ਇਹ ਭਾਰਤ ਦੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਉਤਸਵ ਹੈ ਅਤੇ ਦੇਸ਼ ਭਰ ਦੇ ਐਥਲੀਟਾਂ ਦੀ ਭਾਵਨਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
ਅਸੀਂ ਖੇਡਾਂ ਨੂੰ ਭਾਰਤ ਦੇ ਸੰਪੂਰਨ ਵਿਕਾਸ ਦੇ ਲਈ ਪ੍ਰਮੁੱਖ ਚਾਲਕ ਮੰਨਦੇ ਹਾਂ: ਪ੍ਰਧਾਨ ਮੰਤਰੀ
ਅਸੀਂ ਆਪਣੇ ਐਥਲੀਟਾਂ ਦੇ ਲਈ ਅਧਿਕ ਤੋਂ ਅਧਿਕ ਅਵਸਰ ਪੈਦਾ ਕਰ ਰਹੇ ਹਾਂ ਤਾਕਿ ਉਹ ਆਪਣੀ ਸਮਰੱਥਾ ਨੂੰ ਪੂਰੀ ਤਰ੍ਹਾਂ ਨਾਲ ਵਧਾ ਸਕਣ: ਪ੍ਰਧਾਨ ਮੰਤਰੀ
ਭਾਰਤ 2036 ਓਲੰਪਿਕਸ ਦੀ ਮੇਜ਼ਬਾਨੀ ਦੇ ਲਈ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਰਾਸ਼ਟਰੀ ਖੇਡਾਂ ਸਿਰਫ਼ ਖੇਡ ਆਯੋਜਨ ਤੋਂ ਕਿਤੇ ਅਧਿਕ ਹੈ, ਇਹ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ('Ek Bharat, Shreshtha Bharat’) ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਦਾ ਬੜਾ ਮੰਚ ਹੈ, ਇਹ ਭਾਰਤ ਦੀ ਸਮ੍ਰਿੱਧ ਵਿਵਿਧਤਾ ਅਤੇ ਏਕਤਾ ਦਾ ਉਤਸਵ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਅੱਜ ਨੌਜਵਾਨਾਂ ਦੀ ਊਰਜਾ ਨਾਲ ਜਗਮਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਕੇਦਾਰਨਾਥ, ਬਦਰੀਨਾਥ  ਅਤੇ ਮਾਂ ਗੰਗਾ ਦੇ ਅਸ਼ੀਰਵਾਦ ਨਾਲ ਅੱਜ 38ਵੀਆਂ ਰਾਸ਼ਟਰੀ ਖੇਡਾਂ ਸ਼ੁਰੂ ਹੋ ਰਹੀਆਂ ਹਨ। ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਇਹ ਉੱਤਰਾਖੰਡ ਦੇ ਗਠਨ ਦਾ 25ਵਾਂ ਵਰ੍ਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਯੁਵਾ ਇਸ ਯੁਵਾ ਰਾਜ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਸਮਾਗਮ ਵਿੱਚ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (‘Ek Bharat, Shrestha Bharat’) ਦੀ ਸੁੰਦਰ ਤਸਵੀਰ ਪ੍ਰਦਰਸ਼ਿਤ ਹੋਈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਰਾਸ਼ਟਰੀ ਖੇਡਾਂ ਵਿੱਚ ਕਈ ਸਥਾਨਕ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਥੀਮ ‘ਗ੍ਰੀਨ ਗੇਮਸ’(‘Green Games’) ਹੈ, ਕਿਉਂਕਿ ਇਸ ਵਿੱਚ ਵਾਤਾਵਰਣ ਦੇ ਅਨੁਕੂਲ ਵਸਤਾਂ ਦਾ ਉਪਯੋਗ ਕੀਤਾ ਗਿਆ ਹੈ। ਵਿਸ਼ੇ ਨੂੰ ਹੋਰ ਵਿਸਤਾਰ ਨਾਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਟਰਾਫੀਆਂ ਅਤੇ ਮੈਡਲ ਭੀ ਈ-ਕਚਰੇ (e-Waste) ਤੋਂ ਬਣੇ ਹਨ ਅਤੇ ਹਰੇਕ ਮੈਡਲ ਜੇਤੂ ਦੇ ਨਾਮ ‘ਤੇ ਇੱਕ ਪੌਦਾ ਲਗਾਇਆ ਜਾਵੇਗਾ ਜੋ ਬੜੀ ਪਹਿਲ ਹੋਵੇਗੀ। ਉਨ੍ਹਾਂ ਨੇ ਸਾਰੇ ਐਥਲੀਟਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਤਨੇ ਸ਼ਾਨਦਾਰ ਆਯੋਜਨ ਦੇ ਲਈ ਉੱਤਰਾਖੰਡ ਸਰਕਾਰ ਅਤੇ ਜਨਤਾ ਨੂੰ ਵਧਾਈਆਂ ਭੀ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਸੋਨਾ ਅੱਗ ਨਾਲ ਸ਼ੁੱਧ ਹੁੰਦਾ ਹੈ, ਵੈਸੇ ਹੀ ਐਥਲੀਟਾਂ ਨੂੰ ਆਪਣੀਆਂ ਸਮਰੱਥਾਵਾਂ ਨੂੰ ਨਿਖਾਰਨ ਦੇ ਅਧਿਕ ਅਵਸਰ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਾਲ ਭਰ ਵਿੱਚ ਕਈ ਟੂਰਨਾਮੈਂਟ ਆਯੋਜਿਤ ਕੀਤੇ ਜਾਂਦੇ ਹਨ ਅਤੇ ਖੇਲੋ ਇੰਡੀਆ ਸੀਰੀਜ਼(Khelo India Series) ਵਿੱਚ ਕਈ ਨਵੇਂ ਟੂਰਨਾਮੈਂਟ ਸ਼ਾਮਲ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਖੇਲੋ ਇੰਡੀਆ ਯੂਥ ਗੇਮਸ (Khelo India Youth games) ਨੇ ਕਈ ਯੁਵਾ ਖਿਡਾਰੀਆਂ ਨੂੰ ਅੱਗੇ ਵਧਣ ਦੇ ਅਵਸਰ ਪ੍ਰਦਾਨ ਕੀਤੇ ਹਨ ਜਦਕਿ ਯੂਨੀਵਰਸਿਟੀ ਗੇਮਸ (University Games) ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਕਈ ਅਵਸਰ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਪੈਰਾ ਗੇਮਸ (Khelo India Para Games) ਨੇ ਪੈਰਾ ਐਥਲੀਟਾਂ ਨੂੰ ਆਪਣਾ ਪ੍ਰਦਰਸ਼ਨ ਸੁਧਾਰਨ ਅਤੇ ਨਵੀਆਂ ਉਪਲਬਧੀਆਂ ਹਾਸਲ ਕਰਨ ਵਿੱਚ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਹਾਲ ਹੀ ਵਿੱਚ ਪੰਜਵੀਂਆਂ ਖੇਲੋ ਇੰਡੀਆ ਵਿੰਟਰ ਗੇਮਸ (5th edition of the Khelo India Winter Games) ਲਦਾਖ ਵਿੱਚ ਹੋਈਆਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ, ਸਮੁੰਦਰੀ ਤਟ ਖੇਡਾਂ (Beach Games) ਦਾ ਆਯੋਜਨ ਕੀਤਾ ਗਿਆ ਸੀ।

ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਖੇਡਾਂ ਨੂੰ ਹੁਲਾਰਾ ਦੇਣ ਦੇ ਪ੍ਰਯਾਸ ਕੇਵਲ ਸਰਕਾਰ ਦੁਆਰਾ ਸੰਚਾਲਿਤ ਨਹੀਂ ਹਨ, ਬਲਕਿ ਕਈ ਸਾਂਸਦ ਨਵੀਆਂ ਪ੍ਰਤਿਭਾਵਾਂ ਨੂੰ ਅੱਗੇ ਲਿਆਉਣ ਦੇ ਲਈ ਆਪਣੇ ਚੋਣ ਖੇਤਰਾਂ ਵਿੱਚ ਖੇਡ ਮੁਕਾਬਲਿਆਂ ਦਾ ਆਯੋਜਨ ਕਰ ਰਹੇ ਹਨ। ਕਾਸ਼ੀ ਤੋਂ ਸਾਂਸਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕੱਲੇ ਉਨ੍ਹਾਂ ਦੇ ਸੰਸਦੀ ਖੇਤਰ ਵਿੱਚ, ਲਗਭਗ 2.5 ਲੱਖ ਨੌਜਵਾਨਾਂ ਨੂੰ ਹਰ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਅਵਸਰ ਮਿਲਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਖੇਡਾਂ ਦਾ ਸੁੰਦਰ ਗੁਲਦਸਤਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਹਰ ਮੌਸਮ ਵਿੱਚ ਫੁੱਲ ਖਿੜਦੇ ਹਨ ਅਤੇ ਟੂਰਨਾਮੈਂਟ ਲਗਾਤਾਰ ਆਯੋਜਿਤ ਹੁੰਦੇ ਰਹਿੰਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, “ਖੇਡਾਂ ਨੂੰ ਭਾਰਤ ਦੇ ਸੰਪੂਰਨ ਵਿਕਾਸ ਦੇ ਲਈ ਮਹੱਤਵਪੂਰਨ ਮਾਧਿਅਮ ਮੰਨਿਆ ਜਾਂਦਾ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜਦੋਂ ਕੋਈ ਦੇਸ਼ ਖੇਡਾਂ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਦਾ ਹੈ, ਤਾਂ ਉਸ ਦੀ ਪ੍ਰਤਿਸ਼ਠਾ ਅਤੇ ਪ੍ਰੋਫਾਇਲ ਭੀ ਵਧਦੀ ਹੈ। ਇਸ ਲਈ, ਉਨ੍ਹਾਂ ਨੇ ਕਿਹਾ ਕਿ ਖੇਡਾਂ ਨੂੰ ਭਾਰਤ ਦੇ ਵਿਕਾਸ ਅਤੇ ਉਸ ਦੇ ਨੌਜਵਾਨਾਂ ਦੇ ਆਤਮਵਿਸ਼ਵਾਸ ਨਾਲ ਜੋੜਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਆਰਥਿਕ ਸ਼ਕਤੀ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਅਤੇ ਖੇਡ ਅਰਥਵਿਵਸਥਾ ਇਸ ਪ੍ਰਯਾਸ ਦਾ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਐਥਲੀਟ ਦੇ ਪਿੱਛੇ ਕੋਚ, ਟ੍ਰੇਨਰ, ਪੋਸ਼ਣ ਅਤੇ ਫਿਟਨਸ ਮਾਹਰ, ਡਾਕਟਰ ਅਤੇ ਉਪਕਰਣ ਸਹਿਤ ਸੰਪੂਰਨ ਈਕੋਸਿਸਟਮ ਹੁੰਦਾ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਭਾਰਤ ਦੁਨੀਆ ਭਰ ਵਿੱਚ ਐਥਲੀਟਾਂ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਖੇਡ ਉਪਕਰਣਾਂ ਦਾ ਗੁਣਵੱਤਾਪੂਰਨ ਨਿਰਮਾਤਾ ਬਣ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੇਰਠ ਵਿੱਚ ਖੇਡ ਉਪਕਰਣ ਬਣਾਉਣ ਵਾਲੀਆਂ 35,000 ਤੋਂ ਅਧਿਕ ਛੋਟੀਆਂ ਅਤੇ ਬੜੀਆਂ ਫੈਕਟਰੀਆਂ ਹਨ, ਜਿਨ੍ਹਾਂ ਵਿੱਚ 3 ਲੱਖ ਤੋਂ ਅਧਿਕ ਲੋਕ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪੂਰੇ ਦੇਸ਼ ਵਿੱਚ ਐਸੇ ਈਕੋਸਿਸਟਮ ਵਿਕਸਿਤ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਦਿੱਲੀ ਵਿੱਚ ਆਪਣੇ ਆਵਾਸ ‘ਤੇ ਭਾਰਤ ਦੀ ਓਲੰਪਿਕਸ ਟੀਮ ਨੂੰ ਮਿਲਣ ਦਾ ਅਵਸਰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਬਾਤਚੀਤ ਦੇ ਦੌਰਾਨ, ਇੱਕ ਐਥਲੀਟ ਨੇ “ਪੀਐੱਮ” ਨੂੰ “ਪ੍ਰਾਇਮ ਮਿਨਿਸਟਰ” ਦੀ ਬਜਾਏ “ਪਰਮ ਮਿੱਤਰ” ("Param Mitra")  ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਭਰੋਸਾ ਉਨ੍ਹਾਂ ਨੂੰ ਊਰਜਾ ਦਿੰਦਾ ਹੈ। ਉਨ੍ਹਾਂ ਨੇ ਐਥਲੀਟਾਂ ਦੀ ਪ੍ਰਤਿਭਾ ਅਤੇ ਸਮਰੱਥਾ ‘ਤੇ ਪੂਰਾ ਭਰੋਸਾ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਉਨ੍ਹਾਂ ਦੀ ਪ੍ਰਤਿਭਾ ਦਾ ਸਮਰਥਨ ਕਰਨ ‘ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਨ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਖੇਡ ਬਜਟ ਤਿੰਨ ਗੁਣਾ ਤੋਂ ਅਧਿਕ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਟੌਪਸ ਯੋਜਨਾ (TOPS scheme) ਦੇ ਤਹਿਤ ਅਨੇਕ ਐਥਲੀਟਾਂ ਵਿੱਚ ਸੈਂਕੜੇ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਖੇਲੋ ਇੰਡੀਆ ਪ੍ਰੋਗਰਾਮ (Khelo India program) ਦੇਸ਼ ਭਰ ਵਿੱਚ ਆਧੁਨਿਕ ਖੇਡ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ਦੀ ਜਾਣਕਾਰੀ ਦਿੱਤੀ ਕਿ ਸਕੂਲਾਂ ਵਿੱਚ ਖੇਡਾਂ ਨੂੰ ਮੁੱਖਧਾਰਾ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਦੇਸ਼ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਮਣੀਪੁਰ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਪ੍ਰਯਾਸਾਂ ਦੇ ਪਰਿਣਾਮ ਜ਼ਮੀਨ ‘ਤੇ ਅਤੇ ਮੈਡਲ ਤਾਲਿਕਾ ਵਿੱਚ ਦਿਖਾਈ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤੀ ਐਥਲੀਟ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਹਰ ਅੰਤਰਰਾਸ਼ਟਰੀ ਆਯੋਜਨ ਵਿੱਚ ਆਪਣੀ ਪਹਿਚਾਣ ਬਣਾ ਰਹੇ ਹਨ। ਉਨ੍ਹਾਂ ਨੇ ਓਲੰਪਿਕਸ ਅਤੇ ਪੈਰਾਲੰਪਿਕਸ (Olympics and Paralympics) ਵਿੱਚ ਭਾਰਤੀ ਐਥਲੀਟਾਂ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਦੀ ਸ਼ਲਾਘਾ  ਕਰਦੇ ਹੋਏ ਕਿਹਾ ਕਿ ਉੱਤਰਾਖੰਡ ਦੇ ਕਈ ਐਥਲੀਟਾਂ ਨੇ ਭੀ ਮੈਡਲ ਜਿੱਤੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਪ੍ਰਤੀਭਾਗੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕਈ ਮੈਡਲ ਜੇਤੂ ਕਾਰਜਕ੍ਰਮ ਸਥਲ ‘ਤੇ ਮੌਜੂਦ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਹਾਕੀ ਦੇ ਗੌਰਵਸ਼ਾਲੀ ਦਿਨ ਪਰਤ ਰਹੇ ਹਨ। ਉਨ੍ਹਾਂ ਨੇ ਇਸ ਬਾਤ ਦੀ ਜਾਣਕਾਰੀ ਦਿੱਤੀ ਕਿ ਭਾਰਤ ਦੀ ਖੋ-ਖੋ ਟੀਮ ਨੇ ਹਾਲ ਹੀ ਵਿੱਚ ਵਿਸ਼ਵ ਕੱਪ ਜਿੱਤਿਆ ਅਤੇ ਗੁਕੇਸ਼ ਡੀ. ਨੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਜਿੱਤ ਕੇ ਦੁਨੀਆ ਨੂੰ ਚੌਂਕਾ ਦਿੱਤਾ। ਇਸ ਦੇ ਅਤਿਰਿਕਤ, ਕੋਨੇਰੂ ਹੰਪੀ ਮਹਿਲਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ(Women's World Rapid Chess Champion) ਬਣੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਇਹ ਸਫ਼ਲਤਾਵਾਂ ਦਰਸਾਉਂਦੀਆਂ ਹਨ ਕਿ ਕਿਵੇਂ ਭਾਰਤ ਵਿੱਚ ਖੇਡਾਂ ਹੁਣ ਕੇਵਲ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ (extracurricular activities) ਨਹੀਂ ਰਹਿ ਗਈਆਂ ਹਨ, ਬਲਕਿ ਯੁਵਾ ਹੁਣ ਖੇਡਾਂ ਨੂੰ ਪ੍ਰਮੁੱਖ ਕਰੀਅਰ ਵਿਕਲਪ ਦੇ ਰੂਪ ਵਿੱਚ ਮੰਨ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, “ਜਿਸ ਤਰ੍ਹਾਂ ਐਥਲੀਟ ਹਮੇਸ਼ਾ ਬੜੇ ਲਕਸ਼ ਰੱਖਦੇ ਹਨ, ਉਸੇ ਤਰ੍ਹਾਂ ਭਾਰਤ ਭੀ ਬੜੇ ਸੰਕਲਪਾਂ ਦੇ ਨਾਲ ਅੱਗੇ ਵਧ ਰਿਹਾ ਹੈ।” ਉਨ੍ਹਾਂ ਨੇ ਦੱਸਿਆ ਕਿ ਭਾਰਤ 2036 ਓਲੰਪਿਕਸ ਦੀ ਮੇਜ਼ਬਾਨੀ ਦੇ ਲਈ ਮਹੱਤਵਪੂਰਨ ਪ੍ਰਯਾਸ ਕਰ ਰਿਹਾ ਹੈ, ਜੋ ਭਾਰਤੀ ਖੇਡਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੇਗਾ। ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਓਲੰਪਿਕਸ ਸਿਰਫ਼ ਖੇਡ ਆਯੋਜਨ ਨਹੀਂ ਹੈ; ਬਲਕਿ ਇਹ ਮੇਜ਼ਬਾਨ ਦੇਸ਼ ਵਿੱਚ ਕਈ ਖੇਤਰਾਂ ਨੂੰ ਹੁਲਾਰਾ ਦਿੰਦਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਓਲੰਪਿਕਸ ਦੇ ਲਈ ਬਣਾਇਆ ਗਿਆ ਖੇਡ ਬੁਨਿਆਦੀ ਢਾਂਚਾ ਰੋਜ਼ਗਾਰ ਉਪਲਬਧ ਕਰਵਾਉਂਦਾ ਹੈ ਅਤੇ ਭਵਿੱਖ ਦੇ ਐਥਲੀਟਾਂ ਦੇ ਲਈ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਓਲੰਪਿਕਸ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰ ਵਿੱਚ ਨਵੇਂ ਕਨੈਕਟੀਵਿਟੀ ਬੁਨਿਆਦੀ ਢਾਂਚੇ ਨੂੰ ਦੇਖਿਆ ਜਾ ਰਿਹਾ ਹੈ, ਨਿਰਮਾਣ ਅਤੇ ਟ੍ਰਾਂਸਪੋਰਟ ਖੇਤਰਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਅਤੇ ਸਭ ਤੋਂ ਬੜਾ ਲਾਭ ਦੇਸ਼ ਦੇ ਟੂਰਿਜ਼ਮ ਨੂੰ ਹੋਇਆ ਹੈ, ਨਵੇਂ ਹੋਟਲ ਬਣਾਏ ਜਾ ਰਹੇ ਹਨ ਅਤੇ ਦੁਨੀਆ ਭਰ ਤੋਂ ਲੋਕ ਖੇਡਾਂ ਵਿੱਚ ਹਿੱਸਾ ਲੈਣ ਅਤੇ ਦੇਖਣ ਦੇ ਲਈ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਵਭੂਮੀ ਉੱਤਰਾਖੰਡ ਵਿੱਚ ਆਯੋਜਿਤ ਹੋਣ ਵਾਲੀਆਂ ਰਾਸ਼ਟਰੀ ਖੇਡਾਂ ਤੋਂ ਸਥਾਨਕ ਅਰਥਵਿਵਸਥਾ ਨੂੰ ਭੀ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਤੋਂ ਦਰਸ਼ਕ ਉੱਤਰਾਖੰਡ ਦੇ ਵਿਭਿੰਨ ਹਿੱਸਿਆਂ ਦਾ ਦੌਰਾ ਕਰਨਗੇ, ਜਿਸ ਤੋਂ ਪਤਾ ਚਲਦਾ ਹੈ ਕਿ ਖੇਡ ਆਯੋਜਨਾਂ ਨਾਲ ਨਾ ਕੇਵਲ ਐਥਲੀਟਾਂ ਨੂੰ ਬਲਕਿ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਨੂੰ ਭੀ ਫਾਇਦਾ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ 21ਵੀਂ ਸਦੀ ਨੂੰ ਭਾਰਤ ਦੀ ਸਦੀ ਕਿਹਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਦੇ ਬਾਅਦ ਆਪਣੇ ਆਪ (spontaneously) ਮਹਿਸੂਸ ਕੀਤਾ ਕਿ ਇਹ ਉੱਤਰਾਖੰਡ ਦਾ ਦਹਾਕਾ ਹੈ। ਉਨ੍ਹਾਂ ਨੇ ਉੱਤਰਾਖੰਡ ਦੀ ਤੇਜ਼ ਪ੍ਰਗਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਬਾਤ ਦੀ ਜਾਣਕਾਰੀ ਦਿੱਤੀ ਕਿ ਉੱਤਰਾਖੰਡ ਸਮਾਨ ਨਾਗਰਿਕ ਸੰਹਿਤਾ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ, ਜੋ ਬੇਟੀਆਂ, ਮਾਤਾਵਾਂ ਅਤੇ ਭੈਣਾਂ ਦੇ ਲਈ ਸਨਮਾਨਜਨਕ ਜੀਵਨ ਦੀ ਨੀਂਹ ਬਣਾਵੇਗਾ। ਇਹ ਲੋਕਤੰਤਰ ਦੀ ਭਾਵਨਾ ਅਤੇ ਸੰਵਿਧਾਨ ਦੇ ਸਾਰ ਨੂੰ ਮਜ਼ਬੂਤ ਕਰੇਗਾ। ਸ਼੍ਰੀ ਮੋਦੀ ਨੇ ਇਸ ਨੂੰ ਖੇਡ ਆਯੋਜਨ ਨਾਲ ਜੋੜਦੇ ਹੋਏ ਕਿਹਾ ਕਿ ਖੇਡ ਭਾਵਨਾ ਭੇਦਭਾਵ ਦੀਆਂ ਸਾਰੀਆਂ ਭਾਵਨਾਵਾਂ ਨੂੰ ਦੂਰ ਕਰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਜਿੱਤ ਅਤੇ ਮੈਡਲ ਸਮੂਹਿਕ ਪ੍ਰਯਾਸ ਨਾਲ ਹਾਸਲ ਕੀਤਾ ਜਾਂਦਾ ਹੈ ਅਤੇ ਖੇਡਾਂ ਟੀਮ ਵਰਕ ਨੂੰ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹੀ ਭਾਵਨਾ ਸਮਾਨ ਨਾਗਰਿਕ ਸੰਹਿਤਾ ‘ਤੇ ਭੀ ਲਾਗੂ ਹੁੰਦੀ ਹੈ, ਜਿੱਥੇ ਕੋਈ ਭੇਦਭਾਵ ਨਹੀਂ ਹੈ ਅਤੇ ਸਾਰੇ ਸਮਾਨ ਹਨ। ਉਨ੍ਹਾਂ ਨੇ ਇਸ ਇਤਿਹਾਸਿਕ ਕਦਮ ਦੇ ਲਈ ਉੱਤਰਾਖੰਡ ਰਾਜ ਸਰਕਾਰ ਨੂੰ ਵਧਾਈ ਦਿੱਤੀ।

ਉੱਤਰਾਖੰਡ ਪਹਿਲੀ ਵਾਰ ਇਤਨੇ ਬੜੇ ਪੈਮਾਨੇ ‘ਤੇ ਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਕਰ ਰਹਾ ਹੈ। ਇਸ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਸ਼ਲਾਘਾ  ਕੀਤੀ ਕਿ ਇਹ ਆਪਣੇ ਆਪ ਵਿੱਚ ਮਹੱਤਵਪੂਰਨ ਉਪਲਬਧੀ ਹੈ, ਇਸ ਨਾਲ ਰੋਜ਼ਗਾਰ ਦੇ ਅਧਿਕ ਅਵਸਰ ਪੈਦਾ ਹੋਣਗੇ ਅਤੇ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਉਨ੍ਹਾਂ ਨੇ ਤਾਕੀਦ ਕੀਤੀ ਕਿ ਉੱਤਰਾਖੰਡ ਨੂੰ ਵਿਕਾਸ ਦੇ ਨਵੇਂ ਰਸਤੇ ਤਲਾਸ਼ਣੇ ਚਾਹੀਦੇ ਹਨ, ਕਿਉਂਕਿ ਇਸ ਦੀ ਅਰਥਵਿਵਸਥਾ ਕੇਵਲ ਚਾਰ ਧਾਮ ਯਾਤਰਾ (Char Dham Yatra) ‘ਤੇ ਨਿਰਭਰ ਨਹੀਂ ਰਹਿ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਤੀਰਥਯਾਤਰਾਵਾਂ ਦਾ ਆਕਰਸ਼ਣ ਵਧਾਉਣ ਦੇ ਲਈ ਲਗਾਤਾਰ ਸੁਵਿਧਾਵਾਂ ਵਧਾ ਰਹੀ ਹੈ, ਹਰ ਸੀਜ਼ਨ ਵਿੱਚ ਤੀਰਥਯਾਤਰੀਆਂ ਦੀ ਸੰਖਿਆ ਨਵੇਂ ਰਿਕਾਰਡ ਬਣਾ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਹ ਕਾਫੀ ਨਹੀਂ ਹੈ। ਸ਼੍ਰੀ ਮੋਦੀ ਨੇ ਉੱਤਰਾਖੰਡ ਵਿੱਚ ਸੀਤਕਾਲੀਨ ਅਧਿਆਤਮਿਕ ਯਾਤਰਾਵਾਂ (winter spiritual journeys) ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਨਵੇਂ ਕਦਮ ਉਠਾਏ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਇਨ੍ਹਾਂ ਸੀਤਕਾਲੀਨ ਯਾਤਰਾਵਾਂ ਦਾ ਹਿੱਸਾ ਬਣਨ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਨੇ ਦੇਸ਼ ਭਰ ਦੇ ਨੌਜਵਾਨਾਂ ਨੂੰ ਸਰਦੀਆਂ ਦੇ ਦੌਰਾਨ ਉੱਤਰਾਖੰਡ ਆਉਣ ਦੇ ਲਈ ਪ੍ਰੋਤਸਾਹਿਤ ਕੀਤਾ, ਕਿਉਂਕਿ ਇੱਥੇ ਤੀਰਥਯਾਤਰੀਆਂ ਦੀ ਸੰਖਿਆ ਘੱਟ ਹੁੰਦੀ ਹੈ ਅਤੇ ਸਾਹਸਿਕ ਗਤੀਵਿਧੀਆਂ ਦੇ ਲਈ ਕਈ ਅਵਸਰ ਹੁੰਦੇ ਹਨ। ਉਨ੍ਹਾਂ ਨੇ ਸਾਰੇ ਐਥਲੀਟਾਂ ਨੂੰ ਰਾਸ਼ਟਰੀ ਖੇਡਾਂ ਦੇ ਬਾਅਦ ਇਨ੍ਹਾਂ ਅਵਸਰਾਂ ਦਾ ਪਤਾ ਲਗਾਉਣ ਅਤੇ ਲੰਬੇ ਸਮੇਂ ਤੱਕ ਦੇਵਭੂਮੀ (Devbhoomi) ਦੀ ਪਰਾਹੁਣਚਾਰੀ ਦਾ ਆਨੰਦ ਲੈਣ ਦੀ ਤਾਕੀਦ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਐਥਲੀਟ ਆਪਣੇ-ਆਪਣੇ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਜਮ ਕੇ ਮੁਕਾਬਲਾ ਕਰਨਗੇ, ਰਾਸ਼ਟਰੀ ਕੀਰਤੀਮਾਨ ਤੋੜਨਗੇ ਅਤੇ ਨਵੇਂ ਕੀਰਤੀਮਾਨ ਸਥਾਪਿਤ ਕਰਨਗੇ। ਸ਼੍ਰੀ ਮੋਦੀ ਨੇ ਉਨ੍ਹਾਂ (ਐਥਲੀਟਾਂ) ਨੂੰ ਆਪਣਾ ਬਿਹਤਰੀਨ ਪ੍ਰਯਾਸ ਕਰਨ ਦੀ ਤਾਕੀਦ ਕੀਤੀ। ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਰਾਸ਼ਟਰੀ ਖੇਡਾਂ ਸਿਰਫ਼ ਖੇਡ ਪ੍ਰਤੀਯੋਗਿਤਾ ਨਹੀਂ ਹੈ, ਬਲਕਿ ਭਾਰਤ ਦੀ ਵਿਵਿਧਤਾ ਦਾ ਉਤਸਵ ਮਨਾਉਣ ਵਾਲੇ “ਏਕ ਭਾਰਤ, ਸ਼੍ਰੇਸ਼ਠ ਭਾਰਤ”( "Ek Bharat, Shrestha Bharat") ਦਾ ਮੰਚ ਭੀ ਹੈ, ਸ਼੍ਰੀ ਮੋਦੀ ਨੇ ਐਥਲੀਟਾਂ ਨੂੰ ਇਹ ਸੁਨਿਸ਼ਚਿਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਕਿ ਉਨ੍ਹਾਂ ਦੇ ਮੈਡਲ ਭਾਰਤ ਦੀ ਏਕਤਾ ਅਤੇ ਉਤਕ੍ਰਿਸ਼ਟਤਾ ਨੂੰ ਪ੍ਰਤੀਬਿੰਬਿਤ ਕਰਨ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਵਿਭਿੰਨ ਰਾਜਾਂ ਦੀਆਂ ਭਾਸ਼ਾਵਾਂ, ਵਿਅੰਜਨਾਂ ਅਤੇ ਸੰਗੀਤ ਬਾਰੇ ਜਾਣਨ ਦੀ ਤਾਕੀਦ ਕੀਤੀ। ਸਵੱਛਤਾ ਦੇ ਮਹੱਤਵ ‘ਤੇ ਬਲ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਪਲਾਸਟਿਕ-ਮੁਕਤ (plastic-free) ਹੋਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਅਤੇ ਇਹ ਲਕਸ਼ ਐਥਲੀਟਾਂ ਦੇ ਸਹਿਯੋਗ ਦੇ ਬਿਨਾ ਹਾਸਲ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਸ ਮੁਹਿੰਮ ਦੀ ਸਫ਼ਲਤਾ ਵਿੱਚ ਯੋਗਦਾਨ ਦੇਣ ਦੀ ਤਾਕੀਦ ਕੀਤੀ।

ਫਿਟਨਸ ਦੇ ਮਹੱਤਵ ‘ਤੇ ਬਲ ਅਤੇ ਦੇਸ਼ ਵਿੱਚ ਮੋਟਾਪੇ ਦੀ ਵਧਦੀ ਸਮੱਸਿਆ ‘ਤੇ ਚਿੰਤਾ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਟਾਪਾ ਨੌਜਵਾਨਾਂ ਸਹਿਤ ਸਾਰੇ ਉਮਰ ਸਮੂਹਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਅਤੇ ਡਾਇਬੀਟੀਜ਼ ਅਤੇ ਦਿਲ ਦੇ ਰੋਗ ਜਿਹੀਆਂ ਬਿਮਾਰੀਆਂ ਦਾ ਖ਼ਤਰਾ  ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਫਿਟ ਇੰਡੀਆ ਮੂਵਮੈਂਟ ਦੇ ਜ਼ਰੀਏ ਦੇਸ਼ ਫਿਟਨਸ ਅਤੇ ਤੰਦਰੁਸਤ ਜੀਵਨ ਸ਼ੈਲੀ ਬਾਰੇ ਅਧਿਕ ਜਾਗਰੂਕ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਖੇਡਾਂ ਸਰੀਰਕ ਗਤੀਵਿਧੀ , ਅਨੁਸ਼ਾਸਨ ਅਤੇ ਸੰਤੁਲਿਤ ਜੀਵਨ ਦਾ ਮਹੱਤਵ ਸਿਖਾਉਂਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਦੋ ਚੀਜ਼ਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ: ਕਸਰਤ (ਵਿਆਯਾਮ) ਅਤੇ ਆਹਾਰ (exercise and diet)। ਉਨ੍ਹਾਂ ਨੇ ਸਾਰਿਆਂ ਨੂੰ ਕਸਰਤ (ਵਿਆਯਾਮ) ਦੇ ਲਈ ਹਰ ਦਿਨ ਕੁਝ ਸਮਾਂ ਕੱਢਣ ਦੇ ਲਈ ਪ੍ਰੋਤਸਾਹਿਤ ਕੀਤਾ, ਚਾਹੇ ਉਹ ਘੁੰਮਣਾ ਹੋਵੇ ਜਾਂ ਵਰਕਆਊਟ ਕਰਨਾ ਹੋਵੇ।

 

ਉਨ੍ਹਾਂ ਨੇ ਗ਼ੈਰ-ਸਿਹਤਮੰਦ ਫੈਟ (ਚਰਬੀ) ਅਤੇ ਤੇਲਾਂ ਦੇ ਇਸਤੇਮਾਲ ਵਿੱਚ ਕਮੀ ਦਾ ਸੁਝਾਅ ਦਿੰਦੇ ਹੋਏ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦੇ ਮਹੱਤਵ ‘ਤੇ ਭੀ ਜ਼ੋਰ ਦਿੱਤਾ। ਉਨ੍ਹਾਂ ਨੇ ਹਰ ਮਹੀਨੇ ਖਾਣਾ ਪਕਾਉਣ ਦੇ ਤੇਲ ਦੇ ਉਪਯੋਗ ਨੂੰ ਘੱਟ ਤੋਂ ਘੱਟ 10% ਘੱਟ ਕਰਨ ਦੀ ਸਲਾਹ ਦਿੱਤੀ, ਕਿਉਂਕਿ ਛੋਟੇ ਕਦਮਾਂ ਨਾਲ ਮਹੱਤਵਪੂਰਨ ਸਿਹਤ ਸੁਧਾਰ ਹੋ ਸਕਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਤੰਦਰੁਸਤ ਸਰੀਰ ਨਾਲ ਤੰਦਰੁਸਤ ਮਨ ਅਤੇ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਸ਼੍ਰੀ ਮੋਦੀ ਨੇ ਰਾਜ ਸਰਕਾਰਾਂ, ਸਕੂਲਾਂ, ਦਫ਼ਤਰਾਂ ਅਤੇ ਸਮੁਦਾਇ ਦੇ ਨੇਤਾਵਾਂ ਨੂੰ ਫਿਟਨਸ ਅਤੇ ਪੋਸ਼ਣ ਬਾਰੇ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਰਿਆਂ ਨੂੰ ਉਚਿਤ ਪੋਸ਼ਣ ਬਾਰੇ ਆਪਣੇ ਵਿਵਹਾਰਿਕ ਅਨੁਭਵ ਅਤੇ ਗਿਆਨ ਸਾਂਝੇ ਕਰਨ ਦਾ ਆਗਰਹਿ ਕੀਤਾ। ਉਨ੍ਹਾਂ ਨੇ “ਫਿਟ ਇੰਡੀਆ” ਦੇ ਨਿਰਮਾਣ ਦੇ ਲਈ ਸਮੂਹਿਕ ਪ੍ਰਯਾਸ ਦਾ ਸੱਦਾ ਦਿੰਦੇ ਹੋਏ ਸੰਬੋਧਨ ਦਾ ਸਮਾਪਨ ਕੀਤਾ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, 38ਵੀਆਂ ਰਾਸ਼ਟਰੀ ਖੇਡਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ।

ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਰਿਟਾਇਰਡ) ਗੁਰਮੀਤ ਸਿੰਘ, ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ, ਕੇਂਦਰੀ ਰਾਜ ਮੰਤਰੀ ਸ਼੍ਰੀ ਅਜੈ ਟਮਟਾ, ਸ਼੍ਰੀਮਤੀ ਰਕਸ਼ਾ ਖਡਸੇ ਸਹਿਤ ਹੋਰ ਪਤਵੰਤੇ ਇਸ ਸਮਾਗਮ ਵਿੱਚ ਉਪਸਥਿਤ ਰਹੇ।

ਪਿਛੋਕੜ

38ਵੀਆਂ ਰਾਸ਼ਟਰੀ ਖੇਡਾਂ ਸਿਲਵਰ ਜੁਬਲੀ ਵਰ੍ਹੇ ਦੌਰਾਨ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹ ਖੇਡਾਂ 28 ਜਨਵਰੀ ਤੋਂ 14 ਫਰਵਰੀ ਤੱਕ ਉੱਤਰਾਖੰਡ ਦੇ 8 ਜ਼ਿਲ੍ਹਿਆਂ ਦੇ 11 ਸ਼ਹਿਰਾਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ।

ਰਾਸ਼ਟਰੀ ਖੇਡਾਂ ਵਿੱਚ 36 ਰਾਜ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹਿੱਸਾ ਲੈਣਗੇ। 17 ਦਿਨਾਂ ਤੱਕ ਚਲਣ ਵਾਲੇ ਇਸ ਖੇਡ ਉਤਸਵ ਵਿੱਚ 35 ਖੇਡਾਂ ਦੀਆਂ ਪ੍ਰਤੀਯੋਗਿਤਾਵਾਂ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ 33 ਖੇਡਾਂ ਵਿੱਚ ਮੈਡਲ ਦਿੱਤੇ ਜਾਣਗੇ, ਜਦਕਿ ਦੋ ਖੇਡਾਂ ਪ੍ਰਦਰਸ਼ਨੀ ਖੇਡਾਂ ਹੋਣਗੀਆਂ। ਯੋਗ ਅਤੇ ਮੱਲਖੰਭ (Mallakhamb) ਨੂੰ ਪਹਿਲੀ ਵਾਰ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਆਯੋਜਨ ਵਿੱਚ ਦੇਸ਼ ਭਰ ਤੋਂ 10,000 ਤੋਂ ਅਧਿਕ ਐਥਲੀਟ ਹਿੱਸਾ ਲੈਣਗੇ।

ਸਥਿਰਤਾ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਇਸ ਵਰ੍ਹੇ ਰਾਸ਼ਟਰੀ ਖੇਡਾਂ ਦਾ ਥੀਮ "ਹਰਿਤ ਖੇਡਾਂ" ("ਗ੍ਰੀਨ ਗੇਮਸ"-“Green Games”) ਹੈ। ਆਯੋਜਨ ਸਥਲ ਦੇ ਪਾਸ ਸਪੋਰਟਸ ਫਾਰੈਸਟ (Sports Forest) ਨਾਮਕ ਇੱਕ ਵਿਸ਼ੇਸ਼ ਪਾਰਕ ਵਿਕਸਿਤ ਕੀਤਾ ਜਾਵੇਗਾ, ਜਿੱਥੇ ਐਥਲੀਟਾਂ ਅਤੇ ਮਹਿਮਾਨਾਂ ਦੁਆਰਾ 10,000 ਤੋਂ ਅਧਿਕ ਪੌਦੇ ਲਗਾਏ ਜਾਣਗੇ। ਐਥਲੀਟਾਂ ਨੂੰ ਦਿੱਤੇ ਜਾਣ ਵਾਲੇ ਮੈਡਲ ਅਤੇ ਸਰਟੀਫਿਕੇਟ ਵਾਤਾਵਰਣ ਅਨੁਕੂਲ ਅਤੇ ਬਾਇਓਡੀਗ੍ਰੇਡੇਬਲ ਸਮੱਗਰੀ ਤੋਂ ਬਣਾਏ ਜਾਣਗੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Nepal praises India's efforts in times of crisis; calls PM Modi 'exceptionally generous'

Media Coverage

Nepal praises India's efforts in times of crisis; calls PM Modi 'exceptionally generous'
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 30 ਅਗਸਤ 2026
August 30, 2026

Tiranga in Tashkent, Relief in Nepal: Soft Power Meets First Responder

Vocal for Local, Nari Shakti, Real Heroes: Mann Ki Baat’s Atmanirbhar Hour