ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ
ਕ੍ਰਿਕਟ ਸਟੇਡੀਅਮ ਦਾ ਡਿਜ਼ਾਈਨ ਭਗਵਾਨ ਸ਼ਿਵ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ
ਪ੍ਰਧਾਨ ਮੰਤਰੀ ਲਗਭਗ 1115 ਕਰੋੜ ਰੁਪਏ ਦੀ ਲਾਗਤ ਨਾਲ ਉੱਤਰ ਪ੍ਰਦੇਸ਼ ਵਿੱਚ ਬਣੇ 16 ਅਟਲ ਅਵਾਸੀਯ ਵਿਦਿਆਲਯਾਂ ਦਾ ਉਦਘਾਟਨ ਵੀ ਕਰਨਗੇ
ਪ੍ਰਧਾਨ ਮੰਤਰੀ ਕਾਸ਼ੀ ਸੰਸਦ ਸੰਸਕ੍ਰਿਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਸਤੰਬਰ, 2023 ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 1:30 ਵਜੇ ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ। ਦੁਪਹਿਰ ਲਗਭਗ 3:15 ਵਜੇ, ਪ੍ਰਧਾਨ ਮੰਤਰੀ ਰੁਦ੍ਰਾਕਸ਼ ਇੰਟਰਨੈਸ਼ਨਲ ਕੋਆਪ੍ਰੇਸ਼ਨ ਅਤੇ ਕਨਵੈਂਸ਼ਨ ਸੈਂਟਰ ਪਹੁੰਚਣਗੇ ਅਤੇ ਕਾਸ਼ੀ ਸੰਸਦ ਸੰਸਕ੍ਰਿਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੇ ਦੌਰਾਨ ਉਹ ਉੱਤਰ ਪ੍ਰਦੇਸ਼ ਵਿੱਚ ਬਣੇ 16 ਅਟਲ ਅਵਾਸੀਯ ਵਿਦਿਆਲਯ ਦਾ ਉਦਘਾਟਨ ਵੀ ਕਰਨਗੇ।

ਵਾਰਾਣਸੀ ਵਿੱਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦਾ ਨਿਰਮਾਣ ਆਧੁਨਿਕ ਵਿਸ਼ਵ ਪੱਧਰੀ ਖੇਡਾਂ ਲਈ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ। ਵਾਰਾਣਸੀ ਦੇ ਗਾਂਜਰੀ, ਰਾਜਾਤਾਲਾਬ ਵਿੱਚ ਬਣਨ ਵਾਲਾ ਆਧੁਨਿਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ 30 ਏਕੜ ਤੋਂ ਅਧਿਕ ਖੇਤਰ ਵਿੱਚ ਵਿਕਸਿਤ ਕੀਤਾ ਜਾਵੇਗਾ। ਇਸ ਸਟੇਡੀਅਮ ਦੀ ਥੀਮੈਟਿਕ ਆਰਕੀਟੈਚਰ ਦੀ ਪ੍ਰੇਰਣਾ ਭਗਵਾਨ ਸ਼ਿਵ ਤੋਂ ਲਈ ਗਈ ਹੈ, ਜਿਸ ਵਿੱਚ ਚੰਦਰਮਾ ਦੇ ਆਕਾਰ ਦੇ ਛੱਤ ਦੇ ਕਵਰ, ਤ੍ਰਿਸ਼ੂਲ ਦੇ ਆਕਾਰ ਦੀ ਧਾਤੂ ਦੀਆਂ ਚਦਰਾਂ ਦੇ ਡਿਜ਼ਾਈਨ ਵਿਕਸਿਤ ਕੀਤੇ ਗਏ ਹਨ। ਇਸ ਸਟੇਡੀਅਮ ਦੀ ਸਮਰੱਥਾ 30 ਹਜ਼ਾਰ ਦਰਸ਼ਕਾਂ ਦੀ ਹੋਵੇਗੀ।

ਗੁਣਵੱਤਾਪੂਰਨ ਸਿੱਖਿਆ ਤੱਕ ਪਹੁੰਚ ਵਧਾਉਣ ਦੇ ਉਦੇਸ਼ ਨਾਲ, ਉੱਤਰ ਪ੍ਰਦੇਸ਼ ਵਿੱਚ ਲਗਭਗ 1115 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 16 ਅਟਲ ਅਵਾਸੀਯ ਵਿਦਿਆਲਯ, ਵਿਸ਼ੇਸ਼ ਤੌਰ ‘ਤੇ ਮਜ਼ਦੂਰਾਂ, ਨਿਰਮਾਣ ਸ਼੍ਰਮਿਕਾਂ ਅਤੇ ਕੋਵਿਡ-19 ਮਹਾਮਾਰੀ ਦੇ ਕਾਰਨ ਅਨਾਥ ਹੋਏ ਬੱਚਿਆਂ ਦੇ ਲਈ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿਦਿਆਲਯਾਂ ਦਾ ਉਦੇਸ਼ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ ਅਤੇ ਬੱਚਿਆਂ ਦੇ ਸਮੁੱਚੇ ਵਿਕਾਸ ਵਿੱਚ ਸਹਾਇਤਾ ਕਰਨਾ ਹੈ। ਹਰੇਕ ਸਕੂਲ 10-15 ਏਕੜ ਦੇ ਖੇਤਰ ਵਿੱਚ ਬਣਾਇਆ ਗਿਆ ਹੈ ਜਿਸ ਵਿੱਚ ਕਲਾਸਰੂਮਸ, ਖੇਡਾਂ ਦੇ ਮੈਦਾਨ, ਮਨੋਰੰਜਨ ਖੇਤਰ, ਇੱਕ ਮਿੰਨੀ ਔਡੀਟੋਰੀਅਮ, ਹੋਸਟਲ ਕੰਪਲੈਕਸ, ਮੈੱਸ ਅਤੇ ਸਟਾਫ ਦੇ ਲਈ ਰਿਹਾਇਸ਼ੀ ਫਲੈਟ ਹਨ। ਇਨ੍ਹਾਂ ਅਵਾਸੀਯ ਵਿਦਿਆਲਯਾਂ ਵਿੱਚ ਹਰੇਕ ਵਿੱਚ ਲਗਭਗ 1000 ਵਿਦਿਆਰਥੀਆਂ ਨੂੰ ਸਮਾਂਯੋਜਿਤ ਕੀਤਾ ਜਾਵੇਗਾ।

ਕਾਸ਼ੀ ਦੀ ਸੰਸਕ੍ਰਿਤਿਕ ਜੀਵੰਤਤਾ ਨੂੰ ਸਸ਼ਕਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੇ ਕਾਸ਼ੀ ਸੰਸਦ ਸੰਸਕ੍ਰਿਤਿਕ ਮਹੋਤਸਵ ਦੀ ਸੰਕਲਪਨਾ ਨੂੰ ਜਨਮ ਦਿੱਤਾ ਹੈ। ਮਹੋਤਸਵ ਵਿੱਚ 17 ਅਨੁਸਾਸਨ ਵਿੱਚ 37,000 ਤੋਂ ਅਧਿਕ ਲੋਕਾਂ ਨੇ ਭਾਗੀਦਾਰੀ ਕੀਤੀ, ਜਿਨ੍ਹਾਂ ਨੇ ਗਾਇਨ, ਇੰਸਟਰੂਮੈਂਟਲ ਪਲੇਇੰਗ, ਨੁੱਕੜ ਨਾਟਕ, ਡਾਂਸ ਆਦਿ ਵਿੱਚ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੇ ਦੌਰਾਨ ਹੋਣਹਾਰ ਭਾਗੀਦਾਰਾਂ ਨੂੰ ਰੁਦ੍ਰਾਕਸ਼ ਇੰਟਰਨੈਸ਼ਨਲ ਕੋਆਪ੍ਰੇਸ਼ਨ ਅਤੇ ਕਨਵੈਂਸ਼ਨ ਸੈਂਟਰ ਵਿੱਚ ਆਪਣੇ ਸੱਭਿਆਚਾਰਕ ਕੌਸ਼ਲ ਦਾ ਪ੍ਰਦਰਸ਼ਨ ਕਰਨ ਦਾ ਅਵਸਰ ਪ੍ਰਾਪਤ ਹੋਵੇਗਾ।

 

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
How Kibithoo, India’s first village, shows a shift in geostrategic perception of border space

Media Coverage

How Kibithoo, India’s first village, shows a shift in geostrategic perception of border space
NM on the go

Nm on the go

Always be the first to hear from the PM. Get the App Now!
...
PM announces ex-gratia for the victims of Kasganj accident
February 24, 2024

The Prime Minister, Shri Narendra Modi has announced ex-gratia for the victims of Kasganj accident. An ex-gratia of Rs. 2 lakh from PMNRF would be given to the next of kin of each deceased and the injured would be given Rs. 50,000.

The Prime Minister Office posted on X :

"An ex-gratia of Rs. 2 lakh from PMNRF would be given to the next of kin of each deceased in the mishap in Kasganj. The injured would be given Rs. 50,000"