ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 16 ਜੂਨ, 2026 ਨੂੰ ਫ਼ਰਾਂਸ ਦੇ ਈਵੀਅਨ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ ਮੁਲਾਕਾਤ ਕੀਤੀ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ-ਕੈਨੇਡਾ ਸਬੰਧਾਂ ਵਿੱਚ ਆਈ ਸਕਾਰਾਤਮਕ ਗਤੀ ਦਾ ਸਵਾਗਤ ਕੀਤਾ ਅਤੇ ਮਾਰਚ, 2026 ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਫ਼ਲ ਭਾਰਤ ਯਾਤਰਾ ਤੋਂ ਬਾਅਦ ਹੋਈ ਪ੍ਰਗਤੀ ’ਤੇ ਤਸੱਲੀ ਪ੍ਰਗਟ ਕੀਤੀ।

ਇੱਕ ਭਵਿੱਖਮੁਖੀ ਰਣਨੀਤਕ ਭਾਈਵਾਲੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਦੋਵਾਂ ਆਗੂਆਂ ਨੇ ਭਾਰਤੀ ਅਤੇ ਕੈਨੇਡੀਅਨ ਅਰਥਚਾਰਿਆਂ ਵਿਚਕਾਰ ਇੱਕ-ਦੂਜੇ ਦੇ ਪੂਰਕ ਹੋਣ ਦੀ ਗੱਲ ’ਤੇ ਜ਼ੋਰ ਦਿੱਤਾ ਅਤੇ ਗਲੋਬਲ ਊਰਜਾ ਤੇ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਲਚਕੀਲੀ ਅਤੇ ਭਰੋਸੇਮੰਦ ਸਪਲਾਈ ਚੇਨ ਦੇ ਮਹੱਤਵ ’ਤੇ ਚਾਨਣਾ ਪਾਇਆ।

ਦੋਵਾਂ ਨੇਤਾਵਾਂ ਨੇ ਦੁਵੱਲੇ ਆਰਥਿਕ ਸਹਿਯੋਗ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ, ਜਿਸ ਵਿੱਚ ਐੱਲ.ਐੱਨ.ਜੀ., ਐੱਲ.ਪੀ.ਜੀ. ਅਤੇ ਕੋਕਿੰਗ ਕੋਲ ਨਾਲ ਜੁੜੇ ਵਪਾਰਕ ਸਮਝੌਤਿਆਂ ਵਿੱਚ ਹੋਏ ਘਟਨਾਕ੍ਰਮ ਸ਼ਾਮਲ ਹਨ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਦੋਵਾਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਦੌਰਿਆਂ ਦੇ ਆਦਾਨ-ਪ੍ਰਦਾਨ ਵਿੱਚ ਜਾਰੀ ਸਕਾਰਾਤਮਕ ਗਤੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਹਾਲ ਹੀ ਵਿੱਚ ਕੈਨੇਡਾ ਯਾਤਰਾ ਦਾ ਜ਼ਿਕਰ ਕੀਤਾ ਅਤੇ ਸਾਲ 2026 ਵਿੱਚ ਹੀ ਅੱਗੇ ਚੱਲ ਕੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਦੀ ਅਗਵਾਈ ਵਿੱਚ ਭਾਰਤ ਆਉਣ ਵਾਲੇ ਕੈਨੇਡੀਅਨ ਵਪਾਰਕ ਵਫ਼ਦ ਦੀ ਉਡੀਕ ਹੈ । 

ਦੋਵਾਂ ਧਿਰਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀ.ਈ.ਪੀ.ਏ.)  ਦੀ ਦਿਸ਼ਾ ਵਿੱਚ ਜਾਰੀ ਗੱਲ-ਬਾਤ ਵਿੱਚ ਹੋਈ ਪ੍ਰਗਤੀ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਸਾਲ 2026 ਵਿੱਚ ਇਹਨਾਂ ਗੱਲਾਂ-ਬਾਤਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਦੇ ਆਪਣੇ ਸਾਂਝੇ ਉਦੇਸ਼ ਨੂੰ ਮੁੜ ਦੁਹਰਾਇਆ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਦੋਵਾਂ ਸਰਕਾਰਾਂ ਦਰਮਿਆਨ ਸੰਸਥਾਗਤ ਪੱਧਰ ’ਤੇ ਵਧ ਰਹੇ ਸਹਿਯੋਗ ਦਾ ਸਵਾਗਤ ਕੀਤਾ, ਜਿਸ ਵਿੱਚ ਸੰਯੁਕਤ ਵਿਗਿਆਨ ਅਤੇ ਤਕਨਾਲੋਜੀ ਕਮੇਟੀ ਅਤੇ ਕੌਂਸਲਰ ਡਾਇਲਾਗ ਦੀਆਂ ਹਾਲੀਆ ਬੈਠਕਾਂ ਸ਼ਾਮਲ ਹਨ। ਉਨ੍ਹਾਂ ਨੇ ਰੱਖਿਆ, ਵਿੱਤ ਅਤੇ ਪ੍ਰਵਾਸ ਦੇ ਖੇਤਰਾਂ ਵਿੱਚ ਆਉਣ ਵਾਲੀਆਂ ਗੱਲਬਾਤਾਂ ਪ੍ਰਤੀ ਵੀ ਉਤਸੁਕਤਾ ਪ੍ਰਗਟਾਈ।

ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਦੋਵਾਂ ਪ੍ਰਧਾਨ ਮੰਤਰੀਆਂ ਨੇ ‘ਜਨਰਲ ਸਕਿਓਰਿਟੀ ਆਫ਼ ਇਨਫਾਰਮੇਸ਼ਨ ਐਗਰੀਮੈਂਟ' (ਜੀਐੱਸਓਆਈਐੱਨ) ’ਤੇ ਗੱਲਬਾਤ ਸ਼ੁਰੂ ਕਰਨ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਰੱਖਿਆ ਸੰਸਥਾਵਾਂ ਦਰਮਿਆਨ ਹਾਲ ਹੀ ਦੇ ਆਦਾਨ-ਪ੍ਰਦਾਨ ਦਾ ਵੀ ਸਵਾਗਤ ਕੀਤਾ, ਜਿਸ ਵਿੱਚ ਭਾਰਤ ਦੇ ਨੈਸ਼ਨਲ ਡਿਫੈਂਸ ਕਾਲਜ ਦਾ ਕੈਨੇਡਾ ਦੌਰਾ ਵੀ ਸ਼ਾਮਲ ਹੈ।

ਦੋਵਾਂ ਨੇਤਾਵਾਂ ਨੇ ‘ਕੈਨੇਡਾ-ਭਾਰਤ ਪ੍ਰਤਿਭਾ ਅਤੇ ਨਵੀਨਤਾ ਰਣਨੀਤੀ’ (ਕੈਨੇਡਾ-ਇੰਡੀਆ ਟੇਲੈਂਟ ਐਂਡ ਇਨੋਵੇਸ਼ਨ ਸਟ੍ਰੈਟਜੀ) ਦੇ ਤਹਿਤ ਜਾਰੀ ਸਹਿਯੋਗ ਦਾ ਜ਼ਿਕਰ ਕੀਤਾ, ਜਿਸ ਵਿੱਚ ਦੋਵਾਂ ਦੇਸ਼ਾਂ ਦੀਆਂ ਸੰਸਥਾਵਾਂ ਵਿਚਾਲੇ ਹੁਨਰ ਵਿਕਾਸ, ਨਵੀਨਤਾ ਭਾਈਵਾਲੀ ਅਤੇ ਵਿਦਿਅਕ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਪਹਿਲਕਦਮੀਆਂ ਸ਼ਾਮਲ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ’ (ਆਈ.ਓ.ਆਰ.ਏ.) ਦਾ ਸੰਵਾਦ ਭਾਈਵਾਲ ਬਣਨ ਲਈ ਕੈਨੇਡਾ ਨੂੰ ਭਾਰਤ ਦੇ ਸਮਰਥਨ ਦਾ ਭਰੋਸਾ ਦਿੱਤਾ।

ਦੋਵਾਂ ਆਗੂਆਂ ਨੇ ਗੱਲਬਾਤ, ਆਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਲਈ ਇੱਕ ਪਲੇਟਫਾਰਮ ਵਜੋਂ ‘ਰਾਈਸੀਨਾ ਅਮਰੀਕਾ’ ਦੀ ਸਥਾਪਨਾ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਲ 2026 ਵਿੱਚ ਕੈਨੇਡਾ ਆਉਣ ਦੇ ਸੱਦੇ ਲਈ ਪ੍ਰਧਾਨ ਮੰਤਰੀ ਕਾਰਨੀ ਦਾ ਧੰਨਵਾਦ ਕੀਤਾ। ਦੋਵੇਂ ਧਿਰਾਂ ਇਸ ਦੌਰੇ ਲਈ ਆਪਸੀ ਸਹਿਮਤੀ ਨਾਲ ਸੁਵਿਧਾਜਨਕ ਤਾਰੀਖ਼ ਤੈਅ ਕਰਨ ਦੀ ਦਿਸ਼ਾ ਵਿੱਚ ਕੂਟਨੀਤਕ ਚੈਨਲਾਂ ਰਾਹੀਂ ਸੰਪਰਕ ਬਣਾਈ ਰੱਖਣ ’ਤੇ ਸਹਿਮਤ ਹੋਏ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi, Guterres Stress Multipolarity, Need To Reform UN Institutions Including UNSC

Media Coverage

PM Modi, Guterres Stress Multipolarity, Need To Reform UN Institutions Including UNSC
NM on the go

Nm on the go

Always be the first to hear from the PM. Get the App Now!
...
Prime Minister offers prayers to Bhagwan Shri Ganesh during Ganpati Darshan at Union Minister Piyush Goyal’s residence
September 14, 2026

The Prime Minister, Shri Narendra Modi has visited the residence of Union Minister Shri Piyush Goyal for Ganpati Darshan.

The Prime Minister prayed for the blessings of Bhagwan Shri Ganesh for everyone.

The Prime Minister wrote on X;

“Went for Ganpati Darshan at the residence of Union Minister Shri Piyush Goyal Ji.

May Bhagwan Shri Ganesh bless everyone!

@PiyushGoyal”