Share
 
Comments

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਵਿਧਾਨ ਸਭਾ ਦੀ ਪਹਿਲੀ ਇਤਿਹਾਸਿਕ ਬੈਠਕ ਦੇ 75 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸੰਵਿਧਾਨ ਸਭਾ ਦੀਆਂ ਮਹਾਨ ਹਸਤੀਆਂ ਨੂੰ ਨਮਨ ਕੀਤਾ ਹੈ।

ਟਵੀਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“75 ਵਰ੍ਹੇ ਪਹਿਲਾਂ ਅੱਜ ਹੀ ਦੇ ਦਿਨ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ। ਭਾਰਤ ਦੇ  ਵਿਭਿੰਨ ਹਿੱਸਿਆਂ ਤੋਂ, ਵਿਭਿੰਨ ਪਿਛੋਕੜ ਅਤੇ ਇੱਥੋਂ ਤੱਕ ਕਿ ਵਿਭਿੰਨ ਵਿਚਾਰਧਾਰਾਵਾਂ ਵਾਲੇ ਮਹਾਨ ਲੋਕ ਇਕਜੁੱਟ ਹੋਏ ਸਨ, ਜਿਨ੍ਹਾਂ ਦਾ ਇੱਕ ਹੀ ਉਦੇਸ਼ ਸੀ ਕਿ ਭਾਰਤਵਾਸੀਆਂ ਨੂੰ ਇੱਕ ਸ਼ਾਨਦਾਰ ਸੰਵਿਧਾਨ ਪ੍ਰਦਾਨ ਕੀਤਾ ਜਾਵੇ। ਇਨ੍ਹਾਂ ਮਹਾਨ ਲੋਕਾਂ ਨੂੰ ਨਮਨ ਹੈ।

ਸੰਵਿਧਾਨ ਸਭਾ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਡਾ. ਸੱਚਿਦਾਨੰਦ ਸਿਨਹਾ ਨੇ ਕੀਤੀ ਸੀ, ਜੋ ਸਭਾ ਦੇ ਸਭ ਤੋਂ ਸੀਨੀਅਰ ਮੈਂਬਰ ਸਨ।

ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਆਚਾਰੀਆ ਕ੍ਰਿਪਲਾਨੀ ਨੇ ਕੀਤਾ ਸੀ ਅਤੇ ਉਨ੍ਹਾਂ ਨੂੰ ਪ੍ਰਧਾਨ ਪਦ ’ਤੇ ਆਸੀਨ ਕੀਤਾ ਸੀ।

ਅੱਜ, ਜਦੋਂ ਅਸੀਂ ਸੰਵਿਧਾਨ ਸਭਾ ਦੀ ਪਹਿਲੀ ਇਤਿਹਾਸਿਕ ਬੈਠਕ ਦੇ 75 ਵਰ੍ਹੇ ਪੂਰੇ ਹੋਣ ਨੂੰ ਯਾਦ ਕਰ ਰਹੇ ਹਾਂ, ਮੈਂ ਆਪਣੇ ਯੁਵਾ ਮਿੱਤਰਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਇਸ ਮਹਾਨ ਸਭਾ ਦੀ ਕਾਰਵਾਈ ਅਤੇ ਇਸ ਵਿੱਚ ਸ਼ਰੀਕ ਹੋਣ ਵਾਲੀਆਂ ਮਹਾਨ ਹਸਤੀਆਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣੋ। ਅਜਿਹਾ ਕਰਨ ਨਾਲ ਬੌਧਿਕ ਤੌਰ ’ਤੇ ਉਨ੍ਹਾਂ ਦਾ ਅਨੁਭਵ ਭਰਪੂਰ ਹੋਵੇਗਾ।”

 

 

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
9 Years of Modi Government: Why PM gets full marks for foreign policy

Media Coverage

9 Years of Modi Government: Why PM gets full marks for foreign policy
...

Nm on the go

Always be the first to hear from the PM. Get the App Now!
...
PM expresses grief on the bus accident in Jammu and Kashmir
May 31, 2023
Share
 
Comments
Announces ex-gratia from PMNRF

The Prime Minister, Shri Narendra Modi has expressed grief over the loss of lives due to the bus accident in Jammu and Kashmir. Shri Modi has announced an ex-gratia from the Prime Minister's National Relief Fund (PMNRF) for the victims.

The Prime Minister's office tweeted;

"Expressing grief on the bus accident in Jammu and Kashmir, PM @narendramodi has announced an ex-gratia of Rs. 2 lakh from PMNRF for the next of kin of each deceased. The injured would be given Rs. 50,000."