ਪ੍ਰਧਾਨ ਮੰਤਰੀ ਨੇ ਭੋਪਾਲ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਲੋਕਮਾਤਾ ਦੇਵੀ ਅਹਿਲਿਆਬਾਈ ਹੋਲਕਰ ਦਾ ਨਾਮ ਸਾਨੂੰ ਸ਼ਰਧਾ ਨਾਲ ਭਰ ਦਿੰਦਾ ਹੈ, ਉਨ੍ਹਾਂ ਦੇ ਮਹਾਨ ਵਿਅਕਤਿਤਵ ਬਾਰੇ ਬੋਲਣ ਦੇ ਲਈ ਸ਼ਬਦ ਘੱਟ ਪੈ ਜਾਂਦੇ ਹਨ: ਪ੍ਰਧਾਨ ਮੰਤਰੀ
ਦੇਵੀ ਅਹਿਲਿਆਬਾਈ ਭਾਰਤ ਦੀ ਵਿਰਾਸਤ ਦੀ ਇੱਕ ਮਹਾਨ ਸੰਰੱਖਿਅਕ ਸਨ: ਪ੍ਰਧਾਨ ਮੰਤਰੀ
ਮਾਤਾ ਅਹਿਲਿਆਬਾਈ ਰਾਸ਼ਟਰ ਨਿਰਮਾਣ ਵਿੱਚ ਸਾਡੀ ਨਾਰੀ ਸ਼ਕਤੀ ਦੇ ਅਮੁੱਲ ਯੋਗਦਾਨ ਦਾ ਪ੍ਰਤੀਕ ਹਨ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਮਹਿਲਾ-ਅਗਵਾਈ ਵਾਲੇ ਵਿਕਾਸ ਦੀ ਪਰਿਕਲਪਨਾ ਨੂੰ ਵਿਕਾਸ ਦੀ ਧੁਰੀ ਬਣਾ ਰਹੀ ਹੈ: ਪ੍ਰਧਾਨ ਮੰਤਰੀ
ਨਮੋ ਡ੍ਰੋਨ ਦੀਦੀ ਅਭਿਯਾਨ ਗ੍ਰਾਮੀਣ ਮਹਿਲਾਵਾਂ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ, ਉਨ੍ਹਾਂ ਦੀ ਆਮਦਨ ਵਧਾ ਰਿਹਾ ਹੈ: ਪ੍ਰਧਾਨ ਮੰਤਰੀ
ਅੱਜ ਸਾਡੇ ਸਾਰੇ ਪ੍ਰਮੁੱਖ ਪੁਲਾੜ ਮਿਸ਼ਨਾਂ ਵਿੱਚ ਬੜੀ ਸੰਖਿਆ ਵਿੱਚ ਮਹਿਲਾ ਵਿਗਿਆਨੀ ਕੰਮ ਕਰ ਰਹੀਆਂ ਹਨ: ਪ੍ਰਧਾਨ ਮੰਤਰੀ
ਅਪ੍ਰੇਸ਼ਨ ਸਿੰਦੂਰ ਭੀ ਸਾਡੀ ਨਾਰੀ ਸ਼ਕਤੀ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਹੈ: ਪ੍ਰਧਾਨ ਮੰਤਰੀ

ਲੋਕਮਾਤਾ ਦੇਵੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਲੋਕਮਾਤਾ ਦੇਵੀ ਅਹਿਲਿਆਬਾਈ ਮਹਿਲਾ ਸਸ਼ਕਤੀਕਰਣ ਮਹਾਸੰਮੇਲਨ (Lokmata Devi Ahilyabai Mahila Sashaktikaran Mahasammelan) ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਭੋਪਾਲ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਭੀ ਰੱਖਿਆ। ਸਮਾਗਮ ਵਿੱਚ ਬੋਲਦੇ ਹੋਏ, ਉਨ੍ਹਾਂ ਨੇ 'ਮਾਂ ਭਾਰਤੀ' (‘Maa Bharati’) ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਭਾਰਤ ਦੀ ਨਾਰੀ ਸ਼ਕਤੀ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਇਸ ਸਮਾਗਮ ਨੂੰ ਅਸ਼ੀਰਵਾਦ ਦੇਣ ਲਈ ਬੜੀ ਸੰਖਿਆ ਵਿੱਚ ਆਈਆਂ ਭੈਣਾਂ ਅਤੇ ਬੇਟੀਆਂ ਦਾ ਆਭਾਰ ਵਿਅਕਤ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਉਪਸਥਿਤੀ ਨਾਲ ਸਨਮਾਨਿਤ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਲੋਕਮਾਤਾ ਦੇਵੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ (ਜਨਮ ਵਰ੍ਹੇਗੰਢ) ਹੈ। ਇਹ 140 ਕਰੋੜ ਭਾਰਤੀਆਂ ਦੇ ਲਈ ਪ੍ਰੇਰਣਾ ਦਾ ਅਵਸਰ ਹੈ ਅਤੇ ਰਾਸ਼ਟਰ ਨਿਰਮਾਣ ਦੇ ਮਹਾਨ ਪ੍ਰਯਾਸਾਂ ਵਿੱਚ ਯੋਗਦਾਨ ਦੇਣ ਦਾ ਪਲ ਹੈ। ਦੇਵੀ ਅਹਿਲਿਆਬਾਈ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਦੁਹਰਾਇਆ ਕਿ ਸੱਚੇ ਸ਼ਾਸਨ ਦਾ ਮਤਲਬ ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਉਨ੍ਹਾਂ ਦੇ  ਦੂਰਦਰਸ਼ਤਾ  ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਅੱਗੇ ਵਧਾਉਂਦਾ ਹੈ। ਪ੍ਰਧਾਨ ਮੰਤਰੀ ਨੇ ਇੰਦੌਰ ਮੈਟਰੋ ਦੇ ਲਾਂਚ ਦੇ ਨਾਲ-ਨਾਲ ਦਤੀਆ ਅਤੇ ਸਤਨਾ (Datia and Satna) ਦੇ ਲਈ ਹਵਾਈ ਸੰਪਰਕ ਸੁਵਿਧਾ ਦੇ ਵਿਸਤਾਰ ਦਾ ਭੀ ਉਲੇਖ  ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਮੱਧ ਪ੍ਰਦੇਸ਼ ਵਿੱਚ ਇਨਫ੍ਰਾਸਟ੍ਰਕਚਰ ਵਿੱਚ ਵਾਧਾ ਹੋਵੇਗਾ, ਵਿਕਾਸ ਵਿੱਚ ਤੇਜ਼ੀ ਆਵੇਗੀ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਉਤਪੰਨ ਹੋਣਗੇ। ਉਨ੍ਹਾਂ ਨੇ ਉਪਸਥਿਤ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 

ਲੋਕਮਾਤਾ ਦੇਵੀ ਅਹਿਲਿਆਬਾਈ ਹੋਲਕਰ ਦਾ ਨਾਮ ਸੁਣ ਕੇ ਗਹਿਰੀ ਸ਼ਰਧਾ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਅਸਾਧਾਰਣ  ਵਿਅਕਤਿਤਵ  ਦਾ ਵਰਣਨ ਕਰਨ ਲਈ ਸ਼ਬਦ ਘੱਟ ਪੈ ਜਾਣਗੇ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੇਵੀ ਅਹਿਲਿਆਬਾਈ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹਨ, ਜੋ ਦਰਸਾਉਂਦੇ ਹਨ ਕਿ ਚਾਹੇ ਕਿਤਨੀਆਂ ਭੀ ਪ੍ਰਤੀਕੂਲ ਪਰਿਸਥਿਤੀਆਂ ਕਿਉਂ ਨਾ ਹੋਣ, ਪਰਿਵਰਤਨਕਾਰੀ ਪਰਿਣਾਮ ਪ੍ਰਾਪਤ ਕੀਤੇ ਜਾ ਸਕਦੇ ਹਨ। ਇਤਿਹਾਸ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਢਾਈ ਸੌ ਤੋਂ ਤਿੰਨ ਸੌ ਸਾਲ ਪਹਿਲੇ, ਜਦੋਂ ਦੇਸ਼ ਉਤਪੀੜਨ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ, ਐਸੇ ਅਸਾਧਾਰਣ ਕਾਰਜ ਕਰਨਾ - ਇਤਨੇ ਬੜੇ ਕਿ ਪੀੜ੍ਹੀਆਂ ਅੱਜ ਭੀ ਉਨ੍ਹਾਂ ਨੂੰ ਯਾਦ ਕਰਦੀਆਂ ਹਨ - ਕੋਈ ਅਸਾਨ ਕੰਮ ਨਹੀਂ ਸੀ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ  ਕਿ ਲੋਕਮਾਤਾ ਅਹਿਲਿਆਬਾਈ ਹੋਲਕਰ ਨੇ ਕਦੇ ਭੀ ਈਸ਼ਵਰ ਦੀ ਸੇਵਾ ਅਤੇ ਲੋਕਾਂ ਦੀ ਸੇਵਾ ਦੇ ਦਰਮਿਆਨ ਅੰਤਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਨਾਲ ਸ਼ਿਵਲਿੰਗ ਰੱਖਦੇ ਸਨ। ਇਹ ਉਨ੍ਹਾਂ ਦੀ ਗਹਿਰੀ ਭਗਤੀ ਨੂੰ ਦਰਸਾਉਂਦਾ ਹੈ। ਉਸ ਸਮੇਂ ਦੀਆਂ ਚੁਣੌਤੀਆਂ 'ਤੇ ਵਿਚਾਰ ਕਰਦੇ ਹੋਏ ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਐਸੇ ਯੁਗ   ਵਿੱਚ ਰਾਜ ਦੀ ਅਗਵਾਈ ਕਰਨਾ ਕੰਡਿਆਂ ਦਾ ਤਾਜ ਪਹਿਨਣ ਦੇ ਸਮਾਨ ਸੀ। ਫਿਰ ਭੀ, ਲੋਕਮਾਤਾ ਅਹਿਲਿਆਬਾਈ ਨੇ ਆਪਣੇ ਰਾਜ ਦੀ ਸਮ੍ਰਿੱਧੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ, ਖ਼ੁਦ ਨੂੰ ਸਭ ਤੋਂ ਗ਼ਰੀਬ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਸਮਰਪਿਤ ਕਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, "ਲੋਕਮਾਤਾ ਅਹਿਲਿਆਬਾਈ ਭਾਰਤ ਦੀ ਵਿਰਾਸਤ ਦੀ ਇੱਕ ਮਹਾਨ ਸੰਰੱਖਿਅਕ ਸਨ ", ਉਨ੍ਹਾਂ ਨੇ ਉਲੇਖ ਕੀਤਾ ਕੀ ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਦੀ ਸੰਸਕ੍ਰਿਤੀ, ਮੰਦਿਰਾਂ ਅਤੇ ਤੀਰਥ ਸਥਲਾਂ 'ਤੇ ਹਮਲਾ ਹੋ ਰਿਹਾ ਸੀ, ਉਨ੍ਹਾਂ ਨੇ ਉਨ੍ਹਾਂ ਦੀ ਰੱਖਿਆ ਕਰਨ ਦੀ ਜ਼ਿੰਮੇਦਾਰੀ ਲਈ। ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਸਹਿਤ ਦੇਸ਼ ਭਰ ਦੇ ਕਈ ਮੰਦਿਰਾਂ ਦੀ ਮੁੜ-ਬਹਾਲੀ ਵਿੱਚ ਉਨ੍ਹਾਂ ਦੇ ਯੋਗਦਾਨ ਦਾ  ਉਲੇਖ ਕੀਤਾ। ਉਨ੍ਹਾਂ ਨੇ ਉਸੇ ਸ਼ਹਿਰ ਵਾਰਾਣਸੀ ਵਿੱਚ ਸੇਵਾ ਕਰਨ ਦੇ ਅਵਸਰ ਮਿਲਣ 'ਤੇ ਆਪਣਾ ਸੁਭਾਗ ਵਿਅਕਤ ਕੀਤਾ, ਜਿੱਥੇ ਲੋਕਮਾਤਾ ਅਹਿਲਿਆਬਾਈ ਨੇ ਅਨੇਕ ਵਿਕਾਸ ਕਾਰਜ ਕੀਤੇ ਸਨ।

 

ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਮਾਤਾ ਅਹਿਲਿਆਬਾਈ ਨੇ ਇੱਕ ਮਿਸਾਲੀ ਸ਼ਾਸਨ ਮਾਡਲ ਲਾਗੂ ਕੀਤਾ ਜਿਸ ਵਿੱਚ ਗ਼ਰੀਬਾਂ ਅਤੇ ਹਾਸ਼ੀਏ 'ਤੇ ਪਏ ਲੋਕਾਂ ਦੇ ਕਲਿਆਣ ਨੂੰ ਪ੍ਰਾਥਮਿਕਤਾ ਦਿੱਤੀ ਗਈ। ਉਨ੍ਹਾਂ ਨੇ ਰੋਜ਼ਗਾਰ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਦੇ ਲਈ ਕਈ ਪਹਿਲਾਂ ਕੀਤੀਆਂ। ਉਨ੍ਹਾਂ ਨੇ ਖੇਤੀਬਾੜੀ, ਵਣ ਉਪਜ 'ਤੇ ਅਧਾਰਿਤ ਕੁਟੀਰ(ਘਰੇਲੂ) ਉਦਯੋਗਾਂ (cottage industries) ਅਤੇ ਹਸਤਸ਼ਿਲਪ ਨੂੰ ਹੁਲਾਰਾ ਦਿੱਤਾ। ਖੇਤੀਬਾੜੀ ਉਤਪਾਦਨ ਵਧਾਉਣ ਦੇ ਲਈ, ਉਨ੍ਹਾਂ ਨੇ ਛੋਟੀਆਂ ਨਹਿਰਾਂ ਬਣਵਾਈਆਂ ਅਤੇ ਲਗਭਗ 250-300 ਸਾਲ ਪਹਿਲੇ ਕਈ ਤਲਾਬਾਂ ਦਾ ਨਿਰਮਾਣ ਕਰਵਾ ਕੇ ਜਲ ਸੰਭਾਲ਼ ਦੇ ਪ੍ਰਯਾਸ ਕੀਤੇ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫਸਲ ਵਿਵਿਧਤਾ ਨੂੰ ਹੁਲਾਰਾ ਦੇਣ ਦੇ  ਲਈ ਕਪਾਹ ਅਤੇ ਮਸਾਲਿਆਂ ਦੀ ਖੇਤੀ ਨੂੰ ਪ੍ਰੋਤਸਾਹਿਤ ਕੀਤਾ। ਸ਼੍ਰੀ ਮੋਦੀ ਨੇ ਆਦਿਵਾਸੀ ਭਾਈਚਾਰਿਆਂ ਅਤੇ ਖਾਨਾਬਦੋਸ਼ ਸਮੂਹਾਂ ਦੇ ਲਈ ਉਨ੍ਹਾਂ ਦੀ ਦੂਰਦਰਸ਼ਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਸਮੂਹਾਂ ਦੀ ਆਜੀਵਿਕਾ ਵਧਾਉਣ ਦੇ ਲਈ ਅਣਵਰਤੀ ਭੂਮੀ 'ਤੇ ਖੇਤੀਬਾੜੀ ਵਿੱਚ ਸਹਿਯੋਗ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਆਦਿਵਾਸੀ ਮਹਿਲਾ ਰਾਸ਼ਟਰਪਤੀ- ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਨਿਰਦੇਸ਼ਨ ਵਿੱਚ ਕੰਮ ਕਰਨਾ ਉਨ੍ਹਾਂ ਦਾ ਸੁਭਾਗ ਹੈ। ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਮਾਹੇਸ਼ਵਰੀ ਸਾੜੀਆਂ ਦੇ ਲਈ ਨਵੇਂ ਉਦਯੋਗ ਸਥਾਪਿਤ ਕਰਕੇ ਟੈਕਸਟਾਇਲ ਸੈਕਟਰ ਵਿੱਚ ਦੇਵੀ ਅਹਿਲਿਆਬਾਈ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਨਾਲ ਦੇਸ਼ ਦੇ ਬੁਣਕਰਾਂ ਨੂੰ ਬਹੁਤ ਲਾਭ ਹੋਇਆ। ਉਨ੍ਹਾਂ ਨੇ ਦੱਸਿਆ ਕਿ ਲਗਭਗ 250-300 ਵਰ੍ਹੇ ਪਹਿਲੇ ਦੇਵੀ ਅਹਿਲਿਆਬਾਈ ਨੇ ਗੁਜਰਾਤ ਦੇ ਜੂਨਾਗੜ੍ਹ ਤੋਂ ਕੁਝ ਸਾੜੀ ਬੁਣਨ ਵਾਲੇ ਪਰਿਵਾਰਾਂ ਨੂੰ ਬੁਲਾ ਕੇ ਇਹ ਕੰਮ ਸ਼ੁਰੂ ਕੀਤਾ ਸੀ।

 

ਸ਼੍ਰੀ ਮੋਦੀ ਨੇ ਕਿਹਾ, “ਦੇਵੀ ਅਹਿਲਿਆਬਾਈ ਹੋਲਕਰ ਨੂੰ ਹਮੇਸ਼ਾ ਲੜਕੀਆਂ ਦੀ ਸ਼ਾਦੀ ਦੀ ਘੱਟੋ-ਘੱਟ ਉਮਰ ਵਧਾਉਣ, ਮਹਿਲਾਵਾਂ ਲਈ ਜਾਇਦਾਦ (ਸੰਪਤੀ) ਦੇ ਅਧਿਕਾਰ ਨੂੰ ਸੁਰੱਖਿਅਤ ਕਰਨ ਅਤੇ ਵਿਧਵਾਵਾਂ ਦੇ ਪੁਨਰਵਿਵਾਹ ਦਾ ਸਮਰਥਨ ਕਰਨ ਜਿਹੇ ਉਨ੍ਹਾਂ ਦੇ ਮਹੱਤਵਪੂਰਨ ਸਮਾਜਿਕ ਸੁਧਾਰਾਂ ਦੇ ਲਈ ਯਾਦ ਕੀਤਾ ਜਾਵੇਗਾ। ਇਹ ਅਜਿਹੇ ਮੁੱਦੇ ਹਨ ਜਿਨ੍ਹਾਂ 'ਤੇ ਉਨ੍ਹਾਂ ਦੇ ਸਮੇਂ ਵਿੱਚ ਚਰਚਾ ਕਰਨਾ ਭੀ ਮੁਸ਼ਕਿਲ ਸੀ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜਿਕ ਚੁਣੌਤੀਆਂ ਦੇ ਬਾਵਜੂਦ, ਦੇਵੀ ਅਹਿਲਿਆਬਾਈ ਨੇ ਇਨ੍ਹਾਂ ਪ੍ਰਗਤੀਸ਼ੀਲ ਸੁਧਾਰਾਂ ਦਾ ਪੁਰਜ਼ੋਰ ਸਮਰਥਨ ਕੀਤਾ। ਉਨ੍ਹਾਂ ਨੇ ਮਾਲਵਾ ਸੈਨਾ ਵਿੱਚ ਇੱਕ ਵਿਸ਼ੇਸ਼ ਮਹਿਲਾ ਯੂਨਿਟ ਭੀ ਬਣਾਈ ਅਤੇ ਪਿੰਡਾਂ ਵਿੱਚ ਮਹਿਲਾ ਸੁਰੱਖਿਆ ਸਮੂਹ ਸਥਾਪਿਤ ਕੀਤੇ ਜਿਸ ਨਾਲ ਸੁਰੱਖਿਆ ਅਤੇ ਸਸ਼ਕਤੀਕਰਣ ਸੁਨਿਸ਼ਚਿਤ ਹੋਇਆ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਤੇ ਸਾਰਿਆਂ 'ਤੇ ਉਨ੍ਹਾਂ ਦੇ ਅਸ਼ੀਰਵਾਦ ਦੀ ਕਾਮਨਾ ਕਰਦੇ ਹੋਏ ਕਿਹਾ, "ਮਾਤਾ ਅਹਿਲਿਆਬਾਈ ਰਾਸ਼ਟਰ ਨਿਰਮਾਣ ਵਿੱਚ ਮਹਿਲਾਵਾਂ ਦੇ ਅਮੁੱਲ ਯੋਗਦਾਨ ਦਾ ਪ੍ਰਤੀਕ ਹਨ।"

ਦੇਵੀ ਅਹਿਲਿਆਬਾਈ ਹੋਲਕਰ ਦੇ ਇੱਕ ਪ੍ਰੇਰਕ ਕਥਨ ਨੂੰ ਯਾਦ ਕਰਦੇ ਹੋਏ, ਜਿਸ ਵਿੱਚ ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਸੀ ਕਿ ਜੋ ਕੁਝ ਭੀ ਪ੍ਰਾਪਤ ਹੋਇਆ ਹੈ ਉਹ ਲੋਕਾਂ ਦਾ ਰਿਣ ਹੈ, ਜਿਸ ਨੂੰ ਚੁਕਾਉਣਾ ਹੋਵੇਗਾ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ  ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਦੇ ਅਨੁਰੂਪ ਕੰਮ ਕਰ ਰਹੀ ਹੈ ਅਤੇ 'ਨਾਗਰਿਕ ਦੇਵੋ ਭਵ' (‘Nagarik Devo Bhava’) ਦੇ ਸਿਧਾਂਤ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਰਾਸ਼ਟਰ ਦੀ ਪ੍ਰਗਤੀ ਦੇ ਮੂਲ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੀ ਹਰ ਬੜੀ ਪਹਿਲ ਮਾਤਾਵਾਂ, ਭੈਣਾਂ ਅਤੇ ਬੇਟੀਆਂ ਨੂੰ ਸਸ਼ਕਤ ਬਣਾਉਣ 'ਤੇ ਕੇਂਦ੍ਰਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਚਿਤਾਂ ਦੇ ਲਈ ਚਾਰ ਕਰੋੜ ਘਰ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਦੇ ਨਾਮ 'ਤੇ ਰਜਿਸਟਰਡ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਦਾ ਨਾਮ ਜਾਇਦਾਦ (ਸੰਪਤੀ) ਦੀ ਮਾਲਕੀ ਨਾਲ ਜੁੜਿਆ ਹੈ। ਇਹ ਇੱਕ ਇਤਿਹਾਸਿਕ ਬਦਲਾਅ ਨੂੰ ਦਰਸਾਉਂਦਾ ਹੈ ਜਿੱਥੇ ਦੇਸ਼ ਭਰ ਵਿੱਚ ਕਰੋੜਾਂ ਮਹਿਲਾਵਾਂ ਪਹਿਲੀ ਵਾਰ ਘਰ ਦੀਆਂ ਮਾਲਕਣਾਂ ਬਣੀਆਂ ਹਨ।

 

ਇਸ ਬਾਤ 'ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਹਰ ਘਰ ਵਿੱਚ ਨਲ ਕਨੈਕਸ਼ਨਾਂ ਦੇ ਜ਼ਰੀਏ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰ ਰਹੀ ਹੈ ਜਿਸ ਨਾਲ ਮਹਿਲਾਵਾਂ ਨੂੰ ਹੋਣ ਵਾਲੀਆਂ ਕਠਿਨਾਈਆਂ ਨੂੰ ਘੱਟ ਕੀਤਾ ਜਾ ਰਿਹਾ ਹੈ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ  ਕਿ ਪਹਿਲੇ ਕਰੋੜਾਂ ਮਹਿਲਾਵਾਂ ਬਿਜਲੀ, ਐੱਲਪੀਜੀ ਗੈਸ ਅਤੇ ਪਖਾਨਿਆਂ (electricity, LPG gas, and toilets) ਜਿਹੀਆਂ ਜ਼ਰੂਰੀ ਸੁਵਿਧਾਵਾਂ ਤੋਂ ਵੰਚਿਤ ਸਨ। ਸਰਕਾਰ ਨੇ ਇਹ ਮਹੱਤਵਪੂਰਨ ਸੁਵਿਧਾਵਾਂ ਹੁਣ ਪ੍ਰਦਾਨ ਕੀਤੀਆਂ ਹਨ ਜਿਸ ਨਾਲ ਗ੍ਰਾਮੀਣ ਅਤੇ ਆਰਥਿਕ ਤੌਰ 'ਤੇ ਵੰਚਿਤ ਪਰਿਵਾਰਾਂ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਜੀਵਨ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ  ਕਿ ਪਹਿਲੇ ਕਈ ਮਹਿਲਾਵਾਂ ਨੂੰ ਆਪਣੀਆਂ ਸਿਹਤ ਸਮੱਸਿਆਵਾਂ ਨੂੰ ਛਿਪਾਉਣ ਦੇ ਲਈ ਮਜਬੂਰ ਹੋਣਾ ਪੈਂਦਾ ਸੀ, ਅਕਸਰ ਵਿੱਤੀ ਪਰੇਸ਼ਾਨੀ ਦੇ ਕਾਰਨ ਗਰਭ ਅਵਸਥਾ ਦੇ ਦੌਰਾਨ ਹਸਪਤਾਲ ਜਾਣ ਤੋਂ ਬਚਦੀਆਂ ਸਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਨੇ ਇਸ ਸਮੱਸਿਆ ਨੂੰ ਸਮਾਪਤ ਕਰ ਦਿੱਤਾ ਹੈ। ਆਯੁਸ਼ਮਾਨ ਭਾਰਤ ਯੋਜਨਾ ਨਾਲ ਮਹਿਲਾਵਾਂ ਨੂੰ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਿੱਖਿਆ ਅਤੇ ਸਿਹਤ ਸੰਭਾਲ਼ ਦੇ ਨਾਲ-ਨਾਲ ਵਿੱਤੀ ਸੁਤੰਤਰਤਾ ਭੀ ਮਹਿਲਾ ਸਸ਼ਕਤੀਕਰਣ ਦੇ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਇੱਕ ਮਹਿਲਾ ਦੇ ਪਾਸ ਆਪਣੀ ਆਮਦਨ ਹੁੰਦੀ ਹੈ ਤਾਂ ਉਸ ਦਾ ਆਤਮ-ਸਨਮਾਨ ਵਧਦਾ ਹੈ ਅਤੇ ਘਰ ਦੇ ਨਿਰਣੇ ਲੈਣ ਵਿੱਚ ਉਸ ਦੀ ਭਾਗੀਦਾਰੀ ਵਧਦੀ ਹੈ। ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਸਸ਼ਕਤ ਬਣਾਉਣ ਦੇ ਲਈ ਪਿਛਲੇ 11 ਵਰ੍ਹਿਆਂ ਵਿੱਚ ਸਰਕਾਰ ਦੇ ਨਿਰੰਤਰ ਪ੍ਰਯਾਸਾਂ ਦਾ ਉਲੇਖ ਕੀਤਾ। ਉਨ੍ਹਾਂ ਨੇ ਦੱਸਿਆ ਕਿ 2014 ਤੋਂ ਪਹਿਲੇ 30 ਕਰੋੜ ਤੋਂ ਅਧਿਕ ਮਹਿਲਾਵਾਂ ਦੇ ਪਾਸ ਬੈਂਕ ਖਾਤਾ ਨਹੀਂ ਸੀ। ਸਰਕਾਰ ਨੇ ਉਨ੍ਹਾਂ ਦੇ ਲਈ ਜਨ ਧਨ ਖਾਤੇ (Jan Dhan accounts) ਖੋਲ੍ਹਣ ਦੀ ਸੁਵਿਧਾ ਪ੍ਰਦਾਨ ਕੀਤੀ ਜਿਨ੍ਹਾਂ ਵਿੱਚ ਹੁਣ ਵਿਭਿੰਨ ਯੋਜਨਾਵਾਂ ਤੋ ਫੰਡ ਸਿੱਧੇ ਟ੍ਰਾਂਸਫਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਮਹਿਲਾਵਾਂ ਮੁਦਰਾ ਯੋਜਨਾ(Mudra Yojana) ਦੁਆਰਾ ਸਮਰਥਿਤ ਕੰਮ ਅਤੇ ਸਵੈ-ਰੋਜ਼ਗਾਰ ਵਿੱਚ ਤੇਜ਼ੀ ਨਾਲ ਸ਼ਾਮਲ ਹੋ ਰਹੀਆਂ ਹਨ। ਇਹ ਯੋਜਨਾ ਬਿਨਾ ਕਿਸੇ ਜ਼ਮਾਨਤ ਦੇ ਰਿਣ (collateral-free loans) ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਵਿੱਤੀ ਸਮਾਵੇਸ਼ਨ 'ਤੇ ਇਸ ਪਹਿਲ ਦੇ ਪ੍ਰਭਾਵ ਬਾਰੇ ਦੱਸਦੇ ਹੋਏ ਕਿਹਾ, "ਮੁਦਰਾ ਦੇ 75 ਪ੍ਰਤੀਸ਼ਤ ਤੋਂ ਅਧਿਕ ਲਾਭਾਰਥੀ ਮਹਿਲਾਵਾਂ ਹਨ।"

 

ਇਸ ਬਾਤ 'ਤੇ ਜ਼ੋਰ ਦਿੰਦੇ ਹੋਏ ਕਿ ਦੇਸ਼ ਭਰ ਵਿੱਚ 10 ਕਰੋੜ ਮਹਿਲਾਵਾਂ ਹੁਣ ਸਵੈ-ਸਹਾਇਤਾ ਸਮੂਹਾਂ (self-help groups) ਦਾ ਹਿੱਸਾ ਹਨ। ਇਹ ਸਮੂਹ ਸਰਕਾਰ ਤੋਂ ਜ਼ਰੂਰੀ ਵਿੱਤੀ ਸਹਾਇਤਾ ਨਾਲ ਆਮਦਨ ਦੇ ਨਵੇਂ ਸਰੋਤ ਬਣਾ ਰਹੇ ਹਨ, ਸ਼੍ਰੀ ਮੋਦੀ ਨੇ 3 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ (Lakhpati Didis) ਦੇ ਰੂਪ ਵਿੱਚ ਸਸ਼ਕਤ ਬਣਾਉਣ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਅਤੇ ਸੰਤੋਸ਼ ਵਿਅਕਤ ਕੀਤਾ ਕਿ 1.5 ਕਰੋੜ ਤੋਂ ਅਧਿਕ ਮਹਿਲਾਵਾਂ ਪਹਿਲੇ ਹੀ ਇਹ ਉਪਲਬਧੀ ਹਾਸਲ ਕਰ ਚੁੱਕੀਆਂ ਹਨ। ਉਨ੍ਹਾਂ ਨੇ ਬੈਂਕ ਸਖੀਆਂ (Bank Sakhis) ਦੀ ਭੂਮਿਕਾ ਦਾ ਉਲੇਖ ਕੀਤਾ ਜੋ ਪਿੰਡਾਂ ਦੇ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜ ਰਹੀਆਂ ਹਨ, ਅਤੇ ਬੀਮਾ ਸਖੀਆਂ (Bima Sakhis) ਦੀ ਸਥਾਪਨਾ ਦੇ ਲਈ ਸਰਕਾਰ ਦੀ ਪਹਿਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਹਿਲਾਵਾਂ ਅਤੇ ਬੇਟੀਆਂ ਹੁਣ ਦੇਸ਼ ਭਰ ਵਿੱਚ ਬੀਮਾ ਕਵਰੇਜ ਦਾ ਵਿਸਤਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ  ਕਿ ਇੱਕ ਸਮਾਂ ਸੀ ਜਦੋਂ ਮਹਿਲਾਵਾਂ ਨੂੰ ਉੱਭਰਦੀਆਂ ਹੋਈਆਂ ਟੈਕਨੋਲੋਜੀਆਂ ਤੋਂ ਦੂਰ ਰੱਖਿਆ ਜਾਂਦਾ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੇਸ਼ ਉਸ ਯੁਗ   ਤੋਂ ਅੱਗੇ ਨਿਕਲ ਚੁੱਕਿਆ ਹੈ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਮਹਿਲਾਵਾਂ ਤਕਨੀਕੀ ਪ੍ਰਗਤੀ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਮਹਿਲਾਵਾਂ ਅਤੇ ਬੇਟੀਆਂ ਨੂੰ ਆਧੁਨਿਕ ਟੈਕਨੋਲੋਜੀ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ਦੇ ਸਮਰੱਥ ਬਣਾਉਣ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਖੇਤੀਬਾੜੀ ਵਿੱਚ ਡ੍ਰੋਨ ਕ੍ਰਾਂਤੀ ਦੀ ਤਰਫ਼ ਇਸ਼ਾਰਾ ਕਰਦੇ ਹੋਏ, ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਗ੍ਰਾਮੀਣ ਮਹਿਲਾਵਾਂ ਇਸ ਪਰਿਵਰਤਨ ਦੀ ਅਗਵਾਈ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਨਮੋ ਡ੍ਰੋਨ ਦੀਦੀ ਪਹਿਲ (Namo Drone Didi initiative) ਗ੍ਰਾਮੀਣ ਮਹਿਲਾਵਾਂ ਦੇ ਆਤਮਵਿਸ਼ਵਾਸ ਨੂੰ ਵਧਾ ਰਹੀ ਹੈ ਅਤੇ ਉਨ੍ਹਾਂ ਦੀ ਆਮਦਨ ਦੇ ਅਵਸਰਾਂ ਨੂੰ ਵਧਾ ਰਹੀ ਹੈ ਅਤੇ ਉਨ੍ਹਾਂ ਦੇ ਲਈ ਇੱਕ ਵਿਸ਼ਿਸ਼ਟ ਪਹਿਚਾਣ ਬਣਾ ਰਹੀ ਹੈ।"

 

ਇਸ ਬਾਤ 'ਤੇ ਜ਼ੋਰ ਦਿੰਦੇ ਹੋਏ ਕਿ ਦੇਸ਼ ਭਰ ਵਿੱਚ ਬੜੀ ਸੰਖਿਆ ਵਿੱਚ ਬੇਟੀਆਂ ਵਿਗਿਆਨੀ, ਡਾਕਟਰ, ਇੰਜੀਨੀਅਰ ਅਤੇ ਪਾਇਲਟ ਦੇ ਰੂਪ ਵਿੱਚ ਆਪਣਾ ਕਰੀਅਰ ਬਣਾ ਰਹੀਆਂ ਹਨ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਿਗਿਆਨ ਅਤੇ ਗਣਿਤ ਦੀ ਸਿੱਖਿਆ ਵਿੱਚ ਲੜਕੀਆਂ ਦਾ ਨਾਮਾਂਕਣ ਲਗਾਤਾਰ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, "ਅੱਜ, ਸਾਡੇ ਸਾਰੇ ਪ੍ਰਮੁੱਖ ਪੁਲਾੜ ਮਿਸ਼ਨਾਂ ਵਿੱਚ ਬੜੀ ਸੰਖਿਆ ਵਿੱਚ ਮਹਿਲਾ ਵਿਗਿਆਨੀ ਕੰਮ ਕਰ ਰਹੀਆਂ ਹਨ", ਉਨ੍ਹਾਂ ਨੇ ਉਲੇਖ ਕੀਤਾ ਕਿ ਚੰਦਰਯਾਨ-3 ਅਭਿਯਾਨ (Chandrayaan-3 mission) ਵਿੱਚ 100 ਤੋਂ ਅਧਿਕ ਮਹਿਲਾ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ ਯੋਗਦਾਨ ਦਿੱਤਾ। ਉਨ੍ਹਾਂ ਨੇ ਸਟਾਰਟਅਪ ਖੇਤਰ ਵਿੱਚ ਮਹਿਲਾਵਾਂ ਦੇ ਜ਼ਿਕਰਯੋਗ ਯੋਗਦਾਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਲਗਭਗ 45 ਪ੍ਰਤੀਸ਼ਤ ਸਟਾਰਟਅਪਸ ਵਿੱਚ ਘੱਟੋ-ਘੱਟ ਇੱਕ ਮਹਿਲਾ ਡਾਇਰੈਕਟਰ ਹੈ ਅਤੇ ਇਹ ਸੰਖਿਆ ਲਗਾਤਾਰ ਵਧ ਰਹੀ ਹੈ।

 

ਨੀਤੀ ਨਿਰਮਾਣ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਪਿਛਲੇ ਦਹਾਕੇ ਵਿੱਚ ਉਠਾਏ ਗਏ ਪ੍ਰਗਤੀਸ਼ੀਲ ਕਦਮਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਭਾਰਤ ਨੂੰ ਇੱਕ ਪੂਰਨਕਾਲੀ ਮਹਿਲਾ ਰੱਖਿਆ ਮੰਤਰੀ ਅਤੇ ਇੱਕ ਮਹਿਲਾ ਵਿੱਤ ਮੰਤਰੀ ਮਿਲੇ ਹਨ। ਉਨ੍ਹਾਂ ਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਪੰਚਾਇਤਾਂ ਤੋਂ ਲੈ ਕੇ ਸੰਸਦ ਤੱਕ ਮਹਿਲਾਵਾਂ ਦੀ ਪ੍ਰਤੀਨਿਧਤਾ ਲਗਾਤਾਰ ਵਧੀ ਹੈ। ਵਰਤਮਾਨ ਵਿੱਚ 75 ਮਹਿਲਾਵਾਂ ਸੰਸਦ ਮੈਂਬਰ ਦੇ ਰੂਪ ਵਿੱਚ ਕੰਮ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਭਾਗੀਦਾਰੀ ਨੂੰ ਹੋਰ ਵਧਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ, ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਇਸ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਹਾਲਾਂਕਿ ਇਸ ਕਾਨੂੰਨ ਵਿੱਚ ਵਰ੍ਹਿਆਂ ਤੋਂ ਵਿਲੰਬ ਹੋਇਆ ਲੇਕਿਨ ਸਰਕਾਰ ਨੇ ਇਸ ਨੂੰ ਸਫ਼ਲਤਾਪੂਰਵਕ ਪਾਸ ਕੀਤਾ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੇ ਰਾਖਵੇਂਕਰਨ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਫਿਰ ਤੋਂ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਹਰ ਪੱਧਰ ‘ਤੇ ਅਤੇ ਹਰ ਖੇਤਰ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾ ਰਹੀ ਹੈ।

 

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਭਾਰਤ ਪ੍ਰਾਚੀਨ ਸੰਸਕ੍ਰਿਤੀ ਅਤੇ ਪਰੰਪਰਾਵਾਂ ਵਾਲਾ ਦੇਸ਼ ਹੈ ਜਿੱਥੇ ਸਿੰਦੂਰ ਨਾਰੀ ਸ਼ਕਤੀ (feminine strength) ਦਾ ਪ੍ਰਤੀਕ ਹੈ।" ਉਨ੍ਹਾਂ ਨੇ ਦੱਸਿਆ ਕਿ ਭਗਵਾਨ ਰਾਮ ਦੀ ਭਗਤੀ ਵਿੱਚ ਲੀਨ ਹਨੂਮਾਨ ਨੇ ਭੀ ਸਿੰਦੂਰ ਨਾਲ ਸ਼ਿਗਾਰ ਕੀਤਾ ਸੀ ਅਤੇ ਸ਼ਕਤੀ ਪੂਜਾ ਅਨੁਸ਼ਠਾਨਾਂ (shakti puja rituals) ਵਿੱਚ ਇਸ ਨੂੰ ਚੜ੍ਹਾਇਆ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਸਿੰਦੂਰ ਹੁਣ ਭਾਰਤ ਦੀ ਬੀਰਤਾ ਦਾ ਪ੍ਰਤੀਕ ਬਣ ਗਿਆ ਹੈ।"

 

ਪਹਿਲਗਾਮ ਵਿੱਚ ਹੋਏ ਹਮਲੇ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਆਤੰਕਵਾਦੀਆਂ ਨੇ ਨਾ ਸਿਰਫ਼ ਭਾਰਤੀਆਂ ਦਾ ਖੂਨ ਵਹਾਇਆ ਬਲਕਿ ਦੇਸ਼ ਦੀਆਂ ਸੱਭਿਆਚਾਰਕ ਪਰੰਪਰਾਵਾਂ 'ਤੇ ਭੀ ਪ੍ਰਹਾਰ ਕੀਤਾ ਅਤੇ ਸਮਾਜ ਨੂੰ ਵੰਡਣ ਦਾ ਪ੍ਰਯਾਸ ਕੀਤਾ। ਸਭ ਤੋਂ ਮਹੱਤਵਪੂਰਨ ਬਾਤ ਇਹ ਹੈ ਕਿ ਉਨ੍ਹਾਂ ਨੇ ਭਾਰਤ ਦੀ ਨਾਰੀ ਸ਼ਕਤੀ (India's Nari Shakti) ਨੂੰ ਚੁਣੌਤੀ ਦਿੱਤੀ ਅਤੇ ਇਹ ਚੁਣੌਤੀ ਆਤੰਕਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਦੇ ਲਈ ਘਾਤਕ ਸਾਬਤ ਹੋਈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਅਪ੍ਰੇਸ਼ਨ ਸਿੰਦੂਰ ਭਾਰਤ ਦੇ ਇਤਿਹਾਸ ਦਾ ਸਭ ਤੋਂ ਬੜਾ ਅਤੇ ਸਭ ਤੋਂ ਸਫ਼ਲ ਆਤੰਕਵਾਦ ਵਿਰੋਧੀ ਅਭਿਯਾਨ ਹੈ", ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਜਿਨ੍ਹਾਂ ਸਥਾਨਾਂ 'ਤੇ ਪਾਕਿਸਤਾਨ ਦੀ ਸੈਨਾ ਨੇ ਕਦੇ ਕਾਰਵਾਈ ਦੀ ਉਮੀਦ ਨਹੀਂ ਕੀਤੀ ਸੀ, ਉੱਥੇ ਭਾਰਤੀ ਹਥਿਆਰਬੰਦ ਬਲਾਂ ਨੇ ਆਤੰਕਵਾਦੀਆਂ ਦੇ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਪ੍ਰੇਸ਼ਨ ਸਿੰਦੂਰ ਨੇ ਇੱਕ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਆਤੰਕਵਾਦ ਜਦੇ ਜ਼ਰੀਏ ਪ੍ਰੌਕਸੀ ਯੁੱਧ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨਾ ਕੇਵਲ ਆਪਣੇ ਖੇਤਰ ਦੇ ਅੰਦਰ ਖ਼ਤਰਿਆਂ ਨੂੰ ਖ਼ਤਮ  ਕਰੇਗਾ ਬਲਕਿ ਆਤੰਕਵਾਦੀਆਂ ਦਾ ਸਮਰਥਨ ਕਰਨ ਵਾਲਿਆਂ ਨੂੰ ਭਾਰੀ ਕੀਮਤ ਭੀ ਚੁਕਾਉਣੀ ਪਵੇਗੀ। ਸ਼੍ਰੀ ਮੋਦੀ ਨੇ ਕਿਹਾ, "ਹਰ ਭਾਰਤੀ ਦੀ ਹੁਣ ਇੱਕ ਹੀ ਭਾਵਨਾ ਹੈ, ਕਿ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ।"

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਅਪ੍ਰੇਸ਼ਨ ਸਿੰਦੂਰ ਭਾਰਤ ਦੀ ਨਾਰੀ ਸ਼ਕਤੀ ਦੀ ਤਾਕਤ ਅਤੇ ਬੀਰਤਾ ਦਾ ਪ੍ਰਮਾਣ ਹੈ।" ਉਨ੍ਹਾਂ ਨੇ ਇਸ ਅਪ੍ਰੇਸ਼ਨ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ-BSF) ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਜੰਮੂ ਤੋਂ ਲੈ ਕੇ ਪੰਜਾਬ, ਰਾਜਸਥਾਨ ਅਤੇ ਗੁਜਰਾਤ ਤੱਕ, ਬੜੀ ਸੰਖਿਆ ਵਿੱਚ ਬੀਐੱਸਐੱਫ ਦੀਆਂ ਮਹਿਲਾ ਕਰਮਚਾਰੀ ਫਰੰਟ ਮੋਰਚੇ (frontlines) ‘ਤੇ ਸਨ। ਉਨ੍ਹਾਂ ਨੇ ਸੀਮਾ ਪਾਰ ਤੋਂ ਹੋਣ ਵਾਲੀ ਗੋਲੀਬਾਰੀ ਦਾ ਡਟਕੇ ਸਾਹਮਣਾ ਕਰਨ ਅਤੇ ਕਮਾਂਡ ਅਤੇ ਕੰਟਰੋਲ ਸੈਂਟਰਾਂ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਦੇ  ਨਾਲ-ਨਾਲ ਦੁਸ਼ਮਣ ਦੇ ਟਿਕਾਣਿਆਂ ਨੂੰ ਖ਼ਤਮ  ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਰਾਸ਼ਟਰ ਦੀ ਸੁਰੱਖਿਆ ਵਿੱਚ ਭਾਰਤ ਦੀਆਂ ਬੇਟੀਆਂ ਦੀ ਸਮਰੱਥਾ ਨੂੰ ਦੇਖ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਸਰਕਾਰ ਨੇ ਸੁਰੱਖਿਆ ਬਲਾਂ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਸਸ਼ਕਤ ਕਰਨ ਲਈ ਕਈ ਉਪਾਅ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਸੈਨਿਕ ਸਕੂਲਾਂ ਦੇ ਦਰਵਾਜ਼ੇ ਲੜਕੀਆਂ ਲਈ ਖੋਲ੍ਹੇ ਗਏ ਹਨ ਇਹ ਇੱਕ ਇਤਿਹਾਸਿਕ ਕਦਮ ਹੈ। ਉਨ੍ਹਾਂ ਨੇ ਕਿਹਾ ਕਿ 2014 ਵਿੱਚ, ਨੈਸ਼ਨਲ ਕੈਡਿਟ ਕੋਰ (ਐੱਨਸੀਸੀ-NCC) ਵਿੱਚ ਕੇਵਲ 25 ਪ੍ਰਤੀਸ਼ਤ ਕੈਡਿਟ ਮਹਿਲਾਵਾਂ ਸਨ ਜਦਕਿ ਅੱਜ ਉਨ੍ਹਾਂ ਦੀ ਭਾਗੀਦਾਰੀ 50 ਪ੍ਰਤੀਸ਼ਤ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ-NDA) ਤੋਂ ਮਹਿਲਾ ਕੈਡਿਟਾਂ ਦੇ ਪਹਿਲੇ ਬੈਚ ਦੇ ਪਾਸ ਆਊਟ ਹੋਣ ਨੂੰ ਇੱਕ ਇਤਿਹਾਸਿਕ ਪਲ ਦੱਸਿਆ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਮਹਿਲਾਵਾਂ ਹੁਣ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਵਿੱਚ ਫਰੰਟ ਮੋਰਚੇ 'ਤੇ ਸੇਵਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਅੱਗੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ  ਕਿ ਮਹਿਲਾ ਅਧਿਕਾਰੀ ਲੜਾਕੂ ਜਹਾਜ਼ਾਂ ਤੋਂ ਲੈ ਕੇ ਆਈਐੱਨਐੱਸ ਵਿਕਰਾਂਤ ਜੰਗੀ ਬੇੜੇ (INS Vikrant warship) ਤੱਕ ਆਪਣੇ ਸਾਹਸ ਅਤੇ ਅਗਵਾਈ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਇਹ ਭਾਰਤ ਦੇ ਰੱਖਿਆ ਬਲਾਂ ਵਿੱਚ ਉਨ੍ਹਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ।

 

ਭਾਰਤੀ ਜਲ ਸੈਨਾ ਦੀਆਂ ਮਹਿਲਾਵਾਂ ਦੁਆਰਾ ਹਾਲ ਹੀ ਵਿੱਚ ਪ੍ਰਦਰਸ਼ਿਤ ਸਾਹਸ ਦਾ ਉਲੇਖ ਕਰਦੇ ਹੋਏ, ਨਾਵਿਕਾ ਸਾਗਰ ਪਰਿਕ੍ਰਮਾ (Navika Sagar Parikrama) ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਦੋ ਬਹਾਦਰ ਮਹਿਲਾ ਅਧਿਕਾਰੀਆਂ ਨੇ ਲਗਭਗ 250 ਦਿਨਾਂ ਦੀ ਸਮੁੰਦਰੀ ਯਾਤਰਾ ਪੂਰੀ ਕੀਤੀ, ਅਤੇ ਪੂਰੀ ਦੁਨੀਆ ਦਾ ਚੱਕਰ ਲਗਾਇਆ। ਉਨ੍ਹਾਂ ਨੇ ਕੇਵਲ ਹਵਾ ਨਾਲ ਚਲਣ ਵਾਲੀ ਇੱਕ ਕਿਸ਼ਤੀ ਦਾ ਉਪਯੋਗ ਕਰਕੇ ਲੰਬੇ ਸਮੇਂ ਤੱਕ ਬਿਨਾ ਜ਼ਮੀਨ ਦੇ ਸਮੁੰਦਰ ਵਿੱਚ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈ ਕਰਨ ਦੀ ਜ਼ਿਕਰਯੋਗ ਉਪਲਬਧੀ ਦਾ ਉਲੇਖ ਕੀਤਾ। ਉਨ੍ਹਾਂ ਨੇ ਉਨ੍ਹਾਂ ਪ੍ਰਤੀਕੂਲ ਪਰਿਸਥਿਤੀਆਂ ਅਤੇ ਤੁਫਾਨਾਂ ਨੂੰ ਸਵੀਕਾਰ ਕੀਤਾ ਜਿਨ੍ਹਾਂ ਨੂੰ ਉਨ੍ਹਾਂ ਨੇ ਪਾਰ ਕੀਤਾ। ਇਹ ਉਨ੍ਹਾਂ ਦੇ ਪ੍ਰਤੀਰੋਧ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਉਪਲਬਧੀ ਭਾਰਤ ਦੀਆਂ ਬੇਟੀਆਂ ਦੀ ਸਭ ਤੋਂ ਕਠਿਨ ਚੁਣੌਤੀਆਂ ‘ਤੇ ਭੀ ਵਿਜੈ ਪ੍ਰਾਪਤ ਕਰਨ ਦੀ ਸਮਰੱਥਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਰਾਸ਼ਟਰ ਦੀ ਸੁਰੱਖਿਆ ਵਿੱਚ ਉਨ੍ਹਾਂ ਦੀ ਵਧਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ, ਚਾਹੇ ਉਹ ਨਕਸਲ ਵਿਰੋਧੀ ਅਭਿਯਾਨ ਹੋਵੇ ਜਾਂ ਸੀਮਾ ਪਾਰ ਤੋਂ ਖ਼ਤਰਿਆਂ ਦਾ ਮੁਕਾਬਲਾ ਕਰਨਾ। ਦੇਵੀ ਅਹਿਲਿਆ ਬਾਈ ਦੀ ਧਰਤੀ ਤੋਂ, ਉਨ੍ਹਾਂ ਨੇ ਇੱਕ ਵਾਰ ਫਿਰ ਭਾਰਤ ਦੀ ਨਾਰੀ ਸ਼ਕਤੀ (India’s Nari Shakti) ਦੀ ਤਾਕਤ ਅਤੇ ਦ੍ਰਿੜ੍ਹ ਸੰਕਲਪ ਨੂੰ ਨਮਨ ਕੀਤਾ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਆਪਣੇ ਸ਼ਾਸਨਕਾਲ ਵਿੱਚ ਦੇਵੀ ਅਹਿਲਿਆ ਬਾਈ ਨੇ ਨਾ ਕੇਵਲ ਵਿਕਾਸ ਨੂੰ ਅੱਗੇ ਵਧਾਇਆ ਬਲਕਿ ਭਾਰਤ ਦੀ ਵਿਰਾਸਤ ਦੀ ਭੀ ਸੰਭਾਲ਼ ਕੀਤੀ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਆਧੁਨਿਕ ਭਾਰਤ ਭੀ ਉਸੇ ਰਸਤੇ ‘ਤੇ ਚਲ ਰਿਹਾ ਹੈ। ਪ੍ਰਗਤੀ ਦੀ ਸੱਭਿਆਚਾਰਕ ਸੰਭਾਲ਼ ਦੇ ਨਾਲ ਸੰਤੁਲਨ ਬਣਾ ਰਿਹਾ ਹੈ। ਉਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਦੀ ਉਦਾਹਰਣ ਦਿੰਦੇ ਹੋਏ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਲਈ ਰਾਸ਼ਟਰ ਦੀ ਪ੍ਰਤੀਬੱਧਤਾ ਦਾ ਉਲੇਖ ਕੀਤਾ। ਇਹ ਉਲੇਖ ਕਰਦੇ ਹੋਏ ਕਿ ਮੱਧ ਪ੍ਰਦੇਸ਼ ਨੂੰ ਆਪਣੀ ਪਹਿਲੀ ਮੈਟਰੋ ਸੇਵਾ ਮਿਲੀ ਹੈ। ਇਹ ਇੱਕ ਮਹੱਤਵਪੂਰਨ ਉਪਲਬਧੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਪਹਿਲੇ ਤੋਂ ਹੀ ਆਪਣੀ ਸਫ਼ਾਈ ਦੇ ਲਈ ਪਹਿਚਾਣ ਬਣਾਉਣ ਵਾਲਾ ਇੰਦੌਰ ਹੁਣ ਆਪਣੀ ਮੈਟਰੋ ਤੋਂ ਭੀ ਪਹਿਚਾਣਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭੋਪਾਲ ਵਿੱਚ ਭੀ ਮੈਟਰੋ ਨਿਰਮਾਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਰਤਲਾਮ-ਨਾਗਦਾ ਮਾਰਗ ਨੂੰ ਚਾਰ ਲਾਇਨਾਂ ਦਾ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਟ੍ਰੇਨਾਂ ਦੀ ਆਵਾਜਾਈ ਵਧੇਗੀ ਅਤੇ ਭੀੜਭਾੜ ਘੱਟ ਹੋਵੇਗੀ। ਇਸ ਦੇ ਅਤਿਰਿਕਤ, ਉਨ੍ਹਾਂ ਨੇ ਇੰਦੌਰ-ਮਨਮਾਡ ਰੇਲ ਪ੍ਰੋਜੈਕਟ (Indore-Manmad rail project) ਨੂੰ ਸਰਕਾਰ ਦੀ ਮਨਜ਼ੂਰੀ ਬਾਰੇ ਦੱਸਿਆ। ਇਸ ਨਾਲ ਇਸ ਖੇਤਰ ਵਿੱਚ ਕਨੈਕਟਿਵਿਟੀ ਅਤੇ ਬੁਨਿਆਦੀ ਢਾਂਚੇ ਵਿੱਚ ਹੋਰ ਵਾਧਾ ਹੋਵੇਗਾ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਦਤੀਆ ਅਤੇ ਸਤਨਾ ਹੁਣ ਦੇਸ਼ ਦੇ ਹਵਾਈ ਯਾਤਰਾ ਨੈੱਟਵਰਕ ਨਾਲ ਜੁੜ ਗਏ ਹਨ। ਇਸ ਨਾਲ ਬੁੰਦੇਲਖੰਡ ਅਤੇ ਵਿੰਧਯ ਖੇਤਰਾਂ ਵਿੱਚ ਕਨੈਕਟਿਵਿਟੀ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਵਿਕਾਸ ਨਾਲ ਮਾਂ ਪੀਤਾਂਬਰਾ, ਮਾਂ ਸ਼ਾਰਦਾ ਦੇਵੀ (Maa Pitambara, Maa Sharda Devi) ਅਤੇ ਸਤਿਕਾਰਯੋਗ ਚਿੱਤਰਕੂਟ ਧਾਮ (revered Chitrakoot Dham) ਜਿਹੇ ਪਵਿੱਤਰ ਸਥਲਾਂ ਤੱਕ ਪਹੁੰਚ ਅਸਾਨ ਹੋ ਜਾਵੇਗੀ।

 

ਸ਼੍ਰੀ ਮੋਦੀ ਨੇ ਕਿਹਾ, “ਭਾਰਤ ਇਤਿਹਾਸ ਦੇ ਇੱਕ ਨਿਰਣਾਇਕ ਮੋੜ ‘ਤੇ ਖੜ੍ਹਾ ਹੈ, ਜਿੱਥੇ ਰਾਸ਼ਟਰ ਨੂੰ ਆਪਣੀ ਸੁਰੱਖਿਆ, ਸ਼ਕਤੀ ਅਤੇ ਸੱਭਿਆਚਾਰਕ ਵਿਰਾਸਤ ‘ਤੇ ਇਕੱਠਿਆਂ ਕੰਮ ਕਰਨਾ ਚਾਹੀਦਾ ਹੈ।” ਉਨ੍ਹਾਂ ਨੇ ਵਧਦੇ ਪ੍ਰਯਾਸਾਂ ਦੇ ਮਹੱਤਵ ‘ਤੇ ਬਲ ਦਿੱਤਾ ਅਤੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਾਤ੍ਰਸ਼ਕਤੀ (Matrushakti)-  ਭਾਰਤ ਦੀਆਂ ਮਾਤਾਵਾਂ, ਭੈਣਾਂ ਅਤੇ ਬੇਟੀਆਂ ਦੀ ਮਹੱਤਵਪੂਰਨ ਭੂਮਿਕਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਰਾਣੀ ਲਕਸ਼ਮੀਬਾਈ, ਰਾਣੀ ਦੁਰਗਾਵਤੀ, ਰਾਣੀ ਕਮਲਾਪਤੀ, ਅਵੰਤੀਬਾਈ ਲੋਧੀ, ਕਿੱਤੂਰ ਰਾਣੀ ਚੇਨੰਮਾ, ਰਾਣੀ ਗਾਇਡਿਨਲਿਊ, ਵੇਲੁ ਨਚਿਯਾਰ ਅਤੇ ਸਾਵਿਤਰੀਬਾਈ ਫੁਲੇ ਜਿਹੀਆਂ ਮਹਾਨ ਮਹਿਲਾ ਨੇਤਾਵਾਂ ਦੀ ਵਿਰਾਸਤ ਦੇ ਨਾਲ-ਨਾਲ ਲੋਕਮਾਤਾ ਅਹਿਲਿਆ ਬਾਈ ਦੀ ਪ੍ਰੇਰਣਾ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇਨ੍ਹਾਂ ਸਭ ‘ਤੇ ਗਰਵ (ਮਾਣ) ਹੈ। ਇਹ ਆਸ਼ਾ ਵਿਅਕਤ ਕਰਦੇ ਹੋਏ ਕਿ ਲੋਕਮਾਤਾ ਅਹਿਲਿਆ ਬਾਈ ਦੀ 300ਵੀਂ ਜਨਮ ਜਯੰਤੀ (ਜਨਮ ਵਰ੍ਹੇਗੰਢ) ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ, ਸ਼੍ਰੀ ਮੋਦੀ ਨੇ ਰਾਸ਼ਟਰ ਨੂੰ ਆਉਣ ਵਾਲੀਆਂ ਸ਼ਤਾਬਦੀਆਂ ਦੇ ਲਈ ਸਸ਼ਕਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਦੀ ਤਾਕੀਦ ਕਰਦੇ ਹੋਏ ਸਮਾਪਨ ਕੀਤਾ।

ਇਸ ਸਮਾਗਮ ਵਿੱਚ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਛਗਨਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਸਹਿਤ ਹੋਰ ਪਤਵੰਤੇ ਉਪਸਥਿਤ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਲੋਕਮਾਤਾ ਦੇਵੀ ਅਹਿਲਿਆ ਬਾਈ ਮਹਿਲਾ ਸਸ਼ਕਤੀਕਰਣ ਮਹਾਸੰਮੇਲਨ (Lokmata Devi Ahilyabai Mahila Sashaktikaran Mahasammelan) ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਲੋਕਮਾਤਾ ਦੇਵੀ ਅਹਿਲਿਆ ਬਾਈ ਨੂੰ ਸਮਰਪਿਤ ਇੱਕ ਯਾਦਗਾਰੀ ਡਾਕ ਟਿਕਟ ਅਤੇ ਇੱਕ ਵਿਸ਼ੇਸ਼ ਸਿੱਕਾ ਭੀ ਜਾਰੀ ਕੀਤਾ। 300 ਰੁਪਏ ਦੇ ਸਿੱਕੇ ‘ਤੇ ਅਹਿਲਿਆ ਬਾਈ ਹੋਲਕਰ ਦਾ ਚਿੱਤਰ ਹੋਵੇਗਾ। ਪ੍ਰਧਾਨ ਮੰਤਰੀ ਨੇ ਆਦਿਵਾਸੀ, ਲੋਕ ਅਤੇ ਪਰੰਪਰਾਗਤ ਕਲਾਵਾਂ ਵਿੱਚ ਯੋਗਦਾਨ ਦੇ ਲਈ ਇੱਕ ਮਹਿਲਾ ਕਲਾਕਾਰ ਨੂੰ ਰਾਸ਼ਟਰੀ ਦੇਵੀ ਅਹਿਲਿਆ ਬਾਈ ਪੁਰਸਕਾਰ (National Devi Ahilyabai Award) ਭੀ ਪ੍ਰਦਾਨ ਕੀਤਾ।

 

ਅੰਤਿਮ ਸਿਰੇ ਤੱਕ ਹਵਾਈ ਸੰਪਰਕ ਨੂੰ ਪ੍ਰਮੁੱਖ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਦਤੀਆ ਅਤੇ ਸਤਨਾ ਹਵਾਈ ਅੱਡਿਆਂ (Datia and Satna airports) ਦਾ ਉਦਘਾਟਨ ਕੀਤਾ। ਇਸ ਨਾਲ ਵਿੰਧੀਆ ਖੇਤਰ (Vindhya region) ਵਿੱਚ ਇੰਡਸਟ੍ਰੀ, ਟੂਰਿਜ਼ਮ, ਸਿੱਖਿਆ ਅਤੇ ਹੈਲਥਕੇਅਰ ਦੇ ਲਈ ਨਵੇਂ ਅਵਸਰ ਖੁੱਲ੍ਹਣਗੇ।

 

ਸ਼ਹਿਰਾਂ ਵਿੱਚ ਯਾਤਰਾ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਇੰਦੌਰ ਮੈਟਰੋ ਦੀ ਯੈਲੋ ਲਾਇਨ (Yellow Line) ਦੇ ਸੁਪਰ ਪ੍ਰਾਇਓਰਿਟੀ  ਕੌਰੀਡੋਰ (Super Priority Corridor) ‘ਤੇ ਭੀ ਯਾਤਰੀ ਸੇਵਾਵਾਂ ਦਾ ਉਦਘਾਟਨ ਕੀਤਾ। ਇਸ ਨਾਲ ਟ੍ਰੈਫਿਕ ਅਤੇ ਪ੍ਰਦੂਸ਼ਣ ਵਿੱਚ ਕਮੀ ਆਉਣ ਦੇ ਨਾਲ ਹੀ ਯਾਤਰੀਆਂ ਨੂੰ ਅਰਾਮਦਾਇਕ ਯਾਤਰਾ ਦੀ ਸੁਵਿਧਾ ਮਿਲਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨੇ 1,271 ਅਟਲ ਗ੍ਰਾਮ ਸੁਸ਼ਾਸਨ ਭਵਨਾਂ (Atal Gram Sushasan Bhawans) ਦੇ ਨਿਰਮਾਣ ਦੇ ਲਈ 480 ਕਰੋੜ ਰੁਪਏ ਤੋਂ ਅਧਿਕ ਦੀ ਪਹਿਲੀ ਕਿਸ਼ਤ ਟ੍ਰਾਂਸਫਰ ਕੀਤੀ। ਇਹ ਭਵਨ ਗ੍ਰਾਮ ਪੰਚਾਇਤਾਂ ਨੂੰ ਸਥਾਈ ਬੁਨਿਆਦੀ ਢਾਂਚਾ ਪ੍ਰਦਾਨ ਕਰਨਗੇ ਜਿਸ ਨਾਲ ਉਨ੍ਹਾਂ ਨੂੰ ਪ੍ਰਸ਼ਾਸਨਿਕ ਕਾਰਜਾਂ ਦਾ ਪ੍ਰਬੰਧਨ ਕਰਨ, ਮੀਟਿੰਗਾਂ ਆਯੋਜਿਤ ਕਰਨ ਅਤੇ ਰਿਕਾਰਡ ਨੂੰ ਅਧਿਕ ਕੁਸ਼ਲਤਾ ਨਾਲ ਬਣਾਈ ਰੱਖਣ ਵਿੱਚ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Government e-Marketplace Generates Rs 1.76 Lakh Crore In Net Social Savings Over Three Years: IIT Delhi Study

Media Coverage

Government e-Marketplace Generates Rs 1.76 Lakh Crore In Net Social Savings Over Three Years: IIT Delhi Study
NM on the go

Nm on the go

Always be the first to hear from the PM. Get the App Now!
...
Prime Minister pays homage to brave participants of the Quit India Movement
August 09, 2026

Prime Minister Shri Narendra Modi has remembered all those who participated in the historic Quit India Movement and paid tribute to their courage and determination in India’s freedom struggle. Shri Modi said that inspired by the leadership of Mahatma Gandhi, the clarion call of the Quit India Movement infused new energy into the freedom struggle and reflected the unwavering resolve of the people of India to break free from colonial rule.

The Prime Minister posted on X:

Remembering all those who participated in the historic Quit India Movement. Their courage will always remain an inspiration for every Indian. Inspired by the leadership of Mahatma Gandhi Ji, the clarion call of Quit India infused new energy into our freedom struggle and reflected the unwavering determination of our people to break free from colonial rule.