ਪ੍ਰਧਾਨ ਮੰਤਰੀ ਭੁਬਨੇਸ਼ਵਰ ਵਿੱਚ ਉਤਕਰਸ਼ ਓਡੀਸ਼ਾ-ਮੇਕ ਇਨ ਓਡੀਸ਼ਾ ਕਨਕਲੇਵ 2025 ਦਾ ਉਦਘਾਟਨ ਕਰਨਗੇ
ਕਨਕਲੇਵ ਦਾ ਉਦੇਸ਼ ਓਡੀਸ਼ਾ ਨੂੰ ਪੂਰਵੋਦਯ ਵਿਜ਼ਨ ਦਾ ਕੇਂਦਰ (anchor of Purvodaya vision), ਭਾਰਤ ਵਿੱਚ ਪ੍ਰਮੁੱਖ ਨਿਵੇਸ਼ ਮੰਜ਼ਿਲ ਅਤੇ ਉਦਯੋਗਿਕ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ
ਪ੍ਰਧਾਨ ਮੰਤਰੀ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ
ਰਾਸ਼ਟਰੀ ਖੇਡਾਂ ਦਾ ਥੀਮ ਹਰਿਤ ਖੇਡਾਂ (ਗ੍ਰੀਨ ਗੇਮਸ) ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਜਨਵਰੀ ਨੂੰ ਓਡੀਸ਼ਾ ਅਤੇ ਉੱਤਰਾਖੰਡ ਦਾ ਦੌਰਾ ਕਰਨਗੇ। ਸਵੇਰੇ ਲਗਭਗ 11 ਵਜੇ, ਉਹ ਭੁਬਨੇਸ਼ਵਰ ਦੇ ਜਨਤਾ ਮੈਦਾਨ (Janata Maidan) ਵਿਖੇ ਉਤਕਰਸ਼ ਓਡੀਸ਼ਾ-ਮੇਕ ਇਨ ਓਡੀਸ਼ਾ ਕਨਕਲੇਵ 2025 ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਉਹ ਉੱਤਰਾਖੰਡ ਦੇ ਦੇਹਰਾਦੂਨ ਜਾਣਗੇ ਅਤੇ ਸ਼ਾਮ ਕਰੀਬ 6 ਵਜੇ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ।

 ਓਡੀਸ਼ਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਭੁਬਨੇਸ਼ਵਰ ਵਿੱਚ ਉਤਕਰਸ਼ ਓਡੀਸ਼ਾ-ਮੇਕ ਇਨ ਓਡੀਸ਼ਾ ਕਨਕਲੇਵ 2025 ਦਾ ਉਦਘਾਟਨ ਕਰਨਗੇ। ਓਡੀਸ਼ਾ ਸਰਕਾਰ ਦੁਆਰਾ ਆਯੋਜਿਤ ਇਸ ਪ੍ਰਮੁੱਖ ਗਲੋਬਲ ਇਨਵੇਸਟਮੈਂਟ ਸਮਿਟ (Global Investment Summit) ਦਾ ਉਦੇਸ਼ ਰਾਜ ਨੂੰ ਪੂਰਵੋਦਯ ਵਿਜ਼ਨ ਦੇ ਕੇਂਦਰ (anchor of the Purvodaya vision) ਦੇ ਨਾਲ-ਨਾਲ ਭਾਰਤ ਵਿੱਚ ਇੱਕ ਪ੍ਰਮੁੱਖ ਨਿਵੇਸ਼ ਮੰਜ਼ਿਲ ਅਤੇ ਉਦਯੋਗਿਕ ਕੇਂਦਰ (industrial hub) ਦੇ ਰੂਪ ਵਿੱਚ  ਸਥਾਪਿਤ ਕਰਨਾ ਹੈ।

 

ਪ੍ਰਧਾਨ ਮੰਤਰੀ ਮੇਕ ਇਨ ਓਡੀਸ਼ਾ ਪ੍ਰਦਰਸ਼ਨੀ ਦਾ ਭੀ ਉਦਘਾਟਨ ਕਰਨਗੇ, ਜਿਸ ਵਿੱਚ ਜੀਵੰਤ ਉਦਯੋਗਿਕ ਈਕੋਸਿਸਟਮ ਵਿਕਸਿਤ ਕਰਨ ਵਿੱਚ ਰਾਜ ਦੀਆਂ ਉਪਲਬਧੀਆਂ ‘ਤੇ ਪ੍ਰਕਾਸ਼ ਪਾਇਆ ਜਾਵੇਗਾ। ਦੋ-ਦਿਨਾਂ ਦਾ  ਸੰਮੇਲਨ 28 ਤੋਂ 29 ਜਨਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਇਹ ਉਦਯੋਗ ਜਗਤ ਦੇ ਲੀਡਰਸ, ਨਿਵੇਸ਼ਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਲਈ ਇੱਕ ਮੰਚ ਦੇ ਰੂਪ ਵਿੱਚ  ਕੰਮ ਕਰੇਗਾ, ਜਿੱਥੇ ਉਹ ਓਡੀਸ਼ਾ ਦੀ ਤਰਫ਼ੋਂ ਪਸੰਦੀਦਾ ਨਿਵੇਸ਼ ਮੰਜ਼ਿਲ ਦੇ ਰੂਪ ਵਿੱਚ  ਪੇਸ਼ਕਸ਼ ਕੀਤੇ ਜਾਣ ਵਾਲੇ ਅਵਸਰਾਂ 'ਤੇ ਚਰਚਾ ਕਰਨਗੇ। ਸੰਮੇਲਨ ਵਿੱਚ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼-CEOs) ਅਤੇ ਨੇਤਾਵਾਂ ਦੀਆਂ ਗੋਲਮੇਜ਼ ਬੈਠਕਾਂ, ਸੈਕਟਰਲ ਸੈਸ਼ਨਸ, ਬੀ2ਬੀ(B2B) ਮੀਟਿੰਗਾਂ ਅਤੇ ਨੀਤੀਗਤ ਵਿਚਾਰ-ਵਟਾਂਦਰੇ ਹੋਣਗੇ, ਜਿਸ ਨਾਲ ਦੁਨੀਆ ਭਰ ਦੇ ਨਿਵੇਸ਼ਕਾਂ ਦੇ ਨਾਲ ਲਕਸ਼ਿਤ ਜੁੜਾਅ (targeted engagement) ਸੁਨਿਸ਼ਚਿਤ ਹੋਵੇਗਾ।

 

ਉੱਤਰਾਖੰਡ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ। ਉੱਤਰਾਖੰਡ ਦੇ ਸਿਲਵਰ ਜੁਬਲੀ ਵਰ੍ਹੇ ਦੇ ਦੌਰਾਨ ਰਾਜ ਵਿੱਚ ਇਸ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਅਤੇ 28 ਜਨਵਰੀ ਤੋਂ 14 ਫਰਵਰੀ ਤੱਕ ਉੱਤਰਾਖੰਡ ਦੇ 8 ਜ਼ਿਲ੍ਹਿਆਂ ਦੇ 11 ਸ਼ਹਿਰਾਂ ਵਿੱਚ ਇਸ ਦਾ ਆਯੋਜਨ ਕੀਤਾ ਜਾਵੇਗਾ।

ਰਾਸ਼ਟਰੀ ਖੇਡਾਂ ਵਿੱਚ 36 ਰਾਜ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹਿੱਸਾ ਲੈਣਗੇ। 17 ਦਿਨਾਂ ਤੱਕ ਚਲਣ ਵਾਲੇ ਇਸ ਖੇਡ ਉਤਸਵ ਵਿੱਚ 35 ਖੇਡਾਂ ਦੀਆਂ ਪ੍ਰਤੀਯੋਗਿਤਾਵਾਂ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ 33 ਖੇਡਾਂ ਵਿੱਚ ਮੈਡਲ ਦਿੱਤੇ ਜਾਣਗੇ, ਜਦਕਿ ਦੋ ਖੇਡਾਂ ਪ੍ਰਦਰਸ਼ਨੀ ਖੇਡਾਂ ਹੋਣਗੀਆਂ। ਯੋਗ ਅਤੇ ਮੱਲਖੰਭ (Mallakhamb) ਨੂੰ ਪਹਿਲੀ ਵਾਰ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਆਯੋਜਨ ਵਿੱਚ ਦੇਸ਼ ਭਰ ਤੋਂ 10,000 ਤੋਂ ਅਧਿਕ ਐਥਲੀਟ ਹਿੱਸਾ ਲੈਣਗੇ।

ਸਥਿਰਤਾ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਇਸ ਵਰ੍ਹੇ ਰਾਸ਼ਟਰੀ ਖੇਡਾਂ ਦਾ ਥੀਮ "ਹਰਿਤ ਖੇਡਾਂ" ("ਗ੍ਰੀਨ ਗੇਮਸ") ਹੈ। ਆਯੋਜਨ ਸਥਲ ਦੇ ਪਾਸ ਸਪੋਰਟਸ ਫਾਰੈਸਟ ਨਾਮਕ ਇੱਕ ਵਿਸ਼ੇਸ਼ ਪਾਰਕ ਵਿਕਸਿਤ ਕੀਤਾ ਜਾਵੇਗਾ, ਜਿੱਥੇ ਐਥਲੀਟਾਂ ਅਤੇ ਮਹਿਮਾਨਾਂ ਦੁਆਰਾ 10,000 ਤੋਂ ਅਧਿਕ ਪੌਦੇ ਲਗਾਏ ਜਾਣਗੇ। ਐਥਲੀਟਾਂ ਨੂੰ ਦਿੱਤੇ ਜਾਣ ਵਾਲੇ ਮੈਡਲ ਅਤੇ ਸਰਟੀਫਿਕੇਟ ਵਾਤਾਵਰਣ ਅਨੁਕੂਲ ਅਤੇ ਬਾਇਓਡੀਗ੍ਰੇਡੇਬਲ ਸਮੱਗਰੀ ਤੋਂ ਬਣਾਏ ਜਾਣਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jan Dhan accounts hold Rs 2.75 lakh crore in banks: Official

Media Coverage

Jan Dhan accounts hold Rs 2.75 lakh crore in banks: Official
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 7 ਦਸੰਬਰ 2025
December 07, 2025

National Resolve in Action: PM Modi's Policies Driving Economic Dynamism and Inclusivity