ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੰਜੀਨੀਅਰਸ ਦਿਵਸ ਦੇ ਮੌਕੇ ‘ਤੇ ਭਾਰਤ ਰਤਨ ਸਰ ਐੱਮ. ਵਿਸ਼ਵੇਸ਼ਵਰਯਾ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ, ਜਿਨ੍ਹਾਂ ਦੇ ਵਡਮੁੱਲੇ ਯੋਗਦਾਨਾਂ ਨੇ ਭਾਰਤ ਦੇ ਆਧੁਨਿਕ ਇੰਜੀਨੀਅਰਿੰਗ ਦੀ ਨੀਂਹ ਰੱਖੀ।
ਅੱਜ ਐਕਸ ‘ਤੇ ਇੱਕ ਮੈਸੇਜ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਅੱਜ ਇੰਜੀਨੀਅਰਸ ਦਿਵਸ ‘ਤੇ ਮੈਂ ਸਰ ਐੱਮ.ਵਿਸ਼ਵੇਸ਼ਵਰਯਾ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ, ਜਿਨ੍ਹਾਂ ਦੀ ਪ੍ਰਤਿਭਾ ਨੇ ਭਾਰਤ ਦੇ ਇੰਜੀਨੀਅਰਿੰਗ ਲੈਂਡਸਕੇਪ ‘ਤੇ ਅਮਿਟ ਛਾਪ ਛੱਡੀ ਹੈ। ਮੈਂ ਉਨ੍ਹਾਂ ਸਾਰੇ ਇੰਜੀਨੀਅਰਸ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ, ਜੋ ਆਪਣੇ ਰਚਨਾਤਮਕ ਅਤੇ ਦ੍ਰਿੜ੍ਹ ਸੰਕਲਪ ਰਾਹੀਂ ਇਨੋਵੇਸ਼ਨ ਨੂੰ ਅੱਗੇ ਵਧਾ ਰਹੇ ਹਨ ਅਤੇ ਵੱਖ-ਵੱਖ ਖੇਤਰਾਂ ਵਿੱਚ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਸਾਡੇ ਇੰਜੀਨੀਅਰਸ, ਵਿਕਸਿਤ ਭਾਰਤ ਦੇ ਨਿਰਮਾਣ ਦੇ ਸਮੂਹਿਕ ਯਤਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ।”
Today, on Engineers’ Day, I pay homage to Sir M. Visvesvaraya, whose brilliance left an indelible mark on India’s engineering landscape. I extend warm greetings to all engineers who, through their creativity and determination, continue to drive innovation and tackle tough…
— Narendra Modi (@narendramodi) September 15, 2025


