ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ੍ਰੀ ਰੌਬ ਜੇਟਨ ਨਾਲ ਅੱਜ ਊਰਜਾ, ਬੰਦਰਗਾਹਾਂ, ਸਿਹਤ, ਖੇਤੀਬਾੜੀ, ਵਪਾਰ ਅਤੇ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ ਦੀਆਂ ਮੋਹਰੀ ਡੱਚ ਕੰਪਨੀਆਂ ਦੇ ਪ੍ਰਮੁੱਖ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨਾਲ ਚਰਚਾ ਕੀਤੀ। ਵਪਾਰਕ ਆਗੂਆਂ ਨੇ ਤਿੰਨ ਸਮੂਹਾਂ — ਸੈਮੀਕੰਡਕਟਰ, ਤਕਨਾਲੋਜੀ ਅਤੇ ਨਵੀਨਤਾ; ਬੁਨਿਆਦੀ ਢਾਂਚਾ, ਲੌਜਿਸਟਿਕਸ ਅਤੇ ਸਮੁੰਦਰੀ ਖੇਤਰ; ਅਤੇ ਸਥਿਰਤਾ, ਊਰਜਾ ਅਤੇ ਖੇਤੀਬਾੜੀ — 'ਤੇ ਪੇਸ਼ਕਾਰੀਆਂ ਦਿੱਤੀਆਂ ਅਤੇ ਭਾਰਤ ਲਈ ਆਪਣੀਆਂ ਰਣਨੀਤੀਆਂ ਦੀ ਰੂਪ-ਰੇਖਾ ਸਾਂਝੀ ਕੀਤੀ।

ਮੀਟਿੰਗ ਤੋਂ ਪਹਿਲਾਂ, ਏਐੱਸਐੱਮਐੱਲ ਅਤੇ ਟਾਟਾ ਇਲੈਕਟ੍ਰੋਨਿਕਸ ਵਿਚਾਲੇ ਸਮਝੌਤੇ 'ਤੇ ਦੋਹਾਂ ਆਗੂਆਂ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ ਗਏ। ਉਨ੍ਹਾਂ ਨੇ ਗੁਜਰਾਤ ਦੇ ਧੋਲੇਰਾ ਵਿੱਚ ਭਾਰਤ ਦੀ ਪਹਿਲੀ ਫਰੰਟ-ਐਂਡ ਸੈਮੀਕੰਡਕਟਰ ਫੈਬ (ਐੱਫਏਬੀ) ਲਈ ਟਾਟਾ ਇਲੈਕਟ੍ਰੋਨਿਕਸ ਅਤੇ ਏਐੱਸਐੱਮਐੱਲ ਵੱਲੋਂ ਭਾਈਵਾਲੀ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਨੀਦਰਲੈਂਡਜ਼ ਵਿਚਾਲੇ ਵਪਾਰ-ਤੋਂ-ਵਪਾਰ ਰਿਸ਼ਤਿਆਂ ਦੇ ਡੂੰਘੇ ਹੋਣ ਦਾ ਸਵਾਗਤ ਕੀਤਾ ਅਤੇ ਭਾਰਤ ਦੀ ਆਰਥਿਕ ਗਤੀਸ਼ੀਲਤਾ ਵਿੱਚ ਡੱਚ ਕੰਪਨੀਆਂ ਦੀ ਵਧਦੀ ਦਿਲਚਸਪੀ ਦੀ ਸ਼ਲਾਘਾ ਕੀਤੀ। ਹਾਲੀਆ ਸੁਧਾਰਾਂ ਅਤੇ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਵਪਾਰਕ ਸੌਖ ਵਿੱਚ ਸੁਧਾਰ ਅਤੇ ਇੱਕ ਸਥਿਰ, ਕੁਸ਼ਲ ਅਤੇ ਅਨੁਮਾਨ-ਯੋਗ ਨੀਤੀਗਤ ਮਾਹੌਲ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਡੱਚ ਕੰਪਨੀਆਂ ਨੂੰ ਭਾਰਤ ਵਿੱਚ ਖ਼ਾਸ ਕਰਕੇ ਸਮੁੰਦਰੀ, ਨਵਿਆਉਣਯੋਗ ਊਰਜਾ, ਡਿਜੀਟਲ ਤਕਨਾਲੋਜੀਆਂ, ਸੈਮੀਕੰਡਕਟਰ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਿਹਤ ਸੰਭਾਲ ਖੇਤਰਾਂ ਵਿੱਚ ਮੌਕੇ ਤਲਾਸ਼ਣ ਲਈ ਉਤਸ਼ਾਹਿਤ ਕੀਤਾ।

ਦੋਹਾਂ ਪ੍ਰਧਾਨ ਮੰਤਰੀਆਂ ਨੇ 'ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ' (ਐੱਫਟੀਏ) ਨੂੰ ਜਲਦੀ ਲਾਗੂ ਕਰਨ ਦਾ ਸੱਦਾ ਦਿੱਤਾ। ਇਹ ਐੱਫਟੀਏ ਭਾਰਤ ਅਤੇ ਯੂਰਪੀਅਨ ਯੂਨੀਅਨ ਨੂੰ ਖੁੱਲ੍ਹੇ ਬਾਜ਼ਾਰਾਂ, ਸਮਾਵੇਸ਼ੀ ਵਿਕਾਸ ਅਤੇ ਮਜ਼ਬੂਤ ਸਪਲਾਈ ਲੜੀਆਂ ਪ੍ਰਤੀ ਵਚਨਬੱਧ ਭਰੋਸੇਮੰਦ ਅਤੇ ਵਿਸ਼ਵਾਸਯੋਗ ਭਾਈਵਾਲਾਂ ਵਜੋਂ ਹੋਰ ਮਜ਼ਬੂਤ ਬਣਾਉਂਦਾ ਹੈ।

ਸਨਅਤ ਜਗਤ ਦੇ ਆਗੂਆਂ ਨੇ ਭਾਰਤ ਸਰਕਾਰ ਦੇ ਸੁਧਾਰ ਏਜੰਡੇ ਦੀ ਸ਼ਲਾਘਾ ਕੀਤੀ ਅਤੇ ਭਾਰਤ ਲਈ ਆਪਣੀਆਂ ਭਵਿੱਖੀ ਯੋਜਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਭਾਰਤ ਵਿੱਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਦੇ ਮੌਕੇ ਤਲਾਸ਼ਣ ਵਿੱਚ ਦਿਲਚਸਪੀ ਪ੍ਰਗਟਾਈ। ਮੀਟਿੰਗ ਵਿੱਚ ਹੇਠ ਲਿਖੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ:

1. ਏਪੀਐੱਮ ਟਰਮੀਨਲਜ਼ 

ਸ੍ਰੀ ਕੀਥ ਸਵੈਂਡਸਨ – ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਬੰਦਰਗਾਹਾਂ, ਲੌਜਿਸਟਿਕਸ ਅਤੇ ਸਪਲਾਈ ਲੜੀ ਬੁਨਿਆਦੀ ਢਾਂਚਾ

2. ਏਐੱਸਐੱਮਐੱਲ 

ਸ੍ਰੀ ਕ੍ਰਿਸਟੋਫ ਫੌਕੇ — ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਸੈਮੀਕੰਡਕਟਰ

3. ਡਾਮੇਨ ਸ਼ਿਪਯਾਰਡਜ਼ ਗਰੁੱਪ 

ਸ੍ਰੀ ਅਰਨਾਊਟ ਡਾਮੇਨ — ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਜਹਾਜ਼ ਨਿਰਮਾਣ

4. ਹਾਇਨੇਕੇਨ

ਸ੍ਰੀ ਡੋਲਫ ਵਾਨ ਡੇਨ ਬ੍ਰਿੰਕ — ਕਾਰਜਕਾਰੀ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਬਰੂਇੰਗ ਉਦਯੋਗ

5. ਕੇਐੱਲਐੱਮ ਰਾਇਲ ਡੱਚ ਏਅਰਲਾਈਨਜ਼ 

ਸ੍ਰੀਮਤੀ ਮਾਰਯੋਨ ਰਿਨਟੇਲ — ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਹਵਾਬਾਜ਼ੀ

6. ਐੱਨਐਕਸਪੀ ਸੈਮੀਕੰਡਕਟਰਜ਼ 

ਸ੍ਰੀ ਮੌਰਿਸ ਗੇਰਾਟਸ — ਮੁੱਖ ਕਾਰਜਕਾਰੀ ਅਧਿਕਾਰੀ, ਐੱਨਐਕਸਪੀ ਸੈਮੀਕੰਡਕਟਰਜ਼ ਨੀਦਰਲੈਂਡਜ਼ਜ਼

ਖੇਤਰ: ਸੈਮੀਕੰਡਕਟਰ

7. ਫਿਲਿਪਸ 

ਸ੍ਰੀ ਰਾਏ ਯਾਕੋਬਸ — ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਸਿਹਤ ਸੰਭਾਲ

8. ਪੋਰਟ ਆਫ ਰੋਟਰਡੈਮ 

ਸ੍ਰੀ ਬਾਊਡਵੇਨ ਸੀਮੋਂਸ — ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਲੌਜਿਸਟਿਕਸ / ਬੰਦਰਗਾਹ ਪ੍ਰਬੰਧਨ

 

9. ਪਾਵਰ2ਐਕਸ 

ਸ੍ਰੀ ਓਕੋ ਰੋਲੋਫਸੇਨ — ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਕਲੀਨ ਐਨਰਜੀ ਅਤੇ ਐਨਰਜੀ ਟ੍ਰਾਂਜ਼ੀਸ਼ਨ

 

10. ਪ੍ਰੋਸਸ 

ਸ੍ਰੀ ਫੈਬਰੀਸੀਓ ਬਲੋਇਜ਼ੀ — ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਖਪਤਕਾਰ ਇੰਟਰਨੈੱਟ ਅਤੇ ਤਕਨਾਲੋਜੀ ਨਿਵੇਸ਼ ਖੇਤਰ

 

11. ਰੈਂਡਸਟੈਡ 

ਸ੍ਰੀ ਸੈਂਡਰ ਵਾਨ 'ਟ ਨੋਰਡੇਂਡੇ — ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਮਨੁੱਖੀ ਸਰੋਤ (ਐੱਚਆਰ) ਸੇਵਾਵਾਂ

 

12. ਰਾਈਕ ਜ਼ਵਾਨ ਜ਼ਾਡਟੀਲਟ ਐਨ ਜ਼ਾਡਹਾਂਡੇਲ 

ਸ੍ਰੀ ਮਾਰਟੇਨ ਐਗਿੰਕ — ਮੈਨੇਜਿੰਗ ਡਾਇਰੈਕਟਰ

ਖੇਤਰ: ਖੇਤੀਬਾੜੀ ਕਾਰੋਬਾਰ

 

13. ਰਾਇਲ ਐੱਚਜ਼ੈੱਡਪੀਸੀ ਗਰੁੱਪ 

ਸ੍ਰੀ ਹਾਂਸ ਹਾਊਸਤ੍ਰਾ — ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਖੇਤੀਬਾੜੀ ਕਾਰੋਬਾਰ ਅਤੇ ਬੀਜ ਖੇਤਰ

 

14. ਰਾਇਲ ਆਈਐੱਚਸੀ 

ਸ੍ਰੀ ਡਰਕ ਤੇ ਬੋਕਲ — ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਜਹਾਜ਼ ਨਿਰਮਾਣ

 

15. ਰਾਇਲ ਵੋਪਾਕ 

ਸ੍ਰੀ ਡਿਕ ਰਿਸ਼ੇਲ — ਕਾਰਜਕਾਰੀ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ

ਖੇਤਰ: ਊਰਜਾ ਬੁਨਿਆਦੀ ਢਾਂਚਾ ਅਤੇ ਉਦਯੋਗਿਕ ਲੌਜਿਸਟਿਕਸ

 

16. ਵਾਨ ਓਰਡ 

ਸ੍ਰੀ ਗੋਵਰਟ ਵਾਨ ਓਰਡ — ਮੁੱਖ ਕਾਰਜਕਾਰੀ ਅਧਿਕਾਰੀ

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
APEDA Facilitates First Export Of Premium Areko Cherries And Scentrose Plums From J&K To Singapore

Media Coverage

APEDA Facilitates First Export Of Premium Areko Cherries And Scentrose Plums From J&K To Singapore
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 19 ਜੁਲਾਈ 2026
July 19, 2026

Exports Booming, Skies Opening, Energy Transforming — PM Modi’s India in Full Flight