ਲੋਕਮਾਤਾ ਦੇਵੀ ਅਹਿਲਿਆ ਬਾਈ ਹੋਲਕਰ ਦੀ 300ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਭੋਪਾਲ ਵਿੱਚ ਲੋਕਮਾਤਾ ਦੇਵੀ ਅਹਿਲਿਆ ਬਾਈ ਮਹਿਲਾ ਸਸ਼ਕਤੀਕਰਣ ਮਹਾਸੰਮੇਲਨ (Lokmata Devi Ahilyabai Mahila Sashaktikaran Mahasammelan) ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਰਾਜ ਵਿੱਚ ਅੰਤਿਮ ਸਿਰੇ ਤੱਕ ਹਵਾਈ ਸੰਪਰਕ (last mile air connectivity) ਨੂੰ ਹੁਲਾਰਾ ਦੇਣ ਦੇ ਲਈ ਦਤੀਆ ਅਤੇ ਸਤਨਾ ਹਵਾਈ ਅੱਡਿਆਂ (Datia and Satna airports) ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਇੰਦੌਰ ਮੈਟਰੋ ਦੀ ਯੈਲੋ ਲਾਇਨ (Yellow Line of Indore Metro) ਦੇ ਸੁਪਰ ਪ੍ਰਾਇਓਰਿਟੀ ਕੌਰੀਡੋਰ (Super Priority Corridor) ‘ਤੇ ਯਾਤਰੀ ਸੇਵਾਵਾਂ ਦਾ ਵੀ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲੋਕਮਾਤਾ ਦੇਵੀ ਅਹਿਲਿਆ ਬਾਈ ਹੋਲਕਰ ਦੀ 300ਵੀਂ ਜਯੰਤੀ (ਜਨਮ ਵਰ੍ਹੇਗੰਢ)  ਦੇ ਅਵਸਰ ‘ਤੇ 31 ਮਈ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ ਸੁਬ੍ਹਾ ਕਰੀਬ 11:15 ਵਜੇ ਭੋਪਾਲ ਵਿੱਚ ਲੋਕਮਾਤਾ ਦੇਵੀ ਅਹਿਲਿਆ ਬਾਈ ਮਹਿਲਾ ਸਸ਼ਕਤੀਕਰਣ ਮਹਾਸੰਮੇਲਨ (Lokmata Devi Ahilyabai Mahila Sashaktikaran Mahasammelan) ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਭੋਪਾਲ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਅਤੇ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਲੋਕਮਾਤਾ ਦੇਵੀ ਅਹਿਲਿਆ ਬਾਈ ਮਹਿਲਾ ਸਸ਼ਕਤੀਕਰਣ ਮਹਾਸੰਮੇਲਨ (Lokmata Devi Ahilyabai Mahila Sashaktikaran Mahasammelan) ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਲੋਕਮਾਤਾ ਦੇਵੀ ਅਹਿਲਿਆ ਬਾਈ ਨੂੰ ਸਮਰਪਿਤ ਇੱਕ ਯਾਦਗਾਰੀ ਡਾਕ ਟਿਕਟ ਅਤੇ ਇੱਕ ਵਿਸ਼ੇਸ਼ ਸਿੱਕਾ ਭੀ ਜਾਰੀ ਕਰਨਗੇ। 300 ਰੁਪਏ ਦੇ ਸਿੱਕੇ ‘ਤੇ ਅਹਿਲਿਆ ਬਾਈ ਹੋਲਕਰ ਦਾ ਚਿੱਤਰ ਹੋਵੇਗਾ। ਪ੍ਰਧਾਨ ਮੰਤਰੀ ਜਨਜਾਤੀ, ਲੋਕ ਅਤੇ ਪਰੰਪਰਾਗਤ ਕਲਾਵਾਂ ਵਿੱਚ ਯੋਗਦਾਨ ਦੇ ਲਈ ਇੱਕ ਮਹਿਲਾ ਕਲਾਕਾਰ ਨੂੰ ਰਾਸ਼ਟਰੀ ਦੇਵੀ ਅਹਿਲਿਆ ਬਾਈ ਪੁਰਸਕਾਰ (National Devi Ahilyabai Award) ਭੀ ਪ੍ਰਦਾਨ ਕਰਨਗੇ।

ਅੰਤਿਮ ਸਿਰੇ ਤੱਕ ਹਵਾਈ ਸੰਪਰਕ ਨੂੰ ਪ੍ਰਮੁੱਖ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਦਤੀਆ ਅਤੇ ਸਤਨਾ ਹਵਾਈ ਅੱਡਿਆਂ (Datia and Satna airports) ਦਾ ਉਦਘਾਟਨ ਕਰਨਗੇ ਜਿਸ ਨਾਲ ਵਿੰਧੀਆ ਖੇਤਰ (Vindhya region) ਵਿੱਚ ਇੰਡਸਟ੍ਰੀ, ਟੂਰਿਜ਼ਮ, ਸਿੱਖਿਆ ਅਤੇ ਹੈਲਥਕੇਅਰ ਦੇ ਲਈ ਨਵੇਂ ਅਵਸਰ ਖੁੱਲ੍ਹਣਗੇ।

ਸ਼ਹਿਰਾਂ ਵਿੱਚ ਯਾਤਰਾ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਇੰਦੌਰ ਮੈਟਰੋ ਦੀ ਯੈਲੋ ਲਾਇਨ (Yellow Line) ਦੇ ਸੁਪਰ ਪ੍ਰਾਇਓਰਿਟੀ  ਕੌਰੀਡੋਰ (Super Priority Corridor) ‘ਤੇ ਭੀ ਯਾਤਰੀ ਸੇਵਾਵਾਂ ਦਾ ਉਦਘਾਟਨ ਕਰਨਗੇ। ਇਸ ਨਾਲ ਟ੍ਰੈਫਿਕ ਅਤੇ ਪ੍ਰਦੂਸ਼ਣ ਵਿੱਚ ਕਮੀ ਆਉਣ ਦੇ ਨਾਲ ਹੀ ਯਾਤਰੀਆਂ ਨੂੰ ਅਰਾਮਦਾਇਕ ਯਾਤਰਾ ਦੀ ਸੁਵਿਧਾ ਮਿਲੇਗੀ।

ਪ੍ਰਧਾਨ ਮੰਤਰੀ 1,271 ਅਟਲ ਗ੍ਰਾਮ ਸੁਸ਼ਾਸਨ ਭਵਨਾਂ (Atal Gram Sushasan Bhawans) ਦੇ ਨਿਰਮਾਣ ਦੇ ਲਈ 480 ਕਰੋੜ ਰੁਪਏ ਤੋਂ ਅਧਿਕ ਦੀ ਪਹਿਲੀ ਕਿਸ਼ਤ ਟ੍ਰਾਂਸਫਰ ਕਰਨਗੇ। ਇਹ ਭਵਨ ਗ੍ਰਾਮ ਪੰਚਾਇਤਾਂ ਨੂੰ ਸਥਾਈ ਬੁਨਿਆਦੀ ਢਾਂਚਾ ਪ੍ਰਦਾਨ ਕਰਨਗੇ, ਜਿਸ ਨਾਲ ਉਨ੍ਹਾਂ ਨੂੰ ਪ੍ਰਸ਼ਾਸਨਿਕ ਕਾਰਜਾਂ ਦਾ ਪ੍ਰਬੰਧਨ, ਮੀਟਿੰਗਾਂ ਦਾ ਆਯੋਜਨ ਕਰਨ ਅਤੇ ਰਿਕਾਰਡ ਨੂੰ ਅਧਿਕ ਕੁਸ਼ਲਤਾ ਨਾਲ ਬਣਾਈ ਰੱਖਣ ਵਿੱਚ ਸਹਾਇਤਾ ਮਿਲੇਗੀ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Auto industry contributes over ₹22.75 lakh crore to Indian economy: SIAM

Media Coverage

Auto industry contributes over ₹22.75 lakh crore to Indian economy: SIAM
NM on the go

Nm on the go

Always be the first to hear from the PM. Get the App Now!
...
Prime Minister congratulates Italian PM Giorgia Meloni on becoming the longest continuously serving Prime Minister in Italy's postwar history
September 04, 2026

Prime Minister Shri Narendra Modi today congratulated Italian Prime Minister Giorgia Meloni on becoming the longest continuously serving Prime Minister in Italy's postwar history.

The Prime Minister stated that this milestone is a reflection of the trust and confidence of the Italian people in her leadership. He further noted that her friendship has been instrumental in strengthening the India-Italy Special Strategic Partnership, adding that he looks forward to continuing their close cooperation to build a prosperous future for the people of both countries. He extended his best wishes for her continued success in the years ahead.

In a post on X, the Prime Minister shared:

"Congratulations to my friend Prime Minister Meloni on becoming the longest continuously serving Prime Minister in Italy's postwar history. This milestone is a reflection of the trust and confidence of the Italian people in her leadership.

Her friendship has also been instrumental in strengthening the India-Italy Special Strategic
Partnership and I look forward to continuing our close cooperation to build a prosperous future for the people of our countries.

My best wishes for her continued success in the years ahead.

@GiorgiaMeloni"