ਓਡੀਸ਼ਾ ਦਾ ਇਹ ਕਿਸਾਨ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਭਰੋਸੇਮੰਦ ਹੈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਵਿਕਸਿਤ ਭਾਰਤ ਸੰਕਲਪ ਯਾਤਰਾ’(Viksit Bharat Sankalp Yatra) ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡ੍ਰੋਨ ਕੇਂਦਰ (Pradhan Mantri Mahila Kisan Drone Kendra) ਭੀ ਲਾਂਚ ਕੀਤਾ। ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਏਮਸ, ਦੇਵਘਰ (AIIMS, Deoghar) ਵਿੱਚ ਖੋਲ੍ਹੇ ਗਏ ਇਤਿਹਾਸਿਕ 10,000ਵੇਂ ਜਨ ਔਸ਼ਧੀ ਕੇਂਦਰ (Jan Aushadi Kendra) ਦਾ ਭੀ ਲੋਕਅਰਪਣ ਕੀਤਾ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦੀ ਸੰਖਿਆ 10,000 ਤੋਂ ਵਧਾ ਕੇ 25,000 ਕਰਨ ਦਾ ਪ੍ਰੋਗਰਾਮ ਭੀ ਲਾਂਚ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਸ਼ੁਰੂਆਤ ਵਿੱਚ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੇ ਦੌਰਾਨ ਮਹਿਲਾ ਸੈਲਫ ਹੈਲਪ ਗਰੁੱਪਾਂ (women SHGs) ਨੂੰ ਡ੍ਰੋਨ ਪ੍ਰਦਾਨ ਕਰਨ ਅਤੇ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦੀ ਸੰਖਿਆ 10,000 ਤੋਂ ਵਧਾ ਕੇ 25,000 ਕਰਨ ਵਾਲੀਆਂ, ਇਨ੍ਹਾਂ ਦੋਨਾਂ ਪਹਿਲਾਂ ਦਾ ਐਲਾਨ ਕੀਤਾ ਸੀ। ਇਹ ਪ੍ਰੋਗਰਾਮ ਇਨ੍ਹਾਂ ਦੋਨਾਂ ਵਾਅਦਿਆਂ  ਨੂੰ ਪੂਰਾ ਕਰਨ ਦਾ ਪ੍ਰਤੀਕ ਹੈ।

 

ਪ੍ਰਧਾਨ ਮੰਤਰੀ ਨੇ ਰਾਏਗੜ੍ਹ (ਓਡੀਸ਼ਾ) ਦੇ ਕਿਸਾਨ ਪੂਰਨ ਚੰਦ ਬੇਨੀਆ (Purna Chand Benia) ਦਾ ‘ਜੈ ਜਗਨਨਾਥ’ (Jai Jagganath) ਕਹਿ ਕੇ ਸੁਆਗਤ ਕੀਤਾ। ਸ਼੍ਰੀ ਬੇਨੀਆ  ਜੀ ਕਈ ਸਰਕਾਰੀ ਯੋਜਨਾਵਾਂ ਦੇ ਲਾਭਾਰਥੀ ਹਨ। ਲਾਭਾਰਥੀ ਸ਼੍ਰੀ ਬੇਨੀਆ  ਨੇ ਦੱਸਿਆ ਕਿ ਕਿਵੇਂ ਉੱਜਵਲਾ (Ujjwala) ਜਿਹੀਆਂ ਯੋਜਨਾਵਾਂ ਨੇ ਉਨ੍ਹਾਂ ਦਾ ਜੀਵਨ ਬਦਲ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੱਸਿਆ ਕਿ ਹੁਣ ਉਹ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਦਾ ਸੁਪਨਾ ਦੇਖਣ ਬਾਰੇ ਕਾਫੀ ਆਸਵੰਦ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਯਾਤਰਾ ਦੇ ਨਾਲ ਚਲ ਰਹੇ (accompanying the Yatra) ਅਧਿਕਾਰੀਆਂ ਤੋਂ ਇਹ ਪੁੱਛਗਿੱਛ ਕਰਨ ਲਈ ਕਿਹਾ ਕਿ ਉਨ੍ਹਾਂ ਦੇ ਲਾਭ ਵਾਸਤੇ ਹੋਰ ਕੀ-ਕੀ ਯੋਜਨਾਵਾਂ ਉਪਲਬਧ ਹਨ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian banks outperform global peers in digital transition, daily services

Media Coverage

Indian banks outperform global peers in digital transition, daily services
NM on the go

Nm on the go

Always be the first to hear from the PM. Get the App Now!
...
ਆਤੰਕਤਵਾਦ ਭਾਰਤ ਦੀ ਭਾਵਨਾ ਨੂੰ ਨਹੀਂ ਤੋੜ ਸਕਦਾ: ਪ੍ਰਧਾਨ ਮੰਤਰੀ ਮੋਦੀ
April 24, 2025

ਪਹਿਲਗਾਮ ਆਤੰਕਵਾਦੀ ਹਮਲੇ ਵਿੱਚ ਨਿਰਦੋਸ਼ ਲੋਕਾਂ ਦੀ ਦੁਖਦ ਮੌਤ 'ਤੇ ਭਾਰਤ ਸੋਗ ਵਿੱਚ ਹੈ। ਬਿਹਾਰ ਦੇ ਮਧੁਬਨੀ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਸਮਾਗਮ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਗਹਿਰਾ ਦੁਖ ਅਤੇ ਗੁੱਸਾ ਵਿਅਕਤ ਕਰਦੇ ਹੋਏ ਸੋਗ ਵਿੱਚ ਡੁੱਬੇ ਦੇਸ਼ ਦੀ ਅਗਵਾਈ ਕੀਤੀ। ਪੀੜਿਤਾਂ ਦੇ ਸਨਮਾਨ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ, ਜਿਸ ਵਿੱਚ ਪੂਰਾ ਦੇਸ਼ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਇਕਜੁੱਟਤਾ ਵਿੱਚ ਖੜ੍ਹਾ ਸੀ।

ਬਿਹਾਰ ਦੇ ਮਧੂਬਨੀ ਵਿੱਚ ਇੱਕ ਸ਼ਕਤੀਸ਼ਾਲੀ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਆਤੰਕਵਾਦ ਦੇ ਸਾਹਮਣੇ ਨਿਆਂ, ਏਕਤਾ, ਲਚੀਲੇਪਣ ਅਤੇ ਭਾਰਤ ਦੀ ਅਮਿੱਟ ਭਾਵਨਾ ਦਾ ਸਪਸ਼ਟ ਸੱਦਾ ਦਿੱਤਾ। ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਆਤੰਕਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਭਾਰਤ ਦੀ ਪ੍ਰਭੂਸੱਤਾ ਅਤੇ ਆਤਮਾ ਨੂੰ ਖ਼ਤਰਾ ਪਹੁੰਚਾਉਣ ਵਾਲਿਆਂ ਨੂੰ ਸਖ਼ਤ ਜਵਾਬ ਦੇਣ ਦੀ ਰੂਪਰੇਖਾ ਤਿਆਰ ਕੀਤੀ।

ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਦੁਖਦਾਈ ਹਮਲੇ 'ਤੇ ਪ੍ਰਤੀਕਿਰਿਆ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਗਹਿਰਾ ਦੁਖ ਪ੍ਰਗਟ ਕਰਦੇ ਹੋਏ ਕਿਹਾ, "ਮਾਸੂਮ ਨਾਗਰਿਕਾਂ ਦੀ ਬੇਰਹਿਮੀ ਨਾਲ ਹੱਤਿਆ ਨੇ ਪੂਰੇ ਦੇਸ਼ ਨੂੰ ਦਰਦ ਅਤੇ ਦੁਖ ਵਿੱਚ ਛੱਡ ਦਿੱਤਾ ਹੈ। ਕਰਗਿਲ ਤੋਂ ਕੰਨਿਆਕੁਮਾਰੀ ਤੱਕ, ਸਾਡਾ ਦੁਖ ਅਤੇ ਗੁੱਸਾ ਇੱਕ ਹੈ।" ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ, ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਜ਼ਖਮੀਆਂ ਅਤੇ ਇਲਾਜ ਅਧੀਨ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਆਤੰਕਵਾਦ ਵਿਰੁੱਧ 140 ਕਰੋੜ ਭਾਰਤੀਆਂ ਦੇ ਇਕਜੁੱਟ ਸੰਕਲਪ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਐਲਾਨ ਕੀਤਾ, "ਇਹ ਸਿਰਫ਼ ਨਿਹੱਥੇ ਸੈਲਾਨੀਆਂ 'ਤੇ ਹਮਲਾ ਨਹੀਂ ਸੀ, ਬਲਕਿ ਭਾਰਤ ਦੀ ਆਤਮਾ 'ਤੇ ਇੱਕ ਗੁਸਤਾਖੀ ਹਮਲਾ ਸੀ।"

ਅਟੱਲ ਦ੍ਰਿੜ੍ਹਤਾ ਨਾਲ, ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਸਹੁੰ ਖਾਧੀ, ਇਹ ਕਹਿੰਦੇ ਹੋਏ ਕਿ, "ਜਿਨ੍ਹਾਂ ਨੇ ਇਹ ਹਮਲਾ ਕੀਤਾ ਅਤੇ ਜਿਨ੍ਹਾਂ ਨੇ ਇਸ ਦੀ ਸਾਜ਼ਿਸ਼ ਰਚੀ, ਉਨ੍ਹਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਕਿਤੇ ਵੱਧ ਸਜ਼ਾ ਮਿਲੇਗੀ। ਆਤੰਕਵਾਦ ਦੇ ਬਚੇ ਹੋਏ ਹਿੱਸੇ ਨੂੰ ਮਿਟਾਉਣ ਦਾ ਸਮਾਂ ਆ ਗਿਆ ਹੈ। ਭਾਰਤ ਦੀ ਇੱਛਾ ਸ਼ਕਤੀ ਆਤੰਕਵਾਦ ਦੇ ਮਾਲਕਾਂ ਦੀ ਕਮਰ ਨੂੰ ਕੁਚਲ ਦੇਵੇਗੀ।" ਉਨ੍ਹਾਂ ਨੇ ਬਿਹਾਰ ਦੀ ਧਰਤੀ ਤੋਂ ਇਹ ਕਹਿੰਦੇ ਹੋਏ ਭਾਰਤ ਦੇ ਵਿਸ਼ਵਵਿਆਪੀ ਰੁਖ਼ ਨੂੰ ਹੋਰ ਮਜ਼ਬੂਤ ਕੀਤਾ, "ਭਾਰਤ ਹਰ ਆਤੰਕਵਾਦੀ, ਉਨ੍ਹਾਂ ਦੇ ਹੈਂਡਲਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਪਹਿਚਾਣ ਕਰੇਗਾ, ਉਨ੍ਹਾਂ ਦਾ ਪਤਾ ਲਗਾਏਗਾ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ, ਉਨ੍ਹਾਂ ਦਾ ਪਿੱਛਾ ਧਰਤੀ ਦੇ ਕੋਣੇ-ਕੋਣੇ ਤੱਕ ਕਰੇਗਾ। ਆਤੰਕਵਾਦ ਸਜ਼ਾ ਤੋਂ ਬਿਨਾ ਨਹੀਂ ਰਹੇਗਾ, ਅਤੇ ਪੂਰਾ ਦੇਸ਼ ਇਸ ਸੰਕਲਪ 'ਤੇ ਦ੍ਰਿੜ੍ਹ ਹੈ।"

PM Modi also expressed gratitude to the various countries, their leaders and the people who have stood by India in this hour of grief, emphasizing that “everyone who believes in humanity is with us.”