ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾਕਟਰਾਂ ਦੇ ਦਿਵਸ ਦੇ ਅਵਸਰ ‘ਤੇ ਸਾਰੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, “ਸਾਡੇ ਡਾਕਟਰਾਂ ਨੇ ਆਪਣੀ ਨਿਪੁੰਨਤਾ ਅਤੇ ਪਰਿਸ਼੍ਰਮ ਦੇ ਬਲ ‘ਤੇ ਆਪਣੀ ਪਹਿਚਾਣ ਬਣਾਈ ਹੈ। ਕਰੁਣਾ ਦੀ ਉਨ੍ਹਾਂ ਦੀ ਭਾਵਨਾ ਭੀ ਉਤਨੀ ਹੀ ਜ਼ਿਕਰਯੋਗ ਹੈ।”
ਸ਼੍ਰੀ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:
“ਡਾਕਟਰਾਂ ਦੇ ਦਿਵਸ (#DoctorsDay) ‘ਤੇ ਸਾਰੇ ਮਿਹਨਤੀ ਡਾਕਟਰਾਂ ਨੂੰ ਸ਼ੁਭਕਾਮਨਾਵਾਂ। ਸਾਡੇ ਡਾਕਟਰਾਂ ਨੇ ਆਪਣੀ ਨਿਪੁੰਨਤਾ ਅਤੇ ਪਰਿਸ਼੍ਰਮ ਦੇ ਬਲ ‘ਤੇ ਆਪਣੀ ਪਹਿਚਾਣ ਬਣਾਈ ਹੈ। ਕਰੁਣਾ ਦੀ ਉਨ੍ਹਾਂ ਦੀ ਭਾਵਨਾ ਭੀ ਉਤਨੀ ਹੀ ਜ਼ਿਕਰਯੋਗ ਹੈ। ਉਹ ਵਾਸਤਵ ਵਿੱਚ ਸਿਹਤ ਦੇ ਰੱਖਿਅਕ ਅਤੇ ਮਾਨਵਤਾ ਦੇ ਥੰਮ੍ਹ ਹਨ। ਦੇਸ਼ ਦੇ ਹੈਲਥਕੇਅਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਵਾਸਤਵ ਵਿੱਚ ਅਸਾਧਾਰਣ ਹੈ।”
Best wishes to all hardworking doctors on #DoctorsDay. Our doctors have made a mark for their dexterity and diligence. Equally notable is their spirit of compassion. They are truly protectors of health and pillars of humanity. Their contribution in strengthening India’s…
— Narendra Modi (@narendramodi) July 1, 2025


