Share
 
Comments
ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਖੇਤਰ ਦੇ ਕਿਸਾਨਾਂ ਦੀ ਮਦਦ ਦੇ ਯਤਨ ਵਜੋਂ ਪ੍ਰਧਾਨ ਮੰਤਰੀ 'ਬਨਾਸ ਡੇਅਰੀ ਸੰਕੁਲ' ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ 20 ਲੱਖ ਤੋਂ ਵੱਧ ਨਿਵਾਸੀਆਂ ਨੂੰ ਗ੍ਰਾਮੀਣ ਰਿਹਾਇਸ਼ੀ ਅਧਿਕਾਰ ਰਿਕਾਰਡ 'ਘਰੌਨੀ' ਵੰਡਣਗੇ
ਪ੍ਰਧਾਨ ਮੰਤਰੀ ਵਾਰਾਣਸੀ ਵਿੱਚ 870 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 22 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ
ਪ੍ਰੋਜੈਕਟਾਂ ਵਿੱਚ ਸ਼ਹਿਰੀ ਵਿਕਾਸ, ਸਿਹਤ, ਸਿੱਖਿਆ, ਸੜਕ ਨਿਰਮਾਣ ਅਤੇ ਟੂਰਿਜ਼ਮ ਸਮੇਤ ਕਈ ਖੇਤਰ ਸ਼ਾਮਲ ਹਨ
ਇਨ੍ਹਾਂ ਪ੍ਰੋਜੈਕਟਾਂ ਨਾਲ ਵਾਰਾਣਸੀ ਦੇ ਸਮੁੱਚੇ ਵਿਕਾਸ ਵਿੱਚ ਹੋਰ ਵੀ ਤੇਜ਼ੀ ਆਏਗੀ

ਪ੍ਰਧਾਨ ਮੰਤਰੀ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਵਿਕਾਸ ਅਤੇ ਆਰਥਿਕ ਪ੍ਰਗਤੀ ਲਈ ਕੰਮ ਕਰਨ ਲਈ ਨਿਰੰਤਰ ਯਤਨਸ਼ੀਲ ਹਨ। ਇਸ ਦਿਸ਼ਾ ਵਿੱਚ ਅੱਗੇ ਵਧਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਦਸੰਬਰ, 2021 ਨੂੰ ਦੁਪਹਿਰ ਲਗਭਗ 1 ਵਜੇ ਵਾਰਾਣਸੀ ਦਾ ਦੌਰਾ ਕਰਨਗੇ ਅਤੇ ਕਈ ਵਿਕਾਸ ਪਹਿਲਾਂ ਦੀ ਸ਼ੁਰੂਆਤ ਕਰਨਗੇ।

 

ਪ੍ਰਧਾਨ ਮੰਤਰੀ ਵਾਰਾਣਸੀ ਦੇ ਕਾਰਖਿਯਾਂ ਵਿੱਚ ਉੱਤਰ ਪ੍ਰਦੇਸ਼ ਰਾਜ ਉਦਯੋਗਿਕ ਵਿਕਾਸ ਅਥਾਰਿਟੀ ਫੂਡ ਪਾਰਕ ਵਿੱਚ ਬਨਾਸ ਡੇਅਰੀ ਕੰਪਲੈਕਸ ਦਾ ਨੀਂਹ ਪੱਥਰ ਰੱਖਣਗੇ। 30 ਏਕੜ ਰਕਬੇ ਵਿੱਚ ਫੈਲੀ ਇਸ ਡੇਅਰੀ ਦਾ ਨਿਰਮਾਣ ਲਗਭਗ 475 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਅਤੇ ਇਸ ਵਿੱਚ ਰੋਜ਼ਾਨਾ 5 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਦੀ ਸੁਵਿਧਾ ਹੋਵੇਗੀ। ਇਸ ਨਾਲ ਗ੍ਰਾਮੀਣ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਖੇਤਰ ਦੇ ਕਿਸਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਬਨਾਸ ਡੇਅਰੀ ਨਾਲ ਜੁੜੇ 1.7 ਲੱਖ ਦੁੱਧ ਉਤਪਾਦਕਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 35 ਕਰੋੜ ਰੁਪਏ ਦੇ ਬੋਨਸ ਨੂੰ ਡਿਜੀਟਲ ਰੂਪ ਵਿੱਚ ਟ੍ਰਾਂਸਫਰ ਕਰਨਗੇ।

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਰਾਮਨਗਰ ਦੇ ਦੁੱਧ ਉਤਪਾਦਕ ਸਹਿਕਾਰੀ ਸੰਘ ਪਲਾਂਟ ਲਈ ਬਾਇਓਗੈਸ ਅਧਾਰਿਤ ਬਿਜਲੀ ਉਤਪਾਦਨ ਪਲਾਂਟ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਦੁੱਧ ਉਤਪਾਦਕ ਸਹਿਕਾਰੀ ਯੂਨੀਅਨ ਪਾਵਰ ਪਲਾਂਟ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਸਾਬਤ ਹੋਵੇਗਾ।

ਪ੍ਰਧਾਨ ਮੰਤਰੀ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਦੀ ਮਦਦ ਨਾਲ ਭਾਰਤੀ ਮਿਆਰ ਬਿਊਰੋ (ਬੀਆਈਐੱਸ) ਦੁਆਰਾ ਵਿਕਸਿਤ ਦੁੱਧ ਉਤਪਾਦਾਂ ਲਈ ਅਨੁਕੂਲਤਾ ਮੁੱਲਾਂਕਣ ਯੋਜਨਾ ਨੂੰ ਸਮਰਪਿਤ ਇੱਕ ਪੋਰਟਲ ਅਤੇ ਲੋਗੋ ਦਾ ਵੀ ਉਦਘਾਟਨ ਕਰਨਗੇ। ਬੀਆਈਐੱਸ ਅਤੇ ਐੱਨਡੀਡੀਬੀ ਗੁਣਵੱਤਾ ਚਿੰਨ੍ਹਾਂ ਦੇ ਲੋਗੋ ਨੂੰ ਮਿਲਾ ਕੇ ਬਣਾਇਆ ਗਿਆ ਯੂਨੀਫਾਈਡ ਲੋਗੋ ਡੇਅਰੀ ਸੈਕਟਰ ਲਈ ਪ੍ਰਮਾਣੀਕਰਣ ਪ੍ਰਕਿਰਿਆ ਨੂੰ ਸਰਲ ਬਣਾਵੇਗਾ ਅਤੇ ਜਨਤਾ ਨੂੰ ਡੇਅਰੀ ਉਤਪਾਦ ਦੀ ਗੁਣਵੱਤਾ ਬਾਰੇ ਭਰੋਸਾ ਦਿਵਾਏਗਾ।

ਜ਼ਮੀਨੀ ਪੱਧਰ 'ਤੇ ਜ਼ਮੀਨ ਦੀ ਮਾਲਕੀ ਦੇ ਮੁੱਦਿਆਂ ਨੂੰ ਘਟਾਉਣ ਦੇ ਇੱਕ ਹੋਰ ਯਤਨ ਵਿੱਚ, ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ 20 ਲੱਖ ਤੋਂ ਵੱਧ ਵਸਨੀਕਾਂ ਨੂੰ ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਦੀ ਸਵਾਮੀਤਵ ਯੋਜਨਾ ਦੇ ਤਹਿਤ ਇੱਕ ਗ੍ਰਾਮੀਣ ਆਵਾਸ ਅਧਿਕਾਰ ਦਾ ਰਿਕਾਰਡ 'ਘਰੌਨੀ' ਵੰਡਣਗੇ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਾਰਾਣਸੀ ਵਿੱਚ 870 ਕਰੋੜ ਰੁਪਏ ਤੋਂ ਵੱਧ ਦੇ 22 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਇਹ ਵਾਰਾਣਸੀ ਵਿੱਚ ਵਰਤਮਾਨ ਵਿੱਚ ਚੱਲ ਰਹੇ ਸਮੁੱਚੇ ਕਾਇਆਕਲਪ ਨੂੰ ਹੋਰ ਬਿਹਤਰ ਸਥਿਤੀ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਕਈ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਓਲਡ ਕਾਸ਼ੀ ਦੇ ਵਾਰਡਾਂ ਦੇ ਪੁਨਰ ਵਿਕਾਸ, ਬੇਨੀਆਬਾਗ ਵਿੱਚ ਪਾਰਕਿੰਗ ਅਤੇ ਪਾਰਕ, ਦੋ ਤਲਾਬਾਂ ਦਾ ਸੁੰਦਰੀਕਰਣ, ਰਮਨਾ ਪਿੰਡ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਸਮਾਰਟ ਸਿਟੀ ਮਿਸ਼ਨ ਦੇ ਤਹਿਤ 720 ਥਾਵਾਂ 'ਤੇ ਉੱਨਤ ਨਿਗਰਾਨੀ ਕੈਮਰਿਆਂ ਦੀ ਵਿਵਸਥਾ ਦੇ ਛੇ ਪ੍ਰੋਜੈਕਟ ਸ਼ਾਮਲ ਹਨ।

ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾਣ ਵਾਲੇ ਸਿੱਖਿਆ ਖੇਤਰ ਨਾਲ ਸਬੰਧਿਤ ਪ੍ਰੋਜੈਕਟਾਂ ਵਿੱਚ ਲਗਭਗ 107 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕੇਂਦਰੀ ਸਿੱਖਿਆ ਮੰਤਰਾਲੇ ਦਾ ਅਧਿਆਪਕ ਸਿੱਖਿਆ ਅੰਤਰ-ਯੂਨੀਵਰਸਿਟੀ ਕੇਂਦਰ ਅਤੇ 7 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੇਂਦਰੀ ਉੱਚ ਤਿੱਬਤੀ ਅਧਿਐਨ ਸੰਸਥਾਨ ਵਿੱਚ ਅਧਿਆਪਕ ਸਿੱਖਿਆ ਕੇਂਦਰ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਬੀਐੱਚਯੂ ਅਤੇ ਆਈਟੀਆਈ ਕਰੌਂਦੀ ਵਿੱਚ ਰਿਹਾਇਸ਼ੀ ਫਲੈਟ ਅਤੇ ਸਟਾਫ਼ ਕੁਆਟਰਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ।

ਸਿਹਤ ਖੇਤਰ ਵਿੱਚ ਪ੍ਰਧਾਨ ਮੰਤਰੀ 130 ਕਰੋੜ ਰੁਪਏ ਦੀ ਲਾਗਤ ਨਾਲ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਕੈਂਸਰ ਸੈਂਟਰ ਵਿੱਚ ਡਾਕਟਰਾਂ ਦੇ ਹੋਸਟਲ, ਇੱਕ ਨਰਸ ਹੋਸਟਲ ਅਤੇ ਇੱਕ ਸ਼ੈਲਟਰ ਹੋਮ ਨਾਲ ਸਬੰਧਿਤ ਇੱਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਉਹ ਭਾਦਰਸੀ ਵਿੱਚ 50 ਬਿਸਤਰਿਆਂ ਵਾਲੇ ਏਕੀਕ੍ਰਿਤ ਆਯੁਸ਼ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਯੁਸ਼ ਮਿਸ਼ਨ ਤਹਿਤ ਪਿੰਡਰਾ ਤਹਿਸੀਲ ਵਿੱਚ 49 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਰੱਖਣਗੇ।

ਇਸ ਦੇ ਨਾਲ ਹੀ ਸੜਕ ਖੇਤਰ ਵਿੱਚ, ਪ੍ਰਧਾਨ ਮੰਤਰੀ ਪ੍ਰਯਾਗਰਾਜ ਅਤੇ ਭਦੋਹੀ ਨੂੰ ਜਾਣ ਵਾਲੀਆਂ ਸੜਕਾਂ ਲਈ ਦੋ '4 ਤੋਂ 6 ਲੇਨ' ਦੀ ਸੜਕ ਨੂੰ ਚੌੜੀ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਨਾਲ ਵਾਰਾਣਸੀ ਦੀ ਕਨੈਕਟੀਵਿਟੀ ਬਿਹਤਰ ਹੋਵੇਗੀ ਅਤੇ ਇਸ ਸ਼ਹਿਰ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਕਦਮ ਹੋਵੇਗਾ।

ਇਸ ਪਵਿੱਤਰ ਸ਼ਹਿਰ ਦੀ ਟੂਰਿਜ਼ਮ ਸਮਰੱਥਾ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮੰਦਰ ਅਤੇ ਰਿਸ਼ੀ ਗੋਵਰਧਨ ਨਾਲ ਸਬੰਧਿਤ ਟੂਰਿਜ਼ਮ ਵਿਕਾਸ ਪ੍ਰੋਜੈਕਟ ਦੇ ਫੇਜ਼-1 ਦਾ ਉਦਘਾਟਨ ਵੀ ਕਰਨਗੇ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਹੋਰ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਵਾਰਾਣਸੀ ਵਿੱਚ ਦੱਖਣ ਏਸ਼ੀਆ ਖੇਤਰੀ ਕੇਂਦਰ ਦੇ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾਨ ਵਿੱਚ ਇੱਕ ਸਪੀਡ ਬਰੀਡਿੰਗ ਸੁਵਿਧਾ, ਪਾਯਕਪੁਰ ਪਿੰਡ ਵਿੱਚ ਇੱਕ ਖੇਤਰੀ ਪ੍ਰਵਾਨਗੀ ਮਾਨਕ ਪ੍ਰਯੋਗਸ਼ਾਲਾ ਅਤੇ ਪਿੰਡਰਾ ਤਹਿਸੀਲ ਵਿੱਚ ਇੱਕ ਐਡਵੋਕੇਟ ਭਵਨ ਸ਼ਾਮਲ ਹਨ। 

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Digital transformation: Supercharging the Indian economy and powering an Aatmanirbhar Bharat

Media Coverage

Digital transformation: Supercharging the Indian economy and powering an Aatmanirbhar Bharat
...

Nm on the go

Always be the first to hear from the PM. Get the App Now!
...
PM praises German Embassy's celebration of Naatu Naatu
March 20, 2023
Share
 
Comments

The Prime Minister, Shri Narendra Modi praised the Video shared by German Ambassador to India and Bhutan, Dr Philipp Ackermann, where he and members of the embassy celebrated Oscar success of the Nattu Nattu song. The video was shot in Old Delhi.

Earlier in February, Korean embassy in India also came out with a video celebrating the song

Reply to the German Ambassador's tweet, the Prime Minister tweeted :

"The colours and flavours of India! Germans can surely dance and dance well!"