ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਰ ਸਾਵਰਕਰ ਜੀ ਨੂੰ ਉਨ੍ਹਾਂ ਦੀ ਜਨਮ-ਜਯੰਤੀ (ਜਨਮ ਵਰ੍ਹੇਗੰਢ) 'ਤੇ ਸ਼ਰਧਾਂਜਲੀ ਅਰਪਿਤ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਸੁਤੰਤਰਤਾ ਅੰਦੋਲਨ ਵਿੱਚ ਉਨ੍ਹਾਂ ਦੇ ਅਜਿੱਤ ਸਾਹਸ ਅਤੇ ਸੰਘਰਸ਼ ਦੀ ਗਾਥਾ ਨੂੰ ਕ੍ਰਿਤੱਗ ਰਾਸ਼ਟਰ ਕਦੇ ਭੁਲਾ ਨਹੀਂ ਸਕਦਾ। ਦੇਸ਼ ਦੇ ਲਈ ਉਨ੍ਹਾਂ ਦਾ ਤਿਆਗ ਅਤੇ ਸਮਰਪਣ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਭੀ ਪਥ-ਪ੍ਰਦਰਸ਼ਕ ਬਣਿਆ ਰਹੇਗਾ।"
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਭਾਰਤ ਮਾਤਾ ਦੇ ਸੱਚੇ ਸਪੂਤ ਵੀਰ ਸਾਵਰਕਰ ਜੀ ਨੂੰ ਉਨ੍ਹਾਂ ਦੀ ਜਨਮ-ਜਯੰਤੀ (ਜਨਮ ਵਰ੍ਹੇਗੰਢ) 'ਤੇ ਆਦਰਪੂਰਨ ਸ਼ਰਧਾਂਜਲੀ। ਵਿਦੇਸ਼ੀ ਹਕੂਮਤ ਦੀਆਂ ਕਠੋਰ ਤੋਂ ਕਠੋਰ ਯਾਤਨਾਵਾਂ ਭੀ ਮਾਤਭੂਮੀ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਭਾਵ ਨੂੰ ਡਿਗਾ ਨਹੀਂ ਪਾਈਆਂ। ਆਜ਼ਾਦੀ ਦੇ ਅੰਦੋਲਨ ਵਿੱਚ ਉਨ੍ਹਾਂ ਦੇ ਅਜਿੱਤ ਸਾਹਸ ਅਤੇ ਸੰਘਰਸ਼ ਦੀ ਗਾਥਾ ਨੂੰ ਕ੍ਰਿਤੱਗ ਰਾਸ਼ਟਰ ਕਦੇ ਭੁਲਾ ਨਹੀਂ ਸਕਦਾ। ਦੇਸ਼ ਦੇ ਲਈ ਉਨ੍ਹਾਂ ਦਾ ਤਿਆਗ ਅਤੇ ਸਮਰਪਣ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਭੀ ਪਥ-ਪ੍ਰਦਰਸ਼ਕ ਬਣਿਆ ਰਹੇਗਾ।"
भारत माता के सच्चे सपूत वीर सावरकर जी को उनकी जन्म-जयंती पर आदरपूर्ण श्रद्धांजलि। विदेशी हुकूमत की कठोर से कठोर यातनाएं भी मातृभूमि के प्रति उनके समर्पण भाव को डिगा नहीं पाईं। आजादी के आंदोलन में उनके अदम्य साहस और संघर्ष की गाथा को कृतज्ञ राष्ट्र कभी भुला नहीं सकता। देश के लिए… pic.twitter.com/3OsxSN905I
— Narendra Modi (@narendramodi) May 28, 2025


