Your Excellency ਮੇਰੇ ਪਰਮ ਮਿੱਤਰ ਰਾਸ਼ਟਰਪਤੀ ਲੂਲਾ,

ਦੋਹਾਂ ਦੇਸ਼ਾਂ ਦੇ delegates, 

ਮੀਡੀਆ ਦੇ ਸਾਥੀਓ,

ਨਮਸਕਾਰ!

“ਬੋਆ ਤਾਰਜ!

 “ਰੀਓ” ਅਤੇ “ਬ੍ਰਾਸੀਲੀਆ” ਵਿੱਚ ਸਾਡੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ, ਮੇਰੇ ਮਿੱਤਰ ਦਾ, ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਐਮਾਜ਼ਨ ਦੀ ਕੁਦਰਤੀ ਸੁੰਦਰਤਾ, ਅਤੇ ਤੁਹਾਡੀ ਆਤਮੀਅਤਾ, ਦੋਹਾਂ ਨੇ ਸਾਨੂੰ ਮੰਤਰ-ਮੁੰਗਧ ਕਰ ਦਿੱਤਾ ਹੈ।

ਅੱਜ, ਰਾਸ਼ਟਰਪਤੀ ਜੀ ਦੁਆਰਾ ਮੈਨੂੰ ਬ੍ਰਾਜ਼ੀਲ ਦੇ ਸਰਬਉੱਚ ਰਾਸ਼ਟਰੀ ਸਨਮਾਨ ਨਾਲ ਸਨਮਾਨਿਤ ਕੀਤਾ ਜਾਣਾ, ਮੇਰੇ ਲਈ ਹੀ ਨਹੀਂ, ਬਲਕਿ 140 ਕਰੋੜ ਭਾਰਤਵਾਸੀਆਂ ਦੇ ਲਈ ਵੀ ਅਤਿਅੰਤ ਗਰਵ (ਮਾਣ) ਅਤੇ ਭਾਵੂਕਤਾ ਦਾ ਪਲ ਹੈ। ਮੈਂ ਇਸ ਦੇ ਲਈ ਉਨ੍ਹਾਂ ਦਾ, ਬ੍ਰਾਜ਼ੀਲ ਸਰਕਾਰ, ਅਤੇ ਬ੍ਰਾਜ਼ੀਲ ਦੇ ਲੋਕਾਂ ਦਾ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ।

 

Friends,

ਮੇਰੇ ਮਿੱਤਰ ਰਾਸ਼ਟਰਪਤੀ ਲੂਲਾ ਭਾਰਤ ਅਤੇ ਬ੍ਰਾਜ਼ੀਲ Strategic Partnership ਦੇ Chief Architect ਹਨ। ਸਾਡੇ ਸਬੰਧਾਂ ਨੂੰ ਗਹਿਰਾ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।

ਮੈਨੂੰ ਉਨ੍ਹਾਂ ਦੇ ਨਾਲ ਹਰ ਮੁਲਾਕਾਤ ਵਿੱਚ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਸਮ੍ਰਿੱਧੀ ਅਤੇ ਕਲਿਆਣ ਦੇ ਲਈ ਕੰਮ ਕਰਨ ਦੀ ਊਰਜਾ ਮਿਲੀ ਹੈ। ਮੈਂ ਇਸ ਸਨਮਾਨ ਨੂੰ ਭਾਰਤ ਦੇ ਪ੍ਰਤੀ ਉਨ੍ਹਾਂ ਦੀ ਗਹਿਰੀ ਪ੍ਰਤੀਬੱਧਤਾ, ਅਤੇ ਸਾਡੀ ਅਟੁੱਟ ਮਿੱਤਰਤਾ ਨੂੰ ਸਮਰਪਿਤ ਕਰਦਾ ਹਾਂ।


Friends,
 

ਅੱਜ ਦੀਆਂ ਚਰਚਾਵਾਂ ਵਿੱਚ ਅਸੀਂ ਹਰ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਗੱਲ ਕੀਤੀ। ਅਸੀਂ ਆਉਣ ਵਾਲੇ ਪੰਜ ਵਰ੍ਹਿਆਂ ਵਿੱਚ ਦੁਵੱਲੇ ਵਪਾਰ ਨੂੰ ਵੀਹ ਬਿਲੀਅਨ ਡਾਲਰ ਤੱਕ ਲੈ ਜਾਣ ਦਾ ਟੀਚਾ ਨਿਰਧਾਰਿਤ ਕੀਤਾ ਹੈ।

ਫੁੱਟਬਾਲ ਬ੍ਰਾਜ਼ੀਲ ਦਾ ਜਨੂਨ ਹੈ, ਕ੍ਰਿਕਟ ਭਾਰਤ ਦੇ ਲੋਕਾਂ ਦੈ ਪੈਨਸ਼ਨ। ਬਾਲ ਬਾਊਂਡਰੀ ਦੇ ਪਾਰ ਕਰਨ, ਜਾਂ ਗੋਲ ਵਿੱਚ ਪਾਉਣ, ਜਦੋਂ ਦੋਵੇਂ ਇੱਕ ਹੀ ਟੀਮ ਵਿੱਚ ਹੋਣ, ਤਾਂ ਵੀਹ ਬਿਲੀਅਨ ਦੀ ਸਾਂਝੇਦਾਰੀ ਕਠਿਨ ਨਹੀਂ ਹੈ। ਅਸੀਂ ਮਿਲਕੇ ਭਾਰਤ-ਮਕਰੋਸੁਰ preferential trade agreement ਦੇ ਵਿਸਤਾਰ ‘ਤੇ ਵੀ ਕੰਮ ਕਰਾਂਗੇ।

Friends,

ਊਰਜਾ ਦੇ ਖੇਤਰ ਵਿੱਚ ਸਾਡਾ ਸਹਿਯੋਗ ਨਿਰੰਤਰ ਵਧ ਰਿਹਾਹੈ। ਵਾਤਾਵਰਣ ਅਤੇ Clean Energy ਦੋਹਾਂ ਦੇਸ਼ਾਂ ਦੀ ਮੁੱਖ ਪ੍ਰਾਥਮਿਕਤਾ ਹੈ। ਇਸ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਲਈ ਅੱਜ ਜੋ ਸਮਝੌਤਾ ਕੀਤਾ ਗਿਆ ਹੈ, ਉਸ ਨਾਲ ਸਾਡੇ green goals ਨੂੰ ਨਵੀਂ ਦਿਸ਼ਾ ਅਤੇ ਗਤੀ ਮਿਲੇਗੀ। ਇਸ ਵਰ੍ਹੇ, ਬ੍ਰਾਜ਼ੀਲ ਵਿੱਚ ਹੋਣ ਜਾ ਰਹੇ COP-30 ਸਮਿਟ ਦੇ  ਲਈ ਮੈਂ ਰਾਸ਼ਟਰਪਤੀ ਲੂਲਾ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

Friends,
ਰੱਖਿਆ ਦੇ ਖੇਤਰ ਵਿੱਚ ਵਧਦਾ ਸਹਿਯੋਗ ਸਾਡੇ ਗਹਿਰੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਹੈ। ਅਸੀਂ ਆਪਣੇ ਰੱਖਿਆ ਉਦਯੋਗਾਂ ਨੂੰ ਆਪਸ ਵਿੱਚ ਜੋੜਨ ਦੇ ਪ੍ਰਯਾਸ ਜਾਰੀ ਰੱਖਾਂਗੇ।

Artificial Intelligence ਅਤੇ supercomputers ਵਿੱਚ ਸਾਡਾ ਸਹਿਯੋਗ ਵਧ ਰਿਹਾ ਹੈ। ਇਹ ਸਮਾਵੇਸ਼ੀ ਵਿਕਾਸ ਅਤੇ ਹਿਊਮਨ-ਸੈਂਟ੍ਰਿਕ ਇਨੋਵੇਸ਼ਨ ਦੀ ਸਾਡੀ ਇੱਕੋ ਜਿਹੀ ਸੋਚ ਦਾ ਪ੍ਰਮਾਣ ਹੈ।

ਬ੍ਰਾਜ਼ੀਲ ਵਿੱਚ UPI ਦੇ adoption ‘ਤੇ ਵੀ ਦੋਵੇਂ ਧਿਰਾਂ ਮਿਲ ਕੇ ਕੰਮ ਕਰ ਰਹੀਆਂ ਹਨ। ਸਾਨੂੰ Digital Public Infrastructure ਅਤੇ ਸਪੇਸ ਜਿਹੇ ਖੇਤਰਾਂ ਵਿੱਚ ਭਾਰਤ ਦਾ ਸਫ਼ਲ ਅਨੁਭਵ ਬ੍ਰਾਜ਼ੀਲ ਦੇ ਨਾਲ ਸਾਂਝਾ ਕਰਨ ਵਿੱਚ ਖੁਸ਼ੀ ਹੋਵੇਗੀ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਖੇਤਰ ਵਿੱਚ ਸਾਡਾ ਸਹਿਯੋਗ ਦਹਾਕਿਆਂ ਪੁਰਾਣਾ ਹੈ। ਹੁਣ ਅਸੀਂ agricultural research ਅਤੇ food processing ‘ਤੇ ਵੀ ਮਿਲ ਕੇ ਕੰਮ ਕਰਾਂਗੇ। ਸਿਹਤ ਦੇ ਖੇਤਰ ਵਿੱਚ ਵੀ ਅਸੀਂ ਆਪਣਾ win-win ਸਹਿਯੋਗ ਵਧਾ ਰਹੇ ਹਾਂ। ਅਸੀਂ ਬ੍ਰਾਜ਼ੀਲ ਵਿੱਚ ਆਯੁਰਵੇਦ ਅਤੇ traditional medicine ਦੇ ਵਿਸਤਾਰ ‘ਤੇ ਬਲ ਦਿੱਤਾ।

Friends,
 

People-to-People ties ਸਾਡੇ ਸਬੰਧਾਂ ਦਾ ਮਹੱਤਵਪੂਰਨ ਥੰਮ੍ਹ ਹਨ। ਦੋਹਾਂ ਦੇਸ਼ਾਂ ਵਿੱਚ ਸਪੋਰਟਸ ਵਿੱਚ ਗਹਿਰੀ ਦਿਲਚਸਪੀ ਵੀ ਸਾਨੂੰ ਆਪਸ ਵਿੱਚ ਜੋੜਦੀ ਹੈ।

ਅਸੀਂ ਚਾਹੁੰਦੇ ਹਾਂ ਕਿ ਬਿਨਾ ਵੀਜ਼ਾ ਕਾਊਂਟਰ ਦੀਆਂ ਲੰਬੀਆਂ ਲਾਈਨਾਂ ਦੇ, ਭਾਰਤ ਅਤੇ ਬ੍ਰਾਜ਼ੀਲ ਦੇ ਸਬੰਧ ਕਾਰਨੀਵਲ ਜਿੰਨੇ ਰੰਗੀਨ ਹੋਣ, ਫੁਟਬਾਲ ਜਿੰਨੇ ਜੋਸ਼ੀਲੇ, ਅਤੇ samba ਦੀ ਤਰ੍ਹਾਂ ਦਿਲਾਂ ਨੂੰ ਜੋੜਦੇ ਜਾਣ! ਇਸੇ ਭਾਵਨਾ ਨਾਲ, ਅਸੀਂ ਦੋਹਾਂ ਦੇਸ਼ਾਂ ਦੇ ਲੋਕਾਂ, ਵਿਸ਼ੇਸ਼ ਤੌਰ ‘ਤੇ tourists, students, sportspersons ਅਤੇ businessmen ਦੇ ਦਰਮਿਆਨ ਸੰਪਰਕ ਸੁਗਮ ਬਣਾਉਣ ਦੇ ਲਈ ਪ੍ਰਯਾਸ ਕਰਾਂਗੇ।

Friends,
ਗਲੋਬਲ ਪੱਧਰ ‘ਤੇ ਭਾਰਤ ਅਤੇ ਬ੍ਰਾਜ਼ੀਲ ਨੇ ਹਮੇਸ਼ਾ ਕਰੀਬੀ ਤਾਲਮੇਲ ਦੇ ਨਾਲ ਕੰਮ ਕੀਤਾ ਹੈ। ਦੋ ਵੱਡੇ ਲੋਕਤੰਤਰੀ ਦੇਸ਼ਾਂ ਦੇ ਰੂਪ ਵਿੱਚ ਸਾਡਾ ਸਹਿਯੋਗ ਨਾ ਕੇਵਲ ਗਲੋਬਲ ਸਾਊਥ, ਬਲਕਿ ਪੂਰੀ ਮਾਨਵਤਾ ਦੇ ਲਈ ਪ੍ਰਾਸੰਗਿਕ ਹੈ। ਅਸੀਂ ਮੰਨਦੇ ਹਾਂ ਕਿ ਗਲੋਬਲ ਸਾਊਥ ਦੀਆਂ ਚਿੰਤਾਵਾਂ ਅਤੇ ਪ੍ਰਾਥਮਿਕਤਾਵਾਂ ਨੂੰ ਗਲੋਬਲ ਮੰਚਾਂ ‘ਤੇ ਰੱਖਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ।

 

ਅੱਜ ਜਦੋਂ ਵਿਸ਼ਵ ਤਣਾਅ ਅਤੇ ਅਨਿਸ਼ਚਿਤਤਾ ਦੇ ਦੌਰ ਤੋਂ ਗੁਜਰ ਰਿਹਾ ਹੈ, ਮੇਰੇ ਮਿੱਤਰ ਨੇ ਬਹੁਤ ਵਿਸਤਾਰ ਨਾਲ ਦੱਸਿਆ। ਮੈਂ ਇਸ ਨੂੰ ਰਿਪੀਟ ਨਹੀਂ ਕਰ ਰਿਹਾ ਹਾਂ। ਭਾਰਤ-ਬ੍ਰਾਜ਼ੀਲ ਦੀ ਇਹ ਸਾਂਝੇਦਾਰੀ ਸਥਿਰਤਾ ਅਤੇ ਸੰਤੁਲਨ ਦਾ ਇੱਕ ਅਹਿਮ ਥੰਮ੍ਹ ਹੈ। ਅਸੀਂ ਇੱਕ ਮਤ ਹਾਂ ਕਿ ਸਾਰੇ ਵਿਵਾਦਾਂ ਦਾ ਸਮਾਧਾਨ dialogue ਅਤੇ diplomacy ਦੇ ਮਾਧਿਅਮ ਨਾਲ ਹੋਣਾ ਚਾਹੀਦਾ ਹੈ।

ਆਤੰਕਵਾਦ ਦੇ ਖਿਲਾਫ ਲੜਾਈ ‘ਤੇ ਸਾਡੀ ਸੋਚ ਸਮਾਨ ਹੈ- zero tolerance and zero double standards. ਸਾਡਾ ਸਪਸ਼ਟ ਮਤ ਹੈ ਕਿ ਆਤੰਕਵਾਗ ‘ਤੇ ਦੋਹਰੇ ਮਾਪਦੰਡਾਂ ਦਾ ਕੋਈ ਸਥਾਨ ਨਹੀਂ ਹੈ। ਅਸੀਂ ਆਤੰਕਵਾਦ ਅਤੇ ਆਤੰਕਵਾਦ ਦੇ ਸਮਰਥਕਾਂ ਦਾ ਕਠੋਰ ਵਿਰੋਧ ਕਰਦੇ ਹਾਂ।

 

Excellency,
ਇੱਕ ਵਾਰ ਫਿਰ, ਇਸ ਸਰਬਉੱਚ ਰਾਸ਼ਟਰੀ ਸਨਮਾਨ ਦੇ ਲਈ, ਅਤੇ ਤੁਹਾਡੀ ਮਿੱਤਰਤਾ ਦੇ ਲਈ, ਮੈਂ 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ, ਤੁਹਾਡਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਮੈਂ ਤੁਹਾਨੂੰ ਭਾਰਤ ਯਾਤਰਾ ਕਰਨ ਦਾ ਸੱਦਾ ਵੀ ਦਿੰਦਾ ਹਾਂ।

ਧੰਨਵਾਦ।

“ਮੁਈਤੋ ਓਬਰੀ-ਗਾਦੋ”!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
MSME exports touch Rs 9.52 lakh crore in April–September FY26: Govt tells Parliament

Media Coverage

MSME exports touch Rs 9.52 lakh crore in April–September FY26: Govt tells Parliament
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2025
December 21, 2025

Assam Rising, Bharat Shining: PM Modi’s Vision Unlocks North East’s Golden Era