ਅੱਜ, ਭਾਰਤ ਊਰਜਾ ਖੇਤਰ ਲਈ ਬੇਅੰਤ ਮੌਕਿਆਂ ਦੀ ਧਰਤੀ ਹੈ: ਪ੍ਰਧਾਨ ਮੰਤਰੀ
ਭਾਰਤ-ਈਯੂ ਐੱਫਟੀਏ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ-ਵਿਵਸਥਾਵਾਂ ਵਿਚਾਲੇ ਤਾਲਮੇਲ ਦੀ ਸ਼ਾਨਦਾਰ ਉਦਾਹਰਣ ਹੈ: ਪ੍ਰਧਾਨ ਮੰਤਰੀ
ਭਾਰਤ ਹੁਣ ਊਰਜਾ ਸੁਰੱਖਿਆ ਤੋਂ ਅੱਗੇ ਵਧ ਕੇ ਊਰਜਾ ਆਜ਼ਾਦੀ ਦੇ ਮਿਸ਼ਨ ਵੱਲ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਸਾਡਾ ਊਰਜਾ ਖੇਤਰ ਸਾਡੀਆਂ ਇੱਛਾਵਾਂ ਦੇ ਕੇਂਦਰ ਵਿੱਚ ਹੈ, ਇਸ ਵਿੱਚ 500 ਬਿਲੀਅਨ ਡਾਲਰ ਦੇ ਨਿਵੇਸ਼ ਦੇ ਮੌਕੇ ਹਨ, ਇਸੇ ਲਈ ਮੇਕ ਇਨ ਇੰਡੀਆ, ਇਨੋਵੇਟ ਇਨ ਇੰਡੀਆ, ਸਕੇਲ ਵਿਦ ਇੰਡੀਆ, ਇਨਵੈਸਟ ਇਨ ਇੰਡੀਆ ਜ਼ਰੂਰੀ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਭਾਰਤ ਊਰਜਾ ਹਫ਼ਤਾ 2026 ਦੇ ਉਦਘਾਟਨੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼੍ਰੀ ਮੋਦੀ ਨੇ ਕਿਹਾ ਕਿ ਊਰਜਾ ਹਫ਼ਤੇ ਦੇ ਇਸ ਨਵੇਂ ਐਡੀਸ਼ਨ ਵਿੱਚ ਕਰੀਬ 125 ਦੇਸ਼ਾਂ ਦੇ ਨੁਮਾਇੰਦੇ ਗੋਆ ਵਿੱਚ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਊਰਜਾ ਸੁਰੱਖਿਅਤ ਅਤੇ ਟਿਕਾਊ ਭਵਿੱਖ 'ਤੇ ਚਰਚਾ ਕਰਨ ਲਈ ਭਾਰਤ ਆਏ ਹਨ। ਉਨ੍ਹਾਂ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ।

ਇਹ ਦੱਸਦਿਆਂ ਕਿ ਭਾਰਤ ਊਰਜਾ ਹਫ਼ਤਾ ਬਹੁਤ ਹੀ ਘੱਟ ਸਮੇਂ ਵਿੱਚ ਗੱਲਬਾਤ ਅਤੇ ਕਾਰਵਾਈ ਲਈ ਆਲਮੀ ਪੱਧਰੀ ਮੰਚ ਬਣ ਗਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਊਰਜਾ ਖੇਤਰ ਲਈ ਕਈ ਮੌਕਿਆਂ ਦੀ ਧਰਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ-ਵਿਵਸਥਾ ਹੈ, ਜਿਸ ਦਾ ਮਤਲਬ ਹੈ ਕਿ ਦੇਸ਼ ਵਿੱਚ ਊਰਜਾ ਉਤਪਾਦਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦੀ ਮੰਗ ਪੂਰੀ ਕਰਨ ਲਈ ਵੀ ਬਿਹਤਰੀਨ ਮੌਕੇ ਦਿੰਦਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਦੁਨੀਆ ਵਿੱਚ ਪੈਟਰੋਲੀਅਮ ਉਤਪਾਦਾਂ ਦੇ ਚੋਟੀ ਦੇ ਪੰਜ ਬਰਾਮਦਕਾਰਾਂ ਵਿੱਚ ਸ਼ਾਮਲ ਹੈ ਅਤੇ ਇਸ ਦੀ ਪਹੁੰਚ 150 ਤੋਂ ਵੱਧ ਦੇਸ਼ਾਂ ਤੱਕ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਇਹ ਸਮਰੱਥਾ ਸਾਰਿਆਂ ਲਈ ਬਹੁਤ ਫਾਇਦੇਮੰਦ ਹੋਵੇਗੀ। ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਊਰਜਾ ਹਫ਼ਤਾ ਮੰਚ ਭਾਈਵਾਲੀ ਕਰਨ ਲਈ ਬਹੁਤ ਵਧੀਆ ਥਾਂ ਹੈ ਅਤੇ ਸਾਰੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੀ ਗੱਲ ਅੱਗੇ ਵਧਾਉਣ ਤੋਂ ਪਹਿਲਾਂ, ਉਹ ਇੱਕ ਵੱਡੀ ਘਟਨਾ ਬਾਰੇ ਦੱਸਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ ਹੀ, ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਅਹਿਮ ਸਮਝੌਤੇ 'ਤੇ ਦਸਤਖ਼ਤ ਹੋਏ ਹਨ, ਜਿਸ ਨੂੰ ਦੁਨੀਆ ਭਰ ਦੇ ਲੋਕ "ਸਾਰੇ ਸਮਝੌਤਿਆਂ ਦੀ ਮਾਂ" (ਮਦਰ ਆਫ ਆਲ ਡੀਲਜ਼) ਕਹਿ ਰਹੇ ਹਨ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਇਹ ਸਮਝੌਤਾ ਭਾਰਤ ਦੇ 140 ਕਰੋੜ ਲੋਕਾਂ ਅਤੇ ਯੂਰਪੀਅਨ ਦੇਸ਼ਾਂ ਦੇ ਲੱਖਾਂ ਲੋਕਾਂ ਲਈ ਕਈ ਮੌਕੇ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ-ਵਿਵਸਥਾਵਾਂ ਵਿਚਾਲੇ ਤਾਲਮੇਲ ਦੀ ਸ਼ਾਨਦਾਰ ਉਦਾਹਰਣ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਸਮਝੌਤਾ ਦੁਨੀਆ ਦੀ ਜੀਡੀਪੀ ਦੇ ਲਗਭਗ 25 ਫੀਸਦੀ ਅਤੇ ਦੁਨੀਆ ਦੇ ਵਪਾਰ ਦੇ ਲਗਭਗ ਇੱਕ ਤਿਹਾਈ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ। ਉਨ੍ਹਾਂ ਕਿਹਾ ਕਿ ਵਪਾਰ ਤੋਂ ਇਲਾਵਾ ਇਹ ਸਮਝੌਤਾ ਲੋਕਤੰਤਰ ਅਤੇ ਕਾਨੂੰਨ ਦੇ ਰਾਜ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰਦਾ ਹੈ।

ਸ਼੍ਰੀ ਮੋਦੀ ਨੇ ਦੱਸਿਆ ਕਿ ਈਯੂ ਨਾਲ ਮੁਕਤ ਵਪਾਰ ਸਮਝੌਤਾ ਬ੍ਰਿਟੇਨ ਅਤੇ ਈਐੱਫਟੀਏ ਨਾਲ ਹੋਏ ਸਮਝੌਤਿਆਂ ਨੂੰ ਪੂਰਾ ਕਰੇਗਾ, ਜਿਸ ਨਾਲ ਵਪਾਰ ਅਤੇ ਵਿਸ਼ਵ ਪੱਧਰੀ ਸਪਲਾਈ ਚੇਨ ਦੋਵਾਂ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਭਾਰਤ ਦੇ ਨੌਜਵਾਨਾਂ ਅਤੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕੱਪੜਾ, ਹੀਰੇ ਤੇ ਗਹਿਣੇ, ਚਮੜਾ ਅਤੇ ਜੁੱਤੀਆਂ ਵਰਗੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਹ ਵਪਾਰਕ ਸੌਦਾ ਨਾ ਸਿਰਫ ਭਾਰਤ ਵਿੱਚ ਨਿਰਮਾਣ ਨੂੰ ਹੁਲਾਰਾ ਦੇਵੇਗਾ ਸਗੋਂ ਸੇਵਾ ਖੇਤਰ ਦਾ ਵੀ ਹੋਰ ਵਿਸਥਾਰ ਕਰੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਮੁਕਤ ਵਪਾਰ ਸਮਝੌਤਾ ਭਾਰਤ ਵਿੱਚ ਕਾਰੋਬਾਰ ਅਤੇ ਨਿਵੇਸ਼ਕਾਂ ਦਾ ਭਰੋਸਾ ਮਜ਼ਬੂਤ ਕਰੇਗਾ।

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਭਾਰਤ ਹਰ ਖੇਤਰ ਵਿੱਚ ਵਿਸ਼ਵ ਪੱਧਰੀ ਸਾਂਝੇਦਾਰੀ 'ਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਕੱਲੇ ਊਰਜਾ ਖੇਤਰ ਵਿੱਚ ਹੀ ਨਿਵੇਸ਼ ਦੇ ਬਹੁਤ ਵੱਡੇ ਮੌਕੇ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਨੇ ਆਪਣੇ ਤੇਲ ਖੋਜ ਖੇਤਰ ਨੂੰ ਕਾਫੀ ਹੱਦ ਤੱਕ ਖੋਲ੍ਹ ਦਿੱਤਾ ਹੈ ਅਤੇ ਡੂੰਘੇ ਸਮੁੰਦਰੀ ਖੋਜ ਲਈ 'ਸਮੁੰਦਰ ਮੰਥਨ ਮਿਸ਼ਨ' ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਦਹਾਕੇ ਦੇ ਅੰਤ ਤੱਕ, ਭਾਰਤ ਦਾ ਟੀਚਾ ਤੇਲ ਅਤੇ ਗੈਸ ਖੇਤਰ ਵਿੱਚ ਨਿਵੇਸ਼ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣਾ ਹੈ ਅਤੇ ਖੋਜ ਦੇ ਘੇਰੇ ਨੂੰ ਦਸ ਲੱਖ ਵਰਗ ਕਿੱਲੋਮੀਟਰ ਤੱਕ ਫੈਲਾਉਣਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 170 ਤੋਂ ਵੱਧ ਬਲਾਕ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਹਨ ਅਤੇ ਅੰਡੇਮਾਨ ਤੇ ਨਿਕੋਬਾਰ ਬੇਸਿਨ ਹਾਈਡ੍ਰੋਕਾਰਬਨ ਦੀ ਅਗਲੀ ਉਮੀਦ ਵਜੋਂ ਉੱਭਰ ਰਿਹਾ ਹੈ।

ਇਹ ਦੱਸਦਿਆਂ ਕਿ ਖੋਜ ਖੇਤਰ ਵਿੱਚ ਕਈ ਸੁਧਾਰ ਕੀਤੇ ਗਏ ਹਨ, ਜਿਸ ਵਿੱਚ ਮਨਾਹੀ ਵਾਲੇ ਖੇਤਰਾਂ ਨੂੰ ਘਟਾਉਣਾ ਸ਼ਾਮਲ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਊਰਜਾ ਹਫ਼ਤੇ ਦੇ ਪਿਛਲੇ ਸਮਾਗਮਾਂ ਦੌਰਾਨ ਮਿਲੇ ਸੁਝਾਵਾਂ ਮੁਤਾਬਕ ਕਾਨੂੰਨਾਂ ਅਤੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਖੋਜ ਖੇਤਰ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਦਾ ਮੁਨਾਫ਼ਾ ਵਧਣਾ ਤੈਅ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਇੱਕ ਹੋਰ ਖ਼ਾਸੀਅਤ ਬਾਰੇ ਦੱਸਿਆ ਜੋ ਊਰਜਾ ਖੇਤਰ ਵਿੱਚ ਨਿਵੇਸ਼ ਨੂੰ ਬਹੁਤ ਫਾਇਦੇਮੰਦ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਲ ਬਹੁਤ ਵੱਡੀ ਰਿਫਾਈਨਿੰਗ ਸਮਰੱਥਾ ਹੈ ਅਤੇ ਇਸ ਮਾਮਲੇ ਵਿੱਚ ਉਹ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਜਲਦੀ ਹੀ ਭਾਰਤ ਰਿਫਾਈਨਿੰਗ ਸਮਰੱਥਾ ਵਿੱਚ ਦੁਨੀਆ ਦਾ ਨੰਬਰ ਇੱਕ ਦੇਸ਼ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਦੀ ਮੌਜੂਦਾ ਰਿਫਾਈਨਿੰਗ ਸਮਰੱਥਾ ਲਗਭਗ 260 ਐੱਮਐੱਮਟੀ ਸਾਲਾਨਾ ਹੈ ਅਤੇ ਇਸ ਨੂੰ 300 ਐੱਮਐੱਮਟੀ ਸਾਲਾਨਾ ਤੋਂ ਵੱਧ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਵੇਸ਼ਕਾਂ ਲਈ ਬਹੁਤ ਵੱਡਾ ਫਾਇਦਾ ਹੈ।

ਇਹ ਦੱਸਦਿਆਂ ਕਿ ਭਾਰਤ ਵਿੱਚ ਐੱਲਐੱਨਜੀ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਦੇਸ਼ ਨੇ ਐੱਲਐੱਨਜੀ ਰਾਹੀਂ ਆਪਣੀ ਕੁੱਲ ਊਰਜਾ ਮੰਗ ਦਾ 15 ਫੀਸਦੀ ਪੂਰਾ ਕਰਨ ਦਾ ਟੀਚਾ ਰੱਖਿਆ ਹੈ, ਪ੍ਰਧਾਨ ਮੰਤਰੀ ਨੇ ਪੂਰੀ ਐੱਲਐੱਨਜੀ ਲੜੀ 'ਤੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਭਾਰਤ ਆਵਾਜਾਈ ਵਿੱਚ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਹੀ ਐੱਲਐੱਨਜੀ ਆਵਾਜਾਈ ਲਈ ਲੋੜੀਂਦੇ ਜਹਾਜ਼ ਬਣਾਉਣ ਲਈ ਕੰਮ ਕਰ ਰਿਹਾ ਹੈ, ਜਿਸ ਨੂੰ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਸੱਤਰ ਹਜ਼ਾਰ ਕਰੋੜ ਰੁਪਏ ਦੇ ਜਹਾਜ਼ ਨਿਰਮਾਣ ਪ੍ਰੋਗਰਾਮ ਦਾ ਸਹਿਯੋਗ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਬੰਦਰਗਾਹਾਂ 'ਤੇ ਐੱਲਐੱਨਜੀ ਟਰਮੀਨਲ ਬਣਾਉਣ ਅਤੇ ਰੀ-ਗੈਸੀਫਿਕੇਸ਼ਨ ਪ੍ਰੋਜੈਕਟਾਂ ਵਿੱਚ ਨਿਵੇਸ਼ ਦੇ ਕਈ ਮੌਕੇ ਪੈਦਾ ਹੋਏ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਭਾਰਤ ਨੂੰ ਐੱਲਐੱਨਜੀ ਆਵਾਜਾਈ ਲਈ ਵਿਸ਼ਾਲ ਪਾਈਪਲਾਈਨ ਨੈੱਟਵਰਕ ਦੀ ਲੋੜ ਹੈ, ਜਿੱਥੇ ਪਹਿਲਾਂ ਹੀ ਕਾਫੀ ਨਿਵੇਸ਼ ਕੀਤਾ ਜਾ ਚੁੱਕਾ ਹੈ, ਪਰ ਵੱਡੇ ਪੱਧਰ 'ਤੇ ਮੌਕੇ ਅਜੇ ਵੀ ਬਾਕੀ ਹਨ। ਉਨ੍ਹਾਂ ਦੱਸਿਆ ਕਿ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸ਼ਹਿਰੀ ਗੈਸ ਵੰਡ) ਨੈੱਟਵਰਕ ਪਹਿਲਾਂ ਹੀ ਕਈ ਭਾਰਤੀ ਸ਼ਹਿਰਾਂ ਤੱਕ ਪਹੁੰਚ ਚੁੱਕਾ ਹੈ ਅਤੇ ਤੇਜ਼ੀ ਨਾਲ ਦੂਜੇ ਸ਼ਹਿਰਾਂ ਤੱਕ ਫੈਲ ਰਿਹਾ ਹੈ, ਜਿਸ ਨਾਲ ਇਹ ਖੇਤਰ ਨਿਵੇਸ਼ ਲਈ ਬਹੁਤ ਵਧੀਆ ਬਣ ਗਿਆ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਵੱਡੀ ਆਬਾਦੀ ਅਤੇ ਲਗਾਤਾਰ ਵਧ ਰਹੀ ਅਰਥ-ਵਿਵਸਥਾ ਦੇ ਨਾਲ, ਪੈਟਰੋਕੈਮੀਕਲ ਉਤਪਾਦਾਂ ਦੀ ਮੰਗ ਲਗਾਤਾਰ ਵਧਦੀ ਰਹੇਗੀ, ਜਿਸ ਲਈ ਵੱਡੇ ਪੱਧਰ 'ਤੇ ਊਰਜਾ ਬੁਨਿਆਦੀ ਢਾਂਚੇ ਦੀ ਲੋੜ ਹੋਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਖੇਤਰ ਵਿੱਚ ਨਿਵੇਸ਼ ਕਾਫੀ ਵਾਧਾ ਦੇਵੇਗਾ ਅਤੇ ਕਿਹਾ ਕਿ ਨਿਵੇਸ਼ਕਾਂ ਲਈ ਡਾਊਨਸਟ੍ਰੀਮ ਗਤੀਵਿਧੀਆਂ ਵਿੱਚ ਵੀ ਬਹੁਤ ਸਾਰੇ ਮੌਕੇ ਹਨ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਅੱਜ ਦਾ ਭਾਰਤ ਸੁਧਾਰਾਂ ਦੀ ਐਕਸਪ੍ਰੈੱਸ 'ਤੇ ਸਵਾਰ ਹੈ ਅਤੇ ਹਰ ਖੇਤਰ ਵਿੱਚ ਤੇਜ਼ੀ ਨਾਲ ਸੁਧਾਰ ਕਰ ਰਿਹਾ ਹੈ।" ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਸ਼ਵ ਪੱਧਰੀ ਸਹਿਯੋਗ ਲਈ ਪਾਰਦਰਸ਼ੀ ਅਤੇ ਨਿਵੇਸ਼ਕ-ਪੱਖੀ ਮਾਹੌਲ ਬਣਾਉਂਦੇ ਹੋਏ, ਘਰੇਲੂ ਹਾਈਡ੍ਰੋਕਾਰਬਨ ਨੂੰ ਮਜ਼ਬੂਤ ਕਰਨ ਲਈ ਸੁਧਾਰ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਊਰਜਾ ਸੁਰੱਖਿਆ ਤੋਂ ਅੱਗੇ ਵਧ ਕੇ ਊਰਜਾ ਆਜ਼ਾਦੀ ਦੇ ਮਿਸ਼ਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਊਰਜਾ ਖੇਤਰ ਦਾ ਇੱਕ ਅਜਿਹਾ ਢਾਂਚਾ ਵਿਕਸਿਤ ਕਰ ਰਿਹਾ ਹੈ ਜੋ ਸਥਾਨਕ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਹੋਵੇ ਅਤੇ ਕਿਫਾਇਤੀ ਰਿਫਾਈਨਿੰਗ ਤੇ ਆਵਾਜਾਈ ਹੱਲਾਂ ਰਾਹੀਂ, ਦੁਨੀਆ ਲਈ ਨਿਰਯਾਤ ਨੂੰ ਬਹੁਤ ਹੀ ਮੁਕਾਬਲੇਬਾਜ਼ ਬਣਾ ਸਕੇ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਭਾਰਤ ਦਾ ਊਰਜਾ ਖੇਤਰ ਰਾਸ਼ਟਰ ਦੀਆਂ ਇੱਛਾਵਾਂ ਦੇ ਕੇਂਦਰ ਵਿੱਚ ਹੈ, ਜੋ 500 ਬਿਲੀਅਨ ਡਾਲਰ ਦੇ ਨਿਵੇਸ਼ ਦੇ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਆਲਮੀ ਭਾਈਚਾਰੇ ਨੂੰ ਭਾਰਤ ਵਿੱਚ ਬਣਾਓ, ਭਾਰਤ ਵਿੱਚ ਨਵੀਨਤਾ ਲਿਆਓ, ਭਾਰਤ ਨਾਲ ਵਿਕਾਸ ਕਰੋ, ਭਾਰਤ ਵਿੱਚ ਨਿਵੇਸ਼ ਕਰੋ ਦਾ ਸੱਦਾ ਦਿੰਦਿਆਂ ਆਪਣੀ ਗੱਲ ਸਮਾਪਤ ਕੀਤੀ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਗੋਆ ਦੇ ਮੁੱਖ ਮੰਤਰੀ, ਸ਼੍ਰੀ ਪ੍ਰਮੋਦ ਸਾਵੰਤ ਸਮੇਤ ਹੋਰ ਪਤਵੰਤੇ ਸੱਜਣ ਵੀ ਇਸ ਸਮਾਗਮ ਵਿੱਚ ਮੌਜੂਦ ਸਨ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM announces exam reform task force, Infosys co-founder Nandan Nilekani to lead

Media Coverage

PM announces exam reform task force, Infosys co-founder Nandan Nilekani to lead
NM on the go

Nm on the go

Always be the first to hear from the PM. Get the App Now!
...
Prime Minister shares a Sanskrit Subhashitam, highlights noble character as the foundation of respect, trust, and effective leadership
July 27, 2026

Prime Minister Shri Narendra Modi shared a Sanskrit Subhashitam today, highlighting how a person of noble character earns respect in society and is regarded as worthy of every responsibility.

The Prime Minister wrote on X;

"शीलवान् पूजितो लोके शीलवान् साधुसम्मतः।

शीलवान् सर्वकर्मार्हः शीलवान् प्रियदर्शनः॥"

A person of noble character earns respect in society and the esteem of the virtuous. Through integrity, humility and disciplined conduct, such an individual is regarded as worthy of every responsibility. Their personality is admirable, inspiring and worthy of emulation. In truth, noble character is the true foundation of lasting success, effective leadership, and enduring trust.