ਇਨ੍ਹਾਂ ਰਾਸ਼ਟਰੀ ਰਾਜਮਾਰਗਾਂ ਦੇ ਦੋਵੇਂ ਪਾਸੇ ‘ਪਾਲਖੀ’ ਹਿਤ ਪੈਦਲ ਚਲਣ ਵਾਲਿਆਂ ਲਈ ਸਮਰਪਿਤ ਰਸਤਿਆਂ ਦਾ ਨਿਰਮਾਣ ਹੋਵੇਗਾ
ਪ੍ਰਧਾਨ ਮੰਤਰੀ ਪੰਢਰਪੁਰ ਨੂੰ ਕਨੈਕਟੀਵਿਟੀ ’ਚ ਵਾਧਾ ਕਰਨ ਲਈ ਕਈ ਸੜਕੀ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪੰਢਰਪੁਰ ਨੂੰ ਸ਼ਰਧਾਲੂਆਂ ਦੀ ਆਵਾਜਾਈ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਨਵੰਬਰ, 2021 ਨੂੰ ਦੁਪਹਿਰ 3:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ਼੍ਰੀ ਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ (NH-965) ਦੇ ਪੰਜ ਭਾਗਾਂ ਅਤੇ ਸ਼੍ਰੀ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ (NH-965G) ਦੇ ਤਿੰਨ ਭਾਗਾਂ ਨੂੰ ਚਾਰ–ਮਾਰਗੀ (ਫ਼ੋਰ–ਲੇਨਿੰਗ) ਕਰਨ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਰਾਸ਼ਟਰੀ ਰਾਜ ਮਾਰਗਾਂ ਦੇ ਦੋਵੇਂ ਪਾਸੇ 'ਪਾਲਖੀ' ਲਈ ਪੈਦਲ ਚਲਣ ਵਾਲਿਆਂ ਨੂੰ ਸਮਰਪਿਤ ਰਸਤਿਆਂ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਸ਼ਰਧਾਲੂਆਂ ਨੂੰ ਮੁਸ਼ਕਲ ਰਹਿਤ ਅਤੇ ਸੁਰੱਖਿਅਤ ਰਸਤਾ ਮਿਲੇਗਾ।

ਦਿਵੇਘਾਟ ਤੋਂ ਮੋਹੋਲ ਤੱਕ ਸੰਤ ਗਿਆਨੇਸ਼ਵਰ ਮਹਾਰਾਜ ਪਾਲਕੀ ਮਾਰਗ ਦੇ ਲਗਭਗ 221 ਕਿਲੋਮੀਟਰ ਅਤੇ ਪਟਾਸ ਤੋਂ ਟੋਂਦਲੇ-ਬੋਂਦਲੇ ਤੱਕ ਸੰਤ ਤੁਕਾਰਾਮ ਮਹਾਰਾਜ ਪਾਲਕੀ ਮਾਰਗ ਦੇ ਲਗਭਗ 130 ਕਿਲੋਮੀਟਰ ਦੇ ਰਸਤੇ 'ਤੇ ਦੋ ਪਾਸੇ 'ਪਾਲਖੀ' ਲਈ ਸਮਰਪਿਤ ਪੈਦਲ ਮਾਰਗਾਂ ਦੇ ਨਾਲ ਚਾਰ ਮਾਰਗੀ ਬਣਾਏ ਜਾਣਗੇ, ਜਿਨ੍ਹਾਂ ਦੀ ਅਨੁਮਾਨਿਤ ਲਾਗਤ ਕ੍ਰਮਵਾਰ 690 ਕਰੋੜ ਅਤੇ 4400 ਕਰੋੜ ਰੁਪਏ ਤੋਂ ਵੱਧ ਹੈ।

ਇਸ ਸਮਾਗਮ ਦੌਰਾਨ, ਪ੍ਰਧਾਨ ਮੰਤਰੀ 223 ਕਿਲੋਮੀਟਰ ਤੋਂ ਵੱਧ ਮੁਕੰਮਲ ਅਤੇ ਅੱਪਗ੍ਰੇਡ ਕੀਤੇ ਗਏ ਸੜਕੀ ਪ੍ਰੋਜੈਕਟਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਦਾ ਨਿਰਮਾਣ ਪੰਢਰਪੁਰ ਨਾਲ ਸੰਪਰਕ ਵਧਾਉਣ ਲਈ ਵੱਖ-ਵੱਖ ਰਾਸ਼ਟਰੀ ਰਾਜਮਾਰਗਾਂ 'ਤੇ 1180 ਕਰੋੜ ਰੁਪਏ ਤੋਂ ਵੱਧ ਦੀ ਅਨੁਮਾਨਿਤ ਲਾਗਤ ਨਾਲ ਕੀਤਾ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਮ੍ਹਾਸਵੜ - ਪਿਲੀਵ - ਪੰਢਰਪੁਰ (NH 548E), ਕੁਰਦੂਵਾੜੀ - ਪੰਢਰਪੁਰ (NH 965C), ਪੰਢਰਪੁਰ - ਸੰਗੋਲਾ (NH 965C), NH 561A ਦਾ ਤੇਮਭੁਰਨੀ-ਪੰਢਰਪੁਰ ਸੈਕਸ਼ਨ ਅਤੇ NH 561A ਦਾ ਪੰਢਰਪੁਰ - ਮੰਗਲਵੇਢਾ - ਉਮਾਡੀ ਸੈਕਸ਼ਨ ਸ਼ਾਮਲ ਹਨ।

ਇਸ ਮੌਕੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਮੌਜੂਦ ਰਹਿਣਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'PM Modi Is One Of Our Greatest Friends': Netanyahu Says Israel Is 'Investing Heavily' In India Ties

Media Coverage

'PM Modi Is One Of Our Greatest Friends': Netanyahu Says Israel Is 'Investing Heavily' In India Ties
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam applauding the effort and dedication of India's Youth
August 04, 2026

The Prime Minister, Shri Narendra Modi, shared a Sanskrit Subhashitam applauding the effort and dedication of India's Youth:

"न हि ज्ञानेन सदृशं पवित्रमिह विद्यते ।

तत्स्वयं योगसंसिद्ध: कालेनात्मनि विन्दति ॥"

Shri Modi said that through continuous effort and dedication, our talents are honed and refined, and our youth is imbibing these very qualities and bringing glory to India.

The Prime Minister posted on X:

निरंतर प्रयास और साधना से हमारी प्रतिभा और निखरती है। आज हमारे युवा इन्हीं गुणों को आत्मसात कर दुनियाभर में देश का नाम रोशन कर रहे हैं।

न हि ज्ञानेन सदृशं पवित्रमिह विद्यते ।

तत्स्वयं योगसंसिद्ध: कालेनात्मनि विन्दति ॥