Share
 
Comments

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੰਡੀਆ ਗੇਟ ਵਿਖੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਪ੍ਰਤਿਮਾ ਤੋਂ ਪਰਦਾ ਹਟਾਇਆ। ਇਹ ਹੋਲੋਗ੍ਰਾਮ ਪ੍ਰਤਿਮਾ ਉਦੋਂ ਤੱਕ ਲਗੀ ਰਹੇਗੀ ਜਦੋਂ ਤੱਕ ਨੇਤਾਜੀ ਦੀ ਪ੍ਰਤਿਮਾ ਦਾ ਕੰਮ ਪੂਰਾ ਨਹੀਂ ਹੋ ਜਾਂਦਾ। ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਦੇ ਸਾਲ ਭਰ ਚਲਣ ਵਾਲੇ ਜਸ਼ਨ ਮਨਾਉਣ ਲਈ ਉਸੇ ਸਥਾਨ 'ਤੇ ਪ੍ਰਤਿਮਾ ਤੋਂ ਪਰਦਾ ਹਟਾਇਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਇਸ ਸਮਾਰੋਹ ਵਿੱਚ ਸਾਲ 2019, 2020, 2021 ਅਤੇ 2022 ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਵੀ ਪ੍ਰਦਾਨ ਕੀਤੇ। ਇਹ ਪੁਰਸਕਾਰ ਕੇਂਦਰ ਸਰਕਾਰ ਦੁਆਰਾ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ  ਨੂੰ ਅਨਮੋਲ ਯੋਗਦਾਨ ਅਤੇ ਨਿਰਸੁਆਰਥ ਸੇਵਾ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਸਥਾਪਿਤ ਕੀਤੇ ਗਏ ਸਨ।

ਪ੍ਰਧਾਨ ਮੰਤਰੀ ਨੇ ਭਾਰਤ ਮਾਤਾ ਦੇ ਬਹਾਦਰ ਸਪੂਤ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ 125ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੀ ਧਰਤੀ 'ਤੇ ਪਹਿਲੀ ਆਜ਼ਾਦ ਸਰਕਾਰ ਦੀ ਸਥਾਪਨਾ ਕਰਨ ਵਾਲੇ ਅਤੇ ਸਾਨੂੰ ਪ੍ਰਭੂਸੱਤਾ ਸੰਪੰਨ ਅਤੇ ਮਜ਼ਬੂਤ ਭਾਰਤ ਦੀ ਪ੍ਰਾਪਤੀ ਦਾ ਵਿਸ਼ਵਾਸ ਦਿਵਾਉਣ ਵਾਲੇ ਨੇਤਾਜੀ ਦੀ ਸ਼ਾਨਦਾਰ ਪ੍ਰਤਿਮਾ ਇੰਡੀਆ ਗੇਟ ਨੇੜੇ ਡਿਜੀਟਲ ਰੂਪ 'ਚ ਸਥਾਪਿਤ ਕੀਤਾ ਜਾ ਰਿਹਾ ਹੈ | ਜਲਦੀ ਹੀ ਇਸ ਹੋਲੋਗ੍ਰਾਮ ਪ੍ਰਤਿਮਾ ਨੂੰ ਗ੍ਰੇਨਾਈਟ ਦੀ ਪ੍ਰਤਿਮਾ ਨਾਲ ਬਦਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਤਿਮਾ ਆਭਾਰੀ ਰਾਸ਼ਟਰ ਦੁਆਰਾ ਆਜ਼ਾਦੀ ਦੇ ਨਾਇਕ ਨੂੰ ਸ਼ਰਧਾਂਜਲੀ ਹੈ ਅਤੇ ਸਾਡੀਆਂ ਸੰਸਥਾਵਾਂ ਅਤੇ ਪੀੜ੍ਹੀਆਂ ਨੂੰ ਰਾਸ਼ਟਰੀ ਫਰਜ਼ ਦਾ ਪਾਠ ਯਾਦ ਦਿਵਾਉਂਦੀ ਰਹੇਗੀ।

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਆਪਦਾ ਪ੍ਰਬੰਧਨ ਦੇ ਇਤਿਹਾਸਿਕ ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਸਾਲਾਂ ਤੋਂ ਆਪਦਾ ਪ੍ਰਬੰਧਨ ਦਾ ਵਿਸ਼ਾ ਖੇਤੀਬਾੜੀ ਵਿਭਾਗ ਕੋਲ ਸੀ। ਇਸ ਦਾ ਮੂਲ ਕਾਰਨ ਇਹ ਸੀ ਕਿ ਹੜ੍ਹਾਂ, ਭਾਰੀ ਮੀਂਹ, ਗੜ੍ਹੇਮਾਰੀ ਆਦਿ ਕਾਰਨ ਪੈਦਾ ਹੋਈਆਂ ਸਥਿਤੀਆਂ ਨਾਲ ਨਜਿੱਠਣ ਲਈ ਖੇਤੀਬਾੜੀ ਮੰਤਰਾਲਾ ਜ਼ਿੰਮੇਵਾਰ ਸੀ। ਪ੍ਰਧਾਨ ਮੰਤਰੀ ਨੇ ਕਿਹਾ ਪਰ 2001 ਦੇ ਗੁਜਰਾਤ ਭੁਚਾਲ ਨੇ ਆਪਦਾ ਪ੍ਰਬੰਧਨ ਦੇ ਅਰਥ ਹੀ ਬਦਲ ਦਿੱਤੇ। “ਅਸੀਂ ਸਾਰੇ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤਾਇਨਾਤ ਕੀਤਾ। ਉਸ ਸਮੇਂ ਦੇ ਤਜ਼ਰਬਿਆਂ ਤੋਂ ਸਿੱਖਦਿਆਂ, ਗੁਜਰਾਤ ਰਾਜ ਆਪਦਾ ਪ੍ਰਬੰਧਨ ਐਕਟ 2003 ਵਿੱਚ ਲਾਗੂ ਕੀਤਾ ਗਿਆ ਸੀ। ਗੁਜਰਾਤ ਆਪਦਾ ਨਾਲ ਨਜਿੱਠਣ ਲਈ ਅਜਿਹਾ ਕਾਨੂੰਨ ਬਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ ਸੀ। ਉਨ੍ਹਾਂ ਅੱਗੇ ਕਿਹਾ, "ਬਾਅਦ ਵਿੱਚ, ਕੇਂਦਰ ਸਰਕਾਰ ਨੇ ਗੁਜਰਾਤ ਦੇ ਕਾਨੂੰਨਾਂ ਤੋਂ ਸਬਕ ਲੈਂਦੇ ਹੋਏ ਪੂਰੇ ਦੇਸ਼ ਲਈ 2005 ਵਿੱਚ ਇੱਕ ਸਮਰੂਪ ਆਪਦਾ ਪ੍ਰਬੰਧਨ ਐਕਟ ਬਣਾਇਆ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਹਤ, ਬਚਾਅ ਅਤੇ ਮੁੜ ਵਸੇਬੇ ਨੂੰ ਮਹੱਤਵ ਦੇ ਨਾਲ ਸੁਧਾਰ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਸੀਂ ਪੂਰੇ ਦੇਸ਼ ਵਿੱਚ ਐੱਨਡੀਆਰਐੱਫ ਨੂੰ ਮਜ਼ਬੂਤ, ਆਧੁਨਿਕ ਅਤੇ ਵਿਸਤ੍ਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਪੇਸ ਟੈਕਨੋਲੋਜੀ ਤੋਂ ਲੈ ਕੇ ਯੋਜਨਾਬੰਦੀ ਅਤੇ ਪ੍ਰਬੰਧਨ ਤੱਕ, ਸਭ ਤੋਂ ਵਧੀਆ ਸੰਭਵ ਅਭਿਆਸਾਂ ਨੂੰ ਅਪਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਨੌਜਵਾਨ ਐੱਨਡੀਐੱਮਏ ਦੀਆਂ 'ਆਪਦਾ ਮਿੱਤਰ' ਜਿਹੀਆਂ ਯੋਜਨਾਵਾਂ ਨਾਲ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਲੋਕ ਪੀੜਿਤ ਨਹੀਂ ਰਹਿੰਦੇ, ਉਹ ਵਲੰਟੀਅਰ ਬਣ ਕੇ ਆਪਦਾ ਨਾਲ ਲੜਦੇ ਹਨ। ਯਾਨੀ ਕਿ ਆਪਦਾ ਪ੍ਰਬੰਧਨ ਹੁਣ ਸਿਰਫ਼ ਸਰਕਾਰੀ ਨੌਕਰੀ ਨਹੀਂ ਰਹੀ, ਬਲਕਿ ਇਹ 'ਸਬਕਾ ਪ੍ਰਯਾਸ' ਦਾ ਮਾਡਲ ਬਣ ਗਿਆ ਹੈ।

ਪ੍ਰਧਾਨ ਮੰਤਰੀ ਨੇ ਆਫ਼ਤਾਂ ਨਾਲ ਨਜਿੱਠਣ ਲਈ ਸਮਰੱਥਾ ਨੂੰ ਸੁਧਾਰਨ ਲਈ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨਵੀਂ ਤਿਆਰੀ ਨੂੰ ਦਰਸਾਉਣ ਲਈ ਓਡੀਸ਼ਾ, ਪੱਛਮ ਬੰਗਾਲ, ਗੋਆ, ਮਹਾਰਾਸ਼ਟਰ, ਗੁਜਰਾਤ ਵਿੱਚ ਚੱਕਰਵਾਤ ਤੂਫ਼ਾਨਾਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ ਕਿਉਂਕਿ ਇਨ੍ਹਾਂ ਆਫ਼ਤਾਂ ਵਿੱਚ ਪਹਿਲਾਂ ਦੇ ਸਮੇਂ ਨਾਲੋਂ ਬਹੁਤ ਘੱਟ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਕੋਲ ਚੱਕਰਵਾਤ ਪ੍ਰਤੀਕ੍ਰਿਆ ਪ੍ਰਣਾਲੀ, ਬਹੁਤ ਵਧੀਆ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਅਤੇ ਆਪਦਾ ਜੋਖਮ ਵਿਸ਼ਲੇਸ਼ਣ ਅਤੇ ਆਪਦਾ ਜੋਖਮ ਪ੍ਰਬੰਧਨ ਦੇ ਸਾਧਨ ਹਨ।

ਪ੍ਰਧਾਨ ਮੰਤਰੀ ਨੇ ਅੱਜ ਸ਼ਾਸਨ ਦੇ ਹਰ ਖੇਤਰ ਵਿੱਚ ਆਪਦਾ ਪ੍ਰਬੰਧਨ ਵਿੱਚ ਇੱਕ ਸੰਪੂਰਨ ਦ੍ਰਿਸ਼ਟੀਕੋਣ, ਸੋਚ ਦੀ ਇੱਕ ਵਿਸ਼ੇਸ਼ਤਾ ਦਾ ਵਿਸਥਾਰ ਕੀਤਾ। ਅੱਜ ਆਪਦਾ ਪ੍ਰਬੰਧਨ ਸਿਵਲ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਕੋਰਸਾਂ ਦਾ ਹਿੱਸਾ ਹੈ ਅਤੇ ਹੁਣ ਡੈਮ ਸੁਰੱਖਿਆ ਕਾਨੂੰਨ ਵੀ ਹੈ। ਇਸੇ ਤਰ੍ਹਾਂ, ਆਗਾਮੀ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਬਿਲਟ-ਇਨ ਆਪਦਾ ਲਚਕਤਾ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਭੁਚਾਲ ਸੰਭਾਵਿਤ ਖੇਤਰਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਮਕਾਨਾਂ, ਚਾਰ ਧਾਮ ਮਹਾਪਰਿਯੋਜਨਾ, ਉੱਤਰ ਪ੍ਰਦੇਸ਼ ਵਿੱਚ ਐਕਸਪ੍ਰੈੱਸਵੇਅ ਨੂੰ ਨਵੇਂ ਭਾਰਤ ਦੀ ਦ੍ਰਿਸ਼ਟੀ ਅਤੇ ਸੋਚ ਦੀਆਂ ਉਦਾਹਰਣਾਂ ਵਜੋਂ ਪੇਸ਼ ਕੀਤਾ।

ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰ 'ਤੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਦੀ ਅਗਵਾਈ 'ਤੇ ਚਾਨਣਾ ਪਾਇਆ। ਸੀਡੀਆਰਆਈ - ਆਪਦਾ ਲਚਕਦਾਰ ਬੁਨਿਆਦੀ ਢਾਂਚੇ ਲਈ ਗੱਠਜੋੜ ਵਿੱਚ, ਭਾਰਤ ਨੇ ਵਿਸ਼ਵ ਭਾਈਚਾਰੇ ਨੂੰ ਇੱਕ ਵੱਡੀ ਸੋਚ ਅਤੇ ਤੋਹਫ਼ਾ ਦਿੱਤਾ ਹੈ ਅਤੇ ਯੂਨਾਇਟਿਡ  ਕਿੰਗਡਮ ਦੇ ਨਾਲ 35 ਦੇਸ਼ ਪਹਿਲਾਂ ਹੀ ਗੱਠਜੋੜ ਦਾ ਹਿੱਸਾ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਫੌਜਾਂ ਦਰਮਿਆਨ ਸੰਯੁਕਤ ਫੌਜੀ ਅਭਿਆਸ ਆਮ ਹਨ। ਪਰ ਭਾਰਤ ਨੇ ਪਹਿਲੀ ਵਾਰ ਆਪਦਾ ਪ੍ਰਬੰਧਨ ਲਈ ਸਾਂਝੀ ਮਸ਼ਕ ਦੀ ਪਰੰਪਰਾ ਸ਼ੁਰੂ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਨੇਤਾਜੀ ਦੇ ਹਵਾਲੇ ਨਾਲ ਕਿਹਾ ਕਿ "ਆਜ਼ਾਦ ਭਾਰਤ ਦੇ ਸੁਪਨੇ ਤੋਂ ਕਦੇ ਵੀ ਵਿਸ਼ਵਾਸ ਨਾ ਗੁਆਓ, ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ ਹਿਲਾ ਨਹੀਂ ਸਕਦੀ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਡੇ ਕੋਲ ਆਜ਼ਾਦ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਲਕਸ਼ ਹੈ। ਸਾਡੇ ਕੋਲ ਆਜ਼ਾਦੀ ਦੇ 100ਵੇਂ ਸਾਲ ਤੋਂ ਪਹਿਲਾਂ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਨ ਦਾ ਲਕਸ਼ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਇਹ ਮਹਾਨ ਸੰਕਲਪ ਹੈ ਕਿ ਭਾਰਤ ਆਪਣੀ ਪਛਾਣ ਅਤੇ ਪ੍ਰੇਰਣਾਵਾਂ ਨੂੰ ਮੁੜ ਸੁਰਜੀਤ ਕਰੇਗਾ। ਪ੍ਰਧਾਨ ਮੰਤਰੀ ਨੇ ਅਫਸੋਸ ਪ੍ਰਗਟਾਇਆ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੇ ਨਾਲ-ਨਾਲ ਕਈ ਮਹਾਨ ਸ਼ਖਸੀਅਤਾਂ ਦੇ ਯੋਗਦਾਨ ਨੂੰ ਵੀ ਮਿਟਾਇਆ ਗਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਵਿੱਚ ਲੱਖਾਂ ਦੇਸ਼ਵਾਸੀਆਂ ਦੀ ‘ਤਪੱਸਿਆ’ ਸ਼ਾਮਲ ਸੀ, ਪਰ ਉਨ੍ਹਾਂ ਦੇ ਇਤਿਹਾਸ ਨੂੰ ਵੀ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਅੱਜ ਆਜ਼ਾਦੀ ਦੇ ਦਹਾਕਿਆਂ ਬਾਅਦ ਦੇਸ਼ ਦਲੇਰੀ ਨਾਲ ਉਨ੍ਹਾਂ ਗਲਤੀਆਂ ਨੂੰ ਸੁਧਾਰ ਰਿਹਾ ਹੈ। ਉਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਨਾਲ ਜੁੜੇ ਪੰਚ ਤੀਰਥ, ਸਰਦਾਰ ਪਟੇਲ ਦੇ ਯੋਗਦਾਨ ਦੀ ਯਾਦ ਵਿੱਚ ਸਟੈਚੂ ਆਵ੍ ਯੂਨਿਟੀ, ਭਗਵਾਨ ਬਿਰਸਾ ਮੁੰਡਾ ਦੇ ਸਨਮਾਨ ਵਿੱਚ ਜਨਜਾਤੀਯ ਗੌਰਵ ਦਿਵਸ, ਆਦਿਵਾਸੀ ਭਾਈਚਾਰੇ ਦੇ ਮਹਾਨ ਯੋਗਦਾਨ ਨੂੰ ਯਾਦ ਕਰਨ ਲਈ ਕਬਾਇਲੀ ਅਜਾਇਬ ਘਰ, ਅੰਡੇਮਾਨ ਵਿੱਚ ਤਿਰੰਗਾ ਲਹਿਰਾਉਣ ਦੇ 75 ਸਾਲਾਂ ਨੂੰ ਸਮਰਪਿਤ ਇੱਕ ਟਾਪੂ ਦਾ ਨਾਮ ਨੇਤਾਜੀ ਦੇ ਨਾਮ 'ਤੇ ਰੱਖਣ ਅਤੇ ਅੰਡੇਮਾਨ ਵਿੱਚ ਸੰਕਲਪ ਸਮਾਰਕ ਵਿੱਚ ਨੇਤਾਜੀ ਅਤੇ ਆਈਐੱਨਏ ਦਾ ਸਨਮਾਨ ਕਰਨ ਲਈ, ਅਤੀਤ ਦੀਆਂ ਗਲਤੀਆਂ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਕੁਝ ਮਹੱਤਵਪੂਰਨ ਕਦਮਾਂ ਦਾ ਹਵਾਲਾ ਦਿੱਤਾ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਪਰਾਕ੍ਰਮ ਦਿਵਸ 'ਤੇ ਕੋਲਕਾਤਾ 'ਚ ਨੇਤਾਜੀ ਦੇ ਜੱਦੀ ਨਿਵਾਸ ਦੀ ਆਪਣੀ ਫੇਰੀ ਨੂੰ ਭਾਵੁਕਤਾ ਨਾਲ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 21 ਅਕਤੂਬਰ 2018 ਦੇ ਦਿਨ ਨੂੰ ਵੀ ਨਹੀਂ ਭੁੱਲ ਸਕਦੇ ਜਦੋਂ ਆਜ਼ਾਦ ਹਿੰਦ ਸਰਕਾਰ ਨੇ 75 ਸਾਲ ਪੂਰੇ ਕੀਤੇ ਸਨ। ਉਨ੍ਹਾਂ ਕਿਹਾ, “ਲਾਲ ਕਿਲ੍ਹੇ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ, ਮੈਂ ਆਜ਼ਾਦ ਹਿੰਦ ਫੌਜ ਦੀ ਟੋਪੀ ਪਹਿਨ ਕੇ ਤਿਰੰਗਾ ਲਹਿਰਾਇਆ ਸੀ। ਉਹ ਪਲ ਸ਼ਾਨਦਾਰ, ਅਭੁੱਲ ਸਨ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਨੇਤਾਜੀ ਸੁਭਾਸ਼ ਕੁਝ ਕਰਨ ਦਾ ਇਰਾਦਾ ਰੱਖਦੇ ਹਨ ਤਾਂ ਕੋਈ ਸ਼ਕਤੀ ਉਨ੍ਹਾਂ ਨੂੰ ਰੋਕ ਨਹੀਂ ਸਕਦੀ ਸੀ। ਸਾਨੂੰ ਨੇਤਾਜੀ ਸੁਭਾਸ਼ ਦੀ ‘ਕਰ ਸਕਦੇ ਹਾਂ, ਕਰਾਂਗੇ' (ਕੈਨ ਡੂ, ਵਿਲ ਡੂ) ਭਾਵਨਾ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣਾ ਹੋਵੇਗਾ।

 

 

 

 

 

 

 

 

 

 

 

 

 

 

Click here to read full text speech

Explore More
Do things that you enjoy and that is when you will get the maximum outcome: PM Modi at Pariksha Pe Charcha

Popular Speeches

Do things that you enjoy and that is when you will get the maximum outcome: PM Modi at Pariksha Pe Charcha
PM Modi's Talks Motivate Me, Would Like to Meet Him after Winning Every Medal: Nikhat Zareen

Media Coverage

PM Modi's Talks Motivate Me, Would Like to Meet Him after Winning Every Medal: Nikhat Zareen
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 3 ਜੁਲਾਈ 2022
July 03, 2022
Share
 
Comments

India and the world laud the Modi government for the ban on single use plastic

Citizens give a big thumbs up to the government's policies and reforms bringing economic and infrastructure development.