ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੇਂ ਸਾਲ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਹਰ ਵਿਅਕਤੀ ਆਪਣੇ ਯਤਨਾਂ ਵਿੱਚ ਕਾਮਯਾਬੀ ਹਾਸਲ ਕਰੇ।
ਸ਼੍ਰੀ ਮੋਦੀ ਨੇ ਕਿਹਾ ਕਿ ਦ੍ਰਿੜ੍ਹ ਇਰਾਦੇ ਅਤੇ ਇੱਛਾ ਸ਼ਕਤੀ ਨਾਲ ਨਵੇਂ ਸਾਲ ਵਿੱਚ ਲਏ ਗਏ ਸੰਕਲਪਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸਦੀਵੀ ਗਿਆਨ ਸਾਨੂੰ ਜਾਗਣ, ਜਾਗਰੂਕ ਰਹਿਣ ਅਤੇ ਭਲਾਈ ਦੇ ਕੰਮਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਤਾਂ ਕਰਦਾ ਹੀ ਹੈ, ਨਾਲ ਹੀ ਭਵਿੱਖ ਦੀ ਕਲਪਨਾ ਕਰਦੇ ਸਮੇਂ ਸਾਡੇ ਮਨਾਂ ਨੂੰ ਮਜ਼ਬੂਤ ਅਤੇ ਨਿਡਰ ਬਣਾਏ ਰੱਖਣ ਲਈ ਵੀ ਪ੍ਰੇਰਿਤ ਕਰਦਾ ਹੈ।
ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਸੰਸਕ੍ਰਿਤ ਸਲੋਕ ਰਾਹੀਂ ਪ੍ਰੇਰਨਾ ਦਾ ਸੰਦੇਸ਼ ਸਾਂਝਾ ਕਰਦੇ ਹੋਏ ਕਿਹਾ:
"ਮੇਰੀ ਕਾਮਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਆਪਣੇ ਹਰੇਕ ਯਤਨ ਵਿੱਚ ਕਾਮਯਾਬੀ ਮਿਲੇ। ਦ੍ਰਿੜ੍ਹ ਇਰਾਦੇ ਅਤੇ ਇੱਛਾ ਸ਼ਕਤੀ ਨਾਲ ਨਵੇਂ ਸਾਲ ਵਿੱਚ ਤੁਹਾਡੇ ਸੰਕਲਪ ਜ਼ਰੂਰ ਪੂਰੇ ਹੋਣ।"
उत्थातव्यं जागृतव्यं योक्तव्यं भूतिकर्मसु।
भविष्यतीत्येव मनः कृत्वा सततमव्यथैः।।”
मेरी कामना है कि आने वाले समय में आपको अपने हर प्रयास में सफलता मिले। दृढ़संकल्प और इच्छाशक्ति से नए साल में आपके संकल्प की सिद्धि हो।
— Narendra Modi (@narendramodi) January 2, 2026
उत्थातव्यं जागृतव्यं योक्तव्यं भूतिकर्मसु।
भविष्यतीत्येव मनः कृत्वा सततमव्यथैः।। pic.twitter.com/uuFCKwsXsf


