ਦੇਸ਼ ਭਰ ਵਿੱਚ ਛੱਠ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਦਰਮਿਆਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਠੀ ਮਈਆ ਨੂੰ ਸਮਰਪਿਤ ਗੀਤ ਸਾਂਝੇ ਕਰਕੇ ਲੋਕਾਂ ਨੂੰ ਭਗਤੀ ਅਤੇ ਸਭਿਆਚਾਰਕ ਏਕਤਾ ਦੀ ਭਾਵਨਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਐਕਸ 'ਤੇ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕੁਦਰਤ ਅਤੇ ਸਭਿਆਚਾਰ ਨਾਲ ਛੱਠ ਦੇ ਡੂੰਘੇ ਸਬੰਧ ਅਤੇ ਬਿਹਾਰ ਅਤੇ ਦੇਸ਼ ਭਰ ਵਿੱਚ ਚੱਲ ਰਹੀਆਂ ਉਤਸ਼ਾਹੀ ਤਿਆਰੀਆਂ ’ਤੇ ਚਾਨਣਾ ਪਾਇਆ।
ਸ਼੍ਰੀ ਮੋਦੀ ਨੇ ਲੋਕਾਂ ਨੂੰ ਛੱਠ ਦੀ ਭਾਵਨਾ ਨੂੰ ਦਰਸਾਉਣ ਵਾਲੇ ਗੀਤ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ।
ਸ਼੍ਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਲਿਖਿਆ:
"ਕੁਦਰਤ ਅਤੇ ਸਭਿਆਚਾਰ ਨੂੰ ਸਮਰਪਿਤ ਪਵਿੱਤਰ ਤਿਉਹਾਰ ਛੱਠ ਆਉਣ ਵਾਲਾ ਹੈ। ਬਿਹਾਰ ਸਮੇਤ ਦੇਸ਼ ਭਰ ਦੇ ਸ਼ਰਧਾਲੂ ਇਸ ਦੀਆਂ ਤਿਆਰੀਆਂ ਵਿੱਚ ਪੂਰੀ ਸ਼ਰਧਾ ਨਾਲ ਰੁੱਝੇ ਹੋਏ ਹਨ। ਛਠੀ ਮਈਆ ਦੇ ਗੀਤ ਇਸ ਪਵਿੱਤਰ ਮੌਕੇ ਦੀ ਸ਼ਾਨ ਅਤੇ ਦਿਵੱਯਤਾ ਨੂੰ ਵਧਾਉਂਦੇ ਹਨ। ਤੁਹਾਨੂੰ ਬੇਨਤੀ ਹੈ ਕਿ ਤੁਸੀਂ ਵੀ ਛੱਠ ਪੂਜਾ ਨਾਲ ਸਬੰਧਿਤ ਗੀਤ ਮੇਰੇ ਨਾਲ ਸਾਂਝੇ ਕਰੋ। ਮੈਂ ਅਗਲੇ ਕੁਝ ਦਿਨਾਂ ਵਿੱਚ ਇਨ੍ਹਾਂ ਨੂੰ ਸਾਰੇ ਦੇਸ਼ ਵਾਸੀਆਂ ਨਾਲ ਸਾਂਝਾ ਕਰਾਂਗਾ।"
प्रकृति और संस्कृति को समर्पित महापर्व छठ आने वाला है। बिहार सहित देशभर में इसकी तैयारियों में श्रद्धालु पूरे भक्ति-भाव से जुट चुके हैं। छठी मइया के गीत इस पावन अवसर की भव्यता और दिव्यता को और बढ़ाने वाले होते हैं। आपसे आग्रह है कि आप भी छठ पूजा से जुड़े गीत मेरे साथ शेयर करें।…
— Narendra Modi (@narendramodi) October 24, 2025


