Share
 
Comments
ਅਸਾਮ ਵਿੱਚ ਕੈਂਸਰ ਹਸਪਤਾਲਾਂ ਨਾਲ ਉੱਤਰ-ਪੂਰਬ ਦੇ ਨਾਲ-ਨਾਲ ਦੱਖਣ ਏਸ਼ੀਆ ਵਿੱਚ ਸਿਹਤ ਸੇਵਾ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ
ਸਿਹਤ ਸੇਵਾ ਦੇ ਦ੍ਰਿਸ਼ਟੀਕੋਣ ਦੇ ਸੱਤ ਥੰਮਾਂ ਦੇ ਰੂਪ ਵਿੱਚ ‘ਸਵਾਸਥਯ ਕੇ ਸਪਤਰਿਸ਼ੀ’ ‘ਤੇ ਵਿਸਤਾਰ ਨਾਲ ਚਰਚਾ ਕੀਤੀ
“ਸਾਡਾ ਪ੍ਰਯਤਨ ਹੈ ਕਿ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਦੇਸ਼ ਵਿੱਚ ਕਿਤੇ ਵੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਮਿਲ ਸਕੇ, ਉਸ ਦੇ ਲਈ ਕੋਈ ਪ੍ਰਤੀਬੰਧ ਨਹੀਂ ਹੋਣਾ ਚਾਹੀਦਾ ਹੈ, ਇਹ ਵੰਨ ਨੇਸ਼ਨ, ਵੰਨ ਹੈਲਥ ਦੀ ਭਾਵਨਾ ਹੈ”
“ਕੇਂਦਰ ਅਤੇ ਅਸਾਮ ਸਰਕਾਰ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਲੱਖਾਂ ਪਰਿਵਾਰਾਂ ਨੂੰ ਬਿਹਤਰ ਜੀਵਨ ਦੇਣ ਦੇ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਿਬ੍ਰੂਗੱੜ੍ਹ ਵਿੱਚ ਇੱਕ ਸਮਾਰੋਹ ਵਿੱਚ ਅਸਾਮ ਦੇ ਸੱਤ ਕੈਂਸਰ ਹਸਪਤਾਲਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਕੈਂਸਰ ਹਸਪਤਾਲ ਡਿਬ੍ਰੂਗੜ੍ਹ, ਕੋਕਰਾਝਾਰ, ਬਾਰਪੇਟਾ, ਦਰਾਂਗ, ਤੇਜਪੁਰ, ਲਖੀਮਪੁਰ ਅਤੇ ਜੋਰਹਾਟ ਵਿੱਚ ਬਣੇ ਹਨ। ਡਿਬ੍ਰੂਗੜ੍ਹ ਹਸਪਤਾਲ ਨੂੰ ਪ੍ਰਧਾਨ ਮੰਤਰੀ ਦੁਆਰਾ ਦਿਨ ਵਿੱਚ ਪਹਿਲਾਂ ਹੀ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ, ਜਦੋਂ ਉਨ੍ਹਾਂ ਨੇ ਨਵੇਂ ਹਸਪਤਾਲ ਦੇ ਪਰਿਸਰ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਦੇ ਦੂਸਰੇ ਪੜਾਅ ਵਿੱਚ ਬਣਾਏ ਜਾਣ ਵਾਲੇ ਧੁਬਰੀ, ਨਲਬਾੜੀ, ਗੋਲਪਾਰਾ, ਨਗਾਂਵ, ਸ਼ਿਵਸਾਗਰ, ਤਿਨਸੁਕਿਯਾ ਅਤੇ ਗੋਲਾਘਾਟ ਵਿੱਚ ਸੱਤ ਨਵੇਂ ਕੈਂਸਰ ਹਸਪਤਾਲਾਂ ਦਾ ਨਹੀਂ ਪੱਥਰ ਵੀ ਕੀਤਾ। ਇਸ ਅਵਸਰ ‘ਤੇ ਅਸਾਮ ਦੇ ਰਾਜਪਾਲ ਸ਼੍ਰੀ ਜਗਦੀਸ਼ ਮੁਖੀ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਸ਼੍ਰੀ ਰਾਮੇਸ਼ਵਰ ਤੇਲੀ, ਭਾਰਤ ਦੇ ਸਾਬਕਾ ਮੁੱਖ ਜਸਟਿਸ ਅਤੇ ਰਾਜਸਭਾ ਮੈਂਬਰ ਸ਼੍ਰੀ ਰੰਜਨ ਗੋਗੋਈ ਅਤੇ ਪ੍ਰਸਿੱਧ ਉਦਯੋਗਪਤੀ ਸ੍ਰੀ ਰਤਨ ਟਾਟਾ ਉਪਸਥਿਤ ਲੋਕਾਂ ਵਿੱਚ ਸ਼ਾਮਲ ਸਨ।

ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਤਿਉਹਾਰੀ ਸੀਜਨ ਦੇ ਉਤਸਾਹ ਦਾ ਵਰਣਨ ਕਰਦੇ ਹੋਏ ਆਪਣਾ ਭਾਸ਼ਣ ਸ਼ੁਰੂ ਕੀਤਾ ਅਤੇ ਅਸਾਮ ਦੇ ਮਹਾਨ ਸਪੂਤਾਂ ਅਤੇ ਪੁੱਤਰੀਆਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਵਿੱਚ ਕੈਂਸਰ ਹਸਪਤਾਲ ਜੋ ਅੱਜ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ ਅਤੇ ਜਿਨ੍ਹਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਉੱਤਰ-ਪੂਰਬ ਦੇ ਨਾਲ-ਨਾਲ ਦੱਖਣ ਏਸ਼ੀਆ ਵਿੱਚ ਸਿਹਤ ਸੇਵਾ ਦੀ ਸਮਰੱਥਾ ਵਿੱਚ ਵਾਧਾ ਕਰਨਗੇ। ਇਹ ਸਵੀਕਾਰ ਕਰਦੇ ਹੋਏ ਕਿ ਅਸਾਮ ਹੀ ਨਹੀਂ ਨੌਰਥ ਈਸਟ ਵਿੱਚ ਕੈਂਸਰ ਇੱਕ ਬਹੁਤ ਵੱਡੀ ਸਮੱਸਿਆ ਰਹੀ ਹੈ, ਪ੍ਰਧਾਨ ਮੰਤਰੀ ਨੇ ਕਿਹਾ, “ਇਸ ਨਾਲ ਸਭ ਤੋਂ ਅਧਿਕ ਪ੍ਰਭਾਵਿਤ ਸਾਡਾ ਗਰੀਬ ਹੁੰਦਾ ਹੈ, ਮੱਧ ਵਰਗ ਦਾ ਪਰਿਵਾਰ ਹੁੰਦਾ ਹੈ।” ਕੈਂਸਰ ਦੇ ਇਲਾਜ ਦੇ ਲਈ ਕੁਝ ਸਾਲ ਪਹਿਲਾਂ ਤੱਕ ਇੱਥੇ ਦੇ ਮਰੀਜਾਂ ਨੂੰ ਵੱਡੇ-ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ, ਜਿਸ ਨਾਲ ਇੱਕ ਬਹੁਤ ਵੱਡਾ ਆਰਥਿਕ ਬੋਝ ਗਰੀਬ ਅਤੇ ਮਿਡਲ ਕਲਾਸ ਪਰਿਵਾਰਾਂ ‘ਤੇ ਪੈਂਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਵਿੱਚ ਗਰੀਬ ਅਤੇ ਮਿਡਲ ਕਲਾਸ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਬੀਤੇ 5-6 ਸਾਲਾਂ ਤੋਂ ਜੋ ਕਦਮ ਉਠਾਏ ਗਏ ਹਨ, ਉਸ ਦੇ ਲਈ ਮੈਂ ਸਰਬਾਨੰਦ ਸੋਨੋਵਾਲ ਜੀ, ਹੇਮੰਤਾ ਜੀ ਅਤੇ ਟਾਟਾ ਟ੍ਰਸਟ ਨੂੰ ਬਹੁਤ ਸਾਧੂਵਾਦ ਦਿੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ 1500 ਕਰੋੜ ਰੁਪਏ ਦੀ ਯੋਜਨਾ- ਪ੍ਰਧਾਨ ਮੰਤਰੀ ਉੱਤਰ-ਪੂਰਬ ਵਿਕਾਸ ਪਹਿਲ (ਪੀਐੱਮ-ਡਿਵਾਈਨ) ਦੀ ਪਰਿਕਲਪਨਾ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਵੀ ਕੈਂਸਰ ਦੇ ਇਲਾਜ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਗੁਵਾਹਾਟੀ ਵਿੱਚ ਵੀ ਇਸੇ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਸਤਾਵਿਤ ਹੈ।

ਸਿਹਤ ਖੇਤਰ ਦੇ ਲਈ ਸਰਕਾਰ ਦੇ ਦ੍ਰਿਸ਼ਟੀਕੋਣ ‘ਤੇ ਵਿਸਤਾਰ ਨਾਲ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ‘ਸਵਾਸਥਯ ਕੇ ਸਪਤਰਿਸ਼ੀ’ ਬਾਰੇ ਦੱਸਿਆ। ਸਰਕਾਰ ਦਾ ਪਹਿਲਾ ਪ੍ਰਯਤਨ ਇਸ ਬਿਮਾਰੀ ਨੂੰ ਹੋਣ ਤੋਂ ਰੋਕਣਾ ਹੈ। ਉਨ੍ਹਾਂ ਨੇ ਕਿਹਾ, “ਇਸ ਲਈ ਪ੍ਰੀਵੈਂਟਿਵ ਹੈਲਥਕੇਅਰ ‘ਤੇ ਸਾਡੀ ਸਰਕਾਰ ਨੇ ਬਹੁਤ ਜ਼ੋਰ ਦਿੱਤਾ ਹੈ। ਯੋਗ, ਫਿਟਨੈੱਸ ਨਾਲ ਜੁੜੇ ਪ੍ਰੋਗਰਾਮ ਵੀ ਇਸੇ ਵਜ੍ਹਾ ਨਾਲ ਲਾਗੂ ਕੀਤੇ ਜਾ ਰਹੇ ਹਨ।” ਦੂਸਰਾ, ਜੇਕਰ ਰੋਗ ਹੁੰਦਾ ਹੈ, ਤਾਂ ਉਸ ਦਾ ਜਲਦੀ ਇਲਾਜ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਲਈ ਦੇਸ਼ ਭਰ ਵਿੱਚ ਲੱਖਾਂ ਨਵੇਂ ਟੈਸਟਿੰਗ ਸੈਂਟਰ ਬਣਾਏ ਜਾ ਰਹੇ ਹਨ। ਤੀਸਰਾ ਫੋਕਸ ਇਹ ਹੈ ਕਿ ਲੋਕਾਂ ਨੂੰ ਘਰ ਦੇ ਕੋਲ ਹੀ ਪ੍ਰਾਥਮਿਕ ਇਲਾਜ ਦੀ ਬਿਹਤਰ ਸੁਵਿਧਾ ਹੋਵੇ। ਇਸ ਦੇ ਲਈ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਸੁਧਾਰਿਆ ਜਾ ਰਿਹਾ ਹੈ। ਚੌਥਾ ਪ੍ਰਯਤਨ ਹੈ ਕਿ ਗਰੀਬ ਨੂੰ ਚੰਗੇ ਤੋਂ ਚੰਗੇ ਹਸਪਤਾਲ ਵਿੱਚ ਮੁਫਤ ਇਲਾਜ ਮਿਲੇ। ਇਸ ਦੇ ਲਈ ਆਯੁਸ਼ਮਾਨ ਭਾਰਤ ਜਿਹੀਆਂ ਯੋਜਨਾਵਾਂ ਦੇ ਤਹਿਤ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਭਾਰਤ ਸਰਕਾਰ ਦੀ ਤਰਫ ਤੋਂ ਦਿੱਤਾ ਜਾ ਰਿਹਾ ਹੈ। ਸਾਡਾ ਪੰਜਵਾਂ ਫੋਕਸ ਇਸ ਗੱਲ ‘ਤੇ ਹੈ ਕਿ ਚੰਗੇ ਇਲਾਜ ਦੇ ਲਈ ਵੱਡੇ-ਵੱਡੇ ਸ਼ਹਿਰਾਂ ‘ਤੇ ਨਿਰਭਰਤਾ ਘੱਟ ਤੋਂ ਘੱਟ ਹੋਵੇ। ਇਸ ਦੇ ਲਈ ਹੈਲਥ ਇਨਫ੍ਰਾਸਟ੍ਰਕਚਰ ‘ਤੇ ਸਾਡੀ ਸਰਕਾਰ ਭਾਰੀ ਨਿਵੇਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ 7 ਏਮਸ ਸਨ। ਇਸ ਵਿੱਚ ਵੀ ਇੱਕ ਦਿੱਲੀ ਵਾਲੇ ਨੂੰ ਛੱਡ ਦਈਏ ਤਾਂ ਕਿਤੇ ਐੱਮਬੀਬੀਐੱਸ ਦੀ ਪੜ੍ਹਾਈ ਨਹੀਂ ਹੁੰਦੀ ਸੀ, ਕਿਤੇ ਓਪੀਡੀ ਨਹੀਂ ਲਗਦੀ ਸੀ, ਕੁਝ ਅਧੂਰੇ ਬਣੇ ਸਨ। ਅਸੀਂ ਇਨ੍ਹਾਂ ਸਭ ਨੂੰ ਸੁਧਾਰਿਆ ਅਤੇ ਦੇਸ਼ ਵਿੱਚ 16 ਨਵੇਂ ਏਮਸ ਐਲਾਨ ਕੀਤੇ। ਏਮਸ ਗੁਵਾਹਾਟੀ ਵੀ ਇਨ੍ਹਾਂ ਵਿੱਚੋਂ ਇੱਕ ਹੈ।” ਦ੍ਰਿਸ਼ਟੀਕੋਣ ਦੇ ਛੇਵੇਂ ਬਿੰਦੂ ‘ਤੇ ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਦਾ ਛੇਵਾਂ ਫੋਕਸ ਇਸ ਗੱਲ ‘ਤੇ ਵੀ ਹੈ ਕਿ ਡਾਕਟਰਾਂ ਦੀ ਸੰਖਿਆ ਵਿੱਚ ਕਮੀ ਨੂੰ ਦੂਰ ਕੀਤਾ ਜਾਵੇ। ਬੀਤੇ ਸੱਤ ਸਾਲ ਵਿੱਚ ਐੱਮਬੀਬੀਐੱਸ ਅਤੇ ਪੀਜੀ ਦੇ ਲਈ 70 ਹਜ਼ਾਰ ਤੋਂ ਜ਼ਿਆਦਾ ਨਵੀਆਂ ਸੀਟਾਂ ਜੁੜੀਆਂ ਹਨ। ਸਾਡੀ ਸਰਕਾਰ ਨੇ 5 ਲੱਖ ਤੋਂ ਜ਼ਿਆਦਾ ਆਯੁਸ਼ ਡਾਕਟਰਾਂ ਨੂੰ ਵੀ ਐਲੋਪੈਥਿਕ ਡਾਕਟਰਾਂ ਦੇ ਬਰਾਬਰ ਮੰਨਿਆ ਹੈ।” ਸ਼੍ਰੀ ਮੋਦੀ ਨੇ ਕਿਹਾ, ਸਾਡੀ ਸਰਕਾਰ ਦਾ ਸੱਤਵਾਂ ਫੋਕਸ ਸਿਹਤ ਸੇਵਾਵਾਂ ਦੇ ਡਿਜ਼ੀਟਾਈਜ਼ੇਸ਼ਨ ਦਾ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਲਾਜ ਦੇ ਲਈ ਲੰਮੀਆਂ-ਲੰਮੀਆਂ ਲਾਈਨਾਂ ਤੋਂ ਮੁਕਤੀ ਹੋਵੇ, ਇਲਾਜ ਦੇ ਨਾਮ ‘ਤੇ ਹੋਣ ਵਾਲੀਆਂ ਦਿੱਕਤਾਂ ਤੋਂ ਮੁਕਤੀ ਮਿਲੇ। ਇਸ ਦੇ ਲਈ ਇੱਕ ਦੇ ਬਾਅਦ ਇੱਕ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸਾਡਾ ਪ੍ਰਯਤਨ ਹੈ ਕਿ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਦੇਸ਼ ਵਿੱਚ ਕਿਤੇ ਵੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਮਿਲ ਸਕੇ, ਉਸ ਦੇ ਲਈ ਕੋਈ ਪ੍ਰਤੀਬੰਧ ਨਹੀਂ ਹੋਣਾ ਚਾਹੀਦਾ ਹੈ। ਇਹ ਵੰਨ ਨੇਸ਼ਨ, ਵੰਨ ਹੈਲਥ ਦੀ ਭਾਵਨਾ ਹੈ। ਇਸ ਭਾਵਨਾ ਨੇ 100 ਸਾਲ ਦੀ ਸਭ ਤੋਂ ਵੱਡੀ ਮਹਾਮਾਰੀ ਵਿੱਚ ਵੀ ਦੇਸ਼ ਨੂੰ ਇਸ ਚੁਣੌਤੀ ਨਾਲ ਨਿਪਟਣ ਦੀ ਤਾਕਤ ਦਿੱਤੀ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਂਸਰ ਦੇ ਇਲਾਜ ‘ਤੇ ਬਹੁਤ ਜ਼ਿਆਦਾ ਖਰਚ ਲੋਕਾਂ ਦੇ ਮਨ ਵਿੱਚ ਸਭ ਤੋਂ ਵੱਡੀ ਚਿੰਤਾ ਸੀ। ਮਹਿਲਾਵਾਂ ਨੇ ਖਾਸ ਤੌਰ ‘ਤੇ ਇਸ ਇਲਾਜ ਨਾਲ ਪਰਹੇਜ ਕੀਤਾ ਕਿਉਂਕਿ ਇਸ ਵਿੱਚ ਪਰਿਵਾਰ ਨੂੰ ਕਰਜ ਅਤੇ ਦਰਿੱਦ੍ਰਤਾ ਵਿੱਚ ਧਕੇਲਣ ਦੀ ਸਮਰੱਥਾ ਸੀ। ਸਰਕਾਰ ਕਈ ਦਵਾਈਆਂ ਦੀ ਲਾਗਤ ਨੂੰ ਲਗਭਗ ਅੱਧਾ ਕਰਕੇ ਕੈਂਸਰ ਦੀਆਂ ਦਵਾਈਆਂ ਨੂੰ ਸਸਤੀ ਕਰ ਰਹੀ ਹੈ, ਜਿਸ ਨਾਲ ਰੋਗੀਆਂ ਨੂੰ ਘੱਟ ਤੋਂ ਘੱਟ 1000 ਕਰੋੜ ਰੁਪਏ ਦੀ ਬਚਤ ਹੋ ਰਹੀ ਹੈ। ਜਨ ਔਸ਼ਧੀ ਕੇਂਦਰਾਂ ਵਿੱਚ ਹੁਣ 900 ਤੋਂ ਵੱਧ ਦਵਾਈਆਂ ਸਸਤੀਆਂ ਕੀਮਤਾਂ ‘ਤੇ ਉਪਲਬਧ ਹਨ। ਆਯੁਸ਼ਮਾਨ ਭਾਰਤ ਪ੍ਰੋਜੈਕਟਾਂ ਦੇ ਤਹਿਤ ਬਹੁਤ ਸਾਰੇ ਲਾਭਾਰਥੀ ਕੈਂਸਰ ਦੇ ਰੋਗੀ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਅਤੇ ਵੈੱਲਨੈੱਸ ਸੈਂਟਰ ਕੈਂਸਰ ਦੇ ਮਾਮਲਿਆਂ ਦਾ ਜਲਦੀ ਪਤਾ ਲਗਾਉਣਾ ਸੁਨਿਸ਼ਚਿਤ ਕਰ ਰਹੇ ਹਨ। ਅਸਾਮ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੈੱਲਨੈੱਸ ਸੈਂਟਰਾਂ ਵਿੱਚ 15 ਕਰੋੜ ਤੋਂ ਵੱਧ ਲੋਕਾਂ ਨੇ ਕੈਂਸਰ ਦੀ ਜਾਂਚ ਕਰਵਾਈ ਹੈ। ਪ੍ਰਧਾਨ ਮੰਤਰੀ ਨੇ ਰਾਜ ਵਿੱਚ ਬੁਨਿਆਦੀ ਮੈਡੀਕਲ ਸੁਵਿਧਾ ਵਿੱਚ ਸੁਧਾਰ ਦੇ ਲਈ ਅਸਾਮ ਸਰਕਾਰ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਦੇ ਰਾਸ਼ਟਰੀ ਸੰਕਲਪ ਨੂੰ ਪੂਰਾ ਕਰਨ ਦੇ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ। ਉਨ੍ਹਾਂ ਨੇ ਅਸਾਮ ਵਿੱਚ ਆਕਸੀਜਨ ਤੋਂ ਲੈ ਕੇ ਵੈਂਟੀਲੇਟਰ ਤੱਕ ਸਾਰੀਆਂ ਸੁਵਿਧਾਵਾਂ ਸੁਨਿਸ਼ਚਿਤ ਕਰਨ ਦੇ ਲਈ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਦੋਹਰਾਈ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਟੀਕਾ ਲਗਵਾਉਣ ਦੇ ਲਈ ਕਿਹਾ, ਕਿਉਂਕਿ ਸਰਕਾਰ ਨੇ ਬੱਚਿਆਂ ਦੇ ਟੀਕਾਕਰਣ ਅਤੇ ਬਾਲਗਾਂ ਦੇ ਲਈ ਪ੍ਰੀਕੋਸ਼ਨ ਡੋਜ਼ ਨੂੰ ਪ੍ਰਵਾਨਗੀ ਦੇ ਕੇ ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕੀਤਾ ਹੈ।

ਕੇਂਦਰ ਅਤੇ ਅਸਾਮ ਸਰਕਾਰ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਲੱਖਾਂ ਪਰਿਵਾਰਾਂ ਨੂੰ ਬਿਹਤਰ ਜੀਵਨ ਦੇਣ ਦੇ ਲਈ ਪੂਰੀ ਇਮਾਨਦਾਰੀ ਨਾਲ ਜੁਟੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਫਤ ਰਾਸ਼ਨ ਤੋਂ ਲੈ ਕੇ ਹਰ ਘਰ ਜਲ ਯੋਜਨਾ ਦੇ ਤਹਿਤ ਜੋ ਵੀ ਸੁਵਿਧਾਵਾਂ ਹਨ, ਅਸਾਮ ਸਰਕਾਰ ਉਨ੍ਹਾਂ ਨੂੰ ਤੇਜ਼ੀ ਨਾਲ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲਿਆਂ ਤੱਕ ਪਹੁੰਚਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਜਨਕਲਿਆਣ ਦੀ ਬਦਲੀ ਹੋਈ ਧਾਰਣਾ ਬਾਰੇ ਦੱਸਿਆ। ਅੱਜ ਜਨਕਲਿਆਣ ਦੇ ਦਾਇਰੇ ਦਾ ਵਿਸਤਾਰ ਹੋਇਆ ਹੈ। ਪਹਿਲਾਂ ਸਿਰਫ ਕੁਝ ਸਬਸਿਡੀ ਨੂੰ ਜਨਕਲਿਆਣ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਇਨਫ੍ਰਾਸਟ੍ਰਕਚਰ, ਕਨੈਕਟੀਵਿਟੀ ਦੇ ਪ੍ਰੋਜੈਕਟਾਂ ਨੂੰ ਕਲਿਆਣ ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ ਸੀ। ਜਦਕਿ, ਕਨੈਕਟੀਵਿਟੀ ਦੇ ਅਭਾਵ ਵਿੱਚ, ਜਨਤਕ ਸੇਵਾਵਾਂ ਦੀ ਡਿਲੀਵਰੀ ਬਹੁਤ ਮੁਸ਼ਕਿਲ ਸੀ। ਆਖਿਰ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, ਹੁਣ ਦੇਸ਼ ਪਿਛਲੀ ਸਦੀ ਦੀ ਅਵਧਾਰਣਾਵਾਂ ਨੂੰ ਪਿੱਛੇ ਛੱਡਦੇ ਹੋਏ ਅੱਗੇ ਵਧ ਰਿਹਾ ਹੈ। ਅਸਾਮ ਵਿੱਚ, ਸੜਕ, ਰੇਲ ਅਤੇ ਹਵਾਈ ਨੈਟਵਰਕ ਦਾ ਵਿਸਤਾਰ ਦਿਖਾਈ ਦੇ ਰਿਹਾ ਹੈ, ਜਿਸ ਨਾਲ ਗਰੀਬਾਂ, ਨੌਜਵਾਨਾਂ, ਮਹਿਲਾਵਾਂ, ਬੱਚਿਆਂ, ਵੰਚਿਤਾਂ ਅਤੇ ਆਦਿਵਾਸੀ ਭਾਈਚਾਰਿਆਂ ਦੇ ਲਈ ਨਵੇਂ ਅਵਸਰ ਪੈਦਾ ਹੋ ਰਹੇ ਹਨ। ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਅਸਾਮ ਅਤੇ ਦੇਸ਼ ਦੇ ਵਿਕਾਸ ਨੂੰ ਅੱਗੇ ਵਧਾ ਰਹੇ ਹਨ।

ਅਸਾਮ ਸਰਕਾਰ ਅਤੇ ਟਾਟਾ ਟ੍ਰਸਟਸ ਦਾ ਇੱਕ ਸੰਯੁਕਤ ਉੱਦਮ - ਅਸਾਮ ਕੈਂਸਰ ਕੇਅਰ ਫਾਉਂਡੇਸ਼ਨ, ਰਾਜ ਭਰ ਵਿੱਚ ਫੈਲੇ 17 ਕੈਂਸਰ ਸੇਵਾ ਹਸਪਤਾਲਾਂ ਦੇ ਨਾਲ ਦੱਖਣ ਏਸ਼ੀਆ ਦਾ ਸਭ ਤੋਂ ਵੱਡਾ ਕਿਫਾਇਤੀ ਕੈਂਸਰ ਸੇਵਾ ਦਾ ਨੈਟਵਰਕ ਬਣਾਉਣ ਦੇ ਲਈ ਇੱਕ ਪ੍ਰੋਜੈਕਟ ਨੂੰ ਲਾਗੂ ਕਰ ਰਿਹਾ ਹੈ। ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ 10 ਹਸਪਤਾਲਾਂ ਵਿੱਚੋਂ ਸੱਤ ਹਸਪਤਾਲਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ, ਜਦਕਿ ਤਿੰਨ ਹਸਪਤਾਲ ਨਿਰਮਾਣ ਦੇ ਵਿਭਿੰਨ ਪੜਾਵਾਂ ਵਿੱਚ ਹਨ। ਪ੍ਰੋਜੈਕਟ ਦੇ ਦੂਸਰੇ ਪੜਾਅ ਵਿੱਚ ਸੱਤ ਨਵੇਂ ਕੈਂਸਰ ਹਸਪਤਾਲਾਂ ਦਾ ਨਿਰਮਾਣ ਹੋਵੇਗਾ।

 

 

 

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
India a shining star of global economy: S&P Chief Economist

Media Coverage

India a shining star of global economy: S&P Chief Economist
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਸਤੰਬਰ 2022
September 25, 2022
Share
 
Comments

Nation tunes in to PM Modi’s Mann Ki Baat.