੇ ਸਿਰਫ਼ ਆਪਣੀ ਸੈਨਿਕ ਕਾਰਵਾਈ ਨੂੰ ਮੁੱਅਤਲ ਕੀਤਾ ਹੈ। ਜੇਕਰ, ਜੇਕਰ ਪਾਕਿਸਤਾਨ ਨੇ ਮੁੜ ਤੋਂ ਅੱਤਵਾਦੀ ਗਤੀਵਿਧੀ ਜਾਂ ਸੈਨਿਕ ਗੁਸਤਾਖੀ ਕੀਤੀ, ਤਾਂ ਅਸੀਂ ਉਸ ਦਾ ਮੂੰਹ ਤੋੜ ਜਵਾਬ ਦਿਆਂਗੇ। ਇਹ ਜਵਾਬ, ਆਪਣੀਆਂ ਸ਼ਰਤਾਂ ‘ਤੇ, ਆਪਣੇ ਤਰੀਕੇ ਨਾਲ ਦਿਆਂਗੇ। ਅਤੇ ਇਸ ਫੈਸਲੇ ਦਾ ਨੀਂਹ ਪੱਥਰ, ਇਸ ਦੇ ਪਿੱਛੇ ਛੁਪਿਆ ਵਿਸ਼ਵਾਸ, ਤੁਹਾਡਾ ਸਾਰਿਆਂ ਦਾ ਧੀਰਜ, ਸ਼ੌਰਯ, ਸਾਹਸ ਅਤੇ ਚੌਕਸੀ ਹੈ। ਤੁਹਾਨੂੰ ਇਹ ਹੌਂਸਲਾ, ਇਹ ਜਨੂੰਨ, ਇਹ ਜਜ਼ਬਾ, ਅਜਿਹੇ ਹੀ ਬਰਕਰਾਰ ਰੱਖਣਾ ਹੈ। ਸਾਨੂੰ ਲਗਾਤਾਰ ਮੁਸਤੈਦ ਰਹਿਣਾ ਹੈ, ਸਾਨੂੰ ਤਿਆਰ ਰਹਿਣਾ ਹੈ। ਸਾਨੂੰ ਦੁਸ਼ਮਣ ਨੂੰ ਯਾਦ ਦਿਲਾਉਂਦੇ ਰਹਿਣਾ ਹੈ, ਇਹ ਨਵਾਂ ਭਾਰਤ ਹੈ। ਇਹ ਭਾਰਤ ਸ਼ਾਂਤੀ ਚਾਹੁੰਦਾ ਹੈ। ਲੇਕਿਨ, ਜੇਕਰ ਮਾਨਵਤਾ ‘ਤੇ ਹਮਲਾ ਹੁੰਦਾ ਹੈ, ਤਾਂ ਇਹ ਭਾਰਤ ਯੁੱਧ ਦੇ ਮੋਰਚੇ ‘ਤੇ ਦੁਸ਼ਮਣ ਨੂੰ ਮਿੱਟੀ ਵਿੱਚ ਮਿਲਾਉਣਾ ਵੀ ਚੰਗੀ ਤਰ੍ਹਾਂ ਜਾਣਦਾ ਹੈ। ਇਸੇ ਸੰਕਲਪ ਦੇ ਨਾਲ, ਆਓ ਇੱਕ ਵਾਰ ਫਿਰ ਬੋਲੀਏ-

ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। 

ਭਾਰਤ ਮਾਤਾ ਕੀ ਜੈ।

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ। ਵੰਦੇ ਮਾਤਰਮ।

 

ਵੰਦੇ ਮਾਤਰਮ। 

 

ਬਹੁਤ-ਬਹੁਤ ਧੰਨਵਾਦ। 

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Co, LLP registrations scale record in first seven months of FY26

Media Coverage

Co, LLP registrations scale record in first seven months of FY26
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 13 ਨਵੰਬਰ 2025
November 13, 2025

PM Modi’s Vision in Action: Empowering Growth, Innovation & Citizens