“ਭਾਰਤ ਆਲਮੀ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਵਿਰਾਸਤ ਸੰਭਾਲ਼ ਪ੍ਰਯਾਸਾਂ ਵਿੱਚ ਸਥਾਨਕ ਭਾਈਚਾਰਿਆਂ ਨੂੰ ਸ਼ਾਮਲ ਕਰਨ ਦੇ ਲਈ ਪ੍ਰਤੀਬੱਧ ਹੈ”
“ਭਾਰਤ ਇਤਨਾ ਪ੍ਰਾਚੀਨ ਹੈ ਕਿ ਇੱਥੇ ਵਰਤਮਾਨ ਦਾ ਹਰ ਬਿੰਦੂ ਕਿਸੇ ਨਾ ਕਿਸੇ ਗੌਰਵਸ਼ਾਲੀ ਅਤੀਤ ਦੀ ਗਾਥਾ ਕਹਿੰਦਾ ਹੈ”
“ਪ੍ਰਾਚੀਨ ਵਿਰਾਸਤ ਦੀਆਂ ਕਲਾਕ੍ਰਿਤੀਆਂ ਦੀ ਵਾਪਸੀ ਆਲਮੀ ਉਦਾਰਤਾ ਅਤੇ ਇਤਿਹਾਸ ਦੇ ਪ੍ਰਤੀ ਸਨਮਾਨ ਦਾ ਪ੍ਰਦਰਸ਼ਨ ਹੈ”
“ਮੋਇਦਮ (Maidam), ਉੱਤਰ-ਪੂਰਬ ਤੋਂ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸਥਾਨ ਬਣਾਉਣ ਵਾਲੀ ਪਹਿਲੀ ਐਂਟਰੀ ਆਪਣੇ ਅਨੂਠੇਪਣ ਦੇ ਕਾਰਨ ਵਿਸ਼ੇਸ਼ ਹਨ”
“ਭਾਰਤ ਦੀ ਵਿਰਾਸਤ ਕੇਵਲ ਇੱਤ ਇਤਿਹਾਸ ਨਹੀਂ ਹੈ। ਭਾਰਤ ਦੀ ਵਿਰਾਸਤ ਇੱਕ ਵਿਗਿਆਨ ਭੀ ਹੈ”
“ਭਾਰਤ ਦਾ ਇਤਿਹਾਸ ਅਤੇ ਭਾਰਤੀ ਸੱਭਿਅਤਾ, ਇਹ ਸਾਧਾਰਣ ਇਤਿਹਾਸ ਬੋਧ (common understanding of history) ਤੋਂ ਕਿਤੇ ਜ਼ਿਆਦਾ ਪ੍ਰਾਚੀਨ ਅਤੇ ਵਿਆਪਕ ਹਨ”
“ਭਾਰਤ ਦਾ ਦੁਨੀਆ ਨੂੰ ਸਪਸ਼ਟ ਸੱਦਾ ਹੈ ਕਿ ਉਹ ਇੱਕ-ਦੂਸਰੇ ਦੀ ਵਿਰਾਸਤ ਨੂੰ ਹੁਲਾਰਾ ਦੇਣ ਅਤੇ ਮਾਨਵ ਕਲਿਆਣ ਦੀ ਭਾਵਨਾ ਦੇ ਵਿਸਤਾਰ ਦੇ ਲਈ ਇਕਜੁੱਟ ਹੋਵੇ”
“ਭਾਰਤ ਦਾ ਤਾਂ ਵਿਜ਼ਨ ਹੈ- ਵਿਕਾਸ ਭੀ, ਵਿਰਾਸਤ ਭੀ (Vikas bhi Virasat bhi)”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ (Bharat Mandapam) ਵਿੱਚ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦਾ ਉਦਘਾਟਨ ਕੀਤਾ। ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਹਰ ਸਾਲ ਹੁੰਦੀ ਹੈ ਅਤੇ ਇਹ ਵਿਸ਼ਵ ਵਿਰਾਸਤ ਨਾਲ ਜੁੜੇ ਸਾਰੇ ਮਾਮਲਿਆਂ ਦੇ ਪ੍ਰਬੰਧਨ ਤੇ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਥਲਾਂ ਬਾਰੇ ਨਿਰਣੇ ਲੈਣ ਦੇ ਲਈ ਉੱਤਰਦਾਈ ਹੁੰਦੀ ਹੈ। ਭਾਰਤ ਪਹਿਲੀ ਵਾਰ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਪ੍ਰਦਰਸ਼ਿਤ ਵਿਭਿੰਨ ਪ੍ਰਦਰਸ਼ਨੀਆਂ ਦਾ ਅਵਲੋਕਨ ਭੀ ਕੀਤਾ।

 ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ ਗੁਰੂ ਪੂਰਣਿਮਾ (Guru Purnima) ਦੇ ਪਾਵਨ ਅਵਸਰ ‘ਤੇ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਅਜਿਹੇ ਪਾਵਨ ਦਿਨ ‘ਤੇ ਸ਼ੁਰੂ ਹੋ ਰਹੀ ਹੈ ਅਤੇ ਭਾਰਤ ਪਹਿਲੀ ਵਾਰ ਇਸ ਆਯੋਜਨ ਦੀ ਮੇਜ਼ਬਾਨੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਭਰ ਤੋਂ ਆਏ ਸਾਰੇ ਪਤਵੰਤਿਆਂ ਅਤੇ ਮਹਿਮਾਨਾਂ, ਵਿਸ਼ੇਸ਼ ਤੌਰ ‘ਤੇ ਯੂਨੈਸਕੋ ਦੇ ਡਾਇਰੈਕਟਰ ਜਨਰਲ, ਸੁਸ਼੍ਰੀ ਔਡ੍ਰੇ ਅਜ਼ੌਲੇ (Ms Audrey Azoulay) ਦਾ ਹਾਰਦਿਕ ਸੁਆਗਤ ਕੀਤਾ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਭਾਰਤ ਵਿੱਚ ਹੋਣ ਵਾਲੀਆਂ ਹੋਰ ਆਲਮੀ ਮੀਟਿੰਗਾਂ ਦੀ ਤਰ੍ਹਾਂ ਇਤਿਹਾਸ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ।

 

 ਵਿਦੇਸ਼ ਤੋਂ ਵਾਪਸ ਲਿਆਂਦੀਆਂ ਗਈਆਂ ਕਲਾਕ੍ਰਿਤੀਆਂ(artifacts) ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਦੇ ਦਿਨਾਂ ਵਿੱਚ 350 ਤੋਂ ਅਧਿਕ ਵਿਰਾਸਤ ਵਸਤੂਆਂ ਨੂੰ ਵਾਪਸ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਾਚੀਨ ਵਿਰਾਸਤ ਕਲਾਕ੍ਰਿਤੀਆਂ (artifacts) ਦੀ ਇਹ ਵਾਪਸੀ ਆਲਮੀ ਉਦਾਰਤਾ(global generosity) ਅਤੇ ਇਤਿਹਾਸ ਦੇ ਪ੍ਰਤੀ ਸਨਮਾਨ (respect for history)ਦਾ ਪ੍ਰਦਰਸ਼ਨ ਹੈ।” ਉਨ੍ਹਾਂ ਨੇ ਟੈਕਨੋਲੋਜੀ ਦੇ ਵਿਕਾਸ ਦੇ ਨਾਲ-ਨਾਲ ਇਸ ਖੇਤਰ ਵਿੱਚ ਵਧਦੇ ਰਿਸਰਚ ਅਤੇ ਟੂਰਿਜ਼ਮ ਦੇ ਅਵਸਰਾਂ ਬਾਰੇ ਭੀ ਦੱਸਿਆ।

 ਵਿਸ਼ਵ ਵਿਰਾਸਤ ਕਮੇਟੀ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਾ ਭਾਰਤ ਦੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉੱਤਰ-ਪੂਰਬ ਭਾਰਤ ਦੇ ਲਈ ਇਤਿਹਾਸਿਕ ਮੋਇਦਮ (Maidam) ਨੂੰ ਯੂਨੈਸਕੋ ਦੀ ਮਕਬੂਲ ਵਿਸ਼ਵ ਵਿਰਾਸਤ ਸੂਚੀ (UNESCO’s popular World Heritage List) ਵਿੱਚ ਸ਼ਾਮਲ ਕਰਨ ਦੇ ਲਈ ਨਾਮਿਤ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਭਾਰਤ ਦਾ 43ਵਾਂ ਵਿਸ਼ਵ ਵਿਰਾਸਤ ਸਥਲ ਹੈ ਅਤੇ ਸੱਭਿਆਚਾਰਕ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਕਰਨ ਵਾਲਾ ਉੱਤਰ-ਪੂਰਬ ਭਾਰਤ ਦੀ ਪਹਿਲੀ ਵਿਰਾਸਤ ਹੈ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੂਚੀ ਵਿੱਚ ਸਥਾਨ ਪ੍ਰਾਪਤ ਕਰਨ ਦੇ ਬਾਅਦ ਮੋਇਦਮ (Maidam)  ਆਪਣੇ ਅਦੁੱਤੀ ਸੱਭਿਆਚਾਰਕ ਮਹੱਤਵ ਦੇ ਕਾਰਨ ਹੋਰ ਅਧਿਕ ਮਕਬੂਲ ਹੋ ਜਾਵੇਗਾ ਅਤੇ ਅਧਿਕ ਆਕਰਸ਼ਣ ਪ੍ਰਾਪਤ ਕਰੇਗਾ।

 ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰ ਤੋਂ ਆਏ ਮਾਹਿਰਾਂ ਦੀ ਮੌਜੂਦਗੀ ਇਸ ਸੰਮੇਲਨ (Summit) ਦੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਸੰਮੇਲਨ ਦਾ ਆਯੋਜਨ ਉਸ ਭੂਮੀ ‘ਤੇ ਹੋ ਰਿਹਾ ਹੈ ਜੋ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਆਤਾਵਾਂ ਵਿੱਚੋਂ ਇੱਕ ਹੈ। ਇਹ ਦੇਖਦੇ ਹੋਏ ਕਿ ਵਿਸ਼ਵ ਵਿੱਚ ਵਿਰਾਸਤ ਦੇ ਵਿਭਿੰਨ ਕੇਂਦਰ ਹਨ, ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਾਚੀਨ ਯੁਗਾਂ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ, “ਭਾਰਤ ਇਤਨਾ ਪ੍ਰਾਚੀਨ ਹੈ ਕਿ ਵਰਤਮਾਨ ਸਮੇਂ ਦਾ ਹਰ ਬਿੰਦੂ ਇਸ ਦੇ ਗੌਰਵਸ਼ਾਲੀ ਅਤੀਤ ਦਾ ਪ੍ਰਤੀਬਿੰਬ ਹੈ।” ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ ਦਾ ਕੇਂਦਰ ਹੈ ਅਤੇ ਇੱਥੇ ਹਰ ਕਦਮ ‘ਤੇ ਵਿਰਾਸਤ ਅਤੇ ਇਤਿਹਾਸ ਦੇਖਣ ਨੂੰ ਮਿਲਦੇ ਹਨ।

 

 ਉਨ੍ਹਾਂ ਨੇ 2000 ਸਾਲ ਪੁਰਾਣੇ ਲੋਹ ਥੰਮ੍ਹ (Iron Pillar) ਦੀ ਉਦਾਹਰਣ ਦਿੱਤੀ ਜੋ ਜੰਗ ਰੋਧੀ ਹੈ ਅਤੇ ਅਤੀਤ ਵਿੱਚ ਭਾਰਤ ਦੀ ਧਾਤ ਕਰਮ ਸਮਰੱਥਾ (metallurgical prowess) ਦੀ ਝਲਕ ਦਿੰਦਾ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦੀ ਵਿਰਾਸਤ ਕੇਵਲ ਇਤਿਹਾਸ ਹੀ ਨਹੀਂ, ਬਲਕਿ ਵਿਗਿਆਨ ਭੀ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਭਾਰਤ ਦੀ ਵਿਰਾਸਤ ਅਦਭੁਤ ਇੰਜੀਨੀਅਰਿੰਗ (top-notch engineering) ਦੀ ਯਾਤਰਾ ਦੀ ਗਵਾਹ ਹੈ, ਕਿਉਂਕਿ ਉਨ੍ਹਾਂ ਨੇ 3500 ਮੀਟਰ ਦੀ ਉਚਾਈ ‘ਤੇ ਸਥਿਤ 8ਵੀਂ ਸ਼ਤਾਬਦੀ ਦੇ ਕੇਦਾਰਨਾਥ ਮੰਦਿਰ (Kedarnath temple) ਦਾ ਉਲੇਖ ਕੀਤਾ, ਜੋ ਸਰਦੀਆਂ ਦੇ ਦੌਰਾਨ ਲਗਾਤਾਰ ਬਰਫਬਾਰੀ ਦੇ ਕਾਰਨ ਅੱਜ ਭੀ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਇੱਕ ਚੁਣੌਤੀਪੂਰਨ ਸਥਾਨ ਬਣਿਆ ਹੋਇਆ ਹੈ। ਉਨ੍ਹਾਂ ਨੇ ਰਾਜਾ ਚੋਲ (Raja Chola) ਦੁਆਰਾ ਨਿਰਮਿਤ ਦੱਖਣ ਭਾਰਤ ਵਿੱਚ ਬ੍ਰਿਹਦੇਸ਼ਵਰ ਮੰਦਿਰ (Brihadeeswara Temple) ਅਤੇ ਉਸ ਦੀ ਸ਼ਾਨਦਾਰ ਆਰਕੀਟੈਕਚਰਲ ਲੇਆਊਟ ਅਤੇ ਮੂਰਤੀ (marvelous architectural layout and idol) ਦਾ ਭੀ ਜ਼ਿਕਰ ਕੀਤਾ।

 ਪ੍ਰਧਾਨ ਮੰਤਰੀ ਨੇ ਗੁਜਰਾਤ ਦੋ ਧੋਲਾਵੀਰਾ ਅਤੇ ਲੋਥਲ (Dholavira and Lothal) ਦਾ ਭੀ ਉਲੇਖ ਕੀਤਾ। ਧੋਲਾਵੀਰਾ, 3000 ਈਸਾ ਪੂਰਵ ਤੋਂ 1500 ਈਸਾ ਪੂਰਵ ਤੱਕ ਪ੍ਰਾਚੀਨ ਸ਼ਹਿਰੀ ਨਿਯੋਜਨ ਅਤੇ ਜਲ ਪ੍ਰਬੰਧਨ ਪ੍ਰਣਾਲੀਆਂ ਦੇ ਲਈ ਪ੍ਰਸਿੱਧ ਹੈ। ਇਸੇ ਤਰ੍ਹਾਂ, ਲੋਥਲ ਵਿੱਚ ਦੁਰਗ ਤੇ ਲੋਅਰ ਪਲਾਨਿੰਗ ਦੇ ਲਈ ਅਦਭੁਤ ਯੋਜਨਾ ਸੀ ਅਤੇ ਗਲ਼ੀਆਂ ਅਤੇ ਨਾਲੀਆਂ ਦਾ ਇੱਕ ਵਿਸਤ੍ਰਿਤ ਨੈੱਟਵਰਕ(an elaborate network of streets and drainage) ਸੀ।

 

 ਪ੍ਰਧਾਨ ਮੰਤਰੀ ਨੇ ਕਿਹਾ ਕਿ “ਭਾਰਤ ਦਾ ਇਤਿਹਾਸ ਅਤੇ ਇਤਿਹਾਸ ਦੀ ਸਮਝ ਸਾਧਾਰਣ ਬੋਧ ਤੋਂ ਅਧਿਕ ਪੁਰਾਣੀ ਅਤੇ ਵਿਸਤ੍ਰਿਤ ਹੈ, ਜਿਸ ਦੇ ਕਾਰਨ ਤਕਨੀਕੀ ਵਿਕਾਸ ਅਤੇ ਨਵੀਆਂ ਖੋਜਾਂ ਦੇ ਨਾਲ ਅਤੀਤ ਨੂੰ ਦੇਖਣ ਦੇ ਲਈ ਨਵੇਂ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ।” ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਸਿਨੌਲੀ (Sinauli ) ਵਿੱਚ ਖੋਜਾਂ ਦਾ ਉਲੇਖ ਕੀਤਾ, ਜਿੱਥੇ ਤਾਮਰ ਯੁਗ (copper age) ਦੀ ਖੋਜ ਸਿੰਧੂ ਘਾਟੀ ਸੱਭਿਅਤਾ (Indus Valley Civilization) ਦੀ ਬਜਾਏ ਵੈਦਿਕ ਯੁਗ (Vedic Age) ਦੇ ਅਧਿਕ ਨਿਕਟ ਹੈ। ਉਨ੍ਹਾਂ ਨੇ 4000 ਸਾਲ ਪੁਰਾਣੇ ਘੋੜੇ ਨਾਲ ਚਲਣ ਵਾਲੇ ਰਥ (horse-driven chariot) ਦੀ ਖੋਜ ਬਾਰੇ ਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਖੋਜਾਂ ਇਸ ਬਾਤ ‘ਤੇ ਜ਼ੋਰ ਦਿੰਦੀਆਂ ਹਨ ਕਿ ਭਾਰਤ ਨੂੰ ਜਾਣਨ ਦੇ ਲਈ ਪੱਖਪਾਤ-ਰਹਿਤ ਨਵੀਆਂ ਧਾਰਨਾਵਾਂ (prejudice-free new concepts) ਦੀ ਜ਼ਰੂਰਤ ਹੈ, ਉਨ੍ਹਾਂ ਨੇ ਇਕੱਠ ਨੂੰ ਇਸ ਨਵੀਂ ਸੋਚ (this new stream) ਦਾ ਹਿੱਸਾ ਬਣਨ ਦੇ ਲਈ ਸੱਦਾ ਦਿੱਤਾ।

 ਵਿਰਾਸਤ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਵਿਰਾਸਤ ਕੇਵਲ ਇਤਿਹਾਸ ਨਹੀਂ ਹੈ। ਬਲਕਿ ਮਾਨਵਤਾ ਦੀ ਸਾਂਝੀ ਚੇਤਨਾ ਹੈ। ਜਦੋਂ ਭੀ ਅਸੀਂ ਇਤਿਹਾਸਿਕ ਸਥਲਾਂ ਨੂੰ ਦੇਖਦੇ ਹਾਂ, ਤਾਂ ਇਹ ਸਾਡੇ ਮਨ ਨੂੰ ਵਰਤਮਾਨ ਭੂ-ਰਾਜਨੀਤਕ ਕਾਰਕਾਂ ਤੋਂ ਉੱਪਰ ਉਠਾਉਂਦਾ ਹੈ।” ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵ ਦੇ ਕਲਿਆਣ ਦੇ ਲਈ ਵਿਰਾਸਤ ਦੀ ਇਸ ਸਮਰੱਥਾ ਦਾ ਉਪਯੋਗ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ, ਤਾਕਿ ਦਿਲਾਂ ਨੂੰ ਜੋੜਿਆ ਜਾ ਸਕੇ। ਸ਼੍ਰੀ ਮੋਦੀ ਨੇ ਕਿਹਾ, “ਇਹ ਦੁਨੀਆ ਦੇ ਲਈ ਭਾਰਤ ਦਾ ਸਪਸ਼ਟ ਸੱਦਾ ਹੈ ਕਿ ਉਹ ਇੱਕ-ਦੂਸਰੇ ਦੀ ਵਿਰਾਸਤ ਨੂੰ ਹੁਲਾਰਾ ਦੇਣ ਅਤੇ ਮਾਨਵ ਕਲਿਆਣ ਦੀ ਭਾਵਨਾ ਦਾ ਵਿਸਤਾਰ ਤੇ ਟੂਰਿਜ਼ਮ ਨੂੰ ਪ੍ਰੋਤਸਾਹਿਤ ਕਰਨ ਅਤੇ 46ਵੀਂ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੇ ਮਾਧਿਅਮ ਨਾਲ ਅਧਿਕ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦੇ ਲਈ ਇਕਜੁੱਟ ਹੋਣ।”

 

 ਵਿਕਾਸ ਦੀ ਦਿਸ਼ਾ ਵਿੱਚ ਵਿਰਾਸਤ ਦੀ ਅਣਦੇਖੀ ਕੀਤੇ ਜਾਣ ਦੇ ਸਮੇਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦਾ ਵਿਜ਼ਨ ਵਿਕਾਸ ਭੀ, ਵਿਰਾਸਤ ਭੀ (Vikas bhi Virasat bhi) ਹੈ। ਪਿਛਲੇ 10 ਵਰ੍ਹਿਆਂ ਦੇ ਦੌਰਾਨ ਵਿਰਾਸਤ ‘ਤੇ ਗਰਵ (ਮਾਣ) ਕਰਨ ਦੇ ਸੰਕਲਪ ‘ਤੇ ਵਿਸਤਾਰ ਨਾਲ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਾਸ਼ੀ ਵਿਸ਼ਵਨਾਥ ਕੌਰੀਡੋਰ, ਸ਼੍ਰੀ ਰਾਮ ਮੰਦਿਰ, ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦੇ ਆਧੁਨਿਕ ਪਰਿਸਰ (Kashi Viswanath Corridor, Shri Ram Mandir, Modern Campus of ancient Nalanda University) ਜਿਹੇ ਅਭੂਤਪੂਰਵ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਵਿਰਾਸਤ ਨੂੰ ਲੈ ਕੇ ਭਾਰਤ ਦਾ ਇਹ ਸੰਕਲਪ ਪੂਰੀ ਮਾਨਵਤਾ ਦੀ ਸੇਵਾ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਭਾਰਤੀ ਸੱਭਿਆਚਾਰ ਸਿਰਫ਼ ਆਪਣੇ ਬਾਰੇ ਨਹੀਂ, ਬਲਕਿ ਸਾਡੇ ਸਭ ਬਾਰੇ ਬਾਤ ਕਰਦਾ ਹੈ।”

 ਆਲਮੀ ਕਲਿਆਣ ਵਿੱਚ ਭਾਗੀਦਾਰ ਬਣਨ ਦੇ ਭਾਰਤ ਦੇ ਪ੍ਰਯਾਸ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਗਿਆਨਿਕ ਵਿਰਾਸਤ ਯੋਗ ਅਤੇ ਆਯੁਰਵੇਦ (Yoga and  Ayurveda) ਨੂੰ ਆਲਮੀ ਪੱਧਰ ‘ਤੇ ਅਪਣਾਉਣ ਦਾ ਉਲੇਖ ਕੀਤਾ। ਉਨ੍ਹਾਂ ਨੇ ਭਾਰਤ ਦੁਆਰਾ ਆਯੋਜਿਤ ਜੀ-20 ਸਮਿਟ ਦੇ ਥੀਮ- ਵੰਨ ਵਰਲਡ, ਵੰਨ ਫੈਮਿਲੀ, ਵੰਨ ਫਿਊਚਰ (One World, One Family, One Future) ਨੂੰ ਭੀ ਯਾਦ ਕੀਤਾ। ਭਾਰਤ ਦੇ ‘ਵਸੁਧੈਵ ਕੁਟੁੰਬਕਮ’ (‘Vasudhaiva Kutumbakam’) ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਪ੍ਰਧਾਨ ਮੰਤਰੀ ਨੇ ਮੋਟੇ ਅਨਾਜ ਨੂੰ ਹੁਲਾਰਾ ਦੇਣ ਅਤੇ ਅੰਤਰਰਾਸ਼ਟਰੀ ਸੌਰ ਗਠਬੰਧਨ ਅਤੇ ਮਿਸ਼ਨ ਲਾਇਫ (the International Solar Alliance and Mission LiFE) ਜਿਹੀਆਂ ਪਹਿਲਾਂ ‘ਤੇ ਬਾਤ ਕੀਤੀ।

 ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਆਲਮੀ ਵਿਰਾਸਤਾਂ ਦੀ ਸਾਂਭ-ਸੰਭਾਲ਼ ਨੂੰ ਆਪਣੀ ਜ਼ਿੰਮੇਦਾਰੀ ਮੰਨਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਅਸੀਂ ਭਾਰਤੀ ਵਿਰਾਸਤ ਦੇ ਨਾਲ-ਨਾਲ ਗਲੋਬਲ ਸਾਊਥ ਦੇ ਦੇਸ਼ਾਂ ਵਿੱਚ ਵਿਰਾਸਤ ਸੰਭਾਲ਼ ਦੇ ਲਈ ਸਹਿਯੋਗ ਕਰ ਰਹੇ ਹਾਂ। ਉਨ੍ਹਾਂ ਨੇ ਕੰਬੋਡੀਆ ਵਿੱਚ ਅੰਕੋਰ ਵਾਟ, ਵੀਅਤਨਾਮ ਵਿੱਚ ਚਾਮ ਮੰਦਿਰ ਅਤੇ ਮਿਆਂਮਾਰ ਦੇ ਬਾਗਾਨ ਵਿੱਚ ਸਤੂਪ (Angkor Wat in Cambodia, Cham Temples in Vietnam, and Stupa in Bagan, Myanmar) ਜਿਹੇ ਵਿਰਾਸਤ ਸਥਲਾਂ ਦਾ ਉਲੇਖ ਕੀਤਾ ਅਤੇ ਐਲਾਨ ਕੀਤਾ ਕਿ ਭਾਰਤ ਯੂਨੈਸਕੋ ਵਿਸ਼ਵ ਵਿਰਾਸਤ ਕੇਂਦਰ (UNESCO World Heritage Centre) ਨੂੰ 1 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗਾ ਜਿਸ ਦੀ ਉਪਯੋਗ ਸਮਰੱਥਾ ਨਿਰਮਾਣ, ਤਕਨੀਕੀ ਸਹਾਇਤਾ ਅਤੇ ਵਿਸ਼ਵ ਵਿਰਾਸਤ ਸਥਲਾਂ ਦੀ ਸਾਂਭ-ਸੰਭਾਲ਼ ਦੇ ਲਈ ਕੀਤਾ ਜਾਵੇਗਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਧਨ ਗਲੋਬਲ ਸਾਊਥ ਦੇ ਦੇਸ਼ਾਂ ਦੇ ਲਈ ਉਪਯੋਗੀ ਹੋਵੇਗਾ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਭਾਰਤ ਵਿੱਚ ਯੁਵਾ ਪੇਸ਼ੇਵਰਾਂ ਦੇ ਲਈ ਵਿਸ਼ਵ ਵਿਰਾਸਤ ਪ੍ਰਬੰਧਨ (World Heritage Management) ਵਿੱਚ ਇੱਕ ਸਰਟੀਫਿਕੇਟ ਪ੍ਰੋਗਰਾਮ ਭੀ ਸ਼ੁਰੂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦਾ ਸੱਭਿਆਚਾਰਕ ਅਤੇ ਰਚਨਾਤਮਕ ਉਦਯੋਗ ਆਲਮੀ ਵਿਕਾਸ (global growth) ਵਿੱਚ ਇੱਕ ਬੜਾ ਕਾਰਕ ਬਣੇਗਾ।

 

 ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਵਿਦੇਸ਼ੀ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਭਾਰਤ ਦਾ ਦੌਰਾ ਕਰਨ ਦੀ ਤਾਕੀਦ ਕੀਤੀ ਅਤੇ ਉਨ੍ਹਾਂ ਦੀ ਸੁਵਿਧਾ ਦੇ ਲਈ ਪ੍ਰਤਿਸ਼ਠਿਤ ਵਿਰਾਸਤ ਸਥਲਾਂ ਦੀ ਇੱਕ ਟੂਰ ਸੀਰੀਜ਼ ਬਾਰੇ ਦੱਸਿਆ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਵਿੱਚ ਉਨ੍ਹਾਂ ਦੇ  ਅਨੁਭਵ ਉਨ੍ਹਾਂ ਦੀ  ਇਸ ਯਾਤਰਾ ਨੂੰ ਯਾਦਗਾਰੀ ਬਣਾਉਣਗੇ।

 ਇਸ ਅਵਸਰ ‘ਤੇ ਕੇਂਦਰੀ ਵਿਦੇਸ਼ ਮੰਤਰੀ, ਡਾ. ਐੱਸ ਜੈਸ਼ੰਕਰ, ਕੇਂਦਰੀ ਸੱਭਿਆਚਾਰ ਤੇ ਟੂਰਿਜ਼ਮ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਯੂਨੈਸਕੋ ਦੇ ਡਾਇਰੈਕਟਰ ਜਨਰਲ, ਸੁਸ਼੍ਰੀ ਔਡ੍ਰੇ ਅਜ਼ੌਲੇ (Ms Audrey Azoulay) ਅਤੇ ਵਿਸ਼ਵ ਵਿਰਾਸਤ ਕਮੇਟੀ ਦੇ ਚੇਅਰਪਰਸਨ, ਸ਼੍ਰੀ ਵਿਸ਼ਾਲ ਸ਼ਰਮਾ ਸਹਿਤ ਹੋਰ ਪਤਵੰਤੇ ਉਪਸਥਿਤ ਸਨ।

 ਪਿਛੋਕੜ

ਭਾਰਤ ਪਹਿਲੀ ਵਾਰ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਮੀਟਿੰਗ 21 ਤੋਂ 31 ਜੁਲਾਈ 2024 ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿੱਚ ਹੋਵੇਗੀ। ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਸਾਲ ਵਿੱਚ ਇੱਕ ਵਾਰ ਹੁੰਦੀ ਹੈ ਅਤੇ ਇਹ ਵਿਸ਼ਵ ਵਿਰਾਸਤ ਨਾਲ ਸਬੰਧਿਤ ਸਾਰੇ ਮਾਮਲਿਆਂ ਦੇ ਪ੍ਰਬੰਧਨ ਅਤੇ ਵਿਸ਼ਵ ਵਿਰਾਸਤ ਸੂਚੀ (World Heritage list) ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਥਲਾਂ ‘ਤੇ ਨਿਰਣੇ ਲੈਣ ਦੇ ਲਈ ਉੱਤਰਦਾਈ ਹੰਦੀ ਹੈ। ਇਸ ਮੀਟਿੰਗ ਦੇ ਦੌਰਾਨ ਵਿਸ਼ਵ ਵਿਰਾਸਤ ਸੂਚੀ ਵਿੱਚ ਨਵੇਂ ਸਥਲਾਂ ਨੂੰ ਨਾਮਾਂਕਿਤ ਕਰਨ ਦੇ ਪ੍ਰਸਤਾਵ, ਮੌਜੂਦਾ 124 ਵਿਸ਼ਵ ਵਿਰਾਸਤ ਸੰਪਤੀਆਂ (124 existing World Heritage properties) ਦੀਆਂ ਸਾਂਭ-ਸੰਭਾਲ਼ ਰਿਪੋਰਟਾਂ, ਅੰਤਰਰਾਸ਼ਟਰੀ ਸਹਾਇਤਾ ਅਤੇ ਵਿਸ਼ਵ ਵਿਰਾਸਤ ਫੰਡਾਂ (World Heritage Funds) ਦੇ ਉਪਯੋਗ ਆਦਿ ‘ਤੇ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ 150 ਤੋਂ ਅਧਿਕ ਦੇਸ਼ਾਂ ਦੇ 2000 ਤੋਂ ਅਧਿਕ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਤੀਨਿਧੀ ਹਿੱਸਾ ਲੈਣਗੇ।

 

 ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੇ ਨਾਲ-ਨਾਲ ਵਿਸ਼ਵ ਵਿਰਾਸਤ ਯੁਵਾ ਪੇਸ਼ੇਵਰਾਂ ਦੀ ਫੋਰਮ (World Heritage Young Professionals’ Forum) ਅਤੇ ਵਿਸ਼ਵ ਵਿਰਾਸਤ ਸਥਲ ਪ੍ਰਬੰਧਕਾਂ ਦੀ ਫੋਰਮ (World Heritage Site Managers’ Forum) ਭੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

 ਇਸ ਦੇ ਅਤਿਰਿਕਤ, ਭਾਰਤ ਮੰਡਪਮ (Bharat Mandapam) ਵਿੱਚ ਭਾਰਤੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਿਭਿੰਨ ਪ੍ਰਦਰਸ਼ਨੀਆਂ ਭੀ ਲਗਾਈਆਂ ਜਾ ਰਹੀਆਂ ਹਨ।  ਦ ਰਿਟਰਨ ਆਵ੍ ਟ੍ਰੈਯਅਰਸ  ਪ੍ਰਦਰਸ਼ਨੀ ਵਿੱਚ ਦੇਸ਼ ਵਿੱਚ ਵਾਪਸ ਲਿਆਂਦੀਆਂ ਗਈਆਂ ਕੁਝ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਹੁਣ ਤੱਕ 350 ਤੋਂ ਅਧਿਕ ਕਲਾਕ੍ਰਿਤੀਆਂ ਵਾਪਸ ਲਿਆਂਦੀਆਂ ਜਾ ਚੁੱਕੀਆਂ ਹਨ। ਭਾਰਤੇ ਦੇ 3 ਵਿਸ਼ਵ ਵਿਰਾਸਤ ਸਥਲਾਂ- ਰਾਨੀ ਕੀ ਵਾਵ, ਪਾਟਨ, ਗੁਜਰਾਤ; ਕੈਲਾਸਾ ਮੰਦਿਰ, ਏਲੋਰਾ ਗੁਫਾਵਾਂ, ਮਹਾਰਾਸ਼ਟਰ; ਅਤੇ ਹੋਯਸਲਾ ਮੰਦਿਰ, ਹਲੇਬਿਡ, ਕਰਨਾਟਕ (Rani ki Vav, Patan, Gujarat; Kailasa Temple, Ellora Caves, Maharashtra; and Hoysala Temple, Halebidu, Karnataka) ਦੇ ਲਈ ਨਵੀਨਤਮ ਏਆਰ ਅਤੇ ਵੀਆਰ ਤਕਨੀਕਾਂ (AR & VR technologies) ਦਾ ਉਪਯੋਗ ਕਰਕੇ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕੀਤਾ ਜਾ ਰਿਹਾ ਹੈ। ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ, ਸਦੀਆਂ ਪੁਰਾਣੀ ਸੱਭਿਅਤਾ, ਭੂਗੋਲਿਕ ਵਿਵਿਧਤਾ, ਟੂਰਿਜ਼ਮ ਡੈਸਟੀਨੇਸ਼ਨਾਂ ਦੇ ਨਾਲ-ਨਾਲ ਸੂਚਨਾ ਟੈਕਨੋਲੋਜੀ ਅਤੇ ਇਨਫ੍ਰਾਸਟ੍ਰਕਚਰਕ ਦੇ ਖੇਤਰ ਵਿੱਚ ਆਧੁਨਿਕ ਵਿਕਾਸ ਨੂੰ ਉਜਾਗਰ ਕਰਨ ਦੇ ਲਈ ਇੱਕ ‘ਅਤੁਲਯ ਭਾਰਤ’ (‘Incredible India’) ਪ੍ਰਦਰਸ਼ਨੀ ਭੀ ਲਗਾਈ ਜਾ ਰਹੀ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Muffler, cap, gloves: PM recalls gifts a New Zealander gave him 25-30 years ago

Media Coverage

Muffler, cap, gloves: PM recalls gifts a New Zealander gave him 25-30 years ago
NM on the go

Nm on the go

Always be the first to hear from the PM. Get the App Now!
...
Prime Minister condoles the passing of legendary playback singer S. Janaki Amma
July 12, 2026

The Prime Minister, Shri Narendra Modi, has expressed deep grief over the passing of distinguished playback singer S. Janaki Amma.

The Prime Minister said that her passing is an irreparable loss to the world of music and culture. He noted that her songs in various languages were popular across generations and gave voice to every emotion with unparalleled grace and versatility.

Shri Modi said that her melodies will continue to enchant listeners in the years to come.

The Prime Minister wrote on X;

“The passing of the distinguished playback singer S. Janaki Amma is an irreparable loss to the world of music and culture. Her songs in various languages were popular across generations. They gave voice to every emotion with unparalleled grace as well as versatility. Her melodies will continue to enchant listeners in the years to come. My heartfelt condolences to her family, countless admirers and the entire music fraternity in this hour of grief. Om Shanti.”