ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਦੇ ਸਹੁੰ ਚੁੱਕ ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਸ਼੍ਰੀ ਰਾਧਾਕ੍ਰਿਸ਼ਨਨ ਨੂੰ ਜਨਤਾ ਦੀ ਸੇਵਾ ਦੇ ਲਈ ਸਮਰਪਿਤ ਇੱਕ ਸਫਲ ਉਪਰਾਸ਼ਟਰਪਤੀ ਕਾਰਜਕਾਲ ਲਈ, ਸ਼ੁਭਕਾਮਨਾਵਾਂ ਦਿੱਤੀਆਂ।


ਐਕਸ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਕਿਹਾ:
''ਥਿਰੂ ਸੀ.ਪੀ. ਰਾਧਾਕ੍ਰਿਸ਼ਨਨ ਜੀ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਇਆ । ਇੱਕ ਸਮਰਪਿਤ ਲੋਕ ਸੇਵਕ ਹੋਣ ਦੇ ਰੂਪ ਵਿੱਚ, ਉਨ੍ਹਾਂ ਨੇ ਆਪਣਾ ਜੀਵਨ ਰਾਸ਼ਟਰ ਨਿਰਮਾਣ, ਸਮਾਜ ਸੇਵਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਕਰ ਦਿੱਤਾ। ਜਨਤਾ ਦੀ ਸੇਵਾ ਲਈ ਸਮਰਪਿਤ, ਉਨ੍ਹਾਂ ਦੇ ਸਫਲ ਉਪ ਰਾਸ਼ਟਰਪਤੀ ਕਾਰਜਕਾਲ ਦੀ ਕਾਮਨਾ ਕਰਦਾ ਹਾਂ।''
@VPIndia
@CPRGuv”

Attended the oath-taking ceremony of Thiru CP Radhakrishnan Ji. A dedicated public servant, he has devoted his life to nation-building, social service and strengthening democratic values. Wishing him a successful Vice Presidential tenure, dedicated to the service of the people.… pic.twitter.com/XvVmCqcomf
— Narendra Modi (@narendramodi) September 12, 2025


