ਪ੍ਰਧਾਨ ਮੰਤਰੀ ਨੇ ਆਪਦਾ ਪ੍ਰਤੀਰੋਧੀ ਸਮਰੱਥਾ ਨੂੰ ਮਜ਼ਬੂਤ ਕਰਨ ਹਿਤ 5 ਪ੍ਰਮੁੱਖ ਆਲਮੀ ਪ੍ਰਾਥਮਿਕਤਾਵਾਂ ਨੂੰ ਰੇਖਾਂਕਿਤ ਕੀਤਾ
ਭਾਰਤ ਨੇ ਸੁਨਾਮੀ ਚੇਤਾਵਨੀ ਪ੍ਰਣਾਲੀ ਸਥਾਪਿਤ ਕੀਤੀ ਜਿਸ ਨਾਲ 29 ਦੇਸ਼ਾਂ ਨੂੰ ਲਾਭ ਹੋਵੇਗਾ: ਪ੍ਰਧਾਨ ਮੰਤਰੀ
ਭਾਰਤ ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਨੂੰ ਬੜੇ ਮਹਾਸਾਗਰੀ ਦੇਸ਼ਾਂ ਦੇ ਰੂਪ ਵਿੱਚ ਮਾਨਤਾ ਦਿੰਦਾ ਹੈ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ‘ਤੇ ਬਲ ਦਿੰਦਾ ਹੈ: ਪ੍ਰਧਾਨ ਮੰਤਰੀ
ਪੂਰਵ ਚੇਤਾਵਨੀ ਪ੍ਰਣਾਲੀ ਅਤੇ ਤਾਲਮੇਲ ਨੂੰ ਮਜ਼ਬੂਤ ਕਰਨਾ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ
ਆਪਦਾਵਾਂ ਤੋਂ ਵਾਪਸੀ ਦੀਆਂ ਸਿੱਖਿਆਵਾਂ ਅਤੇ ਬਿਹਤਰੀਨ ਪਿਰਤਾਂ ਦਾ ਇੱਕ ਗਲੋਬਲ ਡਿਜੀਟਲ ਰਿਪਾਜ਼ਿਟਰੀ ਪੂਰੀ ਦੁਨੀਆ ਦੇ ਲਈ ਲਾਭਕਾਰੀ ਹੋਵੇਗਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅੰਤਰਰਾਸ਼ਟਰੀ ਆਪਦਾ ਰੋਧੀ ਬੁਨਿਆਦੀ ਢਾਂਚਾ ਸੰਮੇਲਨ 2025 (International Conference on Disaster Resilient Infrastructure 2025) ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਅੰਤਰਰਾਸ਼ਟਰੀ ਆਪਦਾ ਰੋਧੀ ਬੁਨਿਆਦੀ ਢਾਂਚਾ ਸੰਮੇਲਨ 2025 ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਦਾ ਸੁਆਗਤ ਕੀਤਾ। ਇਹ ਸੰਮੇਲਨ ਯੂਰੋਪ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਆਯੋਜਨ ਵਿੱਚ ਸਹਿਯੋਗ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਅਤੇ ਫਰਾਂਸ ਸਰਕਾਰ ਦਾ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਆਗਾਮੀ ਸੰਯੁਕਤ ਰਾਸ਼ਟਰ ਮਹਾਸਾਗਰ ਸੰਮੇਲਨ (United Nations Oceans Conference) ਦੇ ਲਈ ਭੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸੰਮੇਲਨ ਦੇ ਵਿਸ਼ੇ  ‘ਤਟਵਰਤੀ ਖੇਤਰਾਂ ਦੇ  ਮਜ਼ਬੂਤ ਭਵਿੱਖ ਨੂੰ ਆਕਾਰ ਦੇਣਾ’(‘Shaping a Resilient Future for Coastal Regions') ‘ਤੇ  ਪ੍ਰਕਾਸ਼ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਪ੍ਰਾਕ੍ਰਿਤਿਕ ਆਪਦਾਵਾਂ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਤੀ ਤਟਵਰਤੀ ਖੇਤਰਾਂ ਅਤੇ ਟਾਪੂਆਂ ਦੀ ਸੰਵੇਦਨਸ਼ੀਲ ਸਥਿਤੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਭਾਰਤ ਅਤੇ ਬੰਗਲਾਦੇਸ਼ ਵਿੱਚ ਚੱਕਰਵਾਤ ਰੇਮਲ, ਕੈਰਿਬਿਅਨ ਵਿੱਚ ਤੁਫਾਨ ਬੇਰਿਲ, ਦੱਖਣ-ਪੂਰਬ ਏਸ਼ੀਆ ਵਿੱਚ ਤੁਫਾਨ ਯਾਗੀ, ਸੰਯੁਕਤ ਰਾਜ ਅਮਰੀਕਾ ਵਿੱਚ ਤੁਫਾਨ ਹੇਲੇਨ, ਫਿਲੀਪੀਨਸ ਵਿੱਚ ਤੁਫਾਨ ਉਸਾਗੀ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਚੱਕਰਵਾਤ ਚਿਡੋ ਸਹਿਤ ਹਾਲ ਹੀ ਦੀਆਂ ਵਿਭਿੰਨ ਆਪਦਾਵਾਂ ਦਾ ਹਵਾਲਾ ਦਿੱਤਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਆਪਦਾਵਾਂ ਨੇ ਜਾਨ-ਮਾਲ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਪ੍ਰਤੀਰੋਧੀ ਬੁਨਿਆਦੀ ਢਾਂਚੇ ਅਤੇ ਸਰਗਰਮ ਆਪਦਾ ਪ੍ਰਬੰਧਨ ਦੀ ਜ਼ਰੂਰਤ ਨੂੰ ਬਲ ਮਿਲਦਾ ਹੈ।

 

ਵਰ੍ਹੇ 1999 ਦੇ ਗੰਭੀਰ ਚੱਕਰਵਾਤ (ਸੁਪਰ-ਸਾਇਕਲੋਨ/super-cyclone) ਅਤੇ 2004 ਦੀ ਸੁਨਾਮੀ ਸਹਿਤ ਵਿਭਿੰਨ ਵਿਨਾਸ਼ਕਾਰੀ ਆਪਦਾਵਾਂ ਨਾਲ ਜੁੜੇ ਭਾਰਤ ਦੇ ਪਿਛਲੇ ਅਨੁਭਵਾਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਿਵੇਂ ਭਾਰਤ ਨੇ ਮਜ਼ਬੂਤੀ ਦੇ ਨਾਲ ਅਨੁਕੂਲਨ ਅਤੇ ਪੁਨਰਨਿਰਮਾਣ ਕੀਤਾ, ਸੰਵੇਦਨਸ਼ੀਲ ਖੇਤਰਾਂ ਵਿੱਚ ਚੱਕਰਵਾਤ ਸਬੰਧੀ ਆਸਰਿਆਂ (Cyclone shelters) ਦਾ ਨਿਰਮਾਣ ਕੀਤਾ ਅਤੇ 29 ਦੇਸ਼ਾਂ ਨੂੰ ਲਾਭ ਪਹੁੰਚਾਉਣ ਵਾਲੀ ਸੁਨਾਮੀ ਚੇਤਾਵਨੀ ਪ੍ਰਣਾਲੀ (tsunami warning system) ਦੀ ਸਥਾਪਨਾ ਵਿੱਚ ਯੋਗਦਾਨ ਦਿੱਤਾ।

 

ਆਪਦਾ ਰੋਧੀ ਬੁਨਿਆਦੀ ਢਾਂਚਾ ਗਠਬੰਧਨ (ਸੀਡੀਆਰਆਈ-CDRI) ਦੁਆਰਾ 25 ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਮਿਲ ਕੇ ਆਪਦਾ ਰੋਧੀ ਘਰਾਂ, ਹਸਪਤਾਲਾਂ, ਸਕੂਲਾਂ, ਊਰਜਾ ਪ੍ਰਣਾਲੀਆਂ, ਜਲ ਸੁਰੱਖਿਆ ਦੇ ਉਪਾਵਾਂ ਅਤੇ ਪੂਰਵ ਚੇਤਾਵਨੀ ਪ੍ਰਣਾਲੀਆਂ ਦੇ ਨਿਰਮਾਣ ਲਈ ਜਾਰੀ ਕਾਰਜਾਂ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਪ੍ਰਸ਼ਾਂਤ, ਹਿੰਦ ਮਹਾਸਾਗਰ ਅਤੇ ਕੈਰਿਬਿਆਈ (Pacific, Indian Ocean and the Caribbean) ਖੇਤਰਾਂ ਦੇ ਪ੍ਰਤੀਨਿਧੀਆਂ ਦੀ ਉਪਸਥਿਤੀ ਦੀ ਸ਼ਲਾਘਾ ਕੀਤੀ ਅਤੇ ਗਠਬੰਧਨ ਵਿੱਚ ਅਫਰੀਕਨ ਯੂਨੀਅਨ (African Union) ਦੀ ਭਾਗੀਦਾਰੀ ਦਾ ਸੁਆਗਤ ਕੀਤਾ। ਪ੍ਰਮੁੱਖ ਆਲਮੀ ਪ੍ਰਾਥਮਿਕਤਾਵਾਂ ਦੀ ਤਰਫ਼ ਧਿਆਨ ਆਕਰਸ਼ਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 5 ਪ੍ਰਮੁੱਖ ਵਿਸ਼ਿਆਂ ਨੂੰ ਰੇਖਾਂਕਿਤ ਕੀਤਾ। ਪਹਿਲਾ, ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਹਿਤ ਕੁਸ਼ਲ ਕਾਰਜਬਲ ਤਿਆਰ ਕਰਨ ਦੇ ਉਦੇਸ਼ ਨਾਲ ਉਚੇਰੀ ਸਿੱਖਿਆ ਵਿੱਚ ਆਪਦਾ ਰੋਧੀ ਕੋਰਸ, ਮਾਡਿਊਲ ਅਤੇ ਕੌਸ਼ਲ ਵਿਕਾਸ ਦੇ ਪ੍ਰੋਗਰਾਮਾਂ ਨੂੰ ਸ਼ਾਮਲ ਕਰਨ ਦਾ ਮਹੱਤਵ। ਦੂਸਰਾ, ਉਨ੍ਹਾਂ ਨੇ ਆਪਦਾਵਾਂ ਦਾ ਸਾਹਮਣਾ ਕਰਨ ਵਾਲੇ ਅਤੇ ਮਜ਼ਬੂਤੀ ਦੇ ਨਾਲ ਪੁਨਰਨਿਰਮਾਣ ਕਰਨ ਵਾਲੇ ਦੇਸ਼ਾਂ ਤੋਂ ਪ੍ਰਾਪਤ ਬਿਹਤਰੀਨ ਤਰੀਕਿਆਂ ਅਤੇ ਸਿੱਖਿਆਵਾਂ ਦਾ ਦਸਤਾਵੇਜ਼ੀਕਰਣ ਕਰਨ ਹਿਤ ਇੱਕ ਗਲੋਬਲ ਡਿਜੀਟਲ ਰਿਪਾਜ਼ਿਟਰੀ ਦੀ ਜ਼ਰੂਰਤ ‘ਤੇ ਬਲ ਦਿੱਤਾ। ਸ਼੍ਰੀ  ਮੋਦੀ ਨੇ ਆਪਦਾ ਨਾਲ ਨਜਿੱਠਣ ਦੇ ਲਈ ਇਨੋਵੇਸ਼ਨ ਵਿੱਤਪੋਸ਼ਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਜ਼ਰੂਰੀ ਫੰਡ ਉਪਲਬਧ ਕਰਵਾਉਣ ਦੇ ਲਈ ਲਾਗੂ ਕਰਨ ਯੋਗ ਪ੍ਰੋਗਰਾਮ ਬਣਾਉਣ ਨੂੰ ਤੀਸਰੀ ਪ੍ਰਾਥਮਿਕਤਾ ਦੱਸਿਆ। ਚੌਥਾ, ਪ੍ਰਧਾਨ ਮੰਤਰੀ ਨੇ ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਨੂੰ ਬੜੇ ਮਹਾਸਾਗਰੀ ਦੇਸ਼ਾਂ ਦੇ ਰੂਪ ਵਿੱਚ ਮਾਨਤਾ ਦੇਣ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਪੰਜਵੀਂ ਪ੍ਰਾਥਮਿਕਤਾ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਪੂਰਵ ਚੇਤਾਵਨੀ ਪ੍ਰਣਾਲੀ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ  ਪ੍ਰਕਾਸ਼ ਪਾਇਆ ਅਤੇ ਸਮੇਂ ‘ਤੇ ਨਿਰਣੇ ਲੈਣ ਅਤੇ ਅੰਤਿਮ ਸਿਰੇ ਤੱਕ ਪ੍ਰਭਾਵੀ ਸੰਚਾਰ ਦੀ ਸੁਵਿਧਾ ਸਥਾਪਿਤ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਸੰਮੇਲਨ ਵਿੱਚ ਹੋਣ ਵਾਲੇ  ਵਿਚਾਰ ਵਟਾਂਦਰਿਆਂ ਵਿੱਚ ਇਨ੍ਹਾਂ ਜ਼ਰੂਰੀ ਪਹਿਲੂਆਂ ‘ਤੇ ਧਿਆਨ ਦਿੱਤਾ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਵਿਕਾਸ ਵਿੱਚ ਮਜ਼ਬੂਤੀ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਕਠਿਨ ਪਰਿਸਥਿਤੀਆਂ ਵਿੱਚ ਸਥਿਰ ਬਣੇ ਰਹਿਣ ਵਾਲੇ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੁਨੀਆ ਦੇ ਲਈ ਇੱਕ ਮਜ਼ਬੂਤ ਅਤੇ ਆਪਦਾ-ਪ੍ਰਤੀਰੋਧੀ ਭਵਿੱਖ (disaster-resilient future) ਦੇ ਨਿਰਮਾਣ ਦੀ ਦਿਸ਼ਾ ਵਿੱਚ ਆਲਮੀ ਪ੍ਰਯਾਸਾਂ ਦੀ ਤਾਕੀਦ ਕਰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
e-Jagriti: Reimagining consumer justice for a Digital India

Media Coverage

e-Jagriti: Reimagining consumer justice for a Digital India
NM on the go

Nm on the go

Always be the first to hear from the PM. Get the App Now!
...
Prime Minister greets President of the United States on the 250th anniversary of the United States' independence
July 04, 2026

The Prime Minister, Shri Narendra Modi, extended greetings to the President of the United States, Mr. Donald J. Trump, and the people of the United States on the historic occasion of the 250th anniversary of the country's independence. Shri Modi underscored the enduring strength of the India–United States partnership. He noted that the relationship between the two democracies extends beyond a strategic partnership and is anchored in shared values of democracy, the rule of law and faith in the limitless potential of their people.

The Prime Minister posted on X:

On behalf of 1.4 billion Indians, I extend my warmest congratulations to President Trump and the people of the United States on the historic 250th anniversary of your Independence.

India and the United States share more than a strategic partnership. Our shared belief in democracy, rule of law and the limitless potential of our people make our friendship a force for global good.

May the next 250 years bring even greater prosperity, peace and progress for America and take the India-US partnership to new heights.

@POTUS
@realDonaldTrump