ਕੁਆਲਾਲੰਪੁਰ ਵਿੱਚ ਭਾਰਤੀ ਪ੍ਰਵਾਸੀਆਂ ਦੇ ਪਿਆਰ ਲਈ ਤਹਿ ਦਿਲੋਂ ਧੰਨਵਾਦੀ ਹਾਂ, ਸਾਡਾ ਪ੍ਰਵਾਸੀ ਭਾਈਚਾਰਾ ਭਾਰਤ ਅਤੇ ਮਲੇਸ਼ੀਆ ਦਰਮਿਆਨ ਇੱਕ ਮਜ਼ਬੂਤ ​​ਪੁਲ ਵਜੋਂ ਨਿਰੰਤਰ ਸੇਵਾ ਕਰਦਾ ਰਹੇਗਾ: ਪ੍ਰਧਾਨ ਮੰਤਰੀ
ਮਲੇਸ਼ੀਆ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਭਾਰਤੀ ਮੂਲ ਦਾ ਭਾਈਚਾਰੇ ਰਹਿੰਦਾ ਹੈ, ਭਾਰਤ ਅਤੇ ਮਲੇਸ਼ੀਆ ਦੇ ਦਿਲਾਂ ਨੂੰ ਜੋੜਨ ਵਾਲੇ ਬਹੁਤ ਸਾਰੇ ਡੂੰਘੇ ਸਬੰਧ ਹਨ: ਪ੍ਰਧਾਨ ਮੰਤਰੀ
ਇਹ ਸ਼ਲਾਘਾਯੋਗ ਹੈ ਕਿ ਤੁਸੀਂ ਸਦੀਆਂ ਤੋਂ ਆਪਣੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਿਆ ਹੈ। ਹਾਲ ਹੀ ਵਿੱਚ, ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਮੈਂ 140 ਕਰੋੜ ਭਾਰਤੀਆਂ ਨਾਲ ਸਾਂਝਾ ਕੀਤਾ ਕਿ ਕਿਵੇਂ ਮਲੇਸ਼ੀਆ ਦੇ 500 ਤੋਂ ਵੱਧ ਸਕੂਲਾਂ ਵਿੱਚ ਬੱਚਿਆਂ ਨੂੰ ਭਾਰਤੀ ਭਾਸ਼ਾਵਾਂ ਸਿਖਾਈਆਂ ਜਾ ਰਹੀਆਂ ਹਨ: ਪ੍ਰਧਾਨ ਮੰਤਰੀ
ਮਲੇਸ਼ੀਆ ਵਿੱਚ ਤਾਮਿਲ ਪ੍ਰਵਾਸੀ ਵੱਖ-ਵੱਖ ਖੇਤਰਾਂ ਵਿੱਚ ਸਮਾਜ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦਾ ਇੱਥੇ ਦਾ ਇਤਿਹਾਸ ਸਦੀਆਂ ਪੁਰਾਣਾ ਹੈ, ਇਸ ਸ਼ਾਨਦਾਰ ਇਤਿਹਾਸ ਤੋਂ ਪ੍ਰੇਰਿਤ ਹੋ ਕੇ, ਅਸੀਂ ਯੂਨੀਵਰਸਿਟੀ ਆਫ਼ ਮਲਾਇਆ ਵਿੱਚ ਤਿਰੂਵੱਲੁਵਰ ਚੇਅਰ ਦੀ ਸਥਾਪਨਾ ਕੀਤੀ ਹੈ ਅਤੇ ਹੁਣ ਸਾਡੀ ਸਾਂਝੀ ਵਿਰਾਸਤ ਨੂੰ ਹੋਰ ਮਜ਼ਬੂਤ ​​ਕਰਨ ਲਈ ਇੱਕ ਤਿਰੂਵੱਲੁਵਰ ਸੈਂਟਰ ਸਥਾਪਤ ਕਰਾਂਗੇ: ਪ੍ਰਧਾਨ ਮੰਤਰੀ
ਭਾਰਤ ਦੀ ਸਫਲਤਾ ਮਲੇਸ਼ੀਆ ਦੀ ਸਫਲਤਾ ਹੈ ਅਤੇ ਇਹ ਸਾਰੇ ਏਸ਼ੀਆ ਦੀ ਸਫਲਤਾ ਹੈ। ਇਸ ਲਈ, ਮੈਂ ਕਹਿੰਦਾ ਹਾਂ ਕਿ ਸਾਡੇ ਸਬੰਧਾਂ ਦਾ ਮਾਰਗ-ਦਰਸ਼ਕ ਸ਼ਬਦ 'IMPACT' ਹੈ – ਜਿਸ ਦਾ ਅਰਥ ਹੈ ਇੰਡੀਆ-ਮਲੇਸ਼ੀਆ ਪਾਰਟਨਰਸ਼ਿਪ ਫ਼ਾਰ ਐਡਵਾਂਸਿੰਗ ਕਲੈਕਟਿਵ ਟ੍ਰਾਂਸਫ਼ਾਰਮੇਸ਼ਨ (ਸਮੂਹਿਕ ਪਰਿਵਰਤਨ ਨੂੰ ਅੱਗੇ ਵਧਾਉਣ ਲਈ ਭਾਰਤ-ਮਲੇਸ਼ੀਆ ਸਾਂਝੇਦਾਰੀ): ਪ੍ਰਧਾਨ ਮੰਤਰੀ
ਮੈਂ ਤੁਹਾਡੇ ਵਿੱਚੋਂ ਵੱਧ ਤੋਂ ਵੱਧ ਲੋਕਾਂ ਨੂੰ ਇਨਕ੍ਰੈਡਿਬਲ ਇੰਡੀਆ (ਅਦਭੁਤ ਭਾਰਤ) ਦਾ ਦੌਰਾ ਕਰਨ ਅਤੇ ਉਸ ਦਾ ਅਨੁਭਵ ਕਰਨ ਲਈ ਉਤਸ਼ਾਹਿਤ ਕਰਦਾ ਹਾਂ ਅਤੇ ਤੁਸੀਂ ਆਪਣੇ ਨਾਲ ਮਲੇਸ਼ੀਆਈ ਦੋਸਤਾਂ ਨੂੰ ਵੀ ਜ਼ਰੂਰ ਨਾਲ ਲਿਆਓ, ਕਿਉਂਕਿ ਜਨਤਾ ਦਰਮਿਆਨ ਆਪਸੀ ਸੰਪਰਕ ਹੀ ਸਾਡੀ ਦੋਸਤੀ ਦੀ ਨੀਂਹ ਹੈ: ਪ੍ਰਧਾਨ ਮੰਤਰੀ
ਅੱਜ ਦੁਨੀਆ ਭਾਰਤ ਨੂੰ ਵਿਕਾਸ ਦੇ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖਦੀ ਹੈ। ਭਾਵੇਂ ਇਹ ਯੂਕੇ, ਯੂਏਈ, ਆਸਟ੍ਰੇਲੀਆ, ਨਿਊਜ਼ੀਲੈਂਡ, ਓਮਾਨ, ਯੂਰਪੀ ਯੂਨੀਅਨ ਜਾਂ ਅਮਰੀਕਾ ਹੋਵੇ - ਸਾਰੇ ਦੇਸ਼ ਭਾਰਤ ਨਾਲ ਵਪਾਰ ਸਮਝੌਤੇ ਕਰ ਰਹੇ ਹਨ, ਅੱਜ ਵਿਸ਼ਵਾਸ ਹੀ ਭਾਰਤ ਦੀ ਸਭ ਤੋਂ ਵੱਡੀ ਮੁਦਰਾ (ਕਰੰਸੀ) ਬਣ ਗਿਆ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਇੱਕ ਭਾਈਚਾਰਕ ਸਮਾਗਮ ਦੌਰਾਨ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ

ਮਹਾਮਹਿਮ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ,

ਮੇਰੇ ਪਿਆਰੇ ਦੋਸਤੋ, ਭਰਾਵੋ ਅਤੇ ਭੈਣੋ,

सलामत पतांग!

वणक्कम्!

सुखमाणो?

सत श्री अकाल!

बागुन्नारा?

केम-छो?

ਤੁਹਾਡੇ ਸਵਾਗਤ ਦਾ ਇਹ ਨਿੱਘ ਸਾਡੇ ਸਾਂਝੇ ਸਭਿਆਚਾਰ ਦੀ ਵੰਨ-ਸੁਵੰਨਤਾ ਦਰਸਾਉਂਦੀ ਹੈ।

ਸਭ ਤੋਂ ਪਹਿਲਾਂ, ਮੈਂ ਆਪਣੇ ਪਿਆਰੇ ਦੋਸਤ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਇਸ ਭਾਈਚਾਰਕ ਉਤਸਵ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਦਾ ਇਸ ਗੱਲ ਲਈ ਵੀ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਹੁਣੇ ਆਪਣੇ ਭਾਸ਼ਣ ਵਿੱਚ ਭਾਰਤ-ਮਲੇਸ਼ੀਆ ਦੋਸਤੀ ਦੀ ਵਿਸ਼ਾਲਤਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਇੰਨੇ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤਾ।

 

ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਮੇਰੇ ਸਵਾਗਤ ਲਈ ਹਵਾਈ ਅੱਡੇ 'ਤੇ ਆਏ ਅਤੇ ਉਹ ਮੈਨੂੰ ਆਪਣੀ ਕਾਰ ਵਿੱਚ ਲੈ ਕੇ ਆਏ। ਸਿਰਫ਼ ਆਪਣੀ ਕਾਰ ਵਿੱਚ ਹੀ ਨਹੀਂ, ਸਗੋਂ ਆਪਣੀ ਸੀਟ 'ਤੇ ਵੀ। ਇਹ ਵਿਸ਼ੇਸ਼ ਸਵਾਗਤ ਭਾਰਤ ਅਤੇ ਤੁਹਾਡੇ ਸਾਰਿਆਂ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਤਿਕਾਰ ਨੂੰ ਦਰਸਾਉਂਦਾ ਹੈ।

ਮੈਂ ਤੁਹਾਡੇ ਗਰਮਜੋਸ਼ੀ ਭਰੇ ਸ਼ਬਦਾਂ, ਪ੍ਰਾਹੁਣਚਾਰੀ ਅਤੇ ਦੋਸਤੀ ਲਈ ਧੰਨਵਾਦੀ ਹਾਂ।

ਦੋਸਤੋ,

ਅਸੀਂ ਹੁਣੇ-ਹੁਣੇ ਇੱਕ ਰਿਕਾਰਡ ਬਣਾਉਣ ਦੇ ਪੱਧਰ ਦਾ ਸਭਿਆਚਾਰਕ ਪ੍ਰਦਰਸ਼ਨ ਦੇਖਿਆ। 800 ਤੋਂ ਵੱਧ ਨ੍ਰਤਕ ਬਿਲਕੁਲ ਤਾਲਮੇਲ ਵਿੱਚ। ਸਾਡੇ ਲੋਕ ਆਉਣ ਵਾਲੇ ਕਈ ਸਾਲਾਂ ਤੱਕ ਇਸ ਪ੍ਰਦਰਸ਼ਨ ਨੂੰ ਯਾਦ ਰੱਖਣਗੇ। ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਮੈਂ ਸਾਰੇ ਕਲਾਕਾਰਾਂ ਨੂੰ ਵਧਾਈ ਦਿੰਦਾ ਹਾਂ।

ਦੋਸਤੋ,

ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਅਤੇ ਮੈਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਦੋਸਤ ਰਹੇ ਹਾਂ। ਮੈਂ ਉਨ੍ਹਾਂ ਦੇ ਸੁਧਾਰਾਂ 'ਤੇ ਧਿਆਨ, ਉਨ੍ਹਾਂ ਦੀ ਮਹਾਨ ਬੁੱਧੀ ਅਤੇ 2025 ਵਿੱਚ ਆਸੀਆਨ ਦੀ ਯੋਗ ਪ੍ਰਧਾਨਗੀ ਦੀ ਸ਼ਲਾਘਾ ਕਰਦਾ ਹਾਂ।

ਪਿਛਲੇ ਸਾਲ, ਮੈਂ ਆਸੀਆਨ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਮਲੇਸ਼ੀਆ ਨਹੀਂ ਆ ਸਕਿਆ। ਪਰ ਮੈਂ ਆਪਣੇ ਦੋਸਤ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਲਦੀ ਹੀ ਮਲੇਸ਼ੀਆ ਆਵਾਂਗਾ। ਅਤੇ ਵਾਅਦੇ ਮੁਤਾਬਕ, ਮੈਂ ਇੱਥੇ ਹਾਂ।

ਇਹ ਮੇਰੀ 2026 ਦੀ ਪਹਿਲੀ ਵਿਦੇਸ਼ ਯਾਤਰਾ ਹੈ। ਇਨ੍ਹਾਂ ਤਿਉਹਾਰਾਂ ਸਮੇਂ ਤੁਹਾਡੇ ਨਾਲ ਰਹਿ ਕੇ ਮੈਨੂੰ ਖ਼ੁਸ਼ੀ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਸਾਰਿਆਂ ਨੇ ਸੰਗਰਾਂਦ, ਪੋਂਗਲ ਅਤੇ ਥਾਈ-ਪੂਸਮ ਬੜੇ ਉਤਸ਼ਾਹ ਨਾਲ ਮਨਾਇਆ ਹੋਵੇਗਾ। ਜਲਦੀ ਹੀ, ਸ਼ਿਵਰਾਤਰੀ ਦਾ ਤਿਉਹਾਰ ਆਉਣ ਵਾਲਾ ਹੈ। ਕੁਝ ਹੀ ਦਿਨਾਂ ਵਿੱਚ ਰਮਜ਼ਾਨ ਸ਼ੁਰੂ ਹੋਵੇਗਾ ਅਤੇ ਫਿਰ ਹਰੀ ਰਾਇਆ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ। ਮੇਰੀ ਕਾਮਨਾ ਹੈ ਕਿ ਸਾਰਿਆਂ ਨੂੰ ਖ਼ੁਸ਼ੀ ਅਤੇ ਚੰਗੀ ਸਿਹਤ ਮਿਲੇ।

 

ਦੋਸਤੋ,

ਮਲੇਸ਼ੀਆ ਵਿੱਚ ਭਾਰਤੀ ਮੂਲ ਦੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਹੈ। ਭਾਰਤੀ ਅਤੇ ਮਲੇਸੀਆਈ ਦਿਲਾਂ ਨੂੰ ਜੋੜਨ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਹਨ। ਜਿਹੜੀ ਪ੍ਰਦਰਸ਼ਨੀ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਅਤੇ ਮੈਂ ਥੋੜ੍ਹੀ ਦੇਰ ਪਹਿਲਾਂ ਦੇਖੀ, ਉਹ ਇਨ੍ਹਾਂ ਰਿਸ਼ਤਿਆਂ ਨੂੰ ਖੂਬਸੂਰਤੀ ਨਾਲ ਦਰਸਾਉਂਦੀ ਹੈ। ਤੁਸੀਂ ਇੱਕ ਜੀਵੰਤ ਪੁਲ ਹੋ, ਜੋ ਸਾਨੂੰ ਜੋੜਦਾ ਹੈ।

ਤੁਸੀਂ ਰੋਟੀ ਚਨਾਈ ਨੂੰ ਮਾਲਾਬਾਰ ਪਰੌਂਠੇ ਨਾਲ ਜੋੜਿਆ ਹੈ।

ਨਾਰੀਅਲ, ਮਸਾਲੇ ਅਤੇ ਬੇਸ਼ੱਕ ਤੇਹ ਤਾਰਿਕ...

ਸੁਆਦ ਇੰਨੇ ਜਾਣੇ-ਪਛਾਣੇ ਲੱਗਦੇ ਹਨ, ਭਾਵੇਂ ਬੰਦਾ ਕੁਆਲਾਲੰਪੁਰ ਵਿੱਚ ਹੋਵੇ ਜਾਂ ਕੋਚੀ ਵਿੱਚ। ਅਸੀਂ ਇੱਕ-ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ। ਇਹ ਸ਼ਾਇਦ ਸਾਡੀਆਂ ਭਾਸ਼ਾਵਾਂ ਅਤੇ ਮਲਯ ਭਾਸ਼ਾ ਵਿੱਚ ਸਾਂਝੇ ਸ਼ਬਦਾਂ ਦੀ ਵੱਡੀ ਗਿਣਤੀ ਹੋਣ ਕਰਕੇ ਹੈ।

ਮੈਂ ਸੁਣਿਆ ਹੈ ਕਿ ਭਾਰਤੀ ਫਿਲਮਾਂ ਅਤੇ ਸੰਗੀਤ ਮਲੇਸ਼ੀਆ ਵਿੱਚ ਹਰਮਨ-ਪਿਆਰੇ ਹਨ। ਤੁਸੀਂ ਸਾਰੇ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਬਹੁਤ ਵਧੀਆ ਗਾਉਂਦੇ ਹਨ। ਪਰ ਭਾਰਤ ਵਿੱਚ ਬਹੁਤ ਸਾਰੇ ਦੇਸ਼-ਵਾਸੀਆਂ ਨੂੰ ਇਹ ਨਹੀਂ ਪਤਾ ਸੀ। ਉਨ੍ਹਾਂ ਦੀ ਪਿਛਲੀ ਫੇਰੀ ਦੌਰਾਨ ਲੋਕਾਂ ਨੂੰ ਸੁਖਦ ਹੈਰਾਨੀ ਹੋਈ ਸੀ। ਭਾਰਤ ਵਿੱਚ ਇੱਕ ਪੁਰਾਣੇ ਹਿੰਦੀ ਗੀਤ ਨੂੰ ਗਾਉਂਦੇ ਹੋਏ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ! ਇਹ ਅਦਭੁਤ ਹੈ ਕਿ ਉਨ੍ਹਾਂ ਨੂੰ ਮਹਾਨ ਐੱਮਜੀਆਰ ਦੇ ਤਾਮਿਲ ਗੀਤ ਵੀ ਪਸੰਦ ਹਨ।

 

ਦੋਸਤੋ,

ਮੈਨੂੰ ਪਤਾ ਹੈ ਕਿ ਭਾਰਤ ਦੀ ਤੁਹਾਡੇ ਦਿਲਾਂ ਵਿੱਚ ਖਾਸ ਥਾਂ ਹੈ। ਮੈਨੂੰ 2001 ਦੀ ਇੱਕ ਘਟਨਾ ਬਹੁਤ ਸਾਫ਼ ਤੌਰ 'ਤੇ ਯਾਦ ਹੈ। ਜਦੋਂ ਮੇਰੇ ਗ੍ਰਹਿ ਰਾਜ ਗੁਜਰਾਤ ਵਿੱਚ ਭੁਚਾਲ ਆਇਆ ਸੀ, ਉਦੋਂ ਤੁਹਾਡੇ ਵਿੱਚੋਂ ਕਈ ਲੋਕ ਮਦਦ ਲਈ ਅੱਗੇ ਆਏ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।

ਅਤੇ ਉਸ ਤੋਂ ਵੀ ਬਹੁਤ ਪਹਿਲਾਂ, ਭਾਰਤ ਨੂੰ ਆਜ਼ਾਦ ਦੇਸ਼ ਬਣਾਉਣ ਲਈ, ਤੁਹਾਡੇ ਹਜ਼ਾਰਾਂ ਪੁਰਖਿਆਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਵਿੱਚੋਂ ਕਈਆਂ ਨੇ ਕਦੇ ਭਾਰਤ ਨਹੀਂ ਦੇਖਿਆ ਸੀ। ਪਰ ਉਹ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮੋਹਰੀ ਸਨ।

ਉਨ੍ਹਾਂ ਦੇ ਸਨਮਾਨ ਵਿੱਚ ਅਸੀਂ ਮਲੇਸ਼ੀਆ ਵਿੱਚ ਭਾਰਤੀ ਸਭਿਆਚਾਰਕ ਕੇਂਦਰ ਦਾ ਨਾਂ ਬਦਲ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਸੱਭਿਆਚਾਰਕ ਕੇਂਦਰ ਰੱਖ ਦਿੱਤਾ। ਮੈਂ ਇਸ ਮੌਕੇ 'ਤੇ ਮਲੇਸ਼ੀਆ ਵਿੱਚ ਨੇਤਾਜੀ ਸੇਵਾ ਕੇਂਦਰ ਅਤੇ ਨੇਤਾਜੀ ਕਲਿਆਣ ਫਾਊਂਡੇਸ਼ਨ ਦੇ ਯਤਨਾਂ ਨੂੰ ਵੀ ਸਲਾਮ ਕਰਦਾ ਹਾਂ।

ਦੋਸਤੋ,

ਇਹ ਸੱਚਮੁੱਚ ਕਮਾਲ ਹੈ ਕਿ ਤੁਸੀਂ ਸਦੀਆਂ ਤੋਂ ਪਰੰਪਰਾਵਾਂ ਨੂੰ ਸੰਭਾਲ ਕੇ ਰੱਖਿਆ ਹੈ। ਹਾਲ ਹੀ ਵਿੱਚ, ਮੈਂ ਆਪਣੇ ਮਾਸਿਕ ਰੇਡੀਓ ਸੰਵਾਦ 'ਮਨ ਕੀ ਬਾਤ' ਵਿੱਚ ਤੁਹਾਡੇ ਸਾਰਿਆਂ ਬਾਰੇ ਗੱਲ ਕੀਤੀ ਸੀ। ਮੈਂ 1.4 ਅਰਬ ਭਾਰਤੀਆਂ ਨਾਲ ਸਾਂਝਾ ਕੀਤਾ ਕਿ ਮਲੇਸ਼ੀਆ ਵਿੱਚ 500 ਤੋਂ ਵੱਧ ਸਕੂਲਾਂ ਵਿੱਚ ਬੱਚਿਆਂ ਨੂੰ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਾਇਆ ਜਾਂਦਾ ਹੈ।

ਤਿਰੂਵੱਲੂਵਰ ਅਤੇ ਸੁਆਮੀ ਵਿਵੇਕਾਨੰਦ ਵਰਗੇ ਮਹਾਨ ਸੰਤਾਂ ਦਾ ਪ੍ਰਭਾਵ ਵੀ ਇੱਥੇ ਮਹਿਸੂਸ ਕੀਤਾ ਜਾ ਸਕਦਾ ਹੈ। ਪਿਛਲੇ ਹਫ਼ਤੇ ਬਟੂ ਗੁਫਾਵਾਂ ਵਿੱਚ ਹੋਏ ਥਾਈ-ਪੂਸਮ ਇੰਨੇ ਦੈਵੀ ਸਨ ਕਿ ਉਹ ਪਲਾਨੀ ਵਿੱਚ ਹੋਣ ਵਾਲੇ ਉਤਸਵਾਂ ਵਰਗੇ ਜਾਪ ਰਹੇ ਸਨ। ਸ਼੍ਰੀ ਵੈਂਕਟੇਸ਼ਵਰ ਮੰਦਰ, ਬਾਗਾਨ ਦਾਤੋਹ ਵਿੱਚ ਸਭਿਆਚਾਰਕ ਉਤਸਵ ਵੀ ਓਨੇ ਹੀ ਸ਼ਾਨਦਾਰ ਹਨ।

ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਗਰਬਾ ਬਹੁਤ ਹਰਮਨ-ਪਿਆਰਾ ਹੈ। ਅਸੀਂ ਉਨ੍ਹਾਂ ਸਿੱਖ ਭਰਾਵਾਂ ਨਾਲ ਸੱਭਿਆਚਾਰਕ ਸਾਂਝਾਂ ਨੂੰ ਵੀ ਦਿਲ ਦੀਆਂ ਗਹਿਰਾਈਆਂ ਵਿੱਚ ਵਸਾਉਂਦੇ ਹਾਂ ਜੋ ਇੱਥੇ ਰਹਿੰਦੇ ਹਨ। ਤੁਸੀਂ 'ਨਾਮ ਜਪੋ, ਕਿਰਤ ਕਰੋ, ਵੰਡ ਛਕੋ' ਨੂੰ ਹੁਲਾਰਾ ਦੇ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅੱਜ ਵੀ ਜਿਊਂਦਾ ਰੱਖਿਆ ਹੈ।

 

ਦੋਸਤੋ,

ਇੱਥੇ ਭਾਰਤ ਦੇ ਸਾਰੇ ਹਿੱਸਿਆਂ ਦੇ ਲੋਕ ਮੌਜੂਦ ਹਨ। ਸਭਿਆਚਾਰਕ ਏਕਤਾ ਦੇ ਧਾਗੇ ਸਾਨੂੰ ਮਜ਼ਬੂਤੀ ਨਾਲ ਬੰਨ੍ਹਦੇ ਹਨ। ਸਾਡੀ ਤਾਕਤ ਇਹ ਹੈ ਕਿ ਅਸੀਂ ਅਨੇਕਤਾ ਵਿੱਚ ਏਕਤਾ ਨੂੰ ਸਮਝਦੇ ਹਾਂ।

ਦੋਸਤੋ,

ਤਾਮਿਲ ਦੁਨੀਆ ਨੂੰ ਭਾਰਤ ਦਾ ਇੱਕ ਤੋਹਫ਼ਾ ਹੈ। ਤਾਮਿਲ ਸਾਹਿਤ ਅਮਰ ਹੈ ਅਤੇ ਤਾਮਿਲ ਸਭਿਆਚਾਰ ਆਲਮੀ ਹੈ। ਇਸੇ ਤਰ੍ਹਾਂ, ਤਾਮਿਲ ਲੋਕਾਂ ਨੇ ਵੀ ਆਪਣੀ ਪ੍ਰਤਿਭਾ ਨਾਲ ਮਨੁੱਖਤਾ ਦੀ ਸੇਵਾ ਕੀਤੀ ਹੈ। ਅਤੇ ਮੈਂ ਮਾਣ ਨਾਲ ਕਹਿੰਦਾ ਹਾਂ, ਭਾਰਤ ਦੇ ਉਪ-ਰਾਸ਼ਟਰਪਤੀ, ਸ਼੍ਰੀ ਸੀਪੀ ਰਾਧਾਕ੍ਰਿਸ਼ਣਨ ਜੀ, ਸਾਡੇ ਵਿਦੇਸ਼ ਮੰਤਰੀ ਸ਼੍ਰੀ ਜੈਸ਼ੰਕਰ ਜੀ, ਜੋ ਅੱਜ ਸਾਡੇ ਨਾਲ ਹਨ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ, ਜਿਨ੍ਹਾਂ ਨੇ ਨੌਂ ਵਾਰ ਸਾਡਾ ਬਜਟ ਪੇਸ਼ ਕੀਤਾ ਹੈ ਅਤੇ ਸਾਡੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਮੁਰੂਗਨ, ਸਾਰੇ ਤਾਮਿਲਨਾਡੂ ਤੋਂ ਹਨ।

ਇਸੇ ਤਰ੍ਹਾਂ, ਮਲੇਸ਼ੀਆ ਵਿੱਚ ਤਾਮਿਲ ਪ੍ਰਵਾਸੀ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਸੇਵਾ ਕਰ ਰਹੇ ਹਨ। ਅਸਲ ਵਿੱਚ, ਤਾਮਿਲ ਪ੍ਰਵਾਸੀ ਸਮਾਜ ਇੱਥੇ ਕਈ ਸਦੀਆਂ ਤੋਂ ਮੌਜੂਦ ਹੈ। ਇਸ ਇਤਿਹਾਸ ਤੋਂ ਪ੍ਰੇਰਿਤ ਹੋ ਕੇ, ਸਾਨੂੰ ਮਲਾਇਆ ਯੂਨੀਵਰਸਿਟੀ ਵਿੱਚ ਤਿਰੂਵੱਲੂਵਰ ਚੇਅਰ ਸਥਾਪਤ ਕਰਨ 'ਤੇ ਮਾਣ ਹੈ। ਹੁਣ ਅਸੀਂ ਆਪਣੀ ਸਾਂਝੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਤਿਰੂਵੱਲੂਵਰ ਕੇਂਦਰ ਸਥਾਪਤ ਕਰਾਂਗੇ।

ਦੋਸਤੋ,

ਮਲੇਸ਼ੀਆ ਨਾਲ ਸਾਡਾ ਰਿਸ਼ਤਾ ਹਰ ਸਾਲ ਨਵੀਆਂ ਉਚਾਈਆਂ ਛੂਹ ਰਿਹਾ ਹੈ। 2024 ਵਿੱਚ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੀ ਨਵੀਂ ਦਿੱਲੀ ਫੇਰੀ ਦੌਰਾਨ, ਅਸੀਂ ਆਪਣੇ ਰਿਸ਼ਤਿਆਂ ਨੂੰ ਇੱਕ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਅਪਗ੍ਰੇਡ ਕੀਤਾ।

 

ਅੱਜ, ਅਸੀਂ ਤਰੱਕੀ ਅਤੇ ਖ਼ੁਸ਼ਹਾਲੀ ਦੀ ਦਿਸ਼ਾ ਵਿੱਚ ਭਾਈਵਾਲਾਂ ਵਜੋਂ ਹੱਥ ਵਿੱਚ ਹੱਥ ਪਾ ਕੇ ਅੱਗੇ ਵਧ ਰਹੇ ਹਾਂ। ਅਸੀਂ ਇੱਕ-ਦੂਜੇ ਦੀ ਸਫਲਤਾ ਦਾ ਜਸ਼ਨ ਉਸੇ ਤਰ੍ਹਾਂ ਮਨਾਉਂਦੇ ਹਾਂ, ਜਿਵੇਂ ਆਪਣੀ ਖੁਦ ਦੀ। ਮੈਨੂੰ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੀਆਂ ਚੰਦਰਯਾਨ-3 ਦੀ ਇਤਿਹਾਸਕ ਸਫਲਤਾ 'ਤੇ ਸ਼ੁਭਕਾਮਨਾਵਾਂ ਤੋਂ ਬਹੁਤ ਖ਼ੁਸ਼ੀ ਹੋਈ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੇਰੇ ਪਿਆਰੇ ਦੋਸਤ। ਭਾਰਤ ਦੀ ਸਫਲਤਾ ਮਲੇਸ਼ੀਆ ਦੀ ਸਫਲਤਾ ਹੈ, ਇਹ ਏਸ਼ੀਆ ਦੀ ਸਫਲਤਾ ਹੈ।

ਇਸੇ ਲਈ, ਮੈਂ ਕਹਿੰਦਾ ਹਾਂ ਕਿ ਸਾਡੇ ਰਿਸ਼ਤਿਆਂ ਦਾ ਮਾਰਗਦਰਸ਼ਕ ਸ਼ਬਦ ਹੈ, ਇੰਪੈਕਟ। ਇੰਪੈਕਟ ਦਾ ਮਤਲਬ ਹੈ ਸਮੂਹਿਕ ਤਬਦੀਲੀ ਨੂੰ ਅੱਗੇ ਵਧਾਉਣ ਲਈ ਭਾਰਤ-ਮਲੇਸ਼ੀਆ ਭਾਈਵਾਲੀ।

ਸਾਡੇ ਰਿਸ਼ਤਿਆਂ ਦੀ ਰਫ਼ਤਾਰ 'ਤੇ ਇੰਪੈਕਟ

ਸਾਡੀਆਂ ਇੱਛਾਵਾਂ ਦੇ ਪੈਮਾਨੇ 'ਤੇ ਇੰਪੈਕਟ

ਸਾਡੇ ਲੋਕਾਂ ਦੇ ਫਾਇਦੇ ਲਈ ਇੰਪੈਕਟ

ਇਕੱਠੇ ਮਿਲ ਕੇ, ਅਸੀਂ ਪੂਰੀ ਮਨੁੱਖਤਾ ਨੂੰ ਫਾਇਦਾ ਪਹੁੰਚਾ ਸਕਦੇ ਹਾਂ!

ਦੋਸਤੋ,

ਭਾਰਤੀ ਕੰਪਨੀਆਂ ਮਲੇਸ਼ੀਆ ਨਾਲ ਕੰਮ ਕਰਨ ਦੀਆਂ ਹਮੇਸ਼ਾ ਇੱਛੁਕ ਰਹੀਆਂ ਹਨ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਮਲੇਸ਼ੀਆ ਦੀ ਪਹਿਲੀ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਇਨਸੁਲਿਨ ਨਿਰਮਾਣ ਸਹੂਲਤ ਬਣਾਉਣ ਵਿੱਚ ਹਿੱਸਾ ਲਿਆ।

100 ਤੋਂ ਵੱਧ ਭਾਰਤੀ ਆਈਟੀ ਕੰਪਨੀਆਂ ਮਲੇਸ਼ੀਆ ਵਿੱਚ ਕੰਮ ਕਰ ਰਹੀਆਂ ਹਨ, ਜਿਸ ਨਾਲ ਹਜ਼ਾਰਾਂ ਨੌਕਰੀਆਂ ਪੈਦਾ ਹੋਈਆਂ ਹਨ। ਮਲੇਸ਼ੀਆ-ਭਾਰਤ ਡਿਜੀਟਲ ਕੌਂਸਲ ਸਾਡੇ ਡਿਜੀਟਲ ਸਹਿਯੋਗ ਲਈ ਨਵੇਂ ਰਾਹ ਬਣਾ ਰਹੀ ਹੈ। ਮੈਨੂੰ ਇਹ ਸਾਂਝਾ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਭਾਰਤ ਦਾ ਯੂਪੀਆਈ ਜਲਦੀ ਹੀ ਮਲੇਸ਼ੀਆ ਵਿੱਚ ਵੀ ਆ ਜਾਵੇਗਾ।

 

ਦੋਸਤੋ,

ਅਸੀਂ ਸਾਰੇ ਇੱਕ ਹੀ ਹਿੰਦ ਮਹਾਸਾਗਰ ਦੇ ਨੀਲੇ ਪਾਣੀ ਨੂੰ ਸਾਂਝਾ ਕਰਦੇ ਹਾਂ। ਮਹਾਸਾਗਰ ਦੇ ਪਾਰ, ਸਾਨੂੰ ਇੱਕ-ਦੂਜੇ ਨੂੰ ਮਿਲਣ ਦਾ ਬਹੁਤ ਸ਼ੌਕ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰਨ ਲਈ ਸੱਦਾ ਦਿੰਦਾ ਹਾਂ।

ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਬੁਨਿਆਦੀ ਢਾਂਚੇ ਅਤੇ ਸੰਪਰਕ ਵਿੱਚ ਬੇਮਿਸਾਲ ਵਾਧਾ ਦੇਖਿਆ ਹੈ। ਇੱਕ ਦਹਾਕੇ ਵਿੱਚ ਸਾਡੇ ਹਵਾਈ ਅੱਡਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਰਾਜਮਾਰਗਾਂ ਦਾ ਨਿਰਮਾਣ ਰਿਕਾਰਡ ਗਤੀ ਨਾਲ ਹੋ ਰਿਹਾ ਹੈ। ਵੰਦੇ ਭਾਰਤ ਵਰਗੀਆਂ ਆਧੁਨਿਕ ਰੇਲਗੱਡੀਆਂ ਨੂੰ ਅੰਤਰਰਾਸ਼ਟਰੀ ਸ਼ਲਾਘਾ ਮਿਲ ਰਹੀ ਹੈ। ਮੈਂ ਤੁਹਾਡੇ ਵਿੱਚੋਂ ਵੱਧ ਤੋਂ ਵੱਧ ਲੋਕਾਂ ਨੂੰ ਯਾਤਰਾ ਕਰਨ ਅਤੇ ਅਦਭੁਤ ਭਾਰਤ ਦਾ ਅਨੁਭਵ ਕਰਨ ਲਈ ਉਤਸ਼ਾਹਿਤ ਕਰਦਾ ਹਾਂ।

ਤੁਹਾਨੂੰ ਆਪਣੇ ਮਲਯ ਦੋਸਤਾਂ ਨੂੰ ਵੀ ਆਪਣੇ ਨਾਲ ਲਿਆਉਣਾ ਚਾਹੀਦਾ ਹੈ। ਇਕੱਲੇ ਨਾ ਆਓ। ਕਿਉਂਕਿ ਲੋਕਾਂ ਵਿਚਕਾਰ ਆਪਸੀ-ਸੰਪਰਕ ਸਾਡੀ ਦੋਸਤੀ ਦਾ ਆਧਾਰ ਹੈ।

ਦੋਸਤੋ,

ਜਦੋਂ ਅਸੀਂ 2015 ਵਿੱਚ ਮਿਲੇ ਸੀ, ਮੈਂ ਤੁਹਾਡੇ ਨਾਲ ਭਾਰਤ ਦੀ ਸੰਭਾਵਨਾ ਬਾਰੇ ਗੱਲ ਕੀਤੀ ਸੀ। ਹੁਣ, ਮੈਂ ਤੁਹਾਡੇ ਨਾਲ ਭਾਰਤ ਦੇ ਪ੍ਰਦਰਸ਼ਨ ਬਾਰੇ ਗੱਲ ਕਰ ਰਿਹਾ ਹਾਂ। ਇੱਕ ਦਹਾਕੇ ਵਿੱਚ, ਭਾਰਤ ਨੇ ਵੱਡਾ ਬਦਲਾਅ ਦੇਖਿਆ ਹੈ।

ਉਦੋਂ, ਅਸੀਂ ਦੁਨੀਆ ਦਾ 11ਵਾਂ ਸਭ ਤੋਂ ਵੱਡਾ ਅਰਥਚਾਰਾ ਸਾਂ। ਹੁਣ, ਅਸੀਂ ਸਿਖਰਲੇ 3 ਦੇ ਦਰਵਾਜ਼ੇ 'ਤੇ ਦਸਤਕ ਦੇ ਰਹੇ ਹਾਂ। ਅਸੀਂ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਪ੍ਰਮੁੱਖ ਅਰਥਚਾਰਾ ਵੀ ਹਾਂ।

ਉਦੋਂ, 'ਮੇਕ ਇਨ ਇੰਡੀਆ' ਇੱਕ ਛੋਟਾ ਪੌਦਾ ਸੀ, ਜਿਸ ਨੂੰ ਹੁਣੇ-ਹੁਣੇ ਲਾਇਆ ਗਿਆ ਸੀ। ਹੁਣ, ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਹੈ। ਸਾਡੀ ਰੱਖਿਆ ਬਰਾਮਦ 2014 ਦੇ ਮੁਕਾਬਲੇ ਲਗਭਗ 30 ਗੁਣਾ ਵਧ ਗਈ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਹੱਬ ਵੀ ਬਣ ਗਿਆ ਹੈ।

ਅਸੀਂ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਦੁਨੀਆ ਦੇ ਸਭ ਤੋਂ ਵੱਡੇ ਫਿਨਟੈਕ ਈਕੋਸਿਸਟਮ ਦਾ ਨਿਰਮਾਣ ਕੀਤਾ ਹੈ। ਸਾਡੇ ਯੂਪੀਆਈ ਪਲੇਟਫਾਰਮ ਕਰਕੇ, ਦੁਨੀਆ ਦੇ ਲਗਭਗ ਅੱਧੇ ਰੀਅਲ-ਟਾਈਮ ਡਿਜੀਟਲ ਲੈਣ-ਦੇਣ ਭਾਰਤ ਵਿੱਚ ਹੁੰਦੇ ਹਨ।

 

ਤੇਜ਼ ਵਾਧੇ ਦੇ ਨਾਲ-ਨਾਲ, ਅਸੀਂ ਇਹ ਵੀ ਯਕੀਨੀ ਬਣਾਇਆ ਕਿ ਸਾਡਾ ਵਿਕਾਸ ਸਾਫ਼ ਅਤੇ ਹਰਿਆ-ਭਰਿਆ (ਗ੍ਰੀਨ) ਹੋਵੇ। ਉਦਾਹਰਣ ਵਜੋਂ, ਇੱਕ ਦਹਾਕੇ ਵਿੱਚ ਸਾਡੀ ਸੌਰ ਊਰਜਾ ਸਮਰੱਥਾ ਲਗਭਗ 40 ਗੁਣਾ ਵਧ ਗਈ ਹੈ।

ਦੋਸਤੋ,

ਪਹਿਲਾਂ, ਭਾਰਤ ਨੂੰ ਸਿਰਫ਼ ਇੱਕ ਵਿਸ਼ਾਲ ਬਾਜ਼ਾਰ ਵਜੋਂ ਦੇਖਿਆ ਜਾਂਦਾ ਸੀ। ਹੁਣ, ਅਸੀਂ ਨਿਵੇਸ਼ ਅਤੇ ਵਪਾਰ ਲਈ ਇੱਕ ਹੱਬ ਹਾਂ। ਭਾਰਤ ਨੂੰ ਵਿਕਾਸ ਲਈ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖਿਆ ਜਾਂਦਾ ਹੈ। ਭਾਵੇਂ ਯੂਕੇ ਹੋਵੇ, ਯੂਏਈ ਹੋਵੇ, ਆਸਟਰੇਲੀਆ, ਨਿਊਜ਼ੀਲੈਂਡ, ਓਮਾਨ, ਈਯੂ ਜਾਂ ਯੂਐੱਸਏ ਹੋਵੇ, ਦੇਸ਼ਾਂ ਨੇ ਭਾਰਤ ਨਾਲ ਵਪਾਰਕ ਸਮਝੌਤੇ ਕੀਤੇ ਹਨ। ਭਰੋਸਾ ਭਾਰਤ ਦੀ ਸਭ ਤੋਂ ਮਜ਼ਬੂਤ ਮੁਦਰਾ (ਕਰੰਸੀ) ਬਣ ਗਿਆ ਹੈ।

ਦੋਸਤੋ,

ਭਾਰਤ ਹਮੇਸ਼ਾ ਤੁਹਾਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰੇਗਾ। ਇਹੀ ਕਾਰਨ ਹੈ ਕਿ ਅਸੀਂ ਕੁਝ ਮਹੀਨੇ ਪਹਿਲਾਂ ਇੱਕ ਇਤਿਹਾਸਕ ਫੈਸਲਾ ਲਿਆ। ਅਸੀਂ ਭਾਰਤੀ ਮੂਲ ਦੇ ਮਲੇਸ਼ੀਆਈ ਨਾਗਰਿਕਾਂ ਲਈ ਓਸੀਆਈ ਕਾਰਡ ਦੀ ਯੋਗਤਾ 6ਵੀਂ ਪੀੜ੍ਹੀ ਤੱਕ ਵਧਾ ਦਿੱਤੀ।

ਅਸੀਂ ਭਾਰਤੀ ਸਕਾਲਰਸ਼ਿਪ ਟਰੱਸਟ ਫੰਡ ਦਾ ਸਮਰਥਨ ਕਰ ਰਹੇ ਹਾਂ। ਹੁਣ, ਅਸੀਂ ਤਿਰੂਵੱਲੂਵਰ ਸਕਾਲਰਸ਼ਿਪਾਂ ਵੀ ਦੇਣ ਜਾ ਰਹੇ ਹਾਂ, ਤਾਂ ਜੋ ਵਿਦਿਆਰਥੀ ਭਾਰਤ ਵਿੱਚ ਪੜ੍ਹਾਈ ਕਰ ਸਕਣ। ਅਤੇ ਅਸੀਂ ਤੁਹਾਨੂੰ ‘ਭਾਰਤ ਨੂੰ ਜਾਣੋ’ ਪ੍ਰੋਗਰਾਮ ('ਨੋ ਇੰਡੀਆ ਪ੍ਰੋਗਰਾਮ') ਵਿੱਚ ਦੇਖਣ ਲਈ ਉਤਸੁਕ ਹਾਂ।

ਤੁਹਾਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅਸੀਂ ਜਲਦੀ ਹੀ ਮਲੇਸ਼ੀਆ ਵਿੱਚ ਭਾਰਤ ਦਾ ਨਵਾਂ ਵਣਜ ਦੂਤਾਵਾਸ ਖੋਲ੍ਹਣ ਜਾ ਰਹੇ ਹਾਂ। ਇਹ ਸਾਨੂੰ ਹੋਰ ਵੀ ਨੇੜੇ ਲਿਆਵੇਗਾ।

ਦੋਸਤੋ,

1.4 ਅਰਬ ਭਾਰਤੀ 2047 ਤੱਕ ਇੱਕ ਵਿਕਸਿਤ ਭਾਰਤ ਬਣਾਉਣਾ ਚਾਹੁੰਦੇ ਹਨ।

ਵਿਕਸਿਤ ਭਾਰਤ ਬਣਾਉਣਾ ਹੈ ਨਾ?

ਵਿਕਸਿਤ ਭਾਰਤ ਬਣਾ ਕੇ ਰਹਾਂਗੇ ਕਿ ਨਹੀਂ ਰਹਾਂਗੇ?

ਅਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਾਂਗੇ ਕਿ ਨਹੀਂ ਕਰਾਂਗੇ?

ਅਸੀਂ ਸੁਪਨਿਆਂ ਨੂੰ ਸੰਕਲਪ ਵਿੱਚ ਬਦਲਾਂਗੇ ਕਿ ਨਹੀਂ ਬਦਲਾਂਗੇ?

ਅਸੀਂ ਸੰਕਲਪ ਨੂੰ ਸਿੱਧ ਕਰਕੇ ਰਹਾਂਗੇ ਕਿ ਨਹੀਂ ਰਹਾਂਗੇ?

ਇਸ ਯਾਤਰਾ ਵਿੱਚ, ਸਾਡੇ ਪ੍ਰਵਾਸੀ ਭਾਰਤੀ, ਭਾਰਤੀ ਪ੍ਰਵਾਸੀ ਭਾਈਚਾਰਾ, ਇੱਕ ਕੀਮਤੀ ਭਾਈਵਾਲ ਹਨ। ਭਾਵੇਂ ਤੁਹਾਡਾ ਜਨਮ ਕੁਆਲਾਲੰਪੁਰ ਵਿੱਚ ਹੋਇਆ ਹੋਵੇ ਜਾਂ ਕੋਲਕਾਤਾ ਵਿੱਚ, ਭਾਰਤ ਤੁਹਾਡੇ ਦਿਲਾਂ ਵਿੱਚ ਵੱਸਦਾ ਹੈ। ਤੁਸੀਂ ਮਲੇਸ਼ੀਆ ਅਤੇ ਭਾਰਤ ਦੀ ਤਰੱਕੀ ਦਾ ਸਰਗਰਮ ਹਿੱਸਾ ਹੋ। ਤੁਸੀਂ ਖ਼ੁਸ਼ਹਾਲ ਮਲੇਸ਼ੀਆ ਅਤੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਮਦਦ ਕਰੋਗੇ।

ਜੈ ਹਿੰਦ!

जुम्पा लागी!

मिक्का नण्ड्री!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
EPFO settles 8.3 crore claims in FY26; cheque leaf upload reform benefits 7 crore members, says govt

Media Coverage

EPFO settles 8.3 crore claims in FY26; cheque leaf upload reform benefits 7 crore members, says govt
NM on the go

Nm on the go

Always be the first to hear from the PM. Get the App Now!
...
Prime Minister Narendra Modi receives a telephone call from the US Vice President
August 08, 2026
PM and Vice President Vance review progress in the India-U.S. Strategic Partnership.
PM and Vice President Vance exchange views on regional and global developments.
PM warmly congratulates Vice President Vance and Ms. Usha Vance on the birth of their son.

Prime Minister Shri Narendra Modi received a telephone call today from the Vice President of the United States, Mr. J.D. Vance.

Prime Minister and Vice President Vance reviewed progress in the India-U.S. Comprehensive Global Strategic Partnership. They noted the sustained momentum in the high-level engagements and reaffirmed their commitment to further strengthening cooperation in trade, defence, critical and emerging technologies, energy security and critical minerals.

They also exchanged views on regional and global developments of mutual interest.

Prime Minister warmly congratulated Vice President Vance and Ms. Usha Vance on the birth of their son and conveyed best wishes to the family.