ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਲਾਮਿਕ ਗਣਤੰਤਰ ਇਰਾਨ ਦੇ ਰਾਸ਼ਟਰਪਤੀ ਮਹਾਮਹਿਮ ਡਾ. ਸੈੱਯਦ ਇਬ੍ਰਾਹਿਮ ਰਾਇਸੀ ਨਾਲ ਗੱਲ ਕੀਤੀ
ਦੋਹਾਂ ਨੇਤਾਵਾਂ ਨੇ ਦੁਵੱਲੇ ਅਤੇ ਖੇਤਰੀ ਮਹੱਤਵ ਦੇ ਮੁੱਦਿਆਂ ’ਤੇ ਚਰਚਾ ਕੀਤੀ
ਆਗਾਮੀ ਬ੍ਰਿਕਸ ਸਮਿਟ ਦੇ ਦੌਰਾਨ ਦੋਨੋਂ ਨੇਤਾ ਆਪਣੀ ਬੈਠਕ ਨੂੰ ਲੈ ਕੇ ਉਤਸੁਕ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸਲਾਮਿਕ ਗਣਤੰਤਰ ਇਰਾਨ ਦੇ ਰਾਸ਼ਟਰਪਤੀ ਮਹਾਮਹਿਮ ਡਾ. ਸੈੱਯਦ ਇਬ੍ਰਾਹਿਮ ਰਾਇਸੀ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ ਅਤੇ ਖੇਤਰੀ ਮਹੱਤਵ ਦੇ ਮੁੱਦਿਆਂ ’ਤੇ ਚਰਚਾ ਕੀਤੀ।

 

 

 

 ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ-ਇਰਾਨ ਸਬੰਧ ਜਨ-ਜਨ ਦੇ ਦਰਮਿਆਨ ਮਜ਼ਬੂਤ ਸੰਪਰਕ ਦੇ ਨਾਲ-ਨਾਲ ਕਰੀਬੀ ਇਤਿਹਾਸਿਕ ਅਤੇ ਸੱਭਿਅਤਾਗਤ ਸਬੰਧਾਂ ’ਤੇ ਅਧਾਰਿਤ ਹੈ।

 

 

 

ਦੋਹਾਂ ਨੇਤਾਵਾਂ ਨੇ ਕਨੈਕਟੀਵਿਟੀ ਹੱਬ ਦੇ ਰੂਪ ਵਿੱਚ ਚਾਬਹਾਰ ਬੰਦਰਗਾਹ ਦੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਸਹਿਤ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।

 

 

 

ਦੋਹਾਂ ਨੇਤਾਵਾਂ ਨੇ ਬ੍ਰਿਕਸ ਦੇ ਵਿਸਤਾਰ ਸਹਿਤ ਬਹੁਪੱਖੀ ਮੰਚਾਂ ’ਤੇ ਸਹਿਯੋਗ ਬਾਰੇ ਭੀ ਚਰਚਾ ਕੀਤੀ ਅਤੇ ਉਹ ਦੱਖਣ ਅਫਰੀਕਾ ਵਿੱਚ ਆਗਾਮੀ ਬ੍ਰਿਕਸ ਸਮਿਟ ਦੇ ਦੌਰਾਨ ਆਪਣੀ ਬੈਠਕ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India develops first indigenous expendable turbo jet engine in 350 kg thrust class

Media Coverage

India develops first indigenous expendable turbo jet engine in 350 kg thrust class
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 27 ਜੁਲਾਈ 2026
July 27, 2026

Viksit Bharat in Motion: Indigenous Warships, Deepwater Energy, Transparent Exams & Cultural Revival